UK ਸਤਿਕਾਰ ਕਮੇਟੀ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੇ ਨਿਰਾਦਰ ਨੂੰ ਰੋਕਣ ਲਈ ਕੁਸ ਜਰੂਰੀ ਸੁਜਾਅ

ਇੰਗਲੈਂਡ ਦੀ ਧੰਨ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਸਤਿਕਾਰ ਕਮੇਟੀ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੇ ਨਿਰਾਦਰ ਨੂੰ ਰੋਕਣ ਲਈ ਕੁਸ ਜਰੂਰੀ ਸੁਜਾਅ

ਬਰਮਿੰਘਮ, ਅਕਤੂਬਰ 2020 -(ਗਿਆਨੀ ਰਵਿਦਰਪਾਲ ਸਿੰਘ )-

ਸਤਿਕਾਰ ਕਮੇਟੀ ਇੰਗਲੈਂਡ ਜਿਨ੍ਹਾਂ ਬਹੁਤ ਕਰੜੀ ਮੇਹਨਤ ਦੇ ਨਾਲ ਇੰਗਲੈਂਡ ਅੰਦਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਜੋ ਜੇਹਲਾਂ ਜਾ ਕੋਰਟਾਂ ਅੰਦਰ ਮਜੂਦ ਸਨ ਨੂੰ ਇਕ ਜਗਾ ਉਪਰ ਸਤਿਕਾਰ ਸਹਿਤ ਲਿਆ ਕੇ ਸੇਵਾ ਸੰਭਾਲ ਦਾ ਬੀੜਾ ਚੁੱਕਿਆ ਹੋਇਆ ਹੈ ਅੱਜ ਓਹਨਾ ਵਲੋਂ ਸ਼੍ਰੋਮਣੀ ਪ੍ਰਬੰਧਕ ਕਮੇਟੀ ਅਤੇ ਹੋਰ ਜੁਮੇਵਾਰ ਸਖਸਿਤਾ ਨੂੰ ਗੁਰੂ ਸਾਹਿਬ ਦੇ ਨਿਰਾਦਰ ਨੂੰ ਰੋਕਣ ਲਈ ਕੁਸ ਸੁਜਾ ਦਿਤੇ ਹਨ । ਜਿਨ੍ਹਾਂ ਦਾ ਵਿਸਤਾਰ ਪੂਰਬਕ ਵਰਨ ਅਸੀਂ ਸਾਜਾ ਕਰ ਰਹੇ ਹਾਂ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ||

ਗੁਰੂ ਪਿਆਰੇ ਖਾਲਸਾ ਜੀ, ਜੇਕਰ ਆਪਾਂ ਸਾਰੇ ਰਲ ਕੇ ਈਮਨਦਾਰੀ ਨਾਲ ਧੰਨ ਸ੍ਰੀ ਗੁਰੂ ਗਰੰਥ ਸਾਹਿਬ ਜੀ ਮਹਾਂਰਾਜ ਦੇ ਪਾਵਨ ਸਰੂਪਾਂ ਦੀ ਬੇਅਦਬੀ ਨੂੰ ਮੁਕੰਮਲ ਰੋਕਣਾ ਚਾਹੁੰਦੇ ਹਾਂ ਤਾਂ ????

 ਦਾਸਰਿਆਂ ਦੀਆਂ ਬੇਨਤੀਆਂ ਉੱਪਰ ਧਿਆਨ ਦਿਉ ਜੀ 

 

1)  ਧੰਨ ਸ੍ਰੀ ਗੁਰੂ ਗਰੰਥ ਸਾਹਿਬ ਜੀ ਮਹਾਂਰਾਜ ਜੀ ਦੇ ਪਾਵਨ ਸਰੂਪਾਂ ਦੀ ਨਵੀਂ ਛਪਵਾਈ ਉੱਪਰ ਮੁਕੰਮਲ ਰੋਕ ਲੱਗੇ | ਪਹਿਲਾਂ ਤੋਂ ਹੀ ਸੁਭਾਇਮਾਨ ਲੱਖਾਂ ਹੀ ਪਾਵਨ ਸਰੂਪਾਂ ਦੀ ਸੇਵਾ ਸੰਭਾਲ ਕੀਤੀ ਜਾਵੇ |

 

2)   ਧੰਨ ਸ੍ਰੀ ਗੁਰੂ ਗਰੰਥ ਸਾਹਿਬ ਜੀ ਮਹਾਂਰਾਜ ਜੀ ਦੇ ਪਾਵਨ ਸਰੂਪਾਂ ਨੂੰ ਅਗ਼ਨ ਭੇਂਟ ਕਰਨ ਵਾਲੇ ਅੰਗੀਠੇ ਤੁਰੰਤ ਅਤੇ ਹਮੇਸ਼ਾਂ ਵਾਸਤੇ ਬੰਦ ਕਰ ਦਿੱਤੇ ਜਾਣੇ ਚਾਹੀਦੇ ਹਨ ਕਿਉਂਕਿ ਹਰ ਇੱਕ ਪਾਵਨ ਬਿਰਧ ਸਰੂਪ ਦੀ ਨਵੀਂ ਤਕਨੀਕ ਨਾਲ ਸੇਵਾ ਹੋ ਸਕਦੀ ਹੈ | ਪਾਵਨ ਬਿਰਧ ਸਰੂਪ ਨਵੇਂ ਸਰੂਪਾਂ ਵਾਂਗ ਤਿਆਰ ਬਰ ਤਿਆਰ ਹੋ ਸਕਦੇ ਹਨ |

 

3) ਮਾਝੇ,ਮਾਲਵੇ,ਦੁਆਬੇ ਵਿੱਚ ਤਿੰਨ ਵੱਡੇ ਸ੍ਰੀ ਸੱਚਖੰਡ ਸਾਹਿਬ ( ਸੁੱਖਆਸਣ ਅਸਥਾਨ) ਬਣਾਉਣੇ ਚਾਹੀਦੇ ਹਨ ਜਿੰਨਾ ਵਿੱਚ 500 ਤੋਂ 1000 ਪਲੰਘ ਤੱਕ ਲਗਾ ਕਰਕੇ ਨੇੜ੍ਹਲੇ ਇਲਾਕਿਆਂ ਦੇ ਗੁਰਦਵਾਰਾ ਸਾਹਿਬ ਵਿੱਚੋਂ ਲੋੜ ਤੋਂ ਵਾਧੂ ਪਾਵਨ ਸਰੂਪ ਇੱਕਤਰ ਕਰਕੇ ਉੰਨਾ ਦੀ ਸੇਵਾ ਸੰਭਾਲ ਕਰਨੀ ਚਾਹੀਦੀ ਹੈ|

 

4)  ਗੁਟਕਾ ਸਾਹਿਬ, ਪੋਥੀ ਸਾਹਿਬ ਅਤੇ ਗੁਰਬਾਣੀ ਨਾਲ ਸੰਬੰਧਿਤ ਹੋਰ ਲਿਟਰੇਚਰ ਛਾਪਣ ਦੇ ਅਧਿਕਾਰ ਕੇਵਲ ਸ਼੍ਰੋਮਣੀ ਕਮੇਟੀ ਕੋਲ ਹੀ ਹੋਂਣੇ ਚਾਹੀਦੇ ਹਨ | ਨਿੱਜੀ ਪ੍ਰਿੰਟਿੰਗ ਪ੍ਰੈਸਾਂ ਉੱਪਰ ਪਾਵਨ ਗੁਰਬਾਣੀ ਦੀ ਛਪਾਈ ਮੁਕੰਮਲ ਤੌਰ ਤੇ ਬੰਦ ਹੋਂਣੀ ਚਾਹੀਦੀ ਹੈ |

 

5)  ਸਤਿਗੁਰੂ ਸਾਹਿਬ ਜੀ ਦੇ ਪਾਵਨ ਸਰੂਪ ਜੇਕਰ ਵਿਦੇਸ਼ ਜਾਂਣੇ ਹੋਣ ਤਾਂ ਪੂਰੇ ਅਦਬ ਸਤਿਕਾਰ ਅਤੇ ਮਾਣ ਮਰਿਯਾਦਾ ਨਾਲ ਪ੍ਰਬੰਧ ਹੋਣੇ ਚਾਹੀਦੇ ਹਨ |

  

ਜੇਕਰ ਆਪ ਜੀ ਨੂੰ ਕੋਈ ਵੀ ਜਾਣਕਾਰੀ ਚਾਹੀਦੀ ਹੋਵੇ ਤਾਂ ਸੰਪਰਕ ਕਰ ਸਕਦੇ ਹੋ ਜੀ |   0044 7469469789 ਸਤਿਕਾਰ ਕਮੇਟੀ ਯੂਕੇ