ਗਿੱਲ ਵੱਲੋ ਸਕੂਲੀ ਬੱਚਿਆ ਦੀ ਮੌਤ ਤੇ ਦੱੁਖ ਪ੍ਰਗਟ

ਸਰਕਾਰ ਨਿਰਪੱਖਤਾ ਨਾਲ ਕਰੇ ਸਕੂਲੀ ਗੱਡੀਆਂ ਦੀ ਜਾਂਚ

ਕਾਉਕੇ ਕਲਾਂ/ਜਗਰਾਓਂ, ਫਰਵਰੀ 2020-(ਜਸਵੰਤ ਸਿੰਘ ਸਹੋਤਾ)-

ਇੱਥੋ ਨਜਦੀਕੀ ਪੈਂਦੇ ਆਈ-ਜੋਨ ਕੰਪਿਊਟਰ ਇੰਸਟੀਚਿਊਟ ਅਗਵਾੜ ਲੋਪੋ ਦੇ ਐਮ.ਡੀ.ਬਲਵਿੰਦਰ ਸਿੰਘ ਗਿੱਲ ਨੇ ਕਸਬਾ ਲੌਗੋਵਾਲ ਦੇ ਨਜਦੀਕੀ ਇੱਕ ਨਿੱਜੀ ਸਕੂਲ ਦੀ ਵੈਨ ਨੂੰ ਅੱਗਣ ਲੱਗਣ ਨਾਲ ਮਾਰੇ ਗਏ ਚਾਰ ਬੱਚਿਆਂ ਤੇ ਜਖਮੀ ਹੋਏ ਅੱਠ ਮਾਸੂਮ ਬੱਚਿਆ ਦੀ ਇਸ ਦੁਖਦਾਈ ਘਟਨਾ ਤੇ ਦੱੁਖ ਪ੍ਰਗਟ ਕੀਤਾ।ਉਨਾ ਕਿਹਾ ਕਿ ਬੱਚਿਆ ਦੀ ਮੌਤ ਦਾ ਸਦਮਾ ਮਾਪਿਆ ਲਈ ਭਾਰੀ ਸੱਟ ਹੈ ਤੇ ਇਸ ਮਾਮਲੇ ਦੀ ਨਿਰਪੱਖਤਾ ਨਾਲ ਜਾਂਚ ਵੀ ਹੋਣੀ ਚਾਹੀਦੀ ਹੈ।ਉਨਾ ਮ੍ਰਿਤਕ ਮਾਸੂਮ ਬੱਚਿਆ ਦੀ ਆਤਮਿਕ ਸਾਂਤੀ ਦੀ ਕਾਮਨਾ ਤੇ ਜਖਮੀ ਬੱਚਿਆ ਦੇ ਜਲਦੀ ਸਿਹਤਮੰਦ ਹੋਣ ਦੀ ਕਾਮਨਾ ਵੀ ਕੀਤੀ ।ਇਸ ਸਮੇ ਉਨਾ ਮੰਗ ਵੀ ਕੀਤੀ ਕਿ ਪੰਜਾਬ ਭਰ ਦੇ ਸਮੂਹ ਸਕੂਲਾ ਦੀਆਂ ਗੱਡੀਆਂ ਦੀ ਜਾਂਚ ਹੋਣੀ ਚਾਹੀਦੀ ਹੈ ਤੇ ਯੋਗ ਸਰਤਾਂ ਨਾ ਪੂਰੀਆਂ ਨਾ ਕਰਨ ਵਾਲੇ ਸਕੂਲਾ ਦਾ ਲਾਇਸੰਸ ਰੱਦ ਹੋਣਾ ਚਾਹੀਦਾ ਹੈ