ਸਰਪੰਚ ਸਿਮਲਜੀਤ ਕੌਰ ਛੀਨੀਵਾਲ ਕਲਾਂ ਵੱਲੋਂ ਪਾਈਪ ਲਾਈਨ ਦਾ ਕੰਮ ਚਾਲੂ ਕਰਵਾਇਆ  

ਮਹਿਲ ਕਲਾਂ/ ਬਰਨਾਲਾ- 28 ਅਕਤੂਬਰ - (ਗੁਰਸੇਵਕ ਸੋਹੀ)-  ਪਿੰਡ ਛੀਨੀਵਾਲ ਕਲਾਂ ਵਿਖੇ  ਸਮੁੱਚੇ ਪਿੰਡ ਨੂੰ ਪੀਣ ਵਾਲੇ ਸ਼ੁੱਧ ਪਾਣੀ ਨੂੰ ਘਰਾਂ ਤਕ ਪਹੁੰਚਾਉਣ ਲਈ ਸਮੁੱਚੀ ਪੰਚਾਇਤ ਵੱਲੋਂ ਸਿਰ ਤੋੜ ਯਤਨ ਜਾਰੀ ਹਨ।ਇਸੇ ਤਹਿਤ ਅੱਜ ਸਰਪੰਚ ਸਿਮਲਜੀਤ ਕੌਰ ਤੇ ਸੁਸਾਇਟੀ ਪ੍ਰਧਾਨ ਬਲਵੰਤ ਸਿੰਘ ਢਿੱਲੋਂ ਵੱਲੋਂ ਸਾਂਝੇ ਤੌਰ ਤੇ ਪੰਚਾਇਤ ਮੈਂਬਰਾਂ ਅਤੇ ਪਿੰਡ ਦੇ ਪਤਵੰਤਿਆਂ ਦੀ ਹਾਜ਼ਰੀ ਚ ਪਾਈਪ ਲਾਇਨ ਦਾ ਕੰਮ ਚਾਲੂ ਕੀਤਾ ਗਿਆ।ਇਸ ਸੰਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਪੰਚ ਸਿਮਲਜੀਤ ਕੌਰ ਅਤੇ ਸੁਸਾਇਟੀ ਪ੍ਰਧਾਨ ਬਲਵੰਤ ਸਿੰਘ ਢਿੱਲੋਂ ਨੇ ਕਿਹਾ ਕਿ ਉਕਤ ਪਾਈਪ ਲਾਈਨ ਦਾ ਜੋ ਕੰਮ ਚਾਲੂ ਕੀਤਾ ਗਿਆ ਹੈ। ਉਸ ਉੱਪਰ 30 ਲੱਖ ਤੋਂ ਵਧੇਰੇ ਦੀ ਰਾਸ਼ੀ ਖ਼ਰਚ ਹੋਣ  ਦਾ ਅੰਦਾਜ਼ਾ ਹੈ ।ਉਨ੍ਹਾਂ ਕਿਹਾ ਕਿ ਇਸ ਨਾਲ ਵਾਟਰ ਸਪਲਾਈ ਤੋਂ ਪਾਣੀ ਦੀ ਸਪਲਾਈ ਲੈਣ ਵਾਲੇ ਖਪਤਕਾਰਾਂ ਨੂੰ ਵੱਡਾ ਫਾਇਦਾ ਮਿਲੇਗਾ ਕਿਉਂਕਿ ਪੁਰਾਣੀਆਂ ਪਾਈਪ ਲਾਈਨਾਂ ਤੋਂ ਨਵੇਂ ਕੁਨੈਕਸ਼ਨ ਜੋੜਨ ਕਰਕੇ ਪਾਣੀ ਦੀ ਸਪਲਾਈ ਵਿਚ ਦਿੱਕਤ ਆ ਰਹੀਆਂ ਸਨ।ਜਿਸ ਕਰਕੇ ਗਰਾਮ ਪੰਚਾਇਤ ਵੱਲੋਂ ਜਲ ਸਪਲਾਈ ਵਿਭਾਗ ਅੱਗੇ ਮੰਗ ਰੱਖੀ ਗਈ ਸੀ।ਉਨ੍ਹਾਂ ਜਲ ਖ਼ਪਤਕਾਰਾਂ ਨੂੰ ਵਾਟਰ ਸਪਲਾਈ ਵਿਭਾਗ ਤੋਂ ਉਹਨੇ ਪਾਣੀ ਸਹੀ ਤੇ ਸੰਜਮ ਨਾਲ ਵਰਤੋਂ ਕਰਨ ਦੀ ਅਪੀਲ ਵੀ ਕੀਤੀ।ਇਸ ਮੌਕੇ ਪੰਚ ਕੌਰ ਸਿੰਘ ਪੰਚ ਸ਼ਮਸ਼ੇਰ ਸਿੰਘ,ਪੰਚ ਜਸਪਾਲ ਸਿੰਘ, ਪੰਚ ਰਾਜਾ ਸਿੰਘ,ਪੰਚ ਗੁਰਦੀਪ ਕੌਰ, ਗੁਰਮੇਲ ਸਿੰਘ ਛੀਨੀਵਾਲ,ਨੰਬਰਦਾਰ ਅਵਤਾਰ ਸਿੰਘ ਛੀਨੀਵਾਲ, ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਪ੍ਰਿਤਪਾਲ ਸਿੰਘ ਛੀਨੀਵਾਲ,ਜੇ ਈ ਮੈਡਮ ਕਮਲਪ੍ਰੀਤ ਕੌਰ,ਐਸ ਡੀ ਓ ਵਾਟਰ ਸਪਲਾਈ, ਬਲਵਿੰਦਰ ਸਿੰਘ,ਸੁਖਵਿੰਦਰ ਸਿੰਘ, ਮੇਜਰ ਸਿੰਘ,ਪਰਵਿੰਦਰ ਸਿੰਘ, ਹੰਸਾ ਸਿੰਘ,ਮਨਜੀਤ ਕੌਰ, ਦਰਸ਼ਨ ਸਿੰਘ,ਠੇਕੇਦਾਰ ਹੇਮ ਰਾਜ ਕੁਮਾਰ,ਰਾਜਿੰਦਰ ਸਿੰਘ ਗੋਗੀ, ਦਰਸ਼ਨ ਸਿੰਘ ਅਤੇ ਤੀਰਥ ਸਿੰਘ ਸਮੇਤ ਵੱਡੀ ਗਿਣਤੀ ਚ ਪਿੰਡ ਵਾਸੀ ਹਾਜ਼ਰ ਸਨ।