ਲੰਡਨ, ਸਤੰਬਰ 2020 -(ਏਜੰਸੀ)-ਵਪਾਰ ਸੰਧੀ ਨੂੰ ਦਰਕਿਨਾਰ ਕਰ ਕੇ ਬ੍ਰੈਗਜ਼ਿਟ ਨੂੰ ਅਮਲੀ ਜਾਮਾ ਪਾਉਣ ਦੀ ਬਿ੍ਟੇਨ ਦੀ ਮਨਸ਼ਾ ਤੋਂ ਯੂਰਪੀ ਸੰਘ (ਈਯੂੁ) ਨਾਲ ਉਸ ਦੇ ਸਦੀਆਂ ਪੁਰਾਣੇ ਰਿਸ਼ਤੇ ਵਿਚ ਤਣਾਅ ਪੈਦਾ ਹੋ ਗਿਆ ਹੈ। ਹਾਲਾਤ 'ਤੇ ਕਾਬੂ ਪਾਉਣ ਲਈ ਦੋਵਾਂ ਪੱਖਾਂ ਦੇ ਅਧਿਕਾਰੀ ਲੰਡਨ ਵਿਚ ਹੰਗਾਮੀ ਬੈਠਕ ਕਰ ਰਹੇ ਹਨ। ਯੂਰਪੀ ਸੰਘ ਨੇ ਕਿਹਾ ਹੈ ਕਿ ਉਹ ਪ੍ਰੰਪਰਾਵਾਂ ਨੂੰ ਤੋੜ ਕੇ ਬਿ੍ਟੇਨ ਨਾਲ ਵਪਾਰ ਸਮਝੌਤਾ ਕਰਨ ਨੂੰ ਤਿਆਰ ਹੈ। ਅੰਤਰਰਾਸ਼ਟਰੀ ਨਿਯਮਾਂ ਦੀ ਅਣਦੇਖੀ ਕਰ ਕੇ ਬਿ੍ਟੇਨ ਈਯੂ ਨਾਲ ਬਿਨਾਂ ਵਪਾਰ ਸਮਝੌਤੇ ਦੇ ਬ੍ਰੈਗਜ਼ਿਟ ਨੂੰ ਅੰਜਾਮ ਦੇਣਾ ਚਾਹ ਰਿਹਾ ਹੈ। ਬਿ੍ਟੇਨ ਕਹਿ ਰਿਹਾ ਹੈ ਕਿ ਵਾਰਤਾ ਦੇ ਟੇਬਲ 'ਤੇ ਈਯੂ ਉਸ ਨਾਲ ਭੇਦਭਾਵਪੂਰਣ ਸਮਝੌਤਾ ਕਰਨ ਲਈ ਦਬਾਅ ਪਾ ਰਿਹਾ ਹੈ ਜੋ ਉਸ ਦਾ ਭਾਰੀ ਨੁਕਸਾਨ ਕਰ ਦੇਵੇਗਾ। ਇੋਸ ਲਈ 15 ਅਕਤੂਬਰ ਤਕ ਕੋਈ ਸਮਝੌਤਾ ਨਾ ਹੋਣ 'ਤੇ ਉਹ ਇਕੱਲੇ ਹੀ ਅੱਗੇ ਵਧੇਗਾ। ਬੋਰਿਸ ਜੌਨਸਨ ਸਰਕਾਰ ਨੇ ਇਸ ਬਾਰੇ ਤਿਆਰੀ ਵੀ ਸ਼ੁਰੂ ਕਰ ਦਿੱਤੀ ਹੈ। ਉਹ ਸੰਸਦ ਵਿਚ ਬਿੱਲ ਲਿਆ ਕੇ ਵਪਾਰ ਲਈ ਇਕੱਲੇ ਹੀ ਅੱਗੇ ਵਧਣ ਦਾ ਕਾਨੂੰਨ ਬਣਾਉਣ 'ਤੇ ਵਿਚਾਰ ਕਰ ਰਹੀ ਹੈ। ਈਯੂ ਨੇਤਾਵਾਂ ਨੇ ਸਾਫ਼ ਕਰ ਦਿੱਤਾ ਹੈ ਕਿ ਬਿ੍ਟੇਨ ਜੇਕਰ ਅੰਤਰਰਾਸ਼ਟਰੀ ਨਿਯਮਾਂ ਨੂੰ ਦਰਕਿਨਾਰ ਕਰ ਕੇ ਵਪਾਰ ਸਮਝੌਤਾ ਨਹੀਂ ਕਰਦਾ ਹੈ ਤਾਂ ਹੋਰ ਖੇਤਰਾਂ ਵਿਚ ਉਸ ਦੇ ਨਾਲ ਹੋ ਰਹੀ ਵਾਰਤਾ ਅਤੇ ਸਮਝੌਤਿਆਂ 'ਤੇ ਵੀ ਇਸ ਦਾ ਅਸਰ ਪਵੇਗਾ। ਈਯੂ ਦੀ ਸੰਸਦ ਦੇ ਪ੍ਰਮੁੱਖ ਡਾਨੂਟਾ ਹਿਊਬਨਰ ਨੇ ਕਿਹਾ ਹੈ ਕਿ ਬਿ੍ਟੇਨ ਦੇ ਅਜਿਹੇ ਕਿਸੇ ਕਦਮ ਨਾਲ ਸਾਡੇ ਵਿਚ ਦਾ ਭਰੋਸਾ ਖ਼ਤਮ ਹੋਵੇਗਾ ਕਿਉਂਕਿ ਇਹ ਸਿਰਫ਼ ਕੁਝ ਮਹੀਨੇ ਅੰਦਰ ਆਪਣੇ ਵਚਨ ਤੋਂ ਪਿੱਛੇ ਹਟਣ ਦਾ ਕਦਮ ਹੋਵੇਗਾ। ਇਸ ਤਰ੍ਹਾਂ ਦੇ ਕਦਮ ਨੂੰ ਅਸੀਂ ਸਵੀਕਾਰ ਨਹੀਂ ਕਰਾਂਗੇ। ਹਿਊਬਨਰ ਨੇ ਚਿਤਾਵਨੀ ਦਿੱਤੀ ਹੈ ਕਿ ਵਪਾਰ ਸਮਝੌਤੇ ਨੂੰ ਖ਼ਤਮ ਕਰਨ ਨਾਲ ਆਇਰਲੈਂਡ ਦੀ ਸ਼ਾਂਤੀ ਅਤੇ ਖ਼ੁਸ਼ਹਾਲੀ 'ਤੇ ਉਲਟ ਅਸਰ ਪਵੇਗਾ। ਬਿ੍ਟੇਨ ਅਤੇ ਆਇਰਲੈਂਡ ਯੂਨਾਈਟਿਡ ਕਿੰਗਡਮ ਦਾ ਹਿੱਸਾ ਹਨ। 31 ਜਨਵਰੀ ਨੂੰ ਬਿ੍ਟੇਨ ਨਾਲ ਆਇਰਲੈਂਡ ਵੀ ਈਯੂ ਤੋਂ ਅਲੱਗ ਹੋਇਆ ਸੀ।