ਬਰਤਾਨੀਆ ’ਚ ਸ਼ਰਨ ਮੰਗਣ ਵਾਲਿਆਂ ਨੂੰ ਐਂਟਲਾਟਿਕ ਟਾਪੂ ’ਤੇ ਭੇਜਣ ਦੀ ਤਜਵੀਜ਼

ਲੰਡਨ,ਅਕਤੂਬਰ 2020 -(ਗਿਆਨੀ ਅਮਰੀਕ ਸਿੰਘ ਰਾਠੌਰ)- ਬਰਤਾਨਵੀ ਸਰਕਾਰ ਨੇ ਮੁਲਕ ਵਿੱਚ ਸ਼ਰਣ ਮੰਗਣ ਵਾਲਿਆਂ ਨੂੰ ਐਟਲਾਂਟਿਕ ਸਾਗਰ ਵਿੱਚ ਦੂਰ ਦੁਰਾਡੇ ਜਵਾਲਮੁਖੀ ਟਾਪੂ ’ਤੇ ਭੇਜਣ ਦੀ ਇਕ ਤਜਵੀਜ਼ ਤਿਆਰ ਕੀਤੀ ਹੈ। ਐਟਲਾਂਟਿਕ ਸਾਗਰ ਯੂਕੇ ਤੋਂ 4000 ਮੀਲ ਲਗਪਗ 6435 ਕਿਲੋਮੀਟਰ ਦੂਰ ਹੈ। ਆਲੋਚਕਾਂ ਨੇ ਬਰਤਾਨਵੀ ਸਰਕਾਰ ਦੀ ਇਸ ਯੋਜਨਾ ਨੂੰ ਗ਼ੈਰ ਮਨੁੱਖੀ ਤੇ ‘ਬੁਰਾ ਸੁਪਨਾ’ ਕਰਾਰ ਦਿੱਤਾ ਹੈ। ਦਿ ਫਾਇਨਾਂਸ਼ੀਅਲ ਟਾਈਮਜ਼ ਦੀ ਰਿਪੋਰਟ ਮੁਤਾਬਕ ਬਰਤਾਨੀਆ ਦੀ ਗ੍ਰਹਿ ਸਕੱਤਰ ਪ੍ਰੀਤੀ ਪਟੇਲ ਨੇ ਇਕ ਸਰਕਾਰੀ ਹੁਕਮ ਵਿੱਚ ਆਸੈਨਸ਼ਨ ਟਾਪੂ ’ਤੇ ਮੁਲਕ ਵਿੱਚ ਸ਼ਰਣ ਮੰਗਣ ਵਾਲਿਆਂ ਲਈ ਪ੍ਰੋਸੈਸਿੰਗ ਕੇਂਦਰ ਦੀ ਉਸਾਰੀ ਸਬੰਧੀ  ਸੰਭਾਵਨਾਵਾਂ ਦੀ ਤਲਾਸ਼ ਕਰਨ ਲਈ ਕਿਹਾ ਹੈ।