ਚਿੱਪ ਵਾਲੇ ਮੀਟਰ ਪਿੰਡ ਬੱਸੂਵਾਲ ਚ ਨਹੀਂ ਲੱਗਣ ਦਿਆਂਗੇ :ਕਿਸਾਨ ਆਗੂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ

ਸਿੱਧਵਾਂ ਬੇਟ (ਜਸਮੇਲ ਗ਼ਾਲਬ)ਭਾਰਤੀ ਕਿਸਾਨ ਯੂਨੀਅਨ ਏਕਤਾ  (ਡਕੌਂਦਾ) ਵੱਲੋਂ ਅੱਜ ਪਿੰਡ ਬੱਸੂਵਾਲ ਵਿਖੇ ਪ੍ਰਧਾਨ ਤਰਸੇਮ ਸਿੰਘ  ਬੱਸੂਵਾਲ ਦੀ ਹਾਜ਼ਰੀ ਵਿੱਚ ਪਾਵਰਕਾਮ ਤੇ ਲੱਗੇ ਹੋਏਪਾਣੀ ਵਾਲੀ ਟੈਂਕੀ ਤੇ  ਚਿੱਪ  ਮੀਟਰ  ਨੂੰ ਲਾਇਆ ਗਿਆ ਇਸ ਨਾਲ ਪਾਵਰਕੌਮ ਦੇ ਦਫ਼ਤਰ ਭੇਜ ਦਿੱਤਾ ਗਿਆ । ਕਿਸਾਨ ਯੂਨੀਅਨ ਏਕਤਾ ਡਕੌਂਦਾ  ਭਾਰਤੀ ਕਿਸਾਨ ਯੂਨੀਅਨ ਕੀਰਤੀ  ਦਾ ਵੱਡਾ ਸਹਿਯੋਗ ਰਿਹਾ  ਅਤੇ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਫ਼ੈਸਲਾ ਲਿਆ  ਕਿ ਜੋ ਚਿੱਪ ਵਾਲੇ ਮੀਟਰ ਬਿਜਲੀ ਮੁਲਾਜ਼ਮ ਲਗਾ ਰਹੇ ਹਨ ਉਹ ਅਸੀਂ ਪਿੰਡ ਕੀ ਅਸੀਂ ਪੂਰੇ ਪੰਜਾਬ ਵਿਚ ਨਹੀਂ ਲੱਗਣ ਦਿਆਂਗੇ  ਇਸ ਸਮੇਂ ਪਿੰਡ ਵਾਸੀਆਂ ਤੋਂ ਇਲਾਵਾ ਕਿਸਾਨ ਆਗੂ ਗੁਰਪ੍ਰੀਤ ਸਿੰਘ ਸਿੱਧਵਾਂ ਕਲਾਂ ਹਾਜ਼ਰ ਸਨ ।