ਸਾਊਥਾਲ ਵਿਚ ਸ਼ੱਕੀ ਗੈਸ ਧਮਾਕੇ ਵਿਚ ਦੋ ਲੋਕਾਂ ਦੀ ਮੌਤ  

ਲੰਡਨ,ਅਕਤੂਬਰ 2020 -(ਗਿਆਨੀ ਰਵਿਦਰਪਾਲ ਸਿੰਘ )-

 ਪੰਜਾਬੀਆਂ ਦੇ ਗੜ ਸਾਊਥਾਲ ਦੇ ਗੁਰੂ ਨਾਨਕ ਗੁਰਦੁਆਰਾ ਸਾਹਿਬ ਕਿੰਗ ਸਟਰੀਟ ਨੇੜੇ ਇਕ ਦੁਕਾਨ ਵਿਚ ਹੋਏ ਗੈਸ ਧਮਾਕੇ ਨਾਲ ਵੱਡਾ ਨੁਕਸਾਨ ਹੋਇਆ ਹੈ। ਇਹ ਧਮਾਕਾ ਯੂ.ਕੇ. ਦੇ ਸਮੇਂ ਅਨੁਸਾਰ ਸਵੇਰੇ 6:20 ਵਜੇ ਇਕ ਫੋਨਾਂ ਦੀ ਦੁਕਾਨ ਵਿਚ ਹੋਇਆ। ਈਲਿੰਗ, ਸਾਊਥਾਲ ਅਤੇ ਪੱਛਮੀ ਲੰਡਨ ਤੋਂ 40 ਦੇ ਕਰੀਬ ਪਹੁੰਚੇ  ਅੱਗ ਬੁਝਾਊ ਅਮਲੇ ਨੇ ਇਕ ਬੱਚੇ ਸਮੇਤ 5 ਲੋਕਾਂ ਨੂੰ ਸਬੰਧਿਤ ਇਮਾਰਤ ਵਿਚੋਂ ਸੁਰੱਖਿਅਤ ਬਾਹਰ ਕੱਢਿਆ। ਜਦ ਕਿ 2 ਬੱਚਿਆਂ ਸਮੇਤ 16 ਹੋਰ ਲੋਕਾਂ ਨੂੰ ਵੀ ਆਸ ਪਾਸ ਦੀਆਂ ਇਮਾਰਤਾਂ ਵਿਚੋਂ ਸੁਰੱਖਿਅਤ ਥਾਂ 'ਤੇ ਭੇਜਿਆ ਗਿਆ ਹੈ। ਇਸ ਧਮਾਕੇ 'ਚ ਦੋ ਲੋਕਾਂ ਦੀ ਮੌਤ ਹੋਣ ਦੀ ਪੁਸ਼ਟੀ ਕੀਤੀ ਗਈ ਹੈ। ਲੰਡਨ ਫਾਇਰ ਬ੍ਰਿਗੇਡ ਵਲੋਂ ਘਟਨਾ ਸਥਾਨ ਦੀ ਅਜੇ ਜਾਂਚ ਕੀਤੀ ਜਾ ਰਹੀ ਹੈ। ਜਾਂਚ ਅਧਿਕਾਰੀ ਪੋਲ ਮੌਰਗਨ ਨੇ ਕਿਹਾ ਕਿ ਧਮਾਕੇ ਨਾਲ ਕੁਝ ਲੋਕਾਂ ਦੀ ਮੌਤ ਹੋਈ ਹੈ, ਪਰ ਅਜੇ ਇਸ ਬਾਰੇ ਸ਼ਪੱਸ਼ਟ ਨਹੀਂ ਕਿਹਾ ਜਾ ਸਕਦਾ। ਧਮਾਕੇ ਨਾਲ ਦੁਕਾਨ ਦੇ ਅੰਦਰ ਅਤੇ ਬਾਹਰ ਵੱਡਾ ਨੁਕਸਾਨ ਹੋਇਆ ਹੈ। 

ਪੁਲੀਸ ਵੱਲੋਂ ਇਲਾਕੇ ਦੀ ਘੇਰਾਬੰਦੀ ਕਰਕੇ ਧਮਾਕੇ ਦੀ ਜਾਂਚ ਕੀਤੀ ਜਾ ਰਹੀ ਹੈ। ਫੋਨ ਦੀ ਦੁਕਾਨ ਦੇ ਮਾਲਕ ਜਤਿੰਦਰ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਉਹ ਸਦਮੇ ’ਚ ਹੈ ਅਤੇ ਉਸ ਦਾ ਸਾਰਾ ਕੁਝ ਤਬਾਹ ਹੋ ਗਿਆ ਹੈ। ਫੋਨ ਦੁਕਾਨ ਦੇ ਮਾਲਕ ਜਤਿੰਦਰ ਸਿੰਘ ਨੇ ਕਿਹਾ ਕਿ ਉਸ ਨੂੰ ਗੁਆਂਢੀ ਨੇ ਫੋਨ ਕਰਕੇ ਸੂਚਿਤ ਕੀਤਾ। ਉਸਨੇ ਅਗੇ ਕਿਹਾ ਕਿ ਉਸ ਨੂੰ ਗੁਆਂਢੀ ਨੇ ਫੋਨ ਕਰਕੇ ਸੂਚਿਤ ਕੀਤਾ। ਮੈਂ ਰਾਤ ਦੁਕਾਨ ਬੰਦ ਕਰਕੇ ਗਿਆ ਸੀ।