You are here

ਫਿੰਗਰ ਬਲੱਡ ਟੈਸਟ ਕਿੱਟ' ਨਾਲ ਕੋਵਿਡ-19 ਦਾ ਨਤੀਜਾ 98.6 ਫੀਸਦੀ ਸਹੀ

ਕੋਰੋਨਾ ਵਾਇਰਸ ਛੇ ਤਰ੍ਹਾਂ ਦਾ ਹੁੰਦੈ - ਅਧਿਐਨ

ਲੰਡਨ,ਜੁਲਾਈ 2020 -(ਗਿਆਨੀ ਰਾਵਿਦਰਪਾਲ ਸਿੰਘ)-  ਯੂ. ਕੇ. ਸਰਕਾਰ ਲੋਕਾਂ 'ਚ ਲੱਖਾਂ ਟੈਸਟ ਕਿੱਟਾਂ ਵੰਡਣ ਦੀ ਯੋਜਨਾ ਬਣਾ ਰਹੀ ਹੈ । ਸਰਕਾਰ ਨੇ ਆਪਣੇ ਪਹਿਲੇ ਪ੍ਰਯੋਗ ਲਈ ਸਹਿਮਤੀ ਦੇ ਦਿੱਤੀ ਹੈ । ਇਕ ਰਿਪੋਰਟ 'ਚ ਦਾਅਵਾ ਕੀਤਾ ਕਿ ਇਸ ਕਿੱਟ ਦੀ ਜੂਨ 'ਚ ਪਰਖ ਕੀਤੀ ਗਈ ਸੀ, ਜਿਸ ਦੇ ਨਤੀਜੇ 98.6% ਸਹੀ ਪਾਏ ਗਏ। ਫਿੰਗਰਪਿ੍ਕ ਟੈਸਟ ਦਾ ਮਤਲਬ ਹੈ ਕਿ ਸੂਈ ਨੂੰ ਉਂਗਲ 'ਚ ਚੱਬੋ ਕੇ ਖ਼ੂਨ ਲਿਆ ਜਾਂਦਾ ਹੈ ਅਤੇ 20 ਮਿੰਟਾਂ 'ਚ ਲਾਗ ਦਾ ਪਤਾ ਲਗਾਇਆ ਜਾ ਸਕਦਾ ਹੈ । ਇਸ ਨੂੰ ਆਕਸਫੋਰਡ ਯੂਨੀਵਰਸਿਟੀ ਦੇ ਸਹਿਯੋਗ ਨਾਲ ਯੂ. ਕੇ. ਰੈਪਿਡ ਟੈਸਟ ਕੰਸੋਰਟੀਅਮ ਦੁਆਰਾ ਵਿਕਸਤ ਕੀਤਾ ਗਿਆ ਹੈ । ਯੂ. ਕੇ. ਦਾ ਸਿਹਤ ਵਿਭਾਗ ਇਸ ਸਾਲ ਦੇ ਅੰਤ ਤੱਕ ਖ਼ਰੀਦੀਆਂ ਜਾਣ ਵਾਲੀਆਂ ਲੱਖਾਂ ਟੈਸਟ ਕਿੱਟਾਂ ਬਾਰੇ ਆਰ.ਟੀ.ਸੀ. ਨਾਲ ਗੱਲ ਕਰ ਰਿਹਾ ਹੈ ।   ਖੋਜਕਾਰ ਕੋਰੋਨਾ ਵਾਇਰਸ ਬਾਰੇ ਨਵੇਂ ਖ਼ੁਲਾਸੇ ਕਰ ਰਹੇ ਹਨ । ਹੁਣ ਇਹ ਖ਼ੁਲਾਸਾ ਹੋਇਆ ਹੈ ਕਿ ਕੋਰੋਨਾ ਵਾਇਰਸ 6 ਤਰ੍ਹਾਂ ਦਾ ਹੈ । ਹਰ ਕਿਸੇ ਦੇ ਵੱਖ-ਵੱਖ ਲੱਛਣ ਹਨ । ਲੰਡਨ ਦੇ ਕਿੰਗਜ਼ ਕਾਲਜ ਨੇ ਕਿਹਾ ਹੈ ਕਿ ਇਹ ਫ਼ੈਸਲਾ ਕੀਤਾ ਜਾ ਸਕਦਾ ਹੈ ਕਿ ਕਿਹੜੇ ਮਰੀਜ਼ ਨੂੰ ਵਾਇਰਸ ਦਾ ਕਿੰਨਾ ਖ਼ਤਰਾ ਹੈ ਅਤੇ ਉਸ ਦਾ ਕੀ ਇਲਾਜ ਕੀਤਾ ਜਾਣਾ ਚਾਹੀਦਾ ਹੈ । ਅਧਿਐਨ ਦੀ ਅਜੇ ਸਮੀਖਿਆ ਨਹੀਂ ਕੀਤੀ ਗਈ ਹੈ । ਮਾਹਿਰਾਂ ਦਾ ਕਹਿਣਾ ਹੈ ਕਿ ਇਹ ਉਨ੍ਹਾਂ ਲੋਕਾਂ ਦੇ ਇਲਾਜ 'ਚ ਸੁਧਾਰ ਕਰਨ 'ਚ ਮਦਦ ਕਰ ਸਕਦਾ ਹੈ ਜਿਨ੍ਹਾਂ ਨੰੂ ਵਧੇਰੇ ਖ਼ਤਰਾ ਹੈ ਅਤੇ ਦੂਜੀ ਲਹਿਰ ਦੀ ਸੂਰਤ 'ਚ ਲਾਗ ਦਾ ਸ਼ਿਕਾਰ ਹੋਣ ਦੀ ਸੰਭਾਵਨਾ ਹੈ । ਲਗਾਤਾਰ ਖਾਂਸੀ, ਸਿਰ ਦਰਦ ਅਤੇ ਦਸਤ, ਬੁਖ਼ਾਰ ਜਾਂ ਗੰਧ ਦੀ ਕਮੀ ਇਸ ਦੇ ਲੱਛਣ ਹਨ । ਮਾਰਚ ਅਤੇ ਅਪ੍ਰੈਲ 'ਚ ਯੂ.ਐੱਸ. ਅਤੇ ਯੂ.ਕੇ. ਦੇ 1600 ਮਰੀਜ਼ਾਂ ਦਾ ਅੰਕੜਾ ਇਕੱਠਾ ਕੀਤਾ । ਜਿਨ੍ਹਾਂ ਤੋਂ ਪਤਾ ਲੱਗਾ ਕਿ ਕਿ ਕੋਵਿਡ-19 ਇਕ ਨਹੀਂ 6 ਤਰ੍ਹਾਂ ਦਾ ਹੈ ਅਤੇ ਉਨ੍ਹਾਂ ਦੇ 6 ਵੱਖ-ਵੱਖ ਲੱਛਣ ਹੁੰਦੇ ਹਨ । ਉਹ ਹੌਲੀ-ਹੌਲੀ ਗੰਭੀਰ ਹੋ ਜਾਂਦੇ ਹਨ । ਕਿਸੇ ਨੂੰ ਬੁਖ਼ਾਰ ਨਹੀਂ ਹੁੰਦਾ, ਕਿਸੇ ਨੂੰ ਬੁਖ਼ਾਰ ਹੁੰਦਾ ਹੈ ਅਤੇ ਬੁਖ਼ਾਰ ਹੋਣ ਤੋਂ ਬਾਅਦ ਕਿਸੇ ਨੂੰ ਦਸਤ ਲੱਗ ਜਾਂਦੇ ਹਨ । ਇਸ ਤੋਂ ਇਲਾਵਾ, ਥਕਾਵਟ ਅਤੇ ਪੇਟ ਦੀਆਂ ਸਮੱਸਿਆਵਾਂ ਵੀ ਵਿਭਿੰਨ ਕਾਰਨਾਂ ਕਰਕੇ ਹੁੰਦੀਆਂ ਹਨ ।