ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਵੱਲੋਂ ਚੇਤਨਾ ਮੀਟਿੰਗ ਕੀਤੀ

8 ਜਨਤਕ ਜਮਹੂਰੀ ਜਥੇਬੰਦੀਆਂ ਫਾਸੀ ਹੱਲੇ ਖ਼ਿਲਾਫ਼ ਕਰਨਗੀਆਂ ਮਾਰਚ

ਮਹਿਲ ਕਲਾਂ/ਬਰਨਾਲਾ/ ਅਗਸਤ 2020 - (ਗੁਰਸੇਵਕ ਸਿੰਘ ਸੋਹੀ) -ਪਿੰਡ ਠੀਕਰੀਵਾਲ ਵਿਖੇ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਵੱਲੋਂ ਚੇਤਨਾ ਮੀਟਿੰਗ ਕੀਤੀ ਗਈ।।ਜਿਸ 'ਚ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਕਿਹਾ ਕਿ ਕਰੋਨਾ ਦੇ ਨਾ 'ਤੇ ਡਰ ਦਾ ਮਾਹੌਲ ਪੈਦਾ ਕਰਕੇ ਲੋਕਾਂ ਨੂੰ ਘਰਾਂ 'ਚ ਰਹਿਣ ਲਈ ਮਜਬੂਰ ਕੀਤਾ ਗਿਆ।ਦੂਜੇ ਪਾਸੇ ਕੇਂਦਰ ਸਰਕਾਰ ਵੱਲੋਂ ਕਿਸਾਨ ਵਿਰੋਧੀ ਤਿੰਨ ਆਰਡੀਨੈਂਸ ਪਾਸ ਕੀਤੇ ਗਏ ਹਨ।। ਇੱਕ ਦੇਸ਼, ਇੱਕ ਮੰਡੀ ਦਾ ਸਿਧਾਂਤ ਲਾਗੂ ਕੀਤਾ ਜਾ ਰਿਹਾ ਹੈ। ਪੰਜਾਬ ਦੇ ਤਿੰਨ ਲੱਖ ਲੋਕਾਂ ਦੇ ਰੁਜ਼ਗਾਰ ਦਾ ਉਜਾੜਾ ਹੋਵੇਗਾ। ਜੇਕਰ ਸਰਕਾਰੀ ਖਰੀਦ ਖਤਮ ਹੁੰਦੀ ਹੈ ਤਾਂ ਘਟੇ ਘੱਟ ਸਮਰਥਨ ਮੁੱਲ ਖਤਮ ਹੋ ਜਾਵੇਗਾ।।ਸਰਕਾਰੀ ਖਰੀਦ ਖਤਮ ਹੋਣ ਨਾਲ ਇਹੀ ਹਾਲ ਕਣਕ ਤੇ ਝੋਨੇ ਦਾ ਹੋਵੇਗਾ,ਘੱਟੋ-ਘੱਟ ਸਮਰਥਨ ਮੁੱਲ ਆਪਣੇ ਆਪ ਹੀ ਖਤਮ ਹੋ ਜਾਵੇਗਾ।।ਠੇਕਾ ਨੀਤੀ ਤਹਿਤ ਕੰਪਨੀਆਂ ਲੰਬੇ ਸਮੇਂ ਦੇ 10 ਤੋਂ 15 ਸਾਲਾਂ ਦੇ ਕੰਟ੍ਰੈਕਟ ਕੀਤੇ ਜਾਣਗੇ, ਇਹੀ ਸਕੀਮ ਪਹਿਲਾਂ ਬਿਹਾਰ ਦੇ ਵਿੱਚ ਲਾਗੂ ਕੀਤੀ ਗਈ ਸੀ, ਉਥੇ ਕੰਪਨੀਆਂ ਲੋਕਾਂ ਦਾ ਕਰੋੜਾਂ ਰੁਪਏ ਲੈ ਕੇ ਰਫ਼ੂ ਚੱਕਰ ਹੋ ਗਈਆਂ ਤੇ ਠੇਕਾ ਨੀਤੀ ਬੁਰੀ ਤਰਾਂ ਫ਼ੇਲ੍ਹ ਹੋਈ। ।ਉਸ ਫ਼ੇਲ੍ਹ ਹੋਏ ਤਜਰਬੇ ਨੂੰ ਕੇਂਦਰ ਦੀ ਮੋਦੀ ਹਕੂਮਤ ਪੰਜਾਬ ਵਿੱਚ ਲਾਗੂ ਕਰਨ ਜਾ ਰਹੀ ਹੈ।।ਪੰਜਾਬ ਦਾ ਕਿਸਾਨ ਜੋ ਪਹਿਲਾਂ ਹੀ ਕਰਜ਼ੇ ਦੀ ਮਾਰ ਹੇਠ ਆਉਣ ਕਾਰਨ ਖੁਦਕੁਸ਼ੀਆਂ ਕਰਨ ਲਈ ਮਜਬੂਰ ਹੈ। ਉਪਰੋਕਤ ਆਰਡੀਨੈਂਸ ਲਾਗੂ ਹੋਣ ਨਾਲ ਖੇਤੀ ਦਾ ਉਜਾੜਾ ਤਹਿ ਹੈ ਅਤੇ ਖੁਦਕੁਸ਼ੀਆਂ 'ਚ ਹੋਰ ਵਾਧਾ ਹੋਵੇਗਾ।।ਕੇਂਦਰ ਸਰਕਾਰ ਨੇ ਪੰਜਾਬ ਸਰਕਾਰ 'ਤੇ ਦਬਾਅ ਪਾਕੇ ਪੰਜਾਬ ਦਾ ਰੈਗੂਲੇਟਰੀ ਕਮਿਸ਼ਨ ਭੰਗ ਕਰਾਕੇ ਪਾਵਰ ਕਾਰਪੋਰੇਸ਼ਨ ਦਾ ਸਾਰਾ ਕਾਰ ਵਿਹਾਰ ਆਪਣੇ ਅਧੀਨ ਕਰ ਲਿਆ ਹੈ।।ਇਸ ਨਾਲ ਕਿਸਾਨਾਂ ਅਤੇ ਹੋਰ ਮਿਹਨਤਕਸ਼ ਲੋਕਾਂ ਨੂੰ ਮਿਲਦੀਆਂ ਨਿਗੂਣੀਆਂ ਸਬ-ਸਿਡੀਆਂ ਦਾ ਵੀ ਖਾਤਮਾ ਕੀਤਾ ਜਾਣਾ ਹੈ ਅਤੇ ਸੂਬਿਆਂ ਦੇ ਵੱਧ ਅਧਿਕਾਰਾਂ ਤੇ ਵੀ ਡਾਕਾ ਮਾਰਿਆ ਜਾ ਰਿਹਾ ਹੈ।।8 ਜਨਤਕ ਜਮਹੂਰੀ ਜਥੇਬੰਦੀਆਂ ਵੱਲੋਂ ਫਾਸੀ ਹੱਲੇ ਖ਼ਿਲਾਫ਼ ਮਾਰਚ ਕੀਤਾ ਜਾ ਰਿਹਾ ਹੈ। ਉਸ ਮਾਰਚ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਡੀ ਪੱਧਰ 'ਤੇ ਸ਼ਮੂਲੀਅਤ ਕਰੇਗੀ। ਇਸ ਮੌਕੇ ਦਰਸ਼ਨ ਸਿੰਘ ,ਚਤਰ ਸਿੰਘ ,ਭੋਲਾ ਸਿੰਘ, ਜਗਸੀਰ ਸਿੰਘ, ਗੁਰਚਰਨ ਸਿੰਘ, ਬਲਕਰਨ ਸਿੰਘ, ਗੁਰਮੀਤ ਸਿੰਘ, ਪਾਲ ਸਿੰਘ, ਗੁਰਪ੍ਰੀਤ ਸਿੰਘ, ਰੂਪ ਸਿੰਘ, ਲਾਲੀ ਸਿੰਘ, ਜੱਸੀ ਸਿੰਘ, ਭੋਲਾ ਸਿੰਘ ਸਰਾਂ ਹਾਜਰ ਸਨ।