ਲੰਡਨ, ਬਰਤਾਨੀਆ ਅਤੇ ਭਾਰਤ ਵਿਚਕਾਰ ਦਵਾਈਆਂ ਦੀ ਖੋਜ ਨੂੰ ਲੈ ਕੇ 80 ਲੱਖ ਪੌਡ ਦਾ ਸਮਝੌਤਾ ਹੋਇਆ ਹੈ । ਇਸ ਖੋਜ ਸਮਝੌਤੇ ਲਈ ਯੂ.ਕੇ. ਬਿ੍ਟਿਸ਼ ਰਿਸਰਚ ਅਤੇ ਇਨੋਵੇਸ਼ਨ ਤੋਂ 40 ਲੱਖ ਪੌਡ ਦੀ ਰਾਸ਼ੀ ਦੇਵੇਗਾ ਅਤੇ 40 ਲੱਖ ਪੌਡ ਭਾਰਤ ਵਲੋਂ ਦਿੱਤੇ ਜਾਣਗੇ ।ਇਸ ਸਮਝੌਤੇ ਦਾ ਐਲਾਨ ਬਰਤਾਨੀਆ ਦੇ ਦੱਖਣੀ ਏਸ਼ੀਆਈ ਅਤੇ ਰਾਸ਼ਟਰਮੰਡਲ ਮਾਮਲਿਆਂ ਬਾਰੇ ਮੰਤਰੀ ਤਾਰਿਕ ਅਹਿਮਦ ਨੇ ਕੀਤਾ । ਅਹਿਮਦ ਨੇ ਕਿਹਾ ਕਿ ਬਰਤਾਨੀਆ ਆਕਸਫੋਰਡ ਯੂਨੀਵਰਸਿਟੀ ਵਲੋਂ ਤਿਆਰ ਕੀਤੇ ਜਾਣ ਵਾਲੇ ਕੋਵਿਡ 19 ਦੇ ਟੀਕੇ ਦੇ ਨਿਰਮਾਣ ਲਈ ਭਾਰਤ ਦੇ ਸੀਰਮ ਇੰਸਟੀਚਿਊਟ ਨਾਲ ਪਹਿਲਾਂ ਹੀ ਸਾਂਝੇਦਾਰੀ ਕਰ ਚੁੱਕਾ ਹੈ, ਇਸ ਵੈਕਸੀਨ ਦੇ ਮਨੁੱਖੀ ਪ੍ਰਯੋਗ ਸਫ਼ਲ ਹੋਣ ਤੋਂ ਬਾਅਦ ਵਿਕਾਸਸ਼ੀਲ ਦੇਸ਼ਾਂ ਦੇ ਅਰਬਾਂ ਲੋਕਾਂ ਨੂੰ ਵੰਡੇ ਜਾਣ ਦੀ ਯੋਜਨਾ ਹੈ ।