ਯੁ.ਕੇ.

ਪੰਜਾਬ ਦੇ ਕਿਸਾਨਾਂ ਦੇ ਸ਼ੰਘਰਸ ਦੀ ਬਰਤਾਨੀਆ ਦੇ ਸੰਸਦ ਮੈਂਬਰ ਵਲੋਂ ਹਮਾਇਤ

ਲੰਡਨ, ਅਕਤੂਬਰ 2020 -(ਗਿਆਨੀ ਰਵਿੰਦਰਪਾਲ ਸਿੰਘ)-

ਭਾਰਤ ਅਤੇ ਪੰਜਾਬ ਦੇ ਕਿਸਾਨਾਂ ਦਾ ਦਰਦ ਵਿਦੇਸ਼ਾਂ ਵਿਚ ਬੈਠੇ ਲੋਕ ਵੀ ਮਹਿਸੂਸ ਕਰ ਰਹੇ ਹਨ । ਕਿਸਾਨਾਂ ਦੇ ਹੱਕਾਂ ਬਾਰੇ ਦਰਜਨਾਂ ਸੰਸਦ ਮੈਂਬਰਾਂ ਅਤੇ ਉਨ੍ਹਾਂ ਦੇ ਹਲਕਾ ਨਿਵਾਸੀਆਂ ਨੇ ਵਰਚੂਅਲ ਮੀਟਿੰਗ ਕੀਤੀ । ਵਿਵਾਦਗ੍ਰਸਤ ਕਾਨੂੰਨਾਂ ਬਾਰੇ ਆਲ ਪਾਰਟੀ ਪਾਰਲੀਮੈਂਟਰੀ ਗਰੁੱਪ ਫਾਰ ਸਿੱਖਸ ਦੇ ਵਾਈਸ ਚੇਅਰਮੈਨ ਐਮ ਪੀ ਤਨਮਨਜੀਤ ਸਿੰਘ ਢੇਸੀ ਨੇ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਪੰਜਾਬ ਦੇ ਕਿਸਾਨਾਂ ਦੇ ਹੱਕ 'ਚ ਖੁੱਲ ਕੇ ਵਿਚਾਰਾਂ ਕੀਤੀਆਂ ।ਪੰਜਾਬ ਤੋਂ ਦੋ ਮੁੱਖ ਬੁਲਾਰਿਆਂ ਅਜੈਪਾਲ ਸਿੰਘ ਬਰਾੜ ਅਤੇ ਮਨਧੀਰ ਸਿੰਘ ਨੇ ਪੰਜਾਬ ਦੇ ਮੌਜੂਦਾ ਹਾਲਾਤ ਤੋਂ ਜਾਣੂ ਕਰਵਾਇਆ । ਇਸ ਮੀਟਿੰਗ ਵਿਚ ਸ਼ੈਡੋ ਵਿਕਾਸ ਮੰਤਰੀ ਪ੍ਰੀਤ ਕੌਰ ਗਿੱਲ, ਡਿਪਟੀ ਸਪੀਕਰ ਡੇਮ ਰੋਜੀ, ਸ਼ੈਡੋ ਲੀਡਰ ਵੇਲਰੀ ਵਾਜ, ਐਮ.ਪੀ. ਮਾਰਟਿਨ ਡੌਹਰਟੀ ਹਗਜ, ਐਮ.ਪੀ. ਰੂਥ ਕੈਡਬਰੀ, ਐਮ.ਪੀ. ਮੁਹੰਮਦ, ਐਮ.ਪੀ. ਸੀਮਾ ਮਲਹੋਤਰਾ ਤੋਂ ਇਲਾਵਾ ਬੋਬਿਨੀ ਦੇ ਡਿਪਟੀ ਮੇਅਰ ਰਣਜੀਤ ਸਿੰਘ, ਸਿੱਖ ਫੈਡਰੇਸ਼ਨ ਯੂ.ਕੇ. ਦੇ ਮੁੱਖ ਸਲਾਹਕਾਰ ਦਬਿੰਦਰਜੀਤ ਸਿੰਘ, ਮਾਨਵਜੋਤ ਸਿੰਘ ਢਿੱਲੋਂ, ਜਸ ਸਿੰਘ ਸਿੱਖ ਨੈਟਵਰਕ, ਗੁਰਪ੍ਰੀਤ ਸਿੰਘ ਆਨੰਦ ਮੁੱਖ ਸਕੱਤਰ ਸਿੱਖ ਕੌਾਸਲ ਯੂ ਕੇ , ਬਲਵਿੰਦਰ ਕੌਰ ਸੌਧ ਚੇਅਰ ਆਫ ਸਿੱਖ ਵੂਮੈਨ ਅਲਾਇੰਸ, ਜਸਵੀਰ ਸਿੰਘ ਸਿੱਖ ਪੀ ਏ ਅਤੇ ਨਰਿੰਦਰਜੀਤ ਸਿੰਘ ਮੁੱਖ ਸਤੱਤਰ ਸਿੱਖ ਫੈਡਰੇਸ਼ਨ ਯੂ ਕੇ ਆਦਿ ਨੇ ਹਿੱਸਾ ਲਿਆ । ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਇਨ੍ਹਾਂ ਖੇਤੀਬਾੜੀ ਕਾਨੂੰਨਾਂ ਦਾ ਸਭ ਤੋਂ ਵੱਧ ਅਸਰ ਪੰਜਾਬ 'ਤੇ ਪਵੇਗਾ ਅਤੇ ਵਿਦੇਸ਼ਾਂ ਵਿਚ ਬੈਠਾ ਹਰ ਪੰਜਾਬੀ ਅਤੇ ਖਾਸ ਤੌਰ 'ਤੇ ਸਿੱਖ ਭਾਈਚਾਰੇ ਦੇ ਪਰਿਵਾਰ ਖੇਤੀਬਾੜੀ ਨਾਲ ਸਿੱਧੇ ਜੁੜ ਹੋਏ ਹਨ । ਇਸ ਮੌਕੇ ਕਿਸਾਨਾਂ ਵਲੋਂ ਆਰਥਿਕ ਮੁਸ਼ਕਿਲਾਂ ਕਾਰਨ ਖੁਦਕੁਸ਼ੀਆਂ ਦੇ ਮਾਮਲੇ ਨੂੰ ਵੀ ਉਠਾਇਆ ਗਿਆ ਅਤੇ ਕਿਸਾਨਾਂ ਵਲੋਂ ਆਪਣੀਆਂ ਮੰਗਾਂ ਨੂੰ ਲੈਕੇ ਕੀਤੇ ਜਾ ਰਹੇ ਸੰਘਰਸ ਨੂੰ ਸ਼ਹੀ ਦਸਿਆ।  

ਇੰਗਲੈਂਡ ਦੇ ਸਕੂਲਾਂ 'ਚ ਅਕਸ਼ੈ ਪਾਤਰ ਨੇ ਮੁਫ਼ਤ ਭੋਜਨ ਵੰਡਿਆ

ਵਾਟਫੋਰਡ/ਲੰਡਨ , ਅਕਤੂਬਰ 2020 -(ਗਿਆਨੀ ਰਵਿੰਦਰਪਾਲ ਸਿੰਘ)-

 ਭਾਰਤ 'ਚ ਲੱਖਾਂ ਬੱਚਿਆਂ ਨੂੰ ਭੋਜਨ ਮੁਹੱਈਆ ਕਰਵਾਉਣ ਵਾਲੀ ਸੰਸਥਾ ਅਕਸ਼ੈ ਪਾਤਰ ਨੇ ਇੰਗਲੈਂਡ ਦੇ ਸਕੂਲਾਂ 'ਚ ਮੁਫ਼ਤ ਭੋਜਨ ਵੰਡਿਆ। ਉੱਤਰ ਪੱਛਮੀ ਲੰਡਨ ਦੇ ਵਾਟਫੋਰਡ 'ਚ ਸਥਾਪਿਤ ਆਪਣੇ ਨਵੇਂ ਕਿਚਨ ਤੋਂ ਇਸ ਸੰਸਥਾ ਨੇ ਭੋਜਨ ਵੰਡਣ ਦੀ ਸ਼ੁਰੂਆਤ ਕੀਤੀ। ਮੁੰਬਈ ਤੇ ਅਹਿਮਦਾਬਾਦ ਲਈ ਵਿਕਸਤ ਮਾਡਲ ਤਹਿਤ ਪਕਾਇਆ ਗਿਆ ਗਰਮ ਸ਼ਾਕਾਹਾਰੀ ਖਾਣਾ ਮੰਗਲਵਾਰ ਨੂੰ ਉੱਤਰੀ ਲੰਡਨ 'ਚ ਸਕੂਲਾਂ ਨੂੰ ਭੇਜਿਆ ਗਿਆ।

ਅਕਸ਼ੈ ਪਾਤਰ ਦੇ ਰਸੋਈਏ ਨੇ ਮਿਕਸ ਸ਼ਾਕਾਹਾਰੀ ਪਾਸਤਾ ਤੇ ਫੁੱਲ ਗੋਭੀ ਪਕਾਈ। ਅਕਸ਼ੈ ਪਾਤਰ ਭਾਰਤ 'ਚ ਸਕੂਲਾਂ ਲਈ ਰੋਜ਼ਾਨਾ 18 ਲੱਖ ਭੋਜਨ ਤਿਆਰ ਕਰਦਾ ਹੈ। ਕ੍ਰਿਕਲੇਵੂਡ 'ਚ ਮੋਰਾ ਪ੍ਰਰਾਇਮਰੀ ਸਕੂਲ ਦੇ ਹੈੱਡ ਮਾਸਟਰ ਕੇਟ ਬਾਸ ਨੇ ਭੋਜਨ ਪਕਾਉਣ ਲਈ ਸਮੱਗਰੀ ਇਕੱਠੀ ਕੀਤੀ ਸੀ। ਫਿਲਹਾਲ ਰੋਜ਼ਾਨਾ ਲਿਸੈਸਟਰ ਤੇ ਪੂਰਬੀ ਲੰਡਨ 'ਚ ਵੀ ਅਜਿਹਾ ਰਸੋਈਘਰ ਸਥਾਪਿਤ ਕਰਨ ਦੀ ਯੋਜਨਾ ਬਣਾ ਰਿਹਾ ਹੈ। ਇਹ ਸੰਸਥਾ ਕ੍ਰਿਸਮਸ ਦੀਆਂ ਛੁੱਟੀਆਂ ਦੌਰਾਨ ਸਕੂਲਾਂ 'ਚ ਮੁਫ਼ਤ ਭੋਜਨ ਪਹੁੰਚਾਉਣਾ ਚਾਹੁੰਦੀ ਹੈ।

ਕਾਹਦਾ ਦੁਸਹਿਰਾ! ਕਾਹਦੀ ਦੀਵਾਲੀ!! ✍️ ਸਲੇਮਪੁਰੀ ਦੀ ਚੂੰਢੀ

 ਕਾਹਦਾ ਦੁਸਹਿਰਾ! ਕਾਹਦੀ ਦੀਵਾਲੀ!! 

ਸਾਡੇ ਕਾਹਦਾ ਵੇ ਦੁਸਹਿਰਾ,

ਸਾਡੀ ਕਾਹਦੀ ਵੇ ਦੀਵਾਲੀ!

ਸਾਨੂੰ ਰੱਖਿਆ ਨਪੀੜ,

ਉੱਡੀ ਚਿਹਰਿਆਂ ਦੀ ਲਾਲੀ!

ਸਾਡਾ ਕੱਢਿਆ ਦਿਵਾਲਾ,

ਪੱਲੇ ਰਹਿ ਗਈ ਆ ਪਰਾਲੀ!

ਡਾਕੂ ਪੈਲੀਆਂ ਨੂੰ ਪੈ ਗਏ, 

ਰੋਂਦੇ ਹਲ ਤੇ ਪੰਜਾਲੀ! 

ਬਾਗੀੰ ਖਿੜਦੇ ਨਾ ਫੁੱਲ 

ਜਿਥੇ ਬੇਈਮਾਨ ਮਾਲੀ! 

ਸਾਡੇ ਕਾਹਦਾ ਵੇ ਦੁਸਹਿਰਾ, 

ਸਾਡੀ ਕਾਹਦੀ ਵੇ ਦੀਵਾਲੀ! 

-ਸੁਖਦੇਵ ਸਲੇਮਪੁਰੀ 

09780620233 

25 ਅਕਤੂਬਰ, 2020.

ਮੁੰਡਾ ਜੰਮਣ ਤੋਂ ਪਹਿਲਾਂ ਗੁੜ ਵੰਡਿਆ!✍️ ਸਲੇਮਪੁਰੀ ਦੀ ਚੂੰਢੀ

ਮੁੰਡਾ ਜੰਮਣ ਤੋਂ ਪਹਿਲਾਂ ਗੁੜ ਵੰਡਿਆ!

 ਦੇਸ਼ ਦੇ ਬਿਹਾਰ ਰਾਜ ਵਿਚ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਚੋਣ ਪ੍ਰਚਾਰ ਅਤੇ ਚੋਣ ਬੁਖਾਰ ਸਿਖਰਾਂ 'ਤੇ ਹੈ। ਸਾਰੀਆਂ ਹੀ ਸਿਆਸੀ ਪਾਰਟੀਆਂ ਵਲੋਂ ਵੋਟਰਾਂ ਨੂੰ ਤਰ੍ਹਾਂ ਤਰ੍ਹਾਂ ਦੇ ਸਬਜ-ਬਾਗ ਵਿਖਾਕੇ ਜਿੱਤ ਹਾਸਲ ਕਰਨ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਕੇਂਦਰ ਵਿਚ ਕਾਬਜ ਭਾਰਤੀ ਜਨਤਾ ਪਾਰਟੀ ਵਲੋਂ ਮੁੱਖ ਮੰਤਰੀ ਨਿਤੀਸ਼ ਕੁਮਾਰ ਨਾਲ ਪਹਿਲਾਂ ਦੀ ਤਰ੍ਹਾਂ ਗੱਠਜੋੜ ਕਰਕੇ ਰਾਜ ਭਾਗ ਹਥਿਆਉਣ ਲਈ ਹਰ ਸੰਭਵ ਯਤਨ ਜੁਟਾਏ ਜਾ ਰਹੇ ਹਨ। ਭਾਰਤੀ ਜਨਤਾ ਪਾਰਟੀ ਨੇ ਬਿਹਾਰ ਚੋਣਾਂ ਨੂੰ ਲੈ ਕੇ ਜੋ ਆਪਣਾ ਚੋਣ ਮਨੋਰਥ ਪੱਤਰ ਜਾਰੀ ਕੀਤਾ ਹੈ, ਦੇ ਵਿੱਚ ਬੇਰੁਜ਼ਗਾਰਾਂ ਨੂੰ ਲੱਖਾਂ ਨੌਕਰੀਆਂ ਦੇਣ ਦੀ ਗੱਲ ਕੀਤੀ ਗਈ ਹੈ, ਪਰ ਚੋਣ ਮਨੋਰਥ ਪੱਤਰ ਵਿਚ ਇਸ ਪਾਰਟੀ ਵਲੋਂ ਜੋ ਮਹੱਤਵਪੂਰਨ ਵਾਅਦਾ ਕੀਤਾ ਗਿਆ ਹੈ, ਉਹ ਹੈ, ਬਿਹਾਰ ਦੇ ਲੋਕਾਂ ਨੂੰ ਨਾਮੁਰਾਦ ਬੀਮਾਰੀ ਕੋਰੋਨਾ ਵਾਇਰਸ ਤੋਂ ਬਚਾਉਣ ਲਈ 'ਮੁਫਤ ਵੈਕਸੀਨ' ਲਗਾਉਣਾ ਹੈ। ਭਾਜਪਾ ਵਲੋਂ ਬਿਹਾਰੀਆਂ ਲਈ ਕੀਤਾ ਗਿਆ ਇਹ ਵਾਅਦਾ ਦੇਸ਼ ਦੇ ਲੋਕਾਂ ਅੱਗੇ ਬਹੁਤ ਵੱਡਾ ਗੁੰਝਲਦਾਰ ਸਵਾਲ ਖੜ੍ਹਾ ਕਰ ਗਿਆ ਹੈ। ਦੇਸ਼ ਦੇ ਭੋਲੇ-ਭਾਲੇ ਲੋਕ ਪੁੱਛ ਰਹੇ ਹਨ ਕਿ ਕੀ ਕੋਰੋਨਾ ਵੈਕਸੀਨ ਦੀ ਕੇਵਲ ਬਿਹਾਰ ਨੂੰ ਜਰੂਰਤ ਹੈ? ਕੀ ਦੇਸ਼ ਦੇ ਬਾਕੀ ਸੂਬਿਆਂ ਵਿਚ ਕੋਰੋਨਾ ਦੀ ਬਿਮਾਰੀ ਨਹੀਂ ਹੈ, ਜਾਂ ਕੋਰੋਨਾ ਮੁਕਤ ਹਨ, ਜਾਂ ਉਨ੍ਹਾਂ ਨੂੰ ਜਰੂਰਤ ਨਹੀਂ ਹੈ ਜਾਂ ਫਿਰ ਉਹ ਆਪਣੇ ਆਪ ਦਵਾਈ ਖ੍ਰੀਦਣ ਦੇ ਸਮਰੱਥ ਹਨ?

ਕੀ ਕੋਰੋਨਾ ਵੈਕਸੀਨ ਦੀ ਭਾਰਤ ਨੇ ਖੋਜ ਕਰ ਲਈ ਹੈ, ਜਿਸ ਦੀ ਵਰਤੋਂ ਬਿਹਾਰ ਚੋਣਾਂ ਤੋਂ ਬਾਅਦ ਬਿਹਾਰ ਵਿਚ ਮੁਫਤ ਵੈਕਸੀਨ ਤੋਂ ਸ਼ੁਰੂ ਹੋਵੇਗੀ? ਸੱਚ ਤਾਂ ਇਹ ਹੈ ਕਿ ਸੰਸਾਰ ਵਿੱਚ ਅਜੇ ਤੱਕ ਤਾਂ ਕੋਰੋਨਾ ਵੈਕਸੀਨ ਦੀ ਖੋਜ ਹੀ ਨਹੀਂ ਹੋਈ, ਫਿਰ ਬਿਹਾਰ ਦੇ ਲੋਕਾਂ ਨੂੰ ਕੋਰੋਨਾ ਵੈਕਸੀਨ ਦਾ ਸਬਜ-ਬਾਗ ਕਿਉਂ ਵਿਖਾਇਆ ਗਿਆ ਹੈ? ਕੀ ਬਿਹਾਰ ਦੇ ਲੋਕ ਮੂਰਖ ਹਨ, ਜਿਨ੍ਹਾਂ ਨੂੰ ਇਸ ਵੈਕਸੀਨ ਦੀ ਖੋਜ ਬਾਰੇ ਪਤਾ ਹੀ ਨਹੀਂ ਕਿ ਖੋਜ ਹੋ ਚੁੱਕੀ ਹੈ? ਇਹ ਤਾਂ  'ਮੁੰਡਾ ਜੰਮਣ ਤੋਂ ਪਹਿਲਾਂ ਹੀ ਗੁੜ ਵੰਡੇ ਜਾਣ ਵਾਲੀ ਗੱਲ ਹੋਈ'। ਕੋਰੋਨਾ ਵੈਕਸੀਨ ਦੀ ਖੋਜ ਅਜੇ ਹੋਈ ਨਹੀਂ, ਭਾਜਪਾ ਨੇ ਸਰਿੰਜ-ਸੂਈ ਪਹਿਲਾਂ ਹੀ ਚੁੱਕ ਲਈ ਹੈ! ਭਾਜਪਾ ਵਲੋਂ ਲੱਖਾਂ ਨੌਕਰੀਆਂ ਦਾ ਵਾਅਦਾ ਕੀਤਾ ਗਿਆ ਹੈ, ਜਦਕਿ ਭਾਜਪਾ ਸਰਕਾਰ ਨੇ ਦੇਸ਼ ਵਿਚ ਲੱਖਾਂ ਨੌਕਰੀਆਂ ਦਾ ਭੋਗ ਪਾ ਦਿੱਤਾ ਹੈ! ਪੈਸੇ ਨਹੀਂ, ਫਿਰ ਤਨਖਾਹਾਂ ਕਿਥੋਂ ਦੇਣੀਆਂ ਹਨ? 

ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਬਿਹਾਰ ਇੱਕ ਵਿਸ਼ਾਲ ਰਾਜ ਹੈ, ਖਣਿਜ ਪਦਾਰਥਾਂ ਦਾ ਖਜਾਨਾ ਹੈ, ਜਰਖੇਜ ਧਰਤੀ ਹੈ, ਪਰ ਲੋਕ ਅੱਤ ਦੇ ਗਰੀਬ ਹੋਣ ਕਰਕੇ ਦੇਸ਼ ਦੇ ਹੋਰਨਾਂ ਰਾਜਾਂ ਖਾਸ ਕਰਕੇ ਪੰਜਾਬ, ਹਰਿਆਣਾ, ਦਿੱਲੀ ਸਮੇਤ ਵੱਖ ਵੱਖ ਹਿੱਸਿਆਂ ਵਿੱਚ ਜਾ ਕੇ ਰੋਜੀ ਰੋਟੀ ਲਈ ਧੱਕੇ ਖਾਣ ਲਈ ਮਜਬੂਰ ਹਨ। ਬਿਹਾਰ ਵਿਚ ਘਰ ਘਰ ਵਿਚ ਬੀੜੀ ਉਦਯੋਗ ਹੋਣ ਦੇ ਬਾਵਜੂਦ ਵੀ ਲੋਕ ਦੇਸ਼ ਦੀ ਆਜਾਦੀ ਦੇ 73 ਸਾਲਾਂ ਬਾਅਦ ਭੁੱਖਮਰੀ ਅਤੇ ਗਰੀਬੀ ਨਾਲ ਜੂਝਣ ਲਈ ਮਜਬੂਰ ਹਨ। ਘਰਾਂ ਵਿਚ ਬੀੜੀਆਂ ਬਣਾਕੇ ਵੇਚਣ ਵਾਲੇ ਮਜਦੂਰਾਂ ਦਾ ਕਹਿਣਾ ਹੈ ਕਿ ਸਾਰਾ ਦਿਨ ਕੰਮ ਕਰਨ ਦੇ ਬਾਵਜੂਦ ਉਨ੍ਹਾਂ ਦੀ ਦਿਹਾੜੀ 85 ਰੁਪਏ ਤੋਂ ਵੱਧ ਨਹੀਂ ਪੈਂਦੀ!

-ਸੁਖਦੇਵ ਸਲੇਮਪੁਰੀ

09780620233

24 ਅਕਤੂਬਰ, 2020.

ਖੁੱਲ ਗਏ ਸਕੂਲ, ਸਕੂਲੇ ਚੱਲੀਏ! ✍️ ਸਲੇਮਪੁਰੀ ਦੀ ਚੂੰਢੀ

ਖੁੱਲ ਗਏ ਸਕੂਲ, ਸਕੂਲੇ ਚੱਲੀਏ! 

 

ਚੱਲ ਭੈਣੇ ਜਲਦੀ ਸਕੂਲ ਚੱਲੀਏ!

ਅੱਡੋ-ਅੱਡ ਜਾ ਕੇ ਆਪਾਂ ਸੀਟ ਮੱਲੀਏ!

ਮਾਸਕ ਤੂੰ ਨੱਕ ਮੂੰਹ ਦੇ ਉੱਤੇ ਬੰਨ ਲੈ ।

ਡਾਕਟਰਾਂ ਦੀ ਦੱਸੀ ਹੋਈ ਗੱਲ ਮੰਨ ਲੈ। 

ਸੈਨੀਟਾਈਜ਼ਰ ਦੀ ਸ਼ੀਸ਼ੀ ਹੱਥ ਵਿਚ ਫੜ ਲੈ!

ਟੀਚਰਾਂ ਦੀ ਗੱਲ 'ਤੇ ਅਮਲ ਕਰ ਲੈ।

7 ਮਹੀਨੇ ਹੋਗੇ ਤੈਨੂੰ ਘੁੰਮਦੇ ਕੋਰੋਨਿਆ! 

ਪੁੱਟ ਦੇਣੀ ਜੜ੍ਹ ਤੇਰੀ ਘੋਨਿਆ ਮੋਨਿਆ! 

ਖੁੱਲ੍ਹ ਗਏ ਸਕੂਲ, ਸਕੂਲੇ ਜਾਵਾਂਗੇ। 

ਕਰਾਂਗੇ ਪੜ੍ਹਾਈ, ਚੰਗੇ ਅੰਕ ਪਾਵਾਂਗੇ। 

ਦੂਰ ਦੂਰ ਹੋ ਕੇ ਆਪਾਂ ਕੰਮ ਕਰਾਂਗੇ । 

ਟੀਚਰ ਪੜਾਉਣਗੇ, ਆਪਾਂ ਪੜਾਂਗੇ। 

ਚੱਲ ਵੀਰੇ! ਆਪਾਂ ਸਕੂਲੇ ਚੱਲੀਏ। 

ਸਾਰਿਆਂ ਤੋਂ ਮੂਹਰੇ ਜਾ ਕੇ ਥਾਂ ਮੱਲੀਏ! 

-ਸੁਖਦੇਵ ਸਲੇਮਪੁਰੀ 

09780620233 

ਧੂੰਆਂਖਿਆ ਮੌਸਮ! ✍️ ਸਲੇਮਪੁਰੀ ਦੀ ਚੂੰਢੀ

ਧੂੰਆਂਖਿਆ ਮੌਸਮ! 

ਆਮ ਤੌਰ 'ਤੇ ਦੇਸੀ ਕੱਤਕ 

ਮਹੀਨਾ 'ਪੱਤਝੜ ਦਾ ਮੌਸਮ' ਦੇ ਤੌਰ'ਤੇ ਜਾਣਿਆ ਜਾਂਦਾ ਹੈ ਪਰ ਇਸ ਮਹੀਨੇ ਤੋਂ ਮੌਸਮ ਸੁਹਾਵਣਾ ਹੋਣਾ ਸ਼ੁਰੂ ਹੋ ਜਾਂਦਾ ਹੈ ਅਤੇ ਅੱਤ ਦੀ ਗਰਮੀ ਦੇ ਮੌਸਮ ਦੇ ਸਤਾਇਆਂ ਨੂੰ ਗਰਮੀ ਤੋਂ ਰਾਹਤ ਮਿਲਦੀ ਹੈ ਪਰ ਪਿਛਲੇ ਕੁਝ ਸਾਲਾਂ ਤੋਂ ਕੱਤਕ ਮਹੀਨੇ ਦੇ ਮੌਸਮ ਦੀ ਪਤਝੜ ਰੁੱਤ ਬਦਨਾਮ ਹੋ ਕੇ ਰਹਿ ਗਈ ਹੈ, ਪਰ ਇਸ ਵਾਰੀ ਤਾਂ ਇਹ ਰੁੱਤ  ਹੋਰ ਵੀ ਬਦਨਾਮ ਹੋ ਕੇ ਰਹਿ ਗਈ ਹੈ , ਕਿਉਂਕਿ ਇਹ ਰੁੱਤ ਕਿਸਾਨਾਂ ਲਈ ਝੋਨੇ ਦੀ ਫਸਲ ਦੀ ਕਟਾਈ ਕਰਕੇ ਮੰਡੀ ਸੁੱਟਣ ਦੀ ਰੁੱਤ ਹੁੰਦੀ ਹੈ ਤਾਂ ਜੋ ਉਹ ਆਪਣੇ ਲੈਣੇ-ਦੇਣੇ ਪੂਰੇ ਕਰਕੇ ਅਗਲੀ ਫਸਲ ਕਣਕ ਦੀ ਢੁੱਕਵੇਂ ਸਮੇਂ 'ਤੇ ਬਿਜਾਈ ਕਰ ਸਕਣ। ਪਰ ਇਸ ਵਾਰ ਤਾਂ ਉਹ ਪੁੱਤਾਂ ਵਾਂਗ ਪਾਲੀ ਝੋਨੇ ਦੀ ਫਸਲ ਸਾਂਭਣ ਦੀ ਬਜਾਏ ਆਪਣੀ 'ਮਾਂ' ਵਰਗੀ ਜਮੀਨ ਦੀ ਰਾਖੀ ਲਈ ਸੜਕਾਂ ਉੱਪਰ ਧਰਨੇ ਲਾਉਣ ਲਈ ਮਜਬੂਰ ਹਨ। 

 ਦੇਸੀ ਮਹੀਨੇ ਕੱਤਕ ਦੀ ਸ਼ੁਰੂਆਤ ਹੋ ਚੁੱਕੀ ਹੈ, ਇਹ ਮਹੀਨਾ ਹੀ ਅਸਲ 'ਪਤਝੜ ਰੁੱਤ ' ਦਾ ਮੁੱਖ ਸਮਾਂ ਹੁੰਦਾ ਹੈ ਪਰ ਬੀਤੇ ਕੁਝ ਵਰ੍ਹਿਆਂ ਤੋਂ ਕੱਤਕ ਆਪਣੀ ਅਸਲ ਖੁਸ਼ਕ ਅਤੇ ਸੁਹਾਵਣੇ ਮੌਸਮ ਵਾਲੀ ਹੋੰਦ ਗਵਾ ਚੁੱਕਾ ਹੈ, ਜਿਸ ਕਰਕੇ ਹੁਣ ਕੱਤਕ ਮਹੀਨੇ ਨੂੰ ਖ਼ਤਰਨਾਕ ਧੂੰਆਂਖੇ /ਧੁੰਦ ਵਾਲੇ ਮੌਸਮ ਵਜ੍ਹੋਂ ਜਾਣਿਆ ਜਾਣ ਲੱਗ ਪਿਆ  ਹੈ। ਕੱਤਕ ਮਹੀਨੇ ਦਾ ਮੌਸਮ / ਸਮਾਂ ਉਹ 

 ਸਮਾਂ ਹੁੰਦਾ ਹੈ ਜਦੋਂ ਮਾਨਸੂਨ ਵਾਪਸੀ ਕਰਨ ਤੋਂ ਬਾਅਦ ਬਰਸਾਤਾਂ ਰੁਖਸਤ ਹੋ ਜਾਂਦੀਆਂ ਹਨ ਅਤੇ ਘੱਟ ਗਿਣਤੀ 'ਚ ਕਮਜ਼ੋਰ ਅਤੇ ਮੱਧਮ ਦਰਜੇ ਦੇ ਪੱਛਮੀ ਸਿਸਟਮ ਆਉਣੇ ਸ਼ੁਰੂ ਹੋ ਜਾਂਦੇ ਹਨ। ਅਕਤੂਬਰ ਦੇ ਦੂਜੇ ਅੱਧ ਤੇ ਨਵੰਬਰ' ਚ ਖਿੱਤੇ ਪੰਜਾਬ 'ਚ  ਬਰਸਾਤਾਂ ਦੀ ਔਸਤ ਸਾਲ ਨਾਲੋਂ ਸਭ ਤੋਂ ਘੱਟ ਹੁੰਦੀ ਹੈ। ਲੰਬਾ ਸਮਾਂ ਬਾਰਿਸ਼ ਨਾ ਹੋਣ ਕਾਰਨ ਪ੍ਰਦੂਸ਼ਣ ਦਾ ਪੱਧਰ ਲਗਾਤਾਰ ਉਤਾਂਹ ਚੜ੍ਹਦਾ ਰਹਿੰਦਾ ਹੈ। ਪਰ ਇਸ ਵਾਰ ਕੋਰੋਨਾ ਦੇ ਚੱਲਦਿਆਂ 6-7 ਮਹੀਨੇ ਪੰਜਾਬ ਸਮੇਤ ਸਮੁੱਚੇ ਦੇਸ਼ ਵਿੱਚ ਤਾਲਾਬੰਦੀ ਦਾ ਸਮਾਂ ਰਹਿਣ ਕਰਕੇ ਪ੍ਰਦੂਸ਼ਣ ਦਾ ਪੱਧਰ ਹੇਠਾਂ ਵੱਲ ਗਿਆ ਹੈ। ਮੌਸਮ ਵਿਭਾਗ ਪੰਜਾਬ ਅਨੁਸਾਰ ਅਕਸਰ ਕੱਤਕ ਦਾ ਮਹੀਨਾ ਧੂੰਆਂਖਿਆ ਹੋਣ ਦਾ ਕਾਰਨ ਵੱਡੇ ਪੱਧਰ 'ਤੇ ਪਿਛੇਤੇ ਝੋਨੇ ਦੀ ਪਰਾਲੀ ਸਾੜਨ , ਆਵਾਜਾਈ ਦੇ ਸਾਧਨਾਂ ਦੇ ਧੂੰਏਂ , ਦੇਸ਼ ਦੇ ਪਿੰਡਾਂ, ਸ਼ਹਿਰਾਂ ' ਤੇ ਮਨਾਏ ਜਾਣ ਵਾਲੇ ਤਿਉਹਾਰਾਂ ਦੌਰਾਨ  ਫੂਕੇ ਜਾਂਦੇ ਪਟਾਕਿਆਂ ,  ਖਿੱਤੇ ਪੰਜਾਬ 'ਚ ਮੌਜੂਦ ਫੈਕਟਰੀਆਂ ਵਿਸ਼ੇਸ਼ ਕਰਕੇ  ਦਿੱਲੀ  ਦੀਆਂ ਫੈਕਟਰੀਆਂ ਦੇ ਧੂੰਏਂ ਦੇ ਪ੍ਰਦੂਸ਼ਣ ਕਾਰਨ ਕੁਝ ਦਿਨਾਂ ਲਈ ਖਿੱਤੇ ਪੰਜਾਬ ਸਮੇਤ ਨਾਲ ਪੈੰਦੇ ਬਾਕੀ ਮੈਦਾਨੀ ਰਾਜਾਂ 'ਚ ਖ਼ਤਰਨਾਕ ਧੂੰਏਂ ਦੇ ਬੱਦਲ ਛਾ ਜਾਂਦੇ ਹਨ। 

ਅਸਮਾਨ ਵਿਚ ਧੂੰਏਂ ਦੇ ਬੱਦਲ ਛਾ ਜਾਣ ਕਾਰਨ ਜ਼ਮੀਨੀ ਪੱਧਰ 'ਤੇ ਧੁੱਪ ਦੀ ਮਾਤਰਾ ਘੱਟ ਜਾਂਦੀ ਹੈ ਅਤੇ  ਨਮੀਂ  ' ਚ ਵਾਧਾ ਹੋ ਜਾਂਦਾ ਹੈ।

ਘੱਟਦੇ ਪਾਰੇ ਦਰਮਿਆਨ ਵਧੀ ਹੋਈ ਨਮੀਂ ਧੂੰਏਂ ਨਾਲ ਮਿਲ ਕੇ ਧੂੰਆਂਖੀ ਧੁੰਦ 'ਚ ਤਬਦੀਲ ਹੋ ਜਾਂਦੀ ਹੈ। ਪੱਛਮੀ ਸਿਸਟਮ ਕਾਰਨ ਜਾਂ ਕਿਸੇ ਹੋਰ ਮੌਸਮੀ ਕਾਰਨ ਕਰਕੇ ਨਮ ਦੱਖਣ-ਪੂਰਬੀ ਹਵਾ ਜਦੋਂ ਨਮੀਂ ਲੈ ਕੇ ਪੰਜਾਬ ਪੁੱਜਦੀ ਹੈ ਤਾਂ ਧੁੰਦ ਦੀ ਸਥਿਤੀ ਹੋਰ ਗੰਭੀਰ ਹੋ ਜਾਂਦੀ ਹੈ। ਅਸਲ ਧੂੰਆਂਖੀ ਧੁੰਦ ਦਾ ਇੱਕ ਲੰਬਾ ਦੌਰ ਅਸੀਂ 2017 ਨਵੰਬਰ  'ਚ ਵੇਖ ਚੁੱਕੇ ਹਾਂ।  ਪ੍ਰਦੂਸ਼ਣ/ਧੂੰਆਂਖੀ ਧੁੰਦ ਤੋਂ ਬਚਾਅ ਲਈ ਤੇਜ ਵਗਦੀ ਪੱਛੋੰ  ਜਾਂ ਫਿਰ ਖਿੱਤੇ ਪੰਜਾਬ ਵਿਚ ਬਾਰਸ਼ ਲਈ 1-2 ਤਕੜੇ ਪੱਛਮੀ ਸਿਸਟਮ ਵਰਦਾਨ ਬਣ ਸਕਦੇ ਹਨ। ਖੇਤੀ ਵਿਗਿਆਨੀਆਂ ਦੁਆਰਾ ਝੋਨੇ ਦੀ ਪਰਾਲੀ ਸਾੜਨ ਦੇ ਨੁਕਸਾਨਾਂ ਬਾਰੇ ਲਗਾਤਾਰ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ, ਜਿਸ ਨਾਲ ਪਰਾਲੀ ਸਾੜਨ ਦਾ ਰੁਝਾਨ ਘੱਟਦਾ ਜਾ ਰਿਹਾ ਹੈ। ਸਰਕਾਰ ਵਲੋਂ ਪਰਾਲੀ ਸਾੜਨ ਤੋਂ ਰੋਕਣ ਲਈ ਕਿਸਾਨਾਂ ਵਿਰੁੱਧ ਸਖਤ ਕਾਰਵਾਈ ਕਰਨ ਲਈ ਦਬਾਅ ਵੀ ਬਣਾਇਆ ਜਾ ਰਿਹਾ ਹੈ ਅਤੇ ਜੁਰਮਾਨਾ ਵੀ ਕੀਤਾ ਜਾ ਰਿਹਾ ਹੈ, ਜੋ ਸਰਕਾਰ ਦਾ ਉਚਿਤ ਕਦਮ ਪ੍ਰਤੀਤ ਨਹੀਂ ਹੋ ਰਿਹਾ ਹੈ। ਖੇਤਾਂ ਵਿਚ ਪਰਾਲੀ ਨੂੰ ਸਾੜਨ ਤੋਂ ਬਿਨ੍ਹਾਂ ਟਰੈਕਟਰ ਨਾਲ ਗਾਹ ਕੇ ਖਤਮ ਕਰਨਾ ਕਿਸਾਨਾਂ ਅੱਗੇ ਇੱਕ ਵੱਡੀ ਸਮੱਸਿਆ ਹੈ, ਕਿਉਂਕਿ ਡੀਜ਼ਲ ਦੀਆਂ ਕੀਮਤਾਂ ਬਹੁਤ ਵੱਧ ਚੁੱਕੀਆਂ ਹਨ। ਖੇਤਾਂ ਵਿਚ ਪਰਾਲੀ ਨੂੰ ਗਾਹੁਣ ਲਈ ਕਿਸਾਨ ਦਾ ਖਰਚ ਵੱਧ ਜਾਂਦਾ ਹੈ। ਇਸ ਲਈ ਸਰਕਾਰ ਦਾ ਫਰਜ ਬਣਦਾ ਹੈ ਕਿ ਪਰਾਲੀ ਨੂੰ ਸਾੜਨ ਤੋਂ ਰੋਕਣ ਲਈ ਕਿਸਾਨਾਂ ਨੂੰ ਥੋੜ੍ਹਾ ਬਹੁਤ ਖਰਚ ਦਿੱਤਾ ਜਾਵੇ, ਜਿਸ ਨਾਲ ਉਹ ਖੇਤ ਵਿਚ ਪਰਾਲੀ ਨੂੰ ਅੱਗ ਲਗਾਉਣ ਦੀ ਬਜਾਏ ਟਰੈਕਟਰ ਨਾਲ ਗਾਹ ਦੇਣ। ਇਸ ਤਰ੍ਹਾਂ ਧੂੰਆਂਖੇ ਮੌਸਮ ਤੋਂ ਛੁਟਕਾਰਾ ਮਿਲ ਸਕਦਾ ਹੈ ਅਤੇ ਕੱਤਕ ਮਹੀਨਾ 'ਬਦਨਾਮ' ਸਮੇਂ ਤੋਂ ਵੀ ਛੁਟਕਾਰਾ ਪਾ ਸਕਦਾ ਹੈ ਅਤੇ ਇਸ ਤਰ੍ਹਾਂ ਕੱਤਕ ਮਹੀਨੇ ਦਾ ਸਮਾਂ ਖਿੱਤੇ ਪੰਜਾਬ ਲਈ ਸੁਹਾਵਣਾ ਬਣਕੇ ਮੁੜ ਆਪਣੀ ਪਹਿਲਾਂ ਵਾਲੀ ਹੋਂਦ ਕਾਇਮ ਰੱਖਣ ਵਿਚ ਕਾਮਯਾਬ ਹੋ ਸਕਦਾ ਹੈ ਅਤੇ ਇਸ ਦੇ ਨਾਲ ਹੀ ਕੱਤਕ ਮਹੀਨੇ ਦੇ ਮੱਥੇ 'ਤੇ ਲੱਗਿਆ 'ਬਦਨਾਮ ਸਮਾਂ ' ਦਾ ਕਲੰਕ ਲਹਿ ਸਕਦਾ ਹੈ। ਉਂਜ ਤਾਂ ਇਹ ਇਕ ਕੱਤਕ ਮਹੀਨਾ ਹੀ ਨਹੀਂ ਬਲਕਿ ਦੇਸ਼ ਵਿੱਚ ਰਹਿ ਰਹੇ ਦਲਿਤਾਂ, ਬੋਧੀਆਂ, ਮੁਸਲਮਾਨਾਂ, ਇਸਾਈਆਂ  ਸਿੱਖਾਂ ਤੋਂ ਇਲਾਵਾ ਸਾਰੀਆਂ ਘੱਟ ਗਿਣਤੀਆਂ ਸਮੇਤ ਕਿਸਾਨਾਂ ਲਈ ਹਰ ਪਲ ਹੀ ' ਧੂੰਆਂਖਿਆਂ ਸਮਾਂ ' ਬਣ ਕੇ ਬੀਤ ਰਿਹਾ ਹੈ। 

-ਸੁਖਦੇਵ ਸਲੇਮਪੁਰੀ 

09780620233 

18 ਦਸੰਬਰ, 2020

ਸਾਊਥਾਲ ਵਿਚ ਸ਼ੱਕੀ ਗੈਸ ਧਮਾਕੇ ਵਿਚ ਦੋ ਲੋਕਾਂ ਦੀ ਮੌਤ  

ਲੰਡਨ,ਅਕਤੂਬਰ 2020 -(ਗਿਆਨੀ ਰਵਿਦਰਪਾਲ ਸਿੰਘ )-

 ਪੰਜਾਬੀਆਂ ਦੇ ਗੜ ਸਾਊਥਾਲ ਦੇ ਗੁਰੂ ਨਾਨਕ ਗੁਰਦੁਆਰਾ ਸਾਹਿਬ ਕਿੰਗ ਸਟਰੀਟ ਨੇੜੇ ਇਕ ਦੁਕਾਨ ਵਿਚ ਹੋਏ ਗੈਸ ਧਮਾਕੇ ਨਾਲ ਵੱਡਾ ਨੁਕਸਾਨ ਹੋਇਆ ਹੈ। ਇਹ ਧਮਾਕਾ ਯੂ.ਕੇ. ਦੇ ਸਮੇਂ ਅਨੁਸਾਰ ਸਵੇਰੇ 6:20 ਵਜੇ ਇਕ ਫੋਨਾਂ ਦੀ ਦੁਕਾਨ ਵਿਚ ਹੋਇਆ। ਈਲਿੰਗ, ਸਾਊਥਾਲ ਅਤੇ ਪੱਛਮੀ ਲੰਡਨ ਤੋਂ 40 ਦੇ ਕਰੀਬ ਪਹੁੰਚੇ  ਅੱਗ ਬੁਝਾਊ ਅਮਲੇ ਨੇ ਇਕ ਬੱਚੇ ਸਮੇਤ 5 ਲੋਕਾਂ ਨੂੰ ਸਬੰਧਿਤ ਇਮਾਰਤ ਵਿਚੋਂ ਸੁਰੱਖਿਅਤ ਬਾਹਰ ਕੱਢਿਆ। ਜਦ ਕਿ 2 ਬੱਚਿਆਂ ਸਮੇਤ 16 ਹੋਰ ਲੋਕਾਂ ਨੂੰ ਵੀ ਆਸ ਪਾਸ ਦੀਆਂ ਇਮਾਰਤਾਂ ਵਿਚੋਂ ਸੁਰੱਖਿਅਤ ਥਾਂ 'ਤੇ ਭੇਜਿਆ ਗਿਆ ਹੈ। ਇਸ ਧਮਾਕੇ 'ਚ ਦੋ ਲੋਕਾਂ ਦੀ ਮੌਤ ਹੋਣ ਦੀ ਪੁਸ਼ਟੀ ਕੀਤੀ ਗਈ ਹੈ। ਲੰਡਨ ਫਾਇਰ ਬ੍ਰਿਗੇਡ ਵਲੋਂ ਘਟਨਾ ਸਥਾਨ ਦੀ ਅਜੇ ਜਾਂਚ ਕੀਤੀ ਜਾ ਰਹੀ ਹੈ। ਜਾਂਚ ਅਧਿਕਾਰੀ ਪੋਲ ਮੌਰਗਨ ਨੇ ਕਿਹਾ ਕਿ ਧਮਾਕੇ ਨਾਲ ਕੁਝ ਲੋਕਾਂ ਦੀ ਮੌਤ ਹੋਈ ਹੈ, ਪਰ ਅਜੇ ਇਸ ਬਾਰੇ ਸ਼ਪੱਸ਼ਟ ਨਹੀਂ ਕਿਹਾ ਜਾ ਸਕਦਾ। ਧਮਾਕੇ ਨਾਲ ਦੁਕਾਨ ਦੇ ਅੰਦਰ ਅਤੇ ਬਾਹਰ ਵੱਡਾ ਨੁਕਸਾਨ ਹੋਇਆ ਹੈ। 

ਪੁਲੀਸ ਵੱਲੋਂ ਇਲਾਕੇ ਦੀ ਘੇਰਾਬੰਦੀ ਕਰਕੇ ਧਮਾਕੇ ਦੀ ਜਾਂਚ ਕੀਤੀ ਜਾ ਰਹੀ ਹੈ। ਫੋਨ ਦੀ ਦੁਕਾਨ ਦੇ ਮਾਲਕ ਜਤਿੰਦਰ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਉਹ ਸਦਮੇ ’ਚ ਹੈ ਅਤੇ ਉਸ ਦਾ ਸਾਰਾ ਕੁਝ ਤਬਾਹ ਹੋ ਗਿਆ ਹੈ। ਫੋਨ ਦੁਕਾਨ ਦੇ ਮਾਲਕ ਜਤਿੰਦਰ ਸਿੰਘ ਨੇ ਕਿਹਾ ਕਿ ਉਸ ਨੂੰ ਗੁਆਂਢੀ ਨੇ ਫੋਨ ਕਰਕੇ ਸੂਚਿਤ ਕੀਤਾ। ਉਸਨੇ ਅਗੇ ਕਿਹਾ ਕਿ ਉਸ ਨੂੰ ਗੁਆਂਢੀ ਨੇ ਫੋਨ ਕਰਕੇ ਸੂਚਿਤ ਕੀਤਾ। ਮੈਂ ਰਾਤ ਦੁਕਾਨ ਬੰਦ ਕਰਕੇ ਗਿਆ ਸੀ। 

ਇੰਗਲੈਂਡ ਦੇ ਤਿੰਨ ਰੈਸਟੋਰੈਂਟ 'ਚ ਜ਼ਹਿਰੀਲਾ ਪਦਾਰਥ ਛਿੜਕਣ ਨਾਲ 15 ਲੋਕ ਜ਼ਖ਼ਮੀ

ਬਰਮਿੰਘਮ, ਅਕਤੂਬਰ 2020 -(ਗਿਆਨੀ ਰਵਿਦਰਪਾਲ ਸਿੰਘ)-

 ਇੰਗਲੈਂਡ ਦੇ ਬੈਸਟ ਮਿਡਲੈਂਡ੍ਰਸ 'ਚ ਬਲੈਕ ਕੰਟਰੀ ਇਲਾਕੇ 'ਚ ਤਿੰਨ ਰੈਸਟੋਰੈਂਟ 'ਚ ਮੰਗਲਵਾਰ ਸ਼ਾਮ ਨੂੰ ਜ਼ਹਿਰੀਲੇ ਗੈਸ ਰੂਪੀ ਪਦਾਰਥ ਦੇ ਛਿੜਕਣ ਨਾਲ ਭਗਦੜ ਵਰਗੀ ਸਥਿਤੀ ਹੋ ਗਈ। ਇਸ 'ਚ ਇਕ ਵਿਅਕਤੀ ਨੂੰ ਤਤਕਾਲ ਹਸਪਤਾਲ 'ਚ ਭਰਤੀ ਕੀਤਾ ਗਿਆ। ਉਸ ਦੇ ਸਾਹ ਲੈਣ 'ਚ ਤਕਲੀਫ਼ ਸੀ ਇਸ ਦੇ ਨਾਲ ਹੀ ਹੋਰਨਾਂ ਲੋਕਾਂ ਦਾ ਵੀ ਇਲਾਜ ਕੀਤਾ ਗਿਆ। 

ਇਸ ਪੇਪਰ ਸਪਰੇ ਕਰਨ ਵਾਲੇ 20 ਸਾਲਾਂ ਵਿਅਕਤੀ ਨੂੰ ਪੁਲਿਸ ਵਲੋਂ ਗਿਰਫ਼ਤਾਰ ਕੀਤਾ ਗਿਆ ਹੈ।

ਘਟਨਾ ਦੇ ਤੁਰੰਤ ਬਾਅਦ ਪੁਲਿਸ ਪੈਰਾ ਮੈਡੀਕਲ ਤੇ ਵਿਗਿਆਨੀਆਂ ਨੂੰ ਸ਼ਾਮ 7 ਵਜੇ ਦੇ ਬਾਅਦ ਬੁਲਾਇਆ ਗਿਆ ਹੈ ਤੇ ਇਸ ਦੇ ਬਾਅਦ ਰੈਸਟੋਰੈਂਟ ਤੇ ਸੁਪਰਮਾਰਕੀਟ ਬੰਦ ਕਰ ਦਿੱਤਾ ਗਿਆ। ਸਾਰੇ ਵਪਾਰਕ ਕੈਂਟ ਸਟ੍ਰੀਟ 'ਤੇ ਹਨ, ਜਿਸ 'ਚ ਟੈਸਕੋ ਤੇ ਪੀਜ਼ਾ ਹੱਟ ਤੋਂ ਮੈਕਡਾਨਲਸ ਲਗਪਗ 50 ਮੀਟਰ ਥੱਲੇ ਹਨ। ਉਹ ਸਾਰੇ ਰੈਸਟੋਰੈਂਟ ਮੰਗਲਵਾਰ ਸ਼ਾਮ ਨੂੰ ਬੰਦ ਕਰ ਦਿੱਤੇ ਗਏ। ਪੁਲਿਸ ਆਪਣੀ ਕਾਰਵਾਹੀ ਵਿਚ ਜੁਟੀ ਹੋਈ ਹੈ।

UK ਸਤਿਕਾਰ ਕਮੇਟੀ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੇ ਨਿਰਾਦਰ ਨੂੰ ਰੋਕਣ ਲਈ ਕੁਸ ਜਰੂਰੀ ਸੁਜਾਅ

ਇੰਗਲੈਂਡ ਦੀ ਧੰਨ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਸਤਿਕਾਰ ਕਮੇਟੀ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੇ ਨਿਰਾਦਰ ਨੂੰ ਰੋਕਣ ਲਈ ਕੁਸ ਜਰੂਰੀ ਸੁਜਾਅ

ਬਰਮਿੰਘਮ, ਅਕਤੂਬਰ 2020 -(ਗਿਆਨੀ ਰਵਿਦਰਪਾਲ ਸਿੰਘ )-

ਸਤਿਕਾਰ ਕਮੇਟੀ ਇੰਗਲੈਂਡ ਜਿਨ੍ਹਾਂ ਬਹੁਤ ਕਰੜੀ ਮੇਹਨਤ ਦੇ ਨਾਲ ਇੰਗਲੈਂਡ ਅੰਦਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਜੋ ਜੇਹਲਾਂ ਜਾ ਕੋਰਟਾਂ ਅੰਦਰ ਮਜੂਦ ਸਨ ਨੂੰ ਇਕ ਜਗਾ ਉਪਰ ਸਤਿਕਾਰ ਸਹਿਤ ਲਿਆ ਕੇ ਸੇਵਾ ਸੰਭਾਲ ਦਾ ਬੀੜਾ ਚੁੱਕਿਆ ਹੋਇਆ ਹੈ ਅੱਜ ਓਹਨਾ ਵਲੋਂ ਸ਼੍ਰੋਮਣੀ ਪ੍ਰਬੰਧਕ ਕਮੇਟੀ ਅਤੇ ਹੋਰ ਜੁਮੇਵਾਰ ਸਖਸਿਤਾ ਨੂੰ ਗੁਰੂ ਸਾਹਿਬ ਦੇ ਨਿਰਾਦਰ ਨੂੰ ਰੋਕਣ ਲਈ ਕੁਸ ਸੁਜਾ ਦਿਤੇ ਹਨ । ਜਿਨ੍ਹਾਂ ਦਾ ਵਿਸਤਾਰ ਪੂਰਬਕ ਵਰਨ ਅਸੀਂ ਸਾਜਾ ਕਰ ਰਹੇ ਹਾਂ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ||

ਗੁਰੂ ਪਿਆਰੇ ਖਾਲਸਾ ਜੀ, ਜੇਕਰ ਆਪਾਂ ਸਾਰੇ ਰਲ ਕੇ ਈਮਨਦਾਰੀ ਨਾਲ ਧੰਨ ਸ੍ਰੀ ਗੁਰੂ ਗਰੰਥ ਸਾਹਿਬ ਜੀ ਮਹਾਂਰਾਜ ਦੇ ਪਾਵਨ ਸਰੂਪਾਂ ਦੀ ਬੇਅਦਬੀ ਨੂੰ ਮੁਕੰਮਲ ਰੋਕਣਾ ਚਾਹੁੰਦੇ ਹਾਂ ਤਾਂ ????

 ਦਾਸਰਿਆਂ ਦੀਆਂ ਬੇਨਤੀਆਂ ਉੱਪਰ ਧਿਆਨ ਦਿਉ ਜੀ 

 

1)  ਧੰਨ ਸ੍ਰੀ ਗੁਰੂ ਗਰੰਥ ਸਾਹਿਬ ਜੀ ਮਹਾਂਰਾਜ ਜੀ ਦੇ ਪਾਵਨ ਸਰੂਪਾਂ ਦੀ ਨਵੀਂ ਛਪਵਾਈ ਉੱਪਰ ਮੁਕੰਮਲ ਰੋਕ ਲੱਗੇ | ਪਹਿਲਾਂ ਤੋਂ ਹੀ ਸੁਭਾਇਮਾਨ ਲੱਖਾਂ ਹੀ ਪਾਵਨ ਸਰੂਪਾਂ ਦੀ ਸੇਵਾ ਸੰਭਾਲ ਕੀਤੀ ਜਾਵੇ |

 

2)   ਧੰਨ ਸ੍ਰੀ ਗੁਰੂ ਗਰੰਥ ਸਾਹਿਬ ਜੀ ਮਹਾਂਰਾਜ ਜੀ ਦੇ ਪਾਵਨ ਸਰੂਪਾਂ ਨੂੰ ਅਗ਼ਨ ਭੇਂਟ ਕਰਨ ਵਾਲੇ ਅੰਗੀਠੇ ਤੁਰੰਤ ਅਤੇ ਹਮੇਸ਼ਾਂ ਵਾਸਤੇ ਬੰਦ ਕਰ ਦਿੱਤੇ ਜਾਣੇ ਚਾਹੀਦੇ ਹਨ ਕਿਉਂਕਿ ਹਰ ਇੱਕ ਪਾਵਨ ਬਿਰਧ ਸਰੂਪ ਦੀ ਨਵੀਂ ਤਕਨੀਕ ਨਾਲ ਸੇਵਾ ਹੋ ਸਕਦੀ ਹੈ | ਪਾਵਨ ਬਿਰਧ ਸਰੂਪ ਨਵੇਂ ਸਰੂਪਾਂ ਵਾਂਗ ਤਿਆਰ ਬਰ ਤਿਆਰ ਹੋ ਸਕਦੇ ਹਨ |

 

3) ਮਾਝੇ,ਮਾਲਵੇ,ਦੁਆਬੇ ਵਿੱਚ ਤਿੰਨ ਵੱਡੇ ਸ੍ਰੀ ਸੱਚਖੰਡ ਸਾਹਿਬ ( ਸੁੱਖਆਸਣ ਅਸਥਾਨ) ਬਣਾਉਣੇ ਚਾਹੀਦੇ ਹਨ ਜਿੰਨਾ ਵਿੱਚ 500 ਤੋਂ 1000 ਪਲੰਘ ਤੱਕ ਲਗਾ ਕਰਕੇ ਨੇੜ੍ਹਲੇ ਇਲਾਕਿਆਂ ਦੇ ਗੁਰਦਵਾਰਾ ਸਾਹਿਬ ਵਿੱਚੋਂ ਲੋੜ ਤੋਂ ਵਾਧੂ ਪਾਵਨ ਸਰੂਪ ਇੱਕਤਰ ਕਰਕੇ ਉੰਨਾ ਦੀ ਸੇਵਾ ਸੰਭਾਲ ਕਰਨੀ ਚਾਹੀਦੀ ਹੈ|

 

4)  ਗੁਟਕਾ ਸਾਹਿਬ, ਪੋਥੀ ਸਾਹਿਬ ਅਤੇ ਗੁਰਬਾਣੀ ਨਾਲ ਸੰਬੰਧਿਤ ਹੋਰ ਲਿਟਰੇਚਰ ਛਾਪਣ ਦੇ ਅਧਿਕਾਰ ਕੇਵਲ ਸ਼੍ਰੋਮਣੀ ਕਮੇਟੀ ਕੋਲ ਹੀ ਹੋਂਣੇ ਚਾਹੀਦੇ ਹਨ | ਨਿੱਜੀ ਪ੍ਰਿੰਟਿੰਗ ਪ੍ਰੈਸਾਂ ਉੱਪਰ ਪਾਵਨ ਗੁਰਬਾਣੀ ਦੀ ਛਪਾਈ ਮੁਕੰਮਲ ਤੌਰ ਤੇ ਬੰਦ ਹੋਂਣੀ ਚਾਹੀਦੀ ਹੈ |

 

5)  ਸਤਿਗੁਰੂ ਸਾਹਿਬ ਜੀ ਦੇ ਪਾਵਨ ਸਰੂਪ ਜੇਕਰ ਵਿਦੇਸ਼ ਜਾਂਣੇ ਹੋਣ ਤਾਂ ਪੂਰੇ ਅਦਬ ਸਤਿਕਾਰ ਅਤੇ ਮਾਣ ਮਰਿਯਾਦਾ ਨਾਲ ਪ੍ਰਬੰਧ ਹੋਣੇ ਚਾਹੀਦੇ ਹਨ |

  

ਜੇਕਰ ਆਪ ਜੀ ਨੂੰ ਕੋਈ ਵੀ ਜਾਣਕਾਰੀ ਚਾਹੀਦੀ ਹੋਵੇ ਤਾਂ ਸੰਪਰਕ ਕਰ ਸਕਦੇ ਹੋ ਜੀ |   0044 7469469789 ਸਤਿਕਾਰ ਕਮੇਟੀ ਯੂਕੇ 

ਕੋਰੋਨਾ ਦੀ ਹੋਂਦ ਨੂੰ ਨਾ ਮੰਨਣ ਵਾਲੇ ਫਿੱਟਨੈੱਸ ਸਟਾਰ ਦੀ ਕੋਰੋਨਾ ਕਾਰਨ ਮੌਤ

 

ਮਾਨਚੈਸਟਰ, ਅਕਤੂਬਰ 2020 -(ਗਿਆਨੀ ਅਮਰੀਕ ਸਿੰਘ ਰਾਠੌਰ)-

33 ਸਾਲਾ ਯੂਕ੍ਰੇਨੀਅਨ ਫਿਟਨੈੱਸ ‘ਸਟਾਰ’ ਜਿਸ ਨੇ ਕਿਹਾ ਸੀ ਕਿ ਦੁਨੀਆ ਵਿੱਚ ਕਰਨਾ ਨਾਂ ਦੀ ਕੋਈ ਚੀਜ਼ ਨਹੀਂ ਹੈ, ਦੀ ਕਰੋਨਾ ਕਾਰਨ ਮੌਤ ਹੋ ਗਈ। ਦਮਿੱਤਰੀ ਸਤੁਜ਼ੁਕ ਨੂੰ ਹਾਲ ਹੀ ਵਿਚ ਤੁਰਕੀ ਦੀ ਯਾਤਰਾ ਦੌਰਾਨ ਵਾਇਰਸ ਹੋਇਆ ਸੀ। ਉਸ ਦੀ ਸਾਬਕਾ ਪਤਨੀ ਸੋਫੀਆ ਸਤੁਜ਼ੁਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਵਿੱਚ ਇਸ ਮੌਤ ਦੀ ਪੁਸ਼ਟੀ ਕੀਤੀ ਹੈ। ਉਸ ਨੂੰ ਜਦੋਂ ਹਸਪਤਾਲ ਵਿੱਚ ਲਿਆਂਦਾ ਗਿਆ ਸੀ ਤਾਂ ਉਸ ਦੀ ਹਾਲਤ ਕਾਫ਼ੀ ਗੰਭੀਰ ਸੀ। ਉਸ ਦਾ ਦਿਲ ਠੀਕ ਕੰਮ ਨਹੀਂ ਸੀ ਕਰ ਰਿਹਾ। ਉਸ ਨੇ ਲਿਖਿਆ, "ਮੈਂ ਉਸ ਨੂੰ ਬਚਾਉਣ ਲਈ ਸਭ ਕੁਝ ਕੀਤਾ ਤਾਂ ਜੋ ਮੇਰੇ ਤਿੰਨ ਬੱਚਿਆਂ ਦਾ ਪਿਤਾ ਜਿਊਂਦਾ ਰਹੇ ਪਰ ਸਾਰਾ ਕੁੱਝ ਮੇਰੇ ਵੱਸ ਵਿੱਚ ਨਹੀਂ ਸੀ।”

ਇੱਕ ਕੁੜੀ!✍️ ਸਲੇਮਪੁਰੀ ਦੀ ਚੂੰਢੀ -

 ਇੱਕ ਕੁੜੀ!

ਇੱਕ ਕੁੜੀ ਮੈਂ ਤੱਕੀ,

ਪੈਰਾਂ ਤੋਂ ਨੰਗੀ,

ਸਿਰ ਤੋਂ ਕੱਜੀ,

ਖੜੀ ਸੀ ਪਗਡੰਡੀ ਦੇ ਕਿਨਾਰੇ!

ਮੈਂ ਸੋਚਿਆ

ਕੋਈ ਵੇਸਵਾ ਏ,

ਜਿਹੜੀ ਉਡੀਕ ਰਹੀ ਆ

ਕਿਸੇ ਗਾਹਕ ਨੂੰ!

ਉਸ ਕੁੜੀ ਨੇ

ਨੀਵੀਂ ਪਾ ਕੇ 

ਥੋੜਾ ਸ਼ਰਮਾਕੇ 

ਦੱਸਿਆ -

ਮੈਂ -

ਇੱਕ ਆਮ ਕੁੜੀ ਆਂ। 

ਪਰ ਬਦਨਾਮ ਕੁੜੀ ਆਂ!

ਮੈਂ -

ਵੇਸਵਾ ਨਹੀਂ

ਪਰ ਵੇਸਵਾ ਨਾਲੋਂ ਵੱਧ ਬਦਨਾਮ ਕੁੜੀ ਆਂ!

ਉਸ ਕੁੜੀ ਨੇ

ਨਿੰਮੋਝੋਣੀ ਜਿਹੀ ਹੋ ਕੇ 

ਕਿਹਾ -

ਮੈਂ  ਕਦੀ ਰਾਜਿਆਂ 

ਮਹਾਰਾਜਿਆਂ ਦੀ 

ਪਟਰਾਣੀ ਸੀ! 

ਸ਼ਾਹੀ ਦਰਬਾਰਾਂ ਦੀ 

ਰਾਣੀ  ਸੀ! 

ਪਰ-

ਹੁਣ ਜਣਾ ਖਣਾ ਈ

ਮੈਂਨੂੰ ਆਪਣੀ ਤੀਵੀਂ 

ਬਣਾ ਬੈਠਦਾ ਏ! 

ਮੰਤਰੀਆਂ, ਸੰਤਰੀਆਂ 

 ਤੋਂ ਲੈ ਕੇ 

ਦਫਤਰਾਂ ਦੇ ਚਪੜਾਸੀ ਤੱਕ 

ਮੇਰੇ ਨਾਲ 

'ਹਮਬਿਸਤਰ' ਹੋਣਾ 

ਆਪਣਾ ਕਰਮ , 

ਆਪਣਾ ਧਰਮ, 

ਸਮਝਦੇ ਨੇ! 

ਤੇ - 

ਉਹ ਮੈਨੂੰ ਪਾਉਣ ਲਈ 

ਹਿੱਕ ਨਾਲ ਲਾਉਣ ਲਈ 

ਭੁੱਲ ਜਾਂਦੇ ਨੇ 

'ਆਪਣਾ ਧਰਮ' 

ਜਿਸ ਦੇ ਨਾਂ ਦੀ 

ਉਹ ਸਵੇਰੇ ਉੱਠ ਕੇ 'ਮਾਲਾ' ਫੇਰਦੇ ਨੇ! 

ਉਸ ਕੁੜੀ ਨੇ 

ਆਪਣਾ ਥਾਂ ਟਿਕਾਣਾ, 

ਦੱਸਦਿਆਂ ਕਿਹਾ - 

 ਹਰ ਥਾਂ ਮੈਂ ਵਸਦੀ ਆਂ! 

ਰੱਬ ਦੁਆਰੇ ਨੱਚਦੀ ਆ! 

ਪਿੰਡ ਤੋਂ ਦਿੱਲੀ ਤੀਕਰ

 ਮੇਰਾ ਹੀ ਬਸ ਵਾਸਾ ਏ!

ਰੱਬ ਤੋਂ ਵੀ ਬਲਵਾਨ ਬੜੀ ਆਂ

ਸੱਭ ਮੇਰਾ ਖੇਡ ਤਮਾਸ਼ਾ ਏ

ਮੈਂ ਪਗਡੰਡੀਆਂ, 

ਸੜਕਾਂ, 

ਚੌਕਾਂ 'ਚ ਸ਼ਰੇਆਮ ਖੜਦੀ ਆਂ! 

 ਹਰ ਦਫਤਰ ਵਿਚ 

ਵੜਦੀ ਆਂ! 

ਹਰ ਚਿਹਰੇ ਨੂੰ 

ਪੜ੍ਹਦੀ ਆਂ! 

ਮੌਜ ਮਸਤੀਆਂ 

ਕਰਦੀ ਆਂ! 

ਨਾ ਕਿਸੇ ਤੋਂ 

ਡਰਦੀ ਆਂ!  

 ਨੰਗੀ  ਹੋ ਕੇ 

ਮਿਲਦੀ ਆਂ! 

ਸ਼ਰੇਆਮ ਫਿਰਦੀ ਆਂ! 

ਉਸ ਕੁੜੀ ਨੇ 

 ਫੜ ਕੇ  ਬਾਂਹ! 

ਦੱਸਿਆ ਮੈਨੂੰ ਆਪਣਾ ਨਾਂ! 

 ਤੇ - 

ਉੱਚੀ ਉੱਚੀ ਚੀਕਣ ਲੱਗੀ!

ਆਪਣਾ ਨਾਂ ਦੱਸਣ ਲੱਗੀ!   

ਮੇਰਾ ਨਾਂ ਹੈ - 

ਰਿਸ਼ਵਤ! ਰਿਸ਼ਵਤ!! ਰਿਸ਼ਵਤ!!! 

-ਸੁਖਦੇਵ ਸਲੇਮਪੁਰੀ 

09780620233 

15 ਅਕਤੂਬਰ, 2020

ਬਿ੍ਟੇਨ ਗੋਰਮਿੰਟ ਨੇ ਕੋਰੋਨਾ ਨਾਲ ਨਿਪਟਣ ਲਈ ਤਿੰਨ ਪੱਧਰੀ ਯੋਜਨਾ ਦਾ ਐਲਾਨ

ਲੰਡਨ, ਅਕਤੂਬਰ 2020 -(ਗਿਆਨੀ ਰਵਿਦਰਪਾਲ ਸਿੰਘ)-

ਬਿ੍ਟੇਨ ਵਿਚ ਦੂਜੇ ਦੌਰ ਦੀ ਕੋਰੋਨਾ ਮਹਾਮਾਰੀ ਨਾਲ ਨਿਪਟਣ ਲਈ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਇਕ ਤਿੰਨ ਪੱਧਰੀ ਯੋਜਨਾ ਦਾ ਐਲਾਨ ਕੀਤਾ ਹੈ। ਇਸ ਤਹਿਤ ਲਿਵਰਪੂਲ ਸ਼ਹਿਰ ਨੂੰ ਸਭ ਤੋਂ ਵੱਧ ਜੋਖ਼ਮ ਵਾਲੇ ਥਾਵਾਂ ਦੀ ਸੂਚੀ ਵਿਚ ਰੱਖਿਆ ਗਿਆ ਹੈ। ਇੱਥੇ ਪਬ, ਜਿਮ ਅਤੇ ਕੈਸੀਨੋ ਬੰਦ ਰਹਿਣਗੇ। ਇਸ ਯੂਰਪੀ ਦੇਸ਼ ਵਿਚ ਬੀਤੇ 24 ਘੰਟਿਆਂ ਦੌਰਾਨ ਕਰੀਬ 14 ਹਜ਼ਾਰ ਨਵੇਂ ਮਾਮਲੇ ਸਾਹਮਣੇ ਆਏ। ਇਸ ਨਾਲ ਕੋਰੋਨਾ ਪ੍ਰਭਾਵਿਤ ਲੋਕਾਂ ਦਾ ਕੁਲ ਅੰਕੜਾ ਛੇ ਲੱਖ 17 ਹਜ਼ਾਰ ਤੋਂ ਜ਼ਿਆਦਾ ਹੋ ਗਿਆ। ਹੁਣ ਤਕ ਕੁਲ 42 ਹਜ਼ਾਰ 825 ਪੀੜਤਾਂ ਦੀ ਮੌਤ ਹੋਈ ਹੈ।

ਪ੍ਰਧਾਨ ਮੰਤਰੀ ਜੌਨਸਨ ਨੇ ਸੋਮਵਾਰ ਨੂੰ ਕਿਹਾ ਕਿ ਦੇਸ਼ ਅਹਿਮ ਦੌਰ ਵਿਚ ਹੈ। ਸਥਾਨਕ ਨਿਯਮਾਂ ਨੂੰ ਲੈ ਕੇ ਉਭਰੇ ਭਰਮ ਨੂੰ ਦੂਰ ਕਰਨ ਲਈ ਕੌਮੀ ਪੱਧਰ 'ਤੇ ਇਕ ਤਿੰਨ ਪੱਧਰੀ ਯੋਜਨਾ ਤਿਆਰ ਕੀਤੀ ਗਈ ਹੈ। ਇਸ ਨੂੰ ਤਿੰਨ ਪੜਾਵਾਂ ਵਿਚ ਲਾਗੂ ਕੀਤਾ ਜਾਵੇਗਾ। ਜੌਨਸਨ ਨੇ ਕਿਹਾ ਕਿ ਨਵੀਂ ਵਿਵਸਥਾ ਦਾ ਟੀਚਾ ਬਿਨਾਂ ਲਾਕਡਾਊਨ ਕੀਤੇ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਬਚਾਉਣਾ ਹੈ। ਇਸ ਯੋਜਨਾ ਵਿਚ ਖ਼ਤਰੇ ਦੇ ਲਿਹਾਜ਼ ਤੋਂ ਤਿੰਨ ਸ਼੍ਰੇਣੀਆਂ ਬਣਾਈਆਂ ਗਈਆਂ ਹਨ। ਇੰਗਲੈਂਡ ਦੇ ਵੱਖ-ਵੱਖ ਖੇਤਰਾਂ ਨੂੰ ਇਨ੍ਹਾਂ ਸ਼੍ਰੇਣੀਆਂ ਵਿਚ ਰੱਖਿਆ ਗਿਆ ਹੈ। ਇੱਥੇ ਉਨ੍ਹਾਂ ਥਾਵਾਂ ਨੂੰ ਸਭ ਤੋਂ ਵੱਧ ਜੋਖ਼ਮ ਦੀ ਸ਼੍ਰੇਣੀ ਵਿਚ ਰੱਖਿਆ ਗਿਆ ਹੈ ਜਿੱਥੇ ਸਭ ਤੋਂ ਵੱਧ ਕੋਰੋਨਾ ਦੇ ਮਰੀਜ਼ ਮਿਲ ਰਹੇ ਹਨ। ਘੱਟ ਜੋਖ਼ਮ ਵਾਲੇ ਇਲਾਕਿਆਂ ਵਿਚ 10 ਵਜੇ ਪਿੱਛੋਂ ਪਬ ਅਤੇ ਰੈਸਤਰਾਂ ਨਹੀਂ ਖੁੱਲ੍ਹਣਗੇ। ਛੇ ਲੋਕਾਂ ਤੋਂ ਜ਼ਿਆਦਾ ਲੋਕਾਂ ਦੇ ਇਕੱਠੇ ਹੋਣ 'ਤੇ ਰੋਕ ਰਹੇਗੀ। ਉੱਚ ਖ਼ਤਰੇ ਵਾਲੇ ਥਾਵਾਂ 'ਤੇ ਇਨ੍ਹਾਂ ਪਾਬੰਦੀਆਂ ਦੇ ਨਾਲ ਹੀ ਗੁਆਂਢ ਦੇ ਲੋਕਾਂ ਦੇ ਮਿਲਣ-ਜੁਲਣ 'ਤੇ ਰੋਕ ਲਗਾਈ ਗਈ ਹੈ ਜਦਕਿ ਸਭ ਤੋਂ ਵੱਧ ਜੋਖ਼ਮ ਵਾਲੇ ਇਲਾਕਿਆਂ ਵਿਚ ਪਬ, ਜਿਮ ਅਤੇ ਕੈਸੀਨੋ ਵੀ ਬੰਦ ਰਹਿਣਗੇ।

ਗਿਆਨੀ ਅਮਰੀਕ ਸਿੰਘ ਰਾਠੌਰ ਨੂੰ ਸਿੱਖ ਕੌਂਸਲ ਯੂ ਕੇ ਦੇ ਸਰਬਸੰਮਤੀ ਨਾਲ ਮੈਂਬਰ ਲੈਣ ਤੇ ਭਾਟ ਸੰਗਤ ਵਿਚ ਖੁਸ਼ੀ ਦੀ ਲਹਿਰ

ਮਾਨਚੈਸਟਰ, ਅਕਤੂਬਰ 2020 -( ਜਸਬੀਰ ਸਿੰਘ ਭਾਕੜ ਪੀਟਰਬਰੋ ਯੂਕੇ)-  ਓਰਿਜਿਨਲ ਸਿੱਖ ਕੌਂਸਲ ਯੂਕੇ ਦੇ ਨਵੀ ਪ੍ਰਬੰਧ ਕਮੇਟੀ ਲਈ ਚੁਣੇ ਗਏ ਆਹੁਦੇਦਾਰਾਂ ਦੇ ਨਾਲ 13 ਜਥੇਦਾਰਾਂ ਦੇ ਪੈਨਲ ਵਿਚ  ਗਿਆਨੀ ਅਮਰੀਕ ਸਿੰਘ ਜੀ ਰਠੌਰ ਨੂੰ ਵੀ ਸਭ ਮੈਂਬਰਾਂ ਵਲੋਂ ਸਰਬਸੰਮਤੀ ਨਾਲ ਯੂਕੇ ਵਿੱਚ ਸਿੱਖ ਕੌਮ ਦੀ ਅਗਵਾਈ ਲਈ ਜਥੇਦਾਰ ਜੀ ਦੀ ਪਦਵੀ ਤੇ ਸੇਵਾ ਕਰਨ ਲਈ ਸੌਪੀ ਗਈ। ਗਿਆਨੀ ਅਮਰੀਕ ਸਿੰਘ ਜੀ ਰਠੌਰ ਜੋ ਕਿ ਪਹਿਲਾਂ ਹੀ ਭਾਟ ਸਿੱਖ ਭਾਈਚਾਰੇ ਦੀ ਸ਼੍ਰੋਮਣੀ ਸੰਸਥਾ ਗੁਰਦੁਆਰਾ ਭਾਟ ਸਿੱਖ ਕੌਂਸਲ ਯੂਕੇ ਦੀ ਵਰਕਿੰਗ ਕਮੇਟੀ ਦੇ ਮੈਂਬਰ ਦੀ ਸੇਵਾ ਨਿਭਾਅ ਰਹੇ ਹਨ ਨੇ ਦੱਸਿਆ ਕਿ ਉਹ ਸਿੱਖ ਕੌਮ ਦੀ ਮਹਾਨ ਪ੍ਰੰਪਰਾ “ਜਥੇਦਾਰ ਜੀ” ਦੇ ਅਹੁਦੇ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਓਟ ਆਸਰਾ ਲੈ ਕੇ ਅਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਰਬਉੱਚਤਾ ਨੂੰ ਸਮਰਪਿਤ ਹੋ ਕੇ ਸਮੂੱਚੇ ਨਾਨਕ ਨਾਮ ਲੇਵਾ ਸਿੱਖ ਭਾਈਚਾਰੇ ਯੂਕੇ ਅਤੇ ਵੈਸਟਰਨ ਯੂਰਪ ਦੀ ਸੇਵਾ ਬੜੀ ਸ਼ਰਧਾ ਭਾਵਨਾ ਅਤੇ ਜੂਮੇਵਾਰੀ ਨਾਲ ਨਿਭਾਉਣਗੇ ਅਤੇ ਸਿੱਖ ਕੌਮ ਵਿੱਚ ਏਕਤਾ ਭਾਈਚਾਰਕ ਸਾਂਝ ਵਧਾਉਣ ਲਈ ਯਤਨਸ਼ੀਲ ਰਹਿਣਗੇ। 

 ਆਪ ਜੀ ਦੀ ਜਾਣਕਾਰੀ ਲਈ ਦੱਸਣਾ ਬਣਦਾ ਹੈ ਕਿ ਗਿਆਨੀ ਅਮਰੀਕ ਸਿੰਘ ਜੀ ਪਿਛਲੇ ਲੰਮੇ ਸਮੇਂ ਤੋਂ ਯੂਕੇ ਵਿੱਚ ਰਹਿ ਕੇ ਪੰਥਕ ਗਤੀਵਿਧੀਆਂ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ। 

ਆਪਜੀ ਨੇ ਯੂਕੇ ਦੇ ਕਈ ਗੁਰੂ ਘਰਾਂ ਵਿੱਚ ਗ੍ਰੰਥੀ ਸਿੰਘ ਦੀ ਸੇਵਾ ਨਿਭਾਈ ਹੈ ਅਤੇ ਪਿਛਲੇ 20 ਸਾਲਾਂ ਤੋਂ ਯੂਕੇ ਦੇ ਮਾਨਚੈਸਟਰ ਸ਼ਹਿਰ ਵਿਚ ਪ੍ਰਵਾਰ ਨਾਲ ਸੈਟਲ ਹਨ। ਆਪਜੀ ਨੇ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਮੋਨਟਨ ਸਟਰੀਟ ਮਾਨਚੈਸਟਰ ਵਿਖੇ ਵੀ ਕਈ ਸਾਲ ਮੁੱਖ ਗ੍ਰੰਥੀ ਸਿੰਘ ਦੀ ਸੇਵਾ ਨਿਭਾਈ ਹੈ ਅਤੇ ਹੁਣ ਸਟੇਜ ਸਕੱਤਰ ਦੀ ਸੇਵਾ ਸੰਭਾਲ ਰਹੇ ਹਨ।

ਗਿਆਨੀ ਜੀ ਦਸਦੇ ਹਨ ਕਿ ਉਨ੍ਹਾਂ ਗੁਰਬਾਣੀ ਦਾ ਅਧਿਐਨ ਪੰਥ ਪ੍ਰਸਿੱਧ ਦਮਦਮੀ ਟਕਸਾਲ ਤੋਂ ਕਰਨ ਬਾਅਦ ਸੰਗੀਤ ਦੀ ਵਿੱਦਿਆ ਉਸਤਾਦ ਜੀ ਗਿਆਨੀ ਜਸਵੰਤ ਸਿੰਘ ਜੀ “ਤੀਬਰ” ਤੋਂ ਲਈ ਅਤੇ ਆਪਣੇ ਵੱਡੇ ਭਰਾਤਾ ਗਿਆਨੀ ਸੁਰਿੰਦਰ ਸਿੰਘ ਜੀ ਅਨੰਦ ਜੀ ਅਤੇ ਹੋਰ ਬਹੁਤ ਸਾਰੇ ਕੀਰਤਨੀ ਜਥਿਆਂ ਨਾਲ ਦੇਸ਼-ਵਿਦੇਸ਼ ਵਿਚ ਲੰਬਾ ਸਮਾਂ ਕੀਰਤਨ ਪ੍ਰਚਾਰ ਕੀਤਾ।

ਗਿਆਨੀ ਕੁਲਦੀਪ ਸਿੰਘ ਜੀ ਸ਼ਾਂਤ ਪੀਟਰਬਰੋ ਵਲੋਂ ਵੀ ਉਹਨਾਂ ਨੂੰ ਸ਼ੁਭਕਾਮਨਾਵਾਂ ਅਤੇ ਅਸੀਸਾਂ ਦਿੱਤੀਆਂ ਅਤੇ ਭਵਿੱਖ ਵਿੱਚ ਸਿੱਖ ਕੌਮ ਦੀ ਵੱਧ ਤੋਂ ਵੱਧ ਸੇਵਾ ਕਰਨ ਲਈ ਹੁਲਾਰਾ ਦਿੱਤਾ । ਗਿਆਨੀ ਅਮਰੀਕ ਜੀ ਰਠੌਰ ਵਲੋਂ ਸਿੰਘ ਸਾਹਿਬਾਨ ਜਥੇਦਾਰ ਸ੍ਰੀ ਕੇਸਗੜ੍ਹ ਸਾਹਿਬ ਜੀ ਗਿਆਨੀ ਰਘਬੀਰ ਸਿੰਘ ਜੀ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਨ ਜਿਹਨਾਂ ਨੇ ਉਨ੍ਹਾਂ ਨੂੰ ਪੰਥਕ ਸੇਵਾ ਪ੍ਰਤੀ ਪ੍ਰੇਰਿਤ ਕੀਤਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪਹਿਲੀ ਵਾਰ ਭੱਟ ਮਿਲਾਪ ਦਿਵਸ ਮਨਾਉਣ ਲਈ ਵੀ ਸਹਾਇਤਾ ਕੀਤੀ। 

ਗਿਆਨੀ ਜੀ ਵਲੋਂ ਆਪਣੇ ਨਿੱਜੀ ਪ੍ਰਵਾਰ ਤੋਂ ਇਲਾਵਾ, ਨੋਰਥ ਵੈਸਟ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਗੁਰਦੁਆਰਾ ਭਾਟ ਸਿੱਖ ਕੌਂਸਲ ਯੂਕੇ ਦੇ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਅਤੇ ਦੇਸ਼-ਵਿਦੇਸ਼ਾਂ ਵਿਚ ਰਹਿ ਰਹੇ ਹੇਠ ਲਿਖਤ ਉਨ੍ਹਾਂ ਸਾਰੇ ਵੀਰਾਂ-ਭੈਣਾਂ, ਪ੍ਰੇਮੀ ਸੱਜਣਾਂ ਦਾ ਧੰਨਵਾਦ ਕੀਤਾ ਗਿਆ ਜਿਹਨਾਂ ਦਾ ਉਨ੍ਹਾਂ ਦੇ ਜੀਵਨ ਵਿਚ ਸੱਚੀ ਭਾਵਨਾ ਨਾਲ ਬਹੁਤ ਵੱਡਾ ਯੋਗਦਾਨ ਰਿਹਾ।

ਸਤਿਕਾਰ ਯੋਗ ਗਿਆਨੀ ਗੁਰਬਖਸ਼ ਸਿੰਘ ਗੁਲਸ਼ਨ, ਡਾ ਕੁਲਵੰਤ ਸਿੰਘ ਧਾਲੀਵਾਲ, ਜਥੇਦਾਰ ਅਮਨਜੀਤ ਸਿੰਘ ਖਹਿਰਾ, ਸ਼ ਗੁਰਮੇਲ ਸਿੰਘ ਮੱਲੀ, ਸ਼ ਹਰਜੀਤ ਸਿੰਘ ਸਰਪੰਚ ,ਸ਼ ਗੁਰਮੇਲ ਸਿੰਘ ਕੰਦੋਲਾ, ਸ਼ ਬਲਦੇਵ ਸਿੰਘ ਬੈਂਸ, ਸ਼ ਰਣਜੀਤ ਸਿੰਘ ਸ਼ੀਰਾ, ਸ਼ ਜੋਗਾ ਸਿੰਘ, ਸ਼ ਰਨਧੀਰ ਸਿੰਘ ਸੰਧੂ, ਸ਼ ਰਾਜ ਮਨਵਿੰਦਰ ਸਿੰਘ, ਸ਼ ਤਰਸੇਮ ਸਿੰਘ ਦਿਉਲ, ਸ਼ ਗੁਰਦੇਵ ਸਿੰਘ ਚੌਹਾਨ, ਸ਼ ਸੇਵਾ ਸਿੰਘ ਲੱਲੀ, ਸ਼ ਹਰਜਿੰਦਰ ਸਿੰਘ, ਸ਼ ਬਲਵਿੰਦਰ ਸਿੰਘ , ਐੱਸ ੰਪਨੇਸਰ, ਮੋਹਨ ਸਿੰਘ ਮਣਕੂ , ਬੀਬੀ ਜਗੀਰ ਕੌਰ,   ਸ਼ ਸਰਬਜੀਤ ਸਿੰਘ ਦਿਉਲ, ਸ਼ ਭਾਗ ਸਿੰਘ, ਸ਼ ਬਲਵਿੰਦਰ ਸਿੰਘ ਰੋਦ ਪੱਪੀ, ਸ਼ ਜਗਮੋਹਨ ਸਿੰਘ ਲਾਡਾ, ਸ਼ ਸਤਪਾਲ ਸਿੰਘ ਰਾਠੌਰ ਤਾਰੀ, ਸ਼ ਹਰਦੇਵ ਸਿੰਘ ਹੀਰਾ, ਸ਼ ਗੁਰਪਰਲਾਦਿ ਸਿੰਘ ਲਾਡਾ , ਬੀਬੀ ਨਰਿੰਦਰ ਜੀਤ ਕੌਰ ਲਾਡਾ , ਬੀਬੀ ਕੁਲਦੀਪ ਕੌਰ ਲਾਡਾ, ਸ਼ ਸੇਵਾ ਸਿੰਘ ਭਾਕੜ, ਸ਼ ਬਲਦੇਵ ਸਿੰਘ ਭਾਕੜ, ਸ਼ ਦਲਜੀਤ ਸਿੰਘ ਜੌਹਲ, ਸ਼ ਅਮਰਜੀਤ ਸਿੰਘ ਗਰੇਵਾਲ, ਪਰਮਜੀਤ ਸਿੰਘ ਸੇਖੋ, ਸ਼ ਵਲੈਤੀ ਸਿੰਘ ਦਿਗਵਾ ਪੀਟਰ ਦਿਗਵਾ, ਸ਼ ਬੀਰ ਬਹਾਦਰ ਸਿੰਘ ਭੈਸ, ਸ਼ ਗੁਰਪਰਸਾਦਿ ਸਿੰਘ ਭੈਸ , ਸ਼ ਹਰਨੇਕ ਸਿੰਘ, ਸ਼ ਪ੍ਰਿਤਪਾਲ ਸਿੰਘ ਲੋਹੀਆਂ, ਸ਼ ਮਹਿੰਦਰ ਸਿੰਘ ਰਾਠੌਰ, ਬੀਬੀ ਰਾਜਿੰਦਰ ਕੌਰ ਲਾੜ,  ਬੀਬੀ ਤਜਿੰਦਰ ਕੌਰ ਖਾਲਸਾ, ਬੀਬੀ ਰਾਣੀ ਕੌਰ ਬਿਰਸਟੋਲ, ਸ਼ ਮੋਹਨਜੀਤ ਸਿੰਘ ਭੱਟੀ, ਸ਼ ਗੁਰਚਰਨ ਸਿੰਘ ਦਿਗਵਾ, ਸ਼ ਰਨਧੀਰ ਸਿੰਘ ਭਾਕੜ, ਸ਼ ਮੋਹਨ ਸਿੰਘ ਲਖਣਪਾਲ, ਸ਼ ਕੀਮਤ ਬੋਰ ਸਿੰਘ ਖੰਡਾ, ਸ਼ ਹਰਜੀਤ ਸਿੰਘ ਗਿੱਲ , ਸ਼ ਹਰਬੰਸ ਸਿੰਘ ਜੋਸ਼, ਸ਼ ਹਰਜੀਤ ਸਿੰਘ ਗਿਆਨੀ, ਸ਼ ਗੁਰਬਚਨ ਸਿੰਘ ਅਣਖੀ ਅਤੇ ਗੁਰਦੁਆਰਾ ਭਾਟ ਸਿੱਖ ਕੋਸਿਲ ਯੂ ਕੇ ਦੀ ਪ੍ਰਬੰਧਕ ਕਮੇਟੀ ਦੇ ਦੇ ਸੇਵਾਦਾਰ ਸ਼ ਈਸ਼ਰ ਸਿੰਘ ਰੋਦ ਗਰੀਬ ਕਾਰਡਿਫ ਸ਼ ਜੁਝਾਰ ਸਿੰਘ ਲਾਡਾ ਨੋਟੀਗਮ ਸ਼ ਚਰਨ ਧੂੜ ਸਿੰਘ ਕਸਬਿਆਂ ਐਕਸੀਟਰ ਸ਼ ਜਸਬੀਰ ਸਿੰਘ ਭਾਕੜ ਪੀਟਰਬਰਾ ਸ਼ਜਸਵੰਤ ਸਿੰਘ ਦਿਗਪਾਲ ਅਤੇ ਦਾਸ ਗਿਆਨੀ ਅਮਰੀਕ ਸਿੰਘ ਰਾਠੌਰ ਮਾਨਚੈਸਟਰ ਵਲੋਂ ਵਿਸੇਸ਼ ਤੌਰ ਤੇ ਸੰਗਤਾਂ ਦਾ ਧੰਨਵਾਦ ਕੀਤਾ।

ਕੁੜੀਆਂ ਦੇ ਹੱਕਾਂ ਲਈ ਹੈਰੀ ਤੇ ਮੇਘਨ ਮਲਾਲਾ ਨਾਲ ਜੁੜੇ

 

ਲੰਡਨ , ਅਕਤੂਬਰ 2020 -(ਗਿਆਨੀ ਰਵਿਦਰਪਾਲ ਸਿੰਘ)ਰਾਜਕੁਮਾਰ ਹੈਰੀ ਅਤੇ ਉਨ੍ਹਾਂ ਦੀ ਪਤਨੀ ਮੇਘਨ ਕੁੜੀਆਂ ਦੇ ਅਧਿਕਾਰਾਂ ਬਾਰੇ ਸੋਸ਼ਲ ਵਰਕਰ ਮਲਾਲਾ ਯੂਸਫਜ਼ਈ ਵੱਲੋਂ ਕਰਵਾਈ ਇਕ ਵੀਡੀਓ ਚੈਟ 'ਚ ਸ਼ਾਮਲ ਹੋਏ। ਇਹ ਵੀਡੀਓ ਚੈਟ ਕੁੜੀਆਂ ਦੇ ਕੌਮਾਂਤਰੀ ਦਿਵਸ ਮੌਕੇ ਯੂਟਿਊਬ ਚੈਨਲ ਅਤੇ ਵੈੱਬਸਾਈਟ ਰਾਹੀਂ ਐਤਵਾਰ ਨੂੰ ਕਰਵਾਈ ਗਈ ਸੀ ਤਾਂਕਿ ਇਸ ਸਮਾਜਿਕ ਕੰਮ ਲਈ ਫੰਡ ਇਕੱਤਰ ਕੀਤਾ ਜਾ ਸਕੇ। ਮਲਾਲਾ ਫੰਡ ਦਾ ਕਹਿਣਾ ਹੈ ਕਿ ਕੋਰੋਨਾ ਮਹਾਮਾਰੀ ਖ਼ਤਮ ਹੋਣ ਪਿੱਛੋਂ ਵੀ 2 ਕਰੋੜ ਕੁੜੀਆਂ ਸ਼ਾਇਦ ਹੀ ਆਪਣੇ ਸਕੂੁਲਾਂ ਵਿਚ ਪਰਤ ਸਕਣ। ਜ਼ਿਕਰਯੋਗ ਹੈ ਕਿ ਪਾਕਿਸਤਾਨ ਦੀ ਸਵਾਤ ਘਾਟੀ ਦੀ ਰਹਿਣ ਵਾਲੀ ਮਲਾਲਾ ਯੂਸਫਜ਼ਈ ਨੂੰ ਕੁੜੀਆਂ ਦੀ ਪੜ੍ਹਾਈ ਲਈ ਪ੍ਰਚਾਰ ਕਰਨ 'ਤੇ ਅੱਤਵਾਦੀਆਂ ਨੇ ਸਿਰ ਵਿਚ ਗੋਲ਼ੀ ਮਾਰੀ ਸੀ। ਇਸ ਪਿੱਛੋਂ ਉਹ ਲੰਡਨ ਵਿਚ ਰਹਿ ਰਹੀ ਹੈ ਤੇ ਉਸ ਨੂੰ 2014 ਵਿਚ ਸਭ ਤੋਂ ਛੋਟੀ ਉਮਰ ਵਿਚ ਨੋਬਲ ਸ਼ਾਂਤੀ ਪੁਰਸਕਾਰ ਦਿੱਤਾ ਗਿਆ ਸੀ। ਉਸ ਨੇ ਜੂਨ ਮਹੀਨੇ ਵਿਚ ਬਰਤਾਨੀਆ ਦੀ ਆਕਸਫੋਰਡ ਯੂਨੀਵਰਸਿਟੀ ਤੋਂ ਫਿਲਾਸਫੀ, ਪੋਲੀਟਿਕਸ ਤੇ ਇਕਨਾਮਿਕਸ ਵਿਚ ਗ੍ਰੇਜੂਏਸ਼ਨ ਕੀਤੀ ਹੈ।  

ਇੰਗਲੈਂਡ ਦੀਆਂ ਯੂਨੀਵਰਸਿਟੀ 'ਚ ਵੀ ਫੈਲੀ ਕੋਰੋਨਾ ਮਹਾਮਾਰੀ

ਮਾਨਚੈਸਟਰ ਦੀਆ ਦੋਨੋ ਨਾਮੀ ਯੂਨੀਵਰਸਿਟੀ 'ਚ ਕੁਝ ਪ੍ਰਰੈਕਟੀਕਲ ਟ੍ਰੇਨਿੰਗ ਕੋਰਸਾਂ ਨੂੰ ਛੱਡ ਕੇ ਬਾਕੀ ਸਾਰੀਆਂ ਕਲਾਸਾਂ ਨੂੰ ਅਕਤੂਬਰ ਤਕ ਲਈ ਬੰਦ  

ਮਾਨਚੈਸਟਰ, ਅਕਤੂਬਰ 2020 -(ਗਿਆਨੀ ਅਮਰੀਕ ਸਿੰਘ ਰਾਠੌਰ)-  ਦੂਸਰੇ ਦੌਰ ਦੀ ਕੋਰੋਨਾ ਮਹਾਮਾਰੀ ਨਾਲ ਜੂਝ ਰਹੇ ਬਰਤਾਨੀਆ ਦੀਆਂ ਕਈ ਯੂਨੀਵਰਸਿਟੀਆਂ ਵੀ ਇਸ ਪ੍ਰਕੋਪ ਦੀ ਲਪੇਟ 'ਚ ਆ ਗਈਆਂ ਹਨ। ਇੰਗਲੈਂਡ ਦੀਆਂ ਚਾਰ ਯੂਨੀਵਰਸਿਟੀਆਂ 'ਚ ਲਗਪਗ ਢਾਈ ਹਜ਼ਾਰ ਵਿਦਿਆਰਥੀਆਂ ਤੇ ਸਟਾਫ ਨੂੰ ਇਨਫੈਕਟਿਡ ਪਾਇਆ ਗਿਆ ਹੈ। ਇਨਫੈਕਸ਼ਨ ਰੋਕਣ ਲਈ ਇੱਥੋਂ ਦੇ ਕਈ ਇਲਾਕਿਆਂ 'ਚ ਬੀਤੇ ਇਕ ਹਫ਼ਤੇ ਤੋਂ ਲਾਕਡਾਊਨ ਹੈ। ਇਸ ਦੌਰਾਨ ਸਮੁੱਚੇ ਦੇਸ਼ 'ਚ ਬੀਤੇ 24 ਘੰਟਿਆਂ ਦੌਰਾਨ ਰਿਕਾਰਡ 17,540 ਨਵੇਂ ਮਾਮਲੇ ਸਾਹਮਣੇ ਆਏ। ਇਸ ਨਾਲ ਪੀੜਤਾਂ ਦਾ ਕੁਲ ਅੰਕੜਾ ਪੰਜ ਲੱਖ 61 ਹਜ਼ਾਰ ਤੋਂ ਵੱਧ ਗਿਆ ਹੈ। ਇਨ੍ਹਾਂ 'ਚੋਂ 42,592 ਪੀੜਤਾਂ ਦੀ ਮੌਤ ਹੋਈ ਹੈ। ਨਿਊਕੈਸਲ ਯੂਨੀਵਰਸਿਟੀ ਦੇ ਅਧਿਕਾਰੀਆਂ ਮੁਤਾਬਕ ਕਿ ਹੁਣ ਤਕ ਲਗਪਗ 1007 ਵਿਦਿਆਰਥੀ ਤੇ 12 ਸਟਾਫ ਮੈਂਬਰ ਕੋਰੋਨਾ ਪਾਜ਼ੇਟਿਵ ਪਾਏ ਗਏ। ਯੂਨੀਵਰਸਿਟੀ 'ਚ ਬੀਤੇ ਸ਼ੁੱਕਰਵਾਰ ਤਕ ਪੀੜਤਾਂ ਦੀ ਗਿਣਤੀ ਸਿਰਫ 94 ਸੀ, ਜਦੋਂਕਿ ਨਾਰਥਮਬ੍ਰੀਆ ਯੂਨੀਵਰਸਿਟੀ 'ਚ 619 ਤੇ ਡਰਹਮ ਯੂਨੀਵਰਸਿਟੀ 'ਚ 219 ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਹੈ। ਇਸ ਦੌਰਾਨ ਲੀਡਸ ਯੂਨੀਵਰਸਿਟੀ ਦੇ ਸਬੰਧਤ ਅਧਿਕਾਰੀਆਂ ਮੁਤਾਬਕ 28 ਸਤੰਬਰ ਤੋਂ ਚਾਰ ਅਕਤੂਬਰ ਦੌਰਾਨ 555 ਵਿਦਿਆਰਥੀ ਤੇ ਤਿੰਨ ਸਟਾਫ ਮੈਂਬਰ ਇਨਫੈਕਟਿਡ ਪਾਏ ਗਏ। ਇਨਫੈਕਸ਼ਨ ਵੱਧਣ ਨਾਲ ਜ਼ਿਆਦਾਤਰ ਯੂਨੀਵਰਸਿਟੀਆਂ ਆਨਲਾਈਨ ਪੜ੍ਹਾਈ ਦੀ ਯੋਜਨਾ ਬਣਾ ਰਹੀਆਂ ਹਨ, ਜਦੋਂ ਕਿ ਮਾਨਚੈਸਟਰ ਯੂਨੀਵਰਸਿਟੀ ਤੇ ਮਾਨਚੈਸਟਰ ਮੈਟ੍ਰੋਪੋਲੀ ਯੂਨੀਵਰਸਿਟੀ 'ਚ ਕੁਝ ਪ੍ਰਰੈਕਟੀਕਲ ਟ੍ਰੇਨਿੰਗ ਕੋਰਸਾਂ ਨੂੰ ਛੱਡ ਕੇ ਬਾਕੀ ਸਾਰੀਆਂ ਕਲਾਸਾਂ ਨੂੰ ਅਕਤੂਬਰ ਤਕ ਲਈ ਬੰਦ ਕਰ ਦਿੱਤਾ ਗਿਆ ਹੈ। 

ਟਰੰਪ ਨੇ ਐੱਚ-1 ਬੀ ਵੀਜ਼ਾ ’ਤੇ ਲਗਾਈਆਂ ਨਵੀਆਂ ਪਾਬੰਦੀਆਂ

ਵਾਸ਼ਿੰਗਟਨ,  ਅਕਤੂਬਰ 2020 -(ਏਜੰਸੀ)- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸਰਕਾਰ ਨੇ ਸਥਾਨਕ ਕਾਮਿਆਂ ਦੀ ਸੁਰੱਖਿਆ ਲਈ ਚੋਣਾਂ ਤੋਂ ਪਹਿਲਾਂ ਐੱਚ-1 ਬੀ ਵੀਜ਼ਾ ’ਤੇ ਨਵੀਂ ਪਾਬੰਦੀਆਂ ਲਗਾ ਦਿੱਤੀਆਂ ਹਨ। ਇਹ ਅਜਿਹੀ ਕਾਰਵਾਈ ਹੈ ਜਿਸ ਦਾ ਸਿੱਧਾ ਅਸਰ ਭਾਰਤ ਦੇ ਹਜ਼ਾਰਾਂ ਆਈਟੀ (ਸੂਚਨਾ ਤਕਨਾਲੋਜੀ) ਪੇਸ਼ੇਵਰਾਂ 'ਤੇ ਪਵੇਗਾ। ਅਮਰੀਕੀ ਗ੍ਰਹਿ ਮੰਤਰਾਲੇ ਦੁਆਰਾ ਮੰਗਲਵਾਰ ਨੂੰ ਐਲਾਨੇ ਅੰਤ੍ਰਿਮ ਨਿਯਮ ਨਾਲ 'ਵਿਸ਼ੇਸ਼ ਕਿੱਤੇ' ਦੀ ਪਰਿਭਾਸ਼ਾ ਬਦਲ ਜਾਵੇਗੀ। ਨਵਾਂ ਨਿਯਮ 60 ਦਿਨ ਵਿੱਚ ਲਾਗੂ ਹੋ ਜਾਵੇਗਾ।

ਮੇਰੇ ਖਿਲਾਫ਼ ਬੇਤੁਕੀਆਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਨੇ- ਜੌਹਨਸਨ

 

ਲੰਡਨ, ਅਕਤੂਬਰ 2020 -(ਗਿਆਨੀ ਰਵਿਦਰਪਾਲ ਸਿੰਘ)- ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਕਿਹਾ ਕਿ ਊਨ੍ਹਾਂ ਦੇ ਹਾਲੇ ਵੀ ਕਰੋਨਾਵਾਇਰਸ ਦੇ ਪ੍ਰਭਾਵ ਹੇਠ ਹੋਣ ਸਬੰਧੀ ਅਫ਼ਵਾਹਾਂ ‘ਬੇਤੁਕੀਆਂ’ ਹਨ ਅਤੇ ਇਹ ਬ੍ਰੈਗਜ਼ਿਟ ਵਿਰੋਧੀਆਂ ਵਲੋਂ ਛੇੜੀਆਂ ਗਈਆਂ ਹਨ। ਆਪਣੀ ਕੰਜ਼ਰਵੇਟਿਵ ਪਾਰਟੀ ਨੂੰ ਦਿੱਤੇ ਭਾਸ਼ਣ ਵਿਚ ਜੌਹਨਸਨ ਨੇ ਕਿਹਾ, ‘‘ਪਿਛਲੇ ਦਿਨਾਂ ਵਿੱਚ ਮੈਂ ਆਪਣੇ ਬਾਰੇ ਕਈ ਤਰ੍ਹਾਂ ਦੀਆਂ ਬੇਤੁਕੀਆਂ ਗੱਲਾਂ ਸੁਣੀਆਂ ਜਿਵੇਂ ਕੋਵਿਡ ਨੇ ਮੈਨੂੰ ਮੇਰੇ ਮਕਸਦ ਤੋਂ ਦੂਰ ਕਰ ਦਿੱਤਾ ਹੈ।’’ ਊਨ੍ਹਾਂ ਕਿਹਾ, ‘‘ਇਹ ਮਨਘੜਤ ਗੱਲਾਂ ਹਨ, ਦੇਸ਼-ਵਿਰੋਧੀ ਪ੍ਰਾਪੇਗੰਡਾ ਹੈ ਜੋ ਅਜਿਹੇ ਲੋਕਾਂ ਵਲੋਂ ਚਲਾਇਆ ਜਾ ਰਿਹਾ ਹੈ ਜੋ ਸਰਕਾਰ ਨੂੰ ਸਫ਼ਲ ਹੁੰਦਾ ਨਹੀਂ ਦੇਖਣਾ ਚਾਹੁੰਦੇ, ਜੋ ਸਾਨੂੰ ਬ੍ਰੈਗਜ਼ਿਟ ਅਤੇ ਹੋਰ ਮਨੋਰਥਾਂ ਤੋਂ ਰੋਕਣਾ ਚਾਹੁੰਦੇ ਹਨ।’

ਲੰਕਾਸ਼ਾਇਰ 'ਚ ਡਾ: ਸਾਚਾਰਵੀ ਤੇ ਉਸ ਦੀ ਬੇਟੀ ਦੀ ਹੱਤਿਆ- 2 ਗਿ੍ਫਤਾਰ

ਮਾਨਚੈਸਟਰ, ਅਕਤੂਬਰ 2020  (ਗਿਆਨੀ ਅਮਰੀਕ ਸਿੰਘ ਰਾਠੌਰ)- ਇੰਗਲੈਂਡ ਦੇ ਸ਼ਹਿਰ ਲੰਕਾਸ਼ਾਇਰ ਵਿਚ 49 ਸਾਲਾ ਡਾ: ਸਮਨ ਮੀਰ ਸਚਾਰਵੀ ਅਤੇ ਉਸ ਦੀ 14 ਸਾਲਾ ਬੇਟੀ ਵਿਆਨ ਮਾਂਗਰੀਓ ਦੀ ਉਨ੍ਹਾਂ ਦੇ ਘਰ ਵਿਚ ਹੱਤਿਆ ਕਰ ਦਿੱਤੀ ਗਈ । ਇਸ ਮਾਮਲੇ ਵਿਚ ਪੁਲਿਸ ਨੇ 2 ਲੋਕਾਂ ਨੂੰ ਗਿ੍ਫਤਾਰ ਕੀਤਾ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਡਾ: ਸਮਨ ਅਤੇ ਵਿਆਨ ਦੀਆਂ ਲਾਸ਼ਾਂ ਉਨ੍ਹਾਂ ਦੇ ਬਰਨਲੀ ਘਰ ਵਿਚੋਂ ਵੀਰਵਾਰ ਸਵੇਰੇ 8:45 ਵਜੇ ਮਿਲੀਆਂ । ਮੌਕੇ 'ਤੇ ਪਹੁੰਚੀ ਪੁਲਿਸ ਨੇ ਵੇਖਿਆ ਕਿ ਡਾ: ਸਚਾਰਵੀ ਹਮਲੇ ਤੋਂ ਪੀੜਤ ਸੀ ਅਤੇ ਉਸ ਦੀ ਧੌਣ 'ਤੇ ਦਬਾਅ ਪੈਣ ਕਾਰਨ ਮੌਤ ਹੋ ਗਈ ਸੀ ਜਦ ਕਿ ਉਸ ਦੀ ਬੇਟੀ ਵਿਆਨ ਬੁਰੀ ਤਰ੍ਹਾਂ ਸੜੀ ਹੋਈ ਮਿਲੀ ਸੀ । ਪੁਲਿਸ ਨੇ ਉਕਤ ਮਾਮਲੇ ਵਿਚ ਐਤਵਾਰ ਰਾਤ ਨੂੰ 2 ਲੋਕਾਂ ਨੂੰ ਗਿ੍ਫਤਾਰ ਕੀਤਾ ਹੈ । ਲੰਕਾਸ਼ਾਇਰ ਅਤੇ ਦੱਖਣੀ ਕੁਮਬਰੀਆ ਐਨ.ਐਚ.ਐਸ. ਫਾਊਾਡੇਸ਼ਨ ਟਰੱਸਟ ਨੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਡਾ: ਸਚਾਰਵੀ ਇੱਕ ਚੰਗੀ ਡਾਕਟਰ ਸੀ । ਪੁਲਿਸ ਦੀ ਅਪਰਾਧ ਸ਼ਾਖਾ ਦੇ ਜਾਂਚ ਅਧਿਕਾਰੀ ਸੁਪਰਡੈਂਟ ਜੋਨ ਹਾਲਮਸ ਨੇ ਉਕਤ ਘਟਨਾ ਸਬੰਧੀ ਲੋਕਾਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ ਹੈ ਤਾਂ ਕਿ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾ ਸਕੇ ।  

ਤਿੰਨ ਮਹੀਨਿਆਂ 'ਚ ਆਏਗੀ ਕੋਰੋਨਾ ਵੈਕਸੀਨ

ਵੈਕਸੀਨ ਦੀ ਰੈਗੂਲੇਟਰ ਤੋਂ ਮਨਜ਼ੂਰੀ ਲੈਣ ਦੀ ਪ੍ਰਕਿਰਿਆ ਸ਼ੁਰੂ

ਇਸੇ ਸਾਲ ਵਿੱਚ ਮਨਜ਼ੂਰੀ ਮਿਲਣ ਦੀ ਉਮੀਦ

ਇਸ ਵੈਕਸੀਨ ਨਾਲ 50 ਫ਼ੀਸਦੀ ਇਨਫੈਕਸ਼ਨ ਨੂੰ ਰੋਕਣ ਵਿਚ ਸਫਲਤਾ ਮਿਲੇਗੀ

 

ਲੰਡਨ ,ਅਕਤੂਬਰ 2020 -(ਗਿਆਨੀ ਰਵਿਦਰਪਾਲ ਸਿੰਘ)-   ਬ੍ਰਿਟੇਨ ਵਿਚ ਕੋਰੋਨਾ ਵਾਇਰਸ ਦਾ ਟੀਕਾ ਤਿੰਨ ਮਹੀਨਿਆਂ ਅੰਦਰ ਆ ਜਾਏਗਾ। 'ਦ ਟਾਈਮਜ਼' ਅਖ਼ਬਾਰ ਨੇ ਸਰਕਾਰੀ ਵਿਗਿਆਨੀਆਂ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ ਹੈ। ਅਖ਼ਬਾਰ ਮੁਤਾਬਕ ਵਿਗਿਆਨੀ ਆਕਸਫੋਰਡ ਦੀ ਵੈਕਸੀਨ 'ਤੇ ਕੰਮ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਰੈਗੂਲੇਟਰ ਇਸੇ ਸਾਲ 2021 ਦੇ ਸ਼ੁਰੂਆਤ ਤੋਂ ਪਹਿਲੇ ਮਨਜ਼ੂਰੀ ਦੇ ਦੇਣਗੇ। ਫਾਰਮਾਸਿਊਟੀਕਲ ਕੰਪਨੀ ਐਸਟ੍ਰਾਜੈਨੇਕਾ ਨਾਲ ਮਿਲ ਕੇ ਆਕਸਫੋਰਡ ਇਸ ਵੈਕਸੀਨ ਦਾ ਤਜਰਬਾ ਕਰ ਰਹੀ ਹੈ। ਬਿ੍ਟਿਸ਼ ਸਰਕਾਰ ਨੇ ਵੈਕਸੀਨ ਦੀਆਂ 10 ਕਰੋੜ ਖ਼ੁਰਾਕਾਂ ਬਣਾਉਣ ਦਾ ਆਦੇਸ਼ ਦਿੱਤਾ ਹੈ। ਸਿਹਤ ਅਧਿਕਾਰੀਆਂ ਨੂੰ ਅਨੁਮਾਨ ਹੈ ਕਿ ਛੇ ਮਹੀਨੇ ਅੰਦਰ ਹਰੇਕ ਬਾਲਗ ਨੂੰ ਵੈਕਸੀਨ ਮਿਲ ਸਕਦੀ ਹੈ। ਹਾਲਾਂਕਿ ਉਨ੍ਹਾਂ ਦੇ ਇਸ ਦਾਅਵੇ ਨੂੰ ਲੈ ਕੇ ਵੀ ਸਾਰੇ ਇਕਮਤ ਨਹੀਂ ਹਨ।

ਅਖ਼ਬਾਰ ਮੁਤਾਬਕ ਯੂਰਪੀ ਮੈਡੀਸਨ ਏਜੰਸੀ (ਈਐੱਮਏ) ਨੇ ਵੀਰਵਾਰ ਨੂੰ ਕਿਹਾ ਕਿ ਉਸ ਨੇ ਐਸਟ੍ਰਾਜੈਨੇਕਾ ਅਤੇ ਆਕਸਫੋਰਡ ਯੂਨੀਵਰਸਿਟੀ ਦੇ ਸੰਭਾਵਿਤ ਕੋਰੋਨਾ ਵੈਕਸੀਨ ਦੇ ਅੰਕੜਿਆਂ ਦੀ ਸਮੀਖਿਆ ਸ਼ੁਰੂ ਕਰ ਦਿੱਤੀ ਹੈ। ਇਸ ਤਰ੍ਹਾਂ ਦਾ ਕਦਮ ਇਸ ਲਈ ਚੁੱਕਿਆ ਜਾ ਰਿਹਾ ਹੈ ਕਿ ਇਕ ਵਾਰ ਵੈਕਸੀਨ ਆਉਣ ਪਿੱਛੋਂ ਉਸ ਨੂੰ ਮਨਜ਼ੂਰੀ ਦੇਣ ਦੀ ਪ੍ਰਕਿਰਿਆ ਵਿਚ ਸਮੇਂ ਦੀ ਬਰਬਾਦੀ ਨਾ ਹੋਵੇ।

ਜਾਣਕਾਰੀ ਅਨੁਸਾਰ ਕੋਰੋਨਾ ਨਾਲ ਇਕ ਲੱਖ ਤੋਂ ਵੱਧ ਮੌਤਾਂ ਇਕੱਲੇ ਯੂਰਪ ਵਿਚ ਹੋਈਆਂ ਹਨ। ਟੀਕਾਕਰਨ 'ਤੇ ਬਣਾਏ ਗਏ ਪ੍ਰਰੋਟੋਕਾਲ ਤਹਿਤ ਸਭ ਤੋਂ ਪਹਿਲੇ ਇਹ ਵੈਕਸੀਨ 65 ਸਾਲ ਤੋਂ ਜ਼ਿਆਦਾ ਉਮਰ ਦੇ ਲੋਕਾਂ ਨੂੰ ਦਿੱਤੀ ਜਾਵੇਗੀ। ਫਿਲਹਾਲ ਬੱਚਿਆਂ ਨੂੰ ਇਸ ਟੀਕਾਕਰਨ ਪ੍ਰਰੋਗਰਾਮ ਤੋਂ ਬਾਹਰ ਰੱਖਿਆ ਗਿਆ ਹੈ। ਅਖ਼ਬਾਰ ਮੁਤਾਬਕ ਵਿਗਿਆਨੀਆਂ ਨੂੰ ਉਮੀਦ ਹੈ ਕਿ ਇਸ ਵੈਕਸੀਨ ਨਾਲ 50 ਫ਼ੀਸਦੀ ਇਨਫੈਕਸ਼ਨ ਨੂੰ ਰੋਕਣ ਵਿਚ ਸਫਲਤਾ ਮਿਲੇਗੀ।

 

ਇਕ ਵਾਰ ਰੈਗੂਲੇਟਰ ਤੋਂ ਵੈਕਸੀਨ ਦੀ ਮਨਜ਼ੂਰੀ ਮਿਲਣ ਪਿੱਛੋਂ ਨੈਸ਼ਨਲ ਹੈਲਥ ਸਰਵਿਸ (ਐੱਨਐੱਚਐੱਸ) ਤੋਂ ਤੁਰੰਤ ਸਮੂਹਿਕ ਟੀਕਾਕਰਨ ਸ਼ੁਰੂ ਕਰਨ ਲਈ ਕਿਹਾ ਜਾ ਸਕਦਾ ਹੈ। ਹਾਲਾਂਕਿ ਬਿ੍ਟਿਸ਼ ਸਰਕਾਰ ਵਿਚ ਹਰੇਕ ਬਾਲਗ ਦੇ ਟੀਕਾਕਰਨ ਦੀ ਸਮਾਂ ਮਿਆਦ ਨੂੰ ਲੈ ਕੇ ਮੱਤਭੇਦ ਹੈ। ਰਾਇਲ ਸੁਸਾਇਟੀ ਦੀ ਇਸ ਹਫ਼ਤੇ ਆਈ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਵੈਕਸੀਨ ਦਾ ਉਤਪਾਦਨ ਅਤੇ ਵੰਡ ਇਕ ਵੱਡੀ ਚੁਣੌਤੀ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਟੀਕਾ ਉਪਲੱਬਧ ਹੋਣ ਦਾ ਮਤਲਬ ਇਹ ਨਹੀਂ ਹੈ ਕਿ ਇਕ ਮਹੀਨੇ ਅੰਦਰ ਹਰ ਕਿਸੇ ਨੂੰ ਇਹ ਟੀਕਾ ਲਗਾ ਦਿੱਤਾ ਜਾਵੇਗਾ।

ਲੰਡਨ ਸਥਿਤ ਇੰਪੀਰੀਅਲ ਕਾਲਜ ਵਿਚ ਕੈਮੀਕਲ ਇੰਜੀਨੀਅਰਿੰਗ ਵਿਭਾਗ ਦੇ ਮੁਖੀ ਨਿਲਯ ਸ਼ਾਹ ਨੇ ਕਿਹਾ ਕਿ ਵੈਕਸੀਨ ਨੂੰ ਰੈਗੂਲੇਟਰ ਤੋਂ ਮਨਜ਼ੂਰੀ ਮਿਲਣ ਪਿੱਛੋਂ ਛੇ ਤੋਂ 9 ਮਹੀਨੇ ਇਸ ਕੰਮ ਵਿਚ ਲੱਗ ਸਕਦੇ ਹਨ।  

ਭਾਟ ਸਿੱਖ ਕੌਂਸਲ ਯੂ ਕੇ ਵਲੋਂ ਮੋਦੀ ਸਰਕਾਰ ਦੇ ਆਰਡੀਨੈਸਾ ਦੀ ਪੁਰਜ਼ੋਰ ਨਿਖੇਦੀ

ਗੁਰਦੁਆਰਾ ਭਾਟ ਸਿੱਖ ਕੌਂਸਲ ਪੂਰਨ ਤੌਰ ਤੇ ਕਿਸਾਨਾਂ ਦੀ ਹਮਾਇਤ ਚ

ਮਾਨਚੈਸਟਰ, ਅਕਤੂਬਰ 2020 -(ਗਿਆਨੀ ਅਮਰੀਕ ਸਿੰਘ ਰਾਠੌਰ)- ਗੁਰਦੁਆਰਾ ਭਾਟ ਸਿੱਖ ਕੌਂਸਲ ਯੂਕੇ ਜੋ ਕਿ ਸਮੁੱਚੇ ਭਾਟ (ਭਾਟੜਾ) ਸਿੱਖ ਭਾਈਚਾਰਾ ਯੂਕੇ ਦੀ ਸ਼੍ਰੋਮਣੀ ਨੁਮਾਇੰਦਾ ਸੰਸਥਾ ਅਤੇ ਅਗਵਾਈ ਕਰਦਾ ਹੈ, ਉਹਨਾਂ ਵੱਲੋਂ ਭਾਰਤ ਸਰਕਾਰ ਦੀ ਕਿਸਾਨਾਂ ਪ੍ਰਤੀ ਅਤੇ ਮਜਦੂਰ, ਮੱਧ ਵਰਗ ਪ੍ਰੀਵਾਰਾਂ ਪ੍ਰਤੀ ਅਪਣਾਈ ਜਨਤਾ ਵਿਰੋਧੀ ਦੋਗਲੀ ਨੀਤੀ ਦੀ, ਜਿਥੇ ਕਰੜੇ ਸ਼ਬਦਾਂ ਵਿਚ ਨਿਖੇਧੀ ਕਰਦਾ ਹੈ ਉਥੇ ਹੀ ਸਮੁੱਚੇ ਭਾਰਤੀ ਕਿਸਾਨ ਯੂਨੀਅਨ ਅਤੇ ਮਜਦੂਰਾਂ, ਆਮ ਵਰਗ ਵਪਾਰੀ ਭਾਈਚਾਰੇ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਹੈ।  ਦੇਸ਼ ਵਿਦੇਸ਼ ਵਿਚ ਵੱਸਦੇ ਭਾਰਤੀ ਭਾਈਚਾਰੇ, ਖਾਸ ਕਰਕੇ ਪੰਜਾਬੀ ਭਾਈਚਾਰੇ ਨੂੰ ਅਪੀਲ ਕਰਦਾ ਹੈ ਕਿ ਭਾਰਤ ਸਰਕਾਰ ਵਲੋਂ ਪਾਸ ਕੀਤੇ ਬਿੱਲਾ ਦੀ ਵੱਧ ਤੋਂ ਵੱਧ ਨਖੇਧੀ ਕੀਤੀ ਜਾਵੇ। ਅਸੀਂ ਭਾਰਤ ਸਰਕਾਰ ਨੂੰ ਵੀ ਅਪੀਲ ਕਰਦੇ ਹਾਂ ਕਿ ਆਪਣੀਆਂ ਨੀਤੀਆਂ ਨੂੰ ਕੁੱਝ ਪੂੰਜੀਪਤੀਆਂ  ਦੇ ਹੱਥਾਂ ਵਿਚ ਵੇਚਣ ਦੀ ਬਜਾਏ ਆਮ ਜਨਤਾ ਦੀ ਅਵਾਜ ਨੂੰ ਸੁਣੇ ਅਤੇ ਇਹ ਜਨਤਾ ਵਿਰੋਧੀ ਬਿੱਲ ਛੇਤੀ ਵਾਪਸ ਲਏ ਜਾਣ ਤਾਂ ਜੋ ਫਿਰ ਤੋਂ ਜਨਤਾ ਵਿਚ ਸਰਕਾਰ ਪ੍ਰਤੀ ਵਿਸ਼ਵਾਸ ਬਹਾਲ ਕੀਤਾ ਜਾ ਸਕੇ, ਤਾਂ ਹੀ ਦੇਸ਼ ਤਰੱਕੀ ਕਰ ਸਕਦਾ ਹੈ।  ਭਾਰਤ ਵਿਚ ਵੱਸਦੇ ਭਾਟ ਸਿੱਖ ਭਾਈਚਾਰੇ ਨੂੰ ਵੀ ਬੇਨਤੀ ਹੈ ਕਿ ਕਿਸਾਨ ਵਰਗ ਵਲੋਂ ਲਗਾਏ ਸ਼ਾਤਮਈ ਧਰਨਿਆਂ ਵਿਚ ਵੱਧ ਚੜ੍ਹ ਕੇ ਸਹਿਯੋਗ ਦਿਉ ਜੀ।  ਜਾਰੀ ਕਰਤਾ ਗੁਰਦੁਆਰਾ ਭਾਟ ਸਿੱਖ ਕੌਂਸਲ ਯੂਕੇ ਵਰਕਿੰਗ ਕਮੇਟੀ।  ਜਸਬੀਰ ਸਿੰਘ ਜੀ ਭਾਕੜ ਪੀਟਰਬਰੋ ਯੂਕੇ, ਗਿਆਨੀ ਅਮਰੀਕ ਸਿੰਘ ਜੀ ਰਠੌਰ ਮਾਨਚੈਸਟਰ।