ਯੁ.ਕੇ.

Indian-origin shop owner banned in UK over tax offences

Hampshire/London By, Amanjit Singh Khaira   

 An Indian-origin convenience store owner in the UK has been handed a six-year ban from holding any company directorship over inaccurate tax returns submitted to the authorities.  Pratikkumar Patel accepted a disqualification undertaking, a process which does not involve court proceedings, after the UK Insolvency Service took action against him for showing a "total disregard" for his responsibility as a company director.  "Much of the public service is funded by the correct amount of taxes being paid and their deceit has ultimately had an impact on the public who rely on companies paying their correct taxes," Lawrence Zussman, Deputy Head of Insolvent Investigations for the Insolvency Service, said on Thursday.  He said the considerable ban of six years will severely restrict Patel's ability to act in the corporate arena, and should serve as a warning to other directors "who think they can do as they please”   R.K. Patel & Sons (UK) Limited was incorporated in May 2015 and took over the business of an existing convenience store located on South Square at Knowle in Hampshire, south-east England.   Between October 2015 and January 2019, the sole director of the company was Patel, who the Insolvency Service found caused the company to suppress sales income and submit inaccurate returns to the tax authorities.      When R.K. Patel & Sons (UK) Limited entered into a "creditors voluntary liquidation" in August 2019, it was determined the company had tax liabilities totalling 345,000 pounds  His six-year disqualification, which is effective from October 7, means he is banned from acting as director or directly or indirectly becoming involved, without the permission of the court, in the promotion, formation or management of a company. 

ਯੂਕੇ ’ਚ ਭਾਰਤੀ ਮੂਲ ਦੇ ਸਟੋਰ ਮਾਲਕ ’ਤੇ ਛੇ ਸਾਲ ਦੀ ਪਾਬੰਦੀ

ਲੰਡਨ, ਅਕਤੂਬਰ 2020 -(ਗਿਆਨੀ ਰਵਿਦਰਪਾਲ ਸਿੰਘ)- ਯੂਕੇ ਵਿੱਚ ਨੁਕਸਦਾਰ ਟੈਕਸ ਰਿਟਰਨਾਂ ਭਰਨ ਦੇ ਦੋਸ਼ ਵਿੱਚ ਭਾਰਤੀ ਮੂਲ ਦੇ ਸਟੋਰ ਮਾਲਕ ’ਤੇ ਛੇ ਸਾਲ ਲਈ ਕਿਸੇ ਵੀ ਕੰਪਨੀ ਦੇ ਡਾਇਰੈਕਟਰ ਵਜੋਂ ਕੰਮ ਕਰਨ ਦੀ ਪਾਬੰਦੀ ਲਾ ਦਿੱਤੀ ਗਈ ਹੈ। ਪ੍ਰਤੀਕ ਕੁਮਾਰ ਪਟੇਲ ਨੇ ਇਕ ਹਲਫ਼ਨਾਮੇ ’ਚ ਅਯੋਗ ਠਹਿਰਾਉਣ ਦੀ ਇਸ ਕਾਰਵਾਈ ਨੂੰ ਸਵੀਕਾਰ ਕਰ ਲਿਆ ਹੈ, ਜਿਸ ਮਗਰੋਂ ਹੁਣ ਉਸ ਖ਼ਿਲਾਫ਼ ਕੋਈ ਅਦਾਲਤੀ ਕਾਰਵਾਈ ਨਹੀਂ ਹੋਵੇਗੀ। ਇਸ ਪੂਰੇ ਮਾਮਲੇ ਦੀ ਜਾਂਚ ਕਰਨ ਵਾਲੇ ਅਧਿਕਾਰੀ ਲਾਰੈਂਸ ਜ਼ਸਮੈਨ ਨੇ ਕਿਹਾ ਕਿ ਪਟੇਲ ਪਾਬੰਦੀ ਦੇ ਅਰਸੇ ਦੌਰਾਨ ਕਾਰਪੋਰੇਟ ਜਗਤ ਵਿੱਚ ਕੰਮ ਨਹੀਂ ਕਰ ਸਕੇਗਾ ।

ਬਿ੍ਟੇਨ ਅਤੇ ਫਰਾਂਸ 'ਚ ਤੇਜ਼ੀ ਨਾਲ ਵੱਧ ਰਹੇ ਕੋਰੋਨਾ ਰੋਗੀ

ਲਿਵਰਪੂਲ, ਵਾਰਿਗਟਨ, ਹਾਰਟਪੂਲ ਅਤੇ ਮਿਡਲਜ਼ਬਰੋ ਵਿਖੇ ਲਾਕਡੌਨ

ਮਾਨਚੈਸਟਰ/ਲੰਡਨ, ਅਕਤੂਬਰ 2020 -( ਗਿਆਨੀ ਅਮਰੀਕ ਸਿੰਘ ਰਾਠੌਰ/ਗਿਆਨੀ ਰਵਿਦਰਪਾਲ ਸਿੰਘ )- ਯੂਰਪ ਦੂਜੇ ਦੌਰ ਦੀ ਕੋਰੋਨਾ ਮਹਾਮਾਰੀ ਦੀ ਲਪੇਟ 'ਚ ਆਉਂਦਾ ਜਾ ਰਿਹਾ ਹੈ। ਬਿ੍ਟੇਨ, ਫਰਾਂਸ ਅਤੇ ਸਪੇਨ ਵਰਗੇ ਦੇਸ਼ਾਂ ਵਿਚ ਨਵੇਂ ਮਾਮਲਿਆਂ ਵਿਚ ਤੇਜ਼ ਉਛਾਲ ਦਰਜ ਕੀਤਾ ਜਾ ਰਿਹਾ ਹੈ। ਸਭ ਤੋਂ ਜ਼ਿਆਦਾ ਮਾਮਲੇ ਇੰਗਲੈਂਡ ਵਿਚ ਪਾਏ ਜਾ ਰਹੇ ਹਨ। ਇੱਥੋਂ ਹਫ਼ਤਾਵਾਰੀ ਡਾਟਾ ਤੋਂ ਜ਼ਾਹਿਰ ਹੁੰਦਾ ਹੈ ਕਿ ਨਵੇਂ ਪਾਜ਼ੇਟਿਵ ਮਾਮਲਿਆਂ ਵਿਚ 61 ਫ਼ੀਸਦੀ ਦਾ ਵਾਧਾ ਹੋਇਆ ਹੈ ਜਦਕਿ ਫਰਾਂਸ ਵਿਚ ਬੁੱਧਵਾਰ ਨੂੰ ਫਿਰ 10 ਹਜ਼ਾਰ ਤੋਂ ਜ਼ਿਆਦਾ ਨਵੇਂ ਮਰੀਜ਼ ਮਿਲੇ ਹਨ। ਉਧਰ, ਸਪੇਨ ਦੀ ਰਾਜਧਾਨੀ ਮੈਡਿ੍ਡ ਵਿਚ ਇਨਫੈਕਸ਼ਨ ਦੀ ਦਰ ਵਧਣ 'ਤੇ ਲਾਕਡਾਊਨ ਲਗਾਉਣ ਦੀ ਤਿਆਰੀ ਹੈ। ਸਰਕਾਰ ਨੇ ਇਸ ਖੇਤਰ ਵਿਚ ਗ਼ੈਰ ਜ਼ਰੂਰੀ ਆਵਾਜਾਈ 'ਤੇ ਰੋਕ ਲਗਾਉਣ ਦਾ ਆਦੇਸ਼ ਦਿੱਤਾ ਹੈ। ਯੂਰਪ ਵਿਚ ਇਨਫੈਕਸ਼ਨ ਦੀ ਸਭ ਤੋਂ ਵੱਧ ਦਰ ਮੈਡਿ੍ਡ ਵਿਚ ਦੱਸੀ ਜਾ ਰਹੀ ਹੈ।

ਬਿ੍ਟਿਸ਼ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਕੋਰੋਨਾ ਦੇ ਕਹਿਰ 'ਤੇ ਰੋਕ ਲਗਾਉਣ ਦੇ ਯਤਨ ਵਿਚ ਕਈ ਸਖ਼ਤ ਪਾਬੰਦੀਆਂ ਦਾ ਐਲਾਨ ਕੀਤਾ ਹੈ। ਇਸ ਦੇ ਬਾਵਜੂਦ ਇਨਫੈਕਸ਼ਨ ਰੁੱਕਦਾ ਨਹੀਂ ਦਿਸ ਰਿਹਾ ਹੈ। ਤਾਜ਼ਾ ਡਾਟਾ ਅਨੁਸਾਰ ਇੰਗਲੈਂਡ ਵਿਚ 17 ਤੋਂ 23 ਸਤੰਬਰ ਦੌਰਾਨ 31 ਹਜ਼ਾਰ 373 ਨਵੇਂ ਮਰੀਜ਼ ਪਾਏ ਗਏ। ਇਸ ਤੋਂ ਪਹਿਲੇ ਵਾਲੇ ਹਫ਼ਤੇ ਦੀ ਤੁਲਨਾ ਵਿਚ ਹਫ਼ਤਾਵਾਰੀ ਮਾਮਲਿਆਂ ਵਿਚ ਇਹ 61 ਫ਼ੀਸਦੀ ਦਾ ਵਾਧਾ ਦੱਸਿਆ ਗਿਆ ਹੈ। ਬਿ੍ਟੇਨ ਵਿਚ ਹੁਣ ਤਕ ਕੁਲ ਸਾਢੇ ਚਾਰ ਲੱਖ ਤੋਂ ਜ਼ਿਆਦਾ ਕੋਰੋਨਾ ਦੇ ਮਰੀਜ਼ ਮਿਲੇ ਹਨ। ਇਨ੍ਹਾਂ ਵਿੱਚੋਂ 42 ਹਜ਼ਾਰ ਤੋਂ ਵੱਧ ਦੀ ਮੌਤ ਹੋਈ ਹੈ। ਫਰਾਂਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਦੇਸ਼ ਵਿਚ ਬੁੱਧਵਾਰ ਨੂੰ 12 ਹਜ਼ਾਰ 845 ਨਵੇਂ ਪਾਜ਼ੇਟਿਵ ਕੇਸ ਮਿਲੇ ਹਨ। ਮੰਗਲਵਾਰ ਨੂੰ ਅੱਠ ਹਜ਼ਾਰ 51 ਅਤੇ ਸੋਮਵਾਰ ਨੂੰ 4,070 ਮਾਮਲੇ ਮਿਲੇ ਸਨ। ਦੇਸ਼ ਭਰ ਵਿਚ ਕੁਲ ਪੰਜ ਲੱਖ 63 ਹਜ਼ਾਰ 335 ਕੋਰੋਨਾ ਪ੍ਰਭਾਵਿਤ ਮਿਲੇ ਹਨ। ਕਰੀਬ 32 ਹਜ਼ਾਰ ਦੀ ਜਾਨ ਗਈ ਹੈ। ਲਿਵਰਪੂਲ, ਵਾਰਿਗਟਨ, ਹਾਰਟਪੂਲ ਅਤੇ ਮਿਡਲਜ਼ਬਰੋ ਵਿਖੇ ਦੁਆਰਾ ਲਾਕਡੌਨ ਅੱਜ ਮੈਟ ਹੈਨਕੌਕ ਨੇ ਲਿਵਰਪੂਲ, ਵਾਰਿਗਟਨ, ਹਾਰਟਪੂਲ ਅਤੇ ਮਿਡਲਜ਼ਬਰੋ ਵਿਖੇ ਲਾਕਡੌਨ ਵਾਰੇ ਗੱਲਬਾਤ ਕਰਦੇ ਦਸਿਆ ਕਿ ਇਹਨਾਂ ਇਲਾਕਿਆਂ ਵਿਚ ਦੁਬਰ ਤੋਂ ਲਾਕਡੌਨ ਲਾ ਦਿਤਾ ਗਿਆ ਹੈ । ਹੁਣ ਇਸ ਏਰੀਏ ਵਿੱਚ ਬਿਨਾ ਕਿਸੇ ਖਾਸ ਕੰਮ ਤੋਂ ਆਉਣ ਵਾਲਿਆ ਤੇ ਪਾਬੰਦੀ ਹੋਵੇਗੀ।

ਬਰਤਾਨੀਆ ’ਚ ਸ਼ਰਨ ਮੰਗਣ ਵਾਲਿਆਂ ਨੂੰ ਐਂਟਲਾਟਿਕ ਟਾਪੂ ’ਤੇ ਭੇਜਣ ਦੀ ਤਜਵੀਜ਼

ਲੰਡਨ,ਅਕਤੂਬਰ 2020 -(ਗਿਆਨੀ ਅਮਰੀਕ ਸਿੰਘ ਰਾਠੌਰ)- ਬਰਤਾਨਵੀ ਸਰਕਾਰ ਨੇ ਮੁਲਕ ਵਿੱਚ ਸ਼ਰਣ ਮੰਗਣ ਵਾਲਿਆਂ ਨੂੰ ਐਟਲਾਂਟਿਕ ਸਾਗਰ ਵਿੱਚ ਦੂਰ ਦੁਰਾਡੇ ਜਵਾਲਮੁਖੀ ਟਾਪੂ ’ਤੇ ਭੇਜਣ ਦੀ ਇਕ ਤਜਵੀਜ਼ ਤਿਆਰ ਕੀਤੀ ਹੈ। ਐਟਲਾਂਟਿਕ ਸਾਗਰ ਯੂਕੇ ਤੋਂ 4000 ਮੀਲ ਲਗਪਗ 6435 ਕਿਲੋਮੀਟਰ ਦੂਰ ਹੈ। ਆਲੋਚਕਾਂ ਨੇ ਬਰਤਾਨਵੀ ਸਰਕਾਰ ਦੀ ਇਸ ਯੋਜਨਾ ਨੂੰ ਗ਼ੈਰ ਮਨੁੱਖੀ ਤੇ ‘ਬੁਰਾ ਸੁਪਨਾ’ ਕਰਾਰ ਦਿੱਤਾ ਹੈ। ਦਿ ਫਾਇਨਾਂਸ਼ੀਅਲ ਟਾਈਮਜ਼ ਦੀ ਰਿਪੋਰਟ ਮੁਤਾਬਕ ਬਰਤਾਨੀਆ ਦੀ ਗ੍ਰਹਿ ਸਕੱਤਰ ਪ੍ਰੀਤੀ ਪਟੇਲ ਨੇ ਇਕ ਸਰਕਾਰੀ ਹੁਕਮ ਵਿੱਚ ਆਸੈਨਸ਼ਨ ਟਾਪੂ ’ਤੇ ਮੁਲਕ ਵਿੱਚ ਸ਼ਰਣ ਮੰਗਣ ਵਾਲਿਆਂ ਲਈ ਪ੍ਰੋਸੈਸਿੰਗ ਕੇਂਦਰ ਦੀ ਉਸਾਰੀ ਸਬੰਧੀ  ਸੰਭਾਵਨਾਵਾਂ ਦੀ ਤਲਾਸ਼ ਕਰਨ ਲਈ ਕਿਹਾ ਹੈ।

ਸਰਦੀਆਂ 'ਚ ਵਧ ਸਕਦਾ ਹੈ ਕੋਵਿਡ-19 ਦਾ ਖ਼ਤਰਾ

 

ਲੰਡਨ, ਅਕਤੂਬਰ 2020 -(ਗਿਆਨੀ ਰਵਿਦਰਪਾਲ ਸਿੰਘ ) ਕੋਰੋਨਾ ਵਾਇਰਸ (ਕੋਵਿਡ-19) ਦੇ ਕਹਿਰ ਨਾਲ ਇਸ ਸਮੇਂ ਪੂਰੀ ਦੁਨੀਆ ਜੂਝ ਰਹੀ ਹੈ। ਹੁਣ ਇਕ ਨਵੇਂ ਅਧਿਐਨ ਵਿਚ ਇਹ ਪਤਾ ਲੱਗਾ ਹੈ ਕਿ ਸਰਦੀਆਂ ਦੇ ਮੌਸਮ ਵਿਚ ਜਦੋਂ ਲੋਕ ਘਰਾਂ ਵਿਚ ਰਹਿਣਾ ਜ਼ਿਆਦਾ ਪਸੰਦ ਕਰਦੇ ਹਨ, ਉਦੋਂ ਕੋਰੋਨਾ ਦਾ ਖ਼ਤਰਾ ਵਧ ਸਕਦਾ ਹੈ। ਖ਼ਾਸ ਤੌਰ 'ਤੇ ਵੈਂਟੀਲੇਸ਼ਨ ਸਿਸਟਮ ਤੋਂ ਇਨਫੈਕਸ਼ਨ ਫੈਲਣ ਦਾ ਖ਼ਦਸ਼ਾ ਪ੍ਰਗਟਾਇਆ ਗਿਆ ਹੈ। ਇਹ ਸਿਸਟਮ ਕਈ ਇਮਾਰਤਾਂ ਵਿਚ ਤਾਪਮਾਨ ਅਨੁਕੂਲ ਬਣਾਏ ਰੱਖਣ ਲਈ ਲਾਇਆ ਜਾਂਦਾ ਹੈ।

ਬਿ੍ਟੇਨ ਦੀ ਕੈਂਬਿ੍ਜ ਯੂਨੀਵਰਸਿਟੀ ਦੇ ਵਿਗਿਆਨੀਆਂ ਮੁਤਾਬਕ, ਵੱਡੇ ਪੈਮਾਨੇ 'ਤੇ ਇਸਤੇਮਾਲ ਹੋਣ ਵਾਲੇ ਵੈਂਟੀਲੇਸ਼ਨ ਸਿਸਟਮ ਜ਼ਰੀਏ ਪੂਰੇ ਸਥਾਨ 'ਤੇ ਹਵਾ ਤੋਂ ਪ੍ਰਦੂਸ਼ਣ ਵਾਲੇ ਤੱਤ ਫੈਲ ਸਕਦੇ ਹਨ। ਇਨਵਾਂ ਨਾਲ ਤਰਲ ਕਣ ਵੀ ਹੋ ਸਕਦੇ ਹਨ, ਜਿਨ੍ਹਾਂ ਵਿਚ ਕੋਰੋਨਾ ਵਾਇਰਸ ਵੀ ਹੋ ਸਕਦਾ ਹੈ। ਇਸ ਗੱਲ ਦੇ ਲਗਾਤਾਰ ਸਬੂਤ ਮਿਲਦੇ ਜਾ ਰਹੇ ਹਨ ਕਿ ਕੋਰੋਨਾ ਵਾਇਰਸ ਮੁੱਖ ਰੂਪ ਨਾਲ ਖੰਘਣ, ਿਛੱਕਣ, ਗੱਲਬਾਤ ਕਰਨ ਜਾਂ ਸਾਹ ਲੈਣ ਦੌਰਾਨ ਨਿਕਲਣ ਵਾਲੇ ਤਰਲ ਕਣਾਂ ਤੋਂ ਫੈਲਦਾ ਹੈ। ਅਧਿਐਨ ਵਿਚ ਇਨ੍ਹਾਂ ਸਿੱਟਿਆਂ ਤੋਂ ਜ਼ਾਹਿਰ ਹੁੰਦਾ ਹੈ ਕਿ ਇਨਫੈਕਸ਼ਨ ਦੀ ਰੋਕਥਾਮ ਲਈ ਮਾਸਕ ਪਾਉਣਾ ਅਤੇ ਚੰਗੀ ਗੁਣਵੱਤਾ ਦੇ ਵੈਂਟੀਲੇਸ਼ਨ ਸਿਸਟਮ ਦੀ ਲੋੜ ਹੈ।

ਖੋਜੀਆਂ ਨੇ ਹੁਣ ਤਕ ਦੇ ਅਧਿਐਨਾਂ ਦੇ ਆਧਾਰ 'ਤੇ ਕਿਹਾ ਕਿ ਬਾਹਰ ਦੀ ਬਜਾਏ ਘਰ ਦੇ ਅੰਦਰ ਇਨਫੈਕਸ਼ਨ ਦੇ ਪਸਾਰ ਦਾ ਖ਼ਤਰਾ ਜ਼ਿਆਦਾ ਰਹਿੰਦਾ ਹੈ।  

ਜੌਹਨਸਨ ਵੱਲੋਂ ਕੋਵਿਡ ਪ੍ਰਭਾਵਿਤ ਕਾਮਿਆਂ ਲਈ ਮੁਫ਼ਤ ਕੋਰਸਾਂ ਦੀ ਪੇਸ਼ਕਸ਼

ਲੰਡਨ, ਅਕਤੂਬਰ 2020 -(ਗਿਆਨੀ ਰਵਿਦਰਪਾਲ ਸਿੰਘ)- ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਅੱਜ ਦੇਸ਼ ਦੀ ਸਿੱਖਿਆ ਪ੍ਰਣਾਲੀ ’ਚ ਵੱਡਾ ਬਦਲਾਅ ਲਿਆਊਣ ਦੀ ਯੋਜਨਾ ਦਾ ਖ਼ੁਲਾਸਾ ਕਰਦਿਆਂ ਕਰੋਨਾਵਾਇਰਸ ਲੌਕਡਾਊਨ ਤੋਂ ਪ੍ਰਭਾਵਿਤ ਲੋਕਾਂ ਨੂੰ ਕਾਲਜ ਦੇ ਕੋਰਸ ਮੁਫ਼ਤ ਕਰਾਊਣ ਦੀ ਪੇਸ਼ਕਸ਼ ਕੀਤੀ ਹੈ। ਚਾਂਸਲਰ ਰਿਸ਼ੀ ਸੂਨਕ ਵੱਲੋਂ ਤਿਆਰ ਵੱਖ ਵੱਖ ਯੋਜਨਾਵਾਂ ਦਾ ਜ਼ਿਕਰ ਕਰਦਿਆਂ ਜੌਹਨਸਨ ਨੇ ਕਿਹਾ ਕਿ ਲੌਕਡਾਊਨ ਕਾਰਨ ਬੇਰੁਜ਼ਗਾਰ ਹੋਏ ਲੋਕਾਂ ਨੂੰ ਵੱਖ ਵੱਖ ਨੌਕਰੀਆਂ ਲਈ ਦਰਖ਼ਾਸਤ ਦੇਣ ਤੋਂ ਪਹਿਲਾਂ ਮੁੜ ਤੋਂ ਹੁਨਰਮੰਦ ਹੋਣਾ ਚਾਹੀਦਾ ਹੈ ਅਤੇ ਇਹ ਕੋਰਸ ਰੁਜ਼ਗਾਰ ਦਿਵਾਊਣ ’ਚ ਸਹਾਇਤਾ ਕਰਨਗੇ।

ਰਵੀ ਸਿੰਘ ਖ਼ਾਲਸਾ ਨੂੰ ਹੋਇਆ ਕੋਰੋਨਾ, ਖ਼ੁਦ ਟਵੀਟ ਕਰ ਕੇ ਕੀਤੀ ਪੁਸ਼ਟੀ

ਲੰਡਨ , ਸਤੰਬਰ 2020 -(ਗਿਆਨੀ ਰਵਿਦਰਪਾਲ ਸਿੰਘ)- ਖ਼ਾਲਸਾ ਏਡ ਫਾਊਂਡੇਸ਼ਨ ਦੇ ਸੰਸਥਾਪਕ ਰਵੀ ਸਿੰਘ ਖ਼ਾਲਸਾ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਉਨ੍ਹਾਂ ਟਵੀਟ ਕਰ ਕੇ ਖ਼ੁਦ ਇਸ ਦੀ ਪੁਸ਼ਟੀ ਕੀਤੀ। ਉਨ੍ਹਾਂ ਲਿਖਿਆ ਕਿ ਲੰਘੇ ਬੁੱਧਵਾਰ ਤੋਂ ਮੈਂ ਬਿਮਾਰ ਸੀ ਤੇ ਜਾਂਚ ਕਰਵਾਉਣ 'ਤੇ ਮੈਂ ਕੋਰੋਨਾ ਇਨਫੈਕਟਿਡ ਪਾਇਆ ਗਿਆ। ਉਨ੍ਹਾਂ ਦੱਸਿਆ ਕਿ ਮੇਰੇ ਫਾਰਮ ਦੇ ਕੁਝ ਮੈਂਬਰ ਵੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। 

ਅਨਿਲ ਅੰਬਾਨੀ ਦੇ ਲੰਡਨ ਅਦਾਲਤ ਵਿੱਚ ਕਈ ਅਹਿਮ ਖੁਲਾਸੇ

ਆਪਣੇ ਗਹਿਣੇ ਵੇਚ ਦਿੱਤੇ, ਇਕੋ ਕਾਰ ਚਲਾਉਂਦਾ ਹਾਂ, ਹੋਰ ਕੋਲ ਕੁਝ ਨਹੀਂ– ਅਨਿਲ ਅੰਬਾਨੀ

ਲੰਡਨ,ਸਤੰਬਰ 2020-(ਗਿਆਨੀ ਅਮਰੀਕ ਸਿੰਘ ਰਾਠੌਰ/ਗਿਆਨੀ ਰਵਿਦਾਰਪਾਲ ਸਿੰਘ)-  ਕਰਜ਼ੇ 'ਚ ਡੁੱਬੇ ਭਾਰਤੀ ਕਾਰੋਬਾਰੀ ਅਨਿਲ ਅੰਬਾਨੀ ਸ਼ੁੱਕਰਵਾਰ ਨੂੰ ਇਕ ਬਿ੍ਟਿਸ਼ ਅਦਾਲਤ ਵਿਚ ਪੇਸ਼ ਹੋਏ । ਉਨ੍ਹਾਂ ਅਦਾਲਤ ਨੂੰ ਦੱਸਿਆ ਕਿ ਉਹ ਇਕ ਸਾਧਾਰਨ ਜ਼ਿੰਦਗੀ ਬਤੀਤ ਕਰਦਾ ਹੈ, ਸਿਰਫ਼ ਇੱਕ ਕਾਰ ਚਲਾਉਂਦਾ ਹੈ ਅਤੇ ਉਸ ਨੇ ਆਪਣੀ ਕਾਨੂੰਨੀ ਫੀਸ ਅਦਾ ਕਰਨ ਲਈ ਗਹਿਣੇ ਵੇਚ ਦਿੱਤੇ ਹਨ । ਉਨਾ ਕਿਹਾ ਕਿ ਜਨਵਰੀ ਤੋਂ ਜੂਨ 2020 ਤੱਕ ਵੇਚੇ ਗਏ ਸਾਰੇ ਗਹਿਣਿਆਂ ਤੋਂ 9.9 ਕਰੋੜ ਰੁਪਏ ਪ੍ਰਾਪਤ ਕੀਤੇ ।ਉਸ ਨੇ ਇਹ ਵੀ ਕਿਹਾ ਕਿ ਉਸ ਕੋਲ ਹੁਣ ਕੁਝ ਨਹੀਂ ਬਚਿਆ ਹੈ । ਜਦੋਂ ਉਨਾਂ ਨੂੰ ਲਗਜ਼ਰੀ ਕਾਰਾਂ ਬਾਰੇ ਪੁੱਛਿਆ ਗਿਆ ਤਾਂ ਉਨਾਂ ਕਿਹਾ ਕਿ ਇਹ ਮੀਡੀਆ ਦੀਆਂ ਕਾਲਪਨਿਕ ਕਹਾਣੀਆਂ ਹਨ । ਮੇਰੇ ਕੋਲ ਕਦੇ ਰੋਲਸ-ਰੋਇਸ ਨਹੀਂ ਸੀ । ਜਿਕਰਯੋਗ ਹੈ ਕਿ 22 ਮਈ 2020 ਨੂੰ ਯੂ.ਕੇੇ. ਹਾਈਕੋਰਟ ਨੇ ਅੰਬਾਨੀ ਨੂੰ 12 ਜੂਨ 2020 ਤੱਕ ਤਿੰਨ ਚੀਨੀ ਬੈਂਕਾਂ ਨੂੰ ਕਾਨੂੰਨੀ ਲਾਗਤ 7 ਕਰੋੜ ਰੁਪਏ ਅਤੇ 5,281 ਕਰੋੜ ਰੁਪਏ ਦਾ ਕਰਜ਼ਾ ਵਾਪਸ ਕਰਨ ਲਈ ਕਿਹਾ ਸੀ । ਪਰ ਇਹ ਰਕਮ ਨਹੀਂ ਦਿੱਤੀ ਗਈ ।15 ਜੂਨ ਨੂੰ ਉਦਯੋਗਿਕ ਅਤੇ ਵਪਾਰਕ ਬੈਂਕ ਆਫ ਚਾਈਨਾ ਲਿਮਟਿਡ ਦੀ ਅਗਵਾਈ ਵਾਲੇ ਚੀਨੀ ਬੈਂਕਾਂ ਨੇ ਅੰਬਾਨੀ ਨੂੰ ਆਪਣੀ ਜਾਇਦਾਦ ਦਾ ਖੁਲਾਸਾ ਕਰਨ ਲਈ ਕਿਹਾ ਸੀ । 29 ਜੂਨ ਨੂੰ ਅੰਬਾਨੀ ਨੂੰ ਹੁਕਮ ਦਿੱਤਾ ਗਿਆ ਕਿ ਉਹ ਆਪਣੀ ਸਾਰੀ ਜਾਇਦਾਦ ਲਈ ਇਕ ਲੱਖ ਡਾਲਰ (ਲਗਭਗ 74 ਲੱਖ ਰੁਪਏ) ਦਾ ਹਲਫਨਾਮਾ ਪੇਸ਼ ਕਰੇ, ਚਾਹੇ ਉਹ ਉਸ ਦੇ ਮਾਲਕ ਹਨ ਜਾਂ ਸਾਂਝੇ ਤੌਰ 'ਤੇ ਉਸ ਦੇ ਨਾਮ 'ਤੇ ਹਨ ਜਾਂ ਨਹੀਂ । ਬਰਤਾਨਵੀ ਅਦਾਲਤ ਵਿਚ ਅੰਬਾਨੀ ਸ਼ੁੱਕਰਵਾਰ ਨੂੰ ਵੀਡੀਓ-ਕਾਨਫਰੰਸ ਰਾਹੀਂ ਪੇਸ਼ ਹੋਏ । ਉਨ੍ਹਾਂ ਦਾ ਕੇਸ ਲੰਡਨ ਹਾਈਕੋਰਟ ਆਫ ਇੰਗਲੈਂਡ ਐਾਡ ਵੇਲਜ਼ ਦੇ ਵਪਾਰਕ ਡਿਵੀਜ਼ਨ ਦੇ ਜੱਜ ਜਸਟਿਸ ਨਿਜ਼ੇਲ ਟਅਰ ਨੇ ਸੁਣਿਆ । ਅੰਬਾਨੀ ਨੇ ਕਿਹਾ ਕਿ ਉਨ੍ਹਾਂ ਨੇ ਰਿਲਾਇੰਸ ਇਨੋਵੇਟਰਸ ਨੂੰ 5 ਅਰਬ ਰੁਪਏ ਦਾ ਕਰਜ਼ਾ ਦਿੱਤਾ ਹੈ ਅਤੇ ਹੁਣ ਉਨਾਂ ਨੂੰ ਕਰਜ਼ੇ ਦੀਆਂ ਸ਼ਰਤਾਂ ਯਾਦ ਨਹੀਂ ਹਨ । ਉਸ ਨੇ ਇਹ ਵੀ ਕਿਹਾ ਕਿ ਰਿਲਾਇੰਸ ਇਨੋਵੇਟਰਸ ਵਿਚ ਉਸ ਦੇ 1.2 ਕਰੋੜ ਦੇ ਇਕੁਵਿਟੀ ਸ਼ੇਅਰ ਹਨ, ਜਿਨ੍ਹਾਂ ਦੀ ਹੁਣ ਕੋਈ ਕੀਮਤ ਨਹੀਂ ਹੈ । ਪਰਿਵਾਰਕ ਟਰੱਸਟਾਂ ਸਮੇਤ ਦੁਨੀਆ ਭਰ ਵਿਚ ਕਿਸੇ ਵੀ ਟਰੱਸਟ ਵਿਚ ਉਨ੍ਹਾਂ ਦਾ ਕੋਈ ਹਿੱਸਾ ਨਹੀਂ ਹੈ।| ਅਦਾਲਤੀ ਸੁਣਵਾਈ ਤੋਂ ਬਾਅਦ ਚੀਨੀ ਬੈਂਕਾਂ ਨੇ ਕਿਹਾ ਕਿ ਉਹ ਅੰਬਾਨੀ ਦੇ ਖਿਲਾਫ ਹਰ ਕਾਨੂੰਨੀ ਰਸਤਾ ਅਖਤਿਆਰ ਕਰਨਗੇ । ਅਨਿਲ ਅੰਬਾਨੀ ਦਾ ਇਹ ਕੇਸ ਚੀਨੀ ਬੈਂਕਾਂ ਦੇ ਕਰਜ਼ੇ ਦੇ ਮਾਮਲੇ ਵਿਚ ਗਰਾਂਟੀ ਲੈਣ-ਦੇਣ ਦਾ ਹੈ । 

ਲੰਡਨ 'ਚ ਲਾਕਡਾਊਨ ਵਿਰੋਧੀ ਪ੍ਰਦਰਸ਼ਨ 'ਚ 16 ਗਿ੍ਫ਼ਤਾਰ

ਲੰਡਨ , ਸੰਤਬਰ 2020 -(ਗਿਆਨੀ ਅਮਰੀਕ ਸਿੰਘ ਰਾਠੌਰ/ਗਿਆਨੀ ਰਵਿਦਰਪਾਲ ਸਿੰਘ )- ਟ੍ਫਾਲਗੜ੍ਹ ਸਕੁਵੇਅਰ ਵਿਖੇ ਲਾਕਡਾਊਨ ਵਿਰੋਧੀ ਪ੍ਰਦਰਸ਼ਨ ਦੌਰਾਨ ਹਜ਼ਾਰਾਂ ਲੋਕ ਇਕੱਠੇ ਹੋ ਗਏ। ਇਸ ਦੌਰਾਨ ਹੋਈ ਝੜਪ ਵਿਚ ਪੁਲਿਸ ਦੇ 9 ਮੁਲਾਜ਼ਮ ਜ਼ਖ਼ਮੀ ਹੋ ਗਏ। ਪੁਲਿਸ ਨੇ ਕਾਰਵਾਈ ਕਰਦਿਆਂ 16 ਲੋਕਾਂ ਨੂੰ ਗਿ੍ਫ਼ਤਾਰ ਕਰ ਲਿਆ। ਮੈਟਰੋ ਨਿਊਜ਼ਪੇਪਰ ਅਨੁਸਾਰ ਰੋਸ ਪ੍ਰਦਰਸ਼ਨ ਦੌਰਾਨ ਨਾ ਤਾਂ ਸਰੀਰਕ ਦੂਰੀ ਦੇ ਨਿਯਮ ਦਾ ਪਾਲਣ ਕੀਤਾ ਗਿਆ ਅਤੇ ਨਾ ਹੀ ਕਿਸੇ ਨੇ ਮਾਸਕ ਪਾਇਆ ਹੋਇਆ ਸੀ। ਪੁਲਿਸ ਅਨੁਸਾਰ ਪ੍ਰਦਰਸ਼ਨਕਾਰੀਆਂ ਨੇ ਪੁਲਿਸ 'ਤੇ ਕੱਚ ਦੀਆਂ ਬੋਤਲਾਂ ਵੀ ਸੁੱਟੀਆਂ ਤੇ ਜਵਾਬੀ ਕਾਰਵਾਈ 'ਚ ਪੁਲਿਸ ਨੇ ਲਾਠੀਚਾਰਜ ਕੀਤਾ। ਗਿ੍ਫ਼ਤਾਰ ਕੀਤੇ ਗਏ ਪ੍ਰਦਰਸ਼ਨਕਾਰੀਆਂ 'ਤੇ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਾਇਰ ਕੀਤੇ ਗਏ ਹਨ। ਪਿਛਲੇ ਹਫ਼ਤੇ ਵੀ ਇਸ ਇਲਾਕੇ 'ਚ ਪ੍ਰਦਰਸ਼ਨ ਦੌਰਾਨ 30 ਪ੍ਰਦਰਸ਼ਨਕਾਰੀਆਂ ਨੂੰ ਗਿ੍ਫ਼ਤਾਰ ਕੀਤਾ ਗਿਆ ਸੀ।

ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਸ਼੍ਰੋਮਣੀ ਕਮੇਟੀ ਵਲੋਂ ਵਰਤਿਆ ਗਈਆਂ ਕੋਤਹਿਆ ਦੇ ਸਬੰਧ ਵਿੱਚ ਸਜਾ ਦਾ ਫੈਸਲਾ ਸਲਾਗਾ ਯੋਗ

ਮਾਨਚੈਸਟਰ, ਸਤੰਬਰ 2020 -( ਗਿਆਨੀ ਅਮਰੀਕ ਸਿੰਘ ਰਾਠੌਰ)- ਗੁਰਦੁਆਰਾ ਭਾਟ ਸਿੱਖ ਕੌਂਸਲ ਯੂਕੇ ਦੇ ਕਾਰਜਕਾਰੀ ਕਮੇਟੀ ਸ੍ ਈਸ਼ਰ ਸਿੰਘ ਜੀ ਰੌਂਦ , ਸ੍ ਜਸਬੀਰ ਸਿੰਘ ਜੀ ਭਾਕੜ, ਸ੍ ਜੁਜਾਰ ਸਿੰਘ ਜੀ ਲਾਂਡਾਂ, ਸ੍ ਜਸਵੰਤ ਸਿੰਘ ਜੀ ਦਿਗਪਾਲ, ਸ੍ ਚਰਣਧੂੜ ਸਿੰਘ ਜੀ ਕਸਬੀਆ, ਗਿਆਨੀ ਅਮਰੀਕ ਸਿੰਘ ਜੀ ਰਠੌਰ ਵਲੋਂ ਪ੍ਰੈਸ ਬਿਆਨ ਰਾਹੀਂ, ਜਾਗਤ ਜੋਤ ਜਗਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਾਨ ਮਰਿਆਦਾ ਨੂੰ ਮੁੱਖ ਰੱਖਦਿਆਂ, ਸ੍ਰੀ ਅਕਾਲ ਤੱਖਤ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਵਲੋਂ ਬਾਕੀ ਚਾਰ ਤੱਖਤਾ ਦੇ ਸਿੰਘ ਸਹਿਬਾਨਾਂ ਦੇ ਸਹਿਯੋਗ ਨਾਲ ਲਏ ਗਏ ਮਹਤਵਪੂਰਣ ਫੈਸਲੇ ਅਤੇ ਅਤੀ ਸੰਵੇਦਨਸ਼ੀਲ ਮਸਲੇ ਪ੍ਰਤੀ ਤੁਰੰਤ ਫੈਸਲਾਕੁੰਨ ਕਾਰਵਾਈ ਕਰਦਿਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਅਹੁਦੇਦਾਰਾਂ ਸਣੇ ਮੁੱਖ ਸੇਵਾਦਾਰ ਸ੍ ਗੋਬਿੰਦ ਸਿੰਘ ਜੀ ਲੋਂਗੋਵਾਲ ਨੂੰ ਲਗਾਈ ਗਈ ਧਾਰਮਿਕ ਤਨਖਾਹ (ਡੰਢ) ਨੂੰ ਨਾ ਕਾਫੀ ਪਰ ਸਹੀ ਕਰਾਰ ਦਿੰਦੇ ਹਾਂ ਜੀ । 

ਭਾਵੇਂ ਇਹ ਕਾਰਵਾਈ ਬਹੁਤ ਦੇਰ ਪਹਿਲਾਂ ਹੀ ਹੋ ਜਾਣੀ ਚਾਹੀਦੀ ਸੀ ਪਰ ਫਿਰ ਵੀ ਅਸੀਂ ਇਸ ਦਾ ਸੁਆਗਤ ਕਰਦੇ ਹਾਂ। 

ਉਮੀਦ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਸ੍ ਗੋਬਿੰਦ ਸਿੰਘ ਜੀ ਲੋਂਗੋਵਾਲ ਇਸ "ਤਨਖਾਹ" ਦੇ ਤੌਰ ਤੇ ਲਗਾਈ ਗਈ ਸੇਵਾ ਦੇ ਮੁਕਮੰਲ ਹੋਣ ਤੇ ਇਖਲਾਕੀ ਤੌਰ ਤੇ ਆਪਣੀ ਨੈਤਿਕ ਜਿੰਮੇਵਾਰੀ ਨੂੰ ਪੁਰੀ ਤਰਾਂ ਨਾ ਨਿਭਾਉਣ ਦੇ ਪਸ਼ਤਾਪ ਲਈ ਆਪਣੇ ਆਹੁਦੇ ਤੋਂ ਤੁਰੰਤ ਅਸਤੀਫਾ ਦੇ ਦੇਣਾ ਚਾਹੀਦਾ ਹੈ। ਇਸ ਤੋਂ ਇਲਾਵਾ ਬਾਕੀ ਵੀ ਸਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂਆਂ ਨੂੰ ਵੀ ਅਪੀਲ ਹੈ ਕਿ ਆਪਣੀ ਕੁਰਸੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵਉੱਚਤਾ ਅਤੇ ਸਤਿਕਾਰ ਤੋਂ ਵਧੇਰੇ "ਅਜੀਜ" ਨਾ ਸਮਝਦੇ ਹੋਏ ਆਪਣੀ ਜੁੰਮੇਵਾਰੀ ਵਿਚ ਵਰਤੀ ਗਈ ਅਣਗਹਿਲੀ ਦੇ ਪਸ਼ਤਾਪ ਲਈ ਆਪਣੇ ਅਹੁਦੇਦਿਆ ਤੋਂ ਤੁਰੰਤ ਅਸਤੀਫਾ ਦੇਣ ਦੀ ਕ੍ਰਿਪਾਲਤਾ ਕਰਨ ਜੀ ਤਾਂ ਜੋ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਦਾ ਹਿਰਦਾ ਕਿਸੇ ਹੱਦ ਤੱਕ ਸ਼ਾਂਤ ਹੋ ਸਕੇ, ਅਤੇ ਭਵਿੱਖ ਵਿੱਚ ਦੁਬਾਰਾ ਕੋਈ ਵੀ ਸ਼ਖਸ ਇਸ ਤਰਾਂ ਦੇ ਅਪਰਾਧ ਅਤੇ ਗਲਤੀ ਕਰਨ ਬਾਰੇ ਸੋਚ ਵੀ ਨਾ ਸਕੇ। 

ਸਿੱਖ ਪੰਥ ਵਲੋਂ ਬਹੁਤ ਘਾਲਣਾਵਾਂ ਘਾਲਕੇ ਇਕ ਲੰਬੇ ਸਮੇਂ ਦੀ ਜਦੋ ਜਹਿਦ ਅਤੇ ਹਜਾਰਾਂ ਦੀ ਗਿਣਤੀ ਵਿਚ ਸੰਗਤਾਂ ਵਲੋਂ ਸ਼ਹੀਦੀਆਂ ਦੇ ਕੇ (ਜਿਨ੍ਹਾਂ ਨੇ ਆਪਣੀ ਸਾਰੀ ਜਿੰਦਗੀ ਜੇਲਾਂ ਵਿਚ ਸਾੜ ਦਿੱਤੀ ਉਨ੍ਹਾਂ ਦੀ ਕੋਈ ਗਿਣਤੀ ਨਹੀਂ ) ਇਹ ਸ਼੍ਰੋਮਣੀ ਸੰਸਥਾ "ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ" ਹੋਂਦ ਵਿਚ ਆਈ ਅਤੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਪੰਥ ਦੇ ਹੱਥਾਂ ਵਿਚ ਆਈ। ਅੱਜ ਜਦੋਂ ਸਾਨੂੰ ਇਸ ਦੇ "ਸੋ ਸਾਲਾਂ" ਸੰਪੂਰਨਤਾ ਦੀ ਖੁਸ਼ੀ ਮਨਾਉਣੀ ਚਾਹੀਦੀ ਸੀ ਅਤੇ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਉਨ੍ਹਾਂ ਨੂੰ ਸ਼ਰਧਾਂਜਲੀ ਦੇਣੀ ਚਾਹੀਦੀ ਸੀ, ਪਰ ਇਹਨਾਂ ਕੁੱਝ ਪ੍ਰਬੰਧਕਾਂ ਦੀ ਅਣਗਹਿਲੀ ਕਾਰਨ ਇਤਨੀ ਵੱਡੀ ਸਾਜਿਸ਼ ਤਹਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ ਸਤਿਕਾਰ ਵਿੱਚ ਕੁਤਾਹੀ ਅਤੇ ਸ਼ੋ੍ਰਮਣੀ ਕਮੇਟੀ ਦੇ ਵਕਾਰ ਨੂੰ ਲਗੇ ਧੱਭੇ ਲਈ ਮਾਫ ਨਹੀਂ ਕੀਤਾ ਜਾ ਸਕਦਾ। ਇਸ ਜਲਦੀ ਤੋਂ ਜਲਦੀ ਇਹਨਾਂ ਨੂੰ ਅਸਤੀਫਾ ਦੇ ਕੇ ਰੁਖਸਤ ਹੋਣਾ ਚਾਹੀਦਾ ਹੈ ਤਾਂ ਜੋ ਨਵੇਂ ਯੋਗ ਆਹੁਦੇਆਰਾ ਦੀ ਚੋਣ ਕੀਤੀ ਜਾਵੇ ਜੋ ਸਿੱਖ ਪੰਥ ਵਲੋਂ ਬਖਸ਼ੀ ਗਈ ਇਸ ਮਹਾਨ ਸੰਸਥਾ ਦੀ ਸੇਵਾ ਨੂੰ ਪੰਥ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ ਸੇਵਾ ਸ਼ਰਧਾ ਭਾਵਨਾ, ਸਾਵਧਾਨੀ ਨਾਲ  ਨਿਭਾਉਣ। 

ਸਰਬੱਤ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਅੱਗੇ ਨਿਮਰਤਾ ਸਹਿਤ ਬੇਨਤੀ ਹੈ ਕਿ ਆਉ ਆਪਣੇ ਰਾਜਨੀਤਿਕ ਜਾ ਸਮਾਜਿਕ ਵਖਰੇਵਿਆਂ ਨੂੰ ਤਿਆਗ ਕੇ ਸਾਰੇ ਇੱਕ ਖਾਲਸਾਈ ਨਿਸ਼ਾਨ ਸਾਹਿਬ ਹੇਠ ਇਕਮੁੱਠ ਹੋ ਕਿ ਅਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਰਵਉੱਚਤਾ ਨੂੰ ਸਮਰਪਿਤ ਹੋ ਕੇ ਅਜੌਕੇ ਜਥੇਦਾਰਾਂ ਜੀ ਦਾ ਸਾਥ ਦਈਏ ਤਾਂ ਜੋ ਉਹ ਸਮੁੱਚੇ ਪੰਥ ਨੂੰ ਦਰਪੇਸ਼ ਆ ਰਹੀਆਂ ਸਮੱਸਿਆਵਾਂ ਪ੍ਰਤੀ ਨਿਧੱੜਕ ਬੇ ਪ੍ਰਵਾਹ ਹੋ ਕੇ ਸਿੱਖ ਕੌਮ ਦੇ ਵਡੇਰੇ ਹਿੱਤਾਂ ਲਈ ਯੋਗ ਫੈਸਲੇ ਲੈ ਸਕਦੇ ਹਨ ਅਤੇ ਪੰਥ ਨੂੰ ਯੋਗ ਅਗਵਾਈ ਦੇ ਸਕਦੇ ਹਨ। ਸਿੱਖ ਕੌਮ ਵਿੱਚ ਏਕਤਾ ਹੀ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਤਾਕਤ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਛੋਹ ਪ੍ਰਾਪਤ ਦੇਸ਼-ਵਿਦੇਸ਼ ਵਿਚ ਵਿਚਰਦਾ ਸਮੁੱਚਾ ਭਾਟ ਸਿੱਖ ਭਾਈਚਾਰਾ ਸਿੱਖ ਪੰਥ ਦੀ ਸੇਵਾ ਅਤੇ ਚੜ੍ਹਦੀਕਲਾ ਲਈ ਹਰ ਕੁਰਬਾਨੀ ਦੇਣ ਹਮੇਸ਼ਾ ਲਈ ਤਿਆਰ ਬਰ ਤਿਆਰ ਹੈ ਜੀ ਧੰਨਵਾਦ ਸਹਿਤ ਗੁਰਦੁਆਰਾ ਭਾਟ ਸਿੱਖ ਕੌਂਸਲ ਯੂਕੇ

ਸ੍ ਜਸਬੀਰ ਸਿੰਘ ਜੀ ਭਾਕੜ ਪੀਟਰਬਰੋ ਯੂਕੇ, ਗਿਆਨੀ ਅਮਰੀਕ ਸਿੰਘ ਜੀ ਰਠੌਰ ਮਾਨਚੈਸਟਰ ਯੂਕੇ। 

ਬੈ੍ਗਜ਼ਿਟ ਸਮਝੌਤਾ ਨਕਾਰਨ ਦਾ ਬਿੱਲ ਪਾਸ

ਬਰਤਾਨੀਆ ਪਾਰਲੀਮੈਂਟ ਦਾ ਈਯੂ ਨੂੰ ਝਟਕਾ

ਲੰਡਨ, ਸਤੰਬਰ 2020 -(ਗਿਆਨੀ ਅਮਰੀਕ ਸਿੰਘ ਰਾਠੌਰ)- ਬਰਤਾਨੀਆ 'ਚ ਯੂਰਪੀ ਯੂਨੀਅਨ ਨਾਲ ਹੋਏ ਬ੍ਰੈਗਜ਼ਿਟ ਸਮਝੌਤੇ ਨੂੰ ਨਕਾਰਨ ਵਾਲੇ ਵਿਵਾਦਤ ਬਿੱਲ ਨੂੰ ਹਾਊਸ ਆਫ ਕਾਮਨਜ਼ ਨੇ ਪਾਸ ਕਰ ਦਿੱਤਾ ਹੈ। ਹੁਣ ਇਹ ਬਿੱਲ ਸੰਸਦ ਦੇ ਉੱਚ ਸਦਨ ਹਾਊਸ ਆਫ ਲਾਰਡਜ਼ 'ਚ ਜਾਵੇਗਾ। ਇਸ ਬਿੱਲ ਦੇ ਕਾਨੂੰਨ ਦਾ ਰੂਪ ਲੈਣ 'ਤੇ ਬਰਤਾਨੀਆ ਆਪਣੀ ਮਰਜ਼ੀ ਮੁਤਾਬਕ ਵਪਾਰ ਸਮਝੌਤੇ ਤੇ ਹੋਰ ਕਦਮ ਉਠਾ ਸਕੇਗਾ। ਈਯੂ ਦਾ ਉਸ ਦੇ ਫ਼ੈਸਲਿਆਂ 'ਚ ਕੋਈ ਦਖ਼ਲ ਨਹੀਂ ਰਹੇਗਾ। ਬਰਤਾਨਵੀ ਸੰਸਦ ਦੇ ਤਾਜ਼ਾ ਫ਼ੈਸਲੇ ਨਾਲ ਬਰਤਾਨੀਆ ਤੇ ਬਾਕੀ ਯੂਰਪ ਦੇ ਸਦੀਆਂ ਪੁਰਾਣੇ ਸਬੰਧਾਂ 'ਚ ਤਰੇੜ ਆ ਗਈ ਹੈ। ਇਸ ਦਾ ਅਸਰ ਆਉਣ ਵਾਲੇ ਸਮੇਂ 'ਚ ਹੋਰ ਜ਼ਿਆਦਾ ਭਿਆਨਕ ਰੂਪ 'ਚ ਦਿਖਾਈ ਦੇ ਸਕਦਾ ਹੈ। ਸੱਤਾਧਾਰੀ ਤੇ ਵਿਰੋਧੀ ਧਿਰ ਤੇ ਈਯੂ 'ਚੋਂ ਉੱਠ ਰਹੇ ਤਿੱਖੇ ਵਿਰੋਧ ਵਿਚਾਲੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਮੰਗਲਵਾਰ ਨੂੰ ਹਾਊਸ ਆਫ ਕਾਮਨਜ਼ ਤੋਂ ਇੰਟਰਨਲ ਮਾਰਕੀਟ ਬਿੱਲ ਪਾਸ ਕਰਵਾ ਲਿਆ। ਬਿੱਲ ਦੀ ਹਮਾਇਤ 'ਚ 340 ਜਦਕਿ ਵਿਰੋਧ 'ਚ 263 ਸੰਸਦ ਮੈਂਬਰਾਂ ਨੇ ਵੋਟਾਂ ਪਾਈਆਂ। ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਦੇ ਦੋ ਸੰਸਦ ਮੈਂਬਰਾਂ ਸਰ ਰੋਜ਼ਰ ਗੇਲ ਤੇ ਐਂਡਰਿਊ ਪਰਸੀ ਨੇ ਬਿੱਲ ਖ਼ਿਲਾਫ਼ ਵੋਟ ਪਾਈ ਜਦਕਿ 30 ਸੰਸਦ ਮੈਂਬਰਾਂ ਨੇ ਵੋਟਾਂ ਦਾ ਵਿਰੋਧ ਕੀਤਾ। ਸਰਕਾਰ ਨੇ ਕਿਹਾ ਕਿ ਇਹ ਬਿੱਲ ਬਰਤਾਨੀਆ ਤੇ ਉੱਤਰੀ ਆਇਰਲੈਂਡ ਦੇ ਸਾਰੇ ਜਾਇਜ਼ ਅਧਿਕਾਰਾਂ ਦੀ ਰੱਖਿਆ ਕਰੇਗਾ। ਇਸ ਬਿੱਲ ਦੇ ਕਾਨੂੰਨ ਦਾ ਰੂਪ ਲੈਣ ਤੋਂ ਬਾਅਦ ਬਰਤਾਨੀਆ ਤੇ ਉੱਤਰੀ ਆਇਰਲੈਂਡ ਈਯੂ ਨਾਲ ਵਪਾਰ ਸਮਝੌਤਾ ਕਰ ਸਕਣਗੇ ਪਰ ਆਲੋਚਕਾਂ ਨੇ ਕਿਹਾ ਕਿ ਬਰਤਾਨੀਆ ਕੌਮਾਂਤਰੀ ਨਿਯਮਾਂ ਨੂੰ ਤੋੜ ਕੇ ਨਵਾਂ ਕਾਨੂੰਨ ਬਣਾਉਣ ਜਾ ਰਿਹਾ ਹੈ। ਉਸ ਨੇ ਈਯੂ ਨਾਲ ਹੋਏ ਸਮਝੌਤੇ ਨੂੰ ਬਿਨਾਂ ਵਿਚਾਰ-ਚਰਚਾ ਕੀਤੇ ਇਕਤਰਫ਼ਾ ਤੋੜਨ ਦਾ ਕਦਮ ਉਠਾਇਆ ਹੈ। ਇਸ ਦਾ ਦੁਨੀਆ 'ਚ ਗ਼ਲਤ ਸੁਨੇਹਾ ਗਿਆ ਹੈ। ਇਸ ਤੋਂ ਪਹਿਲਾਂ ਬਰਤਾਨੀਆ ਨੇ ਈਯੂ ਨਾਲ ਸਮਝੌਤਾ ਕਰ ਕੇ 31 ਜਨਵਰੀ ਨੂੰ 28 ਮੈਂਬਰ ਦੇਸ਼ਾਂ ਵਾਲਾ ਗਰੁੱਪ ਛੱਡਿਆ ਸੀ। ਸਮਝੌਤੇ ਅਨੁਸਾਰ 31 ਦਸੰਬਰ 2020 ਤਕ ਦੋਵੇਂ ਧਿਰਾਂ ਨੂੰ ਨਵਾਂ ਵਪਾਰ ਸਮਝੌਤਾ ਕਰਨਾ ਸੀ ਪਰ ਕੋਵਿਡ ਮਹਾਮਾਰੀ ਕਾਰਨ ਕਈ ਮਹੀਨਿਆਂ ਬਾਅਦ ਸੱਤ ਸਤੰਬਰ ਨੂੰ ਵਪਾਰ ਸਮਝੌਤੇ 'ਤੇ ਨਵੇਂ ਪੜਾਅ ਦੀ ਵਾਰਤਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਬਰਤਾਨੀਆ ਨੇ ਇਸ ਨੂੰ ਹਟਾਉਣ ਦੇ ਸੰਕੇਤ ਦੇ ਦਿੱਤੇ। ਕਿਹਾ, ਪਿਛਲੇ ਪੜਾਵਾਂ ਦੀਆਂ ਵਾਰਤਾ ਨੂੰ ਠੇਸ ਪੁੱਜਣ ਦਾ ਖ਼ਤਰਾ ਪੈਦਾ ਹੋ ਗਿਆ ਹੈ। ਵਾਰਤਾ ਸ਼ੁਰੂ ਹੋਣ ਦੇ ਨਾਲ ਹੀ ਬਰਤਾਨਵੀ ਸਰਕਾਰ ਨੇ ਸੰਸਦ 'ਚ ਬਿੱਲ ਪੇਸ਼ ਕਰ ਦਿੱਤਾ, ਜਿਸ ਨਾਲ ਦੋਵੇਂ ਧਿਰਾਂ 'ਚ ਅੜਿੱਕਾ ਪੈਦਾ ਹੋ ਗਿਆ ਤੇ ਗੱਲਬਾਤ ਅਸਫਲ ਹੋ ਗਈ।  

ਕਰੋਨਾ ਖ਼ਿਲਾਫ਼ ਲੜਾਈ: ਇੰਗਲੈਂਡ ’ਚ ‘ਨਿਯਮ 6’ ਲਾਗੂ

ਛੇ ਤੋਂ ਵੱਧ ਲੋਕਾਂ ਦੇ ਇਕੱਠ ’ਤੇ ਹੋਵੇਗੀ ਪਾਬੰਦੀ 

ਉਲੰਘਣਾ ਕਰਨ ਵਾਲੇ ਨੂੰ 100 ਪੌਂਡ ਜੁਰਮਾਨਾ

ਲੰਡਨ, ਸਤੰਬਰ 2020 -(ਗਿਆਨੀ ਅਮਰੀਕ ਸਿੰਘ ਰਾਠੌਰ)-  ਕਰੋਨਾਵਾਇਰਸ ਮਹਾਮਾਰੀ ਦੇ ਦਿਨੋਂ-ਦਿਨ ਵਧ ਰਹੇ ਮਾਮਲਿਆਂ ਨੂੰ ਨੱਥ ਪਾਉਣ ਦੇ ਮਕਸਦ ਨਾਲ ਇਕੱਠਾਂ ’ਤੇ ਪਾਬੰਦੀ ਲਗਾਉਣ ਲਈ ਇੰਗਲੈਂਡ ਵਿੱਚ ਨਵਾਂ ‘ਨਿਯਮ 6’ ਅੱਜ ਤੋਂ ਲਾਗੂ ਕਰ ਦਿੱਤਾ ਗਿਆ ਹੈ। ਇਹ ਨਿਯਮ ਪੁਲੀਸ ਨੂੰ ਛੇ ਤੋਂ ਵੱਧ ਲੋਕਾਂ ਨੂੰ ਇਕੱਠੇ ਹੋਣ ਤੋਂ ਰੋਕਣ ਅਤੇ ਨਿਯਮ ਦੀ ਉਲੰਘਣਾ ਕਰਨ ਵਾਲੇ ਨੂੰ 100 ਪੌਂਡ ਜੁਰਮਾਨਾ ਕਰਨ ਦਾ ਅਧਿਕਾਰ ਦੇਵੇਗਾ। ਕਰੋਨਾਵਾਇਰਸ ਦੇ ਕੇਸਾਂ ਦੀ ਗਿਣਤੀ ’ਚ ਲਗਾਤਾਰ ਹੋ ਰਹੇ ਵਾਧੇ ਵਿਚਾਲੇ ਪਿਛਲੇ ਹਫ਼ਤੇ ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਵੱਲੋਂ ਇਸ ਨਵੇਂ ਨਿਯਮ ਦਾ ਐਲਾਨ ਕੀਤਾ ਗਿਆ ਸੀ। 
ਇਸ ਨਿਯਮ ਤਹਿਤ ਇੰਗਲੈਂਡ ਤੇ ਸਕੌਟਲੈਂਡ ਵਿੱਚ ਅੰਦਰ ਤੇ ਬਾਹਰ ਅਤੇ ਵੇਲਜ਼ ’ਚ ਸਿਰਫ਼ ਅੰਦਰ ਛੇ ਜਣਿਆਂ ਤੋਂ ਵੱਧ ਦੇ ਇਕੱਠ ’ਤੇ ਲਾਗੂ ਹੋਵੇਗਾ। ਬਰਤਾਨੀਆ ਦੀ ਗ੍ਰਹਿ ਮੰਤਰੀ ਪ੍ਰੀਤੀ ਪਾਟਿਲ ਨੇ ਕਿਹਾ, ‘‘ਦੇਸ਼ ਭਰ ਵਿੱਚ ਕਰੋਨਾਵਾਇਰਸ ਖ਼ਿਲਾਫ਼ ਲੜਾਈ ਵਿੱਚ ਅਸੀਂ ਸਾਰਿਆਂ ਨੇ ਵੱਡੀ ਪੱਧਰ ’ਤੇ ਬਲੀਦਾਨ ਦਿੱਤੇ ਹਨ। ਹਾਲਾਂਕਿ, ਹਾਲ ਹੀ ਵਿੱਚ ਮਹਾਮਾਰੀ ਦੇ ਕੇਸਾਂ ਦੀ ਗਿਣਤੀ ’ਚ ਮੁੜ ਹੋਏ ਵਾਧੇ ਨਾਲ ਇਹ ਸਪੱਸ਼ਟ ਹੋ ਗਿਆ ਹੈ ਕਿ ਇਸ ਬਿਮਾਰੀ ਦੇ ਫੈਲਾਅ ਨੂੰ ਰੋਕਣ ਲਈ ਹੁਣੇ ਹੋਰ ਕਾਫੀ ਕੁਝ ਕਰਨ ਦੀ ਲੋੜ ਹੈ। ਬਿਮਾਰੀ ਦੇ ਫੈਲਾਅ ਨੂੰ ਰੋਕਣ ਲਈ ਸੋਮਵਾਰ ਤੋਂ ਨਵਾਂ ਕਾਨੂੰਨ ਲਾਗੂ ਹੋ ਗਿਆ ਹੈ ਜਿਸ ਤਹਿਤ ਪੁਲੀਸ ਨੂੰ ਛੇ ਵਿਅਕਤੀਆਂ ਤੋਂ ਵੱਧ ਦੇ ਇਕੱਠ ’ਤੇ ਜੁਰਮਾਨਾ ਕਰਨ ਦਾ ਅਧਿਕਾਰ ਹੈ।’’

 

ਲੰਡਨ ’ਚ ਮੇਅਰ ਦੀ ਚੋਣ ’ਚੋਂ ਬਾਹਰ ਹੋਈ ਭਾਰਤੀ ਮੂਲ ਦੀ ਗੀਤਾ ਸਿੱਧੂ 

ਲੰਡਨ, ਸਤੰਬਰ 2020 -( ਗਿਆਨੀ ਰਵਿਦਰਪਾਲ ਸਿੰਘ )- ਭਾਰਤੀ ਮੂਲ ਦੀ ਉੱਦਮੀ ਕਮ ਕਾਰਕੁਨ ਗੀਤਾ ਸਿੱਧੂ ਰੌਬ ਨੂੰ ਬੀਤੇ ਵਿੱਚ ਯਹੂਦੀਆਂ ਖਿਲਾਫ਼ ਕੀਤੀ ਟਿੱਪਣੀਆਂ ਲਈ ਲੰਡਨ ਵਿੱਚ ਮੇਅਰ ਦੇ ਅਹੁਦੇ ਲਈ ਸੰਭਾਵੀ ਉਮੀਦਵਾਰ ਵਜੋਂ ਆਪਣਾ ਨਾਮ ਵਾਪਸ ਲੈਣਾ ਪੈ ਗਿਆ ਹੈ। ਅਗਲੇ ਸਾਲ ਹੋਣ ਵਾਲੀ ਇਸ ਚੋਣ ਵਿੱਚ ਰੌਬ ਨੇ ਲੇਬਰ ਪਾਰਟੀ ਦੇ ਸਾਦਿਕ ਖ਼ਾਨ ਨੂੰ ਟੱਕਰ ਦੇਣੀ ਸੀ। ਆਰਗੈਨਿਕ ਫੂਡ ਤੇ ਜੂਸ ਉਤਪਾਦ ਬਣਾਉਣ ਵਾਲੀ ਫਰਮ ਨੋਸ਼ ਡੈਟੋਕਸ ਦੀ ਬਾਨੀ, ਗੀਤਾ ਸਿੱਧੂ ਨੂੰ ਲਿਬਰਲ ਡੈਮੋਕਰੈਟ ਉਮੀਦਵਾਰ ਵਜੋਂ ਸ਼ਾਰਟਲਿਸਟ ਕੀਤਾ ਗਿਆ ਸੀ, ਪਰ ਹੁਣ ਉਸ ਨੂੰ ਪਾਰਟੀ ’ਚੋਂ ਮੁਅੱਤਲ ਕਰ ਦਿੱਤਾ ਗਿਆ ਹੈ। ਸਿੱਧੂ ਨੇ 1997 ’ਚ ਆਮ ਚੋਣਾਂ ਮੌਕੇ ਬਲੈਕਬਰਨ ਵਿੱਚ ਕੰਜ਼ਰਵੇਟਿਵ ਪਾਰਟੀ ਦੀ ਉਮੀਦਵਾਰ ਵਜੋਂ ਲੇਬਰ ਪਾਰਟੀ ਦੇ ਆਪਣੇ ਵਿਰੋਧੀ ਉਮੀਦਵਾਰ ਤੇ ਐੱਮ ਪੀ ਜੈਕ ਸਟਰਾਅ ਨੂੰ ਯਹੂਦੀ ਦੱਸ ਕੇ ਵੋਟ ਨਾ ਪਾਉਣ ਲਈ ਕਿਹਾ ਸੀ। ਸਿੱਧੂ ਨੇ ਇਨ੍ਹਾਂ ਟਿੱਪਣੀਆਂ ਲਈ ਮੁਆਫ਼ੀ ਮੰਗੀ ਹੈ।

ਅਮਰੀਕਾ ਦਾ ਬਜਟ ਘਾਟਾ 3 ਹਜ਼ਾਰ ਅਰਬ ਡਾਲਰ 

 

ਵਾਸ਼ਿੰਗਟਨ, ਸਤੰਬਰ 2020 -(ਏਜੰਸੀ) ਮੌਜੂਦਾ ਬਜਟ ਸਾਲ ਦੇ ਪਹਿਲੇ 11 ਮਹੀਨਿਆਂ ਵਿਚ ਅਮਰੀਕੀ ਬਜਟ ਘਾਟਾ 3000 ਅਰਬ ਡਾਲਰ ਦੇ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ ’ਤੇ ਪੁੱਜ ਗਿਆ ਹੈ। ਵਿੱਤ ਵਿਭਾਗ ਨੇ ਦੱਸਿਆ ਕਿ ਅਮਰੀਕੀ ਸਰਕਾਰ ਨੂੰ ਕਰੋਨਾ ਮਹਾਮਾਰੀ ਨਾਲ ਲੜਾਈ ਕਾਰਨ ਵੱਡੀ ਰਾਸ਼ੀ ਖਰਚ ਕਰਨੀ ਪੈ ਰਹੀ ਹੈ, ਜਿਸ ਦਾ ਸਿੱਧਾ ਅਸਰ ਬਜਟ ’ਤੇ ਪੈ ਰਿਹਾ ਹੈ। ਮਹਾਮਾਰੀ ਨੇ ਅਮਰੀਕਾ ਵਿਚ ਲੱਖਾਂ ਨੌਕਰੀਆਂ ਖਤਮ ਕਰ ਦਿੱਤੀਆਂ। ਮੌਜੂਦਾ ਬਜਟ ਸਾਲ ਦੇ ਅਕਤੂਬਰ ਤੋਂ ਅਗਸਤ ਦੇ 11 ਮਹੀਨਿਆਂ ਦੀ ਮਿਆਦ ਵਿੱਚ ਬਜਟ ਘਾਟਾ 3000 ਅਰਬ ਡਾਲਰ ਤੱਕ ਪਹੁੰਚ ਗਿਆ ਹੈ। ਇਸ ਤੋਂ ਪਹਿਲਾਂ 11 ਮਹੀਨਿਆਂ ਦੀ ਮਿਆਦ ਵਿੱਚ ਬਜਟ ਘਾਟੇ ਦਾ ਰਿਕਾਰਡ 2009 ਵਿੱਚ ਬਣਿਆ ਸੀ ਤੇ ਊਸ ਸਮੇਂ ਬਜਟ ਘਾਟਾ 1370 ਅਰਬ ਡਾਲਰ ਸੀ। ਉਦੋਂ 2008 ਵਿੱਚ ਕੌਮਾਂਤਰੀ ਵਿੱਤੀ ਮੰਦੀ ਦਾ ਸਾਲ ਸੀ।

ਅਗਲੇ ਮਹੀਨੇ ਕੰਮ 'ਤੇ ਵਾਪਸ ਪਰਤੇਗੀ ਮਹਾਰਾਣੀ ਐਲਿਜ਼ਾਬੈੱਥ

ਲੰਡਨ, ਸਤੰਬਰ 2020 -(ਗਿਆਨੀ ਰਵਿਦਰਪਾਲ ਸਿੰਘ )   ਬਰਤਾਨੀਆ ਦੀ ਮਹਾਰਾਣੀ ਐਲਿਜਾਬੈੱਥ ਅਤੇ ਉਨ੍ਹਾਂ ਦੇ ਪਤੀ ਪਿ੍ੰਸ ਫਿਲਪ ਤਾਲਾਬੰਦੀ ਵਿਚੋਂ ਬਾਹਰ ਆ ਰਹੇ ਹਨ ਅਤੇ ਅਗਲੇ ਮਹੀਨੇ ਤੋਂ ਬਕਿੰਘਮ ਪੈਲਸ ਵਿਖੇ ਕੰਮ 'ਤੇ ਪਰਤ ਰਹੇ ਹਨ ।ਛੁੱਟੀਆਂ ਕੱਟਣ ਗਏ 94 ਸਾਲਾ ਮਹਾਰਾਣੀ ਅਤੇ 99 ਸਾਲਾ ਪਿ੍ੰਸ ਫਿਲਪ ਬਾਲਮੋਰਲ ਕਾਸਲ ਤੋਂ 14 ਸਤੰਬਰ ਨੂੰ ਵਾਪਸ ਆਉਣਗੇ । ਬਕਿੰਘਮ ਪੈਲਸ ਨੇ ਪੁਸ਼ਟੀ ਕਰਦਿਆਂ ਕਿਹਾ ਹੈ ਕਿ ਸੈਂਡਰਿੰਗਹੈਮ ਅਸਟੇਟ ਵਿਚ ਕੁਝ ਨਿੱਜੀ ਸਮਾਂ ਬਤੀਤ ਕਰਨਗੇ । ਫਿਰ ਮਹਾਰਾਣੀ ਅਕਤੂਬਰ ਮਹੀਨੇ ਵਿਚ ਵਿੰਡਸਰ ਕਾਸਲ ਵਿਚ ਵਾਪਸ ਆਉਣ ਤੋਂ ਬਾਅਦ ਬਕਿੰਘਮ ਪੈਲਸ ਵਿਚ ਕੁਝ ਚੋਣਵੇਂ ਲੋਕਾਂ ਨਾਲ ਚੋਣਵੇਂ ਪ੍ਰੋਗਰਾਮਾਂ ਵਿਚ ਹਿੱਸਾ ਲੈਵੇਗੀ ।

ਭਾਰਤੀ ਮੂਲ ਦਾ ਕਾਰੋਬਾਰੀ ਬਣਿਆ ਦੂਜੀ ਬਾਰ ਡਿਪਟੀ ਮੇਅਰ

 

ਲੰਡਨ,ਸਤੰਬਰ 2020 -(ਗਿਆਨੀ ਰਵਿਦਰਪਾਲ ਸਿੰਘ )-ਯੂਕੇ ਵਿਚ ਭਾਰਤੀ ਮੂਲ ਦਾ ਕਾਰੋਬਾਰੀ ਡਿਪਟੀ ਮੇਅਰ ਚੁਣਿਆ ਗਿਆ ਹੈ। ਸੁਨੀਲ ਚੋਪੜਾ ਦੂਜੀ ਵਾਰ ਸਾਊਥਵਾਰਕ (ਲੰਡਨ ਬੌਰੋ) ਤੋਂ ਡਿਪਟੀ ਮੇਅਰ ਚੁਣੇ ਗਏ ਹਨ। ਇਸ ਤੋਂ ਪਹਿਲਾਂ ਉਹ 2014-15 ਵਿਚ ਮੇਅਰ ਵੀ ਰਹਿ ਚੁੱਕੇ ਹਨ। ਜਦਕਿ 2013-14 ਵਿਚ ਡਿਪਟੀ ਮੇਅਰ ਰਹਿ ਚੁੱਕੇ ਹਨ। ਨਵੀਂ ਦਿੱਲੀ ਦੇ ਜੰਮਪਲ ਚੋਪੜਾ ਭਾਰਤੀ ਓਵਰਸੀਜ਼ ਕਾਂਗਰਸ, ਲੰਡਨ ਦੇ ਜਨਰਲ ਸਕੱਤਰ ਵੀ ਰਹਿ ਚੁੱਕੇ ਹਨ, ਜਿਸ ਇਲਾਕੇ ਤੋਂ ਉਹ ਚੁਣੇ ਗਏ ਹਨ ਉੱਥੇ ਭਾਰਤੀ ਮੂਲ ਦੇ ਸਿਰਫ਼ ਦੋ ਫ਼ੀਸਦ ਲੋਕ ਰਹਿੰਦੇ ਹਨ। ਚੋਪੜਾ ਪਿਛਲੇ 40 ਸਾਲਾਂ ਤੋਂ ਲੰਡਨ ਵਿਚ ਰਹਿ ਰਹੇ ਹਨ।  

ਬੌਰਿਸ ਜੌਹਨਸਨ ਨੇ ਚਰਨਦੀਪ ਸਿੰਘ ਨੂੰ 'ਪੁਆਇੰਟ ਆਫ ਲਾਈਟ' ਖਿਤਾਬ ਨਾਲ ਨਿਵਾਜਿਆ

ਗਲਾਸਗੋ, ਸਤੰਬਰ 2020 -(ਗਿਆਨੀ ਅਮਰੀਕ ਸਿੰਘ ਰਾਠੌਰ)- ਸਮਾਜ ਲਈ ਕੀਤੀਆਂ ਗਈਆਂ ਸੇਵਾਵਾਂ ਦੇ ਇਵਜ 'ਚ ਅਤੇ ਜਿਹੜੇ ਵਿਅਕਤੀ ਸਮਾਜ ਲਈ ਪ੍ਰੇਰਣਾਸ੍ਰੋਤ ਬਣਦੇ ਹਨ, ਉਨ੍ਹਾਂ ਨੂੰ ਬਰਤਾਨੀਆ ਸਰਕਾਰ 'ਪੁਆਇੰਟ ਆਫ ਲਾਈਟ' ਖਿਤਾਬ ਨਾਲ ਨਿਵਾਜਦੀ ਹੈ । ਬਰਤਾਨੀਆ ਦੇ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੇ ਕੋਰੋਨਾ ਮਹਾਂਮਾਰੀ ਦੀ ਔਖੀ ਘੜੀ ਦੌਰਾਨ ਲੋਕਾਂ ਦੀ ਸੇਵਾ ਕਰਨ ਵਾਲੇ ਗਲਾਸਗੋ ਦੇ ਰਹਿਣ ਵਾਲੇ ਸਿੱਖ ਨੌਜਵਾਨ ਚਰਨਦੀਪ ਸਿੰਘ ਨੂੰ 'ਪੁਆਇੰਟ ਆਫ ਲਾਈਟ' ਖਿਤਾਬ ਨਾਲ ਨਿਵਾਜਿਆ ਹੈ ।ਚਰਨਦੀਪ ਸਿੰਘ ਨੇ ਲੋਕਾਂ ਦੀ ਸੇਵਾ ਲਈ 'ਸਿੱਖ ਫੂਡ ਬੈਂਕ' ਸੰਸਥਾ ਬਣਾਈ ਅਤੇ ਆਪਣੇ 50 ਦੇ ਕਰੀਬ ਸਾਥੀਆਂ ਨਾਲ ਮਿਲ ਕੇ ਮਾਰਚ ਤੋਂ ਸਕਾਟਲੈਂਡ 'ਚ ਕੋਰੋਨਾ ਦੇ ਆਗਾਜ਼ ਤੋਂ ਲੈ ਕੇ ਤਾਲਾਬੰਦੀ ਦੌਰਾਨ 80 ਹਜ਼ਾਰ ਲੋਕਾਂ ਨੂੰ ਖਾਣਾ ਪ੍ਰਦਾਨ ਕੀਤਾ । ਚਰਨਦੀਪ ਸਿੰਘ ਨੇ ਦੱਸਿਆ ਕਿ ਮਹਾਂਮਾਰੀ ਸਾਡੀ ਪਰਖ ਦੀ ਘੜੀ ਹੈ ਅਤੇ ਸਾਡੇ ਵਲੰਟੀਅਰਾਂ ਨੇ ਲੋਕਾਂ ਨੂੰ ਭੋਜਨ ਮੁਹੱਈਆ ਕਰਵਾਉਣਾ ਆਪਣਾ ਮਿਸ਼ਨ ਸਮਝਿਆ ਤਾਂ ਕਿ ਕੋਈ ਵੀ ਭੁੱਖਾ ਨਾ ਸੌ ਸਕੇ ।

ਬਰਤਾਨੀਆ ਅਤੇ ਈ ਯੂ ਦੇ ਸਦੀਆਂ ਪੁਰਾਣੇ ਰਿਸ਼ਤੇ 'ਚ ਵਪਾਰ ਸੰਧੀ ਨੂੰ ਲੈ ਕੇ ਤਣਾ

ਲੰਡਨ, ਸਤੰਬਰ 2020 -(ਏਜੰਸੀ)-ਵਪਾਰ ਸੰਧੀ ਨੂੰ ਦਰਕਿਨਾਰ ਕਰ ਕੇ ਬ੍ਰੈਗਜ਼ਿਟ ਨੂੰ ਅਮਲੀ ਜਾਮਾ ਪਾਉਣ ਦੀ ਬਿ੍ਟੇਨ ਦੀ ਮਨਸ਼ਾ ਤੋਂ ਯੂਰਪੀ ਸੰਘ (ਈਯੂੁ) ਨਾਲ ਉਸ ਦੇ ਸਦੀਆਂ ਪੁਰਾਣੇ ਰਿਸ਼ਤੇ ਵਿਚ ਤਣਾਅ ਪੈਦਾ ਹੋ ਗਿਆ ਹੈ। ਹਾਲਾਤ 'ਤੇ ਕਾਬੂ ਪਾਉਣ ਲਈ ਦੋਵਾਂ ਪੱਖਾਂ ਦੇ ਅਧਿਕਾਰੀ ਲੰਡਨ ਵਿਚ ਹੰਗਾਮੀ ਬੈਠਕ ਕਰ ਰਹੇ ਹਨ। ਯੂਰਪੀ ਸੰਘ ਨੇ ਕਿਹਾ ਹੈ ਕਿ ਉਹ ਪ੍ਰੰਪਰਾਵਾਂ ਨੂੰ ਤੋੜ ਕੇ ਬਿ੍ਟੇਨ ਨਾਲ ਵਪਾਰ ਸਮਝੌਤਾ ਕਰਨ ਨੂੰ ਤਿਆਰ ਹੈ। ਅੰਤਰਰਾਸ਼ਟਰੀ ਨਿਯਮਾਂ ਦੀ ਅਣਦੇਖੀ ਕਰ ਕੇ ਬਿ੍ਟੇਨ ਈਯੂ ਨਾਲ ਬਿਨਾਂ ਵਪਾਰ ਸਮਝੌਤੇ ਦੇ ਬ੍ਰੈਗਜ਼ਿਟ ਨੂੰ ਅੰਜਾਮ ਦੇਣਾ ਚਾਹ ਰਿਹਾ ਹੈ। ਬਿ੍ਟੇਨ ਕਹਿ ਰਿਹਾ ਹੈ ਕਿ ਵਾਰਤਾ ਦੇ ਟੇਬਲ 'ਤੇ ਈਯੂ ਉਸ ਨਾਲ ਭੇਦਭਾਵਪੂਰਣ ਸਮਝੌਤਾ ਕਰਨ ਲਈ ਦਬਾਅ ਪਾ ਰਿਹਾ ਹੈ ਜੋ ਉਸ ਦਾ ਭਾਰੀ ਨੁਕਸਾਨ ਕਰ ਦੇਵੇਗਾ। ਇੋਸ ਲਈ 15 ਅਕਤੂਬਰ ਤਕ ਕੋਈ ਸਮਝੌਤਾ ਨਾ ਹੋਣ 'ਤੇ ਉਹ ਇਕੱਲੇ ਹੀ ਅੱਗੇ ਵਧੇਗਾ। ਬੋਰਿਸ ਜੌਨਸਨ ਸਰਕਾਰ ਨੇ ਇਸ ਬਾਰੇ ਤਿਆਰੀ ਵੀ ਸ਼ੁਰੂ ਕਰ ਦਿੱਤੀ ਹੈ। ਉਹ ਸੰਸਦ ਵਿਚ ਬਿੱਲ ਲਿਆ ਕੇ ਵਪਾਰ ਲਈ ਇਕੱਲੇ ਹੀ ਅੱਗੇ ਵਧਣ ਦਾ ਕਾਨੂੰਨ ਬਣਾਉਣ 'ਤੇ ਵਿਚਾਰ ਕਰ ਰਹੀ ਹੈ। ਈਯੂ ਨੇਤਾਵਾਂ ਨੇ ਸਾਫ਼ ਕਰ ਦਿੱਤਾ ਹੈ ਕਿ ਬਿ੍ਟੇਨ ਜੇਕਰ ਅੰਤਰਰਾਸ਼ਟਰੀ ਨਿਯਮਾਂ ਨੂੰ ਦਰਕਿਨਾਰ ਕਰ ਕੇ ਵਪਾਰ ਸਮਝੌਤਾ ਨਹੀਂ ਕਰਦਾ ਹੈ ਤਾਂ ਹੋਰ ਖੇਤਰਾਂ ਵਿਚ ਉਸ ਦੇ ਨਾਲ ਹੋ ਰਹੀ ਵਾਰਤਾ ਅਤੇ ਸਮਝੌਤਿਆਂ 'ਤੇ ਵੀ ਇਸ ਦਾ ਅਸਰ ਪਵੇਗਾ। ਈਯੂ ਦੀ ਸੰਸਦ ਦੇ ਪ੍ਰਮੁੱਖ ਡਾਨੂਟਾ ਹਿਊਬਨਰ ਨੇ ਕਿਹਾ ਹੈ ਕਿ ਬਿ੍ਟੇਨ ਦੇ ਅਜਿਹੇ ਕਿਸੇ ਕਦਮ ਨਾਲ ਸਾਡੇ ਵਿਚ ਦਾ ਭਰੋਸਾ ਖ਼ਤਮ ਹੋਵੇਗਾ ਕਿਉਂਕਿ ਇਹ ਸਿਰਫ਼ ਕੁਝ ਮਹੀਨੇ ਅੰਦਰ ਆਪਣੇ ਵਚਨ ਤੋਂ ਪਿੱਛੇ ਹਟਣ ਦਾ ਕਦਮ ਹੋਵੇਗਾ। ਇਸ ਤਰ੍ਹਾਂ ਦੇ ਕਦਮ ਨੂੰ ਅਸੀਂ ਸਵੀਕਾਰ ਨਹੀਂ ਕਰਾਂਗੇ। ਹਿਊਬਨਰ ਨੇ ਚਿਤਾਵਨੀ ਦਿੱਤੀ ਹੈ ਕਿ ਵਪਾਰ ਸਮਝੌਤੇ ਨੂੰ ਖ਼ਤਮ ਕਰਨ ਨਾਲ ਆਇਰਲੈਂਡ ਦੀ ਸ਼ਾਂਤੀ ਅਤੇ ਖ਼ੁਸ਼ਹਾਲੀ 'ਤੇ ਉਲਟ ਅਸਰ ਪਵੇਗਾ। ਬਿ੍ਟੇਨ ਅਤੇ ਆਇਰਲੈਂਡ ਯੂਨਾਈਟਿਡ ਕਿੰਗਡਮ ਦਾ ਹਿੱਸਾ ਹਨ। 31 ਜਨਵਰੀ ਨੂੰ ਬਿ੍ਟੇਨ ਨਾਲ ਆਇਰਲੈਂਡ ਵੀ ਈਯੂ ਤੋਂ ਅਲੱਗ ਹੋਇਆ ਸੀ।

ਬਰਤਾਨੀਆ 'ਚ ਸਰੀਰਕ ਦੂਰੀ 'ਤੇ ਸਖ਼ਤੀ, ਪ੍ਰਧਾਨ ਮੰਤਰੀ ਨੇ ਲਾਈਆਂ ਨਵੀਂਆਂ ਪਾਬੰਦੀਆਂ

 

ਲੰਡਨ, ਸੰਤਬਰ 2020 -(ਗਿਆਨੀ ਰਵਿਦਰਪਾਲ ਸਿੰਘ)-ਬਰਤਾਨੀਆ 'ਚ ਕੋਵਿਡ-19 ਨੂੰ ਮੱਦੇਨਜ਼ਰ ਰੱਖਦੇ ਹੋਏ ਸਰੀਰਕ ਦੂਰੀ ਦੇ ਨਿਯਮਾਂ ਨੂੰ ਸਖ਼ਤ ਕਰ ਦਿੱਤਾ ਗਿਆ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ 6 ਤੋਂ ਵੱਧ ਲੋਕਾਂ ਨੂੰ ਸਮੂਹਕ ਤੌਰ 'ਤੇ ਜਮ੍ਹਾ ਹੋਣ 'ਤੇ ਪਾਬੰਦੀ ਦਾ ਐਲਾਨ ਕੀਤਾ ਹੈ। 14 ਸਤੰਬਰ ਤੋਂ ਇਹ ਨਵੇਂ ਨਿਯਮ ਇੰਗਲੈਂਡ 'ਚ ਲਾਗੂ ਕਰ ਦਿੱਤੇ ਜਾਣਗੇ। ਪ੍ਰਾਪਤ ਜਾਣਕਾਰੀ ਅਨੁਸਾਰ ਦੇਸ਼ 'ਚ ਫਿਰ ਤੋਂ ਸ਼ੁਰੂ ਹੋਏ ਕੋਰੋਨਾ ਮਹਾਮਾਰੀ ਦੇ ਕਾਰਨ ਇਹ ਫ਼ੈਸਲਾ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਇਹ ਰੋਜ਼ ਆਉਣ ਵਾਲੇ ਕੋਰੋਨਾ ਪ੍ਰਭਾਵਿਤ ਮਾਮਲਿਆਂ ਦਾ ਅੰਕੜਾ ਬੁੱਧਵਾਰ ਨੂੰ 3 ਹਜ਼ਾਰ ਹੋ ਗਿਆ। ਵੀਰਵਾਰ ਤਕ ਬਰਤਾਨੀਆ 'ਚ ਕੁੱਲ ਪ੍ਰਭਾਵਿਤ ਮਾਮਲੇ 3 ਲੱਖ 57 ਹਜ਼ਾਰ 597 ਹੋ ਗਏ ਤੇ ਮਰਨ ਵਾਲਿਆਂ ਦੀ ਗਿਣਤੀ 41,683 ਹੋ ਗਈ ਹੈ।  

Gurdwara Bhat Sikh Council UK strongly condemn the social media smearing campaign

Manchester, Sep 2020-(Giani Amrik Singh Rathoar)- Gurdwara Bhat Sikh Council UK (GBSCUK) strongly condone the social media smearing campaign by a minority of people who have been targeting Bhat Sikh Community for sometime.   A video is currently being circulated which shows Singh Sahib Giani Harpeet Singh ji Jathedar of Sri Akaal Thakaht Sahib ji. The audio has been dubbed over to make derogatory remarks towards the Bhat sikh community.  The Bhat Sikh community is very respectable, responsible and hard working community in India and United Kingdom running international business as well as working in professional government and private sectors.  GBSC UK will not tolerate such behaviour and will report individuals under the hate crime legislation updated 2011in UK as well as to the authorities in the countries where ever they reside.  We request individuals dubbing videos to stop under hand tactics which cause much divide and hurt in the Sikh community. What chance will the Sikh faith have if such infighting continues?.  We would also request to Jathedar ji Giani Harpeet Singh ji and Shromani Gurdwara Prabandak committee to take notice of the abuse on social media by this minority and where possible take action.