ਯੁ.ਕੇ.

ਆਸਟ੍ਰੇਲੀਆ ''ਚ 11 ਕਰੋੜ ਸਾਲ ਪੁਰਾਣੇ ਟੂਥਲੈੱਸ ਡਾਇਨਾਸੋਰ ਦੀ ਖੋਜ

 ਲੰਡਨ.ਸਿਡਨੀ,  ਮਈ 2020 - (ਰਾਜਵੀਰ ਸਮਰਾ)- ਆਸਟ੍ਰੇਲੀਆ ਵਿਚ ਪੈਲਿਯੋਨਟੋਲੌਜੀਸਟ ਨਾਮ ਦੇ ਡਾਇਨਾਸੋਰ ਦੀ ਵਿਲੱਖਣ ਪ੍ਰਜਾਤੀ ਦਾ ਇਕ 'ਟੂਥਲੈੱਸ' ਡਾਇਨਾਸੋਰ ਦਾ ਫਾਸਿਲ ਮਿਲਿਆ ਹੈ। ਸਵਾਈਨਬਰਨ ਤਕਨਾਲੋਜੀ ਯੂਨੀਵਰਸਿਟੀ ਵੱਲੋਂ ਜਾਰੀ ਇਕ ਬਿਆਨ ਦੇ ਮੁਤਾਬਕ,''ਇਹ ਡਾਇਨਾਸੋਰ 110 ਮਿਲੀਅਨ ਸਾਲ ਪਹਿਲਾਂ ਆਸਟ੍ਰੇਲੀਆ ਵਿਚ ਘੁੰਮਦਾ ਪਾਇਆ ਜਾਂਦਾ ਸੀ। 5 ਸੈਂਟੀਮੀਟਰ (2 ਇੰਚ) ਕਸ਼ੇਰੂਕਾ ਫਾਸਿਲ ਦੀ ਖੋਜ 2015 ਵਿਚ ਵਿਕਟੋਰੀਆ ਵਿਚ ਕੇਪ ਓਟਵੇ ਦੇ ਨੇੜੇ ਖੋਦਾਈ ਵਿਚ ਹੋਈ।'' ਇਹ ਆਸਟ੍ਰੇਲੀਆ ਵਿਚ ਪਾਇਆ ਜਾਣ ਵਾਲਾ ਹੁਣ ਤੱਕ ਦਾ ਪਹਿਲਾ ਐਲਫ੍ਰੋਸੌਰ ਬੋਨ ਹੈ। ਇਹ ਐਲਫ੍ਰੋਸਾਰ, ਜਿਸ ਦਾ ਨਾਮ 'light-footed lizards' ਹੈ, ਟਾਇਰਾਨੋਸੋਰਸ ਰੈਕਸ ਅਤੇ ਵੇਲੋਸਿਰੈਪਟਰ ਨਾਲ ਸਬੰਧਤ ਸੀ। ਫਾਸਿਲ ਦੀ ਖੋਜ ਵਾਲੰਟੀਅਰ ਜੇਸਿਕਾ ਪਾਰਕਰ ਨੇ ਕੀਤੀ ਸੀ, ਜੋ ਮੈਲਬੌਰਨ ਮਿਊਜ਼ੀਅਮ ਦੀ ਅਗਵਾਈ ਵਿਚ ਇਕ ਸਾਲਾਨਾ ਖੋਦਾਈ ਵਿਚ ਹਿੱਸਾ ਲੈ ਰਹੀ ਸੀ। ਉਸ ਸਮੇਂ ਇਸ ਨੂੰ ਇਕ ਉਡਣ ਵਾਲੇ ਸੱਪ ਨਾਲ ਸਬੰਧਤ ਮੰਨਿਆ ਜਾਂਦਾ ਸੀ ਜਿਸ ਨੂੰ ਇਕ ਪੇਟਰੋਸੋਰ ਕਿਹਾ ਜਾਂਦਾ ਸੀ ਪਰ ਜਦੋਂ ਮੈਲਬੌਰਨ ਦੇ ਸਵਾਈਨਬਰਗ ਯੂਨੀਵਰਸਿਟੀ ਦੇ ਫਾਸਿਲ ਵਿਗਿਆਨੀਆਂ ਨੇ ਇਸ ਦਾ ਹੋਰ ਅਧਿਐਨ ਕੀਤਾ ਤਾਂ ਉਹਨਾਂ ਨੂੰ ਅਹਿਸਾਸ ਹੋਇਆ ਕਿ ਇਹ ਇਕ ਨਾਜੁਕ ਢੰਗ ਦਾ ਡਾਇਨਾਲਰੋ ਹੈ।ਜਿਸ ਦੀ ਗਰਦਨ ਦੀ ਹੱਡੀ ਨੂੰ ਸ਼ੁਰੂ ਵਿਚ ਪਾਟੋਸੋਰ ਤੋਂ ਮੰਨਿਆ ਜਾਂਦਾ ਸੀ।  nਸਵਾਈਨਬਰਨ ਪੈਲਿਯੋਨਟੋਲੌਜੀਸਟ ਡਾਕਟਰ ਸਟੀਫਨ ਪੋਰੋਪਤ ਨੇ ਕਿਹਾ,''ਐਲਫ੍ਰੋਸੌਰਸ ਲੰਬੀ ਗਰਦਨ ਅਤੇ ਹਲਕੇ ਸਰੀਰ ਵਾਲੇ ਸਨ। ਇਸ ਫਾਸਿਲ ਨੇ ਸੰਕੇਤ ਦਿੱਤਾ ਕਿ ਜਾਨਵਰ ਲੱਗਭਗ 2 ਮੀਟਰ (6.5 ਫੁੱਟ) ਲੰਬਾ ਸੀ ਭਾਵੇਂਕਿ ਹੋਰ ਫਾਸਿਲ ਪਹਿਲਾਂ ਤੰਜਾਨੀਆ, ਚੀਨ ਅਤੇ ਅਰਜਨਟੀਨਾ ਵਿਚ ਪਾਏ ਗਏ ਸਨ ਅਤੇ ਉਹ 6 ਮੀਟਰ ਲੰਬੇ ਸਨ। ਪੋਰੋਪਤ ਨੇ ਕਿਹਾ ਕਿ ਬਾਲਗ ਐਲਫ੍ਰੋਸੌਰ ਸਿਰਫ ਸ਼ਿਕਾਰ ਕਰਦਾ ਸੀ ਪਰ ਸ਼ਾਇਦ ਜ਼ਿਆਦਾ ਮਾਂਸ ਨਹੀਂ ਖਾਂਧਾ ਸੀ ਜਿਵੇਂ ਕਿ ਬਾਕੀ ਡਾਇਨਾਸੋਰ ਖਾਂਦੇ ਸਨ। ਐਲਫ੍ਰੋਸੌਰ ਦੀਆਂ ਜਾਣੂ ਖੋਪੜੀਆਂ ਤੋਂ ਪਤਾ ਚੱਲਦਾ ਹੈ ਕਿ ਨੌਜਵਾਨ ਅਵਸਥਾ ਵਿਚ ਉਹਨਾਂ ਦੇ ਦੰਦ ਸਨ ਪਰ ਬਾਲਗਾਂ ਨੇ ਆਪਣੇ ਦੰਦ ਗਵਾ ਦਿੱਤੇ ਸਨ ਅਤੇ ਉਹਨਾਂ ਦੀ ਜਗ੍ਹਾ ਇਕ ਸਿੰਙ ਵਾਲੀ ਚੁੰਝ ਸੀ। ਅਸੀਂ ਨਹੀਂ ਜਾਣਦੇ ਕੀ ਇਹ ਸੱਚ ਹੈ। ਕੇਪ ਓਟਵੇ ਜਿੱਥੇ ਫਾਸਿਲ ਮਿਲਿਆ ਉਹ ਵੀ ਅਜਿਹੀਆਂ ਖੋਜਾਂ ਲਈ ਇਕ ਖੁਸ਼ਹਾਲ ਖੇਤਰ ਹੈ। ਇੱਥੇ ਲੱਗਭਗ ਇਕ ਦਰਜਨ ਜਾਨਵਰਾਂ ਅਤੇ 5 ਡਾਇਨਾਸੋਰ ਪ੍ਰਜਾਤੀਆਂ ਦੀ ਪਛਾਣ ਕੀਤੀ ਗਈ ਹੈ। ਖੋਜ ਕਰਨ ਵਾਲਿਆਂ ਵਿਚ 2018 ਵਿਚ ਪਾਇਆ ਜਾਣ ਵਾਲਾ ਪੌਦਾ ਖਾਣ ਵਾਲਾ ਡਾਇਨਾਸੋਰ ਸ਼ਾਮਲ ਹੈ।

ਕੋਵਿਡ-19: ਪਾਕਿ ਦੇ ਪੰਜਾਬ ਸੂਬੇ ''ਚ ਖੋਲ੍ਹੇ ਜਾਣਗੇ 544 ਧਾਰਮਿਕ ਸਥਾਨ

ਲੰਡਨ/ਇਸਲਾਮਾਬਾਦ-ਮਈ 2020 - ਰਾਜਵੀਰ ਸਮਰਾ)- ਪਾਕਿਸਤਾਨ ਦੇ ਪੰਜਾਬ ਸੂਬੇ ਦੀ ਸਰਕਾਰ ਲਾਕਡਾਊਨ ਦੀਆਂ ਪਾਬੰਦੀਆਂ ਵਿਚ ਛੋਟ ਦੇਣ ਤੋਂ ਬਾਅਦ ਲੋਕਾਂ ਦੇ ਲਈ ਧਾਰਮਿਕ ਸਥਾਨਾਂ ਨੂੰ ਵੀ ਖੋਲ੍ਹੇਗੀ। ਮੀਡੀਆ ਵਿਚ ਆਈ ਇਕ ਖਬਰ ਵਿਚ ਇਹ ਦਾਅਵਾ ਕੀਤਾ ਗਿਆ ਹੈ। ਦੇਸ਼ ਵਿਚ ਕੋਰੋਨਾ ਵਾਇਰਸ ਮਹਾਮਾਰੀ ਨਾਲ 1000 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ।  'ਦ ਐਕਸਪ੍ਰੈੱਸ ਟ੍ਰਿਬਿਊਨ' ਦੀ ਖਬਰ ਮੁਤਾਬਕ ਇਕ ਉੱਚ ਪੱਧਰੀ ਬੈਠਕ ਦੌਰਾਨ ਸੂਬੇ ਵਿਚ 544 ਧਾਰਮਿਕ ਸਥਾਨਾਂ ਨੂੰ ਖੋਲ੍ਹਣ ਦਾ ਪ੍ਰਸਤਾਵ ਤੇ ਇਸ ਕੰਮ ਦੇ ਲਈ ਮਾਨਕ ਸੰਚਾਲਨ ਪ੍ਰਕਿਰਿਆ ਪੇਸ਼ ਕੀਤੀ ਗਈ। ਧਾਰਮਿਤ ਸਥਾਨਾਂ ਦਾ ਪ੍ਰਬੰਧਨ ਦੇਣ ਵਾਲਾ ਔਕਾਫ ਵਿਭਾਗ ਵੀ ਇਸ ਗੱਲ 'ਤੇ ਜ਼ੋਰ ਦੇ ਰਿਹਾ ਹੈ ਕਿ ਧਾਰਮਿਕ ਸਥਾਨਾਂ ਨੂੰ ਖੋਲ੍ਹਿਆ ਜਾਣਾ ਚਾਹੀਦਾ ਹੈ ਕਿਉਂਕਿ ਉਹਨਾਂ ਦੇ ਬੰਦ ਰਹਿਣ ਨਾਲ ਭਾਰੀ ਵਿੱਤੀ ਨੁਕਸਾਨ ਹੋਇਆ ਹੈ। ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਹਨਾਂ ਨੇ ਸੂਬਾਈ ਸਰਕਾਰ ਨੂੰ ਲਾਕਡਾਊਨ ਦੌਰਾਨ ਧਾਰਮਿਕ ਸਥਾਨਾਂ 'ਤੇ ਸ਼ਰਧਾਲੂਆਂ ਦੇ ਆਉਣ 'ਤੇ ਲੱਗੀ ਪਾਬੰਦੀ ਹਟਾਉਣ ਦਾ ਸੁਝਾਅ ਭੇਜਿਆ ਸੀ। ਧਾਰਮਿਕ ਸਥਾਨਾਂ ਵਿਚ ਐਸ.ਓ.ਪੀ. ਨੂੰ ਲਾਗੂ ਕਰਨ ਦੇ ਲਈ ਕਦਮ ਚੁੱਕਣ ਦਾ ਬੈਠਕ ਵਿਚ ਫੈਸਲਾ ਲਿਆ। ਉਮੀਦ ਹੈ ਕਿ ਈਦ ਤੋਂ ਬਾਅਦ ਐਸ.ਓ.ਪੀ. ਜਾਰੀ ਕਰ ਦਿੱਤੀ ਜਾਵੇਗੀ। ਈਦ ਦੇ ਤਿਓਹਾਰ 'ਤੇ ਸਿਨੇਮਾ ਹਾਲ ਤੇ ਥਿਏਟਰ ਖੋਲ੍ਹਣ ਦੀ ਇਕ ਸਿਫਾਰਿਸ਼ ਦੀ ਸਮੀਖਿਆ ਕੀਤੀ ਗਈ। ਇਹ ਪ੍ਰਸਤਾਵ ਖਾਰਿਜ ਕਰ ਦਿੱਤਾ ਗਿਆ। ਇਸ ਵਿਚਾਲੇ ਪਾਕਿਸਤਾਨ ਵਿਚ ਵੀਰਵਾਰ ਨੂੰ ਕੋਵਿਡ-19 ਦੇ 2,193 ਨਵੇਂ ਮਾਮਲੇ ਸਾਹਮਣੇ ਆਏ, ਇਸ ਦੇ ਨਾਲ ਹੀ ਦੇਸ਼ ਵਿਚ ਇਨਫੈਕਸ਼ਨ ਦੇ ਮਾਮਲੇ ਵਧ ਕੇ 48,091 ਹੋ ਗਏ। ਉਥੇ ਹੀ ਮਹਾਮਾਰੀ ਕਾਰਣ ਹੁਣ ਤੱਕ 1,017 ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ।

800 ਸਾਲ ਪੁਰਾਣੀ ਕੈਂਬਰਿਜ ਯੂਨੀਵਰਸਿਟੀ ਦਾ ਫੈਸਲਾ- ''ਪਹਿਲੀ ਵਾਰ ਆਨਲਾਈਨ ਹੋਵੇਗੀ ਪੂਰੀ ਪੜ੍ਹਾਈ''

ਲੰਡਨ,   ਮਈ 2020 - ਰਾਜਵੀਰ ਸਮਰਾ)- ਬ੍ਰਿਟੇਨ ਦੀ 800 ਸਾਲ ਪੁਰਾਣੀ ਕੈਂਬਰਿਜ ਯੂਨੀਵਰਸਿਟੀ ਨੇ ਇਸ ਗੱਲ ਦੀ ਘੋਸ਼ਣਾ ਕੀਤੀ ਹੈ ਕਿ ਕੋਰੋਨਾ ਵਾਇਰਸ ਕਾਰਨ ਅਗਲੇ ਵਿੱਦਿਅਕ ਸਾਲ ਲਈ ਕਲਾਸਾਂ ਵਿਚ ਪੜ੍ਹਾਈ ਨਹੀਂ ਕਰਵਾਈ ਜਾਵੇਗੀ ਤੇ ਪੜ੍ਹਾਈ ਆਨਲਾਈਨ ਹੀ ਜਾਰੀ ਰਹੇਗੀ। ਮੰਗਲਵਾਰ ਨੂੰ ਇਸ ਫੈਸਲੇ ਦੇ ਬਾਅਦ ਅਕਤੂਬਰ 2020 ਤੋਂ ਸ਼ੁਰੂ ਹੋਣ ਵਾਲੇ ਨਵੇਂ ਸੈਸ਼ਨ ਵਿਚ ਵਿਦਿਆਰਥੀ ਆਨਲਾਈਨ ਹੀ ਪੜ੍ਹਾਈ ਕਰਨਗੇ। ਇਹ ਸੈਸ਼ਨ 2021 ਦੀਆਂ ਗਰਮੀਆਂ ਤੱਕ ਚੱਲੇਗਾ। ਕੈਂਬਰਿਜ ਅਜਿਹਾ ਕਰਨ ਵਾਲੀ ਪਹਿਲੀ ਯੂਨੀਵਰਸਿਟੀ ਬਣ ਗਈ ਹੈ। ਇਸ ਦੇ ਨਾਲ ਹੀ ਵਿਦਿਆਰਥੀਆਂ ਦੀ ਮਦਦ ਲਈ ਵਰਚੁਅਲ ਲੈਕਚਰ ਵੀ ਤਿਆਰ ਕੀਤੇ ਜਾਣਗੇ। ਹੋ ਸਕਦਾ ਹੈ ਕਿ ਸੋਸ਼ਲ ਡਿਸਟੈਂਸਿੰਗ ਦੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਛੋਟੇ ਗਰੁੱਪਾਂ ਵਿਚ ਵਿਦਿਆਰਥੀਆਂ ਨੂੰ ਪੜ੍ਹਾਇਆ ਜਾ ਸਕੇ। ਯੂਨੀਵਰਸਿਟੀ ਕੈਂਪਸ ਨੂੰ ਕੋਰੋਨਾ ਵਾਇਰਸ ਕਾਰਨ ਬੰਦ ਕਰ ਦਿੱਤਾ ਗਿਆ ਸੀ। ਕਿਹਾ ਜਾ ਰਿਹਾ ਹੈ ਕਿ ਕੈਂਬਰਜ ਦੇ ਅਧਿਕਾਰੀ ਸੋਸ਼ਲ ਡਿਸਟੈਂਸਿੰਗ ਨੂੰ ਮੰਨਦੇ ਹੋਏ ਕੁਝ ਕਲਾਸਾਂ ਲਗਾਉਣ ਲਈ ਵਿਚਾਰ ਕਰ ਰਹੇ ਹਨ। ਇਹ ਫੈਸਲਾ ਯੂਨੀਵਰਸਿਟੀ ਲੈ ਚੁੱਕੀ ਹੈ ਕਿ ਫਿਲਹਾਲ ਅਗਲੇ ਵਿੱਦਿਅਕ ਸਾਲ ਤੱਕ ਫੇਸ ਟੂ ਫੇਸ ਲੈਕਚਰ ਨਹੀਂ ਦਿੱਤੇ ਜਾ ਸਕਦੇ।  ਤੁਹਾਨੂੰ ਦੱਸ ਦਈਏ ਕਿ ਯੂਨੀਵਰਸਿਟੀ ਨੇ ਮਾਰਚ ਤੋਂ ਸਾਰੀ ਪੜ੍ਹਾਈ ਆਨਲਾਈਨ ਕਰ ਦਿੱਤੀ ਸੀ ਅਤੇ ਪੇਪਰ ਵੀ ਆਨਲਾਈਨ ਹੀ ਲਏ ਜਾਣੇ ਹਨ। ਅਮਰੀਕਾ ਦੀ ਚੌਥੀ ਸਭ ਤੋਂ ਵੱਡੀ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਨੇ ਵੀ ਕਿਹਾ ਹੈ ਕਿ ਅਗਲੇ ਸੈਸ਼ਨ ਵਿਚ ਐਕਸਕਲੂਜ਼ਵਲੀ ਕਲਾਸਾਂ ਆਨਲਾਈਨ ਮੋਡ ਤੋਂ ਹੀ ਲਈਆਂ ਜਾਣਗੀਆਂ। ਹੋ ਸਕਦਾ ਹੈ ਕਿ ਸਾਇੰਸ ਤੇ ਨਰਸਿੰਗ ਲੈਬ ਦੀ ਜ਼ਰੂਰਤ ਦੇ ਹਿਸਾਬ ਨਾਲ ਬਦਲਾਅ ਕੀਤੇ ਜਾਣ। ਕੈਨੇਡਾ ਦੇ ਮਾਂਟਰੀਅਲ ਦੀ ਮੈਕਿਗਲ ਯੂਨੀਵਰਸਿਟੀ ਨੇ ਵੀ ਕਿਹਾ ਹੈ ਕਿ ਉਹ ਅਗਲੇ ਸੈਸ਼ਨ ਵਿਚ ਵਧੇਰੇ ਕੋਰਸ ਆਨਲਾਈਨ ਹੀ ਕਰੇਗੀ। 

ਕਰੋੜਾਂ ਪੌਡ ਦਾ ਫੰਡ ਇਕੱਠਾ ਕਰਨ ਵਾਲੇ ਸਾਬਕਾ ਫੌਜੀ ਨੂੰ ''ਨਾਈਟਹੁੱਡ'' ਨਾਲ ਸਨਮਾਨਿਤ ਕਰੇਗੀ ਮਹਾਰਾਣੀ

ਲੰਡਨ (ਰਾਜਵੀਰ ਸਮਰਾ) - ਬਿ੍ਟਿਸ਼ ਫੌਜ ਤੋਂ ਰਿਟਾਇਡ ਹੋ ਚੁੱਕੇ 100 ਸਾਲਾ ਕੈਪਟਨ ਟਾਮ ਮੂਰ ਨੂੰ ਮਹਾਰਾਣੀ ਏਲੀਜ਼ਾਬਥ-2 ਬੁੱਧਵਾਰ ਨੂੰ ਨਾਈਟਹੁੱਡ ਦੀ ਉਪਾਧਿ ਨਾਲ ਸਨਮਾਨਿਤ ਕਰੇਗੀ। ਦੂਜੇ ਵਿਸ਼ਵ ਯੁੱਧ ਦੌਰਾਨ ਭਾਰਤ ਵਿਚ ਸੇਵਾ ਦੇ ਚੁੱਕੇ ਕੈਪਟਨ ਮੂਰ ਨੇ ਹਾਲ ਹੀ ਵਿਚ ਕੋਰੋਨਾਵਾਇਰਸ ਮਹਾਮਾਰੀ ਨਾਲ ਨਜਿੱਠਣ ਲਈ ਰਾਸ਼ਟਰੀ ਸਿਹਤ ਸੇਵਾ (ਐਨ. ਐਚ. ਐਸ.) ਲਈ ਬਿ੍ਰਟੇਨ ਵਿਚ 3.20 ਕਰੋੜ ਪਾਉਂਡ ਦਾ ਫੰਡ ਇਕੱਠਾ ਕਰਨ ਵਿਚ ਸਹਾਇਤਾ ਕੀਤੀ ਹੈ। ਕੈਪਟਨ ਮੂਰ ਨੇ ਕਿਹਾ ਕਿ ਜਦ ਉਨ੍ਹਾਂ ਨੂੰ ਪਤਾ ਲੱਗਾ ਕਿ ਬਿ੍ਰਟਿਸ਼ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਵੱਲੋਂ ਨਾਈਟਹੁੱਡ ਦੀ ਉਪਾਧਿ ਦੇ ਲਈ ਉਨ੍ਹਾਂ ਨੂੰ ਵਿਸ਼ੇਸ਼ ਰੂਪ ਤੋਂ ਨਾਮਜ਼ਦ ਕੀਤਾ ਗਿਆ ਹੈ ਅਤੇ ਮਹਾਰਾਣੀ ਨੇ ਇਸ ਨੂੰ ਮਨਜ਼ੂਰੀ ਦੇ ਦਿੱਤੀ ਹੈ ਤਾਂ ਉਨ੍ਹਾਂ ਦੀ ਖੁਸ਼ੀ ਦਾ ਟਿਕਾਣਾ ਨਾ ਰਿਹਾ। ਮੂਰ ਨੂੰ ਕਰਨਲ ਦਾ ਰੈਂਕ ਮਿਲ ਚੁੱਕਿਆ ਹੈ।

ਬਿ੍ਰਟੇਨ ਦੇ ਰੱਖਿਆ ਮੰਤਰਾਲੇ ਦੇ ਨਿਯਮਾਂ ਦੇ ਤਹਿਤ ਨਾਈਟਹੁੱਡ ਦੀ ਉਪਾਧਿ ਮਿਲਣ ਤੋਂ ਬਾਅਦ, ਅਧਿਕਾਰਕ ਰੂਪ ਤੋਂ ਉਨ੍ਹਾਂ ਨੂੰ ਕੈਪਟਨ ਸਰ ਥਾਮਸ ਮੂਰ ਆਖਿਆ ਜਾਵੇਗਾ। ਮੂਰ ਨੇ ਕਿਹਾ ਕਿ ਮੈਨੂੰ ਬਹੁਤ ਖੁਸ਼ੀ ਹੋਈ। ਮੈਂ ਕਦੇ ਨਹੀਂ ਸੋਚਿਆ ਸੀ ਕਿ ਮੈਨੂੰ ਇੰਨਾ ਵੱਡਾ ਸਨਮਾਨ ਮਿਲੇਗਾ। ਉਨ੍ਹਾਂ ਨੇ ਕਿਹਾ ਕਿ ਮਹਾਰਾਣੀ ਏਲੀਜ਼ਾਬੇਥ, ਪ੍ਰਧਾਨ ਮੰਤਰੀ ਅਤੇ ਬਿ੍ਰਟੇਨ ਦੀ ਮਹਾਨ ਜਨਤਾ ਦਾ ਧੰਨਵਾਦ। ਮੈਂ ਹਮੇਸ਼ਾ ਤੁਹਾਡੀ ਸੇਵਾ ਵਿਚ ਹਾਜ਼ਰ ਰਹਾਂਗਾ। ਇਹ ਛੋਟੇ ਪੱਧਰ 'ਤੇ ਸ਼ੁਰੂ ਹੋਇਆ ਸੀ ਅਤੇ ਮੈਂ ਬਿ੍ਰਟੇਨ ਦੀ ਜਨਤਾ ਵੱਲੋਂ ਦਿੱਤੇ ਗਏ ਸਨਮਾਨ ਅਤੇ ਪ੍ਰੇਮ ਤੋਂ ਜਾਣੂ ਹਾਂ। ਉਨਾਂ ਕਿਹਾ ਕਿ ਸਾਨੂੰ ਇਸ ਮੌਕੇ ਕੋਰੋਨਾ ਨਾਲ ਲੜ ਰਹੇ ਐਨ. ਐਚ. ਐਸ. ਦੇ ਸਾਡੇ ਨਾਇਕਾਂ ਦਾ ਸਨਮਾਨ ਕਰਨਾ ਚਾਹੀਦਾ ਹੈ ਜੋ ਹਰ ਰੋਜ਼ ਆਪਣੀ ਜਾਨ ਜ਼ੋਖਮ ਵਿਚ ਪਾ ਕੇ ਸਾਡੀ ਸੁਰੱਖਿਆ ਵਿਚ ਲੱਗੇ ਹਨ।

ਬਿ੍ਰਟੇਨ ਦੇ ਪ੍ਰਧਾਨ ਮੰਤਰੀ ਨੇ ਕੈਪਟਨ ਮੂਰ ਨੂੰ ਰਾਸ਼ਟਰੀ ਜਾਇਦਾਦ ਕਰਾਰ ਦਿੱਤਾ ਹੈ ਜਿਨ੍ਹਾਂ ਨੇ ਕੋਰੋਨਾਵਾਇਰਸ ਦੀ ਧੁੰਦ ਵਿਚਾਲੇ ਚਾਨਣ ਦਿਖਾਉਣ ਦਾ ਕੰਮ ਕੀਤਾ। ਮਹਾਰਾਣੀ ਦੇ ਦੌਰਾਨ ਫੰਡ ਇਕੱਠਾ ਕਰਨ ਦੇ ਉਨ੍ਹਾਂ ਦੇ ਯਤਨਾਂ ਲਈ ਮੂਰ ਨੂੰ 30 ਅਪ੍ਰੈਲ ਨੂੰ ਉਨ੍ਹਾਂ ਦੇ 100ਵੇਂ ਜਨਮਦਿਨ ਮੌਕੇ ਕਰਨਲ ਦਾ ਰੈਂਕ ਦਿੱਤਾ ਗਿਆ ਸੀ। ਆਪਣੇ 100ਵੇਂ ਜਨਮਦਿਨ ਤੋਂ ਪਹਿਲਾਂ ਮੂਰ ਨੇ ਚਾਰ ਡੰਡਿਆਂ ਵਾਲੀ ਸੋਟੀ ਦੇ ਸਹਾਰੇ ਆਪਣੇ ਬਗੀਚੇ ਦੇ 100 ਚੱਕਰ ਲਗਾਉਣ ਦੀ ਯੋਜਨਾ ਬਣਾਈ ਸੀ, ਜਿਸ ਨਾਲ ਉਨ੍ਹਾਂ ਨੂੰ ਹਜ਼ਾਰ ਪਾਉਂਡ ਤੱਕ ਫੰਡ ਮਿਲਣ ਦੀ ਉਮੀਦ ਸੀ। ਪਰ 100ਵਾਂ ਚੱਕਰ ਖਤਮ ਹੋਣ ਤੋਂ ਬਾਅਦ ਵੀ ਲੋਕ ਫੰਡ ਦਿੰਦੇ ਰਹੇ ਅਤੇ ਰਕਮ 3 ਕਰੋੜ ਪਾਉਂਡ ਤੋਂ ਜ਼ਿਆਦਾ ਹੋ ਗਈ। ਵਿਰੋਧੀ ਪਾਰਟੀ ਦੇ ਨੇਤਾ ਨੇ ਵੀ ਮੂਰ ਨੂੰ ਉਨ੍ਹਾਂ ਦੀ ਉਪਲਬਧੀ ਲਈ ਵਧਾਈ ਦਿੱਤੀ। ਡਿਊਫ ਆਫ ਵੇਲਿੰਗਟਨ ਰੈਜ਼ੀਮੈਂਟ ਦੀ 8ਵੀਂ ਬਟਾਲੀਅਨ ਵਿਚ 1940 ਵਿਚ ਸ਼ਾਮਲ ਹੋਏ ਮੂਰ ਨੇ ਭਾਰਤ ਅਤੇ ਬਰਮਾ ਵਿਚ ਫੌਜੀ ਸੇਵਾ ਦਿੱਤੀ ਸੀ ਅਤ ਉਸ ਤੋਂ ਬਾਅਦ ਫੌਜੀ ਟ੍ਰੇਨਿੰਗ ਵੀ ਦਿੱਤੀ ਸੀ।

ਕਬੱਡੀ ਜਗਤ ਦੇ ਬਾਬਾ ਬੋਹੜ  ਮਹਿੰਦਰ ਸਿੰਘ ਮੌੜ ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ

ਲੰਡਨ /ਕਪੂਰਥਲਾ, ਮਈ 2020 -(ਰਾਜਵੀਰ ਸਮਰਾ/ਜਨ ਸ਼ਕਤੀ ਨਿਊਜ)-

ਕਬੱਡੀ ਜਗਤ ਦੇ ਬਾਬਾ ਬੋਹੜ ਤੇ ਮਸ਼ਹੂਰ ਪ੍ਰਮੋਟਰ ਜਿਹਨਾ ਦਾ ਬੀਤੇ ਦਿਨੀ ਦਿਹਾਂਤ ਹੋ ਗਿਆ ਸੀ ਦਾ ਅੱਜ ਉਹਨਾ ਦੇ ਜੱਦੀ ਪਿੰਡ ਕਾਲਾ ਸੰਘਿਆਂ ਕਪੂਰਥਲਾ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ । ਜਿੱਥੇ ਉਹਨਾ ਦੀ ਚਿਖਾ ਨੂੰ ਅਗਨੀ  ਉਹਨਾ ਦੇ ਬੇਟੇ ਨੇ ਦਿੱਤੀ ।। ਇਸ ਮੌਕੇ ਤੇ ਕਬੱਡੀ ਖੇਡ ਜਗਤ ਨਾਲ ਜੁੜੀਆਂ ਹੋਈਆਂ ਵੱਖ-ਵੱਖ ਸ਼ਖਸੀਅਤਾਂ, ਸਿਆਸਤਦਾਨ ਤੇ ਧਾਰਮਿਕ ਆਗੂ ਅਤੇ ਕਬੱਡੀ ਨੂੰ ਪਿਆਰ ਕਰਨ ਵਾਲੇ ਹਜ਼ਾਰਾ ਪਰੇਮੀਆਂ ਨੇ  ਉਨ੍ਹਾਂ ਦੀ ਅੰਤਿਮ ਯਾਤਰਾ ਵਿਚ ਸ਼ਾਮਲ ਹੋਏ। ਜਿਵੇ ਹੀ  ਉਹਨਾ ਦੇ ਮ੍ਰਿਤਕ ਸਰੀਰ ਨੂੰ ਸਮਸਾਨਘਾਟ ਲਿਜਾਇਆ ਗਿਆ ਤਾ ਰਸਤੇ ਵਿੱਚ  ਉਹਨਾ ਦੇ ਚਾਹੁਣ ਵਾਲਿਆ ਨੇ ਫੁੱਲਾ ਦੀ ਵਰਖਾ ਕੀਤੀ । ਅੰਤਿਮ ਸੰਸਕਾਰ ਉਪਰੰਤ  ਰਾਗੀ ਸਿੰਘਾਂ ਵੱਲੋਂ ਵੈਰਾਗਮਈ ਕੀਰਤਨ ਕੀਤਾ ਗਿਆ। ਜ਼ਿਕਰਯੋਗ ਹੈ ਕਿ ਮਹਿੰਦਰ ਸਿੰਘ ਮੌੜ ਨੇ ਹਜ਼ਾਰਾਂ ਕਬੱਡੀ ਖਿਡਾਰੀਆਂ ਨੂੰ ਵਿਦੇਸ਼ 'ਚ ਖੇਡਣ ਦਾ ਮੌਕੇ ਪ੍ਰਦਾਨ ਕੀਤੇ ਅਤੇ ਸੈਂਕੜੇ ਹੀ  ਖਿਡਾਰੀਆਂ ਦੇ ਵਿਆਹ ਕਰਵਾ ਕੇ ਉਹਨਾ ਨੂੰ ਵਿਦੇਸ਼ਾਂ 'ਚ  ਸੈੱਟ ਕੀਤਾ  ਉਨਾਂ ਨੇ ਕਾਲਾ ਸੰਘਿਆ ,  ਗੁਰਦਾਸਪੁਰ, ਹੁਸ਼ਿਆਰਪੁਰ, ਜਲੰਧਰ ਤੋ ਇਲਾਵਾ  ਤਕਰੀਬਨ ਸਾਰੇ ਪੰਜਾਬ ਵਿਚੋਂ ਸੈਂਕੜੇ ਖਿਡਾਰੀਆਂ ਨੂੰ ਵਿਦੇਸ਼ਾਂ ਵਿੱਚ ਪ੍ਰਮੋਟ ਕਰਕੇ ਵਧੀਆ ਖਿਡਾਰੀ ਖੇਡ ਜਗਤ  ਦੀ ਝੋਲੀ ਪਾਏ ਹਨ । ਜਿਸ ਕਾਰਨ ਮਹਿੰਦਰ ਸਿੰਘ ਮੌੜ ਦੀ ਮੌਤ ਨੇ ਕਬੱਡੀ ਜਗਤ ਨੂੰ ਨਾ ਪੂਰਿਆਂ ਜਾਣ ਵਾਲਾ ਘਾਟਾ ਪਿਆ ਹੈ

ਯੂਰਪੀ ਸੰਘ ਦੇ ਲੋਕਾਂ ਦੀ ਆਉਣ-ਜਾਣ ਦੀ ਸੁਤੰਤਰਤਾ ਖਤਮ ਕਰਨ ਲਈ ਸੰਸਦ 'ਚ ਬਹਿਸ

ਯੂ.ਕੇ. ਦੀ ਨਵੀਂ ਪੁਆਇੰਟ ਸਿਸਟਮ ਇੰਮੀਗ੍ਰੇਸ਼ਨ ਵਿਦੇਸ਼ੀਆਂ ਨੂੰ ਬਰਾਬਰ ਦਾ ਅਧਿਕਾਰ ਦੇਵੇਗੀ - ਪ੍ਰੀਤੀ ਪਟੇਲ

ਲੰਡਨ,ਮਈ 2020 -(ਗਿਆਨੀ ਅਮਰੀਕ ਸਿੰਘ ਰਾਠੌਰ/ਗਿਆਨੀ ਰਾਵਿਦਾਰਪਾਲ ਸਿੰਘ )-

 ਯੂ.ਕੇ. ਦੇ ਸੰਸਦ ਮੈਂਬਰਾਂ ਵਲੋਂ ਯੂਰਪੀ ਸੰਘ ਦੇ ਲੋਕਾਂ ਦੇ ਆਉਣ-ਜਾਣ ਦੀ ਸੁਤੰਤਰਤਾ ਨੂੰ ਰੱਦ ਕਰਨ ਲਈ ਸੰਸਦ ਵਿਚ ਬਿੱਲ ਪਾਸ ਕਰਨ ਲਈ ਵੋਟਾਂ ਪਾਈਆਂ ਜਾਣਗੀਆਂ। ਯੂ.ਕੇ. ਨਵੇਂ ਅੰਕ ਅਧਾਰਤ ਇੰਮੀਗ੍ਰੇਸ਼ਨ ਸਿਸਟਮ ਨੂੰ ਲਾਗੂ ਕਰਨ ਦੀ ਤਿਆਰੀ ਕਰ ਰਿਹਾ ਹੈ। ਸਰਕਾਰ ਦਾ ਕਹਿਣਾ ਹੈ ਕਿ ਨਵੀਂ ਪੁਆਇੰਟ-ਅਧਾਰਤ ਪ੍ਰਣਾਲੀ ਯੂਰਪੀਅਨ ਤੇ ਗੈਰ-ਯੂਰਪੀਅਨ ਯੂਨੀਅਨ ਦੇ ਨਾਗਰਿਕਾਂ ਨਾਲ ਬਰਾਬਰ ਦਾ ਵਰਤਾਓ ਕਰੇਗੀ।ਇਸ ਦਾ ਮੁੱਖ ਮਕਸਦ ਉਨ੍ਹਾਂ ਲੋਕਾਂ ਨੂੰ ਯੂ.ਕੇ. ਵੱਲ ਆਕਰਸ਼ਤ ਕਰਨਾ ਹੈ, ਤਾਂ ਜੋ ਉਹ ਯੂ.ਕੇ. ਦੀ ਆਰਥਿਕਤਾ ਵਿਚ ਯੋਗਦਾਨ ਪਾ ਸਕਣ।ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੇ ਨਵੀਂ ਪ੍ਰਣਾਲੀ ਨੂੰ ਮਜ਼ਬੂਤ, ਸੁਚੇਤ ਅਤੇ ਸਰਲ ਦੱਸਿਆ ਹੈ। ਉਨ੍ਹਾਂ ਕਿਹਾ ਕਿ ਨਵੇਂ ਕਾਨੂੰਨ ਤਹਿਤ ਬਰਤਾਨੀਆ ਨੂੰ ਦਹਾਕਿਆਂ ਬਾਅਦ ਪਹਿਲੀ ਵਾਰ ਆਪਣੀ ਇਮੀਗ੍ਰੇਸ਼ਨ ਪ੍ਰਣਾਲੀ 'ਤੇ ਪੂਰਾ ਅਧਿਕਾਰ ਹੋਵੇਗਾ ਤੇ ਇਹ ਨਿਰਧਾਰਤ ਕਰਨ ਦੀ ਤਾਕਤ ਦੇਵੇਗਾ ਕਿ ਇਸ ਦੇਸ਼ ਵਿਚ ਕੌਣ ਆਵੇਗਾ।ਪਟੇਲ ਨੇ ਅੱਗੇ ਕਿਹਾ ਕਿ ਇਹ ਪ੍ਰਣਾਲੀ ਉਨ੍ਹਾਂ ਲੋਕਾਂ ਨੂੰ ਆਕਰਸ਼ਤ ਕਰੇਗੀ, ਜਿਸਦੀ ਸਾਨੂੰ ਆਪਣੀ ਆਰਥਿਕਤਾ ਨੂੰ ਅੱਗੇ ਵਧਾਉਣ ਲਈ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਵਧੇਰੇ ਤਨਖ਼ਾਹ, ਉੱਚ ਕੁਸ਼ਲਤਾ, ਉੱਚ ਉਤਪਾਦਕਤਾ ਵਾਲੀ ਆਰਥਿਕਤਾ ਦੀ ਨੀਂਹ ਰੱਖਣ ਲਈ ਜ਼ਰੂਰਤ ਹੈ।ਕਾਨੂੰਨ, ਇਮੀਗ੍ਰੇਸ਼ਨ ਐਂਡ ਸੋਸ਼ਲ ਸਿਕਿਓਰਟੀ ਕੋਆਰਡੀਨੇਸ਼ਨ (ਈ.ਯੂ. ਬਿੱਲ ਵਾਪਸ ਲੈਣ) ਬਿੱਲ 'ਤੇ ਸੰਸਦੀ ਪ੍ਰਕਿਰਿਆ ਵਿਚੋਂ ਲੰਘਣ ਤੋਂ ਪਹਿਲਾਂ ਅੱਜ ਸੰਸਦ ਵਿਚ ਬਹਿਸ ਕੀਤੀ ਜਾ ਰਹੀ ਹੈ।ਇਸ ਤੋਂ ਪਹਿਲਾਂ ਇਹ ਬਿੱਲ ਸੰਸਦ ਵਿਚ ਦਸੰਬਰ 2018 ਵਿੱਚ ਪੇਸ਼ ਕੀਤਾ ਗਿਆ ਸੀ, ਪ੍ਰੰਤੂ ਤਤਕਾਲੀਨ ਪ੍ਰਧਾਨ ਮੰਤਰੀ ਥੈਰੀਸਾ ਮੇਅ ਕੋਲ ਬਹੁਮਤ ਨਾ ਹੋਣ ਕਾਰਨਪਾਸ ਨਹੀਂ ਹੋ ਸਕਿਆ ਸੀ, ਜਦਕਿ ਮੌਜੂਦਾ ਸਰਕਾਰ ਕੋਲ ਬਹੁਮੱਤ ਹੈ।  

ਵਪਾਰ ਸਕੱਤਰ ਦਾ ਮਾਯੂਸੀ ਭਰਿਆ ਬਿਆਨ, UK ਸ਼ਾਇਦ ਕਦੀ ਵੀ COVID-19 ਦੀ ਵੈਕਸੀਨ ਨਾ ਤਿਆਰ ਕਰ ਸਕੇ

 

ਲੰਡਨ, ਮਈ 2020 -(ਗਿਆਨੀ ਰਾਵਿਦਾਰਪਾਲ ਸਿੰਘ )- ਕੋਰੋਨਾ ਮਹਾਮਾਰੀ ਦੌਰਾਨ ਬ੍ਰਿਟੇਨ ਦੇ ਵਪਾਰ ਸਕੱਤਰ ਦਾ ਇਹ ਬਿਆਨ ਥੋੜ੍ਹਾ ਮਾਯੂਸ ਕਰਨ ਵਾਲਾ ਹੈ। ਬ੍ਰਿਟੇਨ ਦੇ ਵਪਾਰ ਸਕੱਤਰ ਆਲੋਕ ਸ਼ਰਮਾ ਨੇ 18 ਮਈ ਐਤਵਾਰ ਨੂੰ ਕਿਹਾ ਕਿ ਇਹ ਸੰਭਵ ਹੈ ਕਿ ਯੂਨਾਈਟਿਡ ਕਿੰਗਡਮ ਕਦੀ ਵੀ ਕੋਰੋਨਾ ਵਾਇਰਸ ਦੀ ਵੈਕਸੀਨ ਨਾ ਤਿਆਰ ਕਰ ਸਕੇ। ਉਨ੍ਹਾਂ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਰਾਇਲ ਕਾਲਜ ਆਫ ਫਿਜੀਸ਼ੀਅਨ ਦੇ ਇਕ ਸਰਵੇਖਣ 'ਚ ਕਿਹਾ ਗਿਆ ਹੈ ਕਿ ਯੂਕੇ 'ਚ ਲਗਪਗ ਅੱਧੇ ਡਾਕਟਰਾਂ ਨੇ ਕੋਰੋਨਾ ਮਹਾਮਾਰੀ ਦੌਰਾਨ ਆਪਣੀ ਸਿਹਤ ਸਬੰਧੀ ਚਿੰਤਾ ਜ਼ਾਹਿਰ ਕੀਤੀ ਹੈ ਤੇ ਉਹ ਭੈਭੀਤ ਵੀ ਹਨ। ਬ੍ਰਿਟੇਨ ਦੇ ਵਪਾਰ ਸਕੱਤਰ ਦਾ ਇਹ ਬਿਆਨ ਕਾਫ਼ੀ ਅਹਿਮ ਹੈ। ਉਨ੍ਹਾਂ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਪੂਰੀ ਦੁਨੀਆ ਕੋਰੋਨਾ ਮਹਾਮਾਰੀ ਤੋਂ ਮੁਕਤੀ ਲਈ ਵੈਕਸੀਨ ਦਾ ਇੰਤਜ਼ਾਰ ਕਰ ਰਹੀ ਹੈ। ਅਜਿਹੇ ਵਿਚ ਲੋਕਾਂ ਦੀ ਨਜ਼ਰ ਅਮਰੀਕਾ ਸਮੇਤ ਵਿਕਸਤ ਦੇਸ਼ਾਂ ਦੇ ਵਿਗਿਆਨੀਆਂ 'ਤੇ ਟਿਕੀਆਂ ਹਨ। ਅਜਿਹੇ ਵਿਚ ਬ੍ਰਿਟੇਨ ਸਕੱਤਰ ਦਾ ਬਿਆਨ ਥੋੜ੍ਹਾ ਮਾਯੂਸ ਕਰਨ ਵਾਲਾ ਹੋ ਸਕਦਾ ਹੈ  

ਵਾਧੂ ਵੀਜ਼ਾ ਫੀਸ ਤੋਂ ਬਰਤਾਨੀਆ ਦੀਆਂ ਡਾਕਟਰ ਐਸੋਸੀਏਸ਼ਨਾਂ ਖ਼ਫ਼ਾ

ਲੰਡਨ, ਮਈ 2020-(ਗਿਆਨੀ ਅਮਰੀਕ ਸਿੰਘ ਰਾਠੌਰ/ਗਿਆਨੀ ਰਵਿਦਾਰਪਾਲ ਸਿੰਘ)-  
ਬਰਤਾਨੀਆ ’ਚ ਡਾਕਟਰਾਂ ਦੀਆਂ ਮੋਹਰੀ ਪੇਸ਼ੇਵਰ ਐਸੋਸੀਏਸ਼ਨਾਂ ਨੇ ਬਰਤਾਨੀਆ ਦੀ ਗ੍ਰਹਿ ਸਕੱਤਰ ਪ੍ਰੀਤੀ ਪਟੇਲ ਨੂੰ ਪੱਤਰ ਲਿਖ ਕੇ ਉਨ੍ਹਾਂ ਦੇ ਵਰਕ ਵੀਜ਼ਾ ’ਤੇ ਲਾਈ ਜਾ ਰਹੀ ਵਾਧੂ ਫੀਸ ’ਤੇ ਵਿਚਾਰ ਕਰਨ ਲਈ ਕਿਹਾ ਹੈ। ਇਹ ਸਿਹਤ ਮਾਹਿਰ ਇੱਥੇ ਕੌਮੀ ਸਿਹਤ ਸੇਵਾਵਾਂ ਤਹਿਤ ਕੰਮ ਕਰ ਰਹੇ ਹਨ ਜਿਨ੍ਹਾਂ ’ਚ ਭਾਰਤੀ ਡਾਕਟਰ ਵੀ ਸ਼ਾਮਲ ਹਨ। ਡਾਕਟਰਾਂ ਦੀ ਐਸੋਸੀਏਸ਼ਨ ਵੱਲੋਂ ਲਿਖੇ ਪੱਤਰ ’ਚ ਭਾਰਤੀ ਮੂਲ ਦੇ ਡਾਕਟਰ ਰਿਨੇਸ਼ ਪਰਮਾਰ ਨੂੰ ਵਾਧੂ ਫੀਸ ਪਾਏ ਜਾਣ ਦੀ ਆਲੋਚਨਾ ਕੀਤੀ ਗਈ ਹੈ। ਐਸੋਸੀਏਸ਼ਨ ਨੇ ਕਿਹਾ ਕਿ ਇਸ ਮੁਸ਼ਕਲ ਦੇ ਸਮੇਂ ਵਿੱਚ ਜੋ ਡਾਕਟਰ ਮੁਲਕ ਦੀ ਸੇਵਾ ਵਿੱਚ ਮੂਹਰੀਆਂ ਸਫ਼ਾਂ ’ਚ ਡਟੇ ਹੋਏ ਹਨ, ਉਨ੍ਹਾਂ ਨੂੰ ਵਾਧੂ ਵੀਜ਼ਾ ਖਰਚੇ ਪਾਉਣੇ ਸਹੀ ਨਹੀਂ ਹਨ। ਉਨ੍ਹਾਂ ਕਿਹਾ ਕਿ ਇਹ ਫ਼ੈਸਲਾ ਸਖਤ ਮਿਹਨਤ ਕਰ ਰਹੇ ਲੋਕਾਂ ਨਾਲ ਧੋਖਾ ਹੀ ਨਹੀਂ ਹੈ ਬਲਕਿ ਇਸ ਨਾਲ ਬਰਤਾਨੀਆ ਦਾ ਮਾੜਾ ਅਕਸ ਵੀ ਸਾਹਮਣੇ ਆਉਂਦਾ ਹੈ।  

ਬਲੈਕਬਰਨ 'ਚ 19 ਸਾਲਾ ਕੁੜੀ ਦੀ ਗੋਲੀ ਮਾਰ ਕੇ ਹੱਤਿਆ

ਮਾਨਚੈਸਟਰ, ਮਈ 2020 -(ਗਿਆਨੀ ਅਮਰੀਕ ਸਿੰਘ ਰਾਠੌਰ)-

 ਯੂ.ਕੇ. ਦੇ ਲੰਕਾਸ਼ਾਇਰ ਦੇ ਸ਼ਹਿਰ ਬਲੈਕਬਰਨ ਦੀ ਕਿੰਗ ਸਟਰੀਟ 'ਤੇ ਇਕ 19 ਸਾਲਾ ਕੁੜੀ ਦੀ ਗੋਲੀ ਮਾਰ ਕੇ ਹੱਤਿਆ ਕਰ ਦੇਣ ਦੀ ਖ਼ਬਰ ਹੈ। ਜਾਣਕਾਰੀ ਅਨੁਸਾਰ 18 ਮਈ ਬਾਅਦ ਦੁਪਹਿਰ 3 ਵਜੇ ਦੇ ਕਰੀਬ ਘਟਨਾ ਸਥਾਨ 'ਤੇ ਪੁਲਿਸ ਦਾ ਇਕ ਹੈਲੀਕਾਪਟਰ ਤੇ ਐਮਰਜੈਂਸੀ ਸੇਵਾਵਾਂ ਵਲੋਂ ਸੁਪਰ ਮਾਰਕੀਟ ਦੇ ਨਜ਼ਦੀਕ ਇਕ ਜ਼ਖ਼ਮੀ ਮਹਿਲਾ ਨੂੰ ਹਸਪਤਾਲ ਪਹੁੰਚਾਇਆ ਗਿਆ, ਜਿਥੇ ਥੋੜ੍ਹੀ ਦੇਰ ਬਾਅਦ ਉਸ ਦੀ ਮੌਤ ਹੋ ਗਈ। ਮ੍ਰਿਤਕ ਮਹਿਲਾ ਬਲੈਕਬਰਨ ਦੀ ਹੀ ਰਹਿਣ ਵਾਲੀ ਦੱਸੀ ਜਾਂਦੀ ਹੈ, ਜਿਸ ਦੀ ਪਹਿਚਾਣ ਅਯਾ ਹੈਚਮ ਵਜੋਂ ਹੋਈ ਹੈ, ਜੋ ਸੈਲਫੋਰਡ ਯੂਨੀਵਰਸਿਟੀ 'ਚ ਕਾਨੂੰਨੀ ਵਿੱਦਿਆ ਕੋਰਸ ਦੇ ਦੂਜੇ ਸਾਲ ਵਿਚ ਸੀ। ਪੁਲਿਸ ਨੇ ਦੱਸਿਆ ਕਿ ਘਟਨਾ ਸਥਾਨ 'ਤੇ ਮੌਜੂਦ ਕੁਝ ਗਵਾਹਾਂ ਨੇ ਇਕ ਹਰੇ ਰੰਗ ਦੀ ਟੋਇਟਾ ਐਵੇਨਸਿਸ ਕਾਰ ਨੂੰ ਜਾਂਦੇ ਦੇਖਿਆ ਸੀ, ਅਜਿਹੀ ਇਕ ਕਾਰ ਨੂੰ ਬਾਅਦ ਵਿਚ ਵਲਿੰਗਟਨ ਰੋਡ ਤੋਂ ਮਿਲੀ ਹੈ। ਤਿੰਨ ਆਦਮੀਆਂ ਨੂੰ ਪੁਲਿਸ ਨੇ ਆਰੇਸਟ ਕੀਤਾ ਜਿਨ੍ਹਾਂ ਦੀ ਉਮਰ 33,36 ਅਤੇ 39 ਦਸੀ ਜਾ ਰਹੀ ਹੈ। ਪੁਲਿਸ ਵਲੋਂ ਬੇਨਤੀ ਕੀਤੀ ਗਈ ਕੇ ਇਸ ਘਟਨਾ ਵਾਰੇ ਜੇ ਕਿਸੇ ਕੋਲ ਕੋਈ ਜਾਣਕਾਰੀ ਹੈ ਤਾਂ ਸਾਜੀ ਕੀਤੀ ਜਾਵੇ। ਜਾਣਕਾਰੀ ਲਈ ਦੱਸਦੇਈਏ ਕੇ ਇੰਗਲੈਡ ਦੇ ਇਸ ਸ਼ਹਿਰ ਵਿੱਚ ਪਾਕਿਸਤਾਨ ਤੋਂ ਆਏ ਪੰਜਾਬੀਆਂ ਦੀ ਖ਼ਾਸੀ ਵਸੋਂ ਹੈ। ਜੋ ਕੇ ਕਾਫੀ ਪੁਰਾਣੇ ਇਸ ਸ਼ਹਿਰ ਵਿੱਚ ਵਸਦੇ ਹਨ।

ਮੋਹਨਜੀਤ ਬਣੀ ਭਾਰਤੀ ਔਰਤਾਂ ਲਈ ਪ੍ਰੇਣਾਸਰੋਤ 

ਲੰਡਨ,ਮਈ 2020- (ਰਾਜਵੀਰ ਸਮਰਾ)-  

 ਜਿੱਥੇ ਵਿਦੇਸ਼ਾਂ ਵਿੱਚ ਕਿਸੇ ਕੋਲ ਰੁਝੇਵਿਆਂ ਵਿੱਚੋਂ ਵਿਹਲ ਨਹੀਂ ਹੈ ।ਉਥੇ ਹੀ ਮੋਹਨਜੀਤ ਆਪਣੇ ਇਹਨਾਂ ਨਿਜ਼ੀ ਰੁਝੇਵਿਆਂ ਵਿਚੋਂ ਸਮਾਂ ਕੱਢ ਕੇ ਨਾ ਸਿਰਫ ਭਾਰਤੀ ਔਰਤਾਂ ਲਈ ਇੱਕ ਚਾਨਣ ਮੁਨਾਰਾ ਬਣੀ  ਹੈ । ਬਲਕਿ ਪੁਰਸ਼ ਪ੍ਰਧਾਨ ਸਮਾਜ ਵਿੱਚ ਸਮੁੱਚੀ ਨਾਰੀ ਜਾਤੀ ਦਾ ਝੰਡਾ ਬੁਲੰਦ ਕੀਤਾ ਹੈ। ਮੋਹਨਜੀਤ ਮਿਸਜ ਇੰਡੀਆ ਯੂ ਕੇ 2020 ਦੇ ਫਸਟ ਰਾਊਂਡ ਵਿੱਚ ਪਹੁੰਚ ਗਈ ਹੈ । 
ਮੋਹਨਜੀਤ ਇੰਗਲੈਂਡ ਵਿੱਚ ਰਹਿ ਕੇ  ਭਾਰਤੀ ਔਰਤਾਂ ਲਈ ਪ੍ਰੇਣਾਸਰੋਤ ਬਣੀ ਹੈ  । ਮੋਹਨਜੀਤ ਮਿੱਡਲੈੰਡ ਦੇ ਸ਼ਹਿਰ  ਬਰਮਿੰਘਮ ਵਿੱਚ ਆਪਣੇ ਪਰਿਵਾਰ ਨਾਲ ਰਹਿ ਰਹੀ ਹੈ। ਉਸਦਾ ਜਨਮ ਭਾਰਤ ਵਿਚ ਹੋਇਆ ਤੇ ਜ਼ਿਆਦਾ ਸਮਾਂ ਉਸਨੇ  ਹੋਸਟਲ ਵਿੱਚ ਹੀ ਬਿਤਾਇਆ ।ਹੋਸਟਲ ਦੀ ਜਿੰਦਗੀ  ਨੇ ਉਸਨੂੰ  ਇੰਡਡੈਂਪਡਿੰਟ ਰਹਿਣਾ ਸਿਖਾ ਦਿੱਤਾ। ਮੋਹਨਜੀਤ ਨੋਕਰੀ ਦੇ ਨਾਲ -ਨਾਲ   ਆਪਣੇ ਪਤੀ ਅਤੇ ਆਪਣੀਆਂ ਬੱਚੀਆਂ ਨਾਲ ਘਰ ਦੀਆਂ ਜ਼ਿੰਮੇਵਾਰੀਆਂ ਵੀ  ਨਿਭਾ ਰਹੀ ਹੈ। ਉਹ ਯੂ.ਕੇ ਦੇ ਨਾਮਵਰ  ਰੇਡੀਓ ਤੇ ਟੀ.ਵੀ ਸਟੇਸ਼ਨ ਤੇ   ਪ੍ਰੈਜੇਂਟਰ ਵੀ ਹੈ, ਤੇ ਕਈ ਸਾਰੇ ਸਨਮਾਨ ਵੀ ਜਿੱਤ ਚੁੱਕੀ ਹੈ ।ਮੋਹਨਜੀਤ ਬਾਲੀਵੁੱਡ ਤੇ ਪੰਜਾਬੀ ਫ਼ਿਲਮਾਂ ਵਿੱਚ ਵੀ ਕਈ ਕਿਰਦਾਰਾਂ ਵਿੱਚ ਕੰਮ ਕਰ ਚੁੱਕੀ ਹੈ।  ਜਿਕਰਯੋਗ ਹੈ ਕਿ ਮਿਸੇਜ਼ ਇੰਡੀਆ ਯੂ ਕੇ 2020  ਇੱਕ ਪਹਿਲਾਂ ਪਲੇਟਫਾਰਮ ਹੈ ਜੋ ਭਾਰਤੀ  ਵਿਆਹੁਤਾ ਔਰਤਾਂ  ਲਈ ਹੈ ਤੇ ਇਸ ਪਲੇਟਫਾਰਮ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਇਹ   ਬਹੁਤ ਸਾਰੇ ਕਲਾਕਾਰਾਂ ਨੂੰ ਸਪੋਰਟ ਕਰਦਾ ਹੈ ।   ਇਨ੍ਹਾਂ ਦੀਆਂ ਟ੍ਰੇਨਿੰਗ ਸੈਸ਼ਨ ਤੋਂ ਜ਼ਿਆਦਾ  ਪੂਰੀ ਤਰ੍ਹਾਂ ਬੌਧਿਕ ਤੌਰ ਤੇ ਆਤਮ ਵਿਸ਼ਵਾਸ ਬਣਾਉਣ ਵਿੱਚ ਮਦਦ ਕਰਦੀਆਂ ਹਨ।  ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ  ਪੁਜ਼ੀਸ਼ਨ ਤੇ ਸਿਰਫ ਤੁਹਾਡੀ ਬਾਹਰੀ ਖੂਬਸੂਰਤੀ ਹੀ ਨਹੀਂ ਬਲਕਿ ਅੰਦਰਲੀ ਖੂਬਸੂਰਤੀ ਅਤੇ ਸਰੀਰਕ ਫਿਟਨੈੱਸ ਤੁਹਾਡਾ ਪਹਿਰਾਵਾ ,ਤੁਹਾਡੀ ਤੋਰ, ਤੁਹਾਡਾ ਟੇਲੈਂਟ ਅਤੇ ਤੁਹਾਡੀ ਸਕਿਨ  ਦੇ ਵੀ ਨੰਬਰ ਮਿਲਦੇ ਹਨ । ਮੋਹਨਜੀਤ ਦਾ ਇਹ ਸੁਪਨਾ ਸੀ ਕਿ ਇਹ ਪਲੇਟਫਾਰਮ ਸਭ ਨੂੰ ਮਿਲੇ। ਜਿਸ ਦੇ  ਨਾਲ ਉਹ ਹੋਰ  ਔਰਤਾਂ ਜਿਨ੍ਹਾਂ ਦੇ ਬਹੁਤ ਸਾਰੇ ਸੁਪਨੇ ਹੁੰਦੇ ਹਨ ਤੇ ਉਨ੍ਹਾਂ ਵਿੱਚ ਟੇਲੈਂਟ ਹੁੰਦਾ ਹੈ । ਪਰ ਉਨ੍ਹਾਂ ਨੂੰ ਹਿੰਮਤ ਤੇ ਸਲਾਹ ਦੇਣ ਨੂੰ ਕੋਈ ਨਹੀਂ ਹੁੰਦਾ ।ਉਨ੍ਹਾਂ ਔਰਤਾਂ ਦੀ ਉਹ ਮਦਦ ਕਰਨਾ ਚਾਹੁੰਦੀ ਹੈ। ਉਨ੍ਹਾਂ ਨੂੰ   ਹੌਸਲਾ ਦੇਣਾ ਚਾਹੁੰਦੀ ਹੈ।  ਉਨ੍ਹਾਂ ਨੂੰ ਚਾਰ ਦੀਵਾਰੀ ਵਿੱਚੋਂ ਕੱਢ ਕੇ ਉਨ੍ਹਾਂ ਨੂੰ ਬਾਹਰੀ  ਦੁਨੀਆਂ ਦਿਖਾਉਣਾ  ਚਾਹੁੰਦੀ ਹੈ।ਉਹਨਾ ਦਾ ਕਹਿਣਾ ਹੈ ਕਿ ਔਰਤਾਂ ਸਿਰਫ ਦੂਸਰਿਆਂ ਤੇ ਪਰਿਵਾਰ ਦਾ ਹੀ ਨਹੀਂ ਸੋਚਦੀਆਂ ਹਨ। ਬਲਕਿ ਆਪਣੇ ਆਪ ਨੂੰ ਭੁਲਾ ਕੇ ਇਹ ਸਾਬਿਤ ਕਰ ਸਕਦੀਆ  ਕਿ ਉਹ  ਆਪਣੀਆਂ   ਜ਼ਿੰਮੇਵਾਰੀਆਂ ਨਿਭਾਉਣ ਦੇ ਨਾਲ ਨਾਲ ਆਪਣੀਆਂ ਖੁਸ਼ੀਆਂ ਵੀ ਪ੍ਰਾਪਤ ਕਰ ਸਕਦੀਆਂ ਹਨ।

 

ਕੋਵਿਡ-19 ਕਾਰਨ ਬਰਤਾਨੀਆ ਦੀ  ਮਹਾਰਾਣੀ ਐਲੀਜ਼ਾਬੇਥ ਨੂੰ ਹੋ ਸਕਦਾ ਹੈ ਡੇਢ ਅਰਬ ਰੁਪਏ ਦਾ ਨੁਕਸਾਨ

 

ਲੰਡਨ,ਮਈ 2020- (ਰਾਜਵੀਰ ਸਮਰਾ)-

ਗਲੋਬਲ ਮਹਾਮਾਰੀ ਕੋਵਿਡ-19 ਕਾਰਨ ਦੁਨੀਆ ਭਰ ਦੇ ਦੇਸ਼ਾਂ ਦੀ ਅਰਥਵਿਵਸਥਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਇਕ ਜਾਣਕਾਰੀ ਮੁਤਾਬਕ ਕੋਵਿਡ-19 ਕਾਰਨ ਬ੍ਰਿਟੇਨ ਦੀ ਮਹਾਰਾਣੀ ਐਲੀਜ਼ਾਬੇਥ ਨੂੰ 18 ਮਿਲੀਅਨ ਯੂਰੋ (ਲੱਗਭਗ ਡੇਢ ਅਰਬ ਰੁਪਏ) ਦਾ ਨੁਕਸਾਨ ਹੋ ਸਕਦਾ ਹੈ। ਲਾਰਡ ਚੇਂਬਰਲੇਨ ਨੇ ਇਕ ਈ-ਮੇਲ ਵਿਚ ਕਰਮਚਾਰੀਆਂ ਨੂੰ ਇਸ ਸਬੰਧੀ ਚਿਤਾਵਨੀ ਦਿੱਤੀ ਹੈ। ਕੋਵਿਡ-19 ਦੇ ਪ੍ਰਸਾਰ ਨੂੰ ਰੋਕਣ ਦੇ ਲਈ ਸ਼ਾਹੀ ਮਹਿਲ ਸੈਲਾਨੀਆਂ ਲਈ ਬੰਦ ਹੈ ਅਤੇ ਨਾਲ ਹੀ ਦੁਨੀਆ ਭਰ ਵਿਚ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਾਗੂ ਹਨ।

ਸ਼ਾਹੀ ਮਹਿਲ ਨੂੰ ਦੇਖਣ ਦੇ ਲਈ ਆਉਣ ਵਾਲੇ ਸੈਲਾਨੀਆਂ ਤੋਂ ਮਹਾਰਾਣੀ ਨੂੰ 4 ਮਿਲੀਅਨ ਯੂਰੋ (40 ਲੱਖ ਰੁਪਏ) ਮਿਲਦੇ ਹਨ। ਲਾਰਡ ਚੇਂਬਰਲੇਨ ਅਰਲ ਪੀਲ ਜੋ ਸ਼ਾਹੀ ਪਰਿਵਾਰ ਦੇ ਪ੍ਰਮੁੱਖ ਹਨ ਉਹਨਾਂ ਨੇ ਕਰਮਚਾਰੀਆਂ ਨੂੰ ਲਿਖੇ ਈ-ਮੇਲ ਵਿਚ ਸਵੀਕਾਰ ਕੀਤਾ ਕਿ ਸ਼ਾਹੀ ਆਮਦਨ ਵਿਚ ਇਸ ਸਾਲ ਇਕ ਤਿਹਾਈ ਦੀ ਗਿਰਾਵਟ ਹੋਣ ਦੀ ਆਸ ਹੈ। ਉਹਨਾਂ ਨੇ ਕਰਮਚਾਰੀਆਂ ਨੂੰ ਲਿਖੀ ਈ-ਮੇਲ ਵਿਚ ਇਹ ਵੀ ਦੱਸਿਆ ਕਿ ਤਨਖਾਹ 'ਤੇ ਰੋਕ ਲੱਗ ਸਕਦੀ ਹੈ। ਨਾਲ ਹੀ ਨਿਯੁਕਤੀ 'ਤੇ ਵੀ ਰੋਕ ਲੱਗ ਸਕਦੀ ਹੈ। ਪਿਛਲੇ ਸਾਲ ਸ਼ਾਹੀ ਪਰਿਵਾਰ ਨੂੰ ਟਿਕਟ ਅਤੇ ਸਮਾਰਿਕਾ ਵਿਕਰੀ ਤੋਂ 70 ਮਿਲੀਅਨ ਯੂਰੋ ਤੋਂ ਵੱਧ ਦੀ ਕਮਾਈ ਹੋਈ ਸੀ।

ਸ਼ਾਹੀ ਪਰਿਵਾਰ ਨੂੰ ਕ੍ਰਾਊਨ ਅਸਟੇਟ ਤੋਂ ਲੱਖਾਂ ਦੀ ਕਮਾਈ ਹੁੰਦੀ ਹੈ। ਭਾਵੇਂਕਿ ਲਾਕਡਾਊਨ ਕਾਰਨ ਆਮਦਨ ਵਿਚ ਕਾਫੀ ਗਿਰਾਵਟ ਆਵੇਗੀ। ਸ਼ਾਹੀ ਪਰਿਵਾਰ ਨੂੰ ਬਰਮਿੰਘਮ ਪੈਲੇਸ ਤੋਂ ਇਕ ਸਾਲ ਵਿਚ ਕਰੀਬ 12 ਮਿਲੀਅਨ ਯੂਰੋ (ਲੱਗਭਗ 1 ਅਰਬ ਰੁਪਏ), ਵਿੰਡਸਰ ਕੈਸਲ ਤੋਂ 25 ਮਿਲੀਅਨ ਯੂਰੋ (ਲੱਗਭਗ 2 ਅਰਬ ਰੁਪਏ), ਐਡਿਨਬਰਗ ਦਾ ਹੋਲੀਰੂਡਹਾਊਲ ਤੋਂ 5.6 ਮਿਲੀਅਨ ਯੂਰੋ (ਲੱਗਭਗ 46 ਕਰੋੜ), ਦੀਰੋਇਲ ਮਿਊਜ਼ੀਅਮ ਤੋਂ 1.6 ਮਿਲੀਅਨ ਯੂਰੋ (ਲੱਗਭਗ 13 ਕਰੋੜ ਰੁਪਏ) ਅਤੇ ਕਲੇਰੇਂਸ ਹਾਊਸ ਤੋਂ 132,000 ਯੂਰੋ (ਲੱਗਭਗ 1 ਕਰੋੜ ਰੁਪਏ) ਦੀ ਕਮਾਈ ਹੁੰਦੀ ਹੈ। ਮਹਾਰਾਣੀ ਨੂੰ 350 ਮਿਲੀਅਨ ਯੂਰੋ (ਲੱਗਭਗ 28 ਅਰਬ ਰੁਪਏ) ਮਿਲਦੇ ਹਨ। ਉੱਥੇ ਟੈਕਸਦਾਤਾਵਾਂ ਵੱਲੋਂ ਸ਼ਾਹੀ ਪਰਿਵਾਰ ਨੂੰ ਪਿਛਲੇ ਸਾਲ ਸੋਵਰਨ ਗ੍ਰਾਂਟ ਦੇ ਤੌਰ 'ਤੇ 82.4 ਮਿਲੀਅਨ ਯੂਰੋ (ਲੱਗਭਗ 6 ਅਰਬ ਰੁਪਏ) ਦਾ ਭੁਗਤਾਨ ਕੀਤਾ ਗਿਆ ਸੀ। 

ਇੱਥੇ ਦੱਸ ਦਈਏ ਕਿ ਸ਼ਾਹੀ ਪਰਿਵਾਰ ਵਿਚ 500 ਤੋਂ ਵਧੇਰੇ ਕਰਮਚਾਰੀ ਕੰਮ ਕਰਦੇ ਹਨ। ਈ-ਮੇਲ ਵਿਚ ਲਾਰਡ ਚੇਂਬਰਲੇਨ ਨੇ ਲਿਖਿਆ ਹੈਕਿ ਸੰਕਟ ਨੇ ਸਾਡੇ ਲਚੀਲੇਪਨ, ਅਨੁਕੂਲਸ਼ੀਲਤਾ ਅਤੇ ਤਿਆਰੀਆਂ ਨੂੰ ਕਈ ਪੱਧਰ 'ਤੇ ਪਰਖਿਆ ਹੈ। ਇਸ ਦਾ ਸ਼ਾਹੀ ਪਰਿਵਾਰ ਦੀਆਂ ਗਤੀਵਿਧੀਆਂ 'ਤੇ ਵੀ ਵਿਸ਼ੇਸ਼ ਪ੍ਰਭਾਵ ਪਿਆ ਹੈ। ਸ਼ਾਹੀ ਪਰਿਵਾਰ ਵਿਚ ਕੰਮ ਕਰਨ ਵਾਲੇ ਕੁਝ ਕਰਮਚਾਰੀਆਂ ਨੂੰ ਘਰੋਂ ਕੰਮ ਕਰਨ ਲਈ ਕਿਹਾ ਗਿਆ ਹੈ। ਉਹਨਾਂ ਨੂੰ ਤਨਖਾਹ ਅਤੇ ਨਵੀਂ ਨਿਯੁਕਤੀ ਰੋਕੇ ਜਾਣ ਦੇ ਬਾਰੇ ਵਿਚ ਸੂਚਿਤ ਕਰ ਦਿੱਤਾ ਗਿਆ ਹੈ। 

ਸ੍ਰੀ ਦਰਬਾਰ ਸਾਹਿਬ ਦੀ ਤਸਵੀਰ ਆਈਸ ਕ੍ਰੀਮ ਦੇ ਡੱਬੇ ਤੇ ਲਗਾਉਣ ਕਾਰਨ ਭਾਰੀ ਰੋਸ

ਮਾਨਚੈਸਟਰ, ਮਈ 2020 -(ਗਿਆਨੀ ਅਮਰੀਕ ਸਿੰਘ ਰਾਠੌਰ)-

ਯੂ. ਕੇ. ਦੇ ਕੁਝ ਸਟੋਰਾਂ 'ਤੇ ਵਿਕ ਰਹੀ 'ਨੂਈ' ਨਾਂਅ ਦੀ ਆਈਸ ਕ੍ਰੀਮ ਦੇ ਡੱਬੇ ਉੱਪਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੀ ਤਸਵੀਰ ਲਗਾਉਣ ਕਾਰਨ ਸਿੱਖਾਂ 'ਚ ਭਾਰੀ ਰੋਸ ਤੇ ਗਿਲਾ ਹੈ।ਸਿੱਖ ਜਥੇਬੰਦੀਆਂ ਵਲੋਂ ਆਈਸ ਕ੍ਰੀਮ  ਬਣਾਉਣ ਵਾਲੀ ਕੰਪਨੀ ਨੂੰ ਈ ਮੇਲ ਰਾਹੀਂ ਸੂਚਿਤ ਕਰਦਿਆਂ ਭਾਰੀ ਰੋੋਸ ਦਾ ਪ੍ਰਗਟਾਵਾ ਕੀਤਾ ਗਿਆ ਹੈ ਤੇ ਸ੍ਰੀ ਦਰਬਾਰ ਸਾਹਿਬ ਦੀ ਤਸਵੀਰ ਤੁਰੰਤ ਹਟਾਉਣ ਲਈ ਆਖਿਆ ਗਿਆ ਹੈ। ਭਾਈ ਸੁਖਜੀਵਨ ਸਿੰਘ ਸਿੱਖ ਕੌਸਲ ਯੂ.ਕੇ., ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਯੂਨਾਈਟਿਡ ਖਾਲਸਾ ਦਲ ਯੂ.ਕੇ. ਤੋਂ ਇਲਾਵਾ ਅਨੇਕਾਂ ਸਿੱਖ ਨੌਜਵਾਨਾਂ ਵਲੋਂ ਕੰਪਨੀ ਦੀ ਉਕਤ ਕਾਰਵਾਈ ਖਿਲਾਫ਼ ਰੋਸ ਦਾ ਪ੍ਰਗਟਾਵਾ ਕਰਦਿਆਂ ਸ੍ਰੀ ਦਰਬਾਰ ਸਾਹਿਬ ਦੀ ਤਸਵੀਰ ਵਾਲੇ ਡੱਬੇ ਬਦਲਣ ਲਈ ਆਖਿਆ ਗਿਆ ਹੈ।

ਯੂਕੇ ਦੀ ਸੰਸਦ ਵੱਲੋਂ ਨਵੀਂ ਵੀਜ਼ਾ ਅਤੇ ਇਮੀਗਰੇਸ਼ਨ ਰਣਨੀਤੀ ਬਾਰੇ ਵਿਚਾਰਾਂ

ਲੰਡਨ,ਮਈ 2020-(ਗਿਆਨੀ ਅਮਰੀਕ ਸਿੰਘ ਰਾਠੌਰ/ਗਿਆਨੀ ਰਵਿਦਾਰਪਾਲ ਸਿੰਘ)-  

ਇੰਗਲੈਂਡ ’ਚ ਸੰਸਦ ਦੇ ਹੇਠਲੇ ਸਦਨ ਹਾਊਸ ਆਫ਼ ਕਾਮਨਜ਼ ’ਚ ਅੱਜ ਵੀਜ਼ਿਆਂ ਅਤੇ ਇਮੀਗਰੇਸ਼ਨ ਬਾਰੇ ‘ਇਤਿਹਾਸਕ’ ਨਵੀ ਰਣਨੀਤੀ ਬਾਰੇ ਵਿਚਾਰਾਂ ਹੋਈਆਂ। ਸੰਸਦ ਮੈਂਬਰਾਂ ਨੇ ਹੁਨਰ ਦੇ ਆਧਾਰ ’ਤੇ ਅੰਕ ਆਧਾਰਿਤ ਪ੍ਰਣਾਲੀ ਦੀ ਵਕਾਲਤ ਕੀਤੀ ਹੈ। ਇਮੀਗਰੇਸ਼ਨ ਐਂਡ ਸੋਸ਼ਲ ਸਕਿਉਰਿਟੀ ਕੋਆਰਡੀਨੇਸ਼ਨ (ਈਯੂ ਵਾਪਸੀ) ਬਿੱਲ 2020 ’ਤੇ ਚਰਚਾ ਹੋਈ। ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੇ ਕਿਹਾ ਕਿ ਇਤਿਹਾਸਕ ਬਿੱਲ ਨਾਲ ਇਮੀਗਰੇਸ਼ਨ ਪ੍ਰਣਾਲੀ ’ਤੇ ਦਹਾਕਿਆਂ ਬਾਅਦ ਪਹਿਲੀ ਵਾਰ ਯੂਕੇ ਦਾ ਕੰਟਰੋਲ ਹੋਵੇਗਾ। ਉਨ੍ਹਾਂ ਕਿਹਾ ਕਿ ਅੰਕਾਂ ’ਤੇ ਆਧਾਰਿਤ ਨਵੀਂ ਪ੍ਰਣਾਲੀ ਲੋਕਾਂ ਨੂੰ ਆਕਰਸ਼ਿਤ ਕਰੇਗੀ ਅਤੇ ਅਰਥਚਾਰੇ ’ਚ ਸੁਧਾਰ ਹੋਵੇਗਾ।  

ਅਣਪਛਾਤੀ ਔਰਤ ਦੇ ਕਤਲ ਮਾਮਲੇ 'ਚ ਭਾਰਤੀ ਗਿ੍ਫ਼ਤਾਰ

ਬਰਮਿੰਘਮ ,ਮਈ 2020-(ਗਿਆਨੀ ਰਵਿਦਾਰਪਾਲ ਸਿੰਘ)- 

ਬੀਤੇ ਦਿਨੀਂ ਬਰਮਿੰਘਮ ਵਾਸੀ 27 ਸਾਲਾ ਗਰੈਕਾ ਕੌਨੀਟਾ ਗੌਰਡਨ ਨੂੰ ਇਕ ਅਣਪਛਾਤੀ ਔਰਤ ਦੇ ਕਤਲ ਦੇ ਮਾਮਲੇ 'ਚ ਬਰਮਿੰਘਮ ਸਥਿਤ ਉਸ ਦੇ ਘਰ ਤੋਂ ਗਿ੍ਫ਼ਤਾਰ ਕੀਤਾ ਗਿਆ ਸੀ  ਹੁਣ ਇਸ ਮਾਮਲੇ ਵਿਚ ਵੁਲਵਰਹੈਂਪਟਨ ਦੇ ਡੇਨਮੋਰੇ ਗਾਰਡਨ ਦੇ ਰਹਿਣ ਵਾਲੇ 38 ਸਾਲਾ ਭਾਰਤੀ ਮਹੇਸ਼ ਸੋਰਥੀਆ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ ਉਸ 'ਤੇ ਔਰਤ ਦੀ ਲਾਸ਼ ਦੇ ਟੁਕੜੇ ਜੰਗਲ 'ਚ ਸੁੱਟਣ 'ਚ ਮਦਦ ਕਰਨ ਦੇ ਦੋਸ਼ ਲਗਾਏ ਗਏ ਪੁਲਿਸ ਵਲੋਂ ਲਾਸ਼ ਦੀ ਪਛਾਣ ਕਰਨ ਲਈ ਟੈਸਟਾਂ ਦੇ ਨਤੀਜਿਆਾ ਦੀ ਉਡੀਕ ਕੀਤੀ ਜਾ ਰਹੀ ਹੈ  

ਆਕਸਫੋਰਡ ਯੂਨੀਵਰਸਿਟੀ ਵਲੋਂ ਕੋਰੋਨਾ ਵਾਇਰਸ ਦੇ ਵੈਕਸੀਨ ਤਿਆਰ ਹੋਣ ਦੇ ਸੰਕੇਤ

ਮਾਨਚੈਸਟਰ, ਮਈ 2020 - ( ਗਿਆਨੀ ਅਮਰੀਕ ਸਿੰਘ ਰਾਠੌਰ)- ਯੂ.ਕੇ. ਦੀ ਆਕਸਫੋਰਡ ਯੂਨੀਵਰਸਿਟੀ ਵਲੋਂ ਕੋਵਿਡ-19 ਦੀ ਵੈਕਸੀਨ ਤਿਆਰ ਕਰਨ ਲਈ ਮਨੁੱਖੀ ਪ੍ਰਯੋਗ ਕੀਤੇ ਜਾ ਰਹੇ ਹਨ, ਜਿਸ ਨੂੰ ਲੈ ਕੇ ਸਾਇੰਸਦਾਨ ਕਾਫ਼ੀ ਉਤਸ਼ਾਹਿਤ ਤੇ ਹਾਂ ਪੱਖੀ ਹਨ  ਕੋਵਿਡ-19 ਟੀਕਾ ਯੋਜਨਾ ਦੇ ਤਹਿਤ ਬਾਂਦਰਾਂ 'ਤੇ ਕੀਤੇ ਗਏ ਇਕ ਅਧਿਐਨ ਵਿਚ ਸਾਕਾਰਾਤਮਕ ਨਤੀਜੇ ਸਾਹਮਣੇ ਆਏ ਹਨ¢ ਸੀ. ਐਚ. ਏ. ਡੀ. ਆਕਸ-1 ਐਨ. ਸੀ. ਓ.ਵੀ.-19 ਦੇ ਪ੍ਰੀਖਣਾਂ ਵਿਚ ਲੱਗੇ ਖੋਜ਼ ਕੇਂਦਰਾਂ ਨੇ ਕਿਹਾ ਹੈ ਕਿ ਟੀਕੇ ਨਾਲ 'ਰੀਸਸ ਮੈਕੇਕਿਊ' ਪ੍ਰਜਾਤੀ ਦੇ ਬਾਂਦਰਾਂ ਦੇ ਪ੍ਰਤੀਰੋਧੀ ਤੰਤਰ ਵਲੋਂ ਘਾਤਕ ਵਾਇਰਸ ਦੇ ਅਸਰ ਨੂੰ ਰੋਕੇ ਜਾਣ ਦੇ ਸੰਕੇਤ ਮਿਲੇ ਹਨ ਤੇ ਇਸ ਦਾ ਕੋਈ ਨਾਕਾਰਾਤਮਕ ਅਸਰ ਨਹੀਂ ਦਿਖਿਆ ਹੈ।ਅਧਿਐਨ ਮੁਤਾਬਕ ਟੀਕੇ ਦੀ ਇਕ ਖੁਰਾਕ ਫੇਫੜਿਆਂ ਤੇ ਉਨ੍ਹਾਂ ਅੰਗਾਂ ਨੂੰ ਹੋਣ ਵਾਲੇ ਨੁਕਸਾਨ ਤੋਂ ਬਚਾ ਸਕਦੀ ਹੈ, ਜਿਨ੍ਹਾਂ 'ਤੇ ਵਾਇਰਸ ਦਾ ਗੰਭੀਰ ਪ੍ਰਭਾਵ ਪੈ ਸਕਦਾ ਹੈ¢ ਅਧਿਐਨ ਦੇ ਲੇਖਕਾਂ ਨੇ ਕਿਹਾ ਕਿ ਸੀ. ਐਚ. ਏ. ਡੀ. ਆਕਸ-1 ਐਨ. ਸੀ. ਓ. ਵੀ.-19 ਦੇ ਦਿੱਤੇ ਗਏ ਇਕ ਟੀਕੇ ਨਾਲ 'ਰੀਸਸ ਮੈਕੇਕਿਊ' ਵਿਚ ਪ੍ਰਤੀਰੋਧੀ ਤੰਤਰ ਨੇ ਤਰਲ ਤੇ ਕੋਸ਼ਿਕਾ ਸਬੰਧੀ ਪ੍ਰਤੀਕਿਰਿਆ ਦਰਸਾਈ ਹੈ। ਖੋਜਕਾਰਾਂ ਨੇ ਪਤਾ ਲਗਾਇਆ ਹੈ ਕਿ ਕੋਰੋਨਾ ਵਾਇਰਸ ਦੇ ਵਧੇਰੇ ਪੱਧਰ ਨਾਲ ਸੰਪਰਕ ਕਰਵਾਉਣ ਤੋਂ ਬਾਅਦ ਵੀ ਟੀਕਾ ਲੈਣ ਵਾਲੇ 6 'ਚੋਂ ਕਿਸੇ ਵੀ ਬਾਂਦਰ ਨੂੰ ਨਿਮੋਨੀਆ ਨਹੀਂ ਹੋਇਆ।ਇਸ ਤੋਂ ਇਲਾਵਾ ਅਜਿਹੇ ਵੀ ਸੰਕੇਤ ਨਹੀਂ ਮਿਲੇ ਹਨ ਕਿ ਟੀਕੇ ਨੇ ਜਾਨਵਰਾਂ ਨੂ ੰਕਮਜ਼ੋਰ ਬਣਾ ਦਿੱਤਾ ਹੋਵੇ। ਇਸ ਉਪਲਬਧੀ ਨੂੰ ਉਸ ਟੀਕੇ ਦੇ ਲਈ ਸਾਕਾਰਾਤਮਕ ਸੰਕੇਤ ਮੰਨਿਆ ਗਿਆ ਹੈ, ਜਿਸ ਦਾ ਫਿਲਹਾਲ ਮਨੁੱਖਾਂ 'ਤੇ ਪ੍ਰੀਖਣ ਕੀਤਾ ਜਾ ਰਿਹਾ ਹੈ ਪਰ ਮਾਹਿਰਾਂ ਨੇ ਸਾਵਧਾਨ ਕੀਤਾ ਹੈ ਕਿ ਇਹ ਦੇਖਣਾ ਹੋਵੇਗਾ ਕਿ ਇਹ ਮਨੁੱਖਾਂ ਵਿਚ ਵੀ ਏਨਾ ਹੀ ਪ੍ਰਭਾਵੀ ਹੈ ਜਾਂ ਨਹੀਂ। ਕਿੰਗਸ ਕਾਲਜ ਲੰਡਨ ਦੇ ਫਾਰਮਾਸਯੂਟਿਕਲ ਮੈਡੀਸਿਨ ਦੀ ਵਿਜ਼ੀਟਿੰਗ ਪ੍ਰੋਫੈਸਰ ਡਾਕਟਰ ਪੈਨੀ ਵਾਡਰਾ ਨੇ ਕਿਹਾ ਕਿ ਇਹ ਨਤੀਜੇ ਮਨੁੱਖਾਂ 'ਤੇ ਜਾਰੀ ਟੀਕੇ ਦੇ ਨਤੀਜੇ ਨੂੰ ਸਮਰਥਨ ਦਿੰਦੇ ਹਨ, ਜਿਨ੍ਹਾਂ ਦੇ ਨਤੀਜਿਆਂ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਖੋਜ਼ ਕੇਂਦਰ ਦੀ ਅਗਵਾਈ ਕਰ ਰਹੀ, ਆਕਸਫੋਰਡ ਯੂਨੀਵਰਸਿਟੀਵਿਚ ਟੀਕਾ ਵਿਗਿਆਨ ਦੀ ਪ੍ਰੋਫੈਸਰ ਸਾਰਾਹ ਗਿਲਬਰਟ ਨੇ ਵਾਕਸੀਨ ਦੀ ਸਫਲਤਾ ਵਿਚ ਬਹੁਤ ਵਿਸ਼ਵਾਸ ਹੈ।ਜ਼ਿਕਰਯੋਗ ਹੈ ਕਿ ਆਕਸਫੋਰਡ ਯੂਨੀਵਰਸਿਟੀ ਵਲੋਂ ਆਸਟਰਾ ਜੈਨੇਕਾ ਕੰਪਨੀ ਨਾਲ ਮਿਲ ਕੇ ਇਸ ਦਾ ਉਤਪਾਦਨ ਵੀ ਸ਼ੁਰੂ ਕਰ ਦਿੱਤਾ ਹੈ।  

ਯੂ. ਕੇ. ਦੇ ਸ਼ਹਿਰ ਕਵੈਂਟਰੀ ਦੀ ਨਦੀ 'ਚੋਂ ਮਿਲੇ ਸੰਸਕਿ੍ਤ ਉੱਕਰੇ ਪਾਸੇ

ਕਵੈਂਟਰੀ/ਯੂ ਕੇ, ਮਈ 2020 ( ਗਿਆਨੀ ਰਾਵਿਦਾਰਪਾਲ ਸਿੰਘ)-ਇੰਗਲੈਂਡ ਦੇ ਸ਼ਹਿਰ ਕਵੈਂਟਰੀ ਦੀ ਸੋਵੇ ਨਦੀ 'ਚੋਂ 60 ਵਿਲੱਖਣ ਕਿਸਮ ਦੇ ਪਾਸੇ (ਕਿਊਬ) ਮਿਲੇ ਹਨ, ਜਿਨ੍ਹਾਂ 'ਤੇ ਸੰਸਕਿ੍ਤ 'ਚ ਹਿੰਦੂ ਮੱਤ ਦੇ ਅੱਖਰ ਉੱਕਰੇ ਹੋਏ ਹਨ¢ ਇਹ ਪਾਸੇ ਫਿਨਹਮ ਦੇ ਰਹਿਣ ਵਾਲੇ 38 ਸਾਲਾ ਵਿਲ ਰੀਡ ਨੂੰ ਤੇ ਉਸ ਦੇ ਦੋ ਬੇਟਿਆਂ ਨੂੰ ਲੱਭੇ ਹਨ¢ ਉਹ ਚੁੰਬਕ ਦੀ ਮਦਦ ਨਾਲ ਨਦੀ 'ਚੋਂ ਕੁਝ ਲੱਭਣ ਦਾ ਯਤਨ ਰਹੇ ਸਨ, ਜਦੋਂ ਉਨ੍ਹਾਂ ਨੂੰ ਇਹ ਪਾਸੇ ਮਿਲੇ¢ ਵਿਲ ਰੀਡ ਨੂੰ ਵਿਸ਼ਵਾਸ ਹੈ ਕਿ ਇਹ ਪਾਸੇ ਹਿੰਦੂ ਮੱਤ ਦੀਆਂ ਪ੍ਰਾਰਥਨਾ ਦੀਆਂ ਰਸਮਾਂ ਨਾਲ ਜੁੜੇ ਹੋਏ ਹਨ¢ ਇਨ੍ਹਾਂ ਦਾ ਆਕਾਰ ਬਹੁਤ ਛੋਟਾ ਹੈ ਤੇ ਪਾਸਿਆਂ 'ਤੇ ਤਸਵੀਰਾਂ ਤੇ ਸੰਸਕਿ੍ਤ ਵਿਚ ਕੁਝ ਅੱਖਰ ਲਿਖੇ ਹੋਏ ਹਨ

ਢੇਸੀ ਨੇ ਸਕੂਲ ਖੋਲ੍ਹਣ ਨੂੰ ਲੈ ਕੇ ਮਾਪਿਆਂ ਦੀਆਂ ਚਿੰਤਾਵਾਂ ਨੂੰ ਸੰਸਦ 'ਚ ਉਠਾਇਆ

 

ਲੰਡਨ, ਮਈ 2020 - ( ਗਿਆਨੀ ਰਾਵਿਦਾਰਪਾਲ ਸਿੰਘ)-ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਯੂ.ਕੇ. ਸਰਕਾਰ ਵਲੋਂ 1 ਜੂਨ ਨੂੰ ਸਕੂਲ ਖੋਲ੍ਹੇ ਜਾਣ ਦੇ ਐਲਾਨ ਨੂੰ ਲੈ ਕੇ ਮਾਪਿਆਂ 'ਚ ਪੈਦਾ ਹੋਈ ਬੇਚੈਨੀ ਦੇ ਮੁੱਦੇ ਨੂੰ ਸੰਸਦ 'ਚ ਉਠਾਇਆ । ਉਨ੍ਹਾਂ ਕਿਹਾ ਕਿ ਮੈਂ ਤੇ ਮੇਰੇ ਹਲਕੇ ਦੇ ਲੋਕ ਚਾਹੁੰਦੇ ਹਨ ਕਿ ਬੱਚਿਆਂ ਦੀ ਪੜ੍ਹਾਈ ਜਾਰੀ ਰੱਖਣ ਲਈ ਸਕੂਲ ਖੋਲ੍ਹੇ ਜਾਣ ਪਰ ਉਨ੍ਹਾਂ ਬੱਚਿਆਂ ਤੇ ਸਟਾਫ ਦੀ ਸੁਰੱਖਿਆ ਨੂੰ ਲੈ ਕੇ ਸਿੱਖਿਆ ਮੰਤਰੀ ਨੂੰ ਸਵਾਲ ਕੀਤੇ । ਉਨ੍ਹਾਂ ਕਿਹਾ ਕਿ ਸਰਕਾਰ ਨੂੰ ਯੋਜਨਾ ਤਿਆਰ ਕਰਨ ਲਈ ਯੂਨੀਅਨ ਤੇ ਹੋਰ ਸਬੰਧਿਤ ਧਿਰਾਂ ਨੂੰ ਇਸ ਯੋਜਨਾ 'ਚ ਸ਼ਾਮਿਲ ਕੀਤਾ ਜਾਣਾ ਚਾਹੀਦਾ ਹੈ ਤਾਂ ਕਿ ਵਿਦਿਆਰਥੀਆਂ, ਸਟਾਫ ਤੇ ਉਨ੍ਹਾਂ ਦੇ ਪਰਿਵਾਰਾਂ ਦੀ ਸੁਰੱਖਿਆ ਯਕੀਨੀ ਹੋ ਸਕੇ । ਉਨ੍ਹਾਂ ਕਿਹਾ ਕਿ ਸਕੂਲ ਉਦੋਂ ਹੀ ਖੋਲ੍ਹੇ ਜਾਣ ਜਦੋਂ ਦੋਵੇਂ ਪੱਖਾਂ ਤੋਂ ਸੁਰੱਖਿਆ ਦਾ ਭਰੋਸਾ ਹੋ ਜਾਵੇ ।  

ਕੋਰੋਨਾ ਵਾਇਰਸ ਦਾ ਆਗਊ ਪਤਾ ਲਗਾਉਣ ਲਈ ਕੁੱਤਿਆਂ ਨੂੰ ਦਿੱਤੀ ਜਾ ਰਹੀ ਸਿਖਲਾਈ

ਮਾਨਚੈਸਟਰ, ਮਈ 2020 (ਏਜੰਸੀ)- ਬਰਤਾਨੀਆ ਸਰਕਾਰ ਵਲੋਂ ਮਨੁੱਖਾਂ 'ਚ ਕੋਰੋਨਾ ਵਾਇਰਸ ਦਾ ਅਗਾਊ ਪਤਾ ਲਗਾਉਣ ਲਈ ਵਿਸ਼ੇਸ਼ ਮੈਡੀਕਲ ਕੁੱਤਿਆ ਨੂੰ ਸਿਖਲਾਈ ਦੇਣ ਦਾ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ । ਯੂ.ਕੇ. ਦੇ ਸਿਹਤ ਤੇ ਸਮਾਜਿਕ ਵਿਭਾਗ ਨੇ ਕਿਹਾ ਕਿ ਲੰਡਨ ਸਕੂਲ ਆਫ਼ ਹਾਈਜੀਨ ਐਾਡ ਟ੍ਰੋਪੀਕਲ ਮੈਡੀਸਨ (ਐਲ. ਐਸ. ਐਚ. ਟੀ. ਐਮ.) ਦੇ ਖੋਜਕਰਤਾਵਾਂ ਨੇ 'ਚੈਰਟੀ ਮੈਡੀਕਲ ਡਿਟੈਕਸ਼ਨ ਡੌਗਸ' ਤੇ ਡਰਹਮ ਯੂਨੀਵਰਸਿਟੀ ਦੇ ਸਹਿਯੋਗ ਨਾਲ ਖੋਜ ਦੇ ਪਹਿਲੇ ਪੜਾਅ ਦੀ ਸ਼ੁਰੂਆਤ ਕੀਤੀ ਹੈ, ਜਿਸ ਲਈ ਸਰਕਾਰ ਵਲੋਂ 5 ਲੱਖ ਪੌਡ (ਸਾਢੇ ਚਾਰ ਕਰੋੜ ਰੁਪਏ ਤੋਂ ਵੱਧ) ਦਾ ਫੰਡ ਮੁਹੱਇਆ ਕਰਵਾਇਆ ਗਿਆ ਹੈ । ਇਸ ਪ੍ਰੀਖਣ ਦੇ ਪਹਿਲੇ ਪੜਾਅ 'ਚ ਇਹ ਨਿਰਧਾਰਿਤ ਕੀਤਾ ਜਾਵੇਗਾ ਕਿ ਕੀ ਕੁੱਤੇ ਗੰਧ ਦੇ ਨਮੂਨਿਆਂ ਤੋਂ ਮਨੁੱਖਾਂ 'ਚ ਕੋਰੋਨਾ ਵਾਇਰਸ ਦਾ ਅਗਾਊਾ ਪਤਾ ਲਗਾਉਣ ਦੇ ਯੋਗ ਹਨ ਜਾਂ ਨਹੀਂ । ਜ਼ਿਕਰਯੋਗ ਹੈ ਕਿ ਉਕਤ ਸੰਸਥਾਵਾਂ ਵਲੋਂ ਪਹਿਲਾਂ ਹੀ ਕੈਂਸਰ, ਮਲੇਰੀਆ ਤੇ ਪਾਰੀਕਸਨ ਵਰਗੀਆਂ ਬਿਮਾਰੀਆਂ ਦਾ ਮਨੁੱਖੀ ਗੰਧ ਤੋਂ ਪਤਾ ਲਗਾਉਣ ਲਈ ਕੁੱਤਿਆ ਨੂੰ ਸਫ਼ਲਤਾਪੂਰਵਕ ਸਿਖਲਾਈ ਦਿੱਤੀ ਜਾ ਚੁੱਕੀ ਹੈ । ਯੂ.ਕੇ. ਦੇ ਖੋਜ ਤੇ ਨਵੀਨਤਾ ਮੰਤਰੀ ਲਾਰਡ ਬੈਥਲ ਨੇ ਕਿਹਾ ਕਿ ਬਾਇਓ-ਡਿਟੈਕਟਸ਼ਨ ਕੁੱਤੇ ਪਹਿਲਾਂ ਹੀ ਖਾਸ ਕੈਂਸਰਾਂ ਦਾ ਪਤਾ ਲਗਾ ਲੈਂਦੇ ਹਨ ਤੇ ਸਾਨੂੰ ਵਿਸ਼ਵਾਸ਼ ਹੈ ਕਿ ਉਕਤ ਪ੍ਰੀਖਣ ਸਾਡੀ ਵਿਆਪਕ ਟੈਸਟਿੰਗ ਰਣਨੀਤੀ ਦੇ ਹਿੱਸੇ ਵਜੋਂ ਤੇਜ਼ ਨਤੀਜੇ ਪ੍ਰਾਪਤ ਕਰਨ 'ਚ ਮੀਲ ਪੱਥਰ ਸਾਬਤ ਹੋ ਸਕਦਾ ਹੈ । ਉਨ੍ਹਾਂ ਕਿਹਾ ਕਿ ਪ੍ਰੀਖਣ 'ਚ ਦੇਖਿਆ ਜਾਵੇਗਾ ਕਿ ਲਾਬਰਾਡੋਰ ਤੇ ਕਕਰ ਸਪੈਨਿਅਲਜ਼ ਦਾ ਮਿਸ਼ਰਣ ਕੁੱਤਿਆਂ ਨੂੰ ਸਿਖਲਾਈ ਦਿੱਤੀ ਜਾ ਸਕਦੀ ਹੈ ਜਾਂ ਨਹੀਂ | ਉਨ੍ਹਾਂ ਦੱਸਿਆ ਕਿ ਇਸ ਲਈ 6 ਵਿਸ਼ੇਸ਼ ਸਿਖਲਾਈ ਪ੍ਰਾਪਤ ਕੁੱਤਿਆ ਦੀ ਚੋਣ ਕੀਤੀ ਗਈ ਹੈ ।  

ਭਾਰਤੀ ਮੂਲ ਦੀ ਪੱਤਰਕਾਰ ਨਾਲ ਬਦਸਲੂਕੀ

 

ਲੈਸਟਰ, ਮਈ 2020 - (ਗਿਆਨੀ ਰਾਵਿਦਾਰਪਾਲ ਸਿੰਘ )-ਲੈਸਟਰ ਵਿਖੇ ਬੀ. ਬੀ. ਸੀ. ਦੀ ਭਾਰਤੀ ਮੂਲ ਦੀ ਪੱਤਰਕਾਰ ਨੂੰ ਧਮਕਾਉਣ ਅਤੇ ਉਸ ਨਾਲ ਬਦਸਲੂਕੀ ਕਰਨ ਦੇ ਦੋਸ਼ ਵਿਚ 50 ਸਾਲ ਦੇ ਇਕ ਵਿਅਕਤੀ ਗ੍ਰਿਫ਼ਤਾਰ ਕਰਕੇ ਅਦਾਲਤ ਵਿਚ ਪੇਸ਼ ਕੀਤਾ ਗਿਆ। ਸੀਮਾ ਕੋਟੇਚਾ ਬਰਤਾਨੀਆ ਦੇ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਦੇ ਲਾਕਡਾਊਨ ਸਬੰਧੀ ਦਿੱਤੇ ਬਿਆਨ ਦੇ ਸਬੰਧ ਵਿਚ ਲੈਸਟਰ ਸ਼ਹਿਰ ਅੰਦਰ ਇਕ ਸ਼ੋਅ ਲਈ ਮਹਿਮਾਨਾਂ ਦੇ ਨਾਲ ਸੰਪਰਕ ਕਰ ਰਹੀ ਸੀ ਪਰ ਗ਼ਲਤ ਵਿਵਹਾਰ ਦੇ ਚੱਲਦੇ ਉਨ੍ਹਾਂ ਨੂੰ ਆਪਣਾ ਪ੍ਰਸਾਰਨ ਰੋਕਣਾ ਪਿਆ। ਜੌਹਨਸਨ ਨੇ ਕੋਵਿਡ-19 ਦੇ ਕਾਰਨ ਦੇਸ਼ 'ਚ ਕੀਤੀ ਤਾਲਾਬੰਦੀ ਨੂੰ ਹੌਲੀ-ਹੌਲੀ ਖ਼ਤਮ ਕਰਨ ਦੇ ਵਿਸ਼ੇ 'ਤੇ ਦੇਸ਼ ਨੂੰ ਸੰਬੋਧਿਤ ਕੀਤਾ ਸੀ। ਬੀ. ਬੀ. ਸੀ. ਦੇ ਇਕ ਬੁਲਾਰੇ ਨੇ ਕਿਹਾ ਕਿ ਸਾਡੀ ਪੱਤਰਕਾਰ, ਉਨ੍ਹਾਂ ਦੀ ਪ੍ਰੋਡਕਸ਼ਨ ਟੀਮ ਅਤੇ ਮਹਿਮਾਨ ਪ੍ਰਸਾਰਨ ਦੀ ਤਿਆਰੀ ਕਰ ਰਹੀ ਸੀ ਉਦੋਂ ਉਨ੍ਹਾਂ ਦੇ ਨਾਲ ਨਸਲੀ ਸ਼ੋਸ਼ਣ ਦੀ ਘਟਨਾ ਵਾਪਰੀ ਹੈ। ਅਸੀਂ ਨਸਲਵਾਦ ਜਾਂ ਆਪਣੇ ਕਰਮਚਾਰੀਆਂ ਦੇ ਨਾਲ ਬਦਸਲੂਕੀ ਬਰਦਾਸ਼ਤ ਨਹੀਂ ਕਰਾਂਗੇ। ਘਟਨਾ ਦੀ ਸ਼ਿਕਾਇਤ ਲੈਸਟਰਸ਼ਾਇਰ ਦੀ ਪੁਲਸ ਨੂੰ ਕੀਤੀ ਗਈ, ਜਿਸ ਨੇ ਜਾਂਚ ਸ਼ੁਰੂ ਕੀਤੀ ਅਤੇ ਇਸ ਮਾਮਲੇ 'ਚ ਰਸੇਲ ਰਾਲਿੰਗਸਨ ਨਾਂ ਦੇ ਵਿਅਕਤੀ ਨੂੰ ਹਿਰਾਸਤ ਵਿਚ ਲਿਆ। ਘਟਨਾ ਤੋਂ ਬਾਅਦ ਕੋਟੇਚਾ ਨੇ ਟਵੀਟ ਕੀਤਾ ਕਿ ਅਫ਼ਸੋਸ ਹੈ। ਇਕ ਵਿਅਕਤੀ ਨੇ ਮੇਰੇ ਨਾਲ ਇਤਰਾਜ਼ਯੋਗ ਗੱਲਾਂ ਕੀਤੀਆਂ ਅਤੇ ਰਾਸ਼ਟਰੀ ਸੰਕਟ ਦੀ ਰਿਪੋਰਟਿੰਗ ਨੂੰ ਬੰਦ ਕੀਤਾ ਗਿਆ। ਕੋਟੇਚਾ ਦੇ ਸਮਰਥਨ ਵਿਚ ਹਜ਼ਾਰਾਂ ਲੋਕ ਆਏ ਹਨ।  

ਲੰਡਨ ਚ ਯਾਤਰੀ ਦੇ ਥੁੱਕਣ ਤੋਂ ਬਾਅਦ ਬਿਮਾਰ ਹੋਈ ਰੇਲਵੇ ਕਰਮਚਾਰੀ ਦੀ ਕੋਰੋਨਾ ਕਾਰਨ ਮੌਤ

ਲੰਡਨ, ਮਈ 2020 - ( ਗਿਆਨੀ ਰਾਵਿਦਾਰਪਾਲ ਸਿੰਘ)-ਲੰਡਨ ਦੇ ਵਿਕਟੋਰੀਆ ਰੇਲਵੇ ਸਟੇਸ਼ਨ 'ਤੇ ਕੰਮ ਕਰਨ ਵਾਲੀਆਂ 2 ਮਹਿਲਾਵਾਂ 'ਤੇ ਇਕ ਯਾਤਰੀ ਵਲੋਂ ਥੁੱਕ ਕੇ ਖ਼ੁਦ ਨੂੰ ਕੋਰੋਨਾ ਵਾਇਰਸ ਤੋਂ ਪੀੜਤ ਹੋਣ ਦਾ ਦਾਅਵਾ ਕੀਤਾ ਗਿਆ ਸੀ। ਜਿਸ ਤੋਂ ਬਾਅਦ ਦੋਵੇਂ ਮਹਿਲਾਵਾਂ ਬਿਮਾਰ ਹੋ ਗਈਆਂ। ਜਿਸ 'ਚੋਂ ਬੇਲੀ ਮੁਜਿੰਗਾ ਨਾਮ ਦੀ 47 ਸਾਲਾ ਮਹਿਲਾ ਦੀ ਮੌਤ ਹੋ ਗਈ ਹੈ। ਮੁਜਿੰਗਾ ਨੂੰ ਲੰਡਨ ਨੇ ਬਾਰਨੇਟ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ, ਜਿਸ ਨੂੰ ਬਾਅਦ ਵਿਚ ਵੈਂਟੀਲੇਟਰ 'ਤੇ ਵੀ ਰੱਖਿਆ ਗਿਆ, ਪਰ ਆਖ਼ਿਰ ਉਹ ਜ਼ਿੰਦਗੀ ਦੀ ਬਾਜ਼ੀ ਹਾਰ ਗਈ। ਉਸ ਦੇ ਪਤੀ ਲੁਸਾਂਬਾ ਨੇ ਦੱਸਿਆ ਕਿ ਸਾਨੂੰ ਪੱਕਾ ਯਕੀਨ ਹੈ ਕਿ ਉਸ ਨੂੰ ਉਸ ਆਦਮੀ ਤੋਂ ਵਾਇਰਸ ਆਇਆ, ਜਿਸਨੇ ਉਸ 'ਤੇ ਥੁੱਕਿਆ ਸੀ, ਉਹ ਪਹਿਲਾਂ ਹੀ ਸਾਹ ਦੀ ਮਰੀਜ਼ ਸੀ। ਮਜਿੰਗਾ ਟਰਾਂਸਪੋਰਟ ਸੈਲਰੀਡ ਸਟਾਫ਼ ਐਸੋਸੀਏਸ਼ਨ ਯੂਨੀਅਨ ਦੀ ਮੈਂਬਰ ਸੀ, ਜਿਸ ਨੇ ਇਸ ਘਟਨਾ ਦੀ ਜਾਣਕਾਰੀ ਰੇਲਵੇ ਇੰਸਪੈਕਟਰ, ਰੋਡ ਐਂਡ ਰੇਲਵੇ ਦਫ਼ਤਰ ਦੀ ਸੁਰੱਖਿਆ ਬਰਾਂਚ ਨੂੰ ਜਾਂਚ ਲਈ ਦਿੱਤੀ ਸੀ।