ਭਾਟ ਸਿੱਖ ਕੌਂਸਲ ਯੂ ਕੇ ਵਲੋਂ ਮੋਦੀ ਸਰਕਾਰ ਦੇ ਆਰਡੀਨੈਸਾ ਦੀ ਪੁਰਜ਼ੋਰ ਨਿਖੇਦੀ

ਗੁਰਦੁਆਰਾ ਭਾਟ ਸਿੱਖ ਕੌਂਸਲ ਪੂਰਨ ਤੌਰ ਤੇ ਕਿਸਾਨਾਂ ਦੀ ਹਮਾਇਤ ਚ

ਮਾਨਚੈਸਟਰ, ਅਕਤੂਬਰ 2020 -(ਗਿਆਨੀ ਅਮਰੀਕ ਸਿੰਘ ਰਾਠੌਰ)- ਗੁਰਦੁਆਰਾ ਭਾਟ ਸਿੱਖ ਕੌਂਸਲ ਯੂਕੇ ਜੋ ਕਿ ਸਮੁੱਚੇ ਭਾਟ (ਭਾਟੜਾ) ਸਿੱਖ ਭਾਈਚਾਰਾ ਯੂਕੇ ਦੀ ਸ਼੍ਰੋਮਣੀ ਨੁਮਾਇੰਦਾ ਸੰਸਥਾ ਅਤੇ ਅਗਵਾਈ ਕਰਦਾ ਹੈ, ਉਹਨਾਂ ਵੱਲੋਂ ਭਾਰਤ ਸਰਕਾਰ ਦੀ ਕਿਸਾਨਾਂ ਪ੍ਰਤੀ ਅਤੇ ਮਜਦੂਰ, ਮੱਧ ਵਰਗ ਪ੍ਰੀਵਾਰਾਂ ਪ੍ਰਤੀ ਅਪਣਾਈ ਜਨਤਾ ਵਿਰੋਧੀ ਦੋਗਲੀ ਨੀਤੀ ਦੀ, ਜਿਥੇ ਕਰੜੇ ਸ਼ਬਦਾਂ ਵਿਚ ਨਿਖੇਧੀ ਕਰਦਾ ਹੈ ਉਥੇ ਹੀ ਸਮੁੱਚੇ ਭਾਰਤੀ ਕਿਸਾਨ ਯੂਨੀਅਨ ਅਤੇ ਮਜਦੂਰਾਂ, ਆਮ ਵਰਗ ਵਪਾਰੀ ਭਾਈਚਾਰੇ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਹੈ।  ਦੇਸ਼ ਵਿਦੇਸ਼ ਵਿਚ ਵੱਸਦੇ ਭਾਰਤੀ ਭਾਈਚਾਰੇ, ਖਾਸ ਕਰਕੇ ਪੰਜਾਬੀ ਭਾਈਚਾਰੇ ਨੂੰ ਅਪੀਲ ਕਰਦਾ ਹੈ ਕਿ ਭਾਰਤ ਸਰਕਾਰ ਵਲੋਂ ਪਾਸ ਕੀਤੇ ਬਿੱਲਾ ਦੀ ਵੱਧ ਤੋਂ ਵੱਧ ਨਖੇਧੀ ਕੀਤੀ ਜਾਵੇ। ਅਸੀਂ ਭਾਰਤ ਸਰਕਾਰ ਨੂੰ ਵੀ ਅਪੀਲ ਕਰਦੇ ਹਾਂ ਕਿ ਆਪਣੀਆਂ ਨੀਤੀਆਂ ਨੂੰ ਕੁੱਝ ਪੂੰਜੀਪਤੀਆਂ  ਦੇ ਹੱਥਾਂ ਵਿਚ ਵੇਚਣ ਦੀ ਬਜਾਏ ਆਮ ਜਨਤਾ ਦੀ ਅਵਾਜ ਨੂੰ ਸੁਣੇ ਅਤੇ ਇਹ ਜਨਤਾ ਵਿਰੋਧੀ ਬਿੱਲ ਛੇਤੀ ਵਾਪਸ ਲਏ ਜਾਣ ਤਾਂ ਜੋ ਫਿਰ ਤੋਂ ਜਨਤਾ ਵਿਚ ਸਰਕਾਰ ਪ੍ਰਤੀ ਵਿਸ਼ਵਾਸ ਬਹਾਲ ਕੀਤਾ ਜਾ ਸਕੇ, ਤਾਂ ਹੀ ਦੇਸ਼ ਤਰੱਕੀ ਕਰ ਸਕਦਾ ਹੈ।  ਭਾਰਤ ਵਿਚ ਵੱਸਦੇ ਭਾਟ ਸਿੱਖ ਭਾਈਚਾਰੇ ਨੂੰ ਵੀ ਬੇਨਤੀ ਹੈ ਕਿ ਕਿਸਾਨ ਵਰਗ ਵਲੋਂ ਲਗਾਏ ਸ਼ਾਤਮਈ ਧਰਨਿਆਂ ਵਿਚ ਵੱਧ ਚੜ੍ਹ ਕੇ ਸਹਿਯੋਗ ਦਿਉ ਜੀ।  ਜਾਰੀ ਕਰਤਾ ਗੁਰਦੁਆਰਾ ਭਾਟ ਸਿੱਖ ਕੌਂਸਲ ਯੂਕੇ ਵਰਕਿੰਗ ਕਮੇਟੀ।  ਜਸਬੀਰ ਸਿੰਘ ਜੀ ਭਾਕੜ ਪੀਟਰਬਰੋ ਯੂਕੇ, ਗਿਆਨੀ ਅਮਰੀਕ ਸਿੰਘ ਜੀ ਰਠੌਰ ਮਾਨਚੈਸਟਰ।