ਸਿਧਵਾ ਬੇਟ /ਜਗਰਾਓਂ/ਲੁਧਿਆਣਾ, ਫਰਵਰੀ 2020- (ਜਸਮੇਲ ਗਾਲਿਬ,ਗੁਰਦੇਵ ਗਾਲਿਬ,ਮਨਜਿੰਦਰ ਗਿੱਲ)-
ਸਿਧਵਾ ਬੇਟ ਦੀ ਨਾਮਵਾਰ ਸੰਸਥਾ ਬੀ. ਬੀ. ਐਸ. ਬੀ. ਕਾਨਵੈਂਟ ਸਕੂਲ ਸਿੱਧਵਾਂ ਬੇਟ ਵਿਖੇ ਵਿਿਦਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਹਰ ਰੋਜ ਨਵੀਆਂ ਗਤੀਵਿਧੀਆ ਕਰਵਾਈਆਂ ਜਾਂਦੀਆਂ ਹਨ ਤਾਂ ਜੋ ਬੱਚਿਆਂ ਦੇ ਆਤਮ ਵਿਸ਼ਵਾਸ਼ ਅਤੇ ਮਨੋਬਲ ਵਿੱਚ ਵਾਧਾ ਕੀਤਾ ਜਾ ਸਕੇ। ਪੜ੍ਹਾਈ ਦੇ ਨਾਲ-ਨਾਲ ਵਿਿਦਆਰਥੀਆਂ ਨੰੁ ਖੇਡਾਂ ਦੇ ਖੇਤਰ ਵਿੱਚ ਵੀ ਅੱਗੇ ਲਿਆਇਆ ਜਾਂਦਾ ਹੈ ਤਾਂ ਜੋ ਬੱਚੇ ਦੇ ਸਰੀਰਕ ੳਤੇ ਮਾਨਸਿਕ ਤੌਰ ਤੇ ਫਿਟ ਰਹਿ ਸਕਣ। ਸੋ ਇਸੇ ਮਕਸਦ ਸਹਿਤ ਬੱਚਿਆਂ ਦੀ ਹਰ ਸਾਲ ਅਥਲੈਟਿਕਸ ਮੀਟ ਕਰਵਾਈ ਜਾਂਦੀ ਹੈ। ਸੋ ਇਸ ਸਾਲ ਵੀ ਨਰਸਰੀ ਤੋਂ ਲੈ ਕੇ ਪੰਜਵੀ ਕਲਾਸ ਤੱਕ ਦੇ ਵਿਿਦਆਰਥੀਆਂ ਦੀ ਅਥਲੈਟਿਕਸ ਮੀਟ ਕਰਵਾਈ ਗਈ। ਅਥਲੈਟਿਕਸ ਮੀਟ ਦੀ ਸ਼ੁਰੂਆਤ ਲਈ ਸਭ ਤੋਂ ਪਹਿਲਾਂ ਸਮੂਹ ਮੈਨੇਜਮੈਂਟ ਜਿਸ ਵਿੱਚ ਚੇਅਰਮੈਨ ਸਤੀਸ਼ ਕਾਲੜਾ, ਪ੍ਰਾਧਾਨ ਰਜਿੰਦਰ ਬਾਵਾ, ਵਾਈਸ ਚੇਅਰਮੈਨ ਹਰਕ੍ਰਿਸ਼ਨ ਭਗਵਾਨਦਾਸ ਬਾਵਾ, ਮੈਨੇਜਿੰਗ ਡਾਇਰੈਕਟਰ ਸ਼ਾਮ ਸੁੰਦਰ ਭਾਰਦਵਾਜ, ਅਤੇ ਵਾਈਸ ਪ੍ਰੈਜ਼ੀਡੈਂਟ ਸਨੀ ਅਰੋੜਾ ਅਤੇ ਪ੍ਰਿੰਸੀਪਲ ਮੈਡਮ ਮਿਿਸਜ ਅਨੀਤਾ ਕੁਮਾਰੀ ਨੂੰ ਵਿਿਦਆਰਥੀਆਂ ਦੁਆਰਾ ਬੈਂਡ ਸਹਿਤ ਗਰਾਉਂਡ ਵਿੱਚ ਲਿਜਾਇਆ ਗਿਆ। ਇਸ ਉਪਰੰਤ ਰਿਬਨ ਕਟਿੰਗ ਦੀ ਰਸਮ ਅਦਾ ਕੀਤੀ ਗਈ। ਇਸ ਐਥਲੇਰਿਕਸ ਮੀਟ ਦਾ ਅਗਾਜ ਰੰਗ ਬਰੰਗੇ ਗੁਬਾਰੇ ਉਡਾ ਕੇ ਕੀਤਾ ਗਿਆ। ਇਸ ਉਪਰੰਤ ਨੰਨ੍ਹੇ – ਮੁੰਨ੍ਹੇ ਵਿਿਦਆਰਥੀਆਂ ਦੁਆਰਾ ਮਿਸ਼ਾਲ ਦੀ ਰਸਮ ਅਦਾ ਕੀਤੀ ਗਈ ਅਤੇ ਨਾਲ ਹੀ ਵਿਿਦਆਰਥੀਆਂ ਦੁਆਰਾ ਸਪੋਰਟਸ ਸਹੁੰ ਚੱੁਕੀ ਗਈ। ਸਮੂਹ ਮੈਨੇਜਮੈਂਟ ਦੁਆਰਾ ਕਲੈਪ ਕਰਕੇ ਖੇਡਾਂ ਦੀ ਸ਼ੁਰੂਆਤ ਕੀਤੀ ਗਈ। ਸਭ ਤੋਂ ਪਹਿਲਾਂ ਬੱਚਿਆਂ ਦੁਆਰਾ ਪੀ. ਟੀ. ਸ਼ੋਅ ਕੀਤਾ ਗਿਆ। ਇਸ ਈਵੈਂਟ ਉਪਰੰਤ ਕ੍ਰਮਵਾਰ ਨਰਸਰੀ ਤੋਂ ਪੰਜਵੀਂ ਕਲਾਸ ਤੱਕ ਦੇ ਵਿਿਦਆਰਥੀਆਂ ਦੁਆਰਾ ਹਰਡਲ ਰੇਸ, ਸਪੂਨ ਰੇਸ, ਜਿਗ ਜੈਗ ਰੇਸ, ਰੀਲੇਅ ਰੇਸ, ਬੈਕ ਰੇਸ ਸੈਕ ਰੇਸ ਪਟਕਾ ਰੇਸ, ਪੇਪਰ ਰੇਸ, ਸਕੀਪਿੰਗ ਰੇਸ ਅਦਿ ਰੇਸਾਂ ਵਿੱਚ ਭਾਗ ਲਿਆ ਗਿਆ ਅਤੇ ਬਹੁਤ ਹੀ ਸ਼ਾਨਦਾਰ ਢੰਗ ਨਾਲ ਇਨ੍ਹਾਂ ਈਵੈਂਟਸ ਨੂੰ ਪੇਸ਼ ਕੀਤਾ ਗਿਆ। ਨਰਸਰੀ ਤੋਂ ਪੰਜਵੀਂ ਦੇ ਕੋਡੀਨੇਟਰ ਮੈਡਮ ਸਤਵਿੰਦਰਜੀਤ ਕੌਰ ਅਤੇ ਸਮੂਹ ਅਧਿਆਪਕਾਂ ਦੀ ਅਗਵਾਈ ਹੇਠ ਇਹ ਅਥਲੈਟਿਕ ਮੀਟ ਬਹੁਤ ਹੀ ਵਧੀਆ ਢੰਗ ਨਾਲ ਕਰਵਾਈ ਗਈ। ਇਸ ਮੌਕੇ ਸਮੂਹ ਮੈਨੇਜਮੈਂਟ ਅਤੇ ਪ੍ਰਿੰਸੀਪਲ ਮੈਡਮ ਦੁਆਰਾ ਵਿਿਦਆਰਥੀਆਂ ਦੀ ਹੌਸਲਾਂ ਅਫਜਾਈ ਕੀਤੀ ਗਈ ਅਤੇ ਨਾਲ - ਨਾਲ ਹੀ ਵਿਿਦਆਰਥੀਆਂ ਦੀ ਮਿਹਨਤ ਅਤੇ ਉਨ੍ਹਾਂ ਦੇ ਉਤਸ਼ਾਹ ਦੀ ਤਾਰੀਫ ਕੀਤੀ ਗਈ ਉਨ੍ਹਾਂ ਦੁਆਰਾ ਵਿਿਦਆਰਥੀਆਂ ਦੇ ਅਧਿਆਪਕ ਸਾਹਿਬਾਨਾਂ ਦੀ ਵੀ ਤਾਰੀਫ ਕੀਤੀ ਗਈ ਜਿੰਨ੍ਹਾਂ ਦੁਆਰਾ ਵਿਿਦਆਰਥੀਆਂ ਨੂੰ ਵੱੱਖ – ਵੱਖ ਈਵੈਂਟਸ ਲਈ ਤਿਆਰ ਕੀਤਾ ਗਿਆ। ਇਸ ਉਪਰੰਤ ਪ੍ਰਿੰਸੀਪਲ ਮੈਡਮ ਵੱਲੋਂ ਨਰਸਰੀ ਤੋਂ ਪੰਜਵੀਂ ਦੇ ਅਧਿਆਪਕਾਂ ਦੁਆਰਾ ਸਿੰਪਲ ਰੇਸ, ਮਟਕਾ ਰੇਸ ਅਤੇ ਫਨੀ ਰੇਸ ਕਰਵਾਈ ਗਈ ਜਿਸ ਵਿੱਚ ਅਧਿਆਪਕਾਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ। ਅੰਤ ਵਿੱਚ ਜੇਤ ਵਿਿਦਆਰਥੀਆਂ ਨੂੰ ਸਮੂਹ ਮੈਨੇਜਮੈਂਟ ਦੁਆਰਾ ਅਤੇ ਪ੍ਰਿੰਸੀਪਲ ਮੈਡਮ ਦੁਆਰਾ ਇਨਾਮ ਤਕਸੀਮ ਕੀਤੇ ਗਏ ਅਤੇ ਬੱਚਿਆਂ ਨੂੰ ਐਥਲੈਟਿਕਸ ਮੀਠ ਦੀਆਂ ਵਧਾਈਆਂ ਵੀ ਦਿੱਤੀਆਂ ਗਈਆਂ।