31ਜਥੇਬੰਦੀਆਂ ਦੇ ਸੱਦੇ ਤੇ ਪੰਜਾਬ ਦੀ ਕਿਸਾਨੀ ਨੂੰ ਬਚਾਉਣ ਲਈ ਲਈ ਹਰ ਇੱਕ ਇਨਸਾਨ ਦਾ ਫਰਜ਼ ਬਣਦਾ।ਬਾਬਾ ਸੂਬਾ ਸਿੰਘ 

ਮਹਿਲ ਕਲਾਂ/ਬਰਨਾਲਾ-ਅਕਤੂਬਰ 2020 -(ਗੁਰਸੇਵਕ ਸਿੰਘ ਸੋਹੀ)- ਪੰਜਾਬ ਵਿੱਚ ਜੋ ਤਿੰਨ ਕਿਸਾਨ ਵਿਰੋਧੀ ਖੇਤੀ ਆਰਡੀਨੈਸ ਲੋਕ ਸਭਾ ਅਤੇ ਰਾਜ ਸਭਾ ਵਿੱਚ ਪਾਸ ਕੀਤੇ ਗਏ ਹਨ। ਜੋ ਕਿ ਸਾਡੇ ਕਿਸਾਨ ਮਜ਼ਦੂਰਾਂ ਦੇ ਲਈ ਬਹੁਤ ਹੀ ਘਾਤਕ ਹਨ ਇਨ੍ਹਾਂ ਫ਼ੈਸਲਿਆਂ ਖਿਲਾਫ਼ ਪੰਜਾਬ ਦੇ ਕੋਨੇ-ਕੋਨੇ ਤੇ ਕਿਸਾਨ ਜਥੇਬੰਦੀਆਂ ਵੱਲੋਂ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਵੱਖ- ਵੱਖ ਜਥੇਬੰਦੀਆਂ ਦਾ ਸਮਰਥਨ ਕਰਨਾਂ ਸਾਡਾ ਪਹਿਲ ਦੇ ਅਧਾਰ ਤੇ ਫਰਜ਼ ਬਣਦਾ ਹੈ।ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਨੇਤਰਹੀਣ ਅਨਾਥ ਆਸ਼ਰਮ (ਚੰਦੂਆਣਾ)ਦੇ ਮੁੱਖ ਸੇਵਾਦਾਰ ਬਾਬਾ ਸੂਬਾ ਸਿੰਘ ਜੀ ਨੇ ਕਿਹਾ ਕਿ ਕਿਸਾਨਾਂ ਵਿਰੁੱਧ ਪਾਸ ਕੀਤੇ ਗੲੇ ੲਿਹ ਬਿਲ ਕਿਸਾਨ,ਮਜਦੂਰ ਅਤੇ ਮਿਹਨਤਕਸ ਲੋਕਾਂ ਦੇ ਜਮਹੂਰੀ ਅਧੀਕਾਰਾਂ ੳੁਪਰ ਸਰਾਸਰ ਡਾਕਾ ਹੈ। ਪੰਜਾਬ ਦੇ ਕਿਸਾਨ ੲਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸਤ ਨਹੀਂ ਕਰਨਗੇ ਅਤੇ ਉਨ੍ਹਾਂ ਦੇ ੲਿਰਾਦਿਅਾਂ ਨੂੰ ਬੂਰ ਨਹੀਂ ਪੈਣ ਦੇਣਗੇ। ਪੰਜਾਬ ਦੇ ਬੱਚਿਆਂ ਤੋਂ ਲੈ ਕੇ ਬਜੁਰਗ,ਨੌਜਵਾਨ ਮਾਤਾ,ਭੈਣਾਂ ਜਾਗ ਚੁੱਕੇ ਹਨ ਅਤੇ ਹਰ ਇੱਕ ਪਰਵਾਰ ਅਣਮਿੱਥੇ ਧਰਨਿਆਂ ਵਿੱਚ ਸੜਕਾਂ ਤੇ ਉਤਰ ਆਇਆ ਹੈ। ਬਾਬਾ ਜੀ ਨੇ ਕਿਹਾ ਕਿ ਪੰਜਾਬ ਸਾਡਾ ਗੁਰੂਆਂ ਪੀਰਾਂ ਯੋਧਿਆਂ ਦੀ ਧਰਤੀ ਹੈ ਇਤਿਹਾਸ ਗਵਾਹ ਹੈ ਜਦੋਂ ਵੀ ਕੋਈ  ਮੁਸੀਬਤ ਆਉਂਦੀ ਹੈ ਤਾਂ ਉਸ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ ਹੈ। ਕਿਸਾਨ ਸੰਘਰਸ ਕਮੇਟੀਆ ਪੰਜਾਬ ਦੇ ਫੈਸਲਿਅਾਂ ਦਾ ਸਵਾਗਤ ਕਰਦੇ ਹੋੲੇ ਬਾਬਾ ਜੀ ਕਿਹਾ ਕਿ ਪੰਜਾਬ ਵਾਸੀ ਕਿਸਾਨ ਤੇ ਖੇਤੀ ਬਚਾੳੁਣ ਲੲੀ ਹਰ ਫੈਸਲੇ ਨਾਲ ਚਟਾਨ ਵਾਂਗ ਖੜਣ।