ਕਨੂੰਨ ਦਾ ਹੱਥ  ਕੱਟਣ ਦੀ ਕਰੜੇ ਸ਼ਬਦਾਂ ਵਿੱਚ ਨਿੰਦਾ

ਲੰਡਨ,  ਅਪ੍ਰੈਲ 2020 - ( ਰਾਜਵੀਰ ਸਮਰਾ   )- ਕੋਰੋਨਾ ਵਾਇਰਸ ਦੀ ਬਿਮਾਰੀ ਕਾਰਨ ਸਰਕਾਰ ਵਲੋਂ ਜੋ ਕਦਮ ਉਠਾਏ ਗਏ ਕਦਮ ਅਤੇ ਸਖਤੀ ਦੇ ਚਲਦਿਆਂ ਕੁਝ ਲੋਕਾਂ ਵੱਲੋਂ ਕੀਤੀ ਜਾਂਦੀ ਹੁੱਲੜਬਾਜ਼ੀ  ਅਤੇ ਕਨੂੰਨ ਨੂੰ ਹੱਥ ਵਿੱਚ ਲੈਣਾ ਅਤਿ ਨਿੰਦਣਯੋਗ ਹੈ।ਇਸ  ਗ਼ਲਤ ਵਤੀਰੇ ਦੀ ਦੇਸ਼ ਵਿਦੇਸ਼ ਵਿਚ ਬੈਠੇ ਪੰਜਾਬੀਆਂ ਵਲੋਂ ਨਿੰਦਾ ਕੀਤੀ ਜਾ ਰਹੀ ਹੈ | ਪਟਿਆਲਾ ਵਿਖੇ ਪੁਲਿਸ ਅਧਿਕਾਰੀ ਦਾ ਹੱਥ ਕੱਟਣ ਦੀ ਘਟਨਾ ਦੀ ਨਿੰਦਾ ਕਰਦਿਆਂ ਅੰਤਰਰਾਸ਼ਟਰੀ ਕਬੱਡੀ ਤੇ ਸਭਿਅਾਚਾਰ ਪ੍ਰਮੋਟਰ , ਜਸਕਰਨ ਸਿੰਘ ਜੌਹਲ,ਬਲਵਿੰਦਰ ਸਿੰਘ ਰਧੰਾਵਾ,ਗੁਰਪ੍ਰਤਾਪ ਸਿੰਘ ਕੈਰੋਂ, ਕੇ ਐੱਸ ਕੰਗ ਨੇ ਕਿਹਾ ਕਿ ਪੁਲਿਸ ਅਧਿਕਾਰੀਆਂ 'ਤੇ ਹਮਲਾ ਕਰਨ ਵਾਲਿਆਂ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਵਿਸ਼ਵ ਭਰ ਵਿਚ ਡਾਕਟਰ, ਨਰਸਾਂ, ਪੁਲਿਸ ਅਤੇ ਸਰਕਾਰਾਂ ਇਸ ਮਹਾਂਮਾਰੀ ਤੋਂ ਬਚਾਉਣ ਲਈ ਸਿਰਤੋੜ ਯਤਨ ਕਰ ਰਹੇ ਹਨ ਅਤੇ ਖੁਦ ਮੌਤ ਦੇ ਮੂੰਹ ਵਿੱਚ ਹਨ। ਇਸ ਸਮੇਂ ਉਹਨਾਂ ਦਾ ਹੌਸਲਾ ਵਧਾਉਣ ਦੀ ਲੋੜ ਹੈ ਨਾ ਕਿ ਕਿਸੇ ਵੀ ਅਧਿਕਾਰੀ ਨਾਲ ਦੁਰਵਿਵਹਾਰ ਕਰਨ ਜਾਂ ਉਹਨਾਂ ਨੂੰ ਕੋਈ ਨੁਕਸਾਨ ਪਹੁੰਚਾ ਕ ਕਨੂੰਨ ਹੱਥ ਵਿੱਚ ਲੈਣ ਦਾ। ਉਕਤ ਸ਼ਖਸੀਅਤਾਂ ਨੇ ਕਿਹਾ ਕਿ ਅਜਿਹੇ ਮੌਕੇ ਲੋਕਾਂ ਨੂੰ ਸਹਿਯੋਗ ਦੇਣਾ ਚਾਹੀਦਾ ਹੈ ਅਤੇ ਘਰਾਂ ਅੰਦਰ ਰਹਿਣਾ ਚਾਹੀਦਾ ਹੈ ਤਾਂ ਕਿ ਇਸ ਕਰੋਪੀ ਤੋਂ ਬਚਿਆ ਜਾ ਸਕੇ |