ਬਰਤਾਨੀਆ 'ਚ ਸਰੀਰਕ ਦੂਰੀ 'ਤੇ ਸਖ਼ਤੀ, ਪ੍ਰਧਾਨ ਮੰਤਰੀ ਨੇ ਲਾਈਆਂ ਨਵੀਂਆਂ ਪਾਬੰਦੀਆਂ

 

ਲੰਡਨ, ਸੰਤਬਰ 2020 -(ਗਿਆਨੀ ਰਵਿਦਰਪਾਲ ਸਿੰਘ)-ਬਰਤਾਨੀਆ 'ਚ ਕੋਵਿਡ-19 ਨੂੰ ਮੱਦੇਨਜ਼ਰ ਰੱਖਦੇ ਹੋਏ ਸਰੀਰਕ ਦੂਰੀ ਦੇ ਨਿਯਮਾਂ ਨੂੰ ਸਖ਼ਤ ਕਰ ਦਿੱਤਾ ਗਿਆ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ 6 ਤੋਂ ਵੱਧ ਲੋਕਾਂ ਨੂੰ ਸਮੂਹਕ ਤੌਰ 'ਤੇ ਜਮ੍ਹਾ ਹੋਣ 'ਤੇ ਪਾਬੰਦੀ ਦਾ ਐਲਾਨ ਕੀਤਾ ਹੈ। 14 ਸਤੰਬਰ ਤੋਂ ਇਹ ਨਵੇਂ ਨਿਯਮ ਇੰਗਲੈਂਡ 'ਚ ਲਾਗੂ ਕਰ ਦਿੱਤੇ ਜਾਣਗੇ। ਪ੍ਰਾਪਤ ਜਾਣਕਾਰੀ ਅਨੁਸਾਰ ਦੇਸ਼ 'ਚ ਫਿਰ ਤੋਂ ਸ਼ੁਰੂ ਹੋਏ ਕੋਰੋਨਾ ਮਹਾਮਾਰੀ ਦੇ ਕਾਰਨ ਇਹ ਫ਼ੈਸਲਾ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਇਹ ਰੋਜ਼ ਆਉਣ ਵਾਲੇ ਕੋਰੋਨਾ ਪ੍ਰਭਾਵਿਤ ਮਾਮਲਿਆਂ ਦਾ ਅੰਕੜਾ ਬੁੱਧਵਾਰ ਨੂੰ 3 ਹਜ਼ਾਰ ਹੋ ਗਿਆ। ਵੀਰਵਾਰ ਤਕ ਬਰਤਾਨੀਆ 'ਚ ਕੁੱਲ ਪ੍ਰਭਾਵਿਤ ਮਾਮਲੇ 3 ਲੱਖ 57 ਹਜ਼ਾਰ 597 ਹੋ ਗਏ ਤੇ ਮਰਨ ਵਾਲਿਆਂ ਦੀ ਗਿਣਤੀ 41,683 ਹੋ ਗਈ ਹੈ।