You are here

ਕਿਸਾਨ 5 ਲੱਖ ਤੱਕ ਦਾ ਮੁਫ਼ਤ ਸਿਹਤ ਬੀਮਾ ਸਕੀਮ ਦਾ ਲਾਭ ਲੈਣ 15 ਅਗਸਤ ਤੱਕ ਭਰਨ ਫਾਰਮ

ਜਗਰਾਓਂ 8 ਅਗਸਤ ( ਅਮਿਤ ਖੰਨਾ) ਪੰਜਾਬ ਸਰਕਾਰ ਨੇ ਸੂਬੇ ਦੇ ਕਿਸਾਨਾਂ ਨੂੰ ਆਯੂਸ਼ਮਾਨ ਭਾਰਤ ਬੀਮਾ ਯੋਜਨਾ ਦਾ ਲਾਭ ਦੇਣ ਲਈ ਕੁਝ ਦਿਨ ਦਾ ਹੋਰ ਸਮਾਂ ਦਿੱਤਾ ਗਿਆ ਹੈ | ਜਿਸ ਦੇ ਤਹਿਤ 1-10-2020 ਤੋਂ ਬਾਅਦ ਕਿਸੇ ਵੀ ਕਿਸਮ ਦੀ ਫ਼ਸਲ ਵੇਚਣ ਵਾਲੇ (ਜੇ ਫਾਰਮ) ਕਿਸਾਨ 5 ਲੱਖ ਤੱਕ ਦਾ ਮੁਫ਼ਤ ਸਿਹਤ ਬੀਮਾ ਸਕੀਮ ਦਾ ਲਾਭ ਲੈ ਸਕਦੇ ਹਨ | ਇਸ ਸਬੰਧੀ ਮਾਰਕੀਟ ਕਮੇਟੀ ਜਗਰਾਉਂ ਦੇ ਚੇਅਰਮੈਨ ਸਤਿੰਦਰਪਾਲ ਸਿੰਘ ਗਰੇਵਾਲ ਨੇ ਦੱਸਿਆ ਕਿ ਬਹੁਤ ਸਾਰੇ ਕਿਸਾਨ ਪੰਜਾਬ ਸਰਕਾਰ ਵਲੋਂ ਦਿੱਤੀ ਜਾ ਰਹੀ 5 ਲੱਖ ਤੱਕ ਦੇ ਇਲਾਜ ਦੀ ਮੁਫ਼ਤ ਸਹੂਲਤ ਤੋਂ ਰਹਿ ਗਏ ਸਨ | ਜਿਨ•ਾਂ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਮੁੜ ਤੋਂ ਅਪਲਾਈ ਕਰਨ ਦੀ ਸਕੀਮ ਸ਼ੁਰੂ ਕੀਤੀ ਗਈ ਹੈ | ਉਨ•ਾਂ ਦੱਸਿਆ ਕਿ ਮੰਡੀਆਂ ਚ ਫ਼ਸਲ ਵੇਚ ਕੇ ਜੇ ਫਾਰਮ ਲੈਣ ਵਾਲੇ ਅਤੇ ਗੰਨਾ ਵੇਚਣ ਵਾਲੇ ਕਿਸਾਨ ਹੁਣ 15 ਅਗਸਤ ਤੱਕ ਕਿਸੇ ਵੀ ਕੈਫੇ ਤੋਂ ਫਾਰਮ ਅਪਲਾਈ ਕਰਕੇ ਸਿਹਤ ਬੀਮਾ ਦਾ ਲਾਭ ਪ੍ਰਾਪਤ ਕਰ ਸਕਦੇ ਹਨ | ਉਨ•ਾਂ ਦੱਸਿਆ ਕਿ ਇਹ ਸਕੀਮ ਸਿਰਫ਼ ਉਨ•ਾਂ ਕਿਸਾਨਾਂ ਲਈ ਹੈ, ਜਿਨ•ਾਂ ਕੋਲ 1 ਅਕੂਤਬਰ 2020 ਤੋਂ ਬਾਅਦ ਵੇਚੀ ਫ਼ਸਲ ਦੇ ਜੇ ਫਾਰਮ ਹਨ