ਵਾਧੂ ਵੀਜ਼ਾ ਫੀਸ ਤੋਂ ਬਰਤਾਨੀਆ ਦੀਆਂ ਡਾਕਟਰ ਐਸੋਸੀਏਸ਼ਨਾਂ ਖ਼ਫ਼ਾ

ਲੰਡਨ, ਮਈ 2020-(ਗਿਆਨੀ ਅਮਰੀਕ ਸਿੰਘ ਰਾਠੌਰ/ਗਿਆਨੀ ਰਵਿਦਾਰਪਾਲ ਸਿੰਘ)-  
ਬਰਤਾਨੀਆ ’ਚ ਡਾਕਟਰਾਂ ਦੀਆਂ ਮੋਹਰੀ ਪੇਸ਼ੇਵਰ ਐਸੋਸੀਏਸ਼ਨਾਂ ਨੇ ਬਰਤਾਨੀਆ ਦੀ ਗ੍ਰਹਿ ਸਕੱਤਰ ਪ੍ਰੀਤੀ ਪਟੇਲ ਨੂੰ ਪੱਤਰ ਲਿਖ ਕੇ ਉਨ੍ਹਾਂ ਦੇ ਵਰਕ ਵੀਜ਼ਾ ’ਤੇ ਲਾਈ ਜਾ ਰਹੀ ਵਾਧੂ ਫੀਸ ’ਤੇ ਵਿਚਾਰ ਕਰਨ ਲਈ ਕਿਹਾ ਹੈ। ਇਹ ਸਿਹਤ ਮਾਹਿਰ ਇੱਥੇ ਕੌਮੀ ਸਿਹਤ ਸੇਵਾਵਾਂ ਤਹਿਤ ਕੰਮ ਕਰ ਰਹੇ ਹਨ ਜਿਨ੍ਹਾਂ ’ਚ ਭਾਰਤੀ ਡਾਕਟਰ ਵੀ ਸ਼ਾਮਲ ਹਨ। ਡਾਕਟਰਾਂ ਦੀ ਐਸੋਸੀਏਸ਼ਨ ਵੱਲੋਂ ਲਿਖੇ ਪੱਤਰ ’ਚ ਭਾਰਤੀ ਮੂਲ ਦੇ ਡਾਕਟਰ ਰਿਨੇਸ਼ ਪਰਮਾਰ ਨੂੰ ਵਾਧੂ ਫੀਸ ਪਾਏ ਜਾਣ ਦੀ ਆਲੋਚਨਾ ਕੀਤੀ ਗਈ ਹੈ। ਐਸੋਸੀਏਸ਼ਨ ਨੇ ਕਿਹਾ ਕਿ ਇਸ ਮੁਸ਼ਕਲ ਦੇ ਸਮੇਂ ਵਿੱਚ ਜੋ ਡਾਕਟਰ ਮੁਲਕ ਦੀ ਸੇਵਾ ਵਿੱਚ ਮੂਹਰੀਆਂ ਸਫ਼ਾਂ ’ਚ ਡਟੇ ਹੋਏ ਹਨ, ਉਨ੍ਹਾਂ ਨੂੰ ਵਾਧੂ ਵੀਜ਼ਾ ਖਰਚੇ ਪਾਉਣੇ ਸਹੀ ਨਹੀਂ ਹਨ। ਉਨ੍ਹਾਂ ਕਿਹਾ ਕਿ ਇਹ ਫ਼ੈਸਲਾ ਸਖਤ ਮਿਹਨਤ ਕਰ ਰਹੇ ਲੋਕਾਂ ਨਾਲ ਧੋਖਾ ਹੀ ਨਹੀਂ ਹੈ ਬਲਕਿ ਇਸ ਨਾਲ ਬਰਤਾਨੀਆ ਦਾ ਮਾੜਾ ਅਕਸ ਵੀ ਸਾਹਮਣੇ ਆਉਂਦਾ ਹੈ।