ਯੁ.ਕੇ.

ਬਰਤਾਨੀਆ ਦਾ ਸਾਬਕਾ ਮੰਤਰੀ ਜਬਰ ਜਨਾਹ ਦੇ ਦੋਸ਼ 'ਚ ਗ੍ਰਿਫ਼ਤਾਰ

ਲੰਡਨ , ਅਗਸਤ 2020 -(ਗਿਆਨੀ ਰਾਵਿਦਰਪਾਲ ਸਿੰਘ)-

ਜਬਰ ਜਨਾਹ ਦੇ ਦੋਸ਼ 'ਚ ਸ਼ਨਿਚਰਵਾਰ ਨੂੰ ਬਰਤਾਨੀਆ ਦੇ ਇਕ ਸਾਬਕਾ ਮੰਤਰੀ ਅਤੇ ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਦੇ ਐੱਮਪੀ ਨੂੰ ਲੰਡਨ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ।ਸਥਾਨਕ ਮੀਡੀਆ ਅਨੁਸਾਰ ਇਹ ਗਿ੍ਫ਼ਤਾਰੀ ਇਕ ਕੁੜੀ ਵੱਲੋਂ ਇਕ ਦਿਨ ਪਹਿਲੇ ਦਰਜ ਕਰਵਾਈ ਗਈ ਸ਼ਿਕਾਇਤ 'ਤੇ ਹੋਈ।ਸਾਬਕਾ ਮੰਤਰੀ 'ਤੇ ਦੋਸ਼ ਇੱਕ ਸਾਬਕਾ ਸੰਸਦ ਦੇ ਕਰਮਚਾਰੀ ਦੁਆਰਾ ਲਗਾਏ ਗਏ ਹਨ। ਕੁੜੀ ਨੇ ਕਿਹਾ ਹੈ ਕਿ ਐੱਮਪੀ ਨੇ ਉਸ ਨਾਲ ਕਈ ਵਾਰ ਜਬਰ ਜਨਾਹ ਕੀਤਾ। ਸੰਡੇ ਟਾਈਮਜ਼, ਜਿਸ ਨੇ ਪਹਿਲਾਂ ਕਹਾਣੀ ਦੀ ਰਿਪੋਰਟ ਕੀਤੀ, ਨੇ ਕਿਹਾ ਸ਼ਿਕਾਇਤਕਰਤਾ ਦਾ ਦੋਸ਼ ਹੈ ਕਿ ਸੰਸਦ ਮੈਂਬਰ ਨੇ ਉਸ ਤੇ ਹਮਲਾ ਕੀਤਾ ਸੀ, ਉਸ ਨੂੰ ਸੈਕਸ ਕਰਨ ਲਈ ਮਜਬੂਰ ਕੀਤਾ ਸੀ ਅਤੇ ਉਸ ਨੂੰ ਇੰਨਾ ਸਦਮਾ ਪਹੁੰਚਿਆ ਸੀ ਕਿ ਉਸ ਨੂੰ ਹਸਪਤਾਲ ਜਾਣਾ ਪਿਆ ਸੀ।ਲੰਡਨ ਪੁਲਿਸ ਨੇ ਸਿਰਫ਼ ਏਨਾ ਦੱਸਿਆ ਕਿ ਇਕ ਵੱਡੀ ਉਮਰ ਦੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਸੇ ਦਿਨ ਉਸ ਨੂੰ ਜ਼ਮਾਨਤ ਮਿਲ ਗਈ। ਕੁੜੀ ਸੰਸਦ ਦੀ ਮੁਲਾਜ਼ਮ ਰਹਿ ਚੁੱਕੀ ਹੈ।ਮੈਟਰੋਪੋਲੀਟਨ ਪੁਲਿਸ ਨੇ ਕਿਹਾ ਕਿ ਉਸਨੇ ਦੋਸ਼ਾਂ ਦੀ ਜਾਂਚ ਸ਼ੁਰੂ ਕੀਤੀ ਹੈ। ਕੰਜ਼ਰਵੇਟਿਵ ਪਾਰਟੀ ਨੇ ਇਸ ਨੂੰ ਇਕ ਗੰਭੀਰ ਮਾਮਲਾ ਦੱਸਿਆ ਹੈ। ਕੰਜ਼ਰਵੇਟਿਵ ਪਾਰਟੀ ਵ੍ਹਿਪਸ ਦੇ ਦਫ਼ਤਰ ਦੇ ਇਕ ਬੁਲਾਰੇ ਨੇ ਕਿਹਾ: “ਇਹ ਗੰਭੀਰ ਦੋਸ਼ ਹਨ ਅਤੇ ਇਹ ਸਹੀ ਹੈ ਕਿ ਇਨ੍ਹਾਂ ਦੀ ਪੂਰੀ ਪੜਤਾਲ ਕੀਤੀ ਗਈ ਹੈ। "ਵ੍ਹਿਪ ਨੂੰ ਮੁਅੱਤਲ ਨਹੀਂ ਕੀਤਾ ਗਿਆ ਹੈ। ਪੁਲਿਸ ਜਾਂਚ ਤੋਂ ਬਾਅਦ ਇਹ ਫ਼ੈਸਲਾ ਮੁੜ ਵਿਚਾਰਿਆ ਜਾਵੇਗਾ।" ਲੇਬਰ ਲਈ, ਘਰੇਲੂ ਹਿੰਸਾ ਅਤੇ ਸੁਰੱਖਿਆ ਲਈ ਪਰਛਾਵੇਂ ਮੰਤਰੀ ਜੇਸ ਫਿਲਿਪਸ ਨੇ ਟਾਈਮਜ਼ ਰੇਡੀਓ ਨੂੰ ਦੱਸਿਆ ਕਿ ਬਲਾਤਕਾਰ ਦੇ ਦੋਸ਼ੀ ਸੰਸਦ ਮੈਂਬਰ ਨੂੰ ਪਾਰਟੀ ਦੇ ਵ੍ਹਿਪ ਨੂੰ ਵਾਪਸ ਲੈਣਾ ਚਾਹੀਦਾ ਹੈ ਜਦੋਂ ਕਿ ਜਾਂਚ ਜਾਰੀ ਹੈ। ਉਸਨੇ ਕਿਹਾ ਕਿ ਅਜਿਹਾ ਨਾ ਕਰਨਾ “ਵੈਸਟਮਿੰਸਟਰ ਵੱਲੋਂ ਇੱਕ ਭਿਆਨਕ ਸੰਦੇਸ਼ ਭੇਜਣਾ” ਸੀ। ਸ੍ਰੀਮਤੀ ਫਿਲਿਪਸ ਨੇ ਇਹ ਵੀ ਕਿਹਾ: "ਮੈਨੂੰ ਇਹ ਹੈਰਾਨ ਕਰਨ ਵਾਲਾ ਲੱਗ ਰਿਹਾ ਹੈ ... ਕਿ ਕੰਜ਼ਰਵੇਟਿਵ ਪਾਰਟੀ ਨੇ ਇਸ ਮਾਮਲੇ ਵਿੱਚ ਵ੍ਹਿਪ ਵਾਪਸ ਨਾ ਲੈਣ ਦਾ ਫੈਸਲਾ ਕੀਤਾ ਹੈ।"

ਇੰਗਲੈਂਡ ਦੇ ਮਹਾਨ ਕ੍ਰਿਕਟਰ ਆਇਨ ਬੋਥਮ ਬਣੇ ‘ਲਾਰਡ’

ਲੰਡਨ, ਅਗਸਤ 2020 -(ਅਮਨਜੀਤ ਸਿੰਘ ਖਹਿਰਾ)-

ਇੰਗਲੈਂਡ ਦੇ ਮਹਾਨ ਹਰਫਨਮੌਲ ਕ੍ਰਿਕਟਰ 64 ਸਾਲ ਦੇ ਆਇਨ ਬੋਥਮ ਨੂੰ ਬਤਾਨਵੀ ਸੰਸਦ ਦੇ ਉਪਰਲੇ ਸਦਨ 'ਹਾਊਸ ਆਫ ਲਾਰਡਜ਼' ਦਾ ਮੈਂਬਰ ਬਣਾਇਆ ਗਿਆ। ਉਹ ਉਨ੍ਹਾਂ 36 ਨਵੇਂ ਹਸਤੀਆਂ ਵਿੱਚ ਸ਼ਾਮਲ ਹਨ, ਜਿਨ੍ਹਾਂ ਨੂੰ ਸਰਕਾਰ ਨੇ ਹਾਊਸ ਆਫ ਲਾਰਡਜ਼’ ਲਈ ਨਾਮਜ਼ਦ ਕੀਤਾ ਹੈ। ਸਾਬਕਾ ਕਪਤਾਨ ਬੋਥਮ ਨੇ ਇੰਗਲੈਂਡ ਲਈ 1977 ਅਤੇ 1982 ਦਰਮਿਆਨ 102 ਟੈਸਟ ਮੈਚ ਖੇਡੇ ਸਨ ਅਤੇ ਬ੍ਰੈਕਜ਼ਿਟ ਦੇ ਸਮਰਥਕ ਹਨ।

ਭਾਰਤੀ ਡਾਂਸਰ ਨੂੰ ਬਰਤਾਨਵੀ ਪ੍ਰਧਾਨ ਮੰਤਰੀ ਵੱਲੋਂ ਐਵਾਰਡ

ਲੰਡਨ, ਅਗਸਤ 2020 -(ਗਿਆਨੀ ਰਾਵਿਦਰਪਾਲ ਸਿੰਘ)- ਲੌਕਡਾਊਨ ਦੌਰਾਨ ਲੋਕਾਂ ਨੂੰ ਤੰਦਰੁਸਤ ਰੱਖਣ ਲਈ ਭੰਗੜੇ ਦੀਆਂ ਆਨਲਾਈਨ ਕਲਾਸਾਂ ਲਵਾਉਣ ਵਾਲੇ ਭਾਰਤੀ ਮੂਲ ਦੇ ਡਾਂਸਰ ਨੂੰ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਵੱਲੋਂ ‘ਪੁਆਇੰਟਸ ਆਫ ਲਾਈਟ’ ਸਨਮਾਨ ਨਾਲ ਨਵਾਜਿਆ ਗਿਆ ਹੈ। ਰਾਜੀਵ ਗੁਪਤਾ ਨੇ ਲੌਕਡਾਊਨ ਦੌਰਾਨ ਲੋਕਾਂ ਨੂੰ ਤੰਦਰੁਸਤ ਤੇ ਸਕਾਰਾਤਮਕ ਰੱਖਣ ਦਾ ਬੀੜਾ ਚੁੱਕਿਆ ਤੇ ਇਸ ਲਈ ਉਸ ਨੇ ਸੋਸ਼ਲ ਮੀਡੀਆ ਰਾਹੀਂ ਪੰਜਾਬ ਦੇ ਰਵਾਇਤੀ ਨਾਚ ਭੰਗੜੇ ਦੀਆਂ ਕਲਾਸਾਂ ਸ਼ੁਰੂ ਕਰ ਦਿੱਤੀਆਂ ਸਨ। ਪ੍ਰਧਾਨ ਮੰਤਰੀ ਜੌਹਨਸਨ ਨੇ ਰਾਜੀਵ ਨੂੰ ਭੇਜੇ ਪੱਤਰ ’ਚ ਲਿਖਿਆ, ‘ਤੁਹਾਡੀਆਂ ਆਨਲਾਈਨ ਭੰਗੜਾ ਕਲਾਸਾਂ ਨਾਲ ਦੇਸ਼ ਭਰ ’ਚ ਲੋਕਾਂ ਦਾ ਹੌਸਲਾ ਵਧਿਆ ਹੈ ਤੇ ਉਹ ਕਰੋਨਾਵਾਇਰਸ ਖ਼ਿਲਾਫ਼ ਲੜਨ ਲਈ ਖੁਦ ਨੂੰ ਤੰਦਰੁਸਤ ਰੱਖ ਸਕੇ ਹਨ। ਇਸ ਲਈ ਤੁਸੀਂ ‘ਪੁਆਇੰਟਸ ਆਫ ਲਾਈਟ’ ਦੇ ਹੱਕਦਾਰ ਹੋ।’  

ਇੰਗਲੈਂਡ 'ਚ ਸੜਕੀ ਆਵਾਜਾਈ ਵਾਹਨਾਂ ਦੀ ਰਫਤਾਰ 'ਚ ਹੋਵੇਗਾ ਵਾਧਾ

ਮਾਨਚੈਸਟਰ, ਜੁਲਾਈ 2020 -(ਗਿਆਨੀ ਅਮਰੀਕ ਸਿੰਘ ਰਾਠੌਰ)- ਇੰਗਲੈਂਡ 'ਚ ਮੋਟਰ ਵਾਹਨਾਂ ਦੀ ਰਫ਼ਤਾਰ 'ਚ ਵਾਧਾ ਕੀਤਾ ਜਾਵੇਗਾ। ਇਸ ਵੇਲੇ ਜ਼ਿਆਦਾਤਰ ਮੋਟਰ ਵਾਹਨਾਂ ਦੀ ਰਫ਼ਤਾਰ ਹੱਦ 50 ਐਮ. ਪੀ. ਐੱਚ. ਨਿਰਧਾਰਿਤ ਕੀਤੀ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਇੰਗਲੈਂਡ ਵਿਚ ਟਰੈਫ਼ਿਕ ਫਲੋਅ ਨੂੰ ਸੁਖਾਲਾ ਕਰਨ ਅਤੇ ਆਸਾਨ ਡਰਾਈਵਿੰਗ ਲਈ ਸਰਕਾਰ ਵਲੋਂ ਉਕਤ ਕਦਮ ਚੁੱਕਿਆ ਜਾਵੇਗਾ। ਹਾਈਵੇਅ ਇੰਗਲੈਂਡ ਨੇ ਕਿਹਾ ਕਿ ਕਈ ਪ੍ਰਕਾਰ ਦੇ ਅਭਿਆਸ ਲੈਣ ਬਾਅਦ ਵਾਹਨਾਂ ਦੀ ਰਫ਼ਤਾਰ ਹੱਦ 60 ਐਮ.ਪੀ.ਐੱਚ. ਤੱਕ ਕੀਤੀ ਜਾਵੇਗੀ। ਅਜਿਹਾ ਕਰਨ ਨਾਲ ਮੋਟਰ ਗੱਡੀਆਂ ਦਾ ਫਲੋਅ ਤੇਜ਼ੀ ਨਾਲ ਅੱਗੇ ਵਧੇਗਾ ਅਤੇ ਟਰੈਫ਼ਿਕ ਸਮੱਸਿਆ ਤੋਂ ਨਿਜਾਤ ਮਿਲ ਸਕੇਗੀ। ਇਸ ਦੌਰਾਨ 'ਏ. ਏ.' ਨੇ ਸਰਕਾਰ ਦੇ ਫ਼ੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਇਸ ਨਾਲ ਟਰੈਫ਼ਿਕ ਸਮੱਸਿਆ ਘਟੇਗੀ ਤੇ ਸਫ਼ਰ ਜਲਦੀ ਖ਼ਤਮ ਹੋਵੇਗਾ। ਇਸ ਤੋਂ ਪਹਿਲਾਂ ਯੂਨੀਅਨ ਵਾਲਿਆਂ ਨੇ ਕਿਹਾ ਸੀ ਕਿ ਇਸ ਨਾਲ ਡਰਾਈਵਰਾਂ ਦੀ ਸੁਰੱਖਿਆ ਦਾਅ ਉੱਪਰ ਲੱਗੇਗੀ

ਬਰਤਾਨੀਆ ਤੇ ਭਾਰਤ ਦਾ ਦਵਾਈਆਂ ਦੀ ਖੋਜ ਲਈ 80 ਲੱਖ ਪੌਡ ਦਾ ਸਮਝੌਤਾ

 

ਲੰਡਨ,   ਬਰਤਾਨੀਆ ਅਤੇ ਭਾਰਤ ਵਿਚਕਾਰ ਦਵਾਈਆਂ ਦੀ ਖੋਜ ਨੂੰ ਲੈ ਕੇ 80 ਲੱਖ ਪੌਡ ਦਾ ਸਮਝੌਤਾ ਹੋਇਆ ਹੈ । ਇਸ ਖੋਜ ਸਮਝੌਤੇ ਲਈ ਯੂ.ਕੇ. ਬਿ੍ਟਿਸ਼ ਰਿਸਰਚ ਅਤੇ ਇਨੋਵੇਸ਼ਨ ਤੋਂ 40 ਲੱਖ ਪੌਡ ਦੀ ਰਾਸ਼ੀ ਦੇਵੇਗਾ ਅਤੇ 40 ਲੱਖ ਪੌਡ ਭਾਰਤ ਵਲੋਂ ਦਿੱਤੇ ਜਾਣਗੇ ।ਇਸ ਸਮਝੌਤੇ ਦਾ ਐਲਾਨ ਬਰਤਾਨੀਆ ਦੇ ਦੱਖਣੀ ਏਸ਼ੀਆਈ ਅਤੇ ਰਾਸ਼ਟਰਮੰਡਲ ਮਾਮਲਿਆਂ ਬਾਰੇ ਮੰਤਰੀ ਤਾਰਿਕ ਅਹਿਮਦ ਨੇ ਕੀਤਾ । ਅਹਿਮਦ ਨੇ ਕਿਹਾ ਕਿ ਬਰਤਾਨੀਆ ਆਕਸਫੋਰਡ ਯੂਨੀਵਰਸਿਟੀ ਵਲੋਂ ਤਿਆਰ ਕੀਤੇ ਜਾਣ ਵਾਲੇ ਕੋਵਿਡ 19 ਦੇ ਟੀਕੇ ਦੇ ਨਿਰਮਾਣ ਲਈ ਭਾਰਤ ਦੇ ਸੀਰਮ ਇੰਸਟੀਚਿਊਟ ਨਾਲ ਪਹਿਲਾਂ ਹੀ ਸਾਂਝੇਦਾਰੀ ਕਰ ਚੁੱਕਾ ਹੈ, ਇਸ ਵੈਕਸੀਨ ਦੇ ਮਨੁੱਖੀ ਪ੍ਰਯੋਗ ਸਫ਼ਲ ਹੋਣ ਤੋਂ ਬਾਅਦ ਵਿਕਾਸਸ਼ੀਲ ਦੇਸ਼ਾਂ ਦੇ ਅਰਬਾਂ ਲੋਕਾਂ ਨੂੰ ਵੰਡੇ ਜਾਣ ਦੀ ਯੋਜਨਾ ਹੈ ।

9ਵੀਂ ਸਦੀ ਦੀ ਦੁਰਲੱਭ ਸ਼ਿਵ ਦੀ ਮੂਰਤੀ ਲੰਡਨ ਤੋਂ ਲਿਆਂਦੀ ਜਾਵੇਗੀ ਭਾਰਤ

ਲੰਡਨ, ਜੁਲਾਈ 2020 -(ਗਿਆਨੀ ਰਾਵਿਦਰਪਾਲ ਸਿੰਘ)-  ਰਾਜਸਥਾਨ ਦੇ ਮੰਦਰ ਵਿੱਚੋਂ ਚੋਰੀ ਕੀਤੀ ਅਤੇ ਬਰਤਾਨੀਆ ਸਮੱਗਲ ਕੀਤੀ ਗਈ ਨੌਵੀਂ ਸਦੀ ਦੀ ਭਗਵਾਨ ਦੀ ਸ਼ਿਵ ਦੀ ਦੁਰਲੱਭ ਪੱਥਰ ਦੀ ਮੂਰਤੀ ਨੂੰ ਵੀਰਵਾਰ ਨੂੰ ਭਾਰਤੀ ਪੁਰਾਤੱਤਵ ਸਰਵੇਖਣ (ਏਐੱਸਆਈ) ਦੇ ਹਵਾਲੇ ਕਰ ਦਿੱਤਾ ਜਾਵੇਗਾ। ਨਟਰਾਜ ਦੀ ਇਹ ਪੱਥਰ ਦੀ ਮੂਰਤੀ ਚਾਰ ਫੁੱਟ ਉੱਚੀ ਹੈ। ਮੂਰਤੀ ਫਰਵਰੀ 1998 ਵਿੱਚ ਰਾਜਸਥਾਨ ਦੇ ਬਰੋਲੀ ਵਿੱਚ ਘਾਟੇਸ਼ਵਰ ਮੰਦਰ ਤੋਂ ਚੋਰੀ ਕੀਤੀ ਗਈ ਸੀ। ਤਸਕਰੀ ਰਾਹੀਂ ਬਰਤਾਨੀਆ ਪਹੁੰਚਣ ਦੀ ਜਾਣਕਾਰੀ 2003 ਵਿਚ ਸਾਹਮਣੇ ਆਈ ਸੀ। ਬਰਤਾਨੀਆ ਵਿਚਲੇ ਭਾਰਤ ਦੇ ਹਾਈ ਕਮਿਸ਼ਨ ਨੇ ਕਿਹਾ ਕਿ ਜਾਣਕਾਰੀ ਮਿਲਣ ਤੋਂ ਬਾਅਦ ਬ੍ਰਿਟਿਸ਼ ਅਧਿਕਾਰੀਆਂ ਇਸ ਤੋਂ ਜਾਣੂ ਕਰਵਾਇਆ ਗਿਆ। ਉਨ੍ਹਾਂ ਦੀ ਮਦਦ ਨਾਲ ਇਹ ਮੁੱਦਾ ਲੰਡਨ ਵਿਚ ਮੂਰਤੀ ਰੱਖਣ ਵਾਲੇ ਪ੍ਰਾਈਵੇਟ ਕੁਲੈਕਟਰ ਦੇ ਰੱਖਿਆ ਤੇ ਉਸ ਨੇ ਖ਼ੁਦ ਇਸ ਮੂਰਤੀ ਨੂੰ ਭਾਰਤੀ ਹਾਈ ਕਮਿਸ਼ਨ ਨੂੰ 2005 ਵਿਚ ਵਾਪਸ ਕਰ ਦਿੱਤਾ। ਇਸ ਤੋਂ ਬਾਅਦ ਅਗਸਤ 2017 ਵਿਚ ਏਐੱਸਆਈ ਟੀਮ ਹਾਈ ਕਮਿਸ਼ਨ ਗਈ ਅਤੇ ਉਥੇ ਮੂਰਤੀ ਦਾ ਮੁਆਇਨਾ ਕੀਤਾ। ਟੀਮ ਨੇ ਇਸ ਦੀ ਪੁਸ਼ਟੀ ਕੀਤੀ ਕਿ ਇਹੀ ਉਹ ਮੂਰਤੀ ਹੈ ਜਿਹੜੀ ਮੰਦਰ ਵਿੱਚੋਂ ਚੋਰੀ ਹੋਈ ਸੀ।  

 

ਡਬਲ-ਡੈੱਕਰ ਬੱਸ ਨੇ ਰਿਹਾਇਸ਼ੀ ਖੇਤਰ 'ਚ ਇਮਾਰਤ ਨੂੰ ਮਾਰੀ ਟੱਕਰ

ਗਲਾਸਗੋ/ਮਾਨਚੈਸਟਰ, ਜੁਲਾਈ 2020 -(ਗਿਆਨੀ ਅਮਰੀਕ ਸਿੰਘ ਰਾਠੌਰ) ਸਕਾਟਲੈਂਡ ਦੀ ਰਾਜਧਾਨੀ ਐਡਨਬਰਾ ਦੇ ਸਟਾਕ ਬਰਿੱਜ ਰਿਹਾਇਸ਼ੀ ਖੇਤਰ 'ਚ ਇਕ ਇਮਾਰਤ ਨੂੰ ਡਬਲ-ਡੈਕਰ ਬੱਸ ਨੇ ਟੱਕਰ ਮਾਰ ਦਿੱਤੀ। ਇਸ ਦੀ ਖ਼ਬਰ ਮਿਲਣ ਉਪਰੰਤ ਪੁਲਿਸ, ਐਾਬੂਲੈਂਸ ਅਤੇ ਅੱਗ ਬੁਝਾਊ ਗੱਡੀਆਂ ਘਟਨਾ ਦੀ ਸਥਾਨ 'ਤੇ ਪਹੁੰਚੀਆਂ । ਫ਼ਿਲਹਾਲ ਕਿਸੇ ਦੇ ਜ਼ਖ਼ਮੀ ਹੋਣ ਦੀ ਖ਼ਬਰ ਨਹੀਂ ਹੈ। ਮੌਕੇ 'ਤੇ ਹਾਜ਼ਰ ਲੋਕਾਂ ਨੇ ਦੱਸਿਆ ਕਿ ਬੱਸ ਪਹਿਲਾਂ ਸੜਕ ਨਾਲ ਬਣੀ ਫ਼ੁੱਟ-ਪਾਥ 'ਤੇ ਚੜ੍ਹ ਗਈ ਅਤੇ ਸਿੱਧੀ ਇਮਾਰਤ ਨੂੰ ਜਾ ਟੱਕਰ ਮਾਰੀ ।ਸਕਾਟਲੈਂਡ ਪੁਲਿਸ ਦੇ ਅਧਿਕਾਰੀਆਂ ਨੇ ਕਿਹਾ ਕਿ ਇਸ ਘਟਨਾ ਦੇ ਕਾਰਨਾਂ ਬਾਰੇ ਪਤਾ ਲਗਾਉਣ ਲਈ ਤਫ਼ਤੀਸ਼ ਅਰੰਭ ਕਰ ਦਿੱਤੀ ਹੈ ।  

ਪਹਿਲੀ ਵਾਰ ਬਰਤਾਨੀਆ ਦੇ ਸਿੱਕਿਆਂ 'ਤੇ ਦਿਖ ਸਕਦੈ ਘੱਟ ਗਿਣਤੀ ਲੋਕਾਂ ਦਾ ਚਿਹਰਾ

ਮਾਨਚੈਸਟਰ,ਜੁਲਾਈ 2020 -( ਗਿਆਨੀ ਅਮਰੀਕ ਸਿੰਘ ਰਾਠੌਰ) ਅਫ਼ਰੀਕੀ ਮੂਲ ਦੇ ਲੋਕਾਂ ਅਤੇ ਘੱਟ ਗਿਣਤੀ ਭਾਈਚਾਰਿਆਂ ਦੇ ਲੋਕਾਂ ਦੇ ਚਿਹਰੇ ਪਹਿਲੀ ਵਾਰ ਬਰਤਾਨੀਆ ਦੇ ਕਰੰਸੀ ਸਿੱਕਿਆਂ 'ਤੇ ਦਿਸ ਸਕਦੇ ਹਨ । ਬਰਤਾਨੀਆ ਦੇ ਖ਼ਜ਼ਾਨਾ ਮੰਤਰੀ ਰਿਸ਼ੀ ਸੁਨਾਕ ਨੇ ਵੀ ਇਸ ਮੁਹਿੰਮ ਦੀ ਤਜਵੀਜ਼ ਬਾਰੇ ਵਿਚਾਰ ਕਰ ਰਹੇ ਹਨ । ਖ਼ਬਰਾਂ ਅਨੁਸਾਰ ਰੋਇਲ ਮਿੰਟ ਬਰਤਾਨੀਆ ਦੇ ਕਰੰਸੀ ਸਿੱਕੇ ਬਣਾਉਣ ਵਾਲੀ ਸੰਸਥਾ ਕੋਲ ਇਹ ਯੋਜਨਾ ਦਰਜ ਹੋ ਚੁੱਕੀ ਹੈ ਅਤੇ ਰਿਸ਼ੀ ਸੁਨਾਕ ਕਥਿਤ ਤੌਰ 'ਤੇ ਇਸ ਦੀ ਹਮਾਇਤ ਕਰਦੇ ਹਨ ।ਖ਼ਜ਼ਾਨਾ ਰਾਜ ਮੰਤਰੀ ਜੌਹਨ ਗਿਲਨ ਨੇ ਕਿਹਾ ਹੈ ਕਿ ਖ਼ਜ਼ਾਨਾ ਮੰਤਰੀ ਰਿਸ਼ੀ ਸੁਨਾਕ ਇਸ ਤੋਂ ਜਾਣੂ ਹਨ । ਅਸੀਂ ਇਸ ਨੂੰ ਲੈ ਕੇ ਹਾਂ ਪੱਖੀ ਹਾਂ, ਸਾਨੂੰ ਰੋਇਲ ਮਿੰਟ ਤੋਂ ਕੁਝ ਠੋਸ ਤਜਵੀਜ਼ ਦੇਖਣ ਦੀ ਲੋੜ ਹੈ, ਜਿਸ ਲਈ ਅਸੀਂ ਉਤਸੁਕ ਹਾਂ । ਇਸ ਤਜਵੀਜ਼ ਲਈ ਵਿਕਟੋਰੀਆ ਕਰਾਸ ਪ੍ਰਾਪਤ ਕਰਨ ਵਾਲੇ ਪਹਿਲੇ ਭਾਰਤੀ ਅਤੇ ਗੋਰਖਾ ਸੈਨਿਕ, ਕਰੀਮੀਅਨ ਯੁੱਧ ਦੀ ਨਰਸ ਮੈਰੀ ਸੀਕੋਲ ਅਤੇ ਦੂਜੇ ਵਿਸ਼ਵ ਯੁੱਧ ਦੀ ਜਾਸੂਸ ਅਤੇ ਜੌਰਜ ਕਰਾਸ ਜਿੱਤਣ ਵਾਲੀਆਂ 4 ਮਹਿਲਾਂ 'ਚੋਂ ਇਕ ਨੂਰ ਇਨਾਇਤ ਖ਼ਾਨ ਦੇ ਨਾਂਅ ਚਰਚਾ 'ਚ ਹਨ । ਹੁਣ ਵੇਖਣਾ ਇਹ ਹੋਵੇਗਾ ਕਿ ਬਰਤਾਨੀਆ ਦੇ ਕਰੰਸੀ ਸਿੱਕਿਆਂ 'ਤੇ ਕਿਸ ਦੀ ਤਸਵੀਰ ਸੁਸ਼ੋਭਿਤ ਹੁੰਦੀ ਹੈ । ਕੰਜ਼ਰਵੇਟਿਵ ਪਾਰਟੀ ਦੀ ਸਾਬਕਾ ਸੰਸਦੀ ਉਮੀਦਵਾਰ ਜ਼ੀਹਰਾ ਜ਼ੈਦੀ ਵਲੋਂ ਇਸ ਮੁਹਿੰਮ ਦੀ ਅਗਵਾਈ ਕੀਤੀ ਜਾ ਰਹੀ ਹੈ ।  

ਨਫ਼ਰਤੀ ਵਿਚਾਰਾਂ ਨੂੰ ਸੋਸ਼ਲ ਮੀਡੀਆ ਤੋਂ ਹਟਾਉਣ ਲਈ ਤੇਜ਼ ਹੋਣ ਕੰਪਨੀਆਂ-ਪ੍ਰੀਤੀ ਪਟੇਲ

ਲੰਡਨ,ਜੁਲਾਈ 2020 - (ਗਿਆਨੀ ਰਾਵਿਦਰਪਾਲ ਸਿੰਘ)-ਬਰਤਾਨੀਆ ਦੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੇ ਸੋਸ਼ਲ ਮੀਡੀਆ ਕੰਪਨੀਆਂ ਨੂੰ ਨਫਰਤੀ ਵਿਚਾਰਾਂ ਨੂੰ ਤੇਜ਼ੀ ਨਾਲ ਹਟਾਉਣ ਲਈ ਕੰਮ ਕਰਨ ਲਈ ਕਿਹਾ ਹੈ । ਬੀਤੇ ਸ਼ੁੱਕਰਵਾਰ ਨੂੰ ਸੰਗੀਤਕ ਇੰਸਟਾਗ੍ਰਾਮ ਅਤੇ ਟਵਿੱਟਰ 'ਤੇ ਕੀਤੀਆਂ ਗਈਆਂ ਟਿੱਪਣੀਆਂ ਦੀ ਇਕ ਲੜੀ ਦੀ ਪੁਲਿਸ ਵਲੋਂ ਜਾਂਚ ਕੀਤੀ ਜਾ ਰਹੀ ਹੈ, ਜਿਸ 'ਤੇ ਸੱਤ ਦਿਨ ਲਈ ਪਾਬੰਦੀ ਲਗਾ ਦਿੱਤੀ ਗਈ ਸੀ ।ਗ੍ਰਹਿ ਮੰਤਰੀ ਪਟੇਲ ਨੇ ਕਿਹਾ ਕਿ ਵਿਲੀ ਦੀਆਂ ਸਾਮੀ ਵਿਰੋਧੀ ਪੋਸਟਾਂ ਨਫ਼ਰਤ ਭਰੀਆਂ ਹਨ । ਇਨ੍ਹਾਂ ਨੂੰ ਟਵਿੱਟਰ ਅਤੇ ਇੰਸਟਾਗ੍ਰਾਮ ਤੇ ਲੰਬੇ ਸਮੇਂ ਤੱਕ ਨਹੀਂ ਰਹਿਣਾ ਚਾਹੀਦਾ ਸੀ ਅਤੇ ਮੈਂ ਉਨ੍ਹਾਂ ਤੋਂ ਇਸ ਬਾਰੇ ਪੂਰੀ ਜਾਣਕਾਰੀ ਦੇਣ ਲਈ ਪੁੱਛ ਚੁੱਕੀ ਹਾਂ । ਗ੍ਰਹਿ ਮੰਤਰੀ ਨੇ ਕਿਹਾ ਕਿ ਸੋਸ਼ਲ ਮੀਡੀਆ ਕੰਪਨੀਆਂ ਨੂੰ ਨਫਰਤੀ ਵਿਚਾਰਾਂ ਨੂੰ ਆਪਣੇ ਪਲੇਟਫ਼ਾਰਮ ਤੋਂ ਜਲਦੀ ਹਟਾਉਣ ਲਈ ਤੇਜ਼ੀ ਲਿਆਉਣੀ ਚਾਹੀਦੀ ਹੈ ।  

 

ਜੀਨ ਟੀ ਐੱਲ ਆਰ 7 'ਤੇ ਰੋਕ ਕਾਰਨ ਕੋਰੋਨਾ ਹੁੰਦਾ ਹੈ ਭਿਆਨਕ

ਲੰਡਨ, ਜੁਲਾਈ 2020 -(ਏਜੰਸੀ)-   ਵਿਗਿਆਨਕਾਂ ਨੇ ਇਨਸਾਨਾਂ 'ਚ ਇਕ ਅਜਿਹੇ ਜੀਨ ਟੀਐੱਲਆਰ7 ਦੀ ਖੋਜ ਕਰ ਲਈ ਹੈ ਜੋ ਨੋਵਲ ਕੋਰੋਨਾ ਵਾਇਰਸ ਦੇ ਇਨਫੈਕਸ਼ਨ 'ਚ ਇਮਿਊਨ ਸਿਸਟਮ 'ਚ ਅਹਿਮ ਭੂਮਿਕਾ ਨਿਭਾਉਂਦਾ ਹੈ। ਇਨਫੈਕਸ਼ਨ ਦੌਰਾਨ ਇਹ ਜੀਨ ਆਪਣਾ ਇਹ ਕੰਮ ਕਰਨਾ ਬੰਦ ਕਰ ਦਿੰਦਾ ਹੈ। ਇਸ ਨਵੀਂ ਖੋਜ ਨਾਲ ਵਿਸ਼ਵ ਮਹਾਮਾਰੀ ਕੋਵਿਡ-19 ਨੂੰ ਬਿਹਤਰ ਤਰੀਕੇ ਨਾਲ ਸਮਝਣ ਅਤੇ ਇਸ ਦਾ ਇਲਾਜ ਕਰਨ ਵਿਚ ਮਦਦ ਮਿਲੇਗੀ। ਅਮਰੀਕਨ ਮੈਡੀਕਲ ਐਸੋਸੀਏਸ਼ਨ ਜਰਨਲ ਵਿਚ ਪ੍ਰਕਾਸ਼ਿਤ ਖੋਜ ਵਿਚ ਦੱਸਿਆ ਗਿਆ ਹੈ ਕਿ ਕੋਵਿਡ-19 ਨਾਲ ਗੰਭੀਰ ਰੂਪ ਤੋਂ ਪੀੜਤ ਦੋ ਪਰਿਵਾਰਾਂ ਦੇ ਚਾਰ ਨੌਜਵਾਨ ਮਰਦਾਂ ਦੇ ਅਨੁਵੰਸ਼ਿਕ ਕ੍ਰਮਾਂ ਦਾ ਡੂੰਘਾ ਅਧਿਐਨ ਅਤੇ ਵਿਸ਼ਲੇਸ਼ਣ ਕੀਤਾ ਗਿਆ ਹੈ। ਕੋਵਿਡ-19 ਦੇ ਇਨ੍ਹਾਂ ਗੰਭੀਰ ਮਰੀਜ਼ਾਂ ਨੂੰ ਪਹਿਲੇ ਤੋਂ ਕੋਈ ਬਿਮਾਰੀ ਨਹੀਂ ਸੀ। ਨੀਦਰਲੈਂਡ ਰੈੱਡਬਡ ਯੂਨੀਵਰਸਿਟੀ ਮੈਡੀਕਲ ਸੈਂਟਰ ਦੇ ਵਿਗਿਆਨਕਾਂ ਅਨੁਸਾਰ ਇਨ੍ਹਾਂ ਮਰੀਜ਼ਾਂ 'ਚ ਜੀਨ ਟੀਐੱਲਆਰ7 ਦੀ ਇਕ ਕਿਸਮ ਪਾਈ ਗਈ। ਇਸ ਦੇ ਇਲਾਵਾ, ਇਮਿਊਨ ਸਮਰੱਥਾ ਦੇ ਅਣੂ ਟਾਈਪ-1 ਅਤੇ 2 ਇੰਟਰਫੇਰੋਨਸ ਦੇ ਨਿਰਮਾਣ 'ਚ ਕਮੀ ਪਾਈ ਗਈ। ਕੋਵਿਡ-19 ਨਾਲ ਗੰਭੀਰ ਰੂਪ ਤੋਂ ਪੀੜਤ ਇਨ੍ਹਾਂ ਮਰੀਜ਼ਾਂ ਨੂੰ ਬਿਮਾਰੀ ਤੋਂ ਪਹਿਲੇ ਕਦੇ ਵੀ ਸਾਹ ਲੈਣ 'ਚ ਦਿੱਕਤ ਨਹੀਂ ਆਈ ਸੀ ਅਤੇ ਹੁਣ ਉਨ੍ਹਾਂ ਨੂੰ ਇਸ ਤਕਲੀਫ਼ ਕਾਰਨ ਆਈਸੀਯੂ 'ਚ ਵੈਂਟੀਲੇਟਰ 'ਤੇ ਰੱਖਿਆ ਗਿਆ। ਇਸ ਖੋਜ 'ਚ ਇਸ ਤਰ੍ਹਾਂ ਦੇ ਜੀਨ ਦੇ ਕ੍ਰਮ ਅੰਕਾਂ ਨੂੰ ਬਦਲ ਕੇ ਅਤੇ ਹੋਰ ਪਰਿਵਾਰਕ ਮੈਂਬਰਾਂ ਨਾਲ ਬਦਲ ਕੇ ਪਾਇਆ ਗਿਆ ਕਿ ਇਨ੍ਹਾਂ ਚਾਰਾਂ ਮਰੀਜ਼ਾਂ ਦੇ ਜੀਨ ਟੀਐੱਲਆਰ7 ਨੇ ਇਕ ਜ਼ਰੂਰੀ ਕੰਮ ਕਰਨਾ ਬੰਦ ਕਰ ਦਿੱਤਾ ਸੀ। ਇਨ੍ਹਾਂ ਚਾਰਾਂ ਮਰੀਜ਼ਾਂ 'ਚ ਐਕਸ ਕ੍ਰੋਮੋਜੋਮ ਦੇ ਟੀਐੱਲਆਰ7 'ਚ ਟਾਈਪ-1 ਅਤੇ 2 ਆਈਐੱਫਐੱਨ ਦੀ ਕਮੀ ਪਾਈ ਗਈ। ਇਸ ਦਾ ਮਤਲਬ ਹੈ ਕਿ ਟੀਐੱਲਆਰ7 ਜੀਨ ਨਾਲ ਪ੍ਰੋਟੀਨ ਨੂੰ ਪ੍ਰਰਾਪਤ ਕੀਤਾ ਜਾ ਸਕਦਾ ਹੈ। ਇਹ ਮਨੁੱਖੀ ਸੈੱਲਾਂ ਦੀ ਸਤਹਿ 'ਤੇ ਹੁੰਦੇ ਹਨ। ਇਨ੍ਹ ਦੀ ਰੋਗਾਣੂਆਂ ਦੀ ਪਛਾਣ ਕਰਨ 'ਚ ਅਹਿਮ ਭੂਮਿਕਾ ਹੁੰਦੀ ਹੈ। ਇਹ ਸਰੀਰ ਵਿਚ ਸਰਗਰਮ ਬੈਕਟੀਰੀਆ ਅਤੇ ਵਾਇਰਸ ਦੀ ਪਛਾਣ ਕਰ ਲੈਂਦੇ ਹਨ ਅਤੇ ਇਮਿਊਨ ਸਮਰੱਥਾ ਨੂੰ ਸਰਗਰਮ ਰੱਖਦੇ ਹਨ। ਟੀਐੱਲਆਰ7 ਤਾਂ ਇੰਟਰਫੇਰੋਨਸ ਨੂੰ ਸਰਗਰਮ ਕਰਦੇ ਹਨ ਜਿਨ੍ਹਾਂ ਨਾਲ ਵਾਇਰਸ ਇਨਫੈਕਸ਼ਨ ਨੂੰ ਪਛਾਣਨ ਲਈ ਪ੍ਰੋਟੀਨ ਨੂੰ ਸਰਗਰਮ ਕੀਤਾ ਜਾਂਦਾ ਹੈ। ਸਹਿ ਖੋਜੀ ਅਲੈਗਜ਼ੈਂਡਰ ਹਿਊਸ਼ੇਨ ਨੇ ਦੱਸਿਆ ਕਿ ਇਸ ਤੋਂ ਪਹਿਲੇ ਕਦੇ ਵੀ ਟੀਐੱਲਆਰ7 ਨੂੰ ਜਨਮ ਪਿੱਛੋਂ ਇਮਿਊਨ ਸਮਰੱਥਾ 'ਚ ਹੋਈ ਗੜਬੜੀ ਨਾਲ ਲੜਨ ਲਈ ਇਸ ਦੀ ਭੂਮਿਕਾ ਬੇਹੱਦ ਅਹਿਮ ਹੈ ਕਿਉਂਕਿ ਟੀਐੱਲਆਰ7 ਦਾ ਕੰਮ ਸਰੀਰ 'ਚ ਕਿਸੇ ਘੁਸਪੈਠੀਏ ਦੀ ਪਛਾਣ ਕਰ ਕੇ ਉਸ ਤੋਂ ਬਚਾਅ ਕਰਨਾ ਹੈ ਜੋਕਿ ਇਨਫੈਕਸ਼ਨ ਪਿੱਛੋਂ ਨਹੀਂ ਹੋ ਸਕਦਾ ਹੈ। ਇਸੇ ਕਾਰਨ ਇਨ੍ਹਾਂ ਭਰਾਵਾਂ 'ਚ ਪਹਿਲੇ ਤੋਂ ਕੋਈ ਬਿਮਾਰੀ ਨਾ ਹੋਣ ਦੇ ਬਾਵਜੂਦ ਇਨ੍ਹਾਂ ਨੂੰ ਕੋਰੋਨਾ ਦਾ ਭਿਆਨਕ ਇਨਫੈਕਸ਼ਨ ਹੋਇਆ।

ਬਜ਼ੁਰਗਾਂ ਦੀ ਮੁਫ਼ਤ ਟੀ.ਵੀ. ਲਾਇਸੰਸ ਸਹੂਲਤ ਖ਼ਤਮ ਕਰਨ 'ਤੇ ਢੇਸੀ ਨੇ ਸਰਕਾਰ ਨੂੰ ਮੁਆਫੀ ਮੰਗਣ ਲਈ ਕਿਹਾ

ਸਲੋਹ/ਲੰਡਨ, ਜੁਲਾਈ 2020  (ਗਿਆਨੀ ਰਾਵਿਦਰਪਾਲ ਸਿੰਘ)- ਸਰਕਾਰ ਵਲੋਂ ਬੀ.ਬੀ.ਸੀ. ਦੀਆਂ ਬਜਟ ਕਟੌਤੀਆਂ ਕਾਰਨ ਬੀ.ਬੀ.ਸੀ. ਨੂੰ 75 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਨੂੰ ਮੁਫਤ ਟੀ.ਵੀ. ਲਾਇਸੰਸ ਫੀਸ ਸਹੂਲਤ ਖ਼ਤਮ ਕਰਨਾ ਅਤੇ ਸਥਾਨਕ ਪੱਤਰਕਾਰਾਂ ਨੂੰ ਘਟਾਉਣਾ ਪੈ ਰਿਹਾ ਹੈ। ਪਰ ਕੰਜ਼ਰਵੇਟਿਵ ਪਾਰਟੀ ਨੇ ਚੋਣਾਂ ਦੌਰਾਨ ਇਕੱਲਤਾ ਸਹਿ ਰਹੇ 75 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਮੁਫ਼ਤ ਟੀ.ਵੀ. ਲਾਇਸੰਸ ਫੀਸ ਸਹੂਲਤ ਦੀ ਰੱਖਿਆ ਕਰਨ ਦੇ ਵਾਅਦੇ ਕੀਤੇ ਸਨ। ਐਮ.ਪੀ. ਤਨਮਨਜੀਤ ਸਿੰਘ ਢੇਸੀ ਨੇ ਮੰਤਰੀ ਜੌਹਨ ਵਿਟਿੰਗਡੇਲ ਨੂੰ ਪੁੱਛਿਆ ਕਿ ਕੀ ਉਹ ਮਿਲੀਅਨ ਪੈਨਸ਼ਨਰਾਂ ਅਤੇ ਨੌਕਰੀਆਂ ਗਵਾ ਰਹੇ ਬੀ.ਬੀ.ਸੀ. ਦੇ ਅਮਲੇ ਤੋਂ ਮੁਆਫ਼ੀ ਮੰਗਣਗੇ, ਜਿਸ ਦੇ ਜਵਾਬ ਵਿਚ ਮੰਤਰੀ ਜੌਹਨ ਵਿਟਿੰਗਡੇਲ ਨੇ ਕਿਹਾ ਕਿ ਬੀ.ਬੀ.ਸੀ. ਇੱਕ ਅਜ਼ਾਦ ਸੰਸਥਾ ਹੈ, ਜਿਸ ਵਿਚ ਸਰਕਾਰ ਦਾ ਕੋਈ ਦਖ਼ਲ ਨਹੀਂ ਹੁੰਦਾ, ਬੀ.ਬੀ.ਸੀ. ਵੱਲੋਂ ਦਿੱਤੇ ਜਾਂਦੇ ਪ੍ਰੋਗਰਾਮ, ਰੁਜ਼ਗਾਰ, ਲਾਇਸੰਸ ਫੀਸ ਆਦਿ ਲਈ ਸਰਕਾਰ ਵਲੋਂ ਦਿਸ਼ਾ ਨਿਰਦੇਸ਼ ਨਹੀਂ ਦਿੱਤੇ ਜਾਂਦੇ। ਸਾਨੂੰ ਅਫਸੋਸ ਹੈ ਕਿ ਬਜ਼ੁਰਗਾਂ ਦੀ ਮੁਫਤ ਲਾਇਸੰਸ ਫੀਸ ਖ਼ਤਮ ਕਰਨ ਅਤੇ ਸਥਾਨਕ ਪ੍ਰੋਗਰਾਮ ਕੱਟ ਕੀਤੇ ਜਾ ਰਹੇ ਹਨ। ਤਨਮਨਜੀਤ ਸਿੰਘ ਢੇਸੀ ਨੇ ਸਰਕਰ ਤੋਂ ਮੰਗ ਕੀਤੀ ਕਿ ਜੋ ਗਲਤ ਹੈ ਸਰਕਾਰ ਇਸ ਲਈ ਮੁਆਫੀ ਮੰਗੇ ਅਤੇ ਨਾਲ ਇਸ ਸਹੂਲਤ ਨੂੰ ਚਾਲੂ ਰਖਿਆ ਜਾਵੇ।

ਭਾਰਤ 'ਚ ਕੋਰੋਨਾ ਦੇ 45,270 ਨਵੇਂ ਕੇਸ ਸਾਹਮਣੇ

ਅੰਕੜਾ 12 ਲੱਖ ਤੋਂ ਪਾਰ

ਨਵੀਂ ਦਿੱਲੀ,ਜੁਲਾਈ 2020 -(ਏਜੰਸੀ)- ਕੋਰੋਨਾ ਨਾਲ ਇਨਫੈਕਸ਼ਨ ਦੇ 45,270 ਨਵੇਂ ਕੇਸਾਂ ਦੇ ਸਾਹਮਣੇ ਆਉਣ ਤੋਂ ਬਾਅਦ ਇਸ ਬਿਮਾਰੀ ਦੀ ਚਪੇਟ 'ਚ ਆਉਣ ਵਾਲਿਆਂ ਦਾ ਅੰਕੜਾ ਵੀਰਵਾਰ ਨੂੰ 12 ਲੱਖ ਤੋਂ ਪਾਰ ਹੋ ਗਿਆ। ਦੇਸ਼ 'ਚ ਹੁਣ ਤਕ 12,38,635 ਲੋਕ ਇਸ ਬਿਮਾਰੀ ਤੋਂ ਪੀੜਤ ਹੋ ਚੁੱਕੇ ਹਨ। ਇਸੇ ਤਰ੍ਹਾਂ 1,129 ਹੋਰ ਲੋਕਾਂ ਦੀ ਮੌਤ ਨਾਲ ਇਸ ਬਿਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ 29,681 ਹੋ ਗਈ ਹੈ। ਇਨਫੈਕਟਿਡ ਦੀ ਗਿਣਤੀ 11 ਤੋਂ 12 ਲੱਖ ਹੋਣ 'ਚ ਸਿਰਫ਼ ਤਿੰਨ ਲੱਗੇ। ਇਸੇ ਦੌਰਾਨ ਚੰਗੀ ਖ਼ਬਰ ਇਹ ਹੈ ਕਿ ਠੀਕ ਹੋਣ ਵਾਲਿਆਂ ਦੀ ਦਰ 63.18 ਫ਼ੀਸਦੀ ਹੋ ਗਈ ਹੈ। 24 ਘੰਟਿਆਂ 'ਚ 29,557 ਮਰੀਜ਼ ਠੀਕ ਵੀ ਹੋਏ ਹਨ। ਇਸੇ ਤਰ੍ਹਾਂ ਹੁਣ ਤਕ 7,82,606 ਮਰੀਜ਼ ਠੀਕ ਹੋ ਚੁੱਕੇ ਹਨ। ਮੌਜੂਦਾ ਸਮੇਂ 'ਚ 3,56,439 ਲੋਕ ਇਨਫੈਕਟਿਡ ਹਨ  ਕੋਰੋਨਾ ਦੀ ਜਾਂਚ ਦੀ ਗਿਣਤੀ ਵੀ ਡੇਢ ਕਰੋੜ ਤੋਂ ਵੱਧ ਹੋ ਚੁੱਕੀ ਹੈ। ਆਈਸੀਐੱਮਆਰ ਦੇ ਅਧਿਕਾਰੀਆਂ ਨੇ ਦੱਸਿਆ ਕਿ ਬੁੱਧਵਾਰ ਨੂੰ 3,50,823 ਨਮੂਨਿਆਂ ਦੀ ਜਾਂਚ ਹੋਣ ਦੇ ਨਾਲ ਹੀ 22 ਜੁਲਾਈ ਤਕ ਕੁਲ 1,50,75,369 ਨਮੂਨਿਆਂ ਦੀ ਜਾਂਚ ਹੋ ਚੁੱਕੀ ਹੈ। ਆਈਸੀਐੱਮਆਰ 'ਚ ਵਿਗਿਆਨੀਆਂ ਤੇ ਮੀਡੀਆ ਕਨਵੀਨਰ ਲੋਕੇਸ਼ ਸ਼ਰਮਾ ਨੇ ਦੱਸਿਆ ਕਿ ਬੁੱਧਵਾਰ ਤਕ ਤਿੰਨ ਦਿਨਾਂ 'ਚ 10 ਲੱਖ ਨਮੂਨਿਆਂ ਦੀ ਜਾਂਚ ਕੀਤੀ ਗਈ। ਜਾਂਚ ਦੀ ਸਮਰੱਥਾ ਵਧ ਕੇ ਰੋਜ਼ਾਨਾ ਚਾਰ ਲੱਖ ਨਮੂਨਿਆਂ ਦੀ ਹੋ ਗਈ ਹੈ। ਸਿਹਤ ਮੰਤਰਾਲੇ ਵੱਲੋਂ ਸਵੇਰੇ ਅੱਠ ਵਜੇ ਅਪਡੇਟ ਕੀਤੇ ਗਏ ਅੰਕੜਿਆਂ ਮੁਤਾਬਕ ਹੁਣ ਤਕ 7,82,606 ਲੋਕ ਠੀਕ ਹੋ ਚੁੱਕੇ ਹਨ। ਠੀਕ ਹੋਣ ਦੀ ਦਰ 'ਚ ਸ਼ਲਾਘਾਯੋਗ ਤਰੱਕੀ ਹੋਈ ਹੈ ਤੇ ਇਹ 63.18 ਫ਼ੀਸਦੀ ਹੈ। ਮੰਤਰਾਲੇ ਨੇ ਕਿਹਾ ਕਿ ਕੋਰੋਨਾ ਨਾਲ ਨਜਿੱਠਣ ਲਈ ਕੇਂਦਰ ਸਰਕਾਰ ਦੀ ਰਣਨੀਤੀ ਨਾਲ ਇਹ ਪ੍ਰਰਾਪਤੀ ਹਾਸਲ ਹੋਈ ਹੈ। ਕੇਂਦਰ, ਸੂਬਿਆਂ ਤੇ ਕੇਂਦਰ ਸ਼ਾਸਿਤ ਰਾਜਾਂ ਦੇ ਲਗਾਤਾਰ ਯਤਨਾਂ ਕਾਰਨ ਜ਼ੋਰ-ਸ਼ੋਰ ਨਾਲ ਜਾਂਚ ਤੇ ਇਲਾਜ ਦੀ ਵਿਵਸਥਾ ਕੀਤੀ ਜਾ ਰਹੀ ਹੈ। ਸਾਂਝੇ ਨਿਗਰਾਨੀ ਸਮੂਹ (ਜੇਐੱਮਜੀ) ਵਰਗੇ ਮਾਹਰਾਂ ਦੀ ਟੀਮ ਨੇ ਇਸ ਲਈ ਮਾਰਗਦਰਸ਼ਨ ਕੀਤਾ ਹੈ ਤੇ ਏਮਜ਼ ਦਿੱਲੀ ਦੇ ਤਕਨੀਕੀ ਮਾਹਰਾਂ, ਵੱਖ-ਵੱਖ ਸੂਬਿਆਂ ਤੇ ਕੇਂਦਰ ਸ਼ਾਸਿਤ ਸੂਬਿਆਂ 'ਚ ਸਿਹਤ ਕੇਂਦਰਾ, ਆਈਸੀਐੱਮਆਰ ਤੇ ਰਾਸ਼ਟਰੀ ਬਿਮਾਰੀ ਕੰਟਰੋਲ ਕੇਂਦਰ (ਐੱਨਸੀਡੀਸੀ) ਨੇ ਇਸ 'ਚ ਮਦਦ ਕੀਤੀ ਹੈ। ਮੰਤਰਾਲੇ ਨੇ ਕਿਹਾ ਕਿ ਤਾਲਮੇਲ ਦੇ ਯਤਨਾਂ ਦੀ ਬਦੌਲਤ ਮੌਤ ਦੀ ਦਰ ਹੇਠਲੇ ਪੱਧਰ 'ਤੇ ਬਣਾਈ ਰੱਖਣ 'ਚ ਮਦਦ ਮਿਲੀ ਹੈ। ਇਹ ਅਜੇ 2.41 ਫ਼ੀਸਦੀ ਹੈ ਤੇ ਇਸ 'ਚ ਹੋਰ ਕਮੀ ਆ ਰਹੀ ਹੈ। ਸਿਹਤ ਮੰਤਰਾਲੇ ਮੁਤਾਬਕ ਵੀਰਵਾਰ ਨੂੰ 45,720 ਜਿਹੜੇ ਨਵੇਂ ਮਾਮਲੇ ਸਾਹਮਣੇ ਆਏ ਹਨ ਉਨ੍ਹਾਂ 'ਚ ਸਭ ਤੋਂ ਵੱਧ 10,764 ਕੇਸ ਮਹਾਰਾਸ਼ਟਰ ਦੇ ਹਨ। ਇਸੇ ਤਰ੍ਹਾਂ ਤਾਮਿਲਨਾਡੂ 5849, ਕਰਨਾਟਕ 4,764, ਉੱਤਰ ਪ੍ਰਦੇਸ਼ 2300, ਬੰਗਾਲ 'ਚ 2291, ਤੇਲੰਗਾਨਾ 1554, ਬਿਹਾਰ 1417, ਅਸਾਮ 130, ਦਿੱਲੀ 1227, ਓਡੀਸ਼ਾ 1078, ਕੇਰਲ 1038 ਤੇ ਗੁਜਰਾਤ 'ਚ 1020 ਨਵੇਂ ਮਾਮਲੇ ਦਰਜ ਕੀਤੇ ਗਏ। ਇਸੇ ਤਰ੍ਹਾਂ 24 ਘੰਟਿਆਂ 'ਚ ਜਿਨ੍ਹਾਂ 1129 ਲੋਕਾਂ ਦੀ ਮੌਤ ਹੋਈ ਹੈ ਉਨ੍ਹਾਂ 'ਚ ਸਭ ਤੋਂ ਵੱਧ 518 ਮੌਤਾਂ ਤਾਮਿਲਨਾਡੂ 'ਚ ਹੋਈਆਂ ਹਨ। ਮਹਾਰਾਸ਼ਟਰ 'ਚ 280, ਆਂਧਰ ਪ੍ਰਦੇਸ਼ 'ਚ 65, ਕਰਨਾਟਕ 'ਚ 55, ਬੰਗਾਲ 'ਚ 39, ਉੱਤਰ ਪ੍ਰਦੇਸ਼ 'ਚ 34, ਦਿੱਲੀ 'ਚ 29, ਗੁਜਰਾਤ 'ਚ 28, ਮੱਧ ਪ੍ਰਦੇਸ਼ 'ਚ 14 ਤੇ ਜੰਮੂ-ਕਸ਼ਮੀਰ 'ਚ 10 ਲੋਕਾਂ ਦੀ ਮੌਤ ਹੋਈ ਹੈ। ਝਾਰਖੰਡ ਤੇ ਤੇਲੰਗਾਨਾ 'ਚ ਨੌਂ-ਨੌਂ, ਹਰਿਆਣਾ 'ਚ ਅੱਠ, ਅਸਾਮ, ਪੰਜਾਬ ਤੇ ਰਾਜਸਥਾਨ 'ਚ ਛੇ-ਛੇ ਲੋਕਾਂ ਦੀ ਮੌਤ ਹੋਈ ਹੈ।

ਬਰਤਾਨੀਆ 'ਚ ਰਹਿੰਦੇ ਭਾਰਤੀ ਮੂਲ ਦੇ ਲੋਕਾਂ ਦੀ ਗਿਣਤੀ ਕਰੇਗਾ ਭਾਈਚਾਰਾ

ਲੰਡਨ, ਜੁਲਾਈ  2020-(ਏਜੰਸੀ )  ਬਰਤਾਨੀਆ 'ਚ ਰਹਿ ਰਹੇ ਭਾਰਤੀ ਭਾਈਚਾਰੇ ਦੇ ਲੋਕ ਆਪਣੀ ਅਬਾਦੀ ਦੀ ਸਹੀ ਜਾਣਕਾਰੀ ਲਈ ਛੇਤੀ ਹੀ ਮੁਹਿੰਮ ਛੇੜਨਗੇ। ਇਹ ਨਿੱਜੀ ਤੌਰ 'ਤੇ ਕਰਵਾਈ ਜਾਣ ਵਾਲੀ ਪਹਿਲੀ ਮਰਦਮਸ਼ੁਮਾਰੀ ਹੋਵੇਗੀ। ਬਰਤਾਨੀਆ 'ਚ ਭਾਰਤੀ ਭਾਈਚਾਰੇ ਦੇ ਲੋਕ 1916 ਤੋਂ ਰਹਿ ਰਹੇ ਹਨ ਤੇ ਮੌਜੂਦਾ ਸਮੇਂ 'ਚ ਇਨ੍ਹਾਂ ਦੀ ਗਿਣਤੀ ਕਰੀਬ 15 ਲੱਖ ਮੰਨੀ ਜਾਂਦੀ ਹੈ। ਮਰਦਮਸ਼ੁਮਾਰੀ ਦਾ ਇਹ ਕੰਮ ਆਕਸਫੋਰਡ ਯੂਨੀਵਰਸਿਟੀ ਦੇ ਸਹਿਯੋਗ ਨਾਲ ਆਨਲਾਈਨ ਹੋਵੇਗਾ। ਇਹ ਕਾਰਜ ਇਸ ਸਾਲ ਦੇ ਅੰਤ 'ਚ ਹੋਵੇਗਾ ਤੇ ਇਸ ਨੂੰ ਭਾਰਤੀ ਭਾਈਚਾਰੇ ਲਈ 2020 ਦੀ ਪ੍ਰਾਪਤੀ ਦੇ ਤੌਰ 'ਤੇ ਜਾਣਿਆ ਜਾਵੇਗਾ। ਬਰਤਾਨੀਆ 'ਚ ਇੰਡੀਆ ਲੀਗ ਦੇ ਚੇਅਰਮੈਨ ਤੇ ਮੀਡੀਆ ਨਾਲ ਜੁੜੇ ਸੀਬੀ ਪਟੇਲ ਮੁਤਾਬਕ ਹੁਣ ਦੇ ਦਹਾਕਿਆਂ 'ਚ ਬਰਤਾਨਵੀ-ਭਾਰਤੀ ਭਾਈਚਾਰੇ 'ਚ ਕਾਫ਼ੀ ਬਦਲਾਅ ਆਇਆ ਹੈ। ਅਬਾਦੀ ਦਾ ਸਹੀ ਅੰਕੜਾ ਸਾਹਮਣੇ ਆਉਣ 'ਤੇ ਸਾਨੂੰ ਕਈ ਮਾਅਨਿਆਂ 'ਚ ਲਾਭ ਹੋਵੇਗਾ। ਇਸ ਦੇ ਆਧਾਰ 'ਤੇ ਅਸੀਂ ਆਪਣੇ ਹਿੱਤ ਦੀ ਗੱਲ ਸਰਕਾਰ ਜਾਂ ਹੋਰ ਸਰਕਾਰੀ ਤੇ ਨਿੱਜੀ ਸੰਸਥਾਵਾਂ ਨਾਲ ਕਰ ਸਕਾਂਗੇ। ਉਨ੍ਹਾਂ ਨੂੰ ਆਪਣੇ ਬਾਰੇ ਸਹੀ ਜਾਣਕਾਰੀ ਦੇ ਸਕਾਂਗੇ। ਆਪਸੀ ਸਬੰਧਾਂ ਲਈ ਇਹ ਅੰਕੜੇ ਕਾਫ਼ੀ ਕਾਰਗਰ ਸਾਬਿਤ ਹੋਣਗੇ। ਇੰਡੀਆ ਲੀਗ ਦਹਾਕਿਆਂ ਤੋਂ ਬਰਤਾਨੀਆ 'ਚ ਰਹਿ ਰਹੇ ਪ੍ਰਾਪਤੀਆਂ ਹਾਸਲ ਕਰਨ ਵਾਲੇ ਭਾਰਤੀਆਂ ਲਈ ਕੰਮ ਕਰ ਰਹੀ ਹੈ, ਉਨ੍ਹਾਂ ਨੂੰ ਸਨਮਾਨਿਤ ਕਰ ਰਹੀ ਹੈ। ਇੰਡੀਆ ਲੀਗ ਦੇ ਸਲਾਹਕਾਰ ਤੇ ਸੰਸਦ ਮੈਂਬਰ ਸੰਦੀਪ ਵਰਮਾ ਮੁਤਾਬਕ ਕੋਵਿਡ ਮਹਾਮਾਰੀ ਦੌਰਾਨ ਸਾਨੂੰ ਸਹੀ ਅੰਕੜਿਆਂ ਦੀ ਸ਼ਿੱਦਤ ਨਾਲ ਜ਼ਰੂਰਤ ਮਹਿਸੂਸ ਹੋਈ ਹੈ। ਉਦੋਂ ਸਾਨੂੰ ਸਿਹਤ ਖੇਤਰ ਤੇ ਸਮਾਜਿਕ ਖੇਤਰ 'ਚ ਗ਼ੈਰ ਬਰਾਬਰੀ ਦਾ ਅਹਿਸਾਸ ਹੋਇਆ। ਇਹ ਅਹਿਸਾਸ ਸਿਆਹਫਾਮ, ਏਸ਼ੀਅਨ ਤੇ ਹੋਰ ਘੱਟ ਗਿਣਤੀ ਭਾਈਚਾਰੇ 'ਚ ਮਹਿਸੂਸ ਕੀਤਾ ਗਿਆ। ਅਬਾਦੀ ਤੇ ਲੋਕਾਂ ਦੀ ਸਥਿਤੀ ਦੇ ਸਹੀ ਅੰਕੜਿਆਂ ਦੇ ਸਾਹਮਣੇ ਆਉਣ 'ਤੇ ਅਸੀਂ ਆਪਣੇ ਸਮਾਜ 'ਚ ਫੈਲੀ ਵੰਨ ਸੁਵੰਨਤਾ ਬਾਰੇ ਜਾਣਕਾਰੀ ਮਿਲੇਗੀ ਤੇ ਅਸੀਂ ਬਰਤਾਨੀਆ 'ਚ ਰਹਿਣ ਵਾਲੇ ਭਾਰਤੀਆਂ ਦੀ ਜ਼ਿੰਦਗੀ ਬਿਹਤਰ ਬਣਾ ਸਕਾਂਗੇ।

ਫਿੰਗਰ ਬਲੱਡ ਟੈਸਟ ਕਿੱਟ' ਨਾਲ ਕੋਵਿਡ-19 ਦਾ ਨਤੀਜਾ 98.6 ਫੀਸਦੀ ਸਹੀ

ਕੋਰੋਨਾ ਵਾਇਰਸ ਛੇ ਤਰ੍ਹਾਂ ਦਾ ਹੁੰਦੈ - ਅਧਿਐਨ

ਲੰਡਨ,ਜੁਲਾਈ 2020 -(ਗਿਆਨੀ ਰਾਵਿਦਰਪਾਲ ਸਿੰਘ)-  ਯੂ. ਕੇ. ਸਰਕਾਰ ਲੋਕਾਂ 'ਚ ਲੱਖਾਂ ਟੈਸਟ ਕਿੱਟਾਂ ਵੰਡਣ ਦੀ ਯੋਜਨਾ ਬਣਾ ਰਹੀ ਹੈ । ਸਰਕਾਰ ਨੇ ਆਪਣੇ ਪਹਿਲੇ ਪ੍ਰਯੋਗ ਲਈ ਸਹਿਮਤੀ ਦੇ ਦਿੱਤੀ ਹੈ । ਇਕ ਰਿਪੋਰਟ 'ਚ ਦਾਅਵਾ ਕੀਤਾ ਕਿ ਇਸ ਕਿੱਟ ਦੀ ਜੂਨ 'ਚ ਪਰਖ ਕੀਤੀ ਗਈ ਸੀ, ਜਿਸ ਦੇ ਨਤੀਜੇ 98.6% ਸਹੀ ਪਾਏ ਗਏ। ਫਿੰਗਰਪਿ੍ਕ ਟੈਸਟ ਦਾ ਮਤਲਬ ਹੈ ਕਿ ਸੂਈ ਨੂੰ ਉਂਗਲ 'ਚ ਚੱਬੋ ਕੇ ਖ਼ੂਨ ਲਿਆ ਜਾਂਦਾ ਹੈ ਅਤੇ 20 ਮਿੰਟਾਂ 'ਚ ਲਾਗ ਦਾ ਪਤਾ ਲਗਾਇਆ ਜਾ ਸਕਦਾ ਹੈ । ਇਸ ਨੂੰ ਆਕਸਫੋਰਡ ਯੂਨੀਵਰਸਿਟੀ ਦੇ ਸਹਿਯੋਗ ਨਾਲ ਯੂ. ਕੇ. ਰੈਪਿਡ ਟੈਸਟ ਕੰਸੋਰਟੀਅਮ ਦੁਆਰਾ ਵਿਕਸਤ ਕੀਤਾ ਗਿਆ ਹੈ । ਯੂ. ਕੇ. ਦਾ ਸਿਹਤ ਵਿਭਾਗ ਇਸ ਸਾਲ ਦੇ ਅੰਤ ਤੱਕ ਖ਼ਰੀਦੀਆਂ ਜਾਣ ਵਾਲੀਆਂ ਲੱਖਾਂ ਟੈਸਟ ਕਿੱਟਾਂ ਬਾਰੇ ਆਰ.ਟੀ.ਸੀ. ਨਾਲ ਗੱਲ ਕਰ ਰਿਹਾ ਹੈ ।   ਖੋਜਕਾਰ ਕੋਰੋਨਾ ਵਾਇਰਸ ਬਾਰੇ ਨਵੇਂ ਖ਼ੁਲਾਸੇ ਕਰ ਰਹੇ ਹਨ । ਹੁਣ ਇਹ ਖ਼ੁਲਾਸਾ ਹੋਇਆ ਹੈ ਕਿ ਕੋਰੋਨਾ ਵਾਇਰਸ 6 ਤਰ੍ਹਾਂ ਦਾ ਹੈ । ਹਰ ਕਿਸੇ ਦੇ ਵੱਖ-ਵੱਖ ਲੱਛਣ ਹਨ । ਲੰਡਨ ਦੇ ਕਿੰਗਜ਼ ਕਾਲਜ ਨੇ ਕਿਹਾ ਹੈ ਕਿ ਇਹ ਫ਼ੈਸਲਾ ਕੀਤਾ ਜਾ ਸਕਦਾ ਹੈ ਕਿ ਕਿਹੜੇ ਮਰੀਜ਼ ਨੂੰ ਵਾਇਰਸ ਦਾ ਕਿੰਨਾ ਖ਼ਤਰਾ ਹੈ ਅਤੇ ਉਸ ਦਾ ਕੀ ਇਲਾਜ ਕੀਤਾ ਜਾਣਾ ਚਾਹੀਦਾ ਹੈ । ਅਧਿਐਨ ਦੀ ਅਜੇ ਸਮੀਖਿਆ ਨਹੀਂ ਕੀਤੀ ਗਈ ਹੈ । ਮਾਹਿਰਾਂ ਦਾ ਕਹਿਣਾ ਹੈ ਕਿ ਇਹ ਉਨ੍ਹਾਂ ਲੋਕਾਂ ਦੇ ਇਲਾਜ 'ਚ ਸੁਧਾਰ ਕਰਨ 'ਚ ਮਦਦ ਕਰ ਸਕਦਾ ਹੈ ਜਿਨ੍ਹਾਂ ਨੰੂ ਵਧੇਰੇ ਖ਼ਤਰਾ ਹੈ ਅਤੇ ਦੂਜੀ ਲਹਿਰ ਦੀ ਸੂਰਤ 'ਚ ਲਾਗ ਦਾ ਸ਼ਿਕਾਰ ਹੋਣ ਦੀ ਸੰਭਾਵਨਾ ਹੈ । ਲਗਾਤਾਰ ਖਾਂਸੀ, ਸਿਰ ਦਰਦ ਅਤੇ ਦਸਤ, ਬੁਖ਼ਾਰ ਜਾਂ ਗੰਧ ਦੀ ਕਮੀ ਇਸ ਦੇ ਲੱਛਣ ਹਨ । ਮਾਰਚ ਅਤੇ ਅਪ੍ਰੈਲ 'ਚ ਯੂ.ਐੱਸ. ਅਤੇ ਯੂ.ਕੇ. ਦੇ 1600 ਮਰੀਜ਼ਾਂ ਦਾ ਅੰਕੜਾ ਇਕੱਠਾ ਕੀਤਾ । ਜਿਨ੍ਹਾਂ ਤੋਂ ਪਤਾ ਲੱਗਾ ਕਿ ਕਿ ਕੋਵਿਡ-19 ਇਕ ਨਹੀਂ 6 ਤਰ੍ਹਾਂ ਦਾ ਹੈ ਅਤੇ ਉਨ੍ਹਾਂ ਦੇ 6 ਵੱਖ-ਵੱਖ ਲੱਛਣ ਹੁੰਦੇ ਹਨ । ਉਹ ਹੌਲੀ-ਹੌਲੀ ਗੰਭੀਰ ਹੋ ਜਾਂਦੇ ਹਨ । ਕਿਸੇ ਨੂੰ ਬੁਖ਼ਾਰ ਨਹੀਂ ਹੁੰਦਾ, ਕਿਸੇ ਨੂੰ ਬੁਖ਼ਾਰ ਹੁੰਦਾ ਹੈ ਅਤੇ ਬੁਖ਼ਾਰ ਹੋਣ ਤੋਂ ਬਾਅਦ ਕਿਸੇ ਨੂੰ ਦਸਤ ਲੱਗ ਜਾਂਦੇ ਹਨ । ਇਸ ਤੋਂ ਇਲਾਵਾ, ਥਕਾਵਟ ਅਤੇ ਪੇਟ ਦੀਆਂ ਸਮੱਸਿਆਵਾਂ ਵੀ ਵਿਭਿੰਨ ਕਾਰਨਾਂ ਕਰਕੇ ਹੁੰਦੀਆਂ ਹਨ । 

ਆਕਸਫੋਰਡ ਦੀ ਕੋਰੋਨਾ ਵੈਕਸੀਨ ਦੀ ਜਾਂਚ ਲਈ ਭਾਰਤੀ ਨੌਜਵਾਨ ਵਾਲੰਟੀਅਰ ਤੌਰ 'ਤੇ ਆਇਆ ਅੱਗੇ

ਲੰਡਨ (ਰਾਜਵੀਰ ਸਮਰਾ): ਭਾਰਤੀ ਮੂਲ ਦੇ 42 ਸਾਲਾ ਦੀਪਕ ਪਾਲੀਵਾਲ ਨੇ ਕੋਰੋਨਾ ਵੈਕਸੀਨ ਦੇ ਲਈ ਆਪਣੀ ਜਾਨ ਜੋਖਮ ਵਿਚ ਪਾ ਦਿੱਤੀ। ਦੀਪਕ ਬ੍ਰਿਟੇਨ ਵਿਚ ਫਾਰਮਾ ਸਲਾਹਕਾਰ ਹਨ। ਆਕਸਫੋਰਡ ਯੂਨੀਵਰਸਿਟੀ ਦੀ ਕੋਵਿਡ-19 ਵੈਕਸੀਨ ਲਈ ਉਹਨਾਂ ਨੇ ਵਾਲੰਟੀਅਰ ਦੇ ਰੂਪ ਵਿਚ ਹਿੱਸਾ ਲਿਆ। ਸੰਭਾਵਿਤ ਖਤਰੇ ਦੀ ਪਰਵਾਹ ਕਿਤੇ ਬਿਨਾਂ ਦੀਪਕ ਕੋਵਿਡ-19 ਵੈਕਸੀਨ ਮੁਹਿੰਮ ਦਾ ਹਿੱਸਾ ਬਣੇ। 16 ਅਪ੍ਰੈਲ ਨੂੰ ਦੀਪਕ ChAdOx1 nCoV-19 ਵੈਕਸੀਨ ਦੇ ਟ੍ਰਾਇਲ ਲਈ 1000 ਵਾਲੰਟੀਅਰਾਂ ਦਾ ਹਿੱਸਾ ਬਣੇ ਟਾਈਮਜ਼ ਆਫ ਇੰਡੀਆ ਨਾਲ ਗੱਲਬਾਤ ਵਿਚ ਉਹਨਾਂ ਨੇ ਦੱਸਿਆ ਕਿ ਉਹ ਇਸ ਮੁਹਿੰਮ ਦਾ ਹਿੱਸਾ ਬਣ ਕੇ ਖੁਸ਼ ਹਨ। ਨਾਲ ਹੀ ਉਹਨਾਂ ਦੀ ਪਤਨੀ ਪਰਲ ਡਿਸੂਜਾ ਨੂੰ ਵੀ ਆਪਣੇ ਪਤੀ 'ਤੇ ਮਾਣ ਹੈ। ਉਹਨਾਂ ਨੇ ਦੱਸਿਆ ਕਿ ਜਦੋਂ ਮੈਂ ਵਾਲੰਟੀਅਰ ਬਣਨ ਦਾ ਫੈਸਲਾ ਲਿਆ ਸੀ ਉਦੋਂ ਪਰਿਵਾਰ ਅਤੇ ਦੋਸਤ ਬਹੁਤ ਹੀ ਪਰੇਸ਼ਾਨ ਹੋ ਗਏ ਸਨ। ਮੇਰੀ ਪਤਨੀ ਸਮੇਤ ਪੂਰਾ ਪਰਿਵਾਰ ਮੇਰੇ ਇਸ ਫੈਸਲ 'ਤੇ ਬਹੁੰਤ ਚਿੰਤਤ ਸੀ। ਮੈਨੂੰ ਇਸ ਟ੍ਰਾਇਲ ਦਾ ਹਿੱਸਾ ਬਣਨ ਤੋਂ ਮਨਾ ਕੀਤਾ ਜਾ ਰਿਹਾ ਸੀ। ਦੀਪਕ ਨੇ ਕਿਹਾ ਕਿ ਮੈਂ ਆਪਣੀ ਜਾਨ ਜੋਖਮ ਵਿਚ ਪਾ ਕੇ ਵੀ ਦੁਨੀਆ ਨੂੰ ਇਸ ਮਹਾਮਾਰੀ ਤੋਂ ਬਚਾਉਣ ਵਿਚ ਯੋਗਦਾਨ ਦੇਣਾ ਚਾਹੁੰਦਾ ਸੀ। 

ਦੀਪਕ ਮੂਲ ਰੂਪ ਨਾਲ ਰਾਜਸਥਾਨ ਦੇ ਜੈਪੁਰ ਦੇ ਰਹਿਣ ਵਾਲੇ ਹਨ। ਉਹਨਾਂ ਨੇ ਦੱਸਿਆ ਕਿ ਇਸ ਮੁਹਿੰਮ ਦਾ ਹਿੱਸਾ ਬਣ ਕੇ ਮੈਂ ਵੀ ਥੋੜ੍ਹਾ ਚਿਤੰਤ ਸੀ ਕਿਉਂਕਿ ਇਹ ਵੈਕਸੀਨ ਸਿਰਫ ਜਾਨਵਰਾਂ 'ਤੇ ਟੈਸਟ ਕੀਤੀ ਗਈ ਸੀ। ਲੋਕਾਂ ਨੇ ਮੈਨੂੰ ਕਈ ਤਰ੍ਹਾਂ ਦੀ ਚੇਤਾਵਨੀਆਂ ਦਿੱਤੀਆਂ। ਉਹਨਾਂ ਨੇ ਦੱਸਿਆ ਕਿ ਲੋਕ ਕਹਿ ਰਹੇ ਸਨ ਕਿ ਵੈਕਸੀਨ ਦਾ ਅਸਰ ਮੇਰੀ ਜਣਨ ਸਮਰੱਥਾ 'ਤੇ ਪੈ ਸਕਦਾ ਹੈ। ਕੁਝ ਲੋਕਾਂ ਨੇ ਤਾਂ ਇਹ ਵੀ ਕਿਹਾ ਕਿ ਮੇਰੀਆਂ ਗਤੀਵਿਧੀਆਂ 'ਤੇ ਨਜ਼ਰ ਰੱਖਣ ਦੇ ਲਈ ਮੇਰੇ ਸਰੀਰ ਵਿਚ ਚਿੱਪ ਪਾਈ ਜਾ ਸਕਦੀ ਹੈ। ਦੀਪਕ ਨੇ ਕਿਹਾ ਕਿ ਕੁਝ ਜਾਣ-ਪਛਾਣ ਦੇ ਖੋਜੀਆਂ ਨੇ ਵੀ ਉਹਨਾਂ ਨੂੰ ਚੇਤਾਵਨੀ ਦਿੱਤੀ ਸੀ ਕਿ ਸੰਭਵ ਹੈ ਕਿ ਵੈਕਸੀਨ ਦੇ ਕਾਰਨ ਬਣੀ ਐਂਟੀਬੌਡੀਜ਼ ਦੇ ਕਾਰਨ ਕੋਰੋਨਾ ਨਾਲ ਪੀੜਤ ਹੋਣ ਦਾ ਖਤਰਾ ਹੋਰ ਵੱਧ ਜਾਵੇ। 

ਦੀਪਕ ਨੇ ਦੱਸਿਆ ਕਿ ਮੈਂ ਫੈਸਲਾ ਕਰ ਚੁੱਕਾ ਸੀ ਅਤੇ ਮਨੁੱਖ ਜਾਤੀ ਨੂੰ ਬਚਾਉਣ ਲਈ ਹੋ ਰਹੀ ਰਿਸਰਚ ਵਿਚ ਏਸ਼ੀਆਈ ਭਾਈਚਾਰੇ ਦੀ ਨੁਮਾਇੰਦਗੀ ਕਰਨਾ ਚਾਹੁੰਦਾ ਸੀ। 11 ਮਈ ਨੂੰ ਦੀਪਕ ਨੂੰ ਵੈਕਸੀਨ ਦਿੱਤੀ ਗਈ ਅਤੇ ਉਹ 3 ਘੰਟੇ ਬਾਅਦ ਘਰ ਆ ਗਏ। ਉਹਨਾਂ ਨੂੰ ਕਈ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰਨਾ ਸੀ। ਉਹਨਾਂ ਨੇ ਸਟੱਡੀ ਵਿਜਿਟ ਵਿਚ ਸ਼ਾਮਲ ਹੋਣਾ ਸੀ। ਸੈਂਟਰ 'ਤੇ ਆਉਣ ਲਈ ਪਬਲਿਕ ਟਰਾਂਸਪੋਰਟ ਦੀ ਵਰਤੋਂ ਨਹੀਂ ਕਰਨੀ ਸੀ। ਦੀਪਕ ਉਦੋਂ ਤੋਂ ਕਈ ਵਾਰ ਫਾਲੋਅੱਪ ਵਿਜਿਟ ਦੇ ਲਈ ਜਾ ਚੁੱਕੇ ਹਨ। ਹੁਣ ਉਹਨਾਂ ਨੇ ਇਕ ਸਾਲ ਤੱਕ ਸ਼ੋਧ ਕਰਤਾਵਾਂ ਦੀ ਨਿਗਰਾਨੀ ਵਿਚ ਰਹਿਣਾ ਹੈ।

ਕੋਰੋਨਾ ਵਾਇਰਸ ਤੋਂ ਵੱਡੀ ਰਾਹਤ ਮਿਲਣ ਦੀ ਆਸ ਬੱਜੀ

ਆਕਸਫੋਰਡ ਕੋਵਿਡ-19 ਵੈਕਸੀਨ ਦੇ ਭਾਰਤ 'ਚ ਵੀ ਜਲਦ ਹੋਣਗੇ ਟਰਾਇਲ

ਡੀਜੀਸੀਆਈ ਤੋਂ ਮਨਜ਼ੂਰੀ ਮੰਗੇਗਾ ਸੀਰਮ ਇੰਸਟੀਚਿਊਟ

ਮਾਨਚੈਸਟਰ, ਜੁਲਾਈ 2020 -(ਅਮਨਜੀਤ ਸਿੰਘ ਖਹਿਰਾ)- ਆਕਸਫੋਰਡ ਯੂਨੀਵਰਸਿਟੀ ਵਿਗਿਆਨੀਆਂ ਨੂੰ ਕੋਵਿਡ-19 ਵੈਕਸੀਨ ਦੇ ਟਰਾਇਲਜ਼ ਤੋਂ ਪਹਿਲੇ ਚੜਾਅ 'ਚ ਮਿਲੀ ਸਫਲਤਾ ਤੋਂ ਦੁਨੀਆ ਨੂੰ ਰਾਹਮ ਮਿਲੀ ਹੈ। ਇਸ ਦਾ ਸੈਕੜਿਆਂ ਲੋਕਾਂ 'ਤੇ ਟਰਾਇਲ ਸਫ਼ਲ ਰਿਹਾ ਹੈ। ਆਕਸਫੋਰਡ ਦੇ ਵਿਗਿਆਨੀਆਂ ਨੇ ਕਿਹਾ ਕਿ ਉਹ ਇਸ ਅਸਟਰ ਜੇਨੇਕ ਵੈਕਸੀਨ ਦਾ ਭਾਰਤ 'ਚ ਵੀ ਜਲਦ ਹੀ ਪ੍ਰੀਖਣ ਕੀਤਾ ਜਾਵੇਗਾ। ਆਕਸਫੋਰਡ ਯੂਨੀਵਰਸਿਟੀ ਯੂਕੇ ਦੀ ਆਲਮੀ ਫਰਮਾਕਿਊਟਲ ਕੰਪਨੀ ਅਸਟਰ ਜੇਨੇਕਾ ਦੇ ਨਾਲ ਮਿਲ ਕੇ ਇਸ ਵੈਕਸੀਨ ਦਾ ਨਿਰਮਾਣ ਕਰ ਰਹੀ ਹੈ। ਅਸਟਰ ਜੇਨੇਕਾ ਨੇ ਦੁਨੀਆਭਰ 'ਚ 9 ਕੰਪਨੀਆਂ ਨਾਲ ਸਾਂਝੇਦਾਰੀ ਕੀਤੀ ਤੇ ਇਸ ਦਾ ਮਕਸਦ ਇਸ ਦੇ 2 ਅਰਬ ਡੋਜ ਤਿਆਰ ਕਰਨ ਦਾ ਹੈ। ਅਸਟਰ ਜੇਨੇਕਾ ਨੇ ਇਸ ਲਈ ਭਾਰਤ ਸੀਰਮ ਇੰਸਟੀਚਿਊਟ ਨਾਲ ਡੀਲ ਕੀਤੀ ਹੈ। ਆਕਸਫੋਰਡ-ਜੇਨਰ ਵੈਕਸੀਨ ਟਰਾਇਲ ਦੀ ਪ੍ਰੈੱਸ ਕਾਨਫਰੰਸ ਦੇ ਦੌਰਾਨ ਡਾ. ਸੈਂਡੀ ਡਗਲਸ ਨੇ ਕਿਹਾ, ਅਸੀਂ ਇਸ ਵੈਕਸੀਨ ਦੀ ਭਾਰਤ 'ਚ ਟਰਾਇਲਜ਼ ਦੀ ਪਲਾਨਿੰਗ ਕਰ ਰਹੇ ਹਾ।' ਉਨ੍ਹਾਂ ਨੇ ਭਾਰਤ ਦੀ ਸੀਰਮ ਇੰਸਟੀਚਿਊਟ ਦੀ ਪ੍ਰਤੀਬੱਧਤਾ ਦੀ ਤਾਰੀਫ਼ ਕੀਤੀ।  ਅਸਟਰ ਜੇਨੇਕਾ ਦੇ ਰਿਸਰਚ ਐਂਡ ਡਿਵੈੱਲਪਮੈਂਟ ਦੇ ਕਾਰਜਕਾਰੀ ਮੁਖੀ ਮੈਨੇ ਪੰਗਲੌਸ (Mene Pangalos) ਨੇ ਕਿਹਾ ਅਸੀਂ ਉਤਸ਼ਾਹਿਤ ਹਾਂ ਕਿਉਂਕਿ ਪਹਿਲੇ ਤੇ ਦੂਜੇ ਪੜਾਅ ਦੇ ਅੰਤਰਿਮ ਡਾਟਾ ਤੋਂ ਪਤਾ ਚੱਲਿਆ ਕਿ AZD1222 ਤੇਜ਼ੀ ਨਾਲ ਐਂਟੀਬਾਡੀ ਤੇ ਟੀ ਸੈਲਸ ਤਿਆਰ ਕਰਦਾ ਹੈ। ਇਸ ਡਾਟਾ ਨਾਲ ਸਾਡਾ ਉਤਸ਼ਾਹ ਵਧਿਆ ਹੈ ਤੇ ਹੁਣ ਕੰਮ 'ਚ ਹੋਰ ਤੇਜ਼ੀ ਆਵੇਗੀ। ਹਾਲੇ ਬਹੁਤ ਕੰਮ ਕਰਨਾ ਹੈ। 

ਇਕ ਹੋਰ ਵੀ ਖੁਸ਼ੀ ਦੀ ਗੱਲ ਕੇ ਭਾਰਤ 'ਚ ਵੀ ਹੋਵੇਗੀ ਟਰਾਇਲ ਦੀ ਸ਼ੁਰੂਆਤ

ਇਸ 'ਚ ਸੀਰਮ ਇੰਸਟੀਚਿਊਟ ਨੇ ਸੋਮਵਾਰ ਨੂੰ ਕਾ ਕਿ ਉਹ ਭਾਰਤੀ ਰੇਗੂਲੇਟਰ DGCI ਤੋਂ ਇਸ ਦੇ ਕਲੀਨਿਕਲ ਪ੍ਰੀਖਣ ਲਈ ਮਨਜ਼ੂਰੀ ਮੰਗ ਰਿਹਾ ਹੈ। ਪੁਣੇ ਦੀ ਸੀਰਮ ਇੰਸਟੀਚਿਊਟ ਨੇ ਕਿਹਾ ਕਿ ਉਨ੍ਹਾਂ ਨੂੰ ਅੰਤਿਮ ਮਨਜ਼ੂਰੀ ਮਿਲਣ ਤੋਂ ਪਹਿਲਾਂ ਹੀ ਇਸ ਵੈਕਸੀਨ ਦਾ ਨਿਰਮਾਣ ਸ਼ੁਰੂ ਕਰ ਦੇਵੇਗਾ ਤਾਂਜੋ ਜਿਵੇਂ ਹੀ ਇਸ ਹਰੀ ਝੰਡੀ ਮਿਲੇ ਉਸ ਸਮੇਂ ਉਸ ਦੇ ਕੋਲ ਪੂਰੀ ਤਰ੍ਹਾਂ 'ਚ ਵੈਕਸੀਨ ਤਿਆਰ ਰਹੇ। ਸੀਰਮ ਇੰਸਟੀਚਿਊਟ ਦੇ ਮੁੱਖ ਕਾਰਜਕਾਰੀ ਅੰਦਾਰ ਪੂਨੇਵਾਲਾ (Adar Poonawalla) ਨੇ ਕਿਹਾ, ਟਰਾਇਲ ਦੇ ਨਤੀਜੇ ਉਤਸ਼ਾਹਜਨਕ ਰਹੇ ਹਨ। ਅਸੀਂ ਟਰਾਇਲ ਲਈ ਅਪਲਾਈ ਕਰਨ ਵਾਲੇ ਹਾਂ ਤੇ ਜਿਵੇਂ ਹੀ ਮਨਜ਼ੂਰੀ ਮਿਲੇਗੀ ਅਸੀਂ ਇਸ ਨੂੰ ਸ਼ੁਰੂ ਕਰ ਦੇਵਾਂਗਾ। ਅਸੀਂ ਇਸ ਦਾ ਵੱਡੇ ਪੱਧਰ 'ਤੇ ਨਿਰਮਾਣ ਵੀ ਸ਼ੁਰੂ ਕਰਾਂਗੇ।

ਐਮ ਪੀ ਢੇਸੀ ਨੇ ਬਰਤਾਨੀਆ ਸਰਕਾਰ ਤੋਂ ਯੂ ਕੇ ਵਸਿਆ ਲਈ ਆਨਲਾਇਨ ਵੰਧ ਰਹੇ ਖਤਰੇ ਤੋਂ ਬਚਾਉਣ ਦੀ ਮੰਗ ਕੀਤ

ਅੰਤਰਰਾਸ਼ਟਰੀ ਮਨੁੱਖੀ ਅਧਿਕਾਰਾਂ ਅਤੇ ਔਰਤਾਂ ਦੀ ਸਿਹਤ ਸੁਰੱਖਿਆ ਨੂੰ ਲੈ ਕੇ ਵੀ ਸਰਕਾਰ ਤੇ ਉਠਾਏ ਸਵਾਲ
ਲੰਡਨ,ਜੁਲਾਈ 2020 ( ਗਿਆਨੀ ਰਾਵਿਦਰਪਾਲ ਸਿੰਘ)- ਐਮ. ਪੀ. ਤਨਮਨਜੀਤ ਸਿੰਘ ਢੇਸੀ ਨੇ ਬਰਤਾਨੀਆ ਦੀ ਸੰਸਦ 'ਚ ਇੰਟਰਨੈੱਟ 'ਤੇ ਵੱਧ ਰਹੇ ਖ਼ਤਰੇ ਨੂੰ ਲੈ ਕੇ ਚਿੰਤਾ ਪ੍ਰਗਟ ਕੀਤੀ ਹੈ । ਉਨ੍ਹਾਂ ਬਰਤਾਨੀਆ ਦੀ ਸੰਸਦ 'ਚ ਕਿਹਾ ਕਿ ਸਰਕਾਰ ਵਲੋਂ ਇਕ ਸਾਲ ਪਹਿਲਾਂ ਆਨਲਾਈਨ ਖ਼ਤਰਾ ਵਾਈਟ ਪੇਪਰ ਜਾਰੀ ਕੀਤਾ ਸੀ, ਪਰ ਫਿਰ ਵੀ ਅੱਜ ਤੱਕ ਕੋਈ ਸੁਰੱਖਿਆ ਵਿਖਾਈ ਨਹੀਂ ਦਿੰਦੀ । ਬਲਕਿ ਅਜੇ ਵੀ ਇਸ 'ਚ ਦੇਰੀ ਹੋ ਰਹੀ ਹੈ, ਇੰਟਰਨੈੱਟ 'ਤੇ ਅੱਜ ਵੀ ਖ਼ਤਰਨਾਕ ਅਤੇ ਗੁੰਮਰਾਹਕੁੰਨ ਸਮਗਰੀ ਉਪਲਬਧ ਹੈ । ਉਨ੍ਹਾਂ ਸਰਕਾਰ ਨੂੰ ਗੁਹਾਰ ਲਾਈ ਕਿ ਸਾਨੂੰ ਅਤੇ ਸਾਡੇ ਬੱਚਿਆਂ ਨੂੰ ਆਨਲਾਈਨ ਖ਼ਤਰੇ ਤੋਂ ਬਚਾਇਆ ਜਾਵੇ । ਉਨ੍ਹਾਂ ਸਰਕਾਰ ਤੋਂ ਪੁੱਛਿਆ ਕਿ ਸਰਕਾਰ ਨੇ ਸੋਸ਼ਲ ਮੀਡੀਆ ਕੰਪਨੀਆਂ ਨਾਲ ਖ਼ਤਰਨਾਕ ਅਤੇ ਗੁੰਮਰਾਹਕੁੰਨ ਸਮਗਰੀ ਹਟਾਉਣ ਲਈ ਕੀ ਗੱਲਬਾਤ ਕੀਤੀ ਅਤੇ ਉਨ੍ਹਾਂ ਨਾਲ ਹੀ ਕਿਹਾ ਕਿ ਸਰਕਾਰ ਆਨਲਾਈਨ ਹਾਰਮਜ਼ ਬਿੱਲ ਕਦੋਂ ਜਾਰੀ ਕਰ ਰਹੀ ਹੈ । ਮੰਤਰੀ ਅਟਕਿਨ ਨੇ ਜਵਾਬ 'ਚ ਕਿਹਾ ਕਿ ਸਰਕਾਰ ਇਸ 'ਤੇ ਗੰਭੀਰਤਾ ਨਾਲ ਕੰਮ ਕਰ ਰਹੀ ਹੈ । ਸ. ਢੇਸੀ ਨੇ ਮਨੁੱਖੀ ਅਧਿਕਾਰਾਂ ਦੀ ਰਾਖੀ ਦਾ ਮਾਮਲਾ ਉਠਾਉਂਦਿਆਂ ਕਿਹਾ ਕਿ ਪਿਛਲੇ ਹਫ਼ਤੇ ਸਰਕਾਰ ਨੇ ਲੇਖਕ ਜਾਮਾਲ ਖਾਸ਼ੋਗੀ ਦੇ ਕਤਲ ਲਈ ਸਾਊਦੀ ਅਰਬ ਨੂੰ ਜ਼ਿੰਮੇਵਾਰ ਠਹਿਰਾਇਆ ਸੀ, ਅੰਤਰਰਾਸ਼ਟਰੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਠੋਸ ਸਬੂਤਾਂ ਦੇ ਬਾਵਜੂਦ ਅਗਲੇ ਦਿਨ ਯਮਨ 'ਚ ਜੰਗ 'ਚ ਵਰਤਣ ਲਈ ਹਥਿਆਰਾਂ ਦੀ ਵਿੱਕਰੀ ਸ਼ੁਰੂ ਕਰ ਦਿੱਤੀ । ਉਨ੍ਹਾਂ ਕਿਹਾ ਕਿ ਸੰਸਾਰ ਸਭ ਤੋਂ ਭਿਆਨਕ ਮਨੁੱਖੀ ਸੰਕਟ ਦਾ ਸਾਹਮਣਾ ਕਰ ਰਿਹਾ ਹੈ, ਜਦੋਂ ਯਮਨ ਦੇ ਲੋਕ ਹਮਦਰਦੀ ਅਤੇ ਅਗਵਾਈ ਲਈ ਸਾਡੇ ਵੱਲ ਵੇਖ ਰਹੇ ਹਨ । ਉਨ੍ਹਾਂ ਸਰਕਾਰ ਤੋਂ ਪੁੱਛਿਆ ਕਿ ਉਹ ਅੰਤਰਰਾਸ਼ਟਰੀ ਵਚਨਬੱਧਤਾ ਲਈ ਕਿੱਥੇ ਖੜੇ੍ਹ ਹਨ । ਐਮ. ਪੀ. ਢੇਸੀ ਨੇ ਔਰਤਾਂ ਦੀ ਸਿਹਤ ਸਮੱਸਿਆ ਨੂੰ ਲੈ ਕੇ ਵੀ ਸਰਕਾਰ 'ਤੇ ਸਵਾਲ ਉਠਾਏ ।

 51000 ਹਜਾਰ ਪੌਂਡ ਡਾ ਕੁਲਵੰਤ ਸਿੰਘ ਧਾਲੀਵਾਲ ਨੇ NHS ਯੂ ਕੇ ਨੂੰ ਕੀਤੇ ਦਾਨ

ਤਕਰੀਬਨ 50 ਲੱਖ ਰੁਪਏ 800 ਮੀਲ ਪੈਦਲ ਚੱਲਕੇ ਕੀਤੇ ਇਕੱਠੇ ਵਰਲਡ ਕੈਂਸਰ ਕੇਅਰ ਦੀ ਟੀਮ ਲਈ ਮਾਣ ਵਾਲੀ ਗੱਲ

ਮਾਨਚੈਸਟਰ, ਜੁਲਾਈ 2020 -(ਅਮਨਜੀਤ ਸਿੰਘ ਖਹਿਰਾ)- ਡਾ ਕੁਲਵੰਤ ਸਿੰਘ ਧਾਲੀਵਾਲ ਅਤੇ ਓਹਨਾ ਦੀ ਸੰਸਥਾ ਵਰਲਡ ਕੈਂਸਰ ਕੇਅਰ ਜਿਸ ਦਾ ਮਕਸਦ ਹੀ ਮਨੁੱਖਤਾ ਦੀ ਸੇਵਾ ਹੈ ਓਹਨਾ ਇਕ ਵੇਰ ਫੇਰ ਇਹ ਸੱਚ ਕਰ ਦਿਤਾ ਹੈ । ਓਹਨਾ ਪਿਛਲੇ ਲਾਕਡੌਨ ਦੇ ਸਮੇ ਦੁਰਾਨ 800 ਮੀਲ ਪੈਦਲ ਚੱਲ ਕੇ ਆਪਣੇ ਸਾਥੀਆਂ ਦੇ ਸਹਿਯੋਗ ਨਾ ਵੱਡੀ ਰਕਮ ਇਕੱਠੀ ਕੀਤੀ ਜੋ ਕੇ  51000 ਪਾਊਂਡ (50,00 ,000 ਲੱਖ ਦੇ ਕਰੀਬ ਬਣਦੀ ਹੈ ਜੋ NHS UK ਨੂੰ ਦਾਨ ਕੀਤੀ ਹੈ। ਹੁਣ ਸ ਧਾਲੀਵਾਲ Vaccine ਦੇ ਲਈ 1100 ਮੀਲ ਹੋਰ ਚੱਲ ਰਿਹਾ ਹੈ। ਸਾਡੇ ਪ੍ਰਤਿਨਿਧ ਨਾਲ ਗੱਲ ਬਾਤ ਕਰਦੇ ਸ ਧਾਲੀਵਾਲ ਨੇ ਦੱਸਿਆ ਕਿ ਵਰਲਡ ਕੈਂਸਰ ਕੇਅਰ ਦਾ ਸਿਰਫ ਤੇ ਸਿਰਫ ਮਕਸਦ ਮਨੁੱਖਤਾ ਦੀ ਸੇਵਾ ਹੈ।ਅਸੀਂ ਉਹਨਾਂ ਸਭ ਦੇ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ  NHS ਲਈ ਸਾਨੂੰ ਵੱਡਾ ਸਹਿਯੋਗ ਦਿੱਤਾ ਅਤੇ ਹੁਣ ਫੇਰ ਮੈਂ ਆਸ ਕਰਦਾ ਹਾਂ ਕਿ ਤੁਸੀਂ ਮੇਰੀ ਦਿਲ ਖੋਲ੍ਹ ਕੇ ਮਦਦ ਕਰੋਗੇ। 1100 ਮੀਲ ਚਲਣਾ ਕਠਨ ਹੋਵਗਾ ਪਰ ਜਦੋ ਤੁਸੀਂ ਸਾਰੇ ਮੇਰੇ ਨਾਲ ਹੋਵੋਗੇ ਫੇਰ ਇਹ ਸਭ ਕੁਸ ਵੀ ਨਹੀ ।

ਵਰਲਡ ਕੈਂਸਰ ਕੇਅਰ ਦੀ ਮਦਦ ਲਈ ਜਰੂਰੀ ਲਿੰਕ 

www.worldcancercare.co.in

For NRIs www.worldcancercare.org

Mob. Ind. 9888711774-99

UK 00 44 7947 315461

Canada +16043455632

ਆਕਸਫੋਰਡ ਯੂਨੀਵਰਸਿਟੀ ਕੁਜ ਦਿਨਾਂ ਚ ਪ੍ਰਕਾਸ਼ਿਤ ਕਰੇਗੀ ਕੋਵਿਡ-19 ਵੈਕਸੀਨ ਦਾ ਮਨੁੱਖੀ ਪ੍ਰੀਖਣ ਸਬੰਧੀ ਅੰਕੜੇ

ਮਾਨਚੈਸਟਰ, ਜੁਲਾਈ 2020 -(ਗਿਆਨੀ ਅਮਰੀਕ ਸਿੰਘ ਰਾਠੌਰ)- ਆਕਸਫੋਰਡ ਯੂਨੀਵਰਸਿਟੀ ਦੇ ਖੋਜੀਆਂ ਦਾ ਮੰਨਣਾ ਹੈ ਕਿ ਕੋਵਿਡ-19 ਦਾ ਟੀਕਾ ਵਿਕਸਤ ਕਰਨ 'ਚ ਉਨ੍ਹਾਂ ਨੂੰ ਸਫ਼ਲਤਾ ਮਿਲ ਸਕਦੀ ਹੈ। ਅਸਲ ਵਿਚ ਖੋਜੀਆਂ ਦੀ ਟੀਮ ਨੇ ਪਤਾ ਲਾਇਆ ਹੈ ਕਿ ਮਨੁੱਖ 'ਤੇ ਸ਼ੁਰੂਆਤੀ ਪੜਾਅ ਦੇ ਪ੍ਰੀਖਣਾਂ ਤੋਂ ਬਾਅਦ ਕੋਰੋਨਾ ਵਾਇਰਸ ਖ਼ਿਲਾਫ਼ ਇਹ ਟੀਕਾ ਦੋਹਰੀ ਸੁਰੱਖਿਆ ਮੁਹੱਈਆ ਕਰਵਾ ਸਕਦਾ ਹੈ। ਇਸ ਤੋਂ ਬਾਅਦ ਖੋਜ ਦੇ ਸਫ਼ਲ ਹੋਣ ਦੀ ਉਨ੍ਹਾਂ ਦੀ ਉਮੀਦ ਵਧ ਗਈ ਹੈ। ਦਿ ਲਾਂਸੇਟ ਮੈਡੀਕਲ ਜਰਨਲ ਨੇ ਕਿਹਾ ਹੈ ਕਿ ਉਹ ਸੋਮਵਾਰ ਨੂੰ ਆਕਸਫੋਰਡ ਟੀਮ ਦੇ ਮਨੁੱਖ 'ਤੇ ਸ਼ੁਰੂਆਤੀ ਪ੍ਰੀਖਣ ਦਾ ਅੰਕੜਾ ਪ੍ਰਕਾਸ਼ਿਤ ਕਰੇਗਾ।

ਕੋਰੋਨਾ ਖ਼ਿਲਾਫ਼ ਟੀਕਾ ਮੁਹੱਈਆ ਕਰਵਾ ਸਕਦਾ ਹੈ ਸੁਰੱਖਿਆ

ਦਿ ਡੇਲੀ ਟੈਲੀਗ੍ਰਾਫ ਨੇ ਪ੍ਰੀਖਣ ਟੀਮ ਨਾਲ ਜੁੜੇ ਇਕ ਸੂਤਰ ਦੇ ਹਵਾਲੇ ਨਾਲ ਦੱਸਿਆ ਕਿ ਬ੍ਰਿਟਿਸ਼ ਸਵੈ-ਸੇਵਕਾਂ ਦੇ ਇਕ ਸਮੂਹ ਤੋਂ ਖ਼ੂਨ ਦੇ ਨਮੂਨੇ ਲੈਣ ਮਗਰੋਂ ਉਨ੍ਹਾਂ 'ਤੇ ਟੀਕੇ ਦਾ ਪ੍ਰੀਖਣ ਕੀਤਾ ਗਿਆ। ਇਸ ਵਿਚ ਇਹ ਪਤਾ ਚੱਲਿਆ ਕਿ ਇਸ ਨੇ ਸਰੀਰ ਨੂੰ ਐਂਟੀਬਾਡੀ ਤੇ ਮਾਰਨ ਵਾਲਾ ਟੀ-ਸੈੱਲ ਦੋਵੇਂ ਬਣਾਉਣ ਲਈ ਪ੍ਰੇਰਿਤ ਕੀਤਾ। ਇਹ ਖੋਜ ਕਾਫ਼ੀ ਅਹਿਮ ਹੈ ਕਿਉਂਕਿ ਅਲੱਗ-ਅਲੱਗ ਅਧਿਐਨਾਂ 'ਚ ਇਹ ਸਾਹਮਣੇ ਆਇਆ ਕਿ ਐਂਟੀਬਾਡੀ ਕੁਝ ਹੀ ਮਹੀਨਿਆਂ 'ਚ ਖ਼ਤਮ ਹੋ ਸਕਦੀ ਹੈ ਜਦਕਿ ਟੀ-ਸੈੱਲ ਕਈ ਸਾਲ ਤਕ ਬਣੇ ਰਹਿ ਸਕਦੇ ਹਨ।

ਇੰਗਲੈਂਡ ਚ ਸਵੈ-ਸੇਵਕਾਂ ਦੇ ਇਕ ਸਮੂਹ 'ਤੇ ਕੀਤਾ ਗਿਆ ਹੈ ਪ੍ਰੀਖਣ

ਹਾਲਾਂਕਿ ਸੂਤਰ ਨੇ ਅਗਾਹ ਕੀਤਾ ਕਿ ਇਹ ਨਤੀਜੇ ਬਹੁਤ ਜ਼ਿਆਦਾ ਉਮੀਦਾਂ ਜਗਾਉਂਦੇ ਹਨ ਪਰ ਹੁਣ ਤਕ ਇਹ ਸਾਬਿਤ ਨਹੀਂ ਹੋਇਆ ਹੈ ਕਿ ਆਕਸਫੋਰਡ ਦਾ ਟੀਕਾ ਕੋਵਿਡ-19 ਖ਼ਿਲਾਫ਼ ਲੰਬੇ ਸਮੇਂ ਲਈ ਪ੍ਰਤੀਰੱਖਿਆ ਉਪਲਬਧ ਕਰਵਾਉਂਦਾ ਹੈ ਜਾਂ ਨਹੀਂ। ਸੂਤਰ ਨੇ ਕਿਹਾ, ਮੈਂ ਤੁਹਾਨੂੰ ਕਹਿ ਸਕਦਾ ਹਾਂ ਕਿ ਆਕਸਫੋਰਡ ਦੇ ਟੀਕਿਆਂ 'ਚ ਦੋਵੇਂ ਆਧਾਰ ਹਨ। ਇਹ ਸਰੀਰ 'ਚ ਟੀ-ਸੈੱਲ ਤੇ ਐਂਟੀਬਾਡੀ ਦੋਵੇਂ ਬਣਾਉਂਦਾ ਹੈ। ਇਨ੍ਹਾਂ ਦੋਵਾਂ ਦਾ ਇਕੱਠੇ ਹੋਣਾ ਲੋਕਾਂ ਨੂੰ ਸੁਰੱਖਿਅਤ ਰੱਖਣ ਦੀ ਉਮੀਦ ਜਗਾਉਂਦਾ ਹੈ।

ਇਹ ਇਕ ਅਹਿਮ ਪਲ਼ ਹੈ ਪਰ ਅਸੀਂ ਹਾਲੇ ਲੰਬਾ ਸਫ਼ਰ ਤੈਅ ਕਰਨਾ ਹੈ। ਰਿਸਰਚ ਟੀਮ ਨਾਲ ਜੁੜੇ ਇਕ ਹੋਰ ਸੂਤਰ ਨੇ ਕਿਹਾ ਕਿ ਐਂਟੀਬਾਡੀ ਤੇ ਟੀ-ਸੈੱਲ, ਦੋਵਾਂ ਦੀ ਮੌਜੂਦਗੀ ਕੋਵਿਡ-19 ਖ਼ਿਲਾਫ਼ ਦੋਹਰੀ ਸੁਰੱਖਿਆ ਹੈ। ਦਿ ਲਾਂਸੇਟ ਮੈਡੀਕਲ ਜਰਨਲ ਨੇ ਕਿਹਾ ਹੈ ਕਿ ਉਹ ਸੋਮਵਾਰ ਨੂੰ ਆਕਸਫੋਰਡ ਟੀਮ ਦੇ ਮਨੁੱਖ 'ਤੇ ਸ਼ੁਰੂਆਤੀ ਪ੍ਰੀਖਣ ਦਾ ਅੰਕੜਾ ਪ੍ਰਕਾਸ਼ਿਤ ਕਰੇਗਾ।

ਲਕਸ਼ਮੀ ਮਿੱਤਲ ਵਲੋਂ ਆਕਸਫੋਰਡ ਯੂਨੀਵਰਸਿਟੀ ਨੂੰ ਵੈਕਸੀਨ ਤਿਆਰ ਕਰਨ ਲਈ 35 ਲੱਖ ਪੌਡ ਦਾਨ

ਲੰਡਨ, ਜੁਲਾਈ 2020  ( ਗਿਆਨੀ ਅਮਰੀਕ ਸਿੰਘ ਰਾਠੌਰ)- ਯੂ.ਕੇ. ਦੇ ਸਟੀਲ ਕਾਰੋਬਾਰੀ ਲਕਸ਼ਮੀ ਮਿੱਤਲ ਨੇ ਆਕਸਫੋਰਡ ਯੂਨੀਵਰਸਿਟੀ ਨੂੰ ਕੋਰੋਨਾ ਵੈਕਸੀਨ ਤਿਆਰ ਕਰਨ ਲਈ 35 ਲੱਖ ਪੌਾਡ (ਲਗਪਗ 3300 ਕਰੋੜ ਰੁਪਏ) ਦੀ ਮਦਦ ਦਿੱਤੀ ਹੈ। ਮਿੱਤਲ ਪਰਿਵਾਰ ਨੇ ਇਹ ਮਦਦ ਆਕਸਫੋਰਡ ਯੂਨੀਵਰਸਿਟੀ ਦੇ ਟੀਕਾਕਰਨ ਵਿਭਾਗ ਨੂੰ ਦਿੱਤੀ ਹੈ, ਜੋ ਜੇਨਰ ਇੰਸਟੀਚਿਊਟ ਨਾਲ ਸਬੰਧਿਤ ਹੈ।ਜਿਸ ਦੇ ਡਾਇਰੈਕਟਰ ਪ੍ਰੋਫੈਸਰ ਐਡਰਿਅਨ ਹਿੱਲ ਹਨ | ਇਸ ਦਾਨ ਤੋਂ ਬਾਅਦ ਉਨ੍ਹਾਂ ਦੀ ਪੋਸਟ ਨੂੰ 'ਲਕਸ਼ਮੀ ਮਿੱਤਲ ਐਾਡ ਫੈਮਲੀ ਪ੍ਰੋਫੈਸਰਸ਼ਿਪ ਆਫ਼ ਵੈਕਸਨੌਲੌਜੀ' ਦਾ ਨਾਂਅ ਦਿੱਤਾ ਗਿਆ ਹੈ। ਜੈਨਰ ਇੰਸਟੀਚਿਊਟ ਦੀ ਸਥਾਪਨਾ 2005 'ਚ ਆਕਸਫੋਰਡ ਅਤੇ ਯੂ. ਕੇ. ਇੰਸਟੀਚਿਊਟ ਫ਼ਾਰ ਐਨੀਮਲ ਹੈਲਥ ਨਾਲ ਸਾਂਝੇਦਾਰੀ 'ਚ ਕੀਤੀ ਗਈ ਸੀ। ਵਿਸ਼ਵ ਭਰ 'ਚ ਵੈਕਸੀਨ ਅਧਿਐਨ ਨੂੰ ਲੈ ਕੇ ਇਹ ਸੰਸਥਾ ਚੋਟੀ 'ਤੇ ਹੈ। ਕੋਰੋਨਾ ਮਹਾਂਮਾਰੀ ਵਿੱਤ ਟੀਕਾ ਤਿਆਰ ਕਰਨ ਲਈ ਬਹੁਤ ਤੇਜ਼ੀ ਨਾਲ ਕੰਮ ਚੱਲ ਰਿਹਾ ਹੈ¢ ਆਕਸਫੋਰਡ ਯੂਨੀਵਰਸਿਟੀ ਵਲੋਂ ਕੋਰੋਨਾ ਵੈਕਸੀਨ ਲਈ ਮਨੁੱਖੀ ਪਰੇਖਣ ਦਾ ਕੰਮ ਇੰਗਲੈਂਡ, ਬ੍ਰਾਜ਼ੀਲ ਅਤੇ ਦੱਖਣੀ ਅਫ਼ਰੀਕਾ 'ਚ ਕੀਤਾ ਜਾ ਰਿਹਾ ਹੈ। ਪ੍ਰੋਫੈਸਰ ਐਾਡ ਰਿਅਨ ਹਿੱਲ ਜੇਨਰ ਸੰਸਥਾ ਦੇ ਡਾਇਰੈਕਟਰ ਹਨ। ਲਕਸ਼ਮੀ ਮਿੱਤਲ ਨੇ ਕਿਹਾ ਹੈ ਕਿ ਕੋਰੋਨਾ ਮਹਾਂਮਾਰੀ ਤੋਂ ਬਾਅਦ ਦੁਨੀਆ ਨੂੰ ਕਿਸੇ ਵੀ ਤਰ੍ਹਾਂ ਦੇ ਮਹਾਂਮਾਰੀ ਲਈ ਪੂਰੀ ਤਰ੍ਹਾਂ ਤਿਆਰ ਰਹਿਣਾ ਪਏਗਾ।ਇਸ ਮਹਾਂਮਾਰੀ ਨੇ ਵੱਡੇ ਪੱਧਰ 'ਤੇ ਸਮਾਜਿਕ ਅਤੇ ਆਰਥਿਕ ਨੁਕਸਾਨ ਕੀਤਾ ਹੈ।ਮਿੱਤਲ ਨੇ ਕਿਹਾ ਕਿ ਅਜਿਹੀ ਸਥਿਤੀ 'ਚ ਜਦੋਂ ਮੈਂ ਪ੍ਰੋਫੈਸਰ ਹਿੱਲ ਨਾਲ ਗੱਲ ਕੀਤੀ ਤਾਂ ਮੈਨੂੰ ਅਹਿਸਾਸ ਹੋਇਆ ਕਿ ਉਹ ਟੀਕਾ ਬਣਾਉਣ ਲਈ ਜੋ ਕਰ ਰਹੇ ਹਨ ਉਹ ਬਹੁਤ ਮਹੱਤਵਪੂਰਨ ਹੈ।