ਜਗਰਾਉਂ ਖੁੱਲ੍ਹੇ ਰਿਲਾਇੰਸ ਦੇ ਸੁਪਰ ਸਟਾਰ ਨੂੰ ਕਿਸਾਨਾਂ ਨੇ ਦੂਜੇ ਦਿਨ ਹੀ ਲਗਵਾਇਆ ਤਾਲਾ

ਜਗਰਾਉਂ , ਅਕਤੂਬਰ 2020 (ਮੋਹਿਤ ਗੋਇਲ)  ਪੰਜਾਬ ਦੀਆਂ 31 ਕਿਸਾਨ ਜਥੇਬੰਦੀਆਂ ਵੱਲੋਂ ਖੇਤੀ ਬਿੱਲਾਂ ਖ਼ਿਲਾਫ਼ ਐਲਾਨੇ ਰਾਜ ਪੱਧਰੀ ਸੰਘਰਸ਼ ਦੀ ਕੜੀ ਤਹਿਤ ਜਗਰਾਉਂ ਚ ਅੱਜ ਕਿਸਾਨਾਂ ਵੱਲੋਂ ਸ਼ਹਿਰ ਚ ਮਾਰਚ ਕੀਤਾ ਗਿਆ ਅਤੇ ਰਿਲਾਇੰਸ  ਕੰਪਨੀ ਦੇ ਦੋ ਦਿਨਾਂ ਪਹਿਲਾਂ ਹੀ ਜਗਰਾਉਂ ਚ ਖੁੱਲੇਹ ਸੁਪਰ ਸਟੋਰ ਨੂੰ ਵੀ ਮੌਕੇ ਤੇ ਪੁੱਜ ਕੇ ਬੰਦ ਕਰਵਾਇਆ ਗਿਆ ਇਸ ਮੌਕੇ ਕਿਸਾਨ ਵੱਲੋਂ ਕਾਰਪੋਰੇਟ   ਘਰਾਣਿਆਂ ਖਿਲਾਫ ਜਮ ਕੇ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਦੇਸ਼ ਨੂੰ ਅੰਬਾਨੀ, ਅਡਾਨੀ ਗਰੁੱਪ ਨੂੰ ਵੇਚਣ ਵੱਲ ਤੋਰਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਖੇਤੀ ਸੈਕਟਰ ਤੇ ਵੀ ਇਨ੍ਹਾਂ ਗਰੁੱਪਾਂ ਨੂੰ ਕਾਬਜ਼ ਕਰਵਾਉਣ ਲਈ ਸਰਕਾਰ ਵੱਲੋਂ ਖੇਤੀ ਬਿੱਲ ਲਿਆਂਦੇ ਗਏ ਹਨ। ਇਸ ਮੌਕੇ ਸੰਬੋਧਨ ਦੌਰਾਨ ਕਿਸਾਨ ਆਗੂ ਹਰਦੀਪ ਸਿੰਘ ਗਾਲਿਬ, ਬੂਟਾ ਸਿੰਘ ਚੱਕਰ, ਕਾਮਰੇਡ ਬਲਰਾਜ ਸਿੰਘ ਕੋਟਉਮਰਾ, ਜੋਗਿੰਦਰ ਸਿੰਘ ਬੁਜਰਗ, ਪ੍ਰੋ: ਜੈਪਾਲ ਸਿੰਘ, ਤਰਲੋਚਨ ਸਿੰਘ ਬਰਮੀ, ਬਲਵਿੰਦਰ ਸਿੰਘ ਕੋਠੇ ਪੋਨਾ,  ਅਮਰ ਸਿੰਘ ਤਲਵੰਡੀ, ਸੁਖਵਿੰਦਰ ਸਿੰਘ ਹਲਵਾਰਾ, ਅਤੇ ਮੌਜੂਦ ਆਗੂ ਕੰਵਰਜੀਤ ਖੰਨਾ ਨੇ ਖੇਤੀ ਬਿੱਲਾਂ ਨੂੰ ਪੰਜਾਬ ਵਿਰੋਧੀ ਦੱਸਿਆ ਇਹ ਬਿੱਲ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਉਨ੍ਹਾਂ ਕਿਹਾ ਕਿ ਮੋਦੀ  ਸਰਕਾਰ ਪੰਜਾਬ ਦੀ  ਕਿਸਾਨ ਨੂੰ ਤਬਾਹੀ  ਵੱਲ ਧਕੇਲ ਕੇ ਦੇਸ਼ ਦੇ ਅੰਨਦਾਤੇ ਨਾਲ ਧਰੋਹ ਕਰ ਰਹੀ ਹੈ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਇਸ ਮੌਕੇ ਕਿਸਾਨ ਆਗੂਆਂ ਦੇ ਦੂਜੇ ਪਾਸੇ ਸੀ ਮਾਸੀ ਪਾਰਟੀਆਂ ਵੱਲੋਂ ਕਿੱਤੇ ਜਾ ਰਹੇ ਵੱਖਰੇ ਪ੍ਰਦਰਸ਼ਨਾਂ ਨੂੰ  ਸਿਆਸੀ ਲਾਹੇ ਦੀ ਕੜੀ ਤਹਿਤ ਹੀ ਪ੍ਰੋਗਰਾਮ ਦੱਸਿਆ ਇਸ ਮੌਕੇ ਮਾਸਟਰ ਤਰਲੋਚਨ ਸਿੰਘ ਝੋਰੜਾ ਮੌਜੂਦ ਆਗੂ ਮਦਨ ਸਿੰਘ, ਰਣਧੀਰ ਸਿੰਘ ਬਸੀਆਂ , ਸੁਰਜੀਤ ਸਿੰਘ ਦੋਧਰ, ਰਾਮ ਸਿੰਘ ਹਠੂਰ ਚਮਕੌਰ ਸਿੰਘ, ਸਤਪਾਲ ਸਿੰਘ ਸਮੇਤ ਵੱਡੀ ਗਿਣਤੀ ਚ ਕਿਸਾਨ ਸ਼ਾਮਿਲ ਸਨ।