ਲਾਪਰਵਾਹੀ ਵਰਤਣ ਵਾਲੇ ਸਿੱਖਿਅਕ ਅਦਾਰਿਆ ਖਿਲਾਫ ਹੋਵੇ ਕਾਰਵਾਈ – ਸਿੱਧੂ

ਕਾਉਕੇ ਕਲਾਂ/ਜਗਰਾਓਂ, ਫਰਵਰੀ 2020-(ਜਸਵੰਤ ਸਿੰਘ ਸਹੋਤਾ)-

ਕਸਬਾ ਲੌਗੋਵਾਲ ਦੇ ਨਜਦੀਕੀ ਇੱਕ ਨਿੱਜੀ ਸਕੂਲ ਦੀ ਵੈਨ ਨੂੰ ਅੱਗਣ ਲੱਗਣ ਨਾਲ ਮਾਰੇ ਗਏ ਚਾਰ ਬੱਚਿਆਂ ਤੇ ਜਖਮੀ ਹੋਏ ਅੱਠ ਮਾਸੂਮ ਬੱਚਿਆ ਦੀ ਦੁਖਦਾਈ ਘਟਨਾ ਤੇ ਦੱੁਖ ਪ੍ਰਗਟ ਕਰਦਿਆ ਉਘੇ ਸਮਾਜ ਸੇਵੀ ਤੇ ਯੂਥ ਵੈਲਫੇਅਰ ਕਲੱਬ ਦੌਧਰ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਸਿੱਧੂ ਯੂ.ਐਸ਼.ਏ. ਨੇ ਕਿਹਾ ਕਿ ਲਾਪਰਵਾਹੀ ਵਰਤਣ ਵਾਲੇ ਵਿਿਦਅਕ ਅਦਾਰਿਆ ਖਿਲਾਫ ਸਖਤ ਕਾਰਵਈ ਹੋਵੇ ਤੇ ਉਨਾ ਇਸ ਮਾਮਲੇ ਦੀ ਨਿਰਪੱਖਤਾ ਨਾਲ ਜਾਂਚ ਦੀ ਵੀ ਮੰਗ ਕੀਤੀ।ਉਨਾ ਕਿਹਾ ਕਿ ਇਸ ਤੋ ਪਹਿਲਾ ਵੀ ਸਕੂਲੀ ਲਾਪਰਵਾਹੀ ਕਾਰਨ ਬਚਿਆਂ ਦੀ ਮੌਤ ਨੂੰ ਲੈ ਕੈ ਘਟਨਾਵਾਂ ਵਾਪਿਰ ਚੁਕੀਆਂ ਹਨ ਪਰ ਇਸ ਦਾ ਖਮਿਆਜਾ ਮਾਸੂਮ ਬਚਿਆਂ ਤੇ ਉਨਾ ਦੇ ਮਾਪਿਆਂ ਨੂੰ ਭੁਗਤਣਾ ਪੈ ਰਿਹਾ ਹੈ।ਉਨਾ ਕਿਹਾ ਕਿ ਜਿਆਦਾਤਾਰ ਸਕੂਲੀ ਵੈਨ ਗਡੀਆਂ ਕੰਡਮ ਹੀ ਹੁੰਦੀਆਂ ਹਨ ਤੇ ਸਰਕਾਰੀ ਨਿਯਮਾ ਦੇ ਪੂਰੇ ਮਾਪਦੰਡ ਵੀ ਨਹੀ ਪੂਰੀਆਂ ਕਰਦੀਆਂ ਪਰ ਇਹ ਸਭ ਭ੍ਰਿਸਟ ਅਫਸਰਸਾਹੀ ਦੀ ਬਦੌਲਤ ਚਲ ਰਿਹਾ ਹੈ।ਉਨਾ ਮ੍ਰਿਤਕ ਮਾਸੂਮ ਬੱਚਿਆ ਦੀ ਆਤਮਿਕ ਸਾਂਤੀ ਦੀ ਕਾਮਨਾ ਤੇ ਜਖਮੀ ਬੱਚਿਆ ਦੇ ਜਲਦੀ ਸਿਹਤਮੰਦ ਹੋਣ ਦੀ ਕਾਮਨਾ ਵੀ ਕੀਤੀ ।