You are here

ਕਰੋੜਾਂ ਪੌਡ ਦਾ ਫੰਡ ਇਕੱਠਾ ਕਰਨ ਵਾਲੇ ਸਾਬਕਾ ਫੌਜੀ ਨੂੰ ''ਨਾਈਟਹੁੱਡ'' ਨਾਲ ਸਨਮਾਨਿਤ ਕਰੇਗੀ ਮਹਾਰਾਣੀ

ਲੰਡਨ (ਰਾਜਵੀਰ ਸਮਰਾ) - ਬਿ੍ਟਿਸ਼ ਫੌਜ ਤੋਂ ਰਿਟਾਇਡ ਹੋ ਚੁੱਕੇ 100 ਸਾਲਾ ਕੈਪਟਨ ਟਾਮ ਮੂਰ ਨੂੰ ਮਹਾਰਾਣੀ ਏਲੀਜ਼ਾਬਥ-2 ਬੁੱਧਵਾਰ ਨੂੰ ਨਾਈਟਹੁੱਡ ਦੀ ਉਪਾਧਿ ਨਾਲ ਸਨਮਾਨਿਤ ਕਰੇਗੀ। ਦੂਜੇ ਵਿਸ਼ਵ ਯੁੱਧ ਦੌਰਾਨ ਭਾਰਤ ਵਿਚ ਸੇਵਾ ਦੇ ਚੁੱਕੇ ਕੈਪਟਨ ਮੂਰ ਨੇ ਹਾਲ ਹੀ ਵਿਚ ਕੋਰੋਨਾਵਾਇਰਸ ਮਹਾਮਾਰੀ ਨਾਲ ਨਜਿੱਠਣ ਲਈ ਰਾਸ਼ਟਰੀ ਸਿਹਤ ਸੇਵਾ (ਐਨ. ਐਚ. ਐਸ.) ਲਈ ਬਿ੍ਰਟੇਨ ਵਿਚ 3.20 ਕਰੋੜ ਪਾਉਂਡ ਦਾ ਫੰਡ ਇਕੱਠਾ ਕਰਨ ਵਿਚ ਸਹਾਇਤਾ ਕੀਤੀ ਹੈ। ਕੈਪਟਨ ਮੂਰ ਨੇ ਕਿਹਾ ਕਿ ਜਦ ਉਨ੍ਹਾਂ ਨੂੰ ਪਤਾ ਲੱਗਾ ਕਿ ਬਿ੍ਰਟਿਸ਼ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਵੱਲੋਂ ਨਾਈਟਹੁੱਡ ਦੀ ਉਪਾਧਿ ਦੇ ਲਈ ਉਨ੍ਹਾਂ ਨੂੰ ਵਿਸ਼ੇਸ਼ ਰੂਪ ਤੋਂ ਨਾਮਜ਼ਦ ਕੀਤਾ ਗਿਆ ਹੈ ਅਤੇ ਮਹਾਰਾਣੀ ਨੇ ਇਸ ਨੂੰ ਮਨਜ਼ੂਰੀ ਦੇ ਦਿੱਤੀ ਹੈ ਤਾਂ ਉਨ੍ਹਾਂ ਦੀ ਖੁਸ਼ੀ ਦਾ ਟਿਕਾਣਾ ਨਾ ਰਿਹਾ। ਮੂਰ ਨੂੰ ਕਰਨਲ ਦਾ ਰੈਂਕ ਮਿਲ ਚੁੱਕਿਆ ਹੈ।

ਬਿ੍ਰਟੇਨ ਦੇ ਰੱਖਿਆ ਮੰਤਰਾਲੇ ਦੇ ਨਿਯਮਾਂ ਦੇ ਤਹਿਤ ਨਾਈਟਹੁੱਡ ਦੀ ਉਪਾਧਿ ਮਿਲਣ ਤੋਂ ਬਾਅਦ, ਅਧਿਕਾਰਕ ਰੂਪ ਤੋਂ ਉਨ੍ਹਾਂ ਨੂੰ ਕੈਪਟਨ ਸਰ ਥਾਮਸ ਮੂਰ ਆਖਿਆ ਜਾਵੇਗਾ। ਮੂਰ ਨੇ ਕਿਹਾ ਕਿ ਮੈਨੂੰ ਬਹੁਤ ਖੁਸ਼ੀ ਹੋਈ। ਮੈਂ ਕਦੇ ਨਹੀਂ ਸੋਚਿਆ ਸੀ ਕਿ ਮੈਨੂੰ ਇੰਨਾ ਵੱਡਾ ਸਨਮਾਨ ਮਿਲੇਗਾ। ਉਨ੍ਹਾਂ ਨੇ ਕਿਹਾ ਕਿ ਮਹਾਰਾਣੀ ਏਲੀਜ਼ਾਬੇਥ, ਪ੍ਰਧਾਨ ਮੰਤਰੀ ਅਤੇ ਬਿ੍ਰਟੇਨ ਦੀ ਮਹਾਨ ਜਨਤਾ ਦਾ ਧੰਨਵਾਦ। ਮੈਂ ਹਮੇਸ਼ਾ ਤੁਹਾਡੀ ਸੇਵਾ ਵਿਚ ਹਾਜ਼ਰ ਰਹਾਂਗਾ। ਇਹ ਛੋਟੇ ਪੱਧਰ 'ਤੇ ਸ਼ੁਰੂ ਹੋਇਆ ਸੀ ਅਤੇ ਮੈਂ ਬਿ੍ਰਟੇਨ ਦੀ ਜਨਤਾ ਵੱਲੋਂ ਦਿੱਤੇ ਗਏ ਸਨਮਾਨ ਅਤੇ ਪ੍ਰੇਮ ਤੋਂ ਜਾਣੂ ਹਾਂ। ਉਨਾਂ ਕਿਹਾ ਕਿ ਸਾਨੂੰ ਇਸ ਮੌਕੇ ਕੋਰੋਨਾ ਨਾਲ ਲੜ ਰਹੇ ਐਨ. ਐਚ. ਐਸ. ਦੇ ਸਾਡੇ ਨਾਇਕਾਂ ਦਾ ਸਨਮਾਨ ਕਰਨਾ ਚਾਹੀਦਾ ਹੈ ਜੋ ਹਰ ਰੋਜ਼ ਆਪਣੀ ਜਾਨ ਜ਼ੋਖਮ ਵਿਚ ਪਾ ਕੇ ਸਾਡੀ ਸੁਰੱਖਿਆ ਵਿਚ ਲੱਗੇ ਹਨ।

ਬਿ੍ਰਟੇਨ ਦੇ ਪ੍ਰਧਾਨ ਮੰਤਰੀ ਨੇ ਕੈਪਟਨ ਮੂਰ ਨੂੰ ਰਾਸ਼ਟਰੀ ਜਾਇਦਾਦ ਕਰਾਰ ਦਿੱਤਾ ਹੈ ਜਿਨ੍ਹਾਂ ਨੇ ਕੋਰੋਨਾਵਾਇਰਸ ਦੀ ਧੁੰਦ ਵਿਚਾਲੇ ਚਾਨਣ ਦਿਖਾਉਣ ਦਾ ਕੰਮ ਕੀਤਾ। ਮਹਾਰਾਣੀ ਦੇ ਦੌਰਾਨ ਫੰਡ ਇਕੱਠਾ ਕਰਨ ਦੇ ਉਨ੍ਹਾਂ ਦੇ ਯਤਨਾਂ ਲਈ ਮੂਰ ਨੂੰ 30 ਅਪ੍ਰੈਲ ਨੂੰ ਉਨ੍ਹਾਂ ਦੇ 100ਵੇਂ ਜਨਮਦਿਨ ਮੌਕੇ ਕਰਨਲ ਦਾ ਰੈਂਕ ਦਿੱਤਾ ਗਿਆ ਸੀ। ਆਪਣੇ 100ਵੇਂ ਜਨਮਦਿਨ ਤੋਂ ਪਹਿਲਾਂ ਮੂਰ ਨੇ ਚਾਰ ਡੰਡਿਆਂ ਵਾਲੀ ਸੋਟੀ ਦੇ ਸਹਾਰੇ ਆਪਣੇ ਬਗੀਚੇ ਦੇ 100 ਚੱਕਰ ਲਗਾਉਣ ਦੀ ਯੋਜਨਾ ਬਣਾਈ ਸੀ, ਜਿਸ ਨਾਲ ਉਨ੍ਹਾਂ ਨੂੰ ਹਜ਼ਾਰ ਪਾਉਂਡ ਤੱਕ ਫੰਡ ਮਿਲਣ ਦੀ ਉਮੀਦ ਸੀ। ਪਰ 100ਵਾਂ ਚੱਕਰ ਖਤਮ ਹੋਣ ਤੋਂ ਬਾਅਦ ਵੀ ਲੋਕ ਫੰਡ ਦਿੰਦੇ ਰਹੇ ਅਤੇ ਰਕਮ 3 ਕਰੋੜ ਪਾਉਂਡ ਤੋਂ ਜ਼ਿਆਦਾ ਹੋ ਗਈ। ਵਿਰੋਧੀ ਪਾਰਟੀ ਦੇ ਨੇਤਾ ਨੇ ਵੀ ਮੂਰ ਨੂੰ ਉਨ੍ਹਾਂ ਦੀ ਉਪਲਬਧੀ ਲਈ ਵਧਾਈ ਦਿੱਤੀ। ਡਿਊਫ ਆਫ ਵੇਲਿੰਗਟਨ ਰੈਜ਼ੀਮੈਂਟ ਦੀ 8ਵੀਂ ਬਟਾਲੀਅਨ ਵਿਚ 1940 ਵਿਚ ਸ਼ਾਮਲ ਹੋਏ ਮੂਰ ਨੇ ਭਾਰਤ ਅਤੇ ਬਰਮਾ ਵਿਚ ਫੌਜੀ ਸੇਵਾ ਦਿੱਤੀ ਸੀ ਅਤ ਉਸ ਤੋਂ ਬਾਅਦ ਫੌਜੀ ਟ੍ਰੇਨਿੰਗ ਵੀ ਦਿੱਤੀ ਸੀ।