ਕਿਸਾਨ ਅੰਦੋਲਨ ਦੇ ਸ਼ਹੀਦ ਬਲਕਰਨ ਸਿੰਘ ਸੰਧੂ ਲੋਧੀਵਾਲਾ ਦੇ ਪਰਿਵਾਰ ਨੂੰ ਜਸਵਿੰਦਰ ਸਿੰਘ ਜੱਸੀ ਯੂਐੱਸਏ ਵੱਲੋਂ ਤਿੱਨ ਲੱਖ ਰੁਪਏ ਦੀ ਆਰਥਿਕ ਮੱਦਦ  

ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਹਨ ਅਤੇ ਸ਼ਹੀਦਾਂ ਦੇ ਪਰਿਵਾਰਾਂ ਦੇ ਮਦਦਗਾਰ ਸ਼ਹੀਦਾਂ ਦੀਆਂ ਬਾਹਾਂ ਬਣਦੇ ਹਨ - ਸਰਪੰਚ ਲੋਧੀਵਾਲਾ

ਜਗਰਾਉਂ, 24  ਜਨਵਰੀ ( ਜਸਮੇਲ ਗ਼ਾਲਿਬ)  ਬਹੁਤ ਛੋਟੀ ਉਮਰ ਦੇ ਵਿੱਚ ਵੱਡੀਆਂ ਪੁਲਾਂਘਾਂ ਪੁੱਟਣ ਵਾਲਾ ਕਿਸਾਨੀ ਅੰਦੋਲਨ ਦੇ ਵਿਚ ਆਪਣੀ ਅਹਿਮ ਜ਼ਿੰਮੇਵਾਰੀ ਨਿਭਾਉਂਦਾ ਹੋਇਆ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਾ ਹੋਇਆ ਸ਼ਹੀਦੀ ਪਾਉਣ ਵਾਲਾ ਬਲਕਰਨ ਸਿੰਘ ਸੰਧੂ ਲੋਧੀਵਾਲਾ ਚਾਹੇ ਆਪਣੇ ਪਰਿਵਾਰ ਤੇ ਇਲਾਕਾ ਨਿਵਾਸੀਆਂ ਲਈ ਵਿਛੋੜੇ ਦੇ ਅੱਥਰੂ ਛੱਡ ਗਿਆ ਹੈ ਪਰ ਸਮਾਜ ਸੇਵੀ ਲੋਕਾਂ ਦਾ ਵੀ ਕਿਤੇ ਅੰਤ ਨਹੀਂ ਜਿਹੜੇ ਸ਼ਹੀਦਾਂ ਦੇ ਪਰਿਵਾਰਾਂ ਦੀ ਬਾਂਹ ਫੜਨ ਲਈ ਫੁੱਲਾਂ ਵਾਂਗੂੰ ਉੱਗ ਪੈਂਦੇ ਹਨ।  ਇਸੇ ਤਰ੍ਹਾਂ ਹੀ ਜਸਵਿੰਦਰ ਸਿੰਘ ਜੱਸੀ ਯੂਐੱਸਏ ਨੇ ਸ਼ਹੀਦ ਬਲਕਰਨ ਸਿੰਘ ਦੇ ਪਰਿਵਾਰ ਦੀ ਮਾਲੀ ਮਦਦ ਲਈ ਅੱਜ ਉਨ੍ਹਾਂ ਦੇ ਪਿਤਾ ਪਵਿੱਤਰ ਸਿੰਘ ਸੰਧੂ ਗ੍ਰਾਮ ਪੰਚਾਇਤ ਪਿੰਡ ਲੋਧੀਵਾਲਾ ਦੇ ਸਰਪੰਚ ਪਰਮਿੰਦਰ ਸਿੰਘ ਟੂਸਾ ਸਮੂਹ ਨਗਰ ਨਿਵਾਸੀ ਦੀ ਹਾਜ਼ਰੀ ਵਿੱਚ ਐਡਵੋਕੇਟ ਜੋਗਿੰਦਰ ਸਿੰਘ ਗਿੱਲ , ਆਡ਼੍ਹਤੀਆ ਸਵਰਨ ਸਿੰਘ ਗਿੱਲ, ਅਮਨਦੀਪ ਸਿੰਘ ਗਿੱਲ, ਪਰਮਿੰਦਰ ਸਿੰਘ ਗਿੱਲ ਅਤੇ ਸਰਪੰਚ ਕੁਲਦੀਪ ਸਿੰਘ ਗਿੱਲ ਰਾਹੀਂ ਤਿੱਨ ਲੱਖ ਰੁਪਏ ਦੀ ਸਹਾਇਤਾ ਰਾਸ਼ੀ ਪੁੱਜਦੀ ਕੀਤੀ  । ਇਸ ਸਮੇਂ ਪਵਿੱਤਰ ਸਿੰਘ ਸੰਧੂ ਨੇ ਜਸਵਿੰਦਰ ਸਿੰਘ ਜੱਸੀ USA ਅਤੇ ਸਮੂਹ ਉਨ੍ਹਾਂ ਦੇ ਪਰਿਵਾਰ ਦਾ ਕੋਟਨ ਕੋਟ ਧੰਨਵਾਦ ਕੀਤਾ  । ਇਸ ਸਮੇਂ ਨੰਬਰਦਾਰ ਇੰਦਰਜੀਤ ਸਿੰਘ ਖਹਿਰਾ ਲੋਧੀਵਾਲਾ , ਪ੍ਰਧਾਨ ਇਕਬਾਲ ਰਜਿੰਦਰਪਾਲ ਸਿੰਘ ਗੁਰਦੁਆਰਾ ਸਾਹਿਬ, ਪਰਮਪਾਲ ਸਿੰਘ ਗਿੱਲ, ਬਲਜੀਤ ਸਿੰਘ, ਬਲਜਿੰਦਰ ਸਿੰਘ ਟੂਸਾ, ਇਕਬਾਲ ਸਿੰਘ ਟੂਸਾ, ਪ੍ਰਧਾਨ ਜਗਦੇਵ ਸਿੰਘ ਗਿੱਦੜਵਿੰਡੀ, ਕੁਲਜਿੰਦਰ ਸਿੰਘ ਟੂਸਾ,  ਚਰਨਜੀਤ ਸਿੰਘ ਗਿੱਦੜਵਿੰਡੀ ,ਮਨਜਿੰਦਰ ਸਿੰਘ ਤਿਹਾੜਾ, ਹਰਜਿੰਦਰ ਸਿੰਘ ਗਿੱਲ ,ਮਹਿੰਦਰ ਸਿੰਘ, ਜੱਗਾ ਆਦਿ ਹਾਜ਼ਰ ਸਨ ।