ਸੱਤਪਾਲ ਸਿੰਘ ਨਮਿੱਤ ਫੁੱਲ ਚੁੁਗਣ ਦੀ ਰਸਮ ਅੱਜ
ਮਹਿਲ ਕਲਾਂ /ਬਰਨਾਲਾ 11 ਜਨਵਰੀ- (ਗੁਰਸੇਵਕ ਸੋਹੀ )- ਪੰਜਾਬ ਅੰਦਰ ਗ਼ਰੀਬ ਪਰਿਵਾਰਾਂ ਦੇ ਨੌਜਵਾਨਾਂ ਦੀਆਂ ਲੱਖਾਂ ਰੁਪਏ ਇਲਾਜ ਤੇ ਲਾਉਣ ਦੇ ਬਾਵਜੂਦ ਮੌਤਾਂ ਦੀ ਦਰ ਲਗਾਤਾਰ ਵਧ ਰਹੀ ਹੈ। ਗ਼ਰੀਬ ਪਰਿਵਾਰ ਆਪਣਾ ਸਭ ਕੁਝ ਵੇਚ ਵੱਟਕੇ ਇਲਾਜ ਉੱਤੇ ਲਾਉਣ ਲਈ ਜੱਦੋਜਹਿਦ ਕਰ ਰਹੇ ਹਨ। ਪੰਜਾਬ ਅੰਦਰ ਜਿੱਥੇ ਭਿਆਨਕ ਬਿਮਾਰੀਆਂ ਆਮ ਲੋਕਾਂ ਨੂੰ ਆਪਣੀ ਲਪੇਟ ਵਿੱਚ ਲੈ ਰਹੀਆਂ ਹਨ, ਉਥੇ ਸਹੀ ਇਲਾਜ ਨਾ ਹੋਣ ਕਰਕੇ ਨੌਜਵਾਨ ਮੌਤ ਦੇ ਮੂੰਹ ਜਾ ਰਹੇ ਹਨ।ਅਜਿਹਾ ਹੀ ਮਾਮਲਾ ਕਸਬਾ ਮਹਿਲ ਕਲਾਂ ਵਿਖੇ ਸਾਹਮਣੇ ਆਇਆ, ਜਿਥੇ ਸੱਤਪਾਲ ਸਿੰਘ ਸਹੋਤਾ (29)ਪੁੱਤਰ ਬਲਵੀਰ ਸਿੰਘ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ। ਪਰਿਵਾਰ ਵੱਲੋਂ ਨੌਜਵਾਨ ਸੱਤਪਾਲ ਸਿੰਘ ਦੇ ਇਲਾਜ ਲਈ ਲੱਖਾਂ ਰੁਪਿਆ ਲਗਾਉਣ ਦੇ ਬਾਵਜੂਦ ਉਸ ਨੂੰ ਬਚਾ ਨਹੀਂ ਸਕਿਆ। ਸੱਤਪਾਲ ਸਿੰਘ ਦਾ 1 ਸਾਲ ਤੋਂ ਵੱਖ ਵੱਖ ਹਸਪਤਾਲਾਂ ਵਿਚ ਇਲਾਜ ਚੱਲ ਰਿਹਾ ਸੀ ਤੇ ਉਹ ਕਿਸੇ ਭਿਆਨਕ ਬਿਮਾਰੀ ਦੀ ਲਪੇਟ ਵਿੱਚ ਸੀ।ਦੁੱਖ ਦੀ ਖਬਰ ਇਹ ਹੈ ਕਿ ਗ਼ਰੀਬ ਪਰਿਵਾਰ ਦਾ ਨੌਜਵਾਨ ਅੱਜ ਬਿਮਾਰੀ ਨਾਲ ਜੂਝਦਾ ਅਚਾਨਕ ਆਏ ਹਾਰਟ ਅਟੈਕ ਨਾਲ ਮੌਤ ਦੇ ਮੂੰਹ ਚ ਚਲਿਆ ਗਿਆ। ਜਿਸ ਦਾ ਕਿ ਅੱਜ ਅੰਤਮ ਸੰਸਕਾਰ ਮਹਿਲ ਕਲਾਂ ਵਿਖੇ ਕੀਤਾ ਗਿਆ। ਮ੍ਰਿਤਕ ਸੱਤਪਾਲ ਸਿੰਘ ਆਪਣੇ ਪਿੱਛੇ ਪਤਨੀ ਸੁਰਿੰਦਰ ਕੌਰ ਅਤੇ ਬੇਟੀ ਸ਼ੁਭਰੀਤ ਕੌਰ ਤੇ ਮਾਪਿਆਂ ਨੂੰ ਰੋਂਦਿਆਂ ਛੱਡ ਗਿਆ। ਮ੍ਰਿਤਕ ਨੌਜਵਾਨ ਸੱਤਪਾਲ ਸਿੰਘ ਦੀ ਮੌਤ ਤੇ ਸਾਬਕਾ ਸੰਸਦੀ ਸਕੱਤਰ ਸੰਤ ਬਲਵੀਰ ਸਿੰਘ ਘੁੰਨਸ,ਵਿਧਾਇਕ ਕੁਲਵੰਤ ਸਿੰਘ ਪੰਡੋਰੀ,ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਉਮੀਦਵਾਰ ਚਮਕੌਰ ਸਿੰਘ ਵੀਰ,ਹੋਪ ਫਾਰ ਮਹਿਲ ਕਲਾਂ ਦੇ ਇੰਚਾਰਜ ਕੁਲਵੰਤ ਸਿੰਘ ਟਿੱਬਾ, ਮਲਕੀਤ ਸਿੰਘ ਈਨਾਂ, ਗੁਰਪ੍ਰੀਤ ਸਿੰਘ ਚੀਨਾ,ਬਾਬਾ ਸ਼ੇਰ ਸਿੰਘ ਖ਼ਾਲਸਾ,ਐਡਵੋਕੇਟ ਜਸਵੀਰ ਸਿੰਘ ਖੇੜੀ ,ਗੁਣਤਾਜ ਪ੍ਰੈੱਸ ਕਲੱਬ ਮਹਿਲ ਕਲਾਂ ਦੇ ਪ੍ਰਧਾਨ ਡਾ ਮਿੱਠੂ ਮੁਹੰਮਦ,ਆਜਾਦ ਪ੍ਰੈਸ ਕਲੱਬ ਦੇ ਪ੍ਰਧਾਨ ਜਸਵੀਰ ਸਿੰਘ ਵਜੀਦਕੇ, ਪ੍ਰੈਸ ਕਲੱਬ ਦੇ ਪ੍ਰਧਾਨ ਬਲਵਿੰਦਰ ਸਿੰਘ ਵਜੀਦਕੇ, ਲੋਕ ਭਲਾਈ ਵੈਲਫੇਅਰ ਸੁਸਾਇਟੀ ਮਹਿਲ ਕਲਾਂ ਦੇ ਪ੍ਰਧਾਨ ਡਾ ਪਰਮਿੰਦਰ ਸਿੰਘ ਹਮੀਦੀ, ਸਤਿਕਰਤਾਰ ਯੂ ਟਿਊਬ ਚੈਨਲ ਦੇ ਡਾਇਰੈਕਟਰ ਹਰਪਾਲ ਪਾਲੀ ਵਜੀਦਕੇ ਨੇ ਦੁੱਖ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਸਰਕਾਰਾਂ ਨੂੰ ਅਜਿਹੇ ਪਰਿਵਾਰਾਂ ਦਾ ਸਾਥ ਦੇਣਾ ਚਾਹੀਦਾ ਹੈ ਤੇ ਗ਼ਰੀਬ ਪਰਿਵਾਰਾਂ ਲਈ ਸਹੀ ਮੁਫ਼ਤ ਇਲਾਜ ਦਾ ਪ੍ਰਬੰਧ ਹੋਣਾ ਬੜਾ ਜ਼ਰੂਰੀ ਹੈ,ਤਾਂ ਜੋ ਬਿਮਾਰੀ ਨਾਲ ਜੂਝਦੇ ਲੋਕਾਂ ਨੂੰ ਬਚਾਇਆ ਜਾ ਸਕੇ। ਇਸ ਮੌਕੇ ਜਾਣਕਾਰੀ ਦਿੰਦਿਆਂ ਮਿ੍ਤਕ ਦੇ ਚਚਰੇ ਭਰਾ ਤੇ ਗੁਣਤਾਜ ਪ੍ਰੈੱਸ ਕਲੱਬ ਮਹਿਲ ਕਲਾਂ ਦੇ ਜਨਰਲ ਸਕੱਤਰ ਗੁਰਸੇਵਕ ਸਿੰਘ ਸਹੋਤਾ ਨੇ ਕਿਹਾ ਕਿ ਮ੍ਰਿਤਕ ਨੌਜਵਾਨ ਸਤਪਾਲ ਸਿੰਘ ਸਹੋਤਾ ਨਮਿੱਤ ਫੁੱਲਾਂ ਦੀ ਰਸਮ ਅੱਜ 9ਵਜੇ ਹੋਵੇਗੀ।