ਸੀਪੀਐਮ ਦੇ ਜੱਥੇ ਨੇ ਪਿੰਡ-ਪਿੰਡ ਮੀਟਿੰਗਾਂ ਕੀਤੀਆਂ

ਮਜਦੂਰ ਆਗੂਆਂ ਨੇ 16 ਨੁਕਾਤੀ ਮੰਗ ਪੱਤਰ ਵੰਡੇ

ਮਹਿਲ ਕਲਾਂ /ਬਰਨਾਲਾ-ਅਗਸਤ 2020 -(ਗੁਰਸੇਵਕ ਸਿੰਘ ਸੋਹੀ)- ਸੀਪੀਐਮ ਵੱਲੋਂ 25 ਅਗਸਤ ਤੋਂ ਰੋਸ ਹਫਤਾ ਮੀਟਿੰਗਾਂ ਨੂੰ ਜਾਰੀ ਰੱਖਦਿਆਂ ਕਾਮਰੇਡ ਲਾਲ ਸਿੰਘ ਧਨੌਲਾ ਦੀ ਅਗਵਾਈ ਹੇਠ ਪਿੰਡ ਕਰਮਗੜ, ਗੁਰਮ, ਗੁੰਮਟੀ, ਠੁੱਲੀਵਾਲ, ਹਮੀਦੀ, ਕੁਰੜ, ਛਾਪਾ, ਨਿਹਾਲੂਵਾਲ ਅਤੇ ਸਹਿਜੜਾ 'ਚ ਜਨਤਕ ਮੀਟਿੰਗਾਂ ਕੀਤੀਆਂ ਗਈਆਂ 'ਤੇ ਰੋਸ ਮਾਰਚ ਕੀਤਾ ਗਿਆ। ਇਸ ਮੌਕੇ ਮਜਦੂਰ ਆਗੂਆਂ ਵੱਲੋਂ 16 ਨੁਕਾਤੀ ਮੰਗ ਪੱਤਰ ਦੇ ਪਰਚੇ ਵੰਡੇ ਗਏ। ਇਸ ਮੌਕੇ ਸਾਥੀ ਲਾਲ ਸਿੰਘ ਧਨੌਲਾ,ਕਾਮਰੇਡ ਸੇਰ ਸਿੰਘ ਫਰਬਾਹੀ ਅਤੇ ਪ੍ਰੀਤਮ ਸਿੰਘ ਸਹਿਜੜਾ ਨੇ ਕਿਹਾ ਕਿ ਪਿਛਲੇ 6 ਸਾਲਾਂ ਤੋਂ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਮਿਹਨਤਕਸ ਲੋਕਾਂ ਦੀ ਕੀਤੀ ਜਾਂਦੀ ਲੁੱਟ 'ਤੇ ਫਿਰਕਾਪ੍ਰਸਤੀ ਦਾ ਨੰਗਾ ਨਾਚ ਕੀਤਾ। ਸਾਥੀਆਂ ਨੇ ਕਿਹਾ ਕਿ ਮੋਦੀ ਸਰਕਾਰ ਖੇਤੀ ਸਬੰਧੀ ਤਿੰਨ ਆਰਡੀਨਸ ਪਾਸ ਕਰਕੇ ਜਮੀਨਾਂ ਖੋਹਣ ਅਤੇ ਸਰਕਾਰੀ ਖ੍ਰੀਦ ਬੰਦ ਕਰਨ ਜਾ ਰਿਹਾ ਹੈ। ਬਿਜਲੀ ਨੂੰ ਕੇਂਦਰੀ ਹੱਥਾਂ 'ਚ ਲੈ ਕੇ ਨਿੱਜੀ ਹੱਥਾਂ 'ਚ ਦਿੱਤਾ ਜਾ ਰਿਹਾ ਹੈ। ਸੰਵਿਧਾਨ 'ਚ ਲਿਖੇ ਨੂੰ ਅਣਗੋਲਿਆ ਕੀਤਾ ਜਾ ਰਿਹਾ ਹੈ ਅਤੇ ਅਮਰੀਕੀ ਸਾਮਰਾਜਵਾਦ ਦੀਆਂ ਨੀਤੀਆਂ ਲਾਗੂ ਕਰਕੇ ਗੁਆਂਢੀ ਦੇਸਾਂ ਨਾਲ ਦੁਸਮਣੀ ਪਾਈ ਜਾ ਰਹੀ ਹੈ। ਸਾਥੀ ਧਨੌਲਾ ਨੇ ਲੋਕਾਂ ਨੂੰ ਸੁਨੇਹਾ ਦਿੱਤਾ ਕਿ ਜੁਲਮ ਦਾ ਟਾਕਰਾ ਕਰਨ ਲਈ 'ਤੇ ਆਪਣੇ ਹੱਕਾਂ ਲਈ ਲਾਮਬੰਦ ਹੋਣ ਦੀ ਲੋੜ ਹੈ। ਇਸ ਮੌਕੇ ਗੁਰਜੀਤ ਧਨੌਲਾ, ਬਲਵੀਰ ਫਰਬਾਹੀ, ਅੰਗਰੇਜ, ਮਨੀ, ਹਰਦੇਵ ਸਿੰਘ ਕਰਮਗੜ, ਬੂਟਾ ਸਿੰਘ, ਕੇਵਲ ਸਿੰਘ, ਚੇਤ ਰਾਮ,ਗੁਰਪ੍ਰੀਤ ਸਿੰਘ ਗੁੰਮਟੀ, ਹਰਬੰਸ ਹਮੀਦੀ, ਮੱਘਰ ਸਿੰਘ ਛਾਪਾ, ਗੁਰਚਰਨ ਸਿੰਘ ਨਿਹਾਲੂਵਾਲ, ਰੂਪ ਸਿੰਘ, ਜੁਗਿੰਦਰ ਸਿੰਘ, ਬੂਟਾ ਸਿੰਘ ਨੇ ਵੀ ਵਿਚਾਰ ਪੇਸ ਕੀਤੇ।