ਗ੍ਰਾਮ ਪੰਚਾਇਤ ਡੱਲਾ ਦੀ ਮੀਟਿੰਗ ਹੋਈ

ਹਠੂਰ,13,ਮਾਰਚ-(ਕੌਸ਼ਲ ਮੱਲ੍ਹਾ)-

ਸਮੂਹ ਗ੍ਰਾਮ ਪੰਚਾਇਤ ਡੱਲਾ ਦੀ ਮੀਟਿੰਗ ਪ੍ਰਧਾਨ ਨਿਰਮਲ ਸਿੰਘ ਦੀ ਅਗਵਾਈ ਹੇਠ ਹੋਈ।ਇਸ ਮੀਟਿੰਗ ਨੂੰ ਸੰਬੋਧਨ ਕਰਦਿਆ ਪ੍ਰਧਾਨ ਨਿਰਮਲ ਸਿੰਘ ਕਿਹਾ ਕਿ ਪੰਜਾਬ ਸਰਕਾਰ ਦੇ ਯਤਨਾ ਸਦਕਾ ਪਿੰਡ ਡੱਲਾ ਵਿਚ ਵਿਕਾਸ ਕਾਰਜ ਜੰਗੀ ਪੱਧਰ ਤੇ ਚੱਲ ਰਹੇ ਹਨ ਅਤੇ ਪਿੰਡ ਵਿਚ ਸੀਵਰੇਜ ਪਾਇਆ ਜਾ ਰਿਹਾ ਹੈ ਪਰ ਪਿੰਡ ਡੱਲਾ ਦੇ ਸ੍ਰੋਮਣੀ ਅਕਾਲੀ ਦਲ (ਬਾਦਲ)ਦੇ ਆਗੂ ਵੱਲੋ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਸੀਵਰੇਜ ਬਣਾਉਣ ਸਮੇਂ ਘਟੀਆ ਮਟੀਰੀਅਲ ਵਰਤਿਆਂ ਜਾ ਰਿਹਾ ਹੈ ਜੋ ਝੂਠ ਦਾ ਪਲੰਦਾ ਹੈ ਕਿਉਕਿ ਅਸੀ ਸਰਕਾਰੀ ਹਦਾਇਤਾ ਮੁਤਾਬਿਕ ਮਟੀਰੀਆ ਪਾ ਰਹੇ ਹਾਂ ਅਤੇ ਅਸੀ ਮਟੀਰੀਆ ਦੀ ਜਾਚ ਕਰਵਾਉਣ ਲਈ ਤਿਆਰ ਹਾਂ।ਉਨ੍ਹਾ ਕਿਹਾ ਕਿ ਅਕਾਲੀ ਆਗੂ ਇਸ ਕਰਕੇ ਪ੍ਰੇਸਾਨ ਹੈ ਕਿ ਜੋ ਕੰਮ ਸ੍ਰੋਮਣੀ ਅਕਾਲੀ ਦਲ (ਬਾਦਲ) ਦੀ ਸਰਕਾਰ ਸਮੇਂ ਦਸ ਸਾਲਾ ਵਿਚ ਨਹੀ ਹੋ ਸਕਿਆ ਪਰ ਨਵੀ ਬਣੀ ਡੱਲਾ ਪੰਚਾਇਤ ਨੇ ਦੋ ਸਾਲਾ ਵਿਚ ਕਰ ਦਿੱਤਾ ਹੈ।ਉਨ੍ਹਾ ਕਿਹਾ ਕਿ ਸੀਵਰੇਜ ਪਾਉਣ ਲਈ ਪੰਚਾਇਤ ਨੇ ਵੱਖ-ਵੱਖ ਵਿਭਾਗਾ ਤੋ ਸੜਕ ਅਤੇ ਰਸਤੇ ਪੁੱਟਣ ਦੀ ਮਨਜੂਰੀ ਲੈ ਲਈ ਹੈ ਪਰ ਜੋ ਸੜਕ ਕਿਨਾਰੇ ਬੂਟੇ ਨੁਕਸਾਨੇ ਜਾਣਗੇ ਸੀਵਰੇਜ ਦਾ ਕੰਮ ਨੇਪੜੇ ਚੜ੍ਹਨ ਉਪਰੰਤ ਪੰਚਾਇਤ ਵੱਲੋ ਨਵੇ ਬੂਟੇ ਲਾਏ ਜਾਣਗੇ।ਉਨ੍ਹਾ ਕਿਹਾ ਕਿ ਸਾਨੂੰ ਪਤਾ ਲੱਗਾ ਹੈ ਕਿ ਇਸ ਅਕਾਲੀ ਆਗੂ ਨੇ ਪੰਚਾਇਤੀ ਕੰਮ ਦੀ ਜਾਚ ਲਈ ਪ੍ਰਸਾਸਨ ਨੂੰ ਲਿਖਤੀ ਦਰਖਾਸਤਾ ਦਿੱਤੀਆ ਹਨ।ਉਨ੍ਹਾ ਕਿਹਾ ਕਿ ਸਾਡੀ ਪੰਚਾਇਤ ਨੇ ਵੀ ਪੰਜ ਵਿਭਾਗਾ ਨੂੰ ਅਕਾਲੀ ਆਗੂ ਦੀ ਉੱਚ ਪੱਧਰੀ ਜਾਚ ਕਰਨ ਲਈ 16 ਮਹੀਨੇ ਪਹਿਲਾ ਬੇਨਤੀ ਪੱਤਰ ਭੇਜੇ ਸਨ।ਜਿਨ੍ਹਾ ਤੇ ਅੱਜ ਤੱਕ ਕੋਈ ਵੀ ਕਾਰਵਈ ਨਹੀ ਹੋਈ।ਉਨ੍ਹਾ ਪ੍ਰਸਾਸਨ ਤੋ ਮੰਗ ਕੀਤੀ ਕਿ ਇਸ ਅਕਾਲੀ ਆਗੂ ਦੀ ਉੱਚ ਪੱਧਰੀ ਜਾਚ ਕਰਕੇ ਸੱਚ ਸਾਹਮਣੇ ਲਿਆਦਾ ਜਾਵੇ।ਇਸ ਮੌਕੇ ਉਨ੍ਹਾ ਨਾਲ ਪ੍ਰਧਾਨ ਧੀਰਾ ਸਿੰਘ,ਡਾ:ਸਵਰਨ ਸਿੰਘ,ਪµਚ ਪ੍ਰੀਤ ਸਿµਘ,ਜਾਂਗਰ ਸਿµਘ ਫੌਜੀ, ਗੁਰਜµਟ ਸਿµਘ ਡੱਲਾ,ਦਰਸ਼ਨ ਸਿµਘ,ਪ੍ਰਧਾਨ ਜੋਰਾ ਸਿµਘ ਸਰਾਂ,ਪ੍ਰਧਾਨ ਤੇਲੂ ਸਿੰਘ, ਗੁਰਚਰਨ ਸਿµਘ ਸਿੱਧੂ,ਗੁਰਚਰਨ ਸਿµਘ ਸਰਾਂ,ਰਾਜਵਿµਦਰ ਸਿµਘ ਪµਚ,ਕਰਮਜੀਤ ਸਿੰਘ,ਇਕਬਾਲ ਸਿੰਘ,ਪ੍ਰਵਾਰ ਸਿµਘ,ਜਗਦੇਵ ਸਿµਘ ਫੌਜੀ,ਗੁਰਨਾਮ ਸਿੰਘ,ਐਡਵੋਕੇਟ ਰੁਪਿੰਦਰਪਾਲ ਸਿੰਘ,ਗੁਰਮੇਲ ਸਿµਘ ਪµਚ, ਕਮਲਜੀਤ ਸਿµਘ ਜੀ.ਓ.ਜੀ.,ਬਲਵੀਰ ਸਿµਘ,ਅਮਰਿੰਦਰ ਸਿੰਘ,ਰਣਜੀਤ ਸਿੰਘ,ਪਰਮਜੀਤ ਸਿੰਘ,ਲਖਵੀਰ ਸਿੰਘ,ਅਮਰ ਸਿੰਘ,ਅਮਨਦੀਪ ਸਿੰਘ ਸਰਾਂ ਆਦਿ ਹਾਜ਼ਰ ਸਨ।

ਫੋਟੋ ਕੈਪਸਨ:-ਵੱਖ-ਵੱਖ ਵਿਭਾਗਾ ਤੋ ਲਈ ਮਨਜੂਰੀ ਦੀਆ ਕਾਪੀਆ ਦਿਖਾਉਦੇ ਹੋਏ ਪ੍ਰਧਾਨ ਨਿਰਮਲ ਸਿੰਘ ਅਤੇ ਗ੍ਰਾਮ ਪੰਚਾਇਤ ਡੱਲਾ ।