ਸਨਮਤੀ ਵਿਮਲ ਜੈਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਵਿੱਚ ਬੱਚਿਆਂ ਨੇ ਕੋਵਿਡ-19 ਤੋਂ ਕੋਲਾਜ-ਮੇਕਿੰਗ ਰਾਹੀਂ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ

ਜਗਰਾਓਂ 18 ਅਗਸਤ (ਅਮਿਤ ਖੰਨਾ) ਸਨਮਤੀ ਵਿਮਲ ਜੈਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜਗਰਾਉਂ ਵਿਖੇ ਬੱਚਿਆਂ ਨੇ ਕੋਵਿਡ-19 ਤੋਂ ਕਿਵੇਂ ਬਚਿਆ ਜਾ ਸਕਦਾ ਹੈ ਤੇ ਦੇਸ਼-ਭਗਤੀ ਦੀ ਭਾਵਨਾ ਉਜਾਗਰ ਕਰਨ ਦੇ ਉਦੇਸ਼ ਨਾਲ ਕੋਲਾਜ-ਮੇਕਿੰਗ ਰਾਹੀਂ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ | ਜਿਸ ਵਿਚ ਛੇਵੀਂ, ਸੱਤਵੀਂ ਅਤੇ ਅੱਠਵੀਂ ਦੇ 47 ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ ਤੇ ਬੱਚਿਆਂ ਨੇ ਆਪਣੀ ਕਲਾ ਰਾਹੀਂ ਦੇਸ਼ ਦੇ ਪ੍ਰਤੀ ਆਪਣੀ ਪਿਆਰ ਦੀ ਭਾਵਨਾ ਨੂੰ ਪ੍ਰਗਟ ਕੀਤਾ | ਇਸ ਦੇ ਨਾਲ ਹੀ ਬੱਚਿਆਂ ਨੇ ਕੋਵਿਡ-19 ਨੂੰ ਧਿਆਨ ਵਿਚ ਰੱਖਦੇ ਹੋਏ ਇਸ ਸਬੰਧੀ ਜਾਣਕਾਰੀ ਦਿੱਤੀ | ਪਿ੍ੰਸੀਪਲ ਮੈਡਮ ਸ਼ਸੀ ਜੈਨ ਨੇ ਬੱਚਿਆਂ ਦੇ ਇਸ ਹੌਂਸਲੇ ਦੀ ਸ਼ਲਾਘਾ ਕਰਦੇ ਹੋਏ ਉਨ•ਾਂ ਨੂੰ ਅੱਗੋਂ ਤੋਂ ਵੀ ਉਤਸ਼ਾਹ ਪੂਰਵਕ ਸਕੂਲ ਦੀਆਂ ਗਤੀਵਿਧੀਆਂ ਚ ਭਾਗ ਲੈਣ ਲਈ ਪ੍ਰੇਰਿਆ | ਇਸ ਵਿਚ ਸੱਤਵੀਂ ਜਮਾਤ ਦੇ ਬੌਬੀ ਸਿੰਘ ਨੇ ਪਹਿਲਾਂ, ਆਰਤੀ ਦੇਵੀ ਨੇ ਦੂਸਰਾ, ਈਸ਼ੀਕਾ ਤੇ ਗੁਰਮਨਜੋਤ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ | ਸੱਤਵੀਂ ਜਮਾਤ ਦੀ ਵਿਦਿਆਰਥਣ ਸ਼ਹਿਜਲੀਨ ਕੌਰ ਸੁੰਦਰ ਮਾਡਲ ਬਣਾਉਣ ਤੇ ਸ਼ਪੈਸਲ ਇਨਾਮ ਦਿੱਤਾ ਗਿਆ | ਪਿ੍ੰਸੀਪਲ ਮੈਡਮ ਸ਼ਸੀ ਜੈਨ ਅਤੇ ਵਾਈਸ ਪਿ੍ੰਸੀਪਲ ਮੈਡਮ ਅਨੀਤਾ ਜੈਨ ਨੇ ਬੱਚਿਆਂ ਨੂੰ ਸਰਟੀਫ਼ਿਕੇਟ ਦੇ ਕੇ ਸਨਮਾਨਿਤ ਕੀਤਾ |