ਯੁ.ਕੇ.

ਬ੍ਰਿਟਿਸ਼ ਹਵਾਈ ਉਡਾਣ ਕੰਪਨੀ ਵੱਲੋਂ ਕੱਲ੍ਹ ਤੋਂ ਚਾਰ ਦਿਨ ਸਿੱਧੀਆਂ ਉਡਾਣਾਂ

ਅੰਮ੍ਰਿਤਸਰ/ਲੰਡਨ, ਅਪ੍ਰੈਲ 2020 -(ਇਕ਼ਬਾਲ ਸਿੰਘ ਰਸੂਲਪੁਰ/ਗਿਆਨੀ ਰਾਵਿਦਾਰਪਾਲ ਸਿੰਘ/ਮਨਜਿੰਦਰ ਗਿੱਲ)-

ਵਿਸ਼ਵ ਭਰ ਕੋਰੋਨਾ ਵਾਇਰਸ ਦੇ ਕਹਿਰ ਕਾਰਨ ਰੁਕ ਚੁੱਕੇ ਜੀਵਨ ਕਾਰਨ ਭਾਰਤ ਵਿਚ ਆਏ ਬਰਤਾਨੀਆ ਦੇ ਪੱਕੇ ਵਸਨੀਕਾਂ ਦੀ ਵਾਪਸੀ ਲਈ ਬ੍ਰਿਟਿਸ਼ ਹਵਾਈ ਉਡਾਣ ਕੰਪਨੀ ਵੱਲੋਂ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਤੋਂ ਯਾਤਰੂਆਂ ਦੀ ਮੰਗ ਨੂੰ ਵੇਖ ਦੇ ਹੋਏ ਕੱਲ੍ਹ ਤੋਂ ਚਾਰ ਦਿਨ ਲਗਾਤਾਰ ਸਿੱਧੀਆਂ ਉਡਾਣਾਂ ਚਲਾਉਣ ਦਾ ਮਨ ਬਣਾਇਆ ਹੈ। ਪਹਿਲਾਂ ਇਹ ਉਡਾਣਾਂ ਸਿਰਫ਼ ਤਿੰਨ ਦਿਨ ਹੀ ਚਲਾਈ ਜਾਣੀ ਸੀ। ਪਰ ਯਾਤਰੂਆਂ ਦੀ ਮੰਗ ਨੂੰ ਵੇਖਦਿਆਂ ਦੋ ਦਿਨ ਦਾ ਹੋਰ ਵਾਧਾ ਕਰ ਦਿੱਤਾ ਗਿਆ ਹੈ।

ਪੂਰੀ ਦੁਨੀਆ 'ਚ 20 ਲੱਖ ਤੋਂ ਜ਼ਿਆਦਾ ਲੋਕ ਇਨਫੈਕਟਿਡ, ਇਟਲੀ-ਸਪੇਨ 'ਚ ਘੱਟ ਹੋਣ ਲੱਗਾ ਪ੍ਰਕੋਪ

ਯੂਰਪ/ਮਾਨਚੈਸਟਰ/ਯੂ ਕੇ, ਅਪ੍ਰੈਲ 2020 -(ਗਿਆਨੀ ਅਮਰੀਕ ਸਿੰਘ ਰਾਠੌਰ/ਗਿਆਨੀ ਰਾਵਿਦਾਰਪਾਲ ਸਿੰਘ)-

ਕੋਰੋਨਾ ਮਹਾਮਾਰੀ ਨਾਲ ਪੂਰੀ ਦੁਨੀਆ 'ਚ ਹੁਣ ਤਕ 20 ਲੱਖ ਤੋਂ ਜ਼ਿਆਦਾ ਲੋਕ ਇਨਫੈਕਟਿਡ ਹੋ ਚੁੱਕੇ ਹਨ। ਇਨ੍ਹਾਂ ਵਿਚੋਂ 10 ਲੱਖ ਮਰੀਜ਼ ਇਕੱਲੇ ਯੂਰਪ ਦੇ ਹਨ। ਮਰਨ ਵਾਲਿਆਂ ਦੀ ਤਦਾਦ ਵੀ 1,26,871 ਹੋ ਗਈ ਹੈ। 70 ਫ਼ੀਸਦੀ ਮੌਤਾਂ ਇਕੱਲੇ ਯੂਰਪ 'ਚ ਹੋਈਆਂ ਹਨ। ਯੂਰਪ ਦੇ ਪੰਜ ਦੇਸ਼ ਇਟਲੀ, ਸਪੇਨ, ਬਰਤਾਨੀਆ, ਫਰਾਂਸ ਤੇ ਜਰਮਨੀ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੈ। ਹਾਲਾਂਕਿ, ਬੁੱਧਵਾਰ ਨੂੰ ਇਟਲੀ ਤੇ ਸਪੇਨ 'ਚ ਕੋਰੋਨਾ ਦਾ ਪ੍ਰਭਾਵ ਘੱਟ ਹੋਣ ਦੇ ਸੰਕੇਤ ਮਿਲੇ, ਦੋਵੇਂ ਦੇਸ਼ਾਂ 'ਚ ਮਿ੍ਤਕਾਂ ਤੇ ਇਨਫੈਕਟਿਡਾਂ ਦੀ ਗਿਣਤੀ ਘੱਟ ਹੋਈ ਹੈ। ਉਂਜ ਪੂਰੀ ਤਰ੍ਹਾਂ ਦੁਨੀਆ 'ਚ ਸਭ ਤੋਂ ਜ਼ਿਆਦਾ ਮੌਤਾਂ ਅਮਰੀਕਾ 'ਚ ਹੋਈਆਂ ਹਨ। ਉਥੇ ਮਿ੍ਤਕਾਂ ਦੀ ਗਿਣਤੀ 26 ਹਜ਼ਾਰ ਦੇ ਅੰਕੜੇ ਨੂੰ ਪਾਰ ਕਰ ਗਈ ਹੈ।

ਸਪੇਨ 'ਚ ਪਿਛਲੇ 24 ਘੰਟਿਆਂ ਦੌਰਾਨ 523 ਲੋਕਾਂ ਦੀ ਮੌਤ ਹੋਈ ਹੈ। ਇਕ ਦਿਨ ਪਹਿਲਾਂ ਇਹ ਗਿਣਤੀ 567 ਸੀ। ਦੇਸ਼ 'ਚ ਮਿ੍ਤਕਾਂ ਦੀ ਕੁਲ ਗਿਣਤੀ 18,579 ਹੋ ਗਈ ਹੈ। ਅਮਰੀਕਾ ਤੇ ਇਟਲੀ ਤੋਂ ਬਾਅਦ ਸਭ ਤੋਂ ਜ਼ਿਆਦਾ ਮੌਤਾਂ ਸਪੇਨ 'ਚ ਹੋਈਆਂ ਹਨ। ਇਕ ਦਿਨ 'ਚ ਇਨਫੈਕਸ਼ਨ ਦੇ 5,092 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਤੋਂ ਬਾਅਦ ਇਨਫੈਕਟਿਡਾਂ ਦੀ ਗਿਣਤੀ ਵਧ ਕੇ 1,77,633 ਹੋ ਗਈ ਹੈ। ਸਪੇਨ ਦੇ ਪ੍ਰਧਾਨ ਮੰਤਰੀ ਪੈਡ੍ਰੋ ਸਾਂਚੇਜ ਨੇ ਕਿਹਾ ਕਿ ਹਾਲੇ ਫਿਲਹਾਲ ਅਸੀਂ 20 ਹਜ਼ਾਰ ਟੈਸਟ ਹਰੇਕ ਦਿਨ ਕਰ ਰਹੇ ਹਾਂ ਤੇ ਛੇਤੀ ਹੀ ਇਨ੍ਹਾਂ ਦੀ ਗਿਣਤੀ 'ਚ ਵਾਧਾ ਕਰਾਂਗੇ। ਸਰਕਾਰ ਨੇ ਕਿਹਾ ਕਿ ਉਸ ਨੇ ਪਿਛਲੇ ਹਫ਼ਤੇ ਵੱਡੇ ਪੈਮਾਨੇ 'ਤੇ ਐਂਟੀਬਾਡੀ ਟੈਸਟ ਦੀ ਸ਼ੁਰੂਆਤ ਕੀਤੀ। ਇਸ ਲਈ 60 ਹਜ਼ਾਰ ਲੋਕਾਂ ਨੂੰ ਚੁਣਿਆ ਗਿਆ ਹੈ, ਜਿਨ੍ਹਾਂ 'ਤੇ ਤਿੰਨ ਹਫ਼ਤੇ ਤਕ ਇਹ ਟੈਸਟ ਕੀਤਾ ਜਾਵੇਗਾ।

ਇਟਲੀ 'ਚ ਵੀ ਬੁੱਧਵਾਰ ਨੂੰ 578 ਲੋਕਾਂ ਦੀ ਮੌਤ ਹੋਈ। ਇਕ ਦਿਨ ਪਹਿਲਾਂ 602 ਲੋਕਾਂ ਦੀ ਜਾਨ ਗਈ ਸੀ। ਇਟਲੀ 'ਚ ਹੁਣ ਤਕ 21,645 ਲੋਕਾਂ ਦੀ ਮੌਤ ਹੋਈ ਹੈ। 2,667 ਨਵੇਂ ਮਾਮਲੇ ਆਏ, ਜਦਕਿ ਇਕ ਦਿਨ ਪਹਿਲਾਂ 2,972 ਨਵੇਂ ਕੇਸ ਸਾਹਮਣੇ ਆਏ ਸਨ। ਕੁਝ ਇਨਫੈਕਟਿਡ ਲੋਕਾਂ ਦਾ ਅੰਕੜਾ 1,65,155 ਹੋ ਗਿਆ ਹੈ।

ਜਰਮਨੀ 'ਚ ਲਾਕਡਾਊਨ ਨੂੰ ਤਿੰਨ ਮਈ ਤਕ ਵਧਾ ਦਿੱਤਾ ਗਿਆ ਹੈ।

ਫਿਨਲੈਂਡ ਨੇ ਰਾਜਧਾਨੀ ਹੇਲਸਿੰਕੀ 'ਚ ਪ੍ਰਵੇਸ਼ 'ਤੇ ਲੱਗੀ ਪਾਬੰਦੀ ਨੂੰ ਹਟਾ ਲਿਆ ਹੈ।

ਡੈੱਨਮਾਰਕ 'ਚ ਬੁੱਧਵਾਰ ਤੋਂ ਪਹਿਲੀ ਤੋਂ ਪੰਜਵੀਂ ਤਕ ਦੇ ਸਕੂਲ ਖੁੱਲ੍ਹ ਗਏ। ਹਾਲਾਂਕਿ ਬਾਕੀ ਜਮਾਤਾਂ ਦੀ ਪੜ੍ਹਾਈ ਪਹਿਲਾਂ ਹੀ ਤਰ੍ਹਾਂ ਆਨਲਾਈਨ ਹੀ ਹੋਵੇਗੀ।

ਕੋਰੋਨਾ ਮਹਾਮਾਰੀ ਨਾਲ ਅਰਥਚਾਰੇ 'ਤੇ ਪਏ ਅਸਰ ਨਾਲ ਸਿੱਝਣ ਲਈ ਸਵੀਡਨ ਸਰਕਾਰ ਨੇ ਲਗਪਗ 76 ਹਜ਼ਾਰ ਕਰੋੜ ਰੁਪਏ ਦਾ ਪ੍ਰਬੰਧ ਕੀਤਾ ਹੈ।

ਬਰਤਾਨੀਆ 'ਚ ਕੋਰੋਨਾ ਨੂੰ ਲੈ ਕੇ ਸਿਆਸਤ ਗਰਮ 

ਮਾਨਚੈਸਟਰ, ਅਪ੍ਰੈਲ 2020 -(ਗਿਆਨੀ ਅਮਰੀਕ ਸਿੰਘ ਰਾਠੌਰ)-

ਬਰਤਾਨੀਆ 'ਚ ਕੋਰੋਨਾ ਮਹਾਮਾਰੀ 'ਤੇ ਸਮੇਂ ਸਿਰ ਰੋਕ ਨਾ ਲੱਗ ਸਕਣ 'ਤੇ ਸਿਆਸਤ ਸ਼ੁਰੂ ਹੋ ਗਈ ਹੈ। ਵਿਰੋਧੀ ਲੇਬਰ ਪਾਰਟੀ ਦੇ ਆਗੂ ਕੀਰ ਸਟਾਰਮਰ ਨੇ ਕਿਹਾ, 'ਮੈਨੂੰ ਲੱਗਦਾ ਹੈ ਕਿ ਸ਼ੁਰੂਆਤ 'ਚ ਹੀ ਸਾਨੂੰ ਲੋਕਾਂ ਨੂੰ ਤੇਜ਼ੀ ਨਾਲ ਫੈਸਲੇ ਲੈਣੇ ਚਾਹੀਦੇ ਸਨ। ਅਸੀਂ ਯੂਰਪੀ ਯੂਨੀਅਨ ਦੇ ਆਗੂਆਂ ਵੱਲੋਂ ਚੁੱਕੇ ਗਏ ਕਦਮਾਂ ਤੋਂ ਕੋਈ ਸਬਕ ਨਹੀਂ ਸਿਖਿਆ।' ਸਟਾਰਮਰ ਨੇ ਕਿਹਾ ਕਿ ਪੀਐੱਮ ਨੇ ਉਦੋਂ ਸਖਤ ਕਦਮ ਉਠਾਏ ਜਦੋਂ ਇਕ ਸਰਵੇ ਤੋਂ ਇਸ ਗੱਲ ਦਾ ਪਤਾ ਲੱਗਾ ਕਿ ਇਸ ਬਿਮਾਰੀ ਨਾਲ ਢਾਈ ਲੱਖ ਲੋਕਾਂ ਦੀ ਜਾਨ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਅਧਿਕਾਰਤ ਅੰਕੜਿਆਂ ਅਨੁਸਾਰ ਹਾਲੇ ਤਕ ਬਰਤਾਨੀਆ 'ਚ 12 ਹਜ਼ਾਰ ਲੋਕਾਂ ਦੀ ਮੌਤ ਹੋ ਚੁੱਕੀ। ਹਾਲਾਂਕਿ ਮੌਜੂਦਾ ਅੰਕੜੇ ਇਸ ਤੋਂ ਕਿਤੇ ਜ਼ਿਆਦਾ ਹੋ ਸਕਦੇ ਹਨ।

ਤਾਜਾ ਮੌਸਮ! ✍️ਸਲੇਮਪੁਰੀ ਦੀ ਚੂੰਢੀ

ਤਾਜਾ ਮੌਸਮ!

ਮੀਂਹ - ਅਪਡੇਟ

ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ 

17 ਅਪ੍ਰੈਲ ਤੋਂ ਮਿਲੇਗੀ ਗਰਮੀ ਤੋਂ ਚੰਗੀ ਰਾਹਤ:-

17 ਤੋਂ 21 ਅਪ੍ਰੈਲ ਦੌਰਾਨ ਲਗਾਤਾਰ ਦੋ ਪੱਛਮੀ ਸਿਸਟਮ ਖਿੱਤੇ ਪੰਜਾਬ ਨੂੰ ਕਰਨਗੇ ਪ੍ਰਭਾਵਿਤ। 2-3 ਵਾਰ ਠੰਡੀ ਹਨੇਰੀ ਨਾਲ ਦਰਮਿਆਨੀ ਬਾਰਿਸ਼ ਦੀ ਉਮੀਦ ਰਹੇਗੀ। 

17-18 ਅਪ੍ਰੈਲ ਨੂੰ ਪੁੱਜ ਰਹੇ ਪਹਿਲੇ ਪੱਛਮੀ ਸਿਸਟਮ ਨਾਲ ਪੰਜਾਬ ਦੇ ਅਨੇਕਾਂ ਹਿੱਸਿਆਂ ਚ ਟੁੱਟਵੀਂ ਹਲਕੀ/ਦਰਮਿਆਨੀ ਬਾਰਿਸ਼ ਗਰਜ-ਚਮਕ ਤੇ ਠੰਡੀ ਹਨੇਰੀ ਨਾਲ ਪਵੇਗੀ ।ਅਸਰ ਵਜ੍ਹੋਂ ਪਾਰਾ 2-4°c ਡਿਗਰੀ ਹੇਠਾਂ ਆਵੇਗਾ ਤੇ ਗਰਮੀ ਤੋਂ ਰਾਹਤ ਮਿਲੇਗੀ।

ਦੂਜਾ ਪੱਛਮੀ ਸਿਸਟਮ ਪਹਿਲੇ ਨਾਲੋਂ ਤਕੜਾ ਰਹੇਗਾ ਜਿਸਦਾ ਅਸਰ 19-20 ਅਪ੍ਰੈਲ ਨੂੰ ਦੇਖਣ ਨੂੰ ਮਿਲੇਗਾ। ਇਸ ਦੌਰਾਨ ਖਿੱਤੇ ਪੰਜਾਬ ਚ ਦਰਮਿਆਨੇ ਤੋੰ ਭਾਰੀ  ਛਰਾਟਿਆਂ ਦੀ ਉਮੀਦ  ਖਾਸਕਰ 20 ਨੂੰ ਹੈ। 21 ਅਪ੍ਰੈਲ ਕਾਰਵਾਈ ਘਟੇਗੀ ਪਰ ਥੋੜੇ ਖੇਤਰ 'ਚ ਹਲਚਲ ਦੀ ਆਸ ਬਣੀ ਰਹੇਗੀ।

ਇਹਨਾਂ ਦੋ ਪੱਛਮੀ ਹਲਚਲਾਂ ਤੋਂ ਇਲਾਵਾ 24/25 ਅਪ੍ਰੈਲ ਲਾਗੇ ਇੱਕ ਹੋਰ ਤਕੜਾ ਸਿਸਟਮ ਆਉਣ ਦੀ ਉਮੀਦ ਵੀ ਬੱਝ ਰਹੀ ਹੈ।

ਸੋ ਕੁਲ ਮਿਲ੍ਹਾ ਕੇ 17 ਤੋਂ 26 ਅਪ੍ਰੈਲ ਦੌਰਾਨ ਬੱਦਲਾਂ ਤੇ ਮੀਂਹ ਦੀ ਲਗਾਤਾਰ ਆਉਣੀ ਜਾਣੀ ਬਣੀ ਰਹਿਣ ਕਾਰਨ ਗਰਮੀ ਤੋਂ ਰਾਹਤ ਹੀ ਰਹੇਗੀ ਪਰ ਅਪ੍ਰੈਲ ਦੇ ਅੰਤ ਪਹਿਲੀ ਲੂ ਦੀ ਸ਼ੁਰੂਆਤ ਹੋ ਸਕਦੀ ਹੈ! 

ਧੰਨਵਾਦ ਸਹਿਤ।

ਸੁਖਦੇਵ ਸਲੇਮਪੁਰੀ

09780620233

15 ਅਪ੍ਰੈਲ, 2020

ਕਨੂੰਨ ਦਾ ਹੱਥ  ਕੱਟਣ ਦੀ ਕਰੜੇ ਸ਼ਬਦਾਂ ਵਿੱਚ ਨਿੰਦਾ

ਲੰਡਨ,  ਅਪ੍ਰੈਲ 2020 - ( ਰਾਜਵੀਰ ਸਮਰਾ   )- ਕੋਰੋਨਾ ਵਾਇਰਸ ਦੀ ਬਿਮਾਰੀ ਕਾਰਨ ਸਰਕਾਰ ਵਲੋਂ ਜੋ ਕਦਮ ਉਠਾਏ ਗਏ ਕਦਮ ਅਤੇ ਸਖਤੀ ਦੇ ਚਲਦਿਆਂ ਕੁਝ ਲੋਕਾਂ ਵੱਲੋਂ ਕੀਤੀ ਜਾਂਦੀ ਹੁੱਲੜਬਾਜ਼ੀ  ਅਤੇ ਕਨੂੰਨ ਨੂੰ ਹੱਥ ਵਿੱਚ ਲੈਣਾ ਅਤਿ ਨਿੰਦਣਯੋਗ ਹੈ।ਇਸ  ਗ਼ਲਤ ਵਤੀਰੇ ਦੀ ਦੇਸ਼ ਵਿਦੇਸ਼ ਵਿਚ ਬੈਠੇ ਪੰਜਾਬੀਆਂ ਵਲੋਂ ਨਿੰਦਾ ਕੀਤੀ ਜਾ ਰਹੀ ਹੈ | ਪਟਿਆਲਾ ਵਿਖੇ ਪੁਲਿਸ ਅਧਿਕਾਰੀ ਦਾ ਹੱਥ ਕੱਟਣ ਦੀ ਘਟਨਾ ਦੀ ਨਿੰਦਾ ਕਰਦਿਆਂ ਅੰਤਰਰਾਸ਼ਟਰੀ ਕਬੱਡੀ ਤੇ ਸਭਿਅਾਚਾਰ ਪ੍ਰਮੋਟਰ , ਜਸਕਰਨ ਸਿੰਘ ਜੌਹਲ,ਬਲਵਿੰਦਰ ਸਿੰਘ ਰਧੰਾਵਾ,ਗੁਰਪ੍ਰਤਾਪ ਸਿੰਘ ਕੈਰੋਂ, ਕੇ ਐੱਸ ਕੰਗ ਨੇ ਕਿਹਾ ਕਿ ਪੁਲਿਸ ਅਧਿਕਾਰੀਆਂ 'ਤੇ ਹਮਲਾ ਕਰਨ ਵਾਲਿਆਂ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਵਿਸ਼ਵ ਭਰ ਵਿਚ ਡਾਕਟਰ, ਨਰਸਾਂ, ਪੁਲਿਸ ਅਤੇ ਸਰਕਾਰਾਂ ਇਸ ਮਹਾਂਮਾਰੀ ਤੋਂ ਬਚਾਉਣ ਲਈ ਸਿਰਤੋੜ ਯਤਨ ਕਰ ਰਹੇ ਹਨ ਅਤੇ ਖੁਦ ਮੌਤ ਦੇ ਮੂੰਹ ਵਿੱਚ ਹਨ। ਇਸ ਸਮੇਂ ਉਹਨਾਂ ਦਾ ਹੌਸਲਾ ਵਧਾਉਣ ਦੀ ਲੋੜ ਹੈ ਨਾ ਕਿ ਕਿਸੇ ਵੀ ਅਧਿਕਾਰੀ ਨਾਲ ਦੁਰਵਿਵਹਾਰ ਕਰਨ ਜਾਂ ਉਹਨਾਂ ਨੂੰ ਕੋਈ ਨੁਕਸਾਨ ਪਹੁੰਚਾ ਕ ਕਨੂੰਨ ਹੱਥ ਵਿੱਚ ਲੈਣ ਦਾ। ਉਕਤ ਸ਼ਖਸੀਅਤਾਂ ਨੇ ਕਿਹਾ ਕਿ ਅਜਿਹੇ ਮੌਕੇ ਲੋਕਾਂ ਨੂੰ ਸਹਿਯੋਗ ਦੇਣਾ ਚਾਹੀਦਾ ਹੈ ਅਤੇ ਘਰਾਂ ਅੰਦਰ ਰਹਿਣਾ ਚਾਹੀਦਾ ਹੈ ਤਾਂ ਕਿ ਇਸ ਕਰੋਪੀ ਤੋਂ ਬਚਿਆ ਜਾ ਸਕੇ |

ਦੁਨੀਆ ਭਰ 'ਚ ਕੋਰੋਨਾ ਨਾਲ ਇਕ ਲੱਖ 20 ਹਜ਼ਾਰ ਤੋਂ ਜ਼ਿਆਦਾ ਮੌਤਾਂ, ਰੂਸ 'ਚ ਤਾਇਨਾਤ ਕੀਤੀ ਜਾ ਸਕਦੀ ਹੈ ਫ਼ੌਜ

ਲੰਡਨ/ਪੈਰਿਸ,ਅਪ੍ਰੈਲ 2020 -(ਏਜੰਸੀ)- ਕੋਰੋਨਾ ਮਹਾਮਾਰੀ ਨਾਲ ਹੁਣ ਤਕ ਦੁਨੀਆ ਭਰ 'ਚ ਇਕ ਲੱਖ 20 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। 70 ਫ਼ੀਸਦੀ ਮੌਤਾਂ ਇਕੱਲੇ ਯੂਰਪ ਵਿਚ ਹੋਈਆਂ ਹਨ। ਯੂਰਪ ਦੇ ਪੰਜ ਵੱਡੇ ਦੇਸ਼ ਇਟਲੀ, ਸਪੇਨ, ਫਰਾਂਸ, ਬਿ੍ਟੇਨ ਅਤੇ ਜਰਮਨੀ ਸਭ ਤੋਂ ਜ਼ਿਆਦਾ ਪ੍ਰਭਾਵਿਤ ਹਨ। ਅਮਰੀਕਾ ਅਤੇ ਇਟਲੀ ਪਿੱਛੋਂ ਸਭ ਤੋਂ ਵੱਧ ਪ੍ਰਭਾਵਿਤ ਸਪੇਨ 'ਚ ਮਿ੍ਤਕਾਂ ਦੀ ਗਿਣਤੀ 18 ਹਜ਼ਾਰ ਦੇ ਅੰਕੜੇ ਨੂੰ ਪਾਰ ਕਰ ਗਈ ਹੈ।

ਸਪੇਨ 'ਚ ਪਿਛਲੇ 24 ਘੰਟਿਆਂ ਵਿਚ 567 ਹੋਰ ਲੋਕਾਂ ਦੀ ਮੌਤ ਹੋਈ। ਇਨਫੈਕਸ਼ਨ ਦੇ 3,045 ਨਵੇਂ ਮਾਮਲੇ ਸਾਹਮਣੇ ਆਏ ਹਨ। ਦੇਸ਼ ਵਿਚ ਕੋਰੋਨਾ ਪ੍ਰਭਾਵਿਤ ਲੋਕਾਂ ਦੀ ਗਿਣਤੀ ਇਕ ਲੱਖ 72 ਹਜ਼ਾਰ ਤੋਂ ਜ਼ਿਆਦਾ ਹੋ ਗਈ ਹੈ। ਇਸ ਦੇ ਬਾਵਜੂਦ ਸਪੇਨ ਵਿਚ ਐਮਰਜੈਂਸੀ ਕੋਆਰਡੀਨੇਟਰ ਫਰਨਾਡੋ ਸਾਈਮਨ ਨੇ ਕਿਹਾ ਕਿ ਮੌਜੂਦਾ ਅੰਕੜੇ ਦਿਨ ਨੂੰ ਸਕੂਨ ਦੇਣ ਵਾਲੇ ਹਨ। ਦੇਸ਼ ਵਿਚ 30 ਮਾਰਚ ਨੂੰ ਲਾਕਡਾਊਨ ਸਖ਼ਤ ਕਰਦੇ ਹੋਏ ਸਾਰੇ ਤਰ੍ਹਾਂ ਦੇ ਨਿਰਮਾਣ ਕੰਮਾਂ 'ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਹਾਲਾਂਕਿ ਸੋਮਵਾਰ ਨੂੰ ਕੁਝ ਪਾਬੰਦੀਆਂ ਨਾਲ ਕੰਸਟਰੱਕਸ਼ਨ ਅਤੇ ਮੈਨੂਫੈਕਚਰਿੰਗ ਖੇਤਰ ਵਿਚ ਛੋਟ ਦਿੱਤੀ ਗਈ ਸੀ।

ਜਰਮਨੀ 'ਚ ਵੀ ਬਿਗੜੇ ਹਲਾਤ

ਜਰਮਨੀ ਦੇ ਰਾਬਰਟ ਕੋਚ ਹੈਲਥ ਇੰਸਟੀਚਿਊਟ ਨੇ ਲੋਕਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਕੋਰੋਨਾ ਇਨਫੈਕਸ਼ਨ ਦੇ ਮਾਮਲਿਆਂ ਦੀ ਗਿਣਤੀ ਘੱਟ ਹੋਣ ਨੂੰ ਮਹਾਮਾਰੀ ਦਾ ਅੰਤ ਨਾ ਮੰਨ ਲਉ। ਈਸਟਰ ਕਾਰਨ ਹਾਲ ਹੀ ਦੇ ਦਿਨਾਂ ਵਿਚ ਟੈਸਟਿੰਗ ਨਹੀਂ ਹੋ ਸਕੀ ਜਿਸ ਕਾਰਨ ਇਸ ਦੀ ਗਿਣਤੀ ਘੱਟ ਰਹੀ ਹੈ। ਜਰਮਨੀ ਵਿਚ ਇਨਫੈਕਸ਼ਨ ਦੇ 2,082 ਨਵੇਂ ਮਾਮਲਿਆਂ ਦਾ ਪਤਾ ਲੱਗਾ ਹੈ। ਉੱਥੇ ਕੁਲ ਪ੍ਰਭਾਵਿਤ ਲੋਕਾਂ ਦੀ ਗਿਣਤੀ ਵੱਧ ਕੇ ਇਕ ਲੱਖ 30 ਹਜ਼ਾਰ ਤੋਂ ਜ਼ਿਆਦਾ ਹੋ ਗਈ ਹੈ।

ਰੂਸ ਹੋ ਸਕਦਾ ਫੌਜ ਹਵਾਲੇ

ਇਨਫੈਕਸ਼ਨ ਦੇ ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ ਰੂਸ ਵਿਚ ਇਸ ਨਾਲ ਨਿਪਟਣ ਲਈ ਫ਼ੌਜ ਦੀ ਮਦਦ ਲਈ ਜਾ ਸਕਦੀ ਹੈ। ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਿਹਾ ਕਿ ਅਸੀਂ ਦੇਖ ਰਹੇ ਹਾਂ ਕਿ ਹਰੇਕ ਦਿਨ ਸਥਿਤੀ ੂਬਦਲ ਰਹੀ ਹੈ। ਹਾਲਾਂਕਿ ਬਦਕਿਸਮਤੀ ਨਾਲ ਇਸ ਵਿਚ ਕੋਈ ਸੁਧਾਰ ਨਹੀਂ ਹੋ ਰਿਹਾ ਹੈ। ਸੋਮਵਾਰ ਨੂੰ ਰੂਸ ਵਿਚ ਇਨਫੈਕਸ਼ਨ ਦੇ 2,558 ਨਵੇਂ ਮਾਮਲੇ ਦਰਜ ਕੀਤੇ ਗਏ। ਇਸ ਤਰ੍ਹਾਂ ਉੱਥੇ ਪ੍ਰਭਾਵਿਤ ਲੋਕਾਂ ਦੀ ਗਿਣਤੀ 21,102 ਹੋ ਗਈ ਹੈ। ਮਹਾਮਾਰੀ ਨਾਲ ਦੇਸ਼ ਵਿਚ ਹੁਣ ਤਕ 210 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਕੋਰੋਨਾ ਵਾਇਰਸ ਦੇ ਲਗਾਤਾਰ ਵਾਧੇ ਨੂੰ ਦੇਖਦੇ ਹੋਏ ਬਿ੍ਟੇਨ 'ਚ ਵੀ ਲਾਗੂ ਰਹੇਗਾ ਲਾਕਡਾਊਨ 

ਬਿ੍ਟੇਨ ਵਿਚ ਇਸ ਹਫ਼ਤੇ ਲਾਕਡਾਊਨ ਲਾਗੂ ਰਹੇਗਾ। ਇਹ ਐਲਾਨ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਦੀ ਗ਼ੈਰ-ਹਾਜ਼ਰੀ ਵਿਚ ਕੰਮਕਾਜ ਸੰਭਾਲਣ ਵਾਲੇ ਵਿਦੇਸ਼ ਮੰਤਰੀ ਡੋਮੀਨਿਕ ਰਾਓ ਨੇ ਕੀਤਾ। ਉਨ੍ਹਾਂ ਕਿਹਾ ਕਿ ਮਿ੍ਤਕਾਂ ਦੀ ਵੱਧਦੀ ਗਿਣਤੀ ਵਿਚਕਾਰ ਅੰਕੜਿਆਂ ਦੇ ਕੁਝ ਸਕਾਰਾਤਮਕ ਸੰਕੇਤ ਵੀ ਹਨ ਜੋ ਇਸ ਪਾਸੇ ਇਸ਼ਾਰਾ ਕਰਦੇ ਹਨ ਕਿ ਅਸੀਂ ਇਹ ਲੜਾਈ ਜਿੱਤਣ ਵਾਲੇ ਹਾਂ। ਫਿਲਹਾਲ ਲਾਕਡਾਊਨ 'ਚ ਕਿਸੇ ਤਰ੍ਹਾਂ ਦਾ ਪਰਿਵਰਤਨ ਨਹੀਂ ਕੀਤਾ ਜਾ ਰਿਹਾ ਹੈ।

ਕੋਰੋਨਾ ਵਾਇਰਸ ਦੇ ਚਲਦਿਆਂ ਦੱਖਣੀ ਅਫਰੀਕਾ 'ਚ ਅਪਰਾਧ ਵਧੇ

ਦੱਖਣੀ ਅਫਰੀਕਾ ਵਿਚ ਲਾਕਡਾਊਨ ਦੌਰਾਨ ਅਪਰਾਧਾਂ ਦਾ ਗ੍ਰਾਫ ਵੱਧ ਗਿਆ ਹੈ। ਹੁਣ ਤਕ ਉੱਥੇ ਦੋ ਹਜ਼ਾਰ ਤੋਂ ਜ਼ਿਆਦਾ ਲੋਕ ਕੋਰੋਨਾ ਤੋਂ ਪ੍ਰਭਾਵਿਤ ਹੋ ਚੁੱਕੇ ਹਨ। ਬੇਸਿਕ ਸਿੱਖਿਆ ਮੰਤਰੀ ਨੇ ਸੋਮਵਾਰ ਨੂੰ ਕਿਹਾ ਕਿ 27 ਮਾਰਚ ਨੂੰ ਲਾਕਡਾਊਨ ਸ਼ੁਰੂ ਹੋਣ ਪਿੱਛੋਂ ਹੁਣ ਤਕ 183 ਸਕੂਲਾਂ ਵਿਚ ਲੁੱਟਮਾਰ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ। ਇਸ ਦੇ ਇਲਾਵਾ ਸ਼ਰਾਬ ਦੀਆਂ ਦੁਕਾਨਾਂ ਨੂੰ ਵੀ ਲੋਕ ਲੁੱਟ ਕੇ ਲਿਜਾ ਰਹੇ ਹਨ।

ਨੇਪਾਲ ਵਧੀਆ ਲਾਕਡਾਉਨ

ਨੇਪਾਲ ਵਿਚ ਲਾਕਡਾਊਨ 27 ਅਪ੍ਰੈਲ ਤਕ ਵਧਾ ਦਿੱਤਾ ਗਿਆ ਹੈ। ਉੱਥੇ 24 ਮਾਰਚ ਤੋਂ ਲਾਕਡਾਊਨ ਜਾਰੀ ਹੈ।

ਇਰਾਨ ਵਿੱਚ ਅੱਜ ਦੀ ਸਥਿਤੀ ਕੁਸ ਚੰਗੀ

ਈਰਾਨ 'ਚ ਅਪ੍ਰੈਲ ਦੌਰਾਨ ਪਹਿਲੀ ਵਾਰ ਮਿ੍ਤਕਾਂ ਦੀ ਗਿਣਤੀ 100 ਤੋਂ ਘੱਟ ਰਹੀ।

ਨਿਉਜੀਲੈਂਡ ਜਾਰੀ ਰੱਖੇ ਗਾ ਲਾਕਡਾਉਨ

ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੇਸਿੰਡਾ ਅਰਡਰਨ ਨੇ ਕਿਹਾ ਹੈ ਕਿ ਲਾਕਡਾਊਨ ਖ਼ਤਮ ਕਰਨ ਦਾ ਇਹ ਉਚਿਤ ਸਮਾਂ ਨਹੀਂ ਹੈ।

ਕੋਰੋਨਾ ਨਾਲ ਲੜਾਈ ਲੜ ਰਹੀ ਹੈ 6 ਮਹੀਨੇ ਦੀ ਐਰਿਨ

ਮਾਨਚੈਸਟਰ,ਅਪ੍ਰੈਲ 2020,-(ਗਿਆਨੀ ਅਮਰੀਕ ਸਿੰਘ ਰਾਠੌਰ)-

6 ਮਹੀਨੇ ਦੀ ਬੱਚੀ ਐਰਿਨ ਬੇਟਸ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੀ ਹੈ । ਐਰਿਨ ਬੇਟਸ ਦਾ ਦਸੰਬਰ 2019 ਵਿਚ ਦਿਲ ਦਾ ਅਪ੍ਰੇਸ਼ਨ ਹੋਇਆ ਸੀ ਅਤੇ ਉਹ ਪਹਿਲਾਂ ਹੀ ਦਿਲ ਦੀਆਂ ਸਮੱਸਿਆਵਾਂ ਨਾਲ ਜੂਝ ਰਹੀ ਹੈ, ਪਰ ਬੀਤੇ ਸ਼ੁੱਕਰਵਾਰ ਨੂੰ ਉਸ ਦੇ ਕੋਵਿਡ 19 ਟੈਸਟ ਦੀ ਪਾਜ਼ੀਟਿਵ ਰਿਪੋਰਟ ਨੇ ਉਸ ਦੀਆਂ ਮੁਸ਼ਕਿਲਾਂ ਨੂੰ ਹੋਰ ਵੀ ਵਧਾ ਦਿੱਤਾ ਹੈ। ਲਿਵਰਪੂਲ ਦੇ ਹਸਪਤਾਲ ਵਿਚ ਐਰਿਨ ਨੂੰ ਵੈਂਟੀਲੇਟਰ ਦੀ ਮਦਦ ਨਾਲ ਬਚਾਉਣ ਦੇ ਯਤਨ ਕੀਤੇ ਜਾ ਰਹੇ ਹਨ । ਇਸ ਔਖੇ ਸਮੇਂ ਵਿਚ ਐਰਿਨ ਦੀ ਮਾਂ ਐਮਾ ਬੇਟਸ ਅਤੇ ਪਿਤਾ ਵੇਨੀ ਬੇਟਸ ਨੂੰ ਵੀ ਕੋਲ ਰਹਿਣ ਦੀ ਇਜਾਜ਼ਤ ਨਹੀਂ ਦਿੱਤੀ ਗਈ । ਬੱਚੀ ਦੇ ਮਾਤਾ-ਪਿਤਾ ਨੇ ਭਾਵੁਕ ਹੁੰਦਿਆਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਵਾਇਰਸ ਨੂੰ ਲੈ ਕੇ ਗੰਭੀਰ ਹੋਣ ਅਤੇ ਨਿਯਮਾਂ ਦੀ ਪਾਲਨਾ ਕਰਨ ।

ਭਾਰਤ 'ਚ ਫਸੇ ਬਰਤਾਨਵੀ ਨਾਗਰਿਕਾਂ ਨੂੰ ਲਿਆਉਣ ਲਈ ਇਕ ਦਰਜਨ ਹੋਰ ਉਡਾਣਾਂ

ਲੰਡਨ ਦਿੱਲੀ, ਅਪ੍ਰੈਲ 2020 (ਏਜੰਸੀ)

ਕੋਰੋਨਾ ਵਾਇਰਸ ਇਨਫੈਕਸ਼ਨ ਰੋਕਣ ਲਈ ਲਾਗੂ ਲਾਕਡਾਊਨ ਕਾਰਨ ਭਾਰਤ ਵਿਚ ਫਸੇ 3,000 ਤੋਂ ਜ਼ਿਆਦਾ ਬਰਤਾਨਵੀ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ ਵਾਧੂ 12 ਚਾਰਟਰ ਜਹਾਜ਼ ਭੇਜੇ ਜਾਣਗੇ। ਬਰਤਾਨਵੀ ਸਰਕਾਰ ਨੇ ਸ਼ੁੱਕਰਵਾਰ ਨੂੰ ਇਸ ਸਬੰਧੀ ਐਲਾਨ ਕੀਤਾ। ਵਾਧੂ ਜਹਾਜ਼ਾਂ ਦੀ ਯੋਜਨਾ ਭਾਰਤ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤੀ ਗਈ ਹੈ। ਇਸ ਵਿਚ ਪੰਜਾਬ, ਗੁਜਰਾਤ, ਬੰਗਾਲ ਅਤੇ ਦੱਖਣੀ ਭਾਰਤ ਸ਼ਾਮਲ ਹਨ। ਪਿਛਲੇ ਹਫ਼ਤੇ ਗੋਆ, ਮੁੰਬਈ ਅਤੇ ਨਵੀਂ ਦਿੱਲੀ ਤੋਂ ਸੱਤ ਚਾਰਟਰ ਉਡਾਣਾਂ ਦਾ ਐਲਾਨ ਕੀਤਾ ਗਿਆ ਸੀ। ਇਸੇ ਤਰ੍ਹਾਂ 19 ਉਡਾਣਾਂ ਤੋਂ ਵਾਪਸ ਲਿਆਂਦੇ ਗਏ ਲੋਕਾਂ ਦੀ ਗਿਣਤੀ 5,000 ਦੇ ਆਸਪਾਸ ਹੋ ਜਾਵੇਗੀ।

ਦੱਖਣੀ ਏਸ਼ੀਆ ਲਈ ਵਿਦੇਸ਼ ਅਤੇ ਰਾਸ਼ਟਰਮੰਡਲ ਦਫ਼ਤਰ (ਐੱਫਸੀਓ) ਵਿਚ ਵਿਦੇਸ਼ ਅਤੇ ਰਾਸ਼ਟਰਮੰਡਲ ਮੰਤਰੀ ਤਾਰਿਕ ਅਹਿਮਦ ਨੇ ਕਿਹਾ, 'ਭਾਰਤ ਵਿਚ ਫਸੇ ਹਜ਼ਾਰਾਂ ਬਰਤਾਨਵੀ ਨਾਗਰਿਕਾਂ ਨੂੰ ਵਾਪਸ ਲਿਆਉਣ ਦੀ ਕੋਸ਼ਿਸ਼ ਵਿਚ ਅਸੀਂ ਲੱਗੇ ਹਾਂ। ਇਹ ਵੱਡੀ ਅਤੇ ਮੁਸ਼ਕਲ ਮੁਹਿੰਮ ਹੈ ਜਿਸ ਵਿਚ ਭਾਰਤ ਸਰਕਾਰ ਨਾਲ ਮਿਲ ਕੇ ਕੰਮ ਕਰਨਾ ਹੈ ਤਾਂ ਕਿ ਇਨ੍ਹਾਂ ਜਹਾਜ਼ਾਂ ਤਕ ਪਹੁੰਚਣ ਲਈ ਭਾਰਤ ਦੇ ਅੰਦਰ ਆਪਣੇ ਲੋਕਾਂ ਨੂੰ ਯਾਤਰਾ ਕਰਵਾਈ ਜਾ ਸਕੇ।'

ਬਰਤਾਨਵੀ ਮੰਤਰੀ ਨੇ ਗੋਆ ਤੋਂ ਵੀਰਵਾਰ ਨੂੰ ਬਰਤਾਨੀਆ ਦੇ ਸਟੈਂਸਟੇਡ ਹਵਾਈ ਅੱਡੇ ਤਕ 317 ਲੋਕਾਂ ਦੇ ਪਹੁੰਚਣ ਦੀ ਪੁਸ਼ਟੀ ਕੀਤੀ। ਇਸ ਤੋਂ ਇਲਾਵਾ ਹਫ਼ਤੇ ਤਕ ਨਵੀਂ ਦਿੱਲੀ ਅਤੇ ਮੁੰਬਈ ਤੋਂ 1400 ਹੋਰ ਲੋਕਾਂ ਦਾ ਪਹੁੰਚਣਾ ਤੈਅ ਹੈ।

ਅਗਲੇ ਹਫ਼ਤੇ ਲੰਡਨ ਲਈ ਜਿਨ੍ਹਾਂ 12 ਉਡਾਣਾਂ ਦੀ ਯੋਜਨਾ ਬਣਾਈ ਗਈ ਹੈ, ਉਨ੍ਹਾਂ ਵਿਚ ਅੰਮਿ੍ਤਸਰ ਤੋਂ 13, 17 ਅਤੇ 19 ਅਪ੍ਰੈਲ ਨੂੰ, ਅਹਿਮਦਾਬਾਦ ਤੋਂ 13 ਅਤੇ 15 ਅਪ੍ਰੈਲ ਨੂੰ, ਗੋਆ ਤੋਂ 14 ਤੇ 16 ਅਪ੍ਰੈਲ ਨੂੰ ਅਤੇ ਇਕ ਵਾਧੂ ਵਾਇਆ ਮੁੰਬਈ 18 ਅਪ੍ਰੈਲ ਨੂੰ, ਤਿਰੂਵਨੰਤਪੁਰਮ ਤੋਂ ਵਾਇਆ ਕੋਚੀ 15 ਅਪ੍ਰੈਲ ਨੂੰ, ਹੈਦਰਾਬਾਦ ਤੋਂ ਵਾਇਆ ਅਹਿਮਦਾਬਾਦ 17 ਅਪ੍ਰੈਲ ਨੂੰ, ਕੋਲਕਾਤਾ ਤੋਂ ਵਾਇਆ ਦਿੱਲੀ 19 ਅਪ੍ਰੈਲ ਨੂੰ ਅਤੇ ਚੇਨਈ ਤੋਂ ਵਾਇਆ ਬੈਂਗਲੁਰੂ 20 ਅਪ੍ਰੈਲ ਨੂੰ ਜਹਾਜ਼ ਰਵਾਨਾ ਹੋਣਗੇ।

ਲਮਾਂ ਦੇਖ ਕੇ ਤੇ ਪਹੇਲੀਆਂ ਸੁਲਝਾ ਕੇ ਸਮਾਂ ਬਿਤਾ ਰਹੇ ਜੌਨਸਨ

ਲੰਡਨ ਅਪ੍ਰੈਲ 2020 (ਗਿਆਨੀ ਰਵਿੰਦਰਪਾਲ ਸਿੰਘ ) : ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਬਿ੍ਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਦੀ ਹਾਲਤ ਵਿਚ ਹੁਣ ਸੁਧਾਰ ਹੋ ਰਿਹਾ ਹੈ। ਉਹ ਉੱਥੇ ਇਕ ਹਸਪਤਾਲ ਦੇ ਬਾਗ 'ਚ ਸੈਰ ਕਰ ਕੇ, ਫਿਲਮਾਂ ਦੇਖ ਕੇ, ਸੁਡੋਕੋ ਖੇਡ ਕੇ ਅਤੇ ਪਹੇਲੀਆਂ ਸੁਲਝਾ ਕੇ ਸਮਾਂ ਬਿਤਾ ਰਹੇ ਹਨ। ਲੰਡਨ ਦੇ ਸੇਂਟ ਥਾਮਸ ਹਸਪਤਾਲ ਵਿਚ ਭਰਤੀ ਜੌਨਸਨ ਦੀ ਸਿਹਤ 'ਤੇ ਡਾਕਟਰ ਨੇੜਿਉਂ ਨਜ਼ਰ ਰੱਖ ਰਹੇ ਹਨ। 'ਡਾਊਨਿੰਗ ਸਟ੍ਰੀਟ' ਦੇ ਇਕ ਬੁਲਾਰੇ ਨੇ ਕਿਹਾ ਕਿ ਪ੍ਰਧਾਨ ਮੰਤਰੀ ਹੁਣ ਆਰਾਮ ਕਰਨ ਦੌਰਾਨ ਕੁਝ ਦੇਰ ਤਕ ਸੈਰ ਕਰਨ ਦੇ ਸਮਰੱਥ ਹਨ। ਉਨ੍ਹਾਂ ਦੀ ਹਾਲਤ ਵਿਚ ਸੁਧਾਰ ਹੋ ਰਿਹਾ ਹੈ। ਉਨ੍ਹਾਂ ਨੇ ਆਪਣੇ ਡਾਕਟਰਾਂ ਨਾਲ ਗੱਲ ਕੀਤੀ ਅਤੇ ਆਪਣੀ ਦੇਖਭਾਲ ਕਰਨ ਵਾਲੀ ਪੂਰੀ ਟੀਮ ਦਾ ਸ਼ੁੱਕਰੀਆ ਅਦਾ ਕੀਤਾ। ਇਸ ਬਿਮਾਰੀ ਤੋਂ ਪ੍ਰਭਾਵਿਤ ਹੋਏ ਲੋਕਾਂ ਨਾਲ ਉਨ੍ਹਾਂ ਹਮਦਰਦੀ ਪ੍ਰਗਟ ਕੀਤੀ ਹੈ।

ਉਨ੍ਹਾਂ ਦੱਸਿਆ ਕਿ ਜੌਨਸਨ ਦੀ ਸਿਹਤ ਦੇ ਬਾਰੇ ਵਿਚ ਹਸਪਤਾਲ ਹੁਣ ਦਿਨ ਵਿਚ ਕੇਵਲ ਇਕ ਵਾਰ ਜਾਣਕਾਰੀ ਦੇਵੇਗਾ। 'ਦ ਟਾਈਮਜ਼' ਨੇ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਕਿ ਜੌਨਸਨ ਦੀ ਸਿਹਤ ਵਿਚ ਕਾਫ਼ੀ ਸੁਧਾਰ ਹੋਇਆ ਹੈ ਅਤੇ ਉਹ ਹਸਪਤਾਲ ਦੇ ਬਿਸਤਰੇ 'ਤੇ ਲੇਟ ਕੇ 'ਲਾਰਡ ਆਫ ਦ ਰਿੰਗਸ' ਅਤੇ 'ਵਿਦਨੇਲ ਐਂਡ ਆਈ' ਵਰਗੀਆਂ ਫਿਲਮਾਂ ਦੇਖ ਰਹੇ ਹਨ ਅਤੇ ਸੁਡੋਕੋ ਖੇਡ ਰਹੇ ਹਨ। ਡਾਊਨਿੰਗ ਸਟ੍ਰੀਟ ਨੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਕਿ ਜੌਨਸਨ ਨੂੰ ਉਨ੍ਹਾਂ ਦੀ ਗਰਭਵਤੀ ਮੰਗੇਤਰ ਕੈਰੀ ਸਾਈਮੰਡਸ ਸਮੇਤ ਕਿਸੇ ਨਾਲ ਮਿਲਣ ਦੀ ਅਜੇ ਵੀ ਇਜਾਜ਼ਤ ਦਿੱਤੀ ਗਈ ਹੈ ਜਾਂ ਨਹੀਂ, ਪ੍ਰੰਤੂ ਲੋਕਾਂ ਨੇ ਉਨ੍ਹਾਂ ਨੂੰ ਹਜ਼ਾਰਾਂ ਕਾਰਡ ਭੇਜੇ ਹਨ ਜਿਨ੍ਹਾਂ ਵਿਚ ਉਨ੍ਹਾਂ ਦੀ ਸਿਹਤਮੰਦ ਹੋਣ ਦੀ ਕਾਮਨਾ ਕੀਤੀ ਗਈ ਹੈ। ਜੌਨਸਨ ਨੂੰ ਵੀਰਵਾਰ ਨੂੰ ਆਈਸੀਯੂ ਤੋਂ ਹਸਪਤਾਲ ਦੇ ਵਾਰਡ ਵਿਚ ਲਿਆਇਆ ਗਿਆ ਸੀ। ਜੌਨਸਨ ਦੇ ਪਿਤਾ ਸਟੈਨਲੀ ਜੌਨਸਨ ਨੇ ਕਿਹਾ ਕਿ ਉਨ੍ਹਾਂ ਦਾ ਪੂਰਾ ਪਰਿਵਾਰ ਰਾਹਤ ਮਹਿਸੂਸ ਕਰ ਰਿਹਾ ਹੈ। ਉਨ੍ਹਾਂ ਨੂੰ ਆਰਾਮ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਨੇ ਸਾਰਿਆਂ ਦੇ ਭਲੇ ਲਈ ਕਠਿਨਾਈਆਂ ਦਾ ਸਾਹਮਣਾ ਕੀਤਾ।

ਲਿਵਰਪੂਲ ਦੇ ਦਿੱਗਜ ਕੇਨੀ ਡੇਲਗਲਿਸ਼ ਕੋਰੋਨਾ ਪੀੜਤ

ਲੰਡਨ ਅਪ੍ਰੈਲ 2020(ਗਿਆਨੀ ਅਮਰੀਕ ਸਿੰਘ ਰਾਠੋਰ) : ਯੂਰਪੀ ਚੈਂਪੀਅਨ ਲਿਵਰਪੂਲ ਦੇ ਦਿੱਗਜ ਸਰ ਕੇਨੀ ਡੇਲਗਲਿਸ਼ ਕੋਰੋਨਾ ਵਾਇਰਸ ਨਾਲ ਪੀੜਤ ਹੋ ਗਏ ਹਨ। ਡੇਲਗਲਿਸ਼ ਦੇ ਪਰਿਵਾਰ ਨੇ ਕਿਹਾ ਕਿ 69 ਸਾਲਾ ਸਾਬਕਾ ਫੁੱਟਬਾਲਰ ਨੂੰ ਕੋਰੋਨਾ ਵਾਇਰਸ ਦੀ ਜਾਂਚ ਲਈ ਬੁੱਧਵਾਰ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ। ਇਹ ਜਾਂਚ ਪੌਜ਼ੀਟਿਵ ਸੀ। ਹਸਪਤਾਲ ਵਿਚ ਭਰਤੀ ਹੋਣ ਤੋਂ ਪਹਿਲਾਂ ਸਰ ਕੇਨੀ ਨੇ ਆਪਣੇ ਪਰਿਵਾਰ ਨਾਲ ਮਿਲ ਕੇ ਸਲਾਹ ਕੀਤੀ ਸੀ ਕਿ ਉਹ ਜ਼ਿਆਦਾ ਸਮੇਂ ਤਕ ਖ਼ੁਦ ਨੂੰ ਏਕਾਂਤਵਾਸ ਵਿਚ ਰੱਖਣਗੇ। ਉਹ ਜਲਦ ਹੀ ਘਰ ਮੁੜਨ ਲਈ ਉਤਸ਼ਾਹਤ ਹਨ। ਉਨ੍ਹਾਂ ਬਾਰੇ ਹੋਰ ਕੋਈ ਨਵੀਂ ਜਾਣਕਾਰੀ ਅਸੀਂ ਜਲਦ ਹੀ ਦੇਵਾਂਗੇ। ਇਸ ਤੋਂ ਪਹਿਲਾਂ, ਲੀਡਜ਼ ਯੂਨਾਈਟਿਡ ਨੇ ਕਿਹਾ ਕਿ ਉਸ ਦੇ ਸਾਬਕਾ ਖਿਡਾਰੀ ਨਾਰਮਨ ਹੰਟਰ ਵੀ ਕੋਰੋਨਾ ਨਾਲ ਪੀੜਤ ਪਾਏ ਗਏ ਹਨ ਤੇ ਹਸਪਤਾਲ ਵਿਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। 76 ਸਾਲ ਦੇ ਹੰਟਰ 1996 ਵਿਚ ਫੀਫਾ ਵਿਸ਼ਵ ਕੱਪ ਜਿੱਤਣ ਵਾਲੀ ਇੰਗਲੈਂਡ ਟੀਮ ਦਾ ਹਿੱਸਾ ਰਹਿ ਚੁੱਕੇ ਹਨ।

ਤਿੰਨ ਪੰਜਾਬੀ ਬਰਤਾਨੀਆ ਦੇ ਸ਼ੈਡੋ ਮੰਤਰੀ ਮੰਡਲ 'ਚ ਸਾਮਲ

 

ਮਾਨਚੈਸਟਰ, ਅਪ੍ਰੈਲ 2020 -(ਗਿਆਨੀ ਅਮਰੀਕ ਸਿੰਘ ਰਾਠੌਰ)-

 ਬਰਤਾਨੀਆ ਦੇ ਵਿਰੋਧੀ ਧਿਰ ਤੇ ਲੇਬਰ ਪਾਰਟੀ ਦੇ ਨਵੇਂ ਬਣੇ ਨੇਤਾ ਸਰ ਕੇਰ ਸਟਾਰਮਰ ਨੇ ਆਪਣੇ ਸ਼ੈਡੋ ਮੰਤਰੀ ਮੰਡਲ 'ਚ ਵਾਧਾ ਕਰਦਿਆਂ ਸੰਸਦ ਮੈਂਬਰ ਤਮਨਜੀਤ ਸਿੰਘ ਢੇਸੀ ਦੀ ਰੇਲਵੇ ਸ਼ੈਡੋ ਮੰਤਰੀ ਤੇ ਸੰਸਦ ਮੈਂਬਰ ਸੀਮਾ ਮਲਹੋਤਰਾ ਨੂੰ ਸ਼ੈਡੋ ਰੁਜ਼ਗਾਰ ਮੰਤਰੀ ਬਣਾਇਆ ਹੈ, ਜਦਕਿ ਸੰਸਦ ਮੈਂਬਰ ਪ੍ਰੀਤ ਕੌਰ ਗਿੱਲ ਨੂੰ ਅੰਤਰਰਾਸ਼ਟਰੀ ਵਿਕਾਸ ਮੰਤਰੀ ਵਜੋਂ ਪਹਿਲਾਂ ਹੀ ਐਲਾਨਿਆ ਜਾ ਚੁੱਕਾ ਹੈ । ਬਰਤਾਨੀਆ ਦੇ ਪਹਿਲੇ ਦਸਤਾਰਧਾਰੀ ਸਿੱਖ ਸੰਸਦ ਮੈਂਬਰ ਦਾ ਮਾਣ ਰੱਖਣ ਵਾਲੇ ਢੇਸੀ ਪਹਿਲਾਂ ਵੀ ਸਲੋਹ ਤੋਂ ਹੀਥਰੋ ਰੇਲ ਸੇਵਾ ਸ਼ੁਰੂ ਕਰਨ ਲਈ ਚੱਲ ਰਹੀ ਮੁਹਿੰਮ ਦਾ ਅਹਿਮ ਹਿੱਸਾ ਹਨ । ਸੀਮਾ ਮਲਹੋਤਰਾ ਜੈਰਮੀ ਕੌਰਬਿਨ ਦੇ ਸ਼ੈਡੋ ਮੰਤਰਾਲੇ 'ਚ ਵੀ ਵਿੱਤ ਵਿਭਾਗ ਦੀ ਮੁਖੀ ਰਹਿ ਚੁੱਕੀ ਹੈ |ਪ੍ਰੀਤ ਕੌਰ ਗਿੱਲ ਪਹਿਲੀ ਪੰਜਾਬੀ ਸਿੱਖ ਪਰਿਵਾਰ ਦੀ ਬੇਟੀ ਇਸ ਪਦਵੀ ਤੱਕ ਪਹੁੰਚੀ ਹੈ ਜੋ ਕੇ ਆਪਣੇ ਆਪ ਵਿਚ ਬਹੁਤ ਹੀ ਮਾਣ ਵਾਲੀ ਗੱਲ ਹੈ। ਸ ਕੁਲਵੰਤ ਸਿੰਘ ਧਾਲੀਵਾਲ ਬਾਨੀ ਵਰਡਲ ਕੈਂਸਰ ਕੇਅਰ ਅਤੇ ਸ ਅਮਰਜੀਤ ਸਿੰਘ ਗਰੇਵਾਲ ਚਲੰਤ ਮਾਮਲਿਆਂ ਦੇ ਮਾਹਰ ਜਨ ਸਕਤੀ ਨਿਉਜ ਪੰਜਾਬ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਹ ਸਿੱਖ ਭਾਈਚਾਰੇ ਲਈ ਮਾਣ ਵਾਲੀ ਗੱਲ ਹੈ ।

13, 17 ਤੇ 19 ਨੂੰ ਅੰਮਿ੍ਤਸਰ ਤੋਂ ਲੰਡਨ ਲਈ ਚੱਲਣਗੀਆਂ ਵਿਸ਼ੇਸ਼ ਉਡਾਣਾਂ

ਲੰਡਨ,ਅਪ੍ਰੈਲ 2020 -(ਗਿਆਨੀ ਰਾਵਿਦਾਰਪਾਲ ਸਿੰਘ)-

 ਇੰਡੀਅਨ ਵਰਕਰਜ਼ ਐਸੋਸੀਏਸ਼ਨ ਦੇ ਜਨਰਲ ਸਕੱਤਰ ਸੀਤਲ ਸਿੰਘ ਗਿੱਲ ਤੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਦੱਸਿਆ ਕਿ ਵਿਦੇਸ਼ ਮੰਤਰਾਲੇ ਵਲੋਂ ਪੰਜਾਬ 'ਚ ਫਸੇ ਆਪਣੇ ਨਾਗਰਿਕਾਂ ਨੂੰ ਲਿਆਉਣ ਲਈ 13, 17 ਤੇ 19 ਅਪ੍ਰੈਲ ਨੂੰ ਵਿਸ਼ੇਸ਼ ਉਡਾਣਾਂ ਦਾ ਪ੍ਰਬੰਧ ਕੀਤਾ ਗਿਆ ਹੈ, ਜਦਕਿ ਗੋਆ ਤੋਂ ਲੰਡਨ 14 ਤੇ 16 ਅਪ੍ਰੈਲ ਨੂੰ , ਮੁੰਬਈ ਰਾਹੀਂ ਗੋਆ ਤੋਂ ਲੰਡਨ ਲਈ 18 ਅਪ੍ਰੈਲ ਨੂੰ ਤੇ ਦਿੱਲੀ ਰਾਹੀਂ ਕੋਲਕਾਤਾ ਤੋਂ ਲੰਡਨ ਉਡਾਣ 19 ਅਪ੍ਰੈਲ ਤੋਂ ਚਲਾਉਣ ਦਾ ਪ੍ਰੋਗਰਾਮ ਹੈ | ਯੂ.ਕੇ. ਦੇ ਵਿਦੇਸ਼ ਵਿਭਾਗ ਨੇ ਉਕਤ ਉਡਾਣਾਂ ਲਈ ਨਾਗਰਿਕਾਂ ਨੂੰ ਰਜਿਸਟਰੇਸ਼ਨ ਕਰਵਾਉਣ ਲਈ ਕਿਹਾ ਹੈ | ਅੰਮਿ੍ਤਸਰ ਤੋਂ ਲੰਡਨ ਸਿੱਧੀ ਉਡਾਣ ਲਈ ਪੰਜਾਬ, ਜੰਮੂ ਕਸ਼ਮੀਰ ਤੇ ਰਾਜਸਥਾਨ (ਸ੍ਰੀਨਗਰ) ਇਲਾਕੇ ਦੇ ਲੋਕਾਂ ਹੀ ਸੁਵਿਧਾ ਲੈ ਸਕਦੇ ਹਨ | ਅੰਮਿ੍ਤਸਰ ਤੋਂ ਲੰਡਨ ਫਲਾਈਟ ਲਈ ਸਰਕਾਰ ਵਲੋਂ 472 ਪੌਡ ਪ੍ਰਤੀ ਯਾਤਰੀ ਟਿਕਟ ਰੱਖੀ ਗਈ ਹੈ, ਜਦਕਿ 2 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਮੁਫ਼ਤ ਹੈ। ਹੇਠ ਦਿਤੇ ਲਿੰਕ ਰਹੀ ਤੁਸੀਂ ਆਪਣੀ ਫਲਾਈਟ ਬੁੱਕ ਕਰਵਾ ਸਕਦੇ ਹੋ।

https://www.gov.uk/foreign-travel-adv..

ਢੋਲ ਵਜਾ ਕੇ ਡਾਕਟਰਾਂ ਤੇ ਨਰਸਾਂ ਦਾ ਕੀਤਾ ਧੰਨਵਾਦ

ਰਮਿੰਘਮ, ਅਪ੍ਰੈਲ 2020 -(ਗਿਆਨੀ ਰਾਵਿਦਾਰਪਾਲ ਸਿੰਘ)-

 ਯੂ.ਕੇ. 'ਚ ਕੱਲ੍ਹ ਤੀਜੀ ਵਾਰ ਕੋਰੋਨਾ ਵਾਇਰਸ ਦੇ ਸੰਕਟ ਦੌਰਾਨ ਲੋਕਾਂ ਦੀਆਂ ਜਾਨਾਂ ਬਚਾਉਣ ਲਈ ਜੁਟੇ ਡਾਕਟਰਾਂ, ਨਰਸਾਂ, ਸਿਹਤ ਵਿਭਾਗ ਦੇ ਕਾਮਿਆਂ, ਪੁਲਿਸ ਅਧਿਕਾਰੀਆਂ ਤੇ ਹੋਰ ਲੋਕਾਂ ਦਾ ਤਾੜੀਆਂ ਮਾਰ ਕੇ ਤੇ ਆਪੋ-ਆਪਣੇ ਢੰਗ-ਤਰੀਕਿਆਂ ਨਾਲ ਲੋਕਾਂ ਨੇ ਧੰਨਵਾਦ ਕੀਤਾ । ਇਸ ਮੌਕੇ ਯੂ.ਕੇ. ਦੇ ਪ੍ਰਸਿੱਧ ਢੋਲੀ ਤੇ ਮਹਾਰਾਣੀ ਵਲੋਂ ਸ਼ਾਹੀ ਿਖ਼ਤਾਬ ਦਾ ਮਾਣ ਹਾਸਲ ਕਰਨ ਵਾਲੇ ਗੁਰਚਰਨ ਮੱਲ ਨੇ ਢੋਲ ਵਜਾ ਕੇ ਸਿਹਤ ਕਾਮਿਆਂ ਦਾ ਧੰਨਵਾਦ ਕੀਤਾ ।

ਆਈ ਸੀ ਯੂ ਤੋਂ ਬਾਹਰ ਆਏ UK ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ, 

ਯੂ ਕੇ 'ਚ 24 ਘੰਟਿਆਂ ਦੌਰਾਨ 887 ਮੌਤਾਂ

ਲੰਡਨ, ਅਪ੍ਰੈਲ 2020 (ਏਜੰਸੀ) 

 ਕੋਰੋਨਾ ਵਾਇਰਸ ਨਾਲ ਸੰਕ੍ਰਮਿਤ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਆਈਸੀਯੂ ਤੋਂ ਬਾਹਰ ਆ ਗਏ ਹਨ। ਸਰਕਾਰੀ ਬੁਲਾਰੇ ਨੇ ਵੀਰਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਸ਼ਾਮ ਨੂੰ ਆਈਸੀਯੂ ਤੋਂ ਹੁਣ ਵਾਰਡ 'ਚ ਆ ਗਏ ਹਨ। ਜੌਨਸਨ ਦੀ ਸਿਹਤ 'ਚ ਤੇਜ਼ੀ ਨਾਲ ਸੁਧਾਰ ਆਇਆ ਹੈ। ਡਾਕਟਰਾਂ ਦੀ ਟੀਮ ਉਨ੍ਹਾਂ ਦੀ ਸਿਹਤ ਕਲੋਜ਼ ਮੌਨੀਟਰਿੰਗ ਕਰ ਰਹੀ ਹੈ। 10 ਦਿਨਾਂ ਬਾਅਦ ਵੀ ਕੋਰੋਨਾ ਵਾਇਰਸ ਦੇ ਲੱਛਣ ਦਿਖਾਈ ਦੇਣ ਤੋਂ ਬਾਅਦ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੂੰ ਐਤਵਾਰ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ।

ਇਸ ਤੋਂ ਪਹਿਲਾਂ ਖ਼ਬਰ ਆਈ ਸੀ ਕਿ ਜੌਨਸਨ ਦੀ ਲਗਾਤਾਰ ਤੀਜੀ ਰਾਤ ਲੰਡਨ ਦੇ ਇਕ ਹਸਪਤਾਲ ਦੇ ਆਈਸੀਯੂ 'ਚ ਬੀਤੀ ਅਤੇ ਉਨ੍ਹਾਂ ਦੀ ਸਿਹਤ ਵਿਚ ਤੇਜ਼ੀ ਨਾਲ ਸੁਧਾਰ ਹੋ ਰਿਹਾ ਹੈ। ਡਾਊਨਿੰਗ ਸਟਰੀਟ ਨੇ ਦੱਸਿਆ ਕਿ ਕੋਰੋਨਾ ਵਾਇਰਸ ਨਾਲ ਪੀੜਤ 55 ਵਰ੍ਹਿਆਂ ਦੇ ਪ੍ਰਧਾਨ ਮੰਤਰੀ ਜੌਨਸਨ ਨੂੰ ਸੋਮਵਾਰ ਦੀ ਰਾਤ ਹਾਲਤ ਵਿਗੜਨ 'ਤੇ ਸੇਂਟ ਥਾਮਸ ਹਸਪਤਾਲ ਦੇ ਆਈਸੀਯੂ ਵਿਚ ਦਾਖ਼ਲ ਕਰਵਾਇਆ ਗਿਆ ਸੀ। ਉਨ੍ਹਾਂ ਨੂੰ ਆਕਸੀਜਨ ਦਿੱਤੀ ਜਾ ਰਹੀ ਹੈ ਪਰ ਉਨ੍ਹਾਂ ਨੂੰ ਨਿਮੋਨੀਆ ਨਹੀਂ ਹੋਇਆ ਹੈ। ਉਨ੍ਹਾਂ ਨੂੰ ਵੈਂਟੀਲੇਟਰ 'ਤੇ ਰੱਖਣ ਦੀ ਜ਼ਰੂਰਤ ਨਹੀਂ ਮਹਿਸੂਸ ਕੀਤੀ ਗਈ। ਡਾਊਨਿੰਗ ਸਟੀਰਟ ਦੇ ਇਕ ਬੁਲਾਰੇ ਨੇ ਬੁੱਧਵਾਰ ਰਾਤ ਦੱਸਿਆ ਕਿ ਪ੍ਰਧਾਨ ਮੰਤਰੀ ਦੀ ਸਿਹਤ ਵਿਚ ਤੇਜ਼ੀ ਨਾਲ ਸੁਧਾਰ ਹੋ ਰਿਹਾ ਹੈ।

ਉੱਥੇ ਹੀ ਬ੍ਰਿਟੇਨ 'ਚ ਇਕ ਦਿਨ ਵਿਚ 887 ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਮ੍ਰਿਤਕਾਂ ਦੀ ਕੁੱਲ ਗਿਣਤੀ 7,984 ਤਕ ਪਹੁੰਚ ਗਈ ਹੈ। ਵਿਦੇਸ਼ ਮੰਤਰੀ ਡੌਮਿਨਿਕ ਰਾਬ ਬ੍ਰਿਟਿਸ਼ ਪ੍ਰਧਾਨ ਮੰਤਰੀ ਦਾ ਕੰਮਕਾਜ ਦੇਖ ਰਹੇ ਹਨ। ਉਹ ਵੀਰਵਾਰ ਨੂੰ ਕੋਬਰਾ ਐਮਰਜੈਂਸੀ ਬੈਠਕ ਦੀ ਨੁਮਾਇੰਦਗੀ ਕਰਨਗੇ ਜਿਸ ਵਿਚ ਦੇਸ਼ ਵਿਚ ਲਾਗੂ ਲਾਕਡਾਊਨ ਦੀ ਸਮੀਖਿਆ ਕੀਤੀ ਜਾਵੇਗੀ। ਬੈਠਕ 'ਚ ਵਿਚਾਰ ਹੋਵੇਗਾ ਕਿ 23 ਮਾਰਚ ਨੂੰ ਲਾਗੂ ਕੀਤੇ ਗਏ 21 ਦਿਨਾ ਲਾਕਡਾਊਨ ਨੂੰ ਅੱਗੇ ਵਧਾਇਆ ਜਾਵੇ ਜਾਂ ਨਹੀਂ। 

This man is incredible✍️Amanjit Singh Khaira

Boris Johnson 

This man is incredible

Forget your personal political views.

He is seriously ill with coronavirus, he still clapped for our frontline workers.

His pregnant girlfriend has the virus, he must be terrified, admitted to hospital for oxygen and Yet all you see is a man trying to save us. Trying to save the NHS, save lives.still trying to protect a country who doesn’t protect itself. This man is suffering, he is HUMAN, he could die.

This man he has had a ridiculous amount of abuse when we should be clapping for him alongside frontline workers.

He’s kept wages being paid, he’s trying his best.

Get well soon Boris.. We request everyone let's pray for him .. Jan Shakti News Punjab ✍️Amanjit Singh Khaira

ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੇ ਮੁੱਖ ਗ੍ਰੰਥੀ ਦੀ ਕੋਰੋਨਾ ਕਾਰਨ ਮੌਤ

ਲੰਡਨ,ਅਪ੍ਰੈਲ 2020 -(ਗਿਆਨੀ ਅਮਰੀਕ ਸਿੰਘ ਰਾਠੌਰ/ਗਿਆਨੀ ਰਾਵਿਦਾਰਪਾਲ ਸਿੰਘ)-

 ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੇ ਮੁੱਖ ਗ੍ਰੰਥੀ ਭਾਈ ਅਮਰੀਕ ਸਿੰਘ ਦੀ 5 ਤਰੀਕ ਸਵਰੇ 2 ਵਜੇ ਮੌਤ ਹੋ ਗਈ | ਉਹ ਬੀਤੇ ਦਸ ਦਿਨਾਂ ਤੋਂ ਇਕਾਂਤਵਾਸ 'ਚ ਸਨ ਅਤੇ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਸਨ | ਉਹ 54 ਸਾਲਾਂ ਦੇ ਸਨ, ਉਹ ਆਪਣੇ ਪਿੱਛੇ ਪਤਨੀ ਅਤੇ ਦੋ ਬੇਟੇ ਛੱਡ ਗਏ ਹਨ | ਭਾਈ ਅਮਰੀਕ ਸਿੰਘ ਗੁਰਦਾਸਪੁਰ ਜ਼ਿਲੇ੍ਹ ਦੇ ਪਿੰਡ ਗੰਢੇ ਕੇ ਦੇ ਜੰਮਪਲ ਸਨ ਅਤੇ ਬੀਤੇ ਕਈ ਵਰਿ੍ਹਆਂ ਤੋਂ ਗੁਰਦੁਆਰਾ ਸਿੰਘ ਸਭਾ ਸਾਊਥਾਲ ਵਿਖੇ ਹੈੱਡ ਗ੍ਰੰਥੀ ਵਜੋਂ ਸੇਵਾਵਾਂ ਨਿਭਾਅ ਰਹੇ ਸਨ | ਉਨ੍ਹਾਂ ਨੂੰ ਗੁਰਬਾਣੀ ਪਾਠ, ਕਥਾ ਵਿਚਾਰਾਂ ਦੇ ਨਾਲ-ਨਾਲ ਕੀਰਤਨ ਦੀ ਵੀ ਮੁਹਾਰਤ ਹਾਸਲ ਸੀ | ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਗੁਰਮੇਲ ਸਿੰਘ ਮੱਲ੍ਹੀ, ਜਨਰਲ ਸਕੱਤਰ ਹਰਮੀਤ ਸਿੰਘ ਗਿੱਲ ਅਤੇ ਮੀਤ ਪ੍ਰਧਾਨ ਸੋਹਣ ਸਿੰਘ ਸੁਮਰਾ ਨੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਦੱਸਿਆ ਕਿ ਭਾਈ ਅਮਰੀਕ ਸਿੰਘ ਦਾ ਅੰਤਿਮ ਸੰਸਕਾਰ ਸਰਕਾਰ ਵਲੋਂ ਜਾਰੀ ਕੀਤੇ ਦਿਸ਼ਾ ਨਿਰਦੇਸ਼ਾਂ ਤਹਿਤ ਕੀਤਾ ਜਾਵੇਗਾ | ਭਾਈ ਅਮਰੀਕ ਸਿੰਘ ਦੇ ਅਕਾਲ ਚਲਾਣੇ 'ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ, ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵਿਧਾਤੀ, ਗਿਆਨੀ ਅਮਰੀਕ ਸਿੰਘ ਰਾਠੌਰ ਜਨ ਸਕਤੀ ਨਿਉਜ ਪੰਜਾਬ,ਹਰਜੀਤ ਸਿੰਘ ਸਰਪੰਚ, ਪ੍ਰਭਜੋਤ ਸਿੰਘ ਮੋਹੀ, ਕੁਲਵੰਤ ਸਿੰਘ ਭਿੰਡਰ, ਸੁਖਦੇਵ ਸਿੰਘ ਔਜਲਾ, ਬਲਵਿੰਦਰ ਸਿੰਘ ਪੱਟੀ , ਸੁਖਦੇਵ ਸਿੰਘ ਗਰੇਵਾਲ ਆਦਿ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ |

ਭਾਰਤ ਤੋਂ ਬਰਤਾਨਵੀਂ ਨਾਗਰਿਕਾਂ ਨੂੰ ਲਿਆਉਣ ਲਈ 52 ਸੰਸਦ ਮੈਂਬਰਾਂ ਵਲੋਂ ਵਿਦੇਸ਼ ਮੰਤਰੀ ਨੂੰ ਪੱਤਰ

 

ਲੰਡਨ, ਅਪ੍ਰੈਲ 2020 -(ਗਿਆਨੀ ਅਮਰੀਕ ਸਿੰਘ ਰਾਠੌਰ/ਗਿਆਨੀ ਰਵਿੰਦਰਪਾਲ ਸਿੰਘ )-

ਭਾਰਤ ਤੋਂ ਬਰਤਾਨਵੀ ਨਾਗਰਿਕਾਂ ਨੂੰ ਲਿਆਉਣ ਲਈ ਯੂ. ਕੇ. ਦੇ 52 ਸੰਸਦ ਮੈਂਬਰਾਂ ਨੇ ਵਿਦੇਸ਼ ਮੰਤਰੀ ਡੌਮਨਿਕ ਰਾਬ ਨੂੰ ਪੱਤਰ ਲਿਖਿਆ ਹੈ। ਸੰਸਦ ਮੈਂਬਰਾਂ ਨੇ ਲਿਖਿਆ ਕਿ ਬਹੁਤ ਸਾਰੇ ਬਰਤਾਨਵੀ ਭਾਰਤ ਤੋਂ ਉਡਾਣਾਂ ਬੰਦ ਹੋਣ ਕਾਰਨ ਉੱਥੇ ਫਸ ਗਏ ਹਨ, ਉਨ੍ਹਾਂ ਕੋਲ ਵਾਪਸ ਆਉਣ ਲਈ ਕੋਈ ਪ੍ਰਬੰਧ ਨਹੀਂ ਅਤੇ ਨਾ ਇਲਾਜ ਲਈ ਲੋੜੀਂਦੇ ਵਿੱਤੀ ਸਾਧਨ ਹਨ । ਸੰਸਦ ਮੈਂਬਰਾਂ ਨੇ ਯੂ. ਕੇ. ਸਰਕਾਰ ਤੋਂ ਮੰਗ ਕੀਤੀ ਹੈ ਕਿ ਭਾਰਤ ਵਿਚ ਫਸੇ ਬਰਤਾਨਵੀ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ ਹਵਾਈ ਕੰਪਨੀਆਂ ਨਾਲ ਗੱਲ ਕਰਨ ਕਰਨ। ਉਨ੍ਹਾਂ ਕਿਹਾ ਕਿ ਕਈ ਹਵਾਈ ਕੰਪਨੀਆਂ ਵਲੋਂ ਉਡਾਣਾਂ ਮੁੜ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਇਸ ਪੱਤਰ 'ਤੇ ਐਮ. ਪੀ. ਜੇਮਜ਼ ਮੁਰੇ, ਐਮ.ਪੀ. ਰੂਥ ਕਡਬਰੀ, ਐਮ. ਪੀ. ਤਨਮਨਜੀਤ ਸਿੰਘ ਢੇਸੀ, ਐਮ. ਪੀ. ਵਰਿੰਦਰ ਸ਼ਰਮਾ, ਨਾਜ਼ ਸ਼ਾਹ, ਰੂਪਾਹੱਕ ਆਦਿ ਸ਼ਾਮਿਲ ਹਨ ।

ਯੂ.ਕੇ. 'ਚ ਅਪ੍ਰੈਲ ਦੇ ਅਖੀਰ ਤੋਂ ਰੋਜ਼ਾਨਾ 1 ਲੱਖ ਟੈੱਸਟ ਹੋਇਆ ਕਰਨਗੇ– ਸਿਹਤ ਮੰਤਰੀ

ਲੰਡਨ,ਅਪ੍ਰੈਲ 2020 -(ਗਿਆਨੀ ਰਾਵਿਦਾਰਪਾਲ ਸਿੰਘ )-

ਯੂ.ਕੇ. ਵਿਚ ਕੋਰੋਨਾ ਵਾਇਰਸ ਕਾਰਨ ਹਾਲਾਤ ਵਿਗੜਦੇ ਜਾ ਰਹੇ ਹਨ । ਸਰਕਾਰ ਵਲੋਂ ਕੀਤੇ ਜਾ ਰਹੇ ਯਤਨਾਂ ਤੋਂ ਲੋਕ ਸੰਤੁਸ਼ਟ ਹੁੰਦੇ ਨਜ਼ਰ ਨਹੀਂ ਆ ਰਹੇ । ਬੀਤੇ ਕੁਝ ਦਿਨਾਂ ਤੋਂ ਮਰਨ ਵਾਲਿਆਂ ਦੀ ਗਿਣਤੀ ਵਿਚ ਵੱਡਾ ਵਾਧਾ ਹੋਇਆ ਹੈ, ਜਿਸ ਨੂੰ ਲੈ ਕੇ ਲੋਕ ਚਿੰਤਤ ਹਨ । ਸਰਕਾਰ ਦੀ ਦਿਨੋਂ ਦਿਨ ਵੱਧ ਰਹੀ ਆਲੋਚਨਾ ਤੋਂ ਬਾਅਦ ਪ੍ਰਧਾਨ ਮੰਤਰੀ ਦਫ਼ਤਰ ਵਲੋਂ ਰੋਜ਼ਾਨਾ ਦੇਸ਼ ਵਾਸੀਆਂ ਨੂੰ ਦਿੱਤੀ ਜਾਣ ਵਾਲੀ ਜਾਣਕਾਰੀ ਦੌਰਾਨ ਸਿਹਤ ਮੰਤਰੀ ਮੈਟ ਹੁਨਕ ਨੇ ਕਿਹਾ ਕਿ ਅਪ੍ਰੈਲ ਦੇ ਅਖੀਰ ਤੋਂ 1 ਲੱਖ ਕੋਰੋਨਾ ਵਾਇਰਸ ਦੇ ਟੈੱਸਟ ਹੋਣੇ ਸ਼ੁਰੂ ਹੋ ਜਾਣਗੇ, ਜਦਕਿ ਹੁਣ 10 ਹਜ਼ਾਰ ਦੇ ਕਰੀਬ ਟੈੱਸਟ ਹੁੰਦੇ ਹਨ ।ਅਪ੍ਰੈਲ ਦੇ ਮੱਧ ਤੱਕ 25000 ਪ੍ਰਤੀ ਦਿਨ ਟੈੱਸਟ ਸ਼ੁਰੂ ਕਰਨ ਦਾ ਸਰਕਾਰ ਦਾ ਟੀਚਾ ਹੈ । ਇਸ ਦੇ ਨਾਲ ਹੀ ਯੂ. ਕੇ. ਸਰਕਾਰ ਨੇ ਸਿਹਤ ਵਿਭਾਗ ਦਾ 13.4 ਅਰਬ ਪੌਡ ਦਾ ਕਰਜ਼ਾ ਖ਼ਤਮ ਕਰਨ ਦੀ ਗੱਲ ਕਹੀ ਹੈ । ਦੇਸ਼ ਭਰ ਵਿਚ ਕੱਲ੍ਹ ਸ਼ਾਮੀ ਸਿਹਤ ਵਿਭਾਗ ਦੇ ਕਰਮੀਆਂ ਅਤੇ ਮੂਹਰਲੀ ਕਤਾਰ ਵਿਚ ਕੰਮ ਕਰਨ ਵਾਲੇ ਕਾਮਿਆਂ ਦਾ ਤਾੜੀਆਂ ਮਾਰ ਕੇ ਧੰਨਵਾਦ ਕੀਤਾ ਗਿਆ । ਲੋਕਾਂ ਨੇ ਇਸ ਮੌਕੇ ਆਪੋ ਆਪਣੇ ਢੰਗ ਨਾਲ ਤਾੜੀਆਂ, ਥਾਲੀਆਂ ਚਮਚੇ ਅਤੇ ਇੱਥੋਂ ਤੱਕ ਕਿ ਕੁਝ ਲੋਕਾਂ ਨੇ ਵਾਜੇ ਵਜਾ ਕੇ ਐਨ.ਐਚ.ਐਸ. ਦੇ ਕਾਮਿਆਂ ਦੀ ਹੌਸਲਾ ਅਫਜ਼ਾਈ ਕੀਤੀ ।

ਬਰਤਾਨੀਆ ਦੇ ਪਿੰਸ ਚਾਰਲਸ ਨੇ ਭਾਰਤੀ ਮੰਤਰੀ ਦੇ ਦਾਅਵੇ ਨੂੰ ਦੱਸਿਆ ਗ਼ਲਤ

ਮੰਤਰੀ ਨੇ ਆਯੁਰਵੈਦ ਨਾਲ ਕੋਰੋਨਾ ਦੇ ਇਲਾਜ ਦਾ ਕੀਤਾ ਸੀ ਦਾਅਵਾ

ਲੰਡਨ,ਅਪ੍ਰੈਲ 2020-(ਏਜੰਸੀ)-

 ਕੋਰੋਨਾ ਵਾਇਰਸ ਤੋਂ ਪੀੜਤ ਬਰਤਾਨੀਆ ਦੇ ਪਿ੍ੰਸ ਚਾਰਲਸ ਦੇ ਆਯੁਰਵੈਦਿਕ ਦਵਾਈ ਨਾਲ ਠੀਕ ਹੋਣ ਦੇ ਦਾਅਵਿਆਂ ਨੂੰ ਸ਼ਾਹੀ ਘਰਾਣੇ ਦੇ ਬੁਲਾਰੇ ਨੇ ਗ਼ਲਤ ਕਰਾਰ ਦਿੱਤਾ ਹੈ | ਲੰਡਨ 'ਚ ਪਿ੍ੰਸ ਆਫ਼ ਵੇਲਸ ਦੇ ਬੁਲਾਰੇ ਨੇ ਕਿਹਾ ਕਿ ਇਹ ਜਾਣਕਾਰੀ ਪੂਰੀ ਤਰ੍ਹਾਂ ਨਾਲ ਗ਼ਲਤ ਹੈ | ਉਨ੍ਹਾਂ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਪਿ੍ੰਸ ਚਾਰਲਸ ਨੇ ਬਰਤਾਨੀਆ 'ਚ ਰਾਸ਼ਟਰੀ ਸਿਹਤ ਸੇਵਾ (ਐਨ.ਐੱਚ.ਐਸ.) ਦੀ ਸਲਾਹ ਦਾ ਪਾਲਨ ਕੀਤਾ ਅਤੇ ਇਸ ਤੋਂ ਵੱਧ ਕੁਝ ਨਹੀਂ | ਦੱਸਣਯੋਗ ਹੈ ਕਿ ਭਾਰਤ ਦੇ ਕੇਂਦਰੀ ਮੰਤਰੀ ਸ੍ਰੀਪਦ ਯੇਸ਼ੋ ਨਾਇਕ ਨੇ ਵੀਰਵਾਰ ਨੂੰ ਦੱਸਿਆ ਸੀ ਕਿ ਬੈਂਗਲੁਰੂ ਦੇ ਇਕ ਆਯੁਰਵੈਦਿਕ ਡਾਕਟਰ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਫ਼ਾਰਮੂਲੇ ਨਾਲ ਬਰਤਾਨੀਆ ਦੇ ਪਿ੍ੰਸ ਚਾਰਲਸ ਕੋਰੋਨਾ ਵਾਇਰਸ ਤੋਂ ਉੱਭਰ ਗਏ ਹਨ | ਨਾਇਕ ਨੇ ਕਿਹਾ ਸੀ ਕਿ ਇਸ ਤੋਂ ਪਤਾ ਲੱਗਦਾ ਹੈ ਕਿ ਆਯੁਰਵੈਦ ਅਤੇ ਹੋਮਿਊਪੈਥਿਕ ਦਵਾਈਆਂ ਕਿਸ ਤਰ੍ਹਾਂ ਕੋਰੋਨਾ ਵਾਇਰਸ ਦੇ ਇਲਾਜ 'ਚ ਕਾਰਗਰ ਹਨ |

ਕੋਰੋਨਾ ਵਾਇਰਸ ਦਾ ਕਹਿਰ, ਬਰਤਾਨੀਆ 'ਚ 24 ਘੰਟਿਆਂ ਦੌਰਾਨ 621 ਮੌਤਾਂ

ਮਾਨਚੈਸਟਰ, ਅਪ੍ਰੈਲ 2020 -( ਗਿਆਨੀ ਅਮਰੀਕ ਸਿੰਘ ਰਾਠੌਰ)-

 ਕੋਰੋਨਾ ਵਾਇਰਸ ਕਾਰਨ ਬਰਤਾਨੀਆ 'ਚ 24 ਘੰਟਿਆਂ ਦੌਰਾਨ 621 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ। ਕੋਰੋਨਾ ਵਾਇਰਸ ਕਾਰਨ ਬਰਤਾਨੀਆ 'ਚ ਹੁਣ ਤੱਕ 4934 ਲੋਕਾਂ ਦੀ ਮੌਤ ਹੋ ਚੁੱਕੀ ਹੈ।