ਪੰਜਾਬ ਦੇ ਜ਼ਿਲਾ ਬਠਿੰਡੇ ਨਾਲ ਸਬੰਧਤ ਮਸ਼ਹੂਰ ਸਰਜਨ ਡਾ. ਮੇਲਾ ਰਾਮ ਸਮੇਤ 68 ਦੀ ਮੌਤ

ਪੰਜਾਬ, ਸਤੰਬਰ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)- ਸੂਬੇ ਵਿਚ ਕੋਰੋਨਾ ਦੀ ਇਨਫੈਕਸ਼ਨ ਆਪਣੇ ਸਿਖਰ ਵੱਲ ਤੇਜ਼ੀ ਨਾਲ ਵਧਣ ਲੱਗੀ ਹੈ। ਵੀਰਵਾਰ ਨੂੰ ਸੂਬੇ ਵਿਚ ਸਭ ਤੋਂ ਜ਼ਿਆਦਾ 2404 ਲੋਕ ਇਨਫੈਕਟਿਡ ਪਾਏ ਗਏ ਹਨ। ਉੱਧਰ 68 ਲੋਕ ਕੋਰੋਨਾ ਦਾ ਸ਼ਿਕਾਰ ਵੀ ਬਣੇ ਹਨ। ਵੀਰਵਾਰ ਨੂੰ ਕੋਰੋਨਾ ਕਾਰਨ ਦਮ ਤੋੜਨ ਵਾਲਿਆਂ ਵਿਚ ਬਠਿੰਡੇ ਦੇ ਮਸ਼ਹੂਰ ਸਰਜਨ ਤੇ ਸਮਾਜਸੇਵੀ 91 ਸਾਲ ਦੇ ਡਾ. ਮੇਲਾ ਰਾਮ ਬਾਂਸਲ ਵੀ ਸ਼ਾਮਲ ਹਨ। ਇਸੇ ਤਰ੍ਹਾਂ ਕੋਰੋੋਨਾ ਵਿਰੁੱਧ ਮੋਹਰਲੀ ਕਤਾਰ ਵਿਚ ਖੜ੍ਹੇ ਸਿਹਤ ਮੁਲਾਜ਼ਮਾਂ ਦੇ ਇਸ ਦੀ ਲਪੇਟ ਵਿਚ ਆਉਣ ਦਾ ਸਿਲਸਿਲਾ ਵੀ ਵਧਦਾ ਜਾ ਰਿਹਾ ਹੈ।

ਲੁਧਿਆਣੇ ਨੇ ਦਿੱਤੀ ਰਾਹਤ, ਪਠਾਨਕੋਟ ਨੇ ਵਧਾਈ ਚਿੰਤਾ

ਵੀਰਵਾਰ ਨੂੰ ਪਠਾਨਕੋਟ ਜ਼ਿਲ੍ਹੇ ਦੇ ਬਧਨੀ ਪਿੰਡ ਵਿਚ ਸੀਐੱਚਸੀ ਵਿਚ ਤਾਇਨਾਤ ਨੌਂ ਸਿਹਤ ਮੁਲਾਜ਼ਮ ਪਾਜ਼ੇਟਿਵ ਪਾਏ ਗਏ ਹਨ। ਖ਼ਾਸ ਗੱਲ ਇਹ ਹੈ ਕਿ ਲੁਧਿਆਣੇ ਵਿਚ ਕਈ ਦਿਨਾਂ ਬਾਅਦ ਨਵੇਂ ਇਨਫੈਕਟਿਡਾਂ ਦਾ ਅੰਕੜਾ 120 ਰਿਹਾ ਹੈ। ਹਾਲਾਂ ਕਿ ਪਠਾਨਕੋਟ 'ਚ ਅਚਾਨਕ 170 ਲੋਕ ਇਨਫੈਕਟਿਡ ਮਿਲਣ ਨਾਲ ਸਿਹਤ ਵਿਭਾਗ ਦੀ ਚਿੰਤਾ ਵੱਧ ਗਈ ਹੈ।  nਸੂਬੇ ਵਿਚ ਕੋਰੋਨਾ ਦੇ ਇਨਫੈਕਟਿਡਾਂ ਦਾ ਅੰਕੜਾ ਵਧਣ ਦਾ ਇਕ ਕਾਰਨ ਹਰ ਰੋਜ਼ ਹੋ ਰਹੀ ਸੈਂਪਲਿੰਗ ਵੀ ਹੈ। ਪਹਿਲਾਂ ਜਿੱਥੇ ਸੈਂਪਲਿੰਗ ਦੀ ਗਿਣਤੀ ਬੇਹੱਦ ਘੱਟ ਸੀ ਉੱਥੇ ਹੁਣ ਇਸ ਦੀ ਰਫ਼ਤਾਰ ਵੱਧ ਗਈ ਹੈ। ਵੀਰਵਾਰ ਨੂੰ ਹੀ 29,917 ਲੋਕਾਂ ਦੇ ਸੈਂਪਲ ਲਏ ਗਏ ਹਨ। ਸਰਕਾਰ ਦੀ ਕੋਸ਼ਿਸ਼ ਹੈ ਕਿ ਇਸ ਦੀ ਰਫ਼ਤਾਰ ਹੋਰ ਵਧਾਈ ਜਾਵੇ ਤਾਂ ਜੋ ਇਨਫੈਕਟਿਡਾਂ ਦੀ ਪਛਾਣ ਕਰ ਤੇ ਇਸ ਨੂੰ ਫੈਲਣ ਤੋਂ ਰੋਕਿਆ ਜਾ ਸਕੇ।