ਵਪਾਰ ਸਕੱਤਰ ਦਾ ਮਾਯੂਸੀ ਭਰਿਆ ਬਿਆਨ, UK ਸ਼ਾਇਦ ਕਦੀ ਵੀ COVID-19 ਦੀ ਵੈਕਸੀਨ ਨਾ ਤਿਆਰ ਕਰ ਸਕੇ

 

ਲੰਡਨ, ਮਈ 2020 -(ਗਿਆਨੀ ਰਾਵਿਦਾਰਪਾਲ ਸਿੰਘ )- ਕੋਰੋਨਾ ਮਹਾਮਾਰੀ ਦੌਰਾਨ ਬ੍ਰਿਟੇਨ ਦੇ ਵਪਾਰ ਸਕੱਤਰ ਦਾ ਇਹ ਬਿਆਨ ਥੋੜ੍ਹਾ ਮਾਯੂਸ ਕਰਨ ਵਾਲਾ ਹੈ। ਬ੍ਰਿਟੇਨ ਦੇ ਵਪਾਰ ਸਕੱਤਰ ਆਲੋਕ ਸ਼ਰਮਾ ਨੇ 18 ਮਈ ਐਤਵਾਰ ਨੂੰ ਕਿਹਾ ਕਿ ਇਹ ਸੰਭਵ ਹੈ ਕਿ ਯੂਨਾਈਟਿਡ ਕਿੰਗਡਮ ਕਦੀ ਵੀ ਕੋਰੋਨਾ ਵਾਇਰਸ ਦੀ ਵੈਕਸੀਨ ਨਾ ਤਿਆਰ ਕਰ ਸਕੇ। ਉਨ੍ਹਾਂ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਰਾਇਲ ਕਾਲਜ ਆਫ ਫਿਜੀਸ਼ੀਅਨ ਦੇ ਇਕ ਸਰਵੇਖਣ 'ਚ ਕਿਹਾ ਗਿਆ ਹੈ ਕਿ ਯੂਕੇ 'ਚ ਲਗਪਗ ਅੱਧੇ ਡਾਕਟਰਾਂ ਨੇ ਕੋਰੋਨਾ ਮਹਾਮਾਰੀ ਦੌਰਾਨ ਆਪਣੀ ਸਿਹਤ ਸਬੰਧੀ ਚਿੰਤਾ ਜ਼ਾਹਿਰ ਕੀਤੀ ਹੈ ਤੇ ਉਹ ਭੈਭੀਤ ਵੀ ਹਨ। ਬ੍ਰਿਟੇਨ ਦੇ ਵਪਾਰ ਸਕੱਤਰ ਦਾ ਇਹ ਬਿਆਨ ਕਾਫ਼ੀ ਅਹਿਮ ਹੈ। ਉਨ੍ਹਾਂ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਪੂਰੀ ਦੁਨੀਆ ਕੋਰੋਨਾ ਮਹਾਮਾਰੀ ਤੋਂ ਮੁਕਤੀ ਲਈ ਵੈਕਸੀਨ ਦਾ ਇੰਤਜ਼ਾਰ ਕਰ ਰਹੀ ਹੈ। ਅਜਿਹੇ ਵਿਚ ਲੋਕਾਂ ਦੀ ਨਜ਼ਰ ਅਮਰੀਕਾ ਸਮੇਤ ਵਿਕਸਤ ਦੇਸ਼ਾਂ ਦੇ ਵਿਗਿਆਨੀਆਂ 'ਤੇ ਟਿਕੀਆਂ ਹਨ। ਅਜਿਹੇ ਵਿਚ ਬ੍ਰਿਟੇਨ ਸਕੱਤਰ ਦਾ ਬਿਆਨ ਥੋੜ੍ਹਾ ਮਾਯੂਸ ਕਰਨ ਵਾਲਾ ਹੋ ਸਕਦਾ ਹੈ