You are here

ਲੰਕਾਸ਼ਾਇਰ 'ਚ ਡਾ: ਸਾਚਾਰਵੀ ਤੇ ਉਸ ਦੀ ਬੇਟੀ ਦੀ ਹੱਤਿਆ- 2 ਗਿ੍ਫਤਾਰ

ਮਾਨਚੈਸਟਰ, ਅਕਤੂਬਰ 2020  (ਗਿਆਨੀ ਅਮਰੀਕ ਸਿੰਘ ਰਾਠੌਰ)- ਇੰਗਲੈਂਡ ਦੇ ਸ਼ਹਿਰ ਲੰਕਾਸ਼ਾਇਰ ਵਿਚ 49 ਸਾਲਾ ਡਾ: ਸਮਨ ਮੀਰ ਸਚਾਰਵੀ ਅਤੇ ਉਸ ਦੀ 14 ਸਾਲਾ ਬੇਟੀ ਵਿਆਨ ਮਾਂਗਰੀਓ ਦੀ ਉਨ੍ਹਾਂ ਦੇ ਘਰ ਵਿਚ ਹੱਤਿਆ ਕਰ ਦਿੱਤੀ ਗਈ । ਇਸ ਮਾਮਲੇ ਵਿਚ ਪੁਲਿਸ ਨੇ 2 ਲੋਕਾਂ ਨੂੰ ਗਿ੍ਫਤਾਰ ਕੀਤਾ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਡਾ: ਸਮਨ ਅਤੇ ਵਿਆਨ ਦੀਆਂ ਲਾਸ਼ਾਂ ਉਨ੍ਹਾਂ ਦੇ ਬਰਨਲੀ ਘਰ ਵਿਚੋਂ ਵੀਰਵਾਰ ਸਵੇਰੇ 8:45 ਵਜੇ ਮਿਲੀਆਂ । ਮੌਕੇ 'ਤੇ ਪਹੁੰਚੀ ਪੁਲਿਸ ਨੇ ਵੇਖਿਆ ਕਿ ਡਾ: ਸਚਾਰਵੀ ਹਮਲੇ ਤੋਂ ਪੀੜਤ ਸੀ ਅਤੇ ਉਸ ਦੀ ਧੌਣ 'ਤੇ ਦਬਾਅ ਪੈਣ ਕਾਰਨ ਮੌਤ ਹੋ ਗਈ ਸੀ ਜਦ ਕਿ ਉਸ ਦੀ ਬੇਟੀ ਵਿਆਨ ਬੁਰੀ ਤਰ੍ਹਾਂ ਸੜੀ ਹੋਈ ਮਿਲੀ ਸੀ । ਪੁਲਿਸ ਨੇ ਉਕਤ ਮਾਮਲੇ ਵਿਚ ਐਤਵਾਰ ਰਾਤ ਨੂੰ 2 ਲੋਕਾਂ ਨੂੰ ਗਿ੍ਫਤਾਰ ਕੀਤਾ ਹੈ । ਲੰਕਾਸ਼ਾਇਰ ਅਤੇ ਦੱਖਣੀ ਕੁਮਬਰੀਆ ਐਨ.ਐਚ.ਐਸ. ਫਾਊਾਡੇਸ਼ਨ ਟਰੱਸਟ ਨੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਡਾ: ਸਚਾਰਵੀ ਇੱਕ ਚੰਗੀ ਡਾਕਟਰ ਸੀ । ਪੁਲਿਸ ਦੀ ਅਪਰਾਧ ਸ਼ਾਖਾ ਦੇ ਜਾਂਚ ਅਧਿਕਾਰੀ ਸੁਪਰਡੈਂਟ ਜੋਨ ਹਾਲਮਸ ਨੇ ਉਕਤ ਘਟਨਾ ਸਬੰਧੀ ਲੋਕਾਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ ਹੈ ਤਾਂ ਕਿ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾ ਸਕੇ ।