ਵਾਸ਼ਿੰਗਟਨ, ਅਕਤੂਬਰ 2020 -(ਏਜੰਸੀ)- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸਰਕਾਰ ਨੇ ਸਥਾਨਕ ਕਾਮਿਆਂ ਦੀ ਸੁਰੱਖਿਆ ਲਈ ਚੋਣਾਂ ਤੋਂ ਪਹਿਲਾਂ ਐੱਚ-1 ਬੀ ਵੀਜ਼ਾ ’ਤੇ ਨਵੀਂ ਪਾਬੰਦੀਆਂ ਲਗਾ ਦਿੱਤੀਆਂ ਹਨ। ਇਹ ਅਜਿਹੀ ਕਾਰਵਾਈ ਹੈ ਜਿਸ ਦਾ ਸਿੱਧਾ ਅਸਰ ਭਾਰਤ ਦੇ ਹਜ਼ਾਰਾਂ ਆਈਟੀ (ਸੂਚਨਾ ਤਕਨਾਲੋਜੀ) ਪੇਸ਼ੇਵਰਾਂ 'ਤੇ ਪਵੇਗਾ। ਅਮਰੀਕੀ ਗ੍ਰਹਿ ਮੰਤਰਾਲੇ ਦੁਆਰਾ ਮੰਗਲਵਾਰ ਨੂੰ ਐਲਾਨੇ ਅੰਤ੍ਰਿਮ ਨਿਯਮ ਨਾਲ 'ਵਿਸ਼ੇਸ਼ ਕਿੱਤੇ' ਦੀ ਪਰਿਭਾਸ਼ਾ ਬਦਲ ਜਾਵੇਗੀ। ਨਵਾਂ ਨਿਯਮ 60 ਦਿਨ ਵਿੱਚ ਲਾਗੂ ਹੋ ਜਾਵੇਗਾ।