You are here

ਡੀ.ਸੀ ਲੁਧਿਆਣਾ ਵਲੋਂ ਸਪਰਿੰਗ ਡਿਊ ਸਕੂਲ ਤੋ ਸਵੱਛ ਵਾਤਾਵਰਣ ਮਿਸ਼ਨ ਦੀ ਸ਼ੁਰੂਆਤ

ਜਗਰਾਓਂ, 27 ਜੁਲਾਈ (ਅਮਿਤ ਖੰਨਾ) ਲੁਧਿਆਣਾ ਜਿਲ•ੇ ਨੂੰ ਖੂਬਸੂਰਤ ਅਤੇ ਹਰਾ^ਭਰਾ ਬਣਾਉਣ ਲਈ ਜਿਲ•ਾ ਪ੍ਰਸ਼ਾਸਨ ਲੁਧਿਆਣਾ ਵਲੋ ਸਵੱਛ ਵਾਤਾਵਰਣ ਮਿਸ਼ਨ ਦੀ ਸ਼ੁਰੂਆਤ ਕੀਤੀ ਗਈ.ਇਸ ਸੰਬੰਧਤ ਸਪਰਿੰਗ ਡਿਊ ਪਬਲਿਕ ਸਕੂਲ ਨਾਨਕਸਰ ਵਿਖੇ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ.ਇਸ ਸਮਾਗਮ ਵਿੱਚ ਪ੍ਰਧਾਨਗੀ ਕਰਦਿਆਂ ਮਾਨਯੋਗ ਸ਼੍ਰੀ ਵਰਿੰਦਰ ਕੁਮਾਰ ਸ਼ਰਮਾਂ, ਡੀ.ਸੀ ਲੁਧਿਆਣਾ ਵਲੋਂ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ ਗਈ.ਉਹਨਾਂ ਦੇ ਨਾਲ ਮੈਡਮ ਨਯਨ ਜੱਸਲ, ਏ.ਡੀ.ਸੀ ਜਗਰਾਉਂ, ਸ. ਹਰਜਿੰਦਰ ਸਿੰਘ (ਟੇ੍ਰਨਿੰਗ) ਏ.ਡੀ.ਸੀ (ਡੀ) ਲੁਧਿਆਣਾ, ਸ. ਨਰਿੰਦਰ ਸਿੰਘ ਧਾਲੀਵਾਲ, ਐਸ.ਡੀ.ਐਮ, ਜਗਰਾਉਂ, ਮਨਮੋਹਣ ਕੁਮਾਰ ਕੌਸ਼ਿਕ, ਤਹਿਸੀਲਦਾਰ ਜਗਰਾਉਂ, ਸ. ਸਤਿਗੁਰੂ ਸਿੰਘ, ਨਾਇਬ ਤਹਿਸੀਲਦਾਰ ਜਗਰਾਉਂ ਵੀ ਹਾਜਿਰ ਸਨ.ਆਏ ਮਹਿਮਾਨਾਂ ਦਾ ਰਸਮੀ ਤੌਰ ਤੇ ਸਵਾਗਤ ਸਕੂਲ ਪ੍ਰਬੰਧਕੀ ਕਮੇਟੀ ਦੇ ਮੈਂਬਰ ਸਾਹਿਬਾਨ ਸ਼੍ਰੀ ਬਲਦੇਵ ਬਾਵਾ ਚੇਅਰਮੈਨ, ਸ਼੍ਰੀ ਮਨਜੋਤ ਕੁਮਾਰ ਪ੍ਰਧਾਨ, ਸ. ਸੁੱਖਵਿੰਦਰ ਸਿੰਘ ਛਾਬੜਾ ਐਮ.ਡੀ, ਨੇ ਬੁਕੇ ਦੇ ਕੇ ਕੀਤੀ.ਪ੍ਰਿੰਸੀਪਲ ਨਵਨੀਤ ਚੌਹਾਨ ਨੇ ਡੀ.ਸੀ ਸਾਹਿਬ ਨਾਲ ਗੱਲ^ਬਾਤ ਕਰਦਿਆਂ ਦੱਸਿਆ ਕਿ ਸਕੂਲ ਸਟਾਫ ਅਤੇ ਵਿਦਿਆਰਥੀਆਂ ਵਲੋ ਕੋਵਿਡ ਤੋ ਪਹਿਲਾਂ ਆਲੇ ਦੁਆਲੇ ਦੇ ਪਿੰਡਾਂ ਵਿੱਚ ਗਰੀਨ ਮੂਵਮੈਂਟ ਨੂੰ ਸ਼ੁਰੂ ਕੀਤਾ ਗਿਆ ਸੀ.ਜਿਸਦੇ ਅਧੀਨ ਨੇੜਲੇ ਪਿੰਡਾਂ ਵਿੱਚ ਪੌਦੇ ਲਗਾਏ ਗਏ ਅਤੇ ਸਿੰਗਲ ਯੂਜ਼ ਪਲਾਸਟਿਕ ਬਾਰੇ ਚੇਤਨਾ ਦਾ ਪ੍ਰਚਾਰ ਕੀਤਾ ਗਿਆ.ਅਤੇ ਵਿਦਿਆਰਥੀਆਂ ਅੰਦਰ ਇਹ ਗੁਣ ਅੱਜ ਵੀ ਆਨਲਾਈਨ ਸਿੱਖਿਆ ਰਾਹੀ ਭਰੇ ਜਾ ਰਹੇ ਹਨ.ਕਿਉਂਕਿ ਉਹ ਸਾਡੇ ਸਮਾਜ ਅਤੇ ਦੇਸ਼ ਦਾ ਭਵਿੱਖ ਹਨ.ਮਾਨਯੋਗ ਡੀ.ਸੀ ਸਾਹਿਬ ਨੇ ਨੇੜਲੇ ਪਿੰਡਾਂ ਵਿੱਚੋ ਆਏ ਸਰਪੰਚਾ, ਪੰਚਾਂ ਸਾਹਿਬਾਨਾਂ ਨੰ ਸੰਬੋਧਿਤ ਵੀ ਕੀਤਾ.ਉਹਨਾਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅਸੀਂ ਸਾਰੇ ਆਪਣੇ ਘਰ ਅਤੇ ਆਲੇ ਦੁਆਲੇ ਨੂੰ ਹਰਾ ਭਰਾ ਅਤੇ ਸਾਫ ਸੁੱਥਰਾ ਬਣਾ ਕੇ ਰੱਖੀਏ.ਇਸਦੇ ਨਾਲ ਹੀ ਉਹਨਾਂ ਨੇ ਸਕੂਲ ਵਲੋ ਕੀਤੇੇ ਜਾ ਰਹੇ ਯਤਨਾਂ ਉੱਪਰ ਖੁਸ਼ੀ ਜਾਹਿਰ ਕੀਤੀ ਅਤੇ ਸਮੂਹ ਪ੍ਰਬੰਧਕੀ ਕਮੇਟੀ, ਪ੍ਰਿੰਸੀਪਲ, ਸਟਾਫ ਅਤੇ ਵਿਦਿਆਰਥੀਆਂ ਨੂੰ ਉਹਨਾਂ ਦੇ ਯਤਨਾਂ ਲਈ ਵਧਾਈ ਵੀ ਦਿੱਤੀ.ਇਸ ਮੌਕੇ ਤੇ ਨਾਨਕਸਰ ਤੋ ਮੁੱਖ ਸੇਵਾਦਾਰ ਬਾਬਾ ਲੱਖਾ ਸਿੰਘ ਜੀ ਨੇ ਵੀ ਖਾਸ ਤੌਰ ਤੇ ਸ਼ਿਰਕਤ ਕੀਤੀ.ਉਹਨਾਂ ਨੇ ਆਏ ਸਾਰੇ ਮਹਿਮਾਨਾਂ ਅਤੇ ਸਕੂਲ ਸਟਾਫ ਨੂੰ ਆਸ਼ੀਰਵਾਦ ਦਿੱਤਾ.ਸਕੂਲ ਵਲੋਂ ਸਮੂਹ ਜਿਲਾ ਪ੍ਰਸ਼ਾਸਨ ਅਤੇ ਜਗਰਾਉਂ ਤਹਿਸੀਲ ਪ੍ਰਸ਼ਾਸਨ ਦਾ ਸਨਮਾਨ ਕੀਤਾ ਗਿਆ. ਅੰਤ ਵਿੱਚ ਸ਼੍ਰੀ ਬਲਦੇਵ ਬਾਵਾ ਨੇ ਸਾਰਿਆ ਦਾ ਧੰਨਵਾਦ ਕੀਤਾ ਅਤੇ ਇਹ ਵਿਸ਼ਵਾਸ ਦਿਵਾਇਆ ਕਿ ਸਕੂਲ ਵਲੋਂ ਆਪਣੇ ਸਮਾਜਿਕ ਕਰਤੱਵਾ ਨੂੰ ਪੂਰੀ ਤਰਾਂ ਪੂਰਾ ਕੀਤਾ ਜਾਵੇਗਾ.ਡੀ.ਸੀ ਸਾਹਿਬ ਵਲੋਂ ਸਕੂਲ ਅੰਦਰ ਅਤੇ ਬਾਹਰ ਪੌਦੇ ਲਗਾ ਕੇ ਜਿਸ ਮਿਸ਼ਨ ਦੀ ਸ਼ੁਰੂਆਤ ਕੀਤੀ ਗਈ ਹੈ.ਉਸ ਨੂੰ ਅੱਗੇ ਵੀ ਜਾਰੀ ਰੱਖਿਆ ਜਾਵੇਗਾ.ਵਾਇਸ ਪ੍ਰਿੰਸੀਪਲ ਬੇਅੰਤ ਕੁਮਾਰ ਅਤੇ ਮਨਦੀਪ ਚੌਹਾਨ ਵਲੋਂ ਜਗਰਾਉਂ ਪ੍ਰਸ਼ਾਸਨ ਦਾ ਖਾਸ ਤੌਰ ਤੇ ਧੰਨਵਾਦ ਕੀਤਾ ਗਿਆ ਜੋ ਕਿ ਉਹਨਾਂ ਨੇ ਸਕੂਲ ਨੂੰ ਇਸ ਮਿਸ਼ਨ ਲਈ ਚੁਣਿਆ.ਇਸਦੇ ਨਾਲ ਸਟਾਫ ਵਲੋਂ ਲਖਵੀਰ ਸਿੰਘ ਉੱਪਲ, ਲਖਵੀਰ ਸਿੰਘ ਸੰਧੂ, ਜਗਦੀਪ ਸਿੰਘ, ਰਵਿੰਦਰ ਸਿੰਘ ਦੇ ਨਾਲ ਜੱਥੇਦਾਰ ਸ਼ਿਵਰਾਜ ਸਿੰਘ, ਸ. ਮੋਹਣ ਸਿੰਘ ਜੰਗਲਾਤ ਅਫਸਰ, ਮੈਡਮ ਪੂਨਮ ਰੇਂਜਰ, ਗਰੀਨ ਮਿਸ਼ਨ ਸੰਸਥਾ ਵਲੋਂ ਸਤਪਾਲ ਦੇਹੜਕਾ, ਪ੍ਰੋ. ਕਰਮ ਸਿੰਘ ਸੰਧੂ ਆਦਿ ਵੀ ਹਾਜਿਰ ਸਨ.