ਤਿੰਨ ਮਹੀਨਿਆਂ 'ਚ ਆਏਗੀ ਕੋਰੋਨਾ ਵੈਕਸੀਨ

ਵੈਕਸੀਨ ਦੀ ਰੈਗੂਲੇਟਰ ਤੋਂ ਮਨਜ਼ੂਰੀ ਲੈਣ ਦੀ ਪ੍ਰਕਿਰਿਆ ਸ਼ੁਰੂ

ਇਸੇ ਸਾਲ ਵਿੱਚ ਮਨਜ਼ੂਰੀ ਮਿਲਣ ਦੀ ਉਮੀਦ

ਇਸ ਵੈਕਸੀਨ ਨਾਲ 50 ਫ਼ੀਸਦੀ ਇਨਫੈਕਸ਼ਨ ਨੂੰ ਰੋਕਣ ਵਿਚ ਸਫਲਤਾ ਮਿਲੇਗੀ

 

ਲੰਡਨ ,ਅਕਤੂਬਰ 2020 -(ਗਿਆਨੀ ਰਵਿਦਰਪਾਲ ਸਿੰਘ)-   ਬ੍ਰਿਟੇਨ ਵਿਚ ਕੋਰੋਨਾ ਵਾਇਰਸ ਦਾ ਟੀਕਾ ਤਿੰਨ ਮਹੀਨਿਆਂ ਅੰਦਰ ਆ ਜਾਏਗਾ। 'ਦ ਟਾਈਮਜ਼' ਅਖ਼ਬਾਰ ਨੇ ਸਰਕਾਰੀ ਵਿਗਿਆਨੀਆਂ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ ਹੈ। ਅਖ਼ਬਾਰ ਮੁਤਾਬਕ ਵਿਗਿਆਨੀ ਆਕਸਫੋਰਡ ਦੀ ਵੈਕਸੀਨ 'ਤੇ ਕੰਮ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਰੈਗੂਲੇਟਰ ਇਸੇ ਸਾਲ 2021 ਦੇ ਸ਼ੁਰੂਆਤ ਤੋਂ ਪਹਿਲੇ ਮਨਜ਼ੂਰੀ ਦੇ ਦੇਣਗੇ। ਫਾਰਮਾਸਿਊਟੀਕਲ ਕੰਪਨੀ ਐਸਟ੍ਰਾਜੈਨੇਕਾ ਨਾਲ ਮਿਲ ਕੇ ਆਕਸਫੋਰਡ ਇਸ ਵੈਕਸੀਨ ਦਾ ਤਜਰਬਾ ਕਰ ਰਹੀ ਹੈ। ਬਿ੍ਟਿਸ਼ ਸਰਕਾਰ ਨੇ ਵੈਕਸੀਨ ਦੀਆਂ 10 ਕਰੋੜ ਖ਼ੁਰਾਕਾਂ ਬਣਾਉਣ ਦਾ ਆਦੇਸ਼ ਦਿੱਤਾ ਹੈ। ਸਿਹਤ ਅਧਿਕਾਰੀਆਂ ਨੂੰ ਅਨੁਮਾਨ ਹੈ ਕਿ ਛੇ ਮਹੀਨੇ ਅੰਦਰ ਹਰੇਕ ਬਾਲਗ ਨੂੰ ਵੈਕਸੀਨ ਮਿਲ ਸਕਦੀ ਹੈ। ਹਾਲਾਂਕਿ ਉਨ੍ਹਾਂ ਦੇ ਇਸ ਦਾਅਵੇ ਨੂੰ ਲੈ ਕੇ ਵੀ ਸਾਰੇ ਇਕਮਤ ਨਹੀਂ ਹਨ।

ਅਖ਼ਬਾਰ ਮੁਤਾਬਕ ਯੂਰਪੀ ਮੈਡੀਸਨ ਏਜੰਸੀ (ਈਐੱਮਏ) ਨੇ ਵੀਰਵਾਰ ਨੂੰ ਕਿਹਾ ਕਿ ਉਸ ਨੇ ਐਸਟ੍ਰਾਜੈਨੇਕਾ ਅਤੇ ਆਕਸਫੋਰਡ ਯੂਨੀਵਰਸਿਟੀ ਦੇ ਸੰਭਾਵਿਤ ਕੋਰੋਨਾ ਵੈਕਸੀਨ ਦੇ ਅੰਕੜਿਆਂ ਦੀ ਸਮੀਖਿਆ ਸ਼ੁਰੂ ਕਰ ਦਿੱਤੀ ਹੈ। ਇਸ ਤਰ੍ਹਾਂ ਦਾ ਕਦਮ ਇਸ ਲਈ ਚੁੱਕਿਆ ਜਾ ਰਿਹਾ ਹੈ ਕਿ ਇਕ ਵਾਰ ਵੈਕਸੀਨ ਆਉਣ ਪਿੱਛੋਂ ਉਸ ਨੂੰ ਮਨਜ਼ੂਰੀ ਦੇਣ ਦੀ ਪ੍ਰਕਿਰਿਆ ਵਿਚ ਸਮੇਂ ਦੀ ਬਰਬਾਦੀ ਨਾ ਹੋਵੇ।

ਜਾਣਕਾਰੀ ਅਨੁਸਾਰ ਕੋਰੋਨਾ ਨਾਲ ਇਕ ਲੱਖ ਤੋਂ ਵੱਧ ਮੌਤਾਂ ਇਕੱਲੇ ਯੂਰਪ ਵਿਚ ਹੋਈਆਂ ਹਨ। ਟੀਕਾਕਰਨ 'ਤੇ ਬਣਾਏ ਗਏ ਪ੍ਰਰੋਟੋਕਾਲ ਤਹਿਤ ਸਭ ਤੋਂ ਪਹਿਲੇ ਇਹ ਵੈਕਸੀਨ 65 ਸਾਲ ਤੋਂ ਜ਼ਿਆਦਾ ਉਮਰ ਦੇ ਲੋਕਾਂ ਨੂੰ ਦਿੱਤੀ ਜਾਵੇਗੀ। ਫਿਲਹਾਲ ਬੱਚਿਆਂ ਨੂੰ ਇਸ ਟੀਕਾਕਰਨ ਪ੍ਰਰੋਗਰਾਮ ਤੋਂ ਬਾਹਰ ਰੱਖਿਆ ਗਿਆ ਹੈ। ਅਖ਼ਬਾਰ ਮੁਤਾਬਕ ਵਿਗਿਆਨੀਆਂ ਨੂੰ ਉਮੀਦ ਹੈ ਕਿ ਇਸ ਵੈਕਸੀਨ ਨਾਲ 50 ਫ਼ੀਸਦੀ ਇਨਫੈਕਸ਼ਨ ਨੂੰ ਰੋਕਣ ਵਿਚ ਸਫਲਤਾ ਮਿਲੇਗੀ।

 

ਇਕ ਵਾਰ ਰੈਗੂਲੇਟਰ ਤੋਂ ਵੈਕਸੀਨ ਦੀ ਮਨਜ਼ੂਰੀ ਮਿਲਣ ਪਿੱਛੋਂ ਨੈਸ਼ਨਲ ਹੈਲਥ ਸਰਵਿਸ (ਐੱਨਐੱਚਐੱਸ) ਤੋਂ ਤੁਰੰਤ ਸਮੂਹਿਕ ਟੀਕਾਕਰਨ ਸ਼ੁਰੂ ਕਰਨ ਲਈ ਕਿਹਾ ਜਾ ਸਕਦਾ ਹੈ। ਹਾਲਾਂਕਿ ਬਿ੍ਟਿਸ਼ ਸਰਕਾਰ ਵਿਚ ਹਰੇਕ ਬਾਲਗ ਦੇ ਟੀਕਾਕਰਨ ਦੀ ਸਮਾਂ ਮਿਆਦ ਨੂੰ ਲੈ ਕੇ ਮੱਤਭੇਦ ਹੈ। ਰਾਇਲ ਸੁਸਾਇਟੀ ਦੀ ਇਸ ਹਫ਼ਤੇ ਆਈ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਵੈਕਸੀਨ ਦਾ ਉਤਪਾਦਨ ਅਤੇ ਵੰਡ ਇਕ ਵੱਡੀ ਚੁਣੌਤੀ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਟੀਕਾ ਉਪਲੱਬਧ ਹੋਣ ਦਾ ਮਤਲਬ ਇਹ ਨਹੀਂ ਹੈ ਕਿ ਇਕ ਮਹੀਨੇ ਅੰਦਰ ਹਰ ਕਿਸੇ ਨੂੰ ਇਹ ਟੀਕਾ ਲਗਾ ਦਿੱਤਾ ਜਾਵੇਗਾ।

ਲੰਡਨ ਸਥਿਤ ਇੰਪੀਰੀਅਲ ਕਾਲਜ ਵਿਚ ਕੈਮੀਕਲ ਇੰਜੀਨੀਅਰਿੰਗ ਵਿਭਾਗ ਦੇ ਮੁਖੀ ਨਿਲਯ ਸ਼ਾਹ ਨੇ ਕਿਹਾ ਕਿ ਵੈਕਸੀਨ ਨੂੰ ਰੈਗੂਲੇਟਰ ਤੋਂ ਮਨਜ਼ੂਰੀ ਮਿਲਣ ਪਿੱਛੋਂ ਛੇ ਤੋਂ 9 ਮਹੀਨੇ ਇਸ ਕੰਮ ਵਿਚ ਲੱਗ ਸਕਦੇ ਹਨ।