*ਪੰਜਾਬ ਵਿੱਚ ਬਾਰਿਸ਼ ਦੀ ਸੰਭਾਵਨਾ!* ✍️ ਸਲੇਮਪੁਰੀ ਦਾ ਮੌਸਮਨਾਮਾ

*ਪੰਜਾਬ ਵਿੱਚ ਬਾਰਿਸ਼ ਦੀ ਸੰਭਾਵਨਾ!* 

*ਕੋਟੀਆਂ / ਸਵੈਟਰ ਦਾ ਮੌਸਮ ਹੋਵੇਗਾ ਜਲਦੀ ਸ਼ੁਰੂ*

-ਮੌਸਮ ਵਿਭਾਗ ਪੰਜਾਬ ਤੋਂ ਮਿਲੀ ਜਾਣਕਾਰੀ ਅਨੁਸਾਰ 

ਮੱਘਰ ਮਹੀਨਾ ਚੜ੍ਹਨ ਸਾਰ ਪੰਜਾਬ 'ਚ ਸਰਦ ਰੁੱਤ ਦਾ ਆਗਾਜ਼ ਹੋਵੇਗਾ ਅਤੇ ਇਸ ਦੇ ਨਾਲ ਹੀ ਲੰਮੇ ਖੁਸ਼ਕ ਦੌਰ ਤੋਂ ਬਾਅਦ ਪੰਜਾਬ 'ਚ ਬਾਰਿਸ਼ਾਂ ਦੀ ਆਸ ਬੱਝੀ ਹੈ ਜਦਕਿ 

ਅਗਲੇ 3-4 ਦਿਨ ਮੌਸਮ ਮੁੱਖ ਤੌਰ 'ਤੇ ਸਾਫ਼ ਰਹੇਗਾ, ਰਲਵੀਂ ਹਵਾ ਕਾਰਨ ਧੂੰਆਂਖੀ' ਚ ਹੋਰ ਵਾਧਾ ਹੋਵੇਗਾ, ਸਵੇਰੇ-ਸ਼ਾਮ ਹਲਕੀ/ਮੱਧਮ ਧੂੰਆਂਖੀ ਬਣੀ ਰਹੇਗੀ। 13, 14 ਨਵੰਬਰ ਤੋੰ 22 ਨਵੰਬਰ ਦੌਰਾਨ ਤਕੜੇ ਪੱਛਮੀ ਸਿਸਟਮਾਂ 'ਤੇ MJO wave ਦੇ ਅਰਬ ਸਾਗਰ 'ਚ ਪੁੱਜਣ ਕਾਰਨ ਭਾਰਤ ਦੇ ਉੱਤਰੀ ਪਹਾੜੀ ਰਾਜਾਂ 'ਚ ਲਗਾਤਾਰ ਬਾਰਿਸ਼ਾਂ ਅਤੇ ਭਾਰੀ ਬਰਫ਼ਵਾਰੀ ਦਾ ਇੱਕ ਲੰਮਾ ਦੌਰ ਲੱਗਣ ਦੀ ਉਮੀਦ ਹੈ। ਡਲਹੌਜੀ, ਸ੍ਰੀਨਗਰ , ਪਹਿਲਗਾਮ , ਪਤਨੀਟੌਪ, ਮਨਾਲੀ ਆਦਿ ਪ੍ਰਸਿੱਧ ਪਹਾੜੀ ਖੇਤਰਾਂ (Hill Stations)' ਚ ਸੀਜਨ ਦੀ ਪਹਿਲੀ ਬਰਫ਼ਵਾਰੀ ਅਗਲੇ ਹਫ਼ਤੇ ਹੋ ਸਕਦੀ ਹੈ। ਇਸ ਦੇ ਨਾਲ ਹੀ ਮੈਦਾਨੀ ਇਲਾਕਿਆਂ 'ਚ ਵੀ 2-4 ਵਾਰੀ ਬਾਰਿਸ਼ ਦੀ ਆਸ ਬਣ ਰਹੀ ਹੈ।

-ਪੰਜਾਬ ਅਤੇ ਹਰਿਆਣਾ 'ਚ 15/16ਨਵੰਬਰ ਨੂੰ ਸਿਆਲ ਦੀ ਪਹਿਲੀ ਬਰਸਾਤ ਹੋ ਸਕਦੀ ਹੈ, ਜਿਸ' ਚ ਓੁੱਤਰ-ਪੱਛਮੀ ਪੰਜਾਬ ਮੁੱਖ ਰਹਿ ਸਕਦਾ ਹੈ। ਮੀਂਹ ਤੋਂ ਬਾਅਦ ਵਧੇ ਪ੍ਰਦੂਸ਼ਣ ਤੋਂ ਵੀ ਰਾਹਤ ਮਿਲੇਗੀ ਅਤੇ ਇਸ ਦੇ ਨਾਲ ਹੀ 17 ਨਵੰਬਰ ਤੋਂ ਦਿਨ ਤੇ ਰਾਤ ਦੇ ਪਾਰੇ 'ਚ ਵੱਡੀ ਗਿਰਾਵਟ ਆਉਣ ਨਾਲ ਖਿੱਤੇ ਪੰਜਾਬ 'ਚ ਠੰਡ ਪੂਰਾ ਜੋਰ ਫੜ ਲਵੇਗੀ ਅਤੇ  ਦਿਨ ਵੇਲੇ ਵੀ ਕੋਟੀ/ਸਵਾਟਰ ਦੀ ਜ਼ਰੂਰਤ ਪਵੇਗੀ। ਮੌਸਮ ਵਿਭਾਗ ਵੱਲੋਂ ਮੀਂਹ ਬਾਰੇ ਮੁਕੰਮਲ ਅਪਡੇਟ 2 ਕੁ ਦਿਨ 'ਚ ਦੇ ਦਿੱਤੀ ਜਾਵੇਗੀ। 

ਧੰਨਵਾਦ ਸਹਿਤ। 

-ਸੁਖਦੇਵ ਸਲੇਮਪੁਰੀ

09780620233  

 9ਨਵੰਬਰ, 2020,

ਸਮਾਂ - 5:05 ਸ਼ਾਮ