ਲੰਡਨ, ਜੁਲਾਈ 2020 -(ਗਿਆਨੀ ਰਾਵਿਦਰਪਾਲ ਸਿੰਘ)- ਰਾਜਸਥਾਨ ਦੇ ਮੰਦਰ ਵਿੱਚੋਂ ਚੋਰੀ ਕੀਤੀ ਅਤੇ ਬਰਤਾਨੀਆ ਸਮੱਗਲ ਕੀਤੀ ਗਈ ਨੌਵੀਂ ਸਦੀ ਦੀ ਭਗਵਾਨ ਦੀ ਸ਼ਿਵ ਦੀ ਦੁਰਲੱਭ ਪੱਥਰ ਦੀ ਮੂਰਤੀ ਨੂੰ ਵੀਰਵਾਰ ਨੂੰ ਭਾਰਤੀ ਪੁਰਾਤੱਤਵ ਸਰਵੇਖਣ (ਏਐੱਸਆਈ) ਦੇ ਹਵਾਲੇ ਕਰ ਦਿੱਤਾ ਜਾਵੇਗਾ। ਨਟਰਾਜ ਦੀ ਇਹ ਪੱਥਰ ਦੀ ਮੂਰਤੀ ਚਾਰ ਫੁੱਟ ਉੱਚੀ ਹੈ। ਮੂਰਤੀ ਫਰਵਰੀ 1998 ਵਿੱਚ ਰਾਜਸਥਾਨ ਦੇ ਬਰੋਲੀ ਵਿੱਚ ਘਾਟੇਸ਼ਵਰ ਮੰਦਰ ਤੋਂ ਚੋਰੀ ਕੀਤੀ ਗਈ ਸੀ। ਤਸਕਰੀ ਰਾਹੀਂ ਬਰਤਾਨੀਆ ਪਹੁੰਚਣ ਦੀ ਜਾਣਕਾਰੀ 2003 ਵਿਚ ਸਾਹਮਣੇ ਆਈ ਸੀ। ਬਰਤਾਨੀਆ ਵਿਚਲੇ ਭਾਰਤ ਦੇ ਹਾਈ ਕਮਿਸ਼ਨ ਨੇ ਕਿਹਾ ਕਿ ਜਾਣਕਾਰੀ ਮਿਲਣ ਤੋਂ ਬਾਅਦ ਬ੍ਰਿਟਿਸ਼ ਅਧਿਕਾਰੀਆਂ ਇਸ ਤੋਂ ਜਾਣੂ ਕਰਵਾਇਆ ਗਿਆ। ਉਨ੍ਹਾਂ ਦੀ ਮਦਦ ਨਾਲ ਇਹ ਮੁੱਦਾ ਲੰਡਨ ਵਿਚ ਮੂਰਤੀ ਰੱਖਣ ਵਾਲੇ ਪ੍ਰਾਈਵੇਟ ਕੁਲੈਕਟਰ ਦੇ ਰੱਖਿਆ ਤੇ ਉਸ ਨੇ ਖ਼ੁਦ ਇਸ ਮੂਰਤੀ ਨੂੰ ਭਾਰਤੀ ਹਾਈ ਕਮਿਸ਼ਨ ਨੂੰ 2005 ਵਿਚ ਵਾਪਸ ਕਰ ਦਿੱਤਾ। ਇਸ ਤੋਂ ਬਾਅਦ ਅਗਸਤ 2017 ਵਿਚ ਏਐੱਸਆਈ ਟੀਮ ਹਾਈ ਕਮਿਸ਼ਨ ਗਈ ਅਤੇ ਉਥੇ ਮੂਰਤੀ ਦਾ ਮੁਆਇਨਾ ਕੀਤਾ। ਟੀਮ ਨੇ ਇਸ ਦੀ ਪੁਸ਼ਟੀ ਕੀਤੀ ਕਿ ਇਹੀ ਉਹ ਮੂਰਤੀ ਹੈ ਜਿਹੜੀ ਮੰਦਰ ਵਿੱਚੋਂ ਚੋਰੀ ਹੋਈ ਸੀ।