ਸਰਕਾਰੀ ਪ੍ਰਰਾਇਮਰੀ ਸਕੂਲ ਚ ਵਾਤਾਵਰਨ ਦੀ ਸ਼ੁੱਧਤਾ ਲਈ ਪੌਦੇ ਲਗਾਏ

ਜਗਰਾਓਂ 8 ਅਗਸਤ ( ਅਮਿਤ ਖੰਨਾ) ਜਗਰਾਓਂ ਦੇ ਸਰਕਾਰੀ ਪ੍ਰਰਾਇਮਰੀ ਸਕੂਲ ਸੈਂਟਰਲ ਲੜਕੇ ਵਿਖੇ ਸ਼ਨੀਵਾਰ ਨੂੰ ਵਾਤਾਵਰਨ ਦੀ ਸ਼ੁੱਧਤਾ ਲਈ ਪੌਦੇ ਲਗਾਏ ਗਏ। ਗਰੀਨ ਮਿਸ਼ਨ ਟੀਮ ਦੇ ਸਹਿਯੋਗ ਨਾਲ ਬੂਟੇ ਲਗਾਉਣ ਮੌਕੇ ਸਤਪਾਲ ਸਿੰਘ ਦੇਹੜਕਾ, ਕੇਵਲ ਮਲਹੋਤਰਾ ਅਤੇ ਕੰਚਨ ਗੁਪਤਾ ਨੇ ਦੱਸਿਆ ਕਿ ਧਰਤੀ ਦਾ 33 ਫ਼ੀਸਦੀ ਹਿੱਸਾ ਹਰਿਆਲੀ ਅਧੀਨ ਲਿਆਉਣ ਲਈ ਸਾਡੀ ਟੀਮ ਵੱਲੋਂ ਜਿੱਥੇ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਪਬਲਿਕ ਥਾਵਾਂ ਤੇ ਪੌਦੇ ਲਗਾਏ ਜਾ ਰਹੇ ਹਨ ਉਨਾਂ• ਦੱਸਿਆ ਕਿ ਸਰਕਾਰੀ ਪ੍ਰਰਾਇਮਰੀ ਸੈਂਟਰਲ ਸਕੂਲ ਲੜਕੇ ਵਿਖੇ ਹਾਰ ਸ਼ਿੰਗਾਰ, ਤੁਲਸੀ, ਕੜੀ ਪਤਾ, ਅਮਰੂਦ, ਜ਼ਾਮਨ, ਨੀਮ, ਸੁਹਾਨਜਨਾ, ਆਂਵਲਾ, ਪੁਤਰਨਜੀਵ ਆਦਿ ਕਈ ਪ੍ਰਕਾਰ ਦੇ ਬੂਟੇ ਲਾਏ ਹਨ। ਇਸ ਮੌਕੇ ਸਕੂਲ ਅਧਿਆਪਕ ਮਧੂ ਬਾਲਾ, ਹਰਿੰਦਰ ਕੌਰ ਆਦਿ ਵੀ ਹਾਜ਼ਰ ਸਨ।