ਜਗਰਾਉਂ 28 ਅਕਤੂਬਰ 2021(ਮੋਹਿਤ ਗੋਇਲ)ਪੰਜਾਬ ਸਰਕਾਰ ਵੱਲੋਂ ਦੋ ਕਿਲੋਵਾਟ ਮਨਜ਼ੂਰ ਸ਼ੁਦਾ ਲੋਡ ਤੱਕ ਦੇ ਸਾਰੇ ਘਰੇਲੂ ਬਕਾਇਆ ਬਿੱਲਾਂ ਨੂੰ ਮੁਆਫੀ ਸੰਬੰਧੀ ਕੈਂਪ ਵਾਰਡ ਨੰਬਰ 4 ਦੇ ਕੋਸਲਰ ਅਮਰਜੀਤ ਸਿੰਘ ਮਾਲਵਾ ਵਲੋਂ 29ਅਕਤੁਬਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ ਇੱਕ ਵਜੇ ਤੱਕ ਡੇਰਾ ਬਾਬਾ ਜਲੋਰ ਸਿੰਘ ਕੇਹਰ ਸਿੰਘ, ਨਿੰਮ ਵਾਲੀ ਗਲੀ ਅਨਾਰਕਲੀ ਬਾਜ਼ਾਰ ਵਿਖੇ ਲਗਾਇਆ ਜਾਵੇਗਾ। ਇਹ ਜਾਣਕਾਰੀ ਵਾਰਡ ਨੰਬਰ 4 ਦੀ ਵਿਕਾਸ ਕਮੇਟੀ ਦੇ ਪ੍ਰਧਾਨ ਕੁਲਦੀਪ ਸਿੰਘ ਕੋਮਲ ਨੇ ਦਿੰਦਿਆਂ ਦੱਸਿਆ ਅਤੇਕਿਹਾ ਇਸ ਮੌਕੇ ਤੇ ਬਿਜਲੀ ਖਪਤਕਾਰਾਂ ਨੂੰ ਬੇਨਤੀ ਹੈ ਕਿ ਉਹ ਆਪਣੇ ਬਿਜਲੀ ਬਿੱਲ ਦੀ ਕਾਪੀ ਲੇ ਕੇ ਆਉਣ। ਉਨ੍ਹਾਂ ਦਸਿਆ ਕਿ ਇਸ ਕੈਂਪ ਦਾ ਉਦਘਾਟਨ ਐਸ ਡੀ ਓ ਗੁਰਪ੍ਰੀਤ ਸਿੰਘ ਕੰਗ ਕਰਨਗੇ।