ਲੰਡਨ,ਮਈ 2020-(ਗਿਆਨੀ ਅਮਰੀਕ ਸਿੰਘ ਰਾਠੌਰ/ਗਿਆਨੀ ਰਵਿਦਾਰਪਾਲ ਸਿੰਘ)-
ਇੰਗਲੈਂਡ ’ਚ ਸੰਸਦ ਦੇ ਹੇਠਲੇ ਸਦਨ ਹਾਊਸ ਆਫ਼ ਕਾਮਨਜ਼ ’ਚ ਅੱਜ ਵੀਜ਼ਿਆਂ ਅਤੇ ਇਮੀਗਰੇਸ਼ਨ ਬਾਰੇ ‘ਇਤਿਹਾਸਕ’ ਨਵੀ ਰਣਨੀਤੀ ਬਾਰੇ ਵਿਚਾਰਾਂ ਹੋਈਆਂ। ਸੰਸਦ ਮੈਂਬਰਾਂ ਨੇ ਹੁਨਰ ਦੇ ਆਧਾਰ ’ਤੇ ਅੰਕ ਆਧਾਰਿਤ ਪ੍ਰਣਾਲੀ ਦੀ ਵਕਾਲਤ ਕੀਤੀ ਹੈ। ਇਮੀਗਰੇਸ਼ਨ ਐਂਡ ਸੋਸ਼ਲ ਸਕਿਉਰਿਟੀ ਕੋਆਰਡੀਨੇਸ਼ਨ (ਈਯੂ ਵਾਪਸੀ) ਬਿੱਲ 2020 ’ਤੇ ਚਰਚਾ ਹੋਈ। ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੇ ਕਿਹਾ ਕਿ ਇਤਿਹਾਸਕ ਬਿੱਲ ਨਾਲ ਇਮੀਗਰੇਸ਼ਨ ਪ੍ਰਣਾਲੀ ’ਤੇ ਦਹਾਕਿਆਂ ਬਾਅਦ ਪਹਿਲੀ ਵਾਰ ਯੂਕੇ ਦਾ ਕੰਟਰੋਲ ਹੋਵੇਗਾ। ਉਨ੍ਹਾਂ ਕਿਹਾ ਕਿ ਅੰਕਾਂ ’ਤੇ ਆਧਾਰਿਤ ਨਵੀਂ ਪ੍ਰਣਾਲੀ ਲੋਕਾਂ ਨੂੰ ਆਕਰਸ਼ਿਤ ਕਰੇਗੀ ਅਤੇ ਅਰਥਚਾਰੇ ’ਚ ਸੁਧਾਰ ਹੋਵੇਗਾ।