ਸ਼ਹਿਰ ਦੇ ਗੁਰੂ ਘਰਾਂ 'ਚ' ਚੌਥੇ ਪਾਤਸ਼ਾਹ ਜੀ ਦਾ ਆਗਮਨ ਪੁਰਬ ਬੜੇ ਸ਼ਰਧਾ ਸਤਿਕਾਰ ਤੇ ਉਤਸ਼ਾਹ ਨਾਲ ਮਨਾਇਆ ਗਿਆ

ਜਗਰਾਉ 30 ਅਕਤੂਬਰ (ਅਮਿਤਖੰਨਾ)  ਲਾਹੌਰ ਦੀ ਧਰਤੀ ਚੂਨਾ ਮੰਡੀ ਨੂੰ ਭਾਗਾਂ ਵਾਲੀ ਬਣਾ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਸਿੱਖਾਂ ਦਾ ਮੱਕਾ ਬਨਾਉਣ ਵਾਲੇ  ਚੌਥੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ ਆਗਮਨ ਪੁਰਬ ਬੜੇ ਸ਼ਰਧਾ ਸਤਿਕਾਰ ਤੇ ਉਤਸ਼ਾਹ ਨਾਲ ਮਨਾਇਆ ਗਿਆ। ਸ਼ਹਿਰ ਦੇ ਗੁਰ ਘਰਾ ਗੁਰਦੁਆਰਾ ਗੁਰੂ ਨਾਨਕਪੁਰਾ ਮੋਰੀ ਗੇਟ, ਗੁਰਦੁਆਰਾ ਗੋਬਿੰਦਪੁਰਾ ਮਾਈ ਦਾ ,ਗੁਰਦੁਆਰਾ ਭਜਨਗੜ੍ਹ ਸਾਹਿਬ, ਗੁਰਦੁਆਰਾ ਮਾਤਾ ਸਾਹਿਬ ਕੌਰ ਆਦਿ ਗੁਰੂ ਘਰਾਂ ਵਿੱਚ ਪ੍ਰਕਾਸ਼ ਪੁਰਬ ਬੜੇ ਧੂਮ ਧਾਮ ਨਾਲ ਮਨਾਇਆ ਗਿਆ। ਸ਼ਹਿਰ ਦੇ ਗੁਰਦੁਆਰਾ ਗੁਰੂ ਰਾਮਦਾਸ ਸਾਹਿਬ ਵਿਖੇ ਵੀ ਪ੍ਰਕਾਸ਼ ਦਿਹਾੜਾ ਧੂਮ ਧਾਮ ਨਾਲ ਮਨਾਇਆ ਗਿਆ । ਕਰੀਬ ਇਕ ਮਹੀਨੇ ਤੋਂ ਚੱਲ ਰਹੀ ਸ੍ਰੀ ਅਖੰਡ ਪਾਠਾਂ ਦੀ ਲੜੀ ਦੇ ਭੋਗ ਪਾਏ ਗਏ ਉਪਰੰਤ ਗੁਰਦੁਆਰਾ ਸਾਹਿਬ ਦੇ ਹਜੂਰੀ ਰਾਗੀ ਭਾਈ ਪਰਮਿੰਦਰ ਸਿੰਘ ਜੱਟਪੁਰੀ  ਦੇ ਜੱਥੇ ਨੇ ਢੁਕਵੇਂ ਸ਼ਬਦਾਂ ਦਾ ਰਸਭਿੰਨਾਂ ਕੀਰਤਨ ਕੀਤਾ। ਇਸ ਮੌਕੇ ਪ੍ਰਸਿੱਧ ਵਿਦਵਾਨ ਭਾਈ ਹਰਪ੍ਰੀਤ ਸਿੰਘ ਨੇ ਕਥਾ ਕਰਦਿਆਂ ਗੁਰੂ ਰਾਮਦਾਸ ਸਾਹਿਬ ਜੀ ਦੇ ਜੀਵਨ ਤੇ ਚਾਨਣਾ ਪਾਇਆ । ਉਹਨਾਂ ਦੱਸਿਆ ਕਿ ਜਦੋਂ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਜੀ ਦੇ ਮਾਤਾ ਪਿਤਾ ਇਸ ਸੰਸਾਰ ਤੋਂ ਚੜਾਈ ਕਰ ਗਏ ਤਾਂ ਉਹਨਾਂ ਦੀ ਨਾਨੀ ਉਹਨਾਂ ਨੂੰ ਆਪਣੇ ਪਿੰਡ ਲੈ ਆਈ ਤਾਂ ਗੁਰੂ ਰਾਮਦਾਸ ਸਾਹਿਬ ਜੀ ਦੇ ਜੱਦੀ ਘਰ ਨੂੰ ਜਿੰਦਰੇ  ਲੱਗ ਗਏ। ਪਰ ਕੁਦਰਤ ਨੇ ਐਸੀ ਕਰਵਟ ਲਈ ਕਿ ਜਿਹੜੀ ਧਰਤੀ ਗੁਰੂ ਸਾਹਿਬ ਦੀ ਕਰਮ ਭੂਮੀ ਬਣੀ ਉਸ ਅਸਥਾਨ (ਘਰ) ਨੂੰ ਕਦੇ ਤਾਲੇ ਹੀ ਨਹੀਂ ਲੱਗੇ ।24 ਘੰਟੇ ਅੰਮ੍ਰਿਤ ਵਰਖਾ ਦਾ ਦੁਨੀਆ ਆਨੰਦ ਮਾਣਦੀ ਹੈ ਤੇ ਰਹਿੰਦੀ ਦੁਨੀਆਂ ਤੱਕ ਮਾਣਦੀ ਰਹੇਗੀ । ਇਸ ਮੌਕੇ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਇੰਦਰਦੀਪ ਸਿੰਘ (ਰਿੰਕੀ ਚਾਵਲਾ )ਨੇ ਸਿੱਖ ਸੰਗਤਾਂ ਨੂੰ ਪ੍ਰਕਾਸ਼ ਪੁਰਬ ਦੀ ਵਧਾਈ ਦਿੰਦਿਆਂ ਆਖਿਆ ਕਿ ਸਾਨੂੰ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਤੇ ਅਮਲ ਕਰਨਾ ਚਾਹੀਦਾ ਹੈ। ਉਨਾਂ ਸਿੱਖ ਸੰਗਤਾਂ ਤੋਂ ਮੰਗ ਕੀਤੀ ਕਿ ਉਹ ਆਪਣਾ ਨਿਤਨੇਮ ਵਧਾਉਣ ਤਾਂ ਹੀ ਸਾਡਾ ਲੋਕ-ਪਰਲੋਕ ਸੰਵਰੇਗਾ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਸੇਵਾ ਕਰਨ ਵਾਲੇ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਗੁਰਦੁਆਰਾ ਗੁਰੂ ਨਾਨਕਪੁਰਾ ਮੋਰੀ ਗੇਟ ਦੇ ਪ੍ਰਧਾਨ ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ ,ਗੁਰਦੁਆਰਾ ਗੋਬਿੰਦਪੁਰਾ ਦੇ ਪ੍ਰਧਾਨ ਪ੍ਰਤਾਪ ਸਿੰਘ ,ਅਤੇ ਗੁਰਦੁਆਰਾ ਭਜਨਗੜ ਸਾਹਿਬ ਦੇ ਮੁੱਖ ਸੇਵਾਦਾਰ ਸਰਦਾਰ ਗੁਰਪ੍ਰੀਤ ਸਿੰਘ ਨੇ ਸਿੱਖ ਸੰਗਤਾਂ ਨੂੰ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ । ਵੱਡੀ ਗਿਣਤੀ ਵਿੱਚ ਸੰਗਤਾਂ ਨੇ ਗੁਰੂ ਘਰ ਨਤਮਸਤਕ ਹੋ ਕੇ ਆਪਣੇ ਆਪ ਨੂੰ ਵਡਭਾਗਾ ਸਮਝਿਆ। ਗੁਰੂ ਕੇ ਲੰਗਰ ਅਤੁੱਟ ਵਰਤੇ