ਲੰਡਨ ਅਪ੍ਰੈਲ 2020(ਗਿਆਨੀ ਅਮਰੀਕ ਸਿੰਘ ਰਾਠੋਰ) : ਯੂਰਪੀ ਚੈਂਪੀਅਨ ਲਿਵਰਪੂਲ ਦੇ ਦਿੱਗਜ ਸਰ ਕੇਨੀ ਡੇਲਗਲਿਸ਼ ਕੋਰੋਨਾ ਵਾਇਰਸ ਨਾਲ ਪੀੜਤ ਹੋ ਗਏ ਹਨ। ਡੇਲਗਲਿਸ਼ ਦੇ ਪਰਿਵਾਰ ਨੇ ਕਿਹਾ ਕਿ 69 ਸਾਲਾ ਸਾਬਕਾ ਫੁੱਟਬਾਲਰ ਨੂੰ ਕੋਰੋਨਾ ਵਾਇਰਸ ਦੀ ਜਾਂਚ ਲਈ ਬੁੱਧਵਾਰ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ। ਇਹ ਜਾਂਚ ਪੌਜ਼ੀਟਿਵ ਸੀ। ਹਸਪਤਾਲ ਵਿਚ ਭਰਤੀ ਹੋਣ ਤੋਂ ਪਹਿਲਾਂ ਸਰ ਕੇਨੀ ਨੇ ਆਪਣੇ ਪਰਿਵਾਰ ਨਾਲ ਮਿਲ ਕੇ ਸਲਾਹ ਕੀਤੀ ਸੀ ਕਿ ਉਹ ਜ਼ਿਆਦਾ ਸਮੇਂ ਤਕ ਖ਼ੁਦ ਨੂੰ ਏਕਾਂਤਵਾਸ ਵਿਚ ਰੱਖਣਗੇ। ਉਹ ਜਲਦ ਹੀ ਘਰ ਮੁੜਨ ਲਈ ਉਤਸ਼ਾਹਤ ਹਨ। ਉਨ੍ਹਾਂ ਬਾਰੇ ਹੋਰ ਕੋਈ ਨਵੀਂ ਜਾਣਕਾਰੀ ਅਸੀਂ ਜਲਦ ਹੀ ਦੇਵਾਂਗੇ। ਇਸ ਤੋਂ ਪਹਿਲਾਂ, ਲੀਡਜ਼ ਯੂਨਾਈਟਿਡ ਨੇ ਕਿਹਾ ਕਿ ਉਸ ਦੇ ਸਾਬਕਾ ਖਿਡਾਰੀ ਨਾਰਮਨ ਹੰਟਰ ਵੀ ਕੋਰੋਨਾ ਨਾਲ ਪੀੜਤ ਪਾਏ ਗਏ ਹਨ ਤੇ ਹਸਪਤਾਲ ਵਿਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। 76 ਸਾਲ ਦੇ ਹੰਟਰ 1996 ਵਿਚ ਫੀਫਾ ਵਿਸ਼ਵ ਕੱਪ ਜਿੱਤਣ ਵਾਲੀ ਇੰਗਲੈਂਡ ਟੀਮ ਦਾ ਹਿੱਸਾ ਰਹਿ ਚੁੱਕੇ ਹਨ।