ਜਗਰਾਓਂ 18 ਅਗਸਤ (ਅਮਿਤ ਖੰਨਾ) ਭਾਰਤ ਵਿਕਾਸ ਪ੍ਰੀਸ਼ਦ ਦੇ ਪ੍ਰਧਾਨ ਸ੍ਰੀ ਸਤੀਸ਼ ਗਰਗ ਜੀ ਨੂੰ ਸੁਤੰਤਰਤਾ ਦਿਵਸ ਸਮਾਰੋਹ ਮੌਕੇ ਕਰੋਨਾ ਮਹਾਂਮਾਰੀ ਦੌਰਾਨ ਨਿਭਾਈਆਂ ਸੇਵਾਵਾਂ ਲਈ ਸ੍ਰੀ ਵਿਕਾਸ ਹੀਰਾ ਐੱਸ ਡੀ ਐਮ ਜਗਰਾਉਂ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤਹਿਸੀਲਦਾਰ ਮਨਮੋਹਨ ਕੌਸ਼ਿਕ ਤੇ ਨਾਇਬ ਤਹਿਸੀਲਦਾਰ ਸਤਿਗੁਰ ਸਿੰਘ ਕੈਪਟਨ ਨਰੇਸ਼ ਵਰਮਾ ਵੀ ਹਾਜ਼ਰ ਸਨ ਇਸ ਸਮੇਂ ਏ.ਡੀ.ਸੀ ਨਯਨ ਜੱਸਲ, , ਵਿਧਾਇਕਾ ਸਰਬਜੀਤ ਕੌਰ ਮਾਣੂੰਕੇ, ਐੱਸ.ਆਰ. ਕਲੇਰ, ਭਾਗ ਸਿੰਘ ਮੱਲ•ਾ ਈ.ਓ. ਪ੍ਰਦੀਪ ਦੌਧਰੀਆ, ਐੱਸ.ਪੀ. ਗੁਰਮੀਤ ਕੌਰ, ਆਦਿ ਨੇ ਸਤੀਸ਼ ਗਰਗ ਨੂੰ ਵਧਾਈ ਦਿੱਤੀ |