ਬਿ੍ਟੇਨ ਅਤੇ ਫਰਾਂਸ 'ਚ ਤੇਜ਼ੀ ਨਾਲ ਵੱਧ ਰਹੇ ਕੋਰੋਨਾ ਰੋਗੀ

ਲਿਵਰਪੂਲ, ਵਾਰਿਗਟਨ, ਹਾਰਟਪੂਲ ਅਤੇ ਮਿਡਲਜ਼ਬਰੋ ਵਿਖੇ ਲਾਕਡੌਨ

ਮਾਨਚੈਸਟਰ/ਲੰਡਨ, ਅਕਤੂਬਰ 2020 -( ਗਿਆਨੀ ਅਮਰੀਕ ਸਿੰਘ ਰਾਠੌਰ/ਗਿਆਨੀ ਰਵਿਦਰਪਾਲ ਸਿੰਘ )- ਯੂਰਪ ਦੂਜੇ ਦੌਰ ਦੀ ਕੋਰੋਨਾ ਮਹਾਮਾਰੀ ਦੀ ਲਪੇਟ 'ਚ ਆਉਂਦਾ ਜਾ ਰਿਹਾ ਹੈ। ਬਿ੍ਟੇਨ, ਫਰਾਂਸ ਅਤੇ ਸਪੇਨ ਵਰਗੇ ਦੇਸ਼ਾਂ ਵਿਚ ਨਵੇਂ ਮਾਮਲਿਆਂ ਵਿਚ ਤੇਜ਼ ਉਛਾਲ ਦਰਜ ਕੀਤਾ ਜਾ ਰਿਹਾ ਹੈ। ਸਭ ਤੋਂ ਜ਼ਿਆਦਾ ਮਾਮਲੇ ਇੰਗਲੈਂਡ ਵਿਚ ਪਾਏ ਜਾ ਰਹੇ ਹਨ। ਇੱਥੋਂ ਹਫ਼ਤਾਵਾਰੀ ਡਾਟਾ ਤੋਂ ਜ਼ਾਹਿਰ ਹੁੰਦਾ ਹੈ ਕਿ ਨਵੇਂ ਪਾਜ਼ੇਟਿਵ ਮਾਮਲਿਆਂ ਵਿਚ 61 ਫ਼ੀਸਦੀ ਦਾ ਵਾਧਾ ਹੋਇਆ ਹੈ ਜਦਕਿ ਫਰਾਂਸ ਵਿਚ ਬੁੱਧਵਾਰ ਨੂੰ ਫਿਰ 10 ਹਜ਼ਾਰ ਤੋਂ ਜ਼ਿਆਦਾ ਨਵੇਂ ਮਰੀਜ਼ ਮਿਲੇ ਹਨ। ਉਧਰ, ਸਪੇਨ ਦੀ ਰਾਜਧਾਨੀ ਮੈਡਿ੍ਡ ਵਿਚ ਇਨਫੈਕਸ਼ਨ ਦੀ ਦਰ ਵਧਣ 'ਤੇ ਲਾਕਡਾਊਨ ਲਗਾਉਣ ਦੀ ਤਿਆਰੀ ਹੈ। ਸਰਕਾਰ ਨੇ ਇਸ ਖੇਤਰ ਵਿਚ ਗ਼ੈਰ ਜ਼ਰੂਰੀ ਆਵਾਜਾਈ 'ਤੇ ਰੋਕ ਲਗਾਉਣ ਦਾ ਆਦੇਸ਼ ਦਿੱਤਾ ਹੈ। ਯੂਰਪ ਵਿਚ ਇਨਫੈਕਸ਼ਨ ਦੀ ਸਭ ਤੋਂ ਵੱਧ ਦਰ ਮੈਡਿ੍ਡ ਵਿਚ ਦੱਸੀ ਜਾ ਰਹੀ ਹੈ।

ਬਿ੍ਟਿਸ਼ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਕੋਰੋਨਾ ਦੇ ਕਹਿਰ 'ਤੇ ਰੋਕ ਲਗਾਉਣ ਦੇ ਯਤਨ ਵਿਚ ਕਈ ਸਖ਼ਤ ਪਾਬੰਦੀਆਂ ਦਾ ਐਲਾਨ ਕੀਤਾ ਹੈ। ਇਸ ਦੇ ਬਾਵਜੂਦ ਇਨਫੈਕਸ਼ਨ ਰੁੱਕਦਾ ਨਹੀਂ ਦਿਸ ਰਿਹਾ ਹੈ। ਤਾਜ਼ਾ ਡਾਟਾ ਅਨੁਸਾਰ ਇੰਗਲੈਂਡ ਵਿਚ 17 ਤੋਂ 23 ਸਤੰਬਰ ਦੌਰਾਨ 31 ਹਜ਼ਾਰ 373 ਨਵੇਂ ਮਰੀਜ਼ ਪਾਏ ਗਏ। ਇਸ ਤੋਂ ਪਹਿਲੇ ਵਾਲੇ ਹਫ਼ਤੇ ਦੀ ਤੁਲਨਾ ਵਿਚ ਹਫ਼ਤਾਵਾਰੀ ਮਾਮਲਿਆਂ ਵਿਚ ਇਹ 61 ਫ਼ੀਸਦੀ ਦਾ ਵਾਧਾ ਦੱਸਿਆ ਗਿਆ ਹੈ। ਬਿ੍ਟੇਨ ਵਿਚ ਹੁਣ ਤਕ ਕੁਲ ਸਾਢੇ ਚਾਰ ਲੱਖ ਤੋਂ ਜ਼ਿਆਦਾ ਕੋਰੋਨਾ ਦੇ ਮਰੀਜ਼ ਮਿਲੇ ਹਨ। ਇਨ੍ਹਾਂ ਵਿੱਚੋਂ 42 ਹਜ਼ਾਰ ਤੋਂ ਵੱਧ ਦੀ ਮੌਤ ਹੋਈ ਹੈ। ਫਰਾਂਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਦੇਸ਼ ਵਿਚ ਬੁੱਧਵਾਰ ਨੂੰ 12 ਹਜ਼ਾਰ 845 ਨਵੇਂ ਪਾਜ਼ੇਟਿਵ ਕੇਸ ਮਿਲੇ ਹਨ। ਮੰਗਲਵਾਰ ਨੂੰ ਅੱਠ ਹਜ਼ਾਰ 51 ਅਤੇ ਸੋਮਵਾਰ ਨੂੰ 4,070 ਮਾਮਲੇ ਮਿਲੇ ਸਨ। ਦੇਸ਼ ਭਰ ਵਿਚ ਕੁਲ ਪੰਜ ਲੱਖ 63 ਹਜ਼ਾਰ 335 ਕੋਰੋਨਾ ਪ੍ਰਭਾਵਿਤ ਮਿਲੇ ਹਨ। ਕਰੀਬ 32 ਹਜ਼ਾਰ ਦੀ ਜਾਨ ਗਈ ਹੈ। ਲਿਵਰਪੂਲ, ਵਾਰਿਗਟਨ, ਹਾਰਟਪੂਲ ਅਤੇ ਮਿਡਲਜ਼ਬਰੋ ਵਿਖੇ ਦੁਆਰਾ ਲਾਕਡੌਨ ਅੱਜ ਮੈਟ ਹੈਨਕੌਕ ਨੇ ਲਿਵਰਪੂਲ, ਵਾਰਿਗਟਨ, ਹਾਰਟਪੂਲ ਅਤੇ ਮਿਡਲਜ਼ਬਰੋ ਵਿਖੇ ਲਾਕਡੌਨ ਵਾਰੇ ਗੱਲਬਾਤ ਕਰਦੇ ਦਸਿਆ ਕਿ ਇਹਨਾਂ ਇਲਾਕਿਆਂ ਵਿਚ ਦੁਬਰ ਤੋਂ ਲਾਕਡੌਨ ਲਾ ਦਿਤਾ ਗਿਆ ਹੈ । ਹੁਣ ਇਸ ਏਰੀਏ ਵਿੱਚ ਬਿਨਾ ਕਿਸੇ ਖਾਸ ਕੰਮ ਤੋਂ ਆਉਣ ਵਾਲਿਆ ਤੇ ਪਾਬੰਦੀ ਹੋਵੇਗੀ।