ਜੇਠ ਤਪੇਗਾ ✍️. ਸਲੇਮਪੁਰੀ ਦਾ ਮੌਸਮਨਾਮਾ

ਜੇਠ ਤਪੇਗਾ
-ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਪੰਜਾਬ 'ਚ ਸੀਜਨ ਦੀ ਪਹਿਲੀ ਲੋ ਵਗਣੀਂ ਸ਼ੁਰੂ ਹੋ ਚੁੱਕੀ ਹੈ, ਜੋਕਿ ਕੱਲ੍ਹ 28 ਮਈ ਤੋਂ ਹੋਰ ਜ਼ੋਰ ਫੜੇਗੀ ਅਗਲੇ 2-3 ਦਿਨ ਕੁਝ ਥਾਂ ਪਾਰਾ 45°ਸੈਂਟੀਗ੍ਰੇਡ ਨੂੰ ਛੂਹ ਜਾਵੇਗਾ। ਪੂਰਬੀ ਪੰਜਾਬ 'ਚ ਨਮੀਂ ਚ ਵਾਧੇ ਕਾਰਨ ਪਾਰਾ ਸਥਿਰ ਰਹਿ ਸਕਦਾ ਹੈ, ਪਰ ਲੂ ਨਾਲ ਹੁੰਮਸ ਵੀ ਤੰਗ ਕਰੇਗੀ।
ਮੀਂਹ-ਹਨੇਰੀ 
ਖਾੜੀ ਬੰਗਾਲ ਉੱਠਿਆ 'ਯਸ' ਸਾਇਕਲੋਨ ਜੋ ਘਟ ਕੇ ਹੁਣ 'ਡੀਪ ਡਿਪਰੈਸ਼ਨ' ਬਣ ਚੁੱਕਾ ਹੈ, ਅਗਲੇ 2-3 ਦਿਨ 'ਘੱਟ ਦਬਾਅ ' ਦਾ ਖੇਤਰ ਬਣ ਕੇ ਮੱਧ-ਪੂਰਬੀ ਭਾਰਤ (ਬਿਹਾਰ-ਝਾਰਖੰਡ,ਪੱਛਮੀ ਯੂਪੀ ਅਤੇ ਬੰਗਾਲ ਬੰਨੀ)'ਚ ਭਾਰੀ ਮੀਂਹ ਦਿੰਦਾ ਰਹੇਗਾ। 
ਇਸ ਸਿਸਟਮ ਕਾਰਨ ਪੰਜਾਬ ਦੇ ਬਹੁਤੇ ਹਿੱਸਿਆਂ 'ਚ ਕੱਲ੍ਹ ਤੇ ਪਰਸੋਂ (28-29 ਮਈ) ਸਵੇਰ ਦੇ ਘੰਟਿਆਂ ਦੌਰਾਨ ਤੇਜ ਪੁਰਾ ਵਗਣ ਕਾਰਨ ਨਮੀਂ  'ਚ ਵਾਧਾ ਵੇਖਿਆ ਜਾਵੇਗਾ, ਹੁੰਮਸ ਵਧਣ ਕਾਰਨ ਰਾਤਾਂ ਸਮੇਤ ਦਿਨ ਵੀ ਗਰਮ ਅਤੇ ਅਸਹਿਜ ਹੋਣਗੇ, ਦੁਪਹਿਰ ਸਮੇਂ (heat cell) ਗਰਜ-ਲਿਸ਼ਕਵਾਲੇ ਬੱਦਲ ਬਣ ਅਗਲੇ 2 ਦਿਨ ਇਕ - ਅੱਧੀ ਵਾਰ ਟੁੱਟਵੀਂ ਕਾਰਵਾਈ ਜਾਣਕਿ ਪੰਜਾਬ ਦੇ 25-50 ਫੀਸਦੀ ਇਲਾਕਿਆਂ 'ਚ ਮੀਂਹ ਦੇ ਛਰਾਟਿਆਂ ਨਾਲ ਧੂੜ ਹਨੇਰੀ ਛੱਡ ਸਕਦੇ ਹਨ ਖਾਸਕਰ ਪੂਰਬੀ ਪੰਜਾਬ 'ਚ।

30,31 ਮਈ ਅਤੇ 1 ਜੂਨ ਨੂੰ ਅਰਬ ਤੋੰ ਵਗ ਰਹੇ ਦੱਖਣ-ਪੂਰਬੀ ਹਵਾਵਾਂ ਦੇ ਸਦਕੇ ਬਰਸਾਤੀ ਕਾਰਵਾਈ ਹੋਰ ਵੀ ਵੱਡੇ ਪੱਧਰ  'ਤੇ ਵੇਖੀ ਜਾਵੇਗੀ, ਇਸ ਦੌਰਾਨ ਪੰਜਾਬ ਦੇ ਜਿਆਦਾਤਰ ਹਿੱਸਿਆਂ 'ਚ 1-2 ਵਾਰੀ ਹਨੇਰੀਆਂ ਨਾਲ ਤਕੜੀ ਬਰਸਾਤੀ ਕਾਰਵਾਈ ਦੀ ਉਮੀਦ ਰਹੇਗੀ, ਖਾਸਕਰ ਦੱਖਣ-ਪੱਛਮੀ ਪੰਜਾਬ 'ਚ ਇਹ ਤਕੜੀਆਂ ਪ੍ਰੀ-ਮਾਨਸੂਨੀ ਕਾਰਵਾਈਆਂ ਜੂਨ ਦੇ ਪਹਿਲੇ ਹਫ਼ਤੇ ਬਰਕਰਾਰ ਰਹਿੰਦੀਆਂ ਜਾਪ ਰਹੀਆਂ ਹਨ।
ਖੱਖ
ਮਾਨਸੂਨ ਤੋਂ ਪਹਿਲਾਂ ਅਰਬ ਸਾਗਰ ਤੋਂ ਰਾਜਸਥਾਨ ਉਪਰੋਂ ਲੰਘ ਕੇ ਆਉਂਦੀ ਪ੍ਰੀ-ਮਾਨਸੂਨੀ ਹਵਾ ਦੇ ਤੇਜ਼ ਵਹਾਅ ਕਾਰਨ ਮਈ ਅੰਤ ਜਾਂ ਜੂਨ ਦੇ ਪਹਿਲੇ ਅੱਧ 'ਚ ਆਮ ਤੌਰ 1/2 ਵਾਰ ਰੇਗਿਸਤਾਨ ਤੋਂ ਉੱਡ ਕੇ ਰੇਤਾ(ਖੱਖ) ਅਕਸਰ ਪੰਜਾਬ ਪੁੱਜ ਜਾਂਦੀ ਹੈ ਇਸ ਵਾਰੀ ਵੀ ਇਹ ਘਟਨਾ ਵਾਪਰਣ ਦੀ ਆਸ ਰਹੇਗੀ। ਮਈ ਅੰਤ 'ਚ ਸ਼ਾਇਦ ਪਹਿਲੀ ਖੱਖ ਮਾਲਵੇ ਦੇ ਕਈ ਜਿਲ੍ਹਿਆਂ ਅਤੇ ਗੰਗਾਨਗਰ,ਹਨੂੰਮਾਨਗੜ੍ਹ ਤੇ ਹਰਿਆਣਾ 'ਚ ਅੰਬਰੀੰ ਚੜ੍ਹ ਜਾਵੇ, ਜਿਸ ਬਾਰੇ ਮੌਸਮ ਵਿਭਾਗ ਸਮੇਂ ਸਿਰ ਪੱਕੀ ਅਪਡੇਟ ਕਰੇਗਾ ।
ਹਦਾਇਤ
 ਜੇਕਰ ਜ਼ਿਆਦਾ ਹੀ ਮਜਬੂਰੀ ਹੋਵੇ ਤਾਂ ਦੁਪਹਿਰ ਵੇਲੇ ਬਾਹਰ ਨਿਕਲਿਆ ਜਾਵੇ, ਪਾਣੀ ਮੰਗ ਰਹੀ ਫਸਲ ਨੂੰ ਪਾਣੀ ਲਾ ਦਿੱਤਾ ਜਾਵੇ ।
ਧੰਨਵਾਦ ਸਹਿਤ। 
ਪੇਸ਼ਕਸ਼ - 
-ਸੁਖਦੇਵ ਸਲੇਮਪੁਰੀ 
09780620233 
-  27ਮਈ, 2021 ਸਮਾਂ - 7 ਵਜੇ ਸ਼ਾਮ