ਸੰਪਾਦਕੀ

ਸਲੇਮਪੁਰੀ ਦੀ ਚੂੰਢੀ - ਗੱਦਾਰ ਕੌਣ!

          ਗੱਦਾਰ ਕੌਣ!

 

ਕਿਸੇ ਚਿੰਤਕ ਨੂੰ ਆਪਣੇ ਵੱਖਰੇ ਵਿਚਾਰਾਂ ਲਈ ਤਸੀਹੇ ਅਤੇ ਮੌਤ ਦੀ ਸਜ਼ਾ ਦੇਣ ਲਈ ਸੰਸਾਰ ਵਿੱਚ ਸਭ ਤੋਂ ਪਹਿਲਾਂ ਮਹਾਨ ਸੁਕਰਾਤ ਤੋਂ ਸ਼ੁਰੂ ਹੋਈ ਸੀ, ਉਸੇ ਤਰਜ 'ਤੇ ਦੇਸ਼ ਵਿਚ ਆਪਣੀ ਵੱਖਰੀ ਵਿਚਾਰਧਾਰਾ ਰੱਖਣ ਵਾਲਿਆਂ ਨੂੰ ਵੀ ਦੇਸ਼ ਧ੍ਰੋਹੀ  /ਦੇਸ਼  ਗੱਦਾਰ ਦਾ ਸਰਟੀਫਿਕੇਟ ਦੇ ਕੇ ਜਾਂ ਤਾਂ ਕੋਈ ਨਾ ਕੋਈ ਬਹਾਨਾ ਲਾ ਕੇ ਖਤਮ ਕਰਵਾ ਦਿੱਤਾ ਜਾਂਦਾ ਹੈ ਜਾਂ ਫਿਰ ਜੇਲਾਂ ਵਿੱਚ ਬੰਦ ਕਰਵਾ ਦਿੱਤਾ ਜਾਂਦਾ ਹੈ। ਅੱਜ ਕੱਲ੍ਹ ਦੇਸ਼ ਦੀਆਂ ਸਾਰੀਆਂ ਹੀ ਸਿਆਸੀ ਪਾਰਟੀਆਂ ਇੱਕ ਦੂਜੇ ਨੂੰ ਦੇਸ਼ ਦਾ ਗੱਦਾਰ ਕਹਿ ਕੇ ਖੁੱਲੇਆਮ ਭੰਡੀ ਪ੍ਰਚਾਰ ਕਰਕੇ ਆਪਣੇ ਆਪ ਨੂੰ ਦੇਸ਼ ਭਗਤ ਹੋਣ ਦਾ ਦਾਅਵਾ ਜਤਾ ਰਹੀਆਂ ਹਨ ਅਤੇ ਵਿਰੋਧੀ ਵਿਚਾਰਧਾਰਾ ਰੱਖਣ ਵਾਲਿਆਂ ਦੇ ਵਿਰੁੱਧ ਪੁਲਿਸ ਪਰਚੇ ਦਰਜ ਕਰਕੇ ਜੇਲਾਂ ਵਿਚ ਡੱਕਣ ਲਈ ਘੜਤਾਂ ਘੜੀਆਂ ਜਾ ਰਹੀਆਂ ਹਨ।ਜਿਸ ਦੀਆਂ ਮਿਸਾਲਾਂ ਦਿੱਲੀ ਵਿਚ ਹੋ ਰਹੀਆਂ ਵਿਧਾਨ ਸਭਾ ਦੀਆਂ ਚੋਣਾਂ ਅਤੇ ਨਵੇਂ ਨਾਗਰਿਕਤਾ ਕਾਨੂੰਨ ਸਬੰਧੀ ਪੈਦਾ ਹੋਏ ਹਾਲਾਤਾਂ ਤੋਂ ਮਿਲਦੀਆਂ ਹਨ। 

ਦਿੱਲੀ ਵਿਚ 8 ਫਰਵਰੀ ਨੂੰ ਹੋ ਰਹੀਆਂ ਵਿਧਾਨ ਸਭਾ ਚੋਣਾਂ ਦੌਰਾਨ ਭਾਜਪਾ ਸਰਕਾਰ ਵਿਚ ਸ਼ਾਮਿਲ ਮੰਤਰੀ ਤਾਂ ਕਾਂਗਰਸ ਅਤੇ ਆਪ ਨੂੰ ਸ਼ਰੇਆਮ ਗੱਦਾਰ ਕਹਿ ਕੇ ਇੰਨਾਂ ਪਾਰਟੀਆਂ ਦੇ ਆਗੂਆਂ ਨੂੰ ਗੋਲੀ ਮਾਰ ਕੇ ਮਾਰਨ ਲਈ ਉੱਚੀ ਉੱਚੀ ਨਾਅਰੇਬਾਜ਼ੀ ਕਰਦੇ ਸੁਣਾਈ ਦਿੰਦੇ ਹਨ, ਪਰ ਇਸ ਅਤਿ ਨਿੰਦਣਯੋਗ ਭੜਕਾਊ ਭਾਸ਼ਣ ਨੂੰ ਲੈ ਕੇ ਜਿੱਥੇ ਕੇਂਦਰ ਸਰਕਾਰ ਨੇ ਚੁੱਪੀ ਧਾਰੀ ਹੋਈ ਹੈ ਉਥੇ ਕੌਮੀ ਚੋਣ ਕਮਿਸ਼ਨ ਨੇ ਵੀ ਚੁੱਪ ਰਹਿ ਕੇ ਸਮਾਂ ਲੰਘਾਉਣ ਲਈ ਮਨ ਬਣਾ ਲਿਆ ਹੈ, ਕਿਉਂਕਿ ਚੋਣ ਕਮਿਸ਼ਨ ਖੁਦ ਮੁਖਤਿਆਰ ਹੋ ਕੇ ਵੀ ਕੇਂਦਰ ਸਰਕਾਰ ਤੋਂ ਬਾਹਰ ਨਹੀਂ ਜਾ ਸਕਦਾ।

 ਇਸ ਵੇਲੇ ਕੇਂਦਰ ਅਤੇ ਰਾਜਾਂ ਵਿਚ ਰਾਜ ਸੱਤਾ 'ਤੇ ਕਬਜ਼ਾ ਬਣਾ ਕੇ ਰੱਖਣ ਲਈ ਸਿਆਸੀ ਪਾਰਟੀਆਂ ਵਲੋਂ ਇਕ ਦੂਜੇ ਨੂੰ ਦੇਸ਼ ਦਾ ਗੱਦਾਰ ਗਰਦਾਨਣ ਲਈ ਤਰ੍ਹਾਂ-ਤਰ੍ਹਾਂ ਦੀਆਂ ਅਜੀਬੋ-ਗਰੀਬ ਕਹਾਣੀਆਂ ਘੜਨ ਦਾ ਪ੍ਰਚੱਲਣ ਜਾਰੀ ਹੈ । ਦੇਸ਼ ਵਿਚ ਨਵੇਂ ਨਾਗਰਿਕਤਾ ਅਕਾਨੂੰਨ ਜੋ ਦੇਸ਼ ਅਤੇ ਦੇਸ਼ ਵਾਸੀਆਂ ਦੇ ਹਿੱਤ ਵਿੱਚ ਨਹੀਂ ਹੈ, ਦਾ ਸ਼ਾਂਤਮਈ ਢੰਗ ਨਾਲ ਵਿਰੋਧ ਕਰਨ ਵਾਲਿਆਂ ਨੂੰ ਦੇਸ਼ ਦੇ ਗੱਦਾਰ ਆਖਿਆ ਜਾ ਰਿਹਾ ਹੈ ਜਦ ਕਿ ਨਵੇਂ ਅਕਾਨੂੰਨ ਦੇ ਵਿਰੁੱਧ ਰੋਸ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਸ਼ਰੇਆਮ ਕੁੱਟਣ ਮਾਰਨ, ਘਰ ਲੁੱਟਣ, ਭੰਨਤੋੜ ਕਰਨ ਅਤੇ ਇੱਜਤਾਂ ਲੁੱਟਣ, ਭੋਲੇ-ਭਾਲੇ ਲੋਕਾਂ ਨੂੰ ਗੋਲੀਆਂ ਨਾਲ ਭੁੰਨਣ ਵਾਲੀ ਪੁਲਿਸ ਅਤੇ ਪੁਲਿਸ ਨੂੰ ਗੈਰ ਕਾਨੂੰਨੀ ਢੰਗ ਨਾਲ ਜਬਰਦਸਤੀ ਕਰਨ ਲਈ ਉਤਸ਼ਾਹਿਤ ਕਰਨ ਵਾਲੇ ਪੁਲਿਸ ਅਧਿਕਾਰੀਆਂ ਅਤੇ ਨੇਤਾਵਾਂ ਨੂੰ ਸੱਚੇ ਦੇਸ਼ ਭਗਤ ਕਹਿ ਕੇ ਬੜੀ ਖੁਸ਼ੀ ਅਤੇ ਤੇਜੀ ਨਾਲ ਉਭਾਰਿਆ ਜਾ ਰਿਹਾ ਹੈ। ਨਵੇਂ ਨਾਗਰਿਕਤਾ ਅਕਾਨੂੰਨ ਦਾ ਵਿਰੋਧ ਕਰਨ ਵਾਲੇ ਪੰਜਾਬ, ਕੇਰਲਾ, ਰਾਜਸਥਾਨ ਅਤੇ ਮਹਾਰਾਸ਼ਟਰ ਵਰਗੇ ਹੋਰ ਕਈ ਰਾਜ ਵੀ ਹੁਣ ਦੇਸ਼ ਦੇ ਗੱਦਾਰਾਂ ਦੀ ਸੂਚੀ ਵਿਚ ਸ਼ਾਮਲ ਹੋ ਗਏ ਹਨ। ਭਾਵ ਜਿਹੜੇ ਲੋਕ ਮਾਨਵਤਾ ਅਤੇ ਭਾਈਚਾਰਕ ਸਾਂਝ ਦੀ ਗੱਲ ਕਰਦੇ ਹਨ, ਉਹ ਸਾਰੇ ਦੇਸ਼ ਦੇ ਗੱਦਾਰ ਬਣ ਗਏ ਹਨ ਜਦ ਕਿ ਜਿਹੜੇ ਲੋਕਾਂ ਨੇ ਦੇਸ਼ ਦੀ ਆਜਾਦੀ ਵਿਚ ਖੋਟੀ ਕੌਡੀ ਜਿਨ੍ਹਾਂ ਵੀ ਯੋਗਦਾਨ ਨਹੀਂ ਪਾਇਆ ਸਗੋਂ ਅੰਗਰੇਜ਼ਾਂ ਦੇ ਪਿੱਠੂ ਬਣਕੇ ਜੈਲਦਾਰੀਆਂ ਹਾਸਲ ਕੀਤੀਆਂ, ਉਹ ਅੱਜ ਦੇਸ਼ ਭਗਤਾਂ ਦੀ ਸੂਚੀ ਵਿਚ ਸ਼ਾਮਲ ਹੋ ਗਏ ਹਨ। ਆਪਣੇ ਹੱਕਾਂ ਲਈ ਅਵਾਜ ਉਠਾਉਣ ਵਾਲਿਆਂ ਨੂੰ ਦੇਸ਼ ਦੇ ਗੱਦਾਰ ਐਲਾਨਿਆ ਜਾ ਰਿਹਾ ਹੈ। ਦੇਸ਼ ਦੀਆਂ ਬੈਂਕਾਂ ਨਾਲ ਠੱਗੀਆਂ ਮਾਰਨ ਵਾਲੇ, ਦੇਸ਼ ਦੀਆਂ ਜਾਇਦਾਦਾਂ ਹੜੱਪਣ ਅਤੇ ਵੇਚਣ ਵਾਲੇ, ਦੇਸ਼ ਦਾ ਖਜਾਨਾ ਲੁੱਟਣ ਵਾਲੇ, ਦੇਸ਼ ਦੀ ਅਰਥ ਵਿਵਸਥਾ ਨੂੰ ਖੋਰਾ ਲਾਉਣ ਵਾਲੇ, ਸਰਕਾਰੀ ਪ੍ਰੋਜੈਕਟਾਂ ਵਿਚੋਂ ਕਮਿਸ਼ਨ ਖਾਣ ਵਾਲੇ, ਖਾਧ ਪਦਾਰਥਾਂ ਵਿਚ ਮਿਲਾਵਟ ਕਰਨ ਵਾਲੇ, ਧਰਮ, ਜਾਤ ਪਾਤ ਅਤੇ ਇਲਾਕਾਵਾਦ ਦੇ ਨਾਂ 'ਤੇ ਲੋਕਾਂ ਨੂੰ ਲੜਾਕੇ ਵੰਡੀਆਂ ਪਾਉਣ ਵਾਲੇ, ਜਮਾਖੋਰੀ ਕਰਨ ਵਾਲੇ, ਨਸ਼ੇ ਵੇਚਣ ਵਾਲੇ, ਮਹਿੰਗਾਈ ਵਧਾਉਣ ਵਾਲੇ, ਦੇਸ਼ ਦੀ ਆਰਥਿਕ, ਸਮਾਜਿਕ, ਰਾਜਨੀਤਕ ਅਤੇ ਸੱਭਿਆਚਾਰਕ ਵਿਵਸਥਾ ਦੇ ਖੇਤਰ ਵਿਚ ਕਾਣੀ ਵੰਡ ਨੂੰ ਉਤਸ਼ਾਹਿਤ ਅਤੇ ਪ੍ਰਫੁੱਲਿਤ ਕਰਨ ਵਾਲਿਆਂ ਅਤੇ ਦੇਸ਼ ਨਾਲ ਠੱਗੀਆਂ, ਬੇਈਮਾਨੀਆਂ ਅਤੇ ਹੇਰਾਫੇਰੀਆਂ ਕਰਨ ਵਾਲੇ ਲੋਕ ਸੱਚੇ ਸੁੱਚੇ ਦੇਸ਼ ਭਗਤਾਂ ਦੀ ਸੂਚੀ ਵਿਚ ਸ਼ਾਮਲ ਹੋ ਗਏ ਹਨ।

ਆਪਣੇ ਹੱਕਾਂ ਲਈ ਆਵਾਜ ਬੁਲੰਦ ਕਰਨ ਵਾਲੇ ਅਤੇ ਸਰਕਾਰਾਂ ਦੀਆਂ ਲੋਕ ਅਤੇ ਦੇਸ਼ ਮਾਰੂ ਨੀਤੀਆਂ ਦਾ ਵਿਰੋਧ ਕਰਨ ਵਾਲੇ ਦੇਸ਼ ਦੇ ਗੱਦਾਰ ਬਣ ਕੇ ਰਹਿ ਗਏ ਹਨ। ਦੇਸ਼ ਵਿਚ ਰਹਿ ਰਹੇ ਮੁਸਲਮਾਨ, ਸਿੱਖ, ਬੋਧੀ, ਇਸਾਈ, ਜੈਨੀ, ਮੂਲ-ਨਿਵਾਸੀ, ਦਲਿਤ ਸੱਭ ਦੇਸ਼ ਦੇ ਗੱਦਾਰਾਂ ਦੀ ਸੂਚੀ ਵਿਚ ਸ਼ਾਮਲ ਹੋ ਗਏ ਹਨ। ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਬਹਾਲ ਰੱਖਣ ਵਾਲੇ ਦੇਸ਼ ਪ੍ਰੇਮੀ ਸੱਭ ਗੱਦਾਰ ਮੰਨੇ ਜਾ ਰਹੇ ਹਨ। ਜਾਪਦਾ ਹੈ ਕਿ ਹੁਣ ਦੇਸ਼ ਵਿਚ ਗੱਦਾਰ ਅਤੇ ਦੇਸ਼ ਭਗਤ ਸ਼ਬਦ  ਨੂੰ ਇਕ ਦੂਜੇ ਦੀ ਥਾਂ 'ਤੇ ਆਪਸ ਵਿਚ ਵਟਾਂਦਰਾ ਕਰਕੇ ਆਪਣੇ ਮੂਲ ਅਰਥ ਬਦਲ ਲੈਣੇ ਚਾਹੀਦੇ ਹਨ। 

-ਸੁਖਦੇਵ ਸਲੇਮਪੁਰੀ

28 ਜਨਵਰੀ, 2020

ਸਲੇਮਪੁਰੀ ਦੀ ਚੂੰਢੀ -ਗਣਤੰਤਰ ਦਿਵਸ 'ਤੇ ਵਿਸ਼ੇਸ਼ -ਆਰਤੀ !

 

 

ਗਣਤੰਤਰ ਦਿਵਸ 'ਤੇ ਵਿਸ਼ੇਸ਼ :-

 

ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ ਬੀ, ਆਰ ਅੰਬੇਦਕਰ ਨੂੰ ਸਮਰਪਿਤ -

 

 

        ਆਰਤੀ !

 

 ਸੰਵਿਧਾਨ ਮੇਰਾ ਧਰਮ ਹੈ।

ਸੰਵਿਧਾਨ ਮੇਰਾ ਕਰਮ ਹੈ।

ਸੰਵਿਧਾਨ ਮੇਰੀ ਸ਼ਾਨ ਹੈ।

ਸੰਵਿਧਾਨ ਮੇਰੀ ਜਾਨ ਹੈ।

ਸੰਵਿਧਾਨ ਮੇਰਾ ਤਨ ਹੈ।

ਸੰਵਿਧਾਨ ਮੇਰਾ ਮਨ ਹੈ।

ਸੰਵਿਧਾਨ ਮੇਰਾ ਸੁੱਚਾ ਹੈ।

ਸੰਵਿਧਾਨ ਮੇਰਾ ਉੱਚਾ ਹੈ।

ਸੰਵਿਧਾਨ ਮੇਰਾ ਰੱਬ ਹੈ।

ਸੰਵਿਧਾਨ ਮੇਰਾ ਜਗ ਹੈ।

ਸੰਵਿਧਾਨ ਮੇਰਾ ਧਨ ਹੈ।

ਸੰਵਿਧਾਨ ਮੇਰਾ ਅੰਨ ਹੈ।

ਸੰਵਿਧਾਨ ਮੇਰਾ ਸਾਹ ਹੈ।

ਸੰਵਿਧਾਨ ਮੇਰਾ ਰਾਹ ਹੈ।

ਸੰਵਿਧਾਨ ਮੇਰਾ ਰਖਵਾਲਾ ਹੈ

ਸੰਵਿਧਾਨ ਇੱਕ ਉਜਾਲਾ ਹੈ।

ਸੰਵਿਧਾਨ ਮੇਰੀ ਜਿੰਦਗੀ ਹੈ। 

ਸੰਵਿਧਾਨ ਮੇਰੀ ਬੰਦਗੀ ਹੈ।

ਸੰਵਿਧਾਨ ਭਾਈਚਾਰਾ ਹੈ।

ਸੰਵਿਧਾਨ ਮੇਰਾ ਸਹਾਰਾ ਹੈ।

ਸੰਵਿਧਾਨ ਪਵਿੱਤਰ ਕਿਤਾਬ ਹੈ।

ਸੰਵਿਧਾਨ ਸਿਰ ਦਾ ਤਾਜ ਹੈ। 

ਸੰਵਿਧਾਨ ਨੂੰ ਬਚਾਉਣਾ ਹੈ।

ਭਾਰਤ ਨੂੰ ਬਚਾਉਣਾ ਹੈ।

-ਸੁਖਦੇਵ ਸਲੇਮਪੁਰੀ

ਸਲੇਮਪੁਰੀ ਦੀ ਚੂੰਢੀ -ਹਲਵਾ ਹਵਨ!

ਸਲੇਮਪੁਰੀ ਦੀ ਚੂੰਢੀ 

  ਹਲਵਾ ਹਵਨ!

ਦੇਸ਼ ਦੇ ਹੁਕਮਰਾਨ ਕਦੀ ਨਹੀਂ ਚਾਹੁੰਦੇ ਕਿ ਦੇਸ਼ ਵਾਸੀਆਂ ਦੀ ਸੋਚ ਵਿਗਿਆਨਿਕ ਅਤੇ ਤਰਕਸ਼ੀਲ ਹੋਵੇ ਅਤੇ ਨਾ ਹੀ ਸਮੇਂ ਦੇ ਹਾਣੀ ਬਣ ਕੇ ਚੱਲਣ। ਇਸ ਲਈ ਉਹ ਲੋਕਾਂ ਨੂੰ ਵਹਿਮਾਂ - ਭਰਮਾਂ ਅਤੇ ਅੰਧ ਵਿਸ਼ਵਾਸ਼ਾਂ ਵਿਚ ਪਾ ਕੇ ਰੱਖਣਾ ਚਾਹੁੰਦੇ ਹਨ। ਹੁਣ ਕਿੰਨੀ ਹੈਰਾਨੀਜਨਕ ਗੱਲ ਹੈ ਕਿ ਕੇਂਦਰ ਸਰਕਾਰ ਦੇ ਵਿੱਤ ਮੰਤਰੀ ਵਲੋਂ ਸਾਲ 2020 - 21 ਲਈ ਪੇਸ਼ ਕੀਤੇ ਜਾਣ ਵਾਲੇ ਸਲਾਨਾ ਬਜਟ ਦੀਆਂ ਤਿਆਰੀਆਂ ਕਰਨ ਤੋਂ ਪਹਿਲਾਂ ਹਲਵੇ ਦਾ ਹਵਨ ਕੀਤਾ ਗਿਆ। ਵਿੱਤ ਮੰਤਰੀ ਮੁਤਾਬਿਕ ਹਲਵਾ ਹਵਨ ਕਰਨ ਨਾਲ ਬਜਟ ਠੀਕ ਰਹੇਗਾ ਅਤੇ ਕਿਸੇ ਪ੍ਰਕਾਰ ਦੀ ਅੜਚਣ ਪੈਦਾ ਨਹੀਂ ਹੋਵੇਗੀ। ਇਸ ਤੋਂ ਪਹਿਲਾਂ ਦੇਸ਼ ਦੇ ਇਕ ਮੈਂਬਰ ਲੋਕ ਸਭਾ ਨੇ ਬਿਆਨ ਦਿੰਦਿਆਂ ਕਿਹਾ ਕਿ ' ਦੇਸ਼ ਦੀ ਵਿਗੜੀ ਆਰਥਿਕ ਹਾਲਤ ਨੂੰ ਸੁਧਾਰਨ ਲਈ ਨੋਟਾਂ ਉਪਰ ਲਕਸ਼ਮੀ ਦੀ ਤਸਵੀਰ ਛਾਪ ਦਿੱਤੀ ਜਾਣੀ ਚਾਹੀਦੀ ਹੈ।' ਇਹ ਸੱਭ ਗੱਲਾਂ ਲੋਕਾਂ ਨੂੰ ਅੰਧ ਵਿਸ਼ਵਾਸ਼ਾਂ ਵਿਚ ਧੱਕਣ ਲਈ ਚਾਲਾਂ ਹਨ, ਤਾਂ ਜੋ ਉਹ ਸਹੀ ਨੂੰ ਸਹੀ ਅਤੇ ਗਲਤ ਨੂੰ ਗਲਤ ਕਹਿਣ ਲਈ ਸੋਚ ਹੀ ਨਾ ਸਕਣ।

ਬੁੱਧੀਜੀਵੀਆਂ ਦਾ ਕਹਿਣਾ ਹੈ ਜਦੋਂ ਮਨੁੱਖ ਪੈਦਾ ਹੁੰਦਾ ਹੈ ਤਾਂ ਕਿਹੜਾ ਹਵਨ ਯੱਗ ਕੀਤਾ ਜਾਂਦਾ ਹੈ, ਕਿਹੜਾ ਮਹੂਰਤ ਕੱਢਿਆ ਜਾਂਦਾ ਹੈ? ਮੌਤ ਵੇਲੇ ਕਿਹੜਾ ਮਹੂਰਤ ਕੀਤਾ ਜਾਂਦਾ ਹੈ? ਫਿਰ ਕੋਈ ਕੰਮ ਕਰਨ ਲਈ ਮਹੂਰਤ ਜਾਂ ਹਵਨ ਜਰੂਰੀ ਹਨ? ਜਦੋਂ ਅਸੀਂ ਰਿਸ਼ਵਤਾਂ ਖਾਂਦੇ ਹਾਂ, ਲੋਕਾਂ ਨਾਲ ਠੱਗੀਆਂ ਮਾਰਦੇ ਹਾਂ, ਦੇਸ਼ ਦੇ ਲੋਕਾਂ ਦੇ ਖੂਨ ਪਸੀਨੇ ਦੀ ਕੀਤੀ ਕਮਾਈ ਨਾਲ ਦਮੜੀ ਦਮੜੀ ਜੋੜ ਕੇ ਔਖੇ ਸਮੇਂ ਲਈ  ਬੈਂਕਾਂ ਵਿੱਚ ਜੋ ਪੂੰਜੀ ਰੱਖੀ ਹੂੰਦੀ ਹੈ, ਜਦੋਂ ਦੇਸ਼ ਦੇ ਵੱਡੇ ਵੱਡੇ ਸਰਮਾਏਦਾਰ ਕਰਜੇ ਦੇ ਰੂਪ ਵਿਚ ਲੈ ਕੇ ਡਕਾਰ ਜਾਂਦੇ ਹਨ, ਉਸ ਵੇਲੇ ਕਿਹੜਾ ਮਹੂਰਤ ਕੱਢਿਆ ਹੁੰਦਾ ਹੈ, ਕਿਹੜਾ ਹਵਨ ਹੁੰਦਾ ਹੈ। ਵਿਦੇਸ਼ਾਂ ਦੀਆਂ ਬੈਂਕਾਂ ਵਿਚ ਪਿਆ ਦੇਸ਼ ਦਾ ਧਨ, ਵੱਡੇ ਵੱਡੇ ਸਰਮਾਏਦਾਰਾਂ ਵਲੋਂ ਬੈਂਕਾਂ ਦਾ ਮਾਰਿਆ ਧਨ, ਵਾਪਸ ਲਿਆਉਣ ਨਾਲ ਦੇਸ਼ ਦੀ ਆਰਥਿਕ ਹਾਲਤ ਵਿਚ ਸੁਧਾਰ ਆਉਣਾ ਹੈ, ਨਾ ਕਿ ਹਵਨ ਕਰਨ ਨਾਲ ਕੋਈ ਫਰਕ ਪੈਣ  ਦੀ ਸੰਭਾਵਨਾ ਹੈ। ਵੱਡੇ ਵੱਡੇ ਪ੍ਰਾਜੈਕਟਾਂ ਵਿਚੋਂ ਕਮਿਸ਼ਨ ਸਿਸਟਮ, ਰਿਸ਼ਵਤਖੋਰੀ, ਭ੍ਰਿਸ਼ਟਾਚਾਰੀ, ਬੇਈਮਾਨੀ ਅਤੇ ਠੱਗੀਠੋਰੀ ਨੂੰ ਬੰਦ ਕਰਕੇ ਹੀ ਦੇਸ਼ ਦੀ ਆਰਥਿਕ ਹਾਲਤ ਵਿਚ ਸੁਧਾਰ ਹੋ ਸਕਦਾ ਹੈ। ਦੇਸ਼ ਅਤੇ ਦੇਸ਼ ਵਾਸੀਆਂ ਦੀ ਆਰਥਿਕ ਹਾਲਤ ਵਿਚ ਸੁਧਾਰ ਕਰਨ ਲਈ ਹਵਨ ਯੱਗ  ਕਰਨ, ਪਾਠ ਪੂਜਾ ਕਰਨ ਜਾਂ ਧਾਰਮਿਕ ਸਥਾਨਾਂ 'ਤੇ ਮੱਥੇ ਟੇਕਣ ਨਾਲ ਨਹੀਂ ਸਗੋਂ ਦੇਸ਼ ਅਤੇ ਲੋਕ ਹਿੱਤ ਵਿੱਚ ਢੁੱਕਵੀਂਆ ਅਤੇ ਪ੍ਰਭਾਵਸ਼ਾਲੀ ਯੋਜਨਾਵਾਂ ਦੀ ਵਿਉਂਤਬੰਦੀ ਕਰਕੇ ਅਤੇ ਫਿਰ ਉਨ੍ਹਾਂ ਨੂੰ ਅਮਲੀ ਜਾਮਾ ਪਹਿਨਾਕੇ ਹੀ ਦੇਸ਼ ਅਤੇ ਦੇਸ਼ ਦੇ ਲੋਕਾਂ ਨੂੰ ਆਰਥਿਕ ਮੰਦਹਾਲੀ ਵਿਚੋਂ ਬਾਹਰ ਕੱਢਿਆ ਜਾ ਸਕਦਾ ਹੈ। ਅੰਧ ਵਿਸ਼ਵਾਸ਼ ਹਰ ਵਾਪਰੀ ਘਟਨਾ ਨੂੰ ਰੱਬ ਦਾ ਭਾਣਾ ਮੰਨਣ ਲਈ ਸੋਚ ਬਣਾ ਦਿੰਦੇ ਹਨ ਜਦ ਕਿ ਵਿਗਿਆਨਿਕ ਅਤੇ ਤਰਕਸ਼ੀਲਤਾ ਅਧਾਰਿਤ ਸੋਚ ਵਾਪਰੀ ਹਰ ਚੰਗੀ ਅਤੇ ਮਾੜੀ ਘਟਨਾ ਪਿੱਛੇ ਕਾਰਨਾਂ ਨੂੰ ਲੱਭਣ ਲਈ ਮਜਬੂਰ ਕਰਦੀ ਹੈ ਅਤੇ ' ਚੱਲ ਹਊ' ਨਹੀਂ ਕਹਿੰਦੀ, ਇਸ ਲਈ ਹਰ ਵਿਅਕਤੀ ਨੂੰ ਵਿਗਿਆਨਕ ਸੋਚ ਦਾ ਧਾਰਨੀ ਬਣਨਾ ਚਾਹੀਦਾ ਹੈ। ਸਾਡੇ ਦੇਸ਼ ਦੇ ਹੁਕਮਰਾਨਾਂ ਦੀ ਹਮੇਸ਼ਾ ਇਹ ਧਾਰਨਾ ਰਹੀ ਹੈ ਕਿ ਲੋਕਾਂ ਨੂੰ ਵਹਿਮਾਂ ਭਰਮਾਂ ਅਤੇ ਅੰਧਵਿਸ਼ਵਾਸਾਂ ਵਿਚ ਪਾ ਰੱਖਿਆ ਜਾਵੇ ਤਾਂ ਜੋ ਉਨ੍ਹਾਂ ਦੀ ਸੋਚ ਖੂੰਢੀ ਬਣੀ ਰਹੇ ਅਤੇ ਰਾਜ ਮਨਮਰਜੀ ਨਾਲ ਚਲਾਇਆ ਜਾ ਸਕੇ। 

ਸੁਖਦੇਵ ਸਲੇਮਪੁਰੀ

 

13 ਜਨਵਰੀ 1849 ਦਾ ਇਤਿਹਾਸ

13 ਜਨਵਰੀ ਦਾ ਦਿਹਾੜਾ ਲੋਹੜੀ ਤੋਂ ਿੲਲਾਵਾ ਹੋਰ ਵੀ ਬਹੁਤ ਵੱਡਾ ਿੲਤਿਹਾਸ ਆਪਣੇ ਵਿੱਚ ਸਮੋਈ ਬੈਠਾ , ਪਰ ਅਫ਼ਸੋਸ ਪੰਜਾਬੀਆ ਦਾ ਵੱਡਾ ਹਿੱਸਾ ਿੲਸ ਿੲਤਿਹਾਸ ਤੋਂ ਅਣਜਾਣ ਹੈ !

ਮਾਣਮੱਤਾ ਇਤਿਹਾਸ 22 ਨਵੰਬਰ 1848 ਨੂੰ ਰਾਮਨਗਰ ਵਿੱਚ ਆਪਣੇ ਸੈਂਕੜੇ ਫ਼ੌਜੀ ਤੇ ਕੁਝ ਚੋਟੀ ਦੇ ਜਰਨੈਲ ਮਰਵਾਕੇ ਅੰਗਰੇਜ਼ਾਂ ਨੇ ਇਕ ਵਾਰ ਫਿਰ ਸਿੱਖਾਂ ਨਾਲ ਲੜਾਈ ਲੜਨ ਦਾ ਫੈਸਲਾ ਕੀਤਾ ! 

13 ਜਨਵਰੀ 1849 ਚੇਲਿਆਂਵਾਲਾ ਪਿੰਡ ਵਿੱਚ ਦੋਵੇਂ ਫੌਜਾਂ ਫਿਰ ਆਹਮੋ-ਸਾਹਮਣੇ ਆਣ ਖੜੀਆਂ ! ਸ ਚਤਰ ਸਿੰਘ ਅਤੇ ਸ ਸ਼ੇਰ ਸਿੰਘ ਅਟਾਰੀਵਾਲਾ ਦੀ ਕਮਾਂਡ ਹੇਠ ਖਾਲਸਾ ਫੌਜਾਂ ਮੈਦਾਨ ਵਿੱਚ ਉਤਰੀਆਂ ! ਪੰਜਾਬ ਉਤੇ ਗੋਰਿਆਂ ਦੇ ਕਬਜ਼ੇ ਨੂੰ ਲੈਕੇ ਸਿੱਖਾਂ ਵਿੱਚ ਐਨਾ ਗ਼ੁੱਸਾ ਸੀ ਕਿ ਉਹ ਐਨੇ ਰੋਹ ਵਿੱਚ ਆਕੇ ਲੜੇ ਕਿ ਿੲਹ ਲੜਾਈ ਆਪਣਾ ਵੱਖਰਾ ਿੲਤਹਾਸ ਸਿਰਜ ਗਈ ! ਿੲਸ ਲੜਾਈ ਵਿੱਚ ਗੋਰਿਆਂ ਦਾ ਸੱਭ ਵੱਧ ਜਾਨੀ ਤੇ ਮਾਲੀ ਨੁਕਸਾਨ ਹੋਿੲਆ ! 

ਦੋ ਹਜਾਰ ਤੋਂ ਵੱਧ ਫ਼ੌਜੀ ਤੇ ਇੱਕ ਸੌ ਤੋਂ ਵੱਧ ਅਫਸਰ ਮਰਵਾਕੇ ਅੰਗਰੇਜ਼ ਿੲਹ ਲੜਾਈ ਹਾਰ ਗਏ ! 

ਅੰਗਰੇਜ਼ਾਂ ਦੇ ਆਪਣੇ ਿੲਤਿਹਾਸਕਾਰ ਤੇ ਜਰਨੈਲ ਆਪ ਲਿਖਦੇ ਹਨ ਿਕ ਚੇਲਿਆਂਵਾਲਾ ਦੀ ਲੜਾਈ ਉਸ ਸਮੇਂ ਦੀ ਸਭ ਤੋਂ ਤਬਾਹਕੁਨ ਲੜਾਈ ਸੀ , ਜੇ ਸਿੱਖ ਿੲੱਕ ਲੜਾਈ ਹੋਰ ਿੲਸੇ ਜਾਹੋ-ਜਲਾਲ ਨਾਲ ਲੜ ਜਾਂਦੇ ਤਾਂ ਬਰਤਾਨੀਆ ਹਕੂਮਤ ਫੇਰ ਕਦੇ ਪੰਜਾਬ ਵੱਲ ਮੂੰਹ ਨਾ ਕਰਦੀ ! ਜਰਨੈਲ ਥਕਵਿਲ ਤਾਂ ਿੲਥੋ ਤੱਕ ਲਿਖਦਾ ਕਿ ਉਸਨੂੰ ਨਹੀਂ ਲਗਦਾ ਕਿ ਉਸਦਾ ਕੋਈ ਵੀ ਸਿਪਾਹੀ ਿੲਸ ਜੰਗ ਵਿਚੋ ਬਚਿਆ ਹੋਊਗਾ ! 

ਪਰ ਅਫ਼ਸੋਸ ਬਾਦ ਵਿੱਚ ਗ਼ਦਾਰ ਆਪਣੀਆਂ ਚਾਲਾਂ ਚੱਲਣ ਵਿੱਚ ਕਾਮਯਾਬ ਹੋ ਗਏ ਅਤੇ ਸਿੱਖ ਰਾਜ ਜਾਂਦਾ ਰਿਹਾ ! 

-ਅਮਨਜੀਤ ਸਿੰਘ ਖਹਿਰਾ

ਸਲੇਮਪੁਰੀ ਦੀ ਚੂੰਢੀ - ਆਹ! ਸਾਡੀ ਲੋਹੜੀ 

ਆਹ! ਸਾਡੀ ਲੋਹੜੀ 

ਸਾਡੇ ਵਿੱਦਿਅਕ ਅਦਾਰਿਆਂ ਵਿੱਚ ਅਕਸਰ ਪੜ੍ਹਾਇਆ ਜਾਂਦਾ ਹੈ, ਕਿ ਭਾਰਤ ਤਿਉਹਾਰਾਂ ਅਤੇ ਮੇਲਿਆਂ ਦਾ ਦੇਸ਼ ਹੈ, ਜਿੱਥੇ ਹਰ ਰੋਜ ਕੋਈ ਨਾ ਕੋਈ ਤਿਉਹਾਰ ਜਾਂ ਮੇਲਾ ਜਰੂਰ ਮਨਾਇਆ ਜਾਂਦਾ ਹੈ, ਅਤੇ ਇਸੇ ਕਰਕੇ ਇਥੇ ਸਰਕਾਰੀ ਦਫਤਰਾਂ ਵਿੱਚ ਛੁੱਟੀਆਂ ਦੀ ਵੀ ਸੁੱਖ ਨਾਲ ਬਹੁਤ ਭਰਮਾਰ ਰਹਿੰਦੀ ਹੈ। ਅਸੀਂ ਸਮਾਜ ਜਾਂ ਦੇਸ਼ ਵਿੱਚ ਮਨਾਏ ਜਾ ਰਹੇ ਤਿਉਹਾਰਾਂ /ਮੇਲਿਆਂ ਦੇ ਪਿਛੋਕੜ ਨੂੰ ਜਾਨਣ ਜਾਂ  ਸਮਝਣ ਦੀ ਸ਼ਾਇਦ ਛੇਤੀ ਕਰਕੇ ਕੋਸ਼ਿਸ਼ ਹੀ ਨਹੀਂ ਕਰਦੇ , ਸਗੋਂ ਲਕੀਰ ਦੇ ਫਕੀਰ ਬਣ ਕੇ ਮਨਾਈ ਜਾ ਰਹੇ ਹਾਂ,ਜਿਸ ਕਰਕੇ ਦੇਸ਼ /ਸਮਾਜ ਵਿੱਚ ਆਏ ਦਿਨ ਮਨਾਏ ਜਾਣ ਵਾਲੇ ਤਿਉਹਾਰਾਂ /ਮੇਲਿਆਂ ਕਾਰਨ ਭੋਲੇ ਭਾਲੇ ਲੋਕਾਂ ਦੀ ਸ਼ਰੇਆਮ ਆਰਥਿਕ ਲੁੱਟ ਖਸੁੱਟ ਦਾ ਸਿਲਸਿਲਾ ਲਗਾਤਾਰ ਜਾਰੀ ਰਹਿੰਦਾ ਹੈ,ਜਦੋਂਕਿ ਇਸ ਦੇ ਉਲਟ ਵਪਾਰੀ/ ਦੁਕਾਨਦਾਰ ਕਮਾਈ ਕਰਨ ਵਿੱਚ ਰੁੱਝੇ ਰਹਿੰਦੇ ਹਨ। ਸੱਚ ਇਹ ਹੈ ਕਿ ਇਥੇ ਮਨਾਏ ਜਾ ਰਹੇ  ਤਿਉਹਾਰਾਂ /ਮੇਲਿਆਂ ਵਿਚੋਂ ਬਹੁਤੇ ਇਤਿਹਾਸਿਕ ਨਾ ਹੋ ਮਿਥਿਹਾਸਿਕ ਹਨ,ਸਿਰਫ ਸ਼ੈਤਾਨ ਲੋਕਾਂ ਨੇ ਆਪਣੇ ਵਪਾਰ ਨੂੰ ਚੱਲਦਾ ਰੱਖਣ ਲਈ ਤਿਉਹਾਰਾਂ / ਮੇਲਿਆਂ ਦੀ ਲੜੀ ਚਲਾਈ ਹੋਈ ਹੈ। 

   ਅੱਜ ਦੇਸ਼ ਵਿੱਚ ਲੋਹੜੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਆਮ ਤੌਰ 'ਤੇ ਦੇਸ਼ ਵਿੱਚ ਸਦੀਆਂ ਤੋਂ ਮੁੰਡਾ ਜੰਮਣ ਦੀ ਖੁਸ਼ੀ ਵਿਚ ਲੋਹੜੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ, ਜਿਸ ਦਾ ਸਿੱਟਾ ਇਹ ਨਿਕਲਿਆ ਕਿ ਅੱਜ ਸਮਾਜ ਵਿੱਚ ਮੁੰਡੇ ਦੀ ਲਾਲਸਾ ਕਰਕੇ ਕੁੜੀਆਂ ਨੂੰ ਮਾਰਨ ਲਈ ਮਾਵਾਂ ਦੀਆਂ ਕੁੱਖਾਂ ਵਿੱਚ ਮੜੀਆਂ ਬਣਾ ਕੇ ਰੱਖ ਦਿੱਤੀਆਂ ਹਨ। ਹੁਣ ਜਦੋਂ ਸਮਾਜ ਵਿੱਚ ਸਮਾਜਿਕ ਤਾਣਾ ਬਾਣਾ ਵਿਗੜਨ ਲੱਗ ਪਿਆ ਤਾਂ ਅਸੀਂ ਆਪਣੀ ਮਾਨਸਿਕਤਾ ਨੂੰ ਬਦਲਾਉਣ ਦੀ ਬਿਜਾਏ  ਕੁੜੀਆਂ ਦੀ ਲੋਹੜੀ ਮਨਾਉਣ ਵਲ ਨੂੰ ਤੁਰ ਪਏ ਹਾਂ। ਲੋਹੜੀ ਮਨਾਉਣ ਲਈ ਅਸੀਂ ਅੱਡੀਆਂ ਚੁੱਕ ਕੇ ਖਰਚ ਕਰ ਰਹੇ ਹਾਂ। ਲੋਹੜੀ ਦੇ ਮੌਕੇ ਅਸੀਂ ਲੱਖਾਂ ਕੁਵਿੰਟਲ ਤਿਲ ਅੱਗ ਵਿੱਚ ਸਾੜਕੇ ਬਰਬਾਦ ਕਰ ਦਿੰਦੇ ਹਾਂ, ਹਾਲਾਂ ਕਿ ਤਿਲ ਖਾਣੇ ਚਾਹੀਦੇ ਹਨ, ਕਿਉਂਕਿ ਇਹ ਸਿਹਤ ਲਈ ਬਹੁਤ ਗੁਣਕਾਰੀ ਹਨ। ਇਸ ਦਿਨ ਧੂਣੀਆਂ ਜਲਾਕੇ ਲੱਖਾਂ ਟਨ ਲੱਕੜਾਂ ਜਾਲ ਕੇ ਸੁਆਹ ਕਰ ਦਿੰਦੇ ਹਾਂ,ਜਦੋਂ ਕਿ ਇਕ ਪਾਸੇ ਅਸੀਂ ਰੁੱਖਾਂ ਦੀ ਅੰਧਾਧੁੰਦ ਹੋ ਰਹੀ ਕਟਾਈ ਨੂੰ ਲੈ ਕੇ ਡੌਂਡੀ ਪਿੱਟ ਰਹੇ ਹਾਂ, ਵਾਤਾਵਰਣ ਵਿੱਚ ਧੂੰਏਂ ਕਾਰਨ ਵੱਧ ਰਹੇ ਪ੍ਰਦੂਸ਼ਣ ਨੂੰ ਰੋਕਣ ਲਈ ਵੱਡੇ ਵੱਡੇ ਪ੍ਰਾਜੈਕਟ ਤਿਆਰ ਕਰ ਰਹੇ ਹਾਂ, ਪਰ ਜਾਪਦਾ ਹੈ ਕਿ ਅਸੀਂ ਸਿਰਫ ਨਾਟਕ ਹੀ ਕਰ ਰਹੇ ਹਾਂ। ਲੋਹੜੀ ਵਾਲੇ ਦਿਨ ਸਾਡੇ ਦੇਸ਼ ਵਿੱਚ ਇਸ ਤਰ੍ਹਾਂ ਦੀ ਪਤੰਗਬਾਜੀ ਚੱਲਦੀ ਹੈ, ਜਿਹੜੀ ਕੋਠਿਆਂ 'ਤੇ ਟੱਪਦਿਆਂ ਅਤੇ ਸੜਕਾਂ 'ਤੇ ਦੌੜਦਿਆਂ ਪਤੰਗ ਲੁੱਟਣ ਦੀ ਲਾਲਸਾ ਜਾਂ ਤਾਂ ਕਈਆਂ ਦੀ ਜਾਨ ਲੈ ਲੈਂਦੀ ਹੈ ਜਾਂ ਫਿਰ ਕਈਆਂ ਨੂੰ ਹਸਪਤਾਲ ਪਹੁੰਚਾ ਦਿੰਦੀ ਹੈ। ਲੋਹੜੀ ਵਾਲੇ ਦਿਨ ਕਈ ਵਿਅਕਤੀ ਸ਼ਰਾਬ ਦੇ ਠੇਕੇਦਾਰਾਂ ਦੇ ਘਰ ਭਰ ਦਿੰਦੇ ਹਨ, ਕਈ ਜਣੇ ਲੜਾਈ, ਝਗੜੇ ਕਰਕੇ ਜੇਲ੍ਹ ਦੀ ਹਵਾ ਵੀ ਖਾ ਲੈਂਦੇ ਹਨ। ਇਹ ਹੈ, ਸਾਡਾ ਲੋਹੜੀ ਦਾ ਤਿਉਹਾਰ! 

ਬਾਕੀ ਰਹੀ, ਦੁੱਲੇ ਭੱਟੀ ਦੀ ਕਹਾਣੀ, ਦੇ ਬਾਰੇ ਕੁਝ ਵੀ ਕਹਿਣਾ ਮੁਸ਼ਕਿਲ ਹੈ ਕਿ ਕੀ ਇਹ ਕਹਾਣੀ ਇਤਿਹਾਸਿਕ ਹੈ ਜਾਂ ਮਿਥਿਹਾਸਿਕ ਹੈ,ਜਿਸ ਦੇ ਸੰਦਰਭ ਵਿੱਚ ਅਸੀਂ ਲੋਹੜੀ ਮਨਾਉਂਦੇ ਹਾਂ! 

 -ਸੁਖਦੇਵ ਸਲੇਮਪੁਰੀ 

 

ਸਲੇਮਪੁਰੀ ਦੀ ਚੂੰਢੀ - ਸਤਿਯੁੱਗ ਬਨਾਮ ਕਲਯੁੱਗ! 

ਸਤਿਯੁੱਗ ਬਨਾਮ ਕਲਯੁੱਗ! 

ਜਦੋਂ ਵੀ ਸਮਾਜ ਵਿੱਚ ਕੋਈ ਮਾੜਾ /ਮੰਦਭਾਗੀ ਘਟਨਾ ਵਾਪਰਦੀ ਹੈ ਤਾਂ ਸ਼ਰਾਰਤੀ ਅਤੇ ਸ਼ੈਤਾਨ ਲੋਕ ਇਨ੍ਹਾਂ  ਘਟਨਾਵਾਂ ਨੂੰ ਕੁਦਰਤੀ ਘਟਨਾਵਾਂ ਦਾ ਨਾਂ ਦੇ ਕੇ ਆਖਣ ਲੱਗ ਜਾਂਦੇ ਹਨ ਕਿ ਇਹ ਇਸ ਕਰਕੇ ਮਾੜਾ ਵਾਪਰ ਰਿਹਾ ਹੈ ਕਿਉਂਕਿ 'ਕਲਯੁੱਗ ' ਹੈ। ਜਦੋਂ ਕਿ ਸਮਾਜ ਵਿੱਚ ਵਾਪਰੀ ਰਹੀ ਜਾਂ ਵਾਪਰੀ ਘਟਨਾ /ਦੁਰਘਟਨਾ ਦੀ ਨਿਖੇਧੀ ਕਰਨਾ ਬਹੁਤ ਜ਼ਰੂਰੀ ਹੈ ਤਾਂ ਜੁ ਭਵਿੱਖ ਵਿੱਚ ਵਾਪਰਨ ਵਾਲੀਆਂ ਸੰਭਾਵੀ ਮੰਦ-ਭਾਗੀਆਂ ਘਟਨਾਵਾਂ ਤੋਂ ਬਚਾਅ ਲਈ ਸਮਾਜ ਨੂੰ ਜਾਗਰੂਕ ਕੀਤਾ ਜਾ ਸਕੇ। 

      ਚੱਲ ਰਹੇ ਅਜੋਕੇ ਯੁੱਗ ਨੂੰ ਸ਼ੈਤਾਨ ਲੋਕ 'ਕਲਯੁੱਗ ' ਦਾ ਨਾਂ ਦੇ ਕੇ ਭੰਡਦੇ ਰਹਿੰਦੇ ਹਨ, ਹਾਲਾਂ ਕਿ ਅਜੋਕਾ ਯੁੱਗ ' ਵਿਗਿਆਨ ਅਤੇ ਤਕਨਾਲੌਜੀ ' ਦਾ ਯੁੱਗ ' ਹੋਣ ਕਰਕੇ 'ਸਤਿਯੁੱਗ ' ਹੈ। ਜਦੋਂ ਕਿ ਭਾਰਤ ਦੇ ਲੋਕਾਂ  ਖਾਸ ਕਰਕੇ ਦਲਿਤਾਂ, ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਜਾਤੀਆਂ ਅਤੇ ਅੌਰਤਾਂ ਲਈ ਸਤਿਯੁੱਗ ਹੈ,ਕਿਉਂਕਿ ਦੇਸ਼ ਵਿੱਚ ਇੱਕ ਸਮਾਂ ਉਹ ਵੀ ਸੀ, ਜਦੋਂ ਉੱਕਤ ਦਰਸਾਏ ਵਰਗ ਗੁਲਾਮੀ ਅਤੇ ਨਰਕ ਭਰਿਆ ਜੀਵਨ ਜਿਉਣ ਲਈ ਮਜਬੂਰ ਸਨ,ਦਲਿਤਾਂ ਦਾ ਜੀਵਨ ਪਸ਼ੂਆਂ ਵਰਗਾ ਹੁੰਦਾ ਸੀ।        

      ਸਾਡੇ ਦੇਸ਼ ਵਿੱਚ ਸ਼ਰਾਰਤੀ ਲੋਕਾਂ ਨੇ ਸਮੇਂ ਨੂੰ ਚਾਰ ਯੁੱਗਾਂ ਵਿਚ ਵੰਡਿਆ ਹੋਇਆ ਹੈ ਜਦੋਂ ਕਿ ਸੰਸਾਰ ਦੇ ਹੋਰ ਦੇਸ਼ਾਂ ਵਿਚ ਸ਼ਾਇਦ ਅਜਿਹਾ ਕੁਝ ਵੀ ਨਹੀਂ ਹੈ। ਸ਼ਰਾਰਤੀ ਲੋਕਾਂ ਦਾ ਕਹਿਣਾ ਹੈ ਇਸ ਵੇਲੇ ਕਲਯੁੱਗ ਦਾ ਪਹਿਰਾ ਹੈ, ਇਸ ਤੋਂ ਪਹਿਲਾਂ ਇਥੇ ਸਤਿਯੁੱਗ, ਦੁਆਪਰ ਯੁੱਗ, ਅਤੇ ਤਰੇਤਾ ਯੁੱਗ ਦਾ ਪਹਿਰਾ ਰਿਹਾ ਹੈ। ਸ਼ਰਾਰਤੀ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ 'ਕਲਯੁੱਗ ਦੀ ਉਮਰ ਵੀ ਬਹੁਤ ਲੰਮੀ ਹੈ! 

ਜਿਹੜੇ ਲੋਕ ਇਸ ਯੁੱਗ ਨੂੰ ਕਲਯੁੱਗ ਦਾ ਨਾਂ ਦਿੰਦੇ ਹਨ ਅਸਲ ਵਿੱਚ ਉਨ੍ਹਾਂ ਲਈ ਉਹ ਸਮਾਂ ਸਤਿਯੁੱਗ ਸੀ, ਜਦੋਂ ਕੇਵਲ ਬ੍ਰਾਹਮਣ ਹੀ ਪੜ੍ਹ ਲਿਖ ਸਕਦਾ ਸੀ,ਕਿਉਂਕ  ਬ੍ਰਾਹਮਣ ਜੋ ਬੋਲਦਾ ਸੀ, ਜੋ ਲਿਖਦਾ ਸੀ, ਉਸ ਨੂੰ ਸੱਚ ਮੰਨ ਕੇ ਸਤਿ ਵਚਨ ਕਿਹਾ ਜਾਂਦਾ ਸੀ, ਉਸ ਦੀ ਹਰ ਗੱਲ ਰੱਬੀ ਹੁਕਮ ਹੁੰਦਾ ਸੀ। ਇਸ ਕਰਕੇ ਉਸ ਸਮੇਂ ਨੂੰ ਸਤਿਯੁੱਗ ਕਿਹਾ ਜਾਂਦਾ ਸੀ। ਇਸ ਪਿਛੋਂ ਦੇਸ਼ ਵਿੱਚ ਦੁਆਪਰ ਯੁੱਗ ਸ਼ੁਰੂ ਹੋਇਆ ਜਦੋਂ ਬ੍ਰਾਹਮਣ ਦੇ ਨਾਲ ਨਾਲ ਚੋਰੀ ਚੋਰੀ ਖੱਤਰੀਆਂ ਨੇ ਵੀ ਪੜ੍ਹਣਾ, ਲਿਖਣਾ ਸ਼ੁਰੂ ਕਰ ਦਿੱਤਾ।  ਜਦੋਂ ਬ੍ਰਾਹਮਣ ਅਤੇ ਖੱਤਰੀ ਦੋਵੇਂ ਪੜ੍ਹਨ ਲਿਖਣ ਲੱਗ ਪਏ ਤਾਂ ਉਸ ਸਮੇਂ ਨੂੰ ' ਦੁਆਪਰ ਯੁੱਗ ' ਦਾ ਨਾਂ ਦਿੱਤਾ ਗਿਆ। ਇਸ ਪਿਛੋਂ ਤੀਜਾ ਯੁੱਗ ਸ਼ੁਰੂ ਹੋਇਆ, ਜਿਸ ਨੂੰ ' ਤਰੇਤਾ ਯੁੱਗ ' ਦਾ ਨਾਂ ਦਿੱਤਾ ਗਿਆ। ਜਦੋ ਬ੍ਰਾਹਮਣ ਅਤੇ ਖੱਤਰੀ ਦੇ ਨਾਲ ਨਾਲ ਵੈਸ਼  ਵਰਗ ਨੇ ਪੜ੍ਹਣਾ,ਲਿਖਣਾ ਸ਼ੁਰੂ ਕਰ ਦਿੱਤਾ ਤਾਂ ਸ਼ਰਾਰਤੀਆਂ ਨੇ ਉਸ ਸਮੇਂ ਨੂੰ 'ਤਰੇਤਾ ਯੁੱਗ ' ਦਾ ਨਾਂ ਦੇ ਦਿੱਤਾ,ਭਾਵ ਬ੍ਰਾਹਮਣ, ਖੱਤਰੀ ਅਤੇ ਵੈਸ਼ ਤਿੰਨਾਂ ਦੀ ਪੜਾਈ ਲਿਖਾਈ ਇੱਕਠੀ ਹੋਣ 'ਤੇ ਉਹ ਸਮਾਂ 'ਤਰੇਤਾ ਯੁੱਗ ' ਬਣ ਗਿਆ। 

ਇਸ ਪਿਛੋਂ ਕਲਯੁੱਗ ਦੀ ਵਾਰੀ ਆਈ, ਜੋ ਇਸ ਵੇਲੇ ਚੱਲ ਰਿਹਾ ਹੈ। ਇਸ ਯੁੱਗ ਵਿੱਚ ਬ੍ਰਾਹਮਣ, ਖੱਤਰੀ, ਅਤੇ ਵੈਸ਼ ਦੇ ਨਾਲ ਨਾਲ ਸ਼ੂਦਰਾਂ ਜਿੰਨ੍ਹਾਂ ਵਿੱਚ ਪੱਛੜੀਆਂ ਜਾਤੀਆਂ ਵੀ ਸ਼ਾਮਿਲ ਹਨ, ਨੇ ਪੜ੍ਹਣਾ ਲਿਖਣਾ ਸ਼ੁਰੂ ਕਰ ਦਿੱਤਾ, ਜਿਸ ਕਰਕੇ ਸ਼ਰਾਰਤੀ ਲੋਕਾਂ ਨੇ ਇਸ ਨੂੰ 'ਕਲਯੁੱਗ ' ਦਾ ਨਾਂ ਦੇ ਕੇ ਭੰਡਣਾ ਸ਼ੁਰੂ ਕਰ ਦਿੱਤਾ ਹੈ,ਕਿਉਂਕਿ ਉਪਰਲੇ ਤਿੰਨਾਂ ਯੁੱਗਾਂ ਵਿਚ ਦਲਿਤ /ਸ਼ੂਦਰਾਂ ਦੇ ਪੜ੍ਹਨ -ਲਿਖਣ ਉਪਰ ਮੁਕੰਮਲ ਰੋਕ ਲਗਾਈ ਹੋਈ ਸੀ। 

ਭਾਰਤ ਵਿੱਚ ਅਜੋਕਾ ਯੁੱਗ 'ਭਾਰਤੀ ਸੰਵਿਧਾਨ ਦਾ ਯੁੱਗ ' ਹੋਣ ਕਰਕੇ 'ਸਤਿਯੁੱਗ' ਹੈ ! ਜਦੋਂ ਕਿ ਸ਼ਰਾਰਤੀ ਅਤੇ ਚਲਾਕ ਦੇਸ਼ ਵਿਚ ਮੁੜ 'ਮਨੂ -ਸਿਮਰਤੀ ' ਦਾ ਸੰਵਿਧਾਨ ਲਾਗੂ ਕਰਨ ਲਈ ਛੜਯੰਤਰ ਘੜ ਰਹੇ ਹਨ। ਭਾਰਤੀ ਸੰਵਿਧਾਨ ਔਰਤਾਂ ਨੂੰ ਮਰਦਾਂ ਦੇ ਬਰਾਬਰ ਹੱਕ ਦਿੰਦਾ ਹੈ, ਸਾਰੀਆਂ ਅਖੌਤੀ ਜਾਤਾਂ -ਕੁਜਾਤਾਂ ਅਤੇ ਧਰਮਾਂ ਨੂੰ ਬਰਾਬਰ ਸਮਝਕੇ ਸਤਿਕਾਰ ਦਿੰਦਾ ਹੈ ਜਦੋਂ ਕਿ ਮਨੂੰ ਸਿਮਰਤੀ ਦਾ ਸੰਵਿਧਾਨ ਸਮਾਜ ਵਿੱਚ ਜਾਤੀਵਾਦ ਪੈਦਾ ਕਰਨ ਨੂੰ ਆਖਦਾ ਹੈ, ਅੌਰਤਾਂ ਨੂੰ ਅਜਾਦੀ ਦੇਣ ਤੋਂ ਰੋਕਦਾ ਹੈ। ਮਨੂੰ ਸਿਮਰਤੀ ਦਾ ਸੰਵਿਧਾਨ ਸਮਾਜ ਵਿੱਚ ਧਰਮ ਦੇ ਨਾਂ 'ਤੇ ਲੜਾਉਣ, ਦਲਿਤਾਂ ਦੇ ਕੰਨਾਂ ਵਿੱਚ ਸਿੱਕੇ ਢਾਲ ਕੇ ਪਾਉਣ ਲਈ ਸੰਦੇਸ਼ ਦਿੰਦਾ ਹੈ। ਸ਼ਰਾਰਤੀ ਲੋਕਾਂ ਨੂੰ 'ਭਾਰਤੀ ਸੰਵਿਧਾਨ 'ਹਜ਼ਮ ਨਹੀਂ ਹੈ, ਇਸ ਕਰਕੇ ਉਹ ਇਸ ਦੀ ਹੋਂਦ ਨੂੰ ਖਤਮ ਕਰਨ ਲਈ ਤਰਲੋਮੱਛੀ ਹੋ ਰਹੇ ਹਨ। ਹੁਣ ਦੇਸ਼ ਦੇ 80 ਫੀਸਦੀ ਲੋਕਾਂ ਨੇ ਵੇਖਣਾ ਹੈ ਕਿ ਉਨ੍ਹਾਂ ਨੇ 20 ਫੀਸਦੀ ਲੋਕਾਂ ਦੀ ਗੱਲ ਮੰਨ ਕੇ ਦੇਸ਼ ਵਿੱਚ ਮੁੜ ਕਲਯੁੱਗ ਲਿਆਉਣਾ ਹੈ ਜਾਂ ਮੌਜੂਦਾ 'ਸਤਿਯੁੱਗ' ਨੂੰ ਜਿਉਂਦਾ ਰੱਖਣਾ ਹੈ। ਮੌਜੂਦਾ ਯੁੱਗ ਕਲਮਾਂ ਦਾ ਯੁੱਗ ਹੋਣ ਕਰਕੇ ਸਤਿਯੁੱਗ ਹੈ ,ਕਿਉਂਕਿ ਹਰ ਵਿਅਕਤੀ ਨੂੰ ਆਪਣੀ ਗੱਲ ਕਹਿਣ ਦਾ ਅਧਿਕਾਰ ਹੈ, ਕਿਸੇ ਵੀ ਤਰ੍ਹਾਂ ਦੀ ਕੋਈ ਰੋਕ ਨਹੀਂ ਹੈ ,ਜਦੋਂ ਕਿ ਸ਼ਰਾਰਤੀ ਲੋਕ ਦੇਸ਼ ਵਿੱਚ ਸਿੱਖਿਆ ਮਹਿੰਗੀ ਕਰਕੇ ਆਮ ਲੋਕਾਂ ਨੂੰ ਸਿੱਖਿਆ ਤੋਂ ਦੂਰ ਕਰਕੇ ਕਲਮਾਂ ਤੋਂ ਵੰਚਿਤ ਕਰਨਾ ਚਾਹੁੰਦੇ ਹਨ। ਸਿੱਖਿਆ ਨਾਲ ਮਨੁੱਖ ਨੂੰ ਸੋਝੀ ਆਉਂਦੀ ਹੈ।

ਸੁਖਦੇਵ ਸਲੇਮਪੁਰੀ 

09780620233

ਆਦਰਸ਼ ਸਮਾਜ ਦਾ ਮੂਲ ਮੰਤਰ-ਗੋਬਿੰਦਰ ਸਿੰਘ ‘ਬਰੜ੍ਹਵਾਲ’

ਆਦਰਸ਼ ਸਮਾਜ ਦਾ ਮੂਲ ਮੰਤਰ
ਸਾਡੇ ਮੌਜੂਦਾ ਸਮਾਜ ਨੂੰ ਫਰੋਲਿਆ ਜਾਵੇ ਤਾਂ ਅਨੇਕਾਂ ਹੀ ਸਮੱਸਿਆਵਾਂ ਸਾਡੇ ਸਾਹਮਣੇ ਮੂੰਹ ਅੱਡ ਕੇ ਖਲੋਈਆਂ ਮਿਲਣਗੀਆਂ ਤੇ ਅਸੀਂ
ਉਹਨਾਂ ਸਮੱਸਿਆਵਾਂ ਲਈ ਜ਼ਿੰਮੇਵਾਰ ਸਿੱਧੇ ਤੌਰ ਤੇ ਦੂਜਿਆਂ ਅਤੇ ਵਿਵਸਥਾ ਨੂੰ ਦੇ ਛੱਡਾਂਗੇ, ਜੋ ਕਿ ਸਾਡੀ ਅੰਤਰਝਾਤ ਤੋਂ ਮੂੰਹ ਮੋੜਨਾ ਹੈ।
ਇਹ ਸਾਡਾ ਸੁਭਾਅ ਬਣ ਚੁੱਕਾ ਹੈ ਕਿ ਮੈਂ ਸੱਚਾ ਬਾਕੀ ਸਭ ਝੂਠ ਜਦਕਿ ਅਸਲੀਅਤ ਇਸਤੋਂ ਵੱਖਰੀ ਹੈ ਤੇ ਜੇ ਇਹ ਕਹਿ ਲਿਆ ਜਾਵੇ ਕਿ
ਸਾਡੇ ਸਮਾਜ ਵਿੱਚ ਹਰ ਬੰਦਾ ਸਮਾਜਿਕ ਸਮੱਸਿਆਵਾਂ ਦੀ ਪੰਡ ਲਈ ਬੈਠਾ ਹੈ ਤੇ ਦੋਸ਼ੀ ਦੂਜਿਆਂ ਨੂੰ ਸਮਝ ਰਿਹਾ ਹੈ ਤਾਂ ਇਹ ਕੋਈ ਅੱਤ
ਕੱਥਨੀ ਨਹੀਂ।
ਇਹ ਦੋਗਲੀ ਫਿਤਰਤ ਹੈ ਕਿ ਜੇਕਰ ਮੱਖੀ ਚਾਹ ਵਿੱਚ ਡਿੱਗੇ ਤਾਂ ਬੰਦਾ ਚਾਹ ਸੁੱਟ ਦਿੰਦਾ ਹੈ ਅਤੇ ਜੇਕਰ ਮੱਖੀ ਦੇਸੀ ਘਿਉ ਵਿੱਚ ਡਿੱਗੇ ਤਾਂ
ਘਿਉ ਨਹੀਂ ਸੁੱਟਦਾ ਸਗੋਂ ਮੱਖੀ ਕੱਢ ਕੇ ਸੁੱਟ ਦਿੰਦਾ ਹੈ। ਪਾਣੀ ਹਮੇਸ਼ਾ ਨੀਵਾਣ ਵੱਲ ਨੂੰ ਹੀ ਆਉਂਦਾ ਹੈ, ਇਹ ਵਿਵਹਾਰ ਰੂਪੀ ਆਮ ਕਹੀ
ਸੁਣੀ ਵਿੱਚ ਵੇਖਣ ਨੂੰ ਮਿਲ ਜਾਂਦਾ ਹੈ ਕਿ ਕਿਸੇ ਮਸਲੇ ਤੇ ਮਾੜੇ ਬੰਦੇ ਦੇ ਅਗਲਾ ਥੱਪੜ ਮਾਰਦਾ ਹੈ ਜਦਕਿ ਤਕੜੇ ਨੂੰ ਗਾਲ ਕੱਢ ਕੇ ਜਾਂ ਮੂੰਹ
ਨੂੰ ਸੱਤੂ ਮਾਰ ਮਨ ਮਸੋਸ ਕਰਕੇ ਰਹਿ ਜਾਂਦਾ ਹੈ।
ਆਪਣੇ ਚਰਿੱਤਰ ਦਾ ਨਿਰਮਾਣ ਕਰਨਾ ਇੱਕ ਆਦਰਸ਼ ਸਮਾਜ ਦੀ ਸਥਾਪਨਾ ਦਾ ਮੂਲ ਹੈ। ਆਪਣੀਆਂ ਕੱਛ ਚ ਤੇ ਦੂਜੇ ਦੀਆਂ ਹੱਥ ਚ
ਆਦਰਸ਼ ਵਿਅਕਤੀ ਦਾ ਚਰਿੱਤਰ ਨਹੀਂ ਹੋ ਸਕਦਾ। ਸਵੈ ਚੰਗੇ ਚਰਿੱਤਰ ਦਾ ਨਿਰਮਾਣ ਕਰਨਾ ਕਹਿਣਾ ਜਿੰਨਾ ਆਸਾਨ ਲੱਗ ਰਿਹਾ ਹੈ ਅਸਲ
ਚ ਉਹਨਾਂ ਹੀ ਔਖਾ ਹੈ ਕਿਉਂਕਿ ਆਪਣੇ ਸਾਧਾਰਣ ਵਿਵਹਾਰਿਕ ਵਿੱਚ ਸੁਧਾਰ ਸੌਖਾਲਿਆਂ ਨਹੀਂ ਆਉਂਦਾ, ਇਸ ਲਈ ਦ੍ਰਿੜ ਇੱਛਾ ਸ਼ਕਤੀ
ਤੇ ਦ੍ਰਿੜ ਸੰਕਲਪ ਤੋਂ ਕੰਮ ਲਿਆ ਜਾ ਸਕਦਾ ਹੈ। ਆਦਰਸ਼ ਸਖਸ਼ੀਅਤ ਲਈ ਜ਼ਰੂਰੀ ਹੈ ਕਿ ਉਹ ਆਪਣੇ ਆਲੇ ਦੁਆਲੇ ਦੀ ਸਥਿਤੀ,
ਘਟਨਾਵਾਂ ਪ੍ਰਤੀ ਸਾਰਥਕ ਨਜ਼ਰੀਏ ਨਾਲ ਜਾਗਰੂਕ ਹੋਵੇ ਅਤੇ ਉਹਨਾਂ ਪ੍ਰਤੀ ਸਾਰਥਕ ਨਜ਼ਰੀਆ ਰੱਖੇ, ਜਿੱਥੇ ਸੁਧਾਰਾਂ ਦੀ ਗੁੰਜਾਇਸ਼ ਹੋਵੇ,
ਉੱਥੇ ਸ਼ੁਰੂਆਤ ਵੀ ਖ਼ੁਦ ਤੋਂ ਹੀ ਕੀਤੀ ਜਾਵੇ ਤਾਂ ਵਧੇਰੇ ਪ੍ਰਭਾਵਸ਼ਾਲੀ ਅਤੇ ਆਤਮ ਵਿਸ਼ਵਾਸ ਵਰਧਕ ਹੋਵੇਗੀ। ਆਦਰਸ਼ ਸਮਾਜ ਦੀ
ਸਥਾਪਨਾ ਲਈ ਜਰੂਰੀ ਹੈ ਕਿ ਵਾਸ਼ਿੰਦਿਆਂ ਨੂੰ ਕਿਤਾਬਾ ਪੜ੍ਹਣ ਦੀ ਆਦਤ ਪਾਉਣੀ ਚਾਹੀਦੀ ਹੈ ਕਿਉਂਕਿ ਜਿੱਥੇ ਕਿਤਾਬਾਂ ਤੁਹਾਨੂੰ ਆਪਣੇ
ਬਾਰੇ ਦੱਸਦੀਆਂ ਹਨ ਉੱਥੇ ਹੀ ਤੁਹਾਨੂੰ ਦੂਜਿਆਂ ਬਾਰੇ ਵੀ ਦੱਸਦੀਆਂ ਹਨ।

ਗੋਬਿੰਦਰ ਸਿੰਘ ‘ਬਰੜ੍ਹਵਾਲ’
ਪਿੰਡ ਤੇ ਡਾਕ. ਬਰੜ੍ਹਵਾਲ (ਧੂਰੀ)
ਜ਼ਿਲ੍ਹਾ : ਸੰਗਰੂਰ (ਪੰਜਾਬ)
ਈਮੇਲ : bardwal.gobinder@gmail.com

ਧਰਮ ਨਿਰਪੱਖਤਾ ਨੂੰ ਖੋਰਾ ਲਾਉਣ ਦੀ ਤਿਆਰੀ ? ਗੋਬਿੰਦਰ ਸਿੰਘ ‘ਬਰੜ੍ਹਵਾਲ’

ਧਰਮ ਨਿਰਪੱਖਤਾ ਨੂੰ ਖੋਰਾ ਲਾਉਣ ਦੀ ਤਿਆਰੀ ?
ਰਾਸ਼ਟਰ ਦਾ ਆਧਾਰ ਧਰਮ ਹੈ, ਇਹ ਤੱਥ ਸਭ ਤੋਂ ਪਹਿਲਾਂ ਸਾਵਰਕਰ ਅਤੇ ਉਸਤੋਂ ਬਾਅਦ ਜਿੰਨਾ ਨੇ ਰੱਖਿਆ ਸੀ। ਭਾਰਤ ਇੱਕ ਧਰਮ ਨਿਰਪੱਖ
ਲੋਕਤੰਤਰ ਹੈ ਜਿਸਦੀ ਗਵਾਹੀ ਭਾਰਤੀ ਸੰਵਿਧਾਨ ਭਰਦਾ ਹੈ। ਇਹ ਸਾਡੇ ਮੁਲਕ ਦਾ ਦੁਖਾਂਤ ਹੈ ਕਿ ਨੱਥੂਰਾਮ ਗੌਡਸੇ ਨੇ ਮਹਾਤਮਾ ਗਾਂਧੀ ਦੇ ਪੈਰੀ
ਹੱਥ ਲਾਏ ਅਤੇ ਗੋਲੀ ਮਾਰ ਦਿੱਤੀ, ਇਹੋ ਭਾਜਪਾ ਸਰਕਾਰ ਦੁਹਰਾ ਰਹੀ ਹੈ ਕਿ ਸੰਵਿਧਾਨ ਨੂੰ ਮੱਥਾ ਟੇਕ ਉਸ ਦੀਆਂ ਹੀ ਧੱਜੀਆਂ ਉਡਾਈਆ ਜਾ
ਰਹੀਆਂ ਹਨ।
ਭਾਰਤੀ ਸੰਵਿਧਾਨ ਦੇ ਭਾਗ 2 ਦੇ ਅਨੁਛੇਦ ਪੰਜ ਤੋਂ ਗਿਆਰ੍ਹਾਂ ਨਾਗਰਿਕਤਾ ਸੰਬੰਧੀ ਹਨ। ਨਾਗਰਿਕਤਾ ਕਾਨੂੰਨ,1955 ਸੰਵਿਧਾਨ ਲਾਗੂ ਹੋਣ ਤੋਂ
ਬਾਅਦ ਭਾਰਤੀ ਨਾਗਰਿਕਤਾ ਹਾਸਿਲ ਕਰਨਾ, ਨਾਗਰਿਕਤਾ ਮਿਲਣਾ ਤੈਅ ਕਰਨਾ ਅਤੇ ਖ਼ਾਰਿਜ ਕਰਨ ਦੇ ਸੰਬੰਧ ਵਿੱਚ ਇੱਕ ਕਾਨੂੰਨ ਹੈ।
ਨਾਗਰਿਕਤਾ ਸੰਬੰਧੀ ਸਮੇਂ ਸਮੇਂ ਤੇ ਕਾਨੂੰਨ ਬਣਾਉਣ ਅਤੇ ਬਦਲਣ ਦਾ ਅਧਿਕਾਰ ਸੰਵਿਧਾਨ ਦੁਆਰਾ ਭਾਰਤੀ ਸੰਸਦ ਨੂੰ ਦਿੱਤਾ ਗਿਆ ਹੈ। ਇਸ
ਕਾਨੂੰਨ ਨੂੰ ਸਾਲ 2019 ਤੋਂ ਪਹਿਲਾਂ 1986, 1992, 2003, 2005 ਅਤੇ 2015 ਵਿੱਚ ਪੰਜ ਵਾਰ ਸੋਧਿਆ ਜਾ ਚੁੱਕਾ ਹੈ।
ਭਾਰਤੀ ਨਾਗਰਿਕਤਾ ਐਕਟ, 1955 ਦੇ ਅਨੁਸਾਰ ਜਨਮ, ਵਿਰਾਸਤ, ਪੰਜੀਕਰਨ ਅਤੇ ਪੂਰਨ ਰੂਪ ਵਿੱਚ ਨਿਵਾਸ ਦੁਆਰਾ ਨਾਗਰਿਕਤਾ ਪ੍ਰਾਪਤ
ਹੁੰਦੀ ਹੈ ਜਿਵੇਂ ਕਿ ਜੋ ਜਨਮ ਤੋਂ ਹੀ ਭਾਰਤ ਵਿੱਚ ਰਹਿ ਰਿਹਾ ਹੋਵੇ ਆਦਿ।
ਨਾਗਰਿਕਤਾ (ਸੋਧ) ਐਕਟ, 2019 ਨੂੰ ਭਾਰਤ ਦੀ ਸੰਸਦ ਨੇ 11 ਦਸੰਬਰ 2019 ਨੂੰ ਪਾਸ ਕੀਤਾ। ਨਵੀਂ ਸੋਧ ਤੋਂ ਬਾਅਦ ਇਸ
ਕਾਨੂੰਨ ਵਿੱਚ ਬੰਗਲਾਦੇਸ਼, ਅਫ਼ਗਾਨਿਸਤਾਨ ਅਤੇ ਪਾਕਿਸਤਾਨ ਦੇ ਹਿੰਦੂ, ਬੋਧੀ, ਜੈਨ, ਪਾਰਸੀ, ਇਸਾਈ ਅਤੇ ਸਿੱਖ ਛੇ ਘੱਟਗਿਣਤੀ
ਭਾਈਚਾਰੇ ਨਾਲ ਸੰਬੰਧਤ ਲੋਕਾਂ ਨੂੰ ਭਾਰਤੀ ਨਾਗਰਿਕਤਾ ਦੇਣ ਦੀ ਤਜਵੀਜ਼ ਕੀਤੀ ਗਈ ਹੈ ਅਤੇ ਮੁਸਲਮਾਨਾਂ ਨੂੰ ਅਜਿਹੀ ਯੋਗਤਾ
ਨਹੀਂ ਦਿੱਤੀ ਗਈ । ਧਰਮ ਨਿਰਪੱਖਤਾ ਦੀ ਗੱਲ ਕਰਨ ਵਾਲੇ ਲੋਕਤੰਤਰ ਵਿੱਚ ਧਰਮ ਨੂੰ ਭਾਰਤੀ ਕਾਨੂੰਨ ਦੇ ਤਹਿਤ ਨਾਗਰਿਕਤਾ
ਦੇ ਮਾਪਦੰਡ ਵਜੋਂ ਵਰਤਿਆ ਜਾਣਾ, ਭਾਰਤੀ ਲੋਕਤੰਤਰ ਦੀ ਆਤਮਾ ਤੇ ਹਮਲਾ ਹੈ।
ਜਦ ਇਹ ਬਿਲ ਸੰਸਦ ਵਿੱਚ ਪੇਸ਼ ਹੋਇਆ ਤਾਂ ਬੰਗਲਾਦੇਸ਼ ਦੇ ਦੋ ਮੰਤਰੀਆਂ ਨੇ ਭਾਰਤ ਦਾ ਦੌਰਾ ਰੱਦ ਕਰ ਦਿੱਤਾ ਸੀ।
ਇਸ ਸੋਧ ਦੀ ਵਿਆਪਕ ਤੌਰ 'ਤੇ ਮੁਸਲਮਾਨਾਂ ਨੂੰ ਛੱਡ ਕੇ ਧਰਮ ਦੇ ਅਧਾਰ' ਤੇ ਪੱਖਪਾਤ ਕਰਨ ਦੀ ਅਲੋਚਨਾ ਕੀਤੀ ਗਈ ਹੈ।
ਸੁੰਯਕਤ ਰਾਸ਼ਟਰ ਸੰਘ ਨੇ ਵੀ ਇਸ ਕਾਨੂੰਨ ਨੂੰ ਮਨੁੱਖੀ ਅਧਿਕਾਰਾਂ ਦੇ ਵਿਰੋਧੀ ਦੱਸਿਆ ਹੈ ਅਤੇ ਸੰਯੁਕਤ ਰਾਸ਼ਟਰ ਦੇ
ਮਨੁੱਖੀ ਅਧਿਕਾਰਾਂ ਦੇ ਹਾਈ ਕਮਿਸ਼ਨਰ ਦੇ ਦਫ਼ਤਰ ਨੇ ਇਸ ਨੂੰ "ਬੁਨਿਆਦੀ ਤੌਰ 'ਤੇ ਪੱਖਪਾਤੀ" ਕਰਾਰ ਦਿੰਦਿਆਂ ਕਿਹਾ ਕਿ
ਹਾਲਾਂਕਿ ਭਾਰਤ ਦੇ "ਸਤਾਏ ਗਏ ਸਮੂਹਾਂ ਨੂੰ ਬਚਾਉਣ ਦਾ ਟੀਚਾ ਸਵਾਗਤਯੋਗ ਹੈ", ਪਰ ਇਸ ਨੂੰ ਇੱਕ ਗੈਰ-ਪੱਖਪਾਤੀ "ਮਜ਼ਬੂਤ
ਰਾਸ਼ਟਰੀ ਸ਼ਰਣ ਪ੍ਰਣਾਲੀ" ਰਾਹੀਂ ਪੂਰਾ ਕੀਤਾ ਜਾਣਾ ਚਾਹੀਦਾ ਹੈ।
ਬਿਪਤਾ ਦੇ ਸਮੇਂ ਸ਼ਰਨ ਚਾਹੁਣ ਵਾਲੇ ਵਿਅਕਤੀਆਂ ਨੂੰ ਧਰਮ ਦੇ ਆਧਾਰ ਤੇ ਸ਼ਰਨ ਨਾ ਦੇਣਾ, ਨੈਤਿਕਤਾ ਦੇ ਆਧਾਰ ਦੇ ਅਪਰਾਧ ਅਤੇ ਲੋਕਤੰਤਰ
ਦੀ ਆਤਮਾ ਨੂੰ ਠੇਸ ਪਹੁੰਚਾਉਣ ਵਾਲਾ ਹੈ ਅਤੇ ਇਸਦੇ ਵਿੱਚੋਂ ਨਾਜ਼ੀਵਾਦੀ ਜਰਮਨੀ ਦੀ ਬੋਅ ਆਉਂਦੀ ਹੈ। ਇਸ ਵਿੱਚ ਵੀ ਕੋਈ ਦੋ ਰਾਵਾਂ ਨਹੀਂ
ਕਿ ਐੱਨ.ਪੀ.ਆਰ., ਐੱਨ.ਆਰ.ਸੀ. ਦਾ ਮੂਲ ਆਧਾਰ ਹੈ। ਇਹ ਪੂਰੀ ਪ੍ਰਕਿਰਿਆ ਹੂ-ਬ-ਹੂ ਹਿਟਲਰ ਦੀ ਨਕਲ ਹੈ ਜਦ ਉਸਨੇ 1939-45 ਦੇ
ਵਿੱਚ ਯਹੂਦੀਆਂ ਦੀ ਪਹਿਚਾਣ ਕਰਕੇ ਉਹਨਾਂ ਨੂੰ ਜਿਊਸ ਬੈਜ ਜਾਰੀ ਕੀਤੇ ਸੀ।
ਸਾਡੇ ਗੁਆਂਢੀ ਦੇਸ਼ ਮਿਆਂਮਾਰ (ਬਰਮਾ) ਵਿੱਚੋਂ 10 ਲੱਖ ਦੇ ਕਰੀਬ ਰੋਹਿੰਗਾ ਮੁਸਲਮਾਨਾਂ ਨੂੰ ਮਾਰ-ਕੁੱਟ ਕੇ ਕੱਢਿਆ ਗਿਆ ਅਤੇ ਪਾਕਿਸਤਾਨ
ਵਿੱਚ ਅਹਿਮਦੀਆ ਮੁਸਲਮਾਨਾਂ ਤੇ ਤਸ਼ੱਦਦ ਢਾਹਿਆ ਗਿਆ ਪਰ ਕੇਂਦਰ ਸਰਕਾਰ ਨੂੰ ਮਾਨਵਤਾ ਦੇ ਆਧਾਰ ਤੇ ਇਹਨਾਂ ਤੇ ਕੋਈ ਤਰਸ ਨਹੀਂ
ਆਇਆ ਤੇ ਸ਼ਰਨ ਨਹੀਂ ਦਿੱਤੀ, ਸਿਰਫ਼ ਬੰਗਲਾਦੇਸ਼ ਨੇ ਇਹਨਾਂ ਨੂੰ ਸ਼ਰਨ ਦਿੱਤੀ ਜਿਸਦੀ ਅੰਤਰਰਾਸ਼ਟਰੀ ਪੱਧਰ ਤੇ ਤਾਰੀਫ਼ ਕੀਤੀ ਗਈ।

ਦੇਸ਼ ਵਿੱਚ ਇਸ ਕਾਨੂੰਨ ਦੇ ਖਿਲਾਫ ਧਰਨੇ-ਮੁਜਾਹਰੇ ਕੀਤੇ ਜਾ ਰਹੇ ਹਨ। ਇਹ ਕੋਈ ਅੱਤਕੱਥਨੀ ਨਹੀਂ ਕਿ ਜੂਨ 1975 ਤੋਂ ਜਨਵਰੀ 1977 ਦੇ
ਵਿੱਚ 19 ਮਹੀਨੇ ਦੇ ਸਮੇਂ ਦੌਰਾਨ ਇੰਦਰਾ ਗਾਂਧੀ ਦੀ ਸਰਕਾਰ ਦੁਆਰਾ ਲਗਾਈ ਗਈ ਐਮਰਜੈਂਸੀ ਤੋਂ ਬਿਨ੍ਹਾਂ ਦੇਖੀਏ ਤਾਂ ਕਦੇ ਵੀ ਭਾਰਤੀ
ਸੰਵਿਧਾਨ ਦੇ ਅਨੁਛੇਦ 19 (1) (ਓ) ਵਿੱਚ ਪ੍ਰਾਪਤ ਬੋਲਣ ਦੀ ਆਜਾਦੀ ਦੇ ਅਧਿਕਾਰ ਨੂੰ ਇਹਨੇ ਮਾੜੇ ਤਰੀਕੇ ਨਾਲ ਦਮਨ ਨਹੀਂ ਕੀਤਾ ਗਿਆ
ਜਿਸ ਤਰ੍ਹਾਂ ਵਰਤਮਾਨ ਦੌਰ ਵਿੱਚ ਹੋ ਰਿਹਾ ਹੈ, ਇਹ ਲੋਕਤੰਤਰ ਲਈ ਖਤਰਨਾਕ ਹੈ ਅਤੇ ਕੇਂਦਰ ਸਰਕਾਰ ਦੁਆਰਾ ਮਿਲੇ ਜਨਮਤ ਦਾ ਨਿਰਾਦਰ
ਹੈ।
ਸਮੇਂ ਦੀ ਲੋੜ ਹੈ ਕਿ ਸੰਬੰਧਤ ਕਾਨੂੰਨ ਦੀ ਪੁਨਰ ਨਜ਼ਰਸਾਨੀ ਕੀਤੀ ਜਾਵੇ ਅਤੇ ਭਾਰਤੀ ਸੰਵਿਧਾਨ ਦੀ ਧਰਮ ਨਿਰਪੱਖਤਾ ਦੇ ਅਹਿਦ ਨਾਲ ਕਿਸੇ
ਤਰ੍ਹਾਂ ਦਾ ਸਮਝੌਤਾ ਨਾ ਕੀਤਾ ਜਾਵੇ।

ਗੋਬਿੰਦਰ ਸਿੰਘ ‘ਬਰੜ੍ਹਵਾਲ’
ਪਿੰਡ ਤੇ ਡਾਕ. ਬਰੜ੍ਹਵਾਲ (ਧੂਰੀ)
ਜ਼ਿਲ੍ਹਾ ਸੰਗਰੂਰ (ਪੰਜਾਬ)
ਈਮੇਲ- bardwal.gobinder@gmail.com

ਸਲੇਮਪੁਰੀ ਦੀ ਚੂੰਢੀ - ਪੰਜਾਬ ਕੇਸਰੀ ਦਾ ਕੌੜਾ ਸੱਚ! 

ਭਾਰਤੀ ਸੰਵਿਧਾਨ ਦੀ ਥਾਂ 'ਬ੍ਰਾਹਮਣਵਾਦੀ ਵਿਚਾਰਧਾਰਾ ' ਤਹਿਤ ਦੇਸ਼ ਨੂੰ ਚਲਾਉਣ ਦੀ ਅੜੀ ਜਾਰੀ

ਸਲੇਮਪੁਰੀ ਦੀ ਚੂੰਢੀ 

ਪੰਜਾਬ ਕੇਸਰੀ ਦਾ ਕੌੜਾ ਸੱਚ! 

22 ਦਸੰਬਰ 2019 ਨੂੰ ਪ੍ਰਕਾਸ਼ਿਤ ਸੰਪਾਦਕੀ ਵਿੱਚ ਪੰਜਾਬ ਕੇਸਰੀ ਨੇ 'ਬ੍ਰਾਹਮਣਵਾਦੀ ਵਿਚਾਰਧਾਰਾ 'ਦੇ ਸੱਚ ਨੂੰ ਉਜਾਗਰ ਕਰਕੇ ਸਿੱਧ ਕਰ ਦਿੱਤਾ ਕਿ ਜੇ ਭਾਰਤੀ ਸੰਵਿਧਾਨ ਦੀ ਥਾਂ 'ਬ੍ਰਾਹਮਣਵਾਦੀ ਵਿਚਾਰਧਾਰਾ ' ਤਹਿਤ ਦੇਸ਼ ਨੂੰ ਚਲਾਉਣ ਦੀ ਅੜੀ ਜਾਰੀ ਰਹੀ ਤਾਂ ਇਹ ਦੇਸ਼ ਅਤੇ ਦੇਸ਼ ਦੇ ਲੋਕਾਂ ਦੇ ਹਿੱਤ ਵਿੱਚ ਨਹੀਂ ਹੋਵੇਗਾ। ਪੰਜਾਬ ਕੇਸਰੀ ਲਿਖਦਾ ਹੈ ਕਿ ਦੇਸ਼ ਵਿੱਚ ਲਾਗੂ ਕੀਤਾ ਜਾ ਰਿਹਾ ' ਕੌਮੀ ਨਾਗਰਿਕਤਾ ਬਿੱਲ ' ਹਿੰਦੂਆਂ ਅਤੇ ਮੁਸਲਮਾਨਾਂ ਵਿਚਾਲੇ ਬਹੁਤ ਵੱਡੀ ਕੰਧ ਖੜੀ ਕਰ ਦੇਵੇਗਾ, ਜੋ ਦੇਸ਼ ਲਈ ਘਾਤਕ ਸਿੱਧ ਹੋ ਨਿੱਬੜੇਗਾ। ਪੰਜਾਬ ਕੇਸਰੀ ਲਿਖਦਾ ਹੈ ਕਿ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਦਕਰ ਦੁਆਰਾ ਰਚਿਤ ਭਾਰਤੀ ਸੰਵਿਧਾਨ ਦੇ 400 ਤੋਂ ਵੱਧ ਪੰਨੇ ਹਨ, ਪਰ ਕਿਸੇ ਵੀ ਪੰਨੇ 'ਤੇ ਕਿਸੇ ਵੀ ਧਰਮ ਦਾ ਨਾਂ ਅੰਕਿਤ ਨਹੀਂ ਹੈ,ਹਾਂ ਪਿਛਲੇ ਹਜਾਰਾਂ ਸਾਲਾਂ ਤੋਂ ਸਮਾਜਿਕ, ਆਰਥਿਕ ਅਤੇ ਵਿੱਦਿਅਕ ਤੌਰ 'ਤੇ ਪੱਛੜੇ ਅਨੁਸੂਚਿਤ ਅਤੇ ਜਨ-ਜਾਤੀਆਂ ਨੂੰ ਰਾਹਤ ਦਿਵਾਉਣ ਲਈ ਵਿਸ਼ੇਸ਼ ਅੰਕਿਤ ਕੀਤਾ ਹੋਇਆ ਹੈ, ਕਿਉਂਕਿ ਡਾ ਅੰਬੇਦਕਰ ਉਹਨਾ ਨੂੰ ਨਰਕ ਭਰੀ ਜਿੰਦਗੀ ਤੋਂ ਬਾਹਰ ਕੱਢਣਾ ਚਾਹੁੰਦੇ ਸਨ। ਡਾ : ਅੰਬੇਦਕਰ ਜੋ ਸਮਾਜਿਕ, ਆਰਥਿਕ ਅਤੇ ਵਿੱਦਿਅਕ ਵਿਗਿਆਨੀ ਸਨ, ਭਲੀ ਭਾਂਤ ਜਾਣਦੇ ਸਨ ਕਿ ਇੰਨਾ ਲੋਕਾਂ ਦੀ ਜਿੰਦਗੀ ਪਸ਼ੂਆਂ ਵਰਗੀ ਹੋਣ ਦਾ ਕਾਰਨ ਬ੍ਰਾਹਮਣਵਾਦ ਹੈ। ਅਖਬਾਰ ਲਿਖਦਾ ਹੈ ਕਿ ਜਦੋਂ ਅਮਰੀਕਾ ਨੇ ਦੂਸਰੇ ਸੰਸਾਰ ਯੁੱਧ ਵੇਲੇ ਜਪਾਨ ਉਪਰ ਪ੍ਰਮਾਣੂ ਬੰਬ ਸੁੱਟੇ ਤਾਂ ਉਸ ਵੇਲੇ ਦੇ ਬਰਤਾਨੀਆ ਦੇ ਪ੍ਰਧਾਨ ਮੰਤਰੀ ਵਿੰਸਟਨ ਚਰਚਿਲ  ਨੇ ਆਪਣੀ ਪ੍ਰਤੀਕਿਰਿਆ ਪ੍ਰਗਟ ਕਰਦੇ ਹੋਏ ਕਿਹਾ ਸੀ ਕਿ ਸੀ ਕਿ 'ਮੈਂ ਤਾਂ ਅਮਰੀਕਾ ਨੂੰ ਬਹੁਤ ਸਿਆਣਾ ਸਮਝਦਾ ਸੀ, ਪਰ ਉਹ ਤਾਂ ਬਹੁਤ ਨਾਸਮਝਦਾਰ  ਨਿਕਲਿਆ ' । ਬਰਤਾਨਵੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਜੇਕਰ ਅਮਰੀਕਾ ਜਪਾਨ ਤੋਂ ਬਦਲਾ ਲੈਣ ਲਈ ਉਸ ਨੂੰ ਤਬਾਹ ਕਰਨਾ ਚਾਹੁੰਦਾ ਸੀ ਤਾਂ ਬੰਬ ਨਹੀਂ ਸੁੱਟਣੇ ਚਾਹੀਦੇ ਸੀ, ਸਗੋਂ ਭਾਰਤ ਤੋਂ ਚਾਰ ਬ੍ਰਾਹਮਣ ਲਿਜਾਕੇ ਉਥੇ ਛੱਡ ਆਉਣੇ ਚਾਹੀਦੇ ਸਨ, ਜਪਾਨ ਆਪਣੇ ਆਪ ਤਬਾਹ ਹੋ ਜਾਣਾ ਸੀ । ' ਬਰਤਾਨਵੀ ਪ੍ਰਧਾਨ ਮੰਤਰੀ ਨੇ ਦਿਲ ਦੀ ਗੱਲ ਕਰਦਿਆਂ ਦੱਸਿਆ ਕਿ ਜੇਕਰ ਬਰਤਾਨੀਆ ਨੇ ਭਾਰਤ ਉਪਰ 200 ਸਾਲ ਤੱਕ ਰਾਜ ਕੀਤਾ ਹੈ ਤਾਂ ਦੇਸ਼ ਵਿੱਚ ਲਾਗੂ ਬ੍ਰਾਹਮਣਵਾਦੀ ਵਿਚਾਰਧਾਰਾ ਕਰਕੇ ਹੀ ਕੀਤਾ ਹੈ ।' ਅਖਬਾਰ ਲਿਖਦਾ ਹੈ ਕਿ ਬਰਤਾਨਵੀ ਪ੍ਰਧਾਨ ਮੰਤਰੀ ਅਨੁਸਾਰ ਜੇ ਕਿਸੇ ਦੇਸ਼ ਨੂੰ ਤਬਾਹ ਕਰਨਾ ਹੈ ਤਾਂ ਉਥੇ ਬੰਬ ਸੁੱਟਣ ਦੀ ਕੋਈ ਲੋੜ ਨਹੀਂ ਹੈ, ਉਥੇ  ਬ੍ਰਾਹਮਣਵਾਦੀ ਵਿਚਾਰਧਾਰਾ ਨੂੰ ਲਾਗੂ ਕਰਨਾ ਹੀ ਬਹੁਤ ਵੱਡਾ ਬੰਬ ਹੈ। ਅਖਬਾਰ ਇਹ ਵੀ ਲਿਖਦਾ ਹੈ ਕਿ ਦੇਸ਼ ਵਿੱਚ ਜਿੰਨੇ ਵੀ ਹਿੰਦੂ ਹਨ ਉਹਨਾਂ  ਵਿੱਚ  74.5  ਫੀਸਦੀ ਤੋਂ ਵੱਧ ਅਨੁਸੂਚਿਤ ਜਾਤੀਆਂ, ਜਨ ਜਾਤੀਆਂ ਅਤੇ ਪੱਛੜੀਆਂ ਜਾਤੀਆਂ ਨਾਲ ਸਬੰਧਤ ਲੋਕ ਹਨ,ਭਾਵ 25.5 ਫੀਸਦੀ ਹੀ ਉੱਚ ਜਾਤੀਆਂ ਨਾਲ ਸਬੰਧਤ ਹਿੰਦੂ ਹਨ। ਅਖਬਾਰ ਮੁਤਾਬਿਕ ਬ੍ਰਾਹਮਣਵਾਦੀ ਵਿਚਾਰਧਾਰਾ ਦੇਸ਼ ਨੂੰ ਖੁਸ਼ਹਾਲੀ ਵੱਲ ਲਿਜਾਣ ਦੀ ਬਿਜਾਏ ਪਿਛਾਂਹ ਵੱਲ ਲਿਜਾ ਰਹੀ ਹੈ। 

ਬਾਬਾ ਸਾਹਿਬ ਡਾ ਅੰਬੇਦਕਰ ਇੱਕ ਉੱਘੇ ਸਮਾਜ ਵਿਗਿਆਨੀ ਸਨ, ਉਨ੍ਹਾਂ ਨੇ ਸਾਰੇ ਧਰਮਾਂ ਦਾ ਬਹੁਤ ਹੀ ਬਰੀਕੀ ਨਾਲ ਅਧਿਐਨ ਕੀਤਾ ਹੋਇਆ ਸੀ ਜਦੋਂ ਕਿ ਉਨ੍ਹਾਂ ਦਾ ਹਿੰਦੂ ਧਰਮ ਬਾਰੇ ਤਾਂ ਬਹੁਤ ਹੀ ਡੂੰਘਾ ਅਧਿਐਨ ਸੀ, ਜਿਸ ਕਰਕੇ ਉਹ ਕਹਿੰਦੇ ਸਨ ਕਿ 'ਮੈਂ ਹਿੰਦੂ ਧਰਮ ਵਿੱਚ ਪੈਦਾ ਜਰੂਰ ਹੋਇਆਂ ਹਾਂ, ਪਰ ਮਰਾਂਗਾ ਨਹੀਂ '।ਡਾ ਅੰਬੇਦਕਰ ਭਲੀ ਭਾਂਤ ਜਾਣ ਗਏ ਸਨ ਕਿ ਦੇਸ਼ ਵਿੱਚ ਅੱਜ ਜੇ ਦਲਿਤਾਂ ਦੀ ਜਿੰਦਗੀ ਨਰਕ ਭਰੀ ਹੋਈ ਹੈ ਤਾਂ ਇਹ ਹਿੰਦੂਵਾਦੀ ਵਿਵਸਥਾ ਕਰਕੇ ਹੈ, ਕਿਉਂਕਿ ਹਿੰਦੂਵਾਦ ਜਾਤ ਪਾਤ ਦੇ ਢਾਂਚੇ ਉੱਤੇ ਸਥਾਪਿਤ ਹੈ। ਮਨੂ-ਸਿਮਰਤੀ ਨੇ ਦੇਸ਼ ਵਿੱਚ ਜਾਤ ਪਾਤ ਦੀਆਂ ਉੱਚੀਆਂ ਉੱਚੀਆਂ ਕੰਧਾਂ ਖੜੀਆਂ ਕਰਕੇ ਸਮਾਜ ਨੂੰ ਖੋਖਲਾ ਕਰ ਕੇ ਰੱਖ ਦਿੱਤਾ ਹੈ। ਡਾ ਅੰਬੇਦਕਰ ਨੇ ਸਿੱਖ ਧਰਮ ਦਾ ਅਧਿਐਨ ਕਰਨ ਤੋਂ ਬਾਅਦ ਵੇਖਿਆ ਕਿ ਸਿੱਖ ਧਰਮ ਮਾਨਵਤਾ ਦੀ ਗੱਲ ਕਰਦਾ ਹੈ, ਇਸ ਲਈ ਲਈ ਉਨ੍ਹਾਂ ਨੇ ਸਿੱਖ ਧਰਮ ਗ੍ਰਹਿਣ ਕਰਨ ਲਈ ਮਨ ਤਿਆਰ ਕੀਤਾ, ਪਰ ਉਸ ਵੇਲੇ ਦੇ ਸਿੱਖ ਧਰਮ ਦੇ ਠੇਕੇਦਾਰਾਂ ਨੇ ਉਨ੍ਹਾਂ ਨੂੰ ਸਿੱਖ ਬਣਨ ਤੋਂ ਰੋਕਣ ਲਈ ਰਾਹ ਵਿੱਚ ਤਰਾਂ ਤਰਾਂ ਦੇ ਅੜਿੱਕੇ ਢਾਹੇ, ਜਿਸ ਕਰਕੇ ਉਹ ਸਿੱਖ ਧਰਮ ਵਿੱਚ ਪ੍ਰਵੇਸ਼ ਨਾ ਕਰ ਸਕੇ। ਉਸ ਵੇਲੇ ਜੇ ਡਾ ਅੰਬੇਦਕਰ ਸਿੱਖ ਬਣ ਜਾਂਦੇ ਤਾਂ ਅੱਜ ਪੂਰੇ ਭਾਰਤ ਵਿੱਚ ਸਿੱਖਾਂ ਦਾ ਬੋਲਬਾਲਾ ਹੋਣਾ ਸੀ। ਜਦੋ ਸਿੱਖ ਧਰਮ ਦੇ ਠੇਕੇਦਾਰਾਂ ਨੇ ਡਾ ਅੰਬੇਦਕਰ ਨੂੰ ਸਿੱਖ ਬਣਨ ਤੋਂ ਰੋਕਿਆ ਤਾਂ ਉਹ ਬੁੱਧ ਧਰਮ ਵਿੱਚ ਪ੍ਰਵੇਸ਼ ਕਰ ਗਏ, ਕਿਉਂਕਿ ਉਹਨਾਂ ਨੇ ਬੁੱਧ ਧਰਮ ਦਾ ਅਧਿਐਨ ਵੀ ਬਹੁਤ ਡੂੰਘਾਈ ਵਿਚ ਕੀਤਾ ਹੋਇਆ ਸੀ, ਕਿ ਬੁੱਧ ਧਰਮ ਮਾਨਵਤਾ ਦੀ ਭਲਾਈ ਉਪਰ ਖੜਾ ਹੈ, ਇਸ ਵਿਚ ਵਰਨ ਵਿਵਸਥਾ ਨਹੀਂ ਹੈ। 

ਸੱਚ ਤਾਂ ਇਹ ਹੈ ਕਿ ਜਦੋਂ ਤੱਕ ਦੇਸ਼ ਵਿੱਚ 'ਭਾਰਤੀ ਸੰਵਿਧਾਨ ' ਦੀ ਥਾਂ ਬ੍ਰਾਹਮਣਵਾਦੀ ਵਿਚਾਰਧਾਰਾ  ਦੀਆਂ ਨੀਂਹਾਂ ਪੱਕੀਆਂ ਕਰਨ ਵਾਲੀ ਮਨੂ-ਸਿਮਰਤੀ ਲਾਗੂ ਹੈ, ਦੇਸ਼ ਵਿੱਚ ਖੁਸ਼ਹਾਲੀ ਲਿਆਉਣਾ ਅਸੰਭਵ ਜਾਪਦਾ ਹੈ। ਮਨੂ-ਸਿਮਰਤੀ ਲਾਗੂ ਹੋਣ ਕਰਕੇ ਦੇਸ਼ ਵਿੱਚ ਕਦੀ ਧਰਮ ਦੇ ਨਾਂ 'ਤੇ ਕਦੀ ਜਾਤ ਪਾਤ ਦੇ ਨਾਂ 'ਤੇ ਅਤੇ ਕਦੀ ਇਲਾਕਾਵਾਦ ਦੇ ਨਾਂ 'ਤੇ ਦੰਗੇ ਫਸਾਦਾਂ ਦਾ ਸਿਲਸਲਾ ਚਲਦਾ ਰਹੇਗਾ। ਜਦੋਂਕਿ ਦੇਸ਼ ਵਿੱਚ ਏਕਤਾ ,ਅਖੰਡਤਾ ਅਤੇ ਭਾਈਚਾਰਕ ਸਾਂਝ ਬਣਾ ਕੇ ਰੱਖਣ ਲਈ ਡਾ ਅੰਬੇਦਕਰ ਦੁਆਰਾ ਰਚਿਤ 'ਭਾਰਤੀ ਸੰਵਿਧਾਨ ' ਨੂੰ ਸਹੀ ਢੰਗ ਨਾਲ ਲਾਗੂ ਕਰਨਾ ਚਾਹੀਦਾ ਹੈ। ਭਾਰਤੀ ਸੰਵਿਧਾਨ ਨੇ ਦੇਸ਼ ਨੂੰ ਇਕ ਮੁੱਠੀ ਵਿੱਚ ਬੰਦ ਕਰ ਕੇ ਰੱਖਿਆ ਹੋਇਆ ਹੈ। ਭਾਰਤੀ ਸੰਵਿਧਾਨ ਦੇਸ਼ ਦੇ ਸਾਰੇ ਧਰਮਾਂ ਦਾ ਸਤਿਕਾਰ ਕਰਨ ਲਈ ਪਾਬੰਦ ਹੈ। ਪਰ ਬਹੁਤ ਅਫਸੋਸ ਦੀ ਗੱਲ ਹੈ ਕਿ ਪਿਛਲੇ 70-71ਸਾਲਾਂ ਤੋਂ ਦੇਸ਼ ਨੂੰ ਖੇਰੂੰ ਖੇਰੂੰ ਹੋਣ ਤੋਂ ਬਚਾ ਕੇ ਰੱਖਣ ਵਾਲੇ ' ਭਾਰਤੀ ਸੰਵਿਧਾਨ ' ਦੀ ਹੋਂਦ ਨੂੰ ਖਤਰਾ ਪੈਦਾ ਹੋ ਗਿਆ ਹੈ,ਜਦੋਂ ਕਿ ਭਾਰਤੀ ਸੰਵਿਧਾਨ ਨੂੰ ਬਚਾਉਣਾ ਸਮੇਂ ਦੀ ਮੁੱਖ ਲੋੜ ਹੈ। 

-ਸੁਖਦੇਵ ਸਲੇਮਪੁਰੀ 

09780620233

 

ਜੱਗ ਜਨਨੀ ਅਤੇ ਸਮਾਜ ਦੀ ਸੰਜੀਦਗੀ ?

ਜੱਗ ਜਨਨੀ ਅਤੇ ਸਮਾਜ ਦੀ ਸੰਜੀਦਗੀ ?
ਔਰਤਾਂ ਦੇ ਜਿਨਸ਼ੀ ਸ਼ੋਸ਼ਣ ਦੀਆਂ ਘਟਨਾਵਾਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਅਜੋਕੇ ਦੌਰ ਵਿੱਚ ਔਰਤਾਂ ਕਿਸੇ ਵੀ ਉਮਰ ਦੀਆਂ, ਕਿਸੇ ਵੀ ਰਿਸ਼ਤੇ
ਵਿੱਚ ਅਤੇ ਕਿਸੇ ਵੀ ਸਥਾਨ ਤੇ ਮਹਿਫੂਜ ਨਹੀਂ। ਸਾਲ 2010 ਵਿੱਚ ਬਲਾਤਕਾਰ ਦੇ 5,484 ਮਾਮਲੇ ਦਰਜ ਹੋਏ ਸੀ ਅਤੇ 2011 ਵਿੱਚ 29.7
ਫੀਸਦੀ ਦੇ ਵਾਧੇ ਨਾਲ ਦੇਸ਼ ਭਰ ਵਿੱਚ ਬਲਾਤਕਾਰ ਦੇ ਕੁੱਲ 7,112 ਮਾਮਲੇ ਸਾਹਮਣੇ ਆਏ। ਰਾਸ਼ਟਰੀ ਅਪਰਾਧ ਬਿਊਰੋ ਦੇ ਅੰਕੜਿਆਂ
ਮੁਤਾਬਕ ਭਾਰਤ ਵਿੱਚ ਹਰ ਦਿਨ 50 ਬਲਾਤਕਾਰ ਦੇ ਮਾਮਲੇ ਥਾਣਿਆਂ ਵਿੱਚ ਦਰਜ ਹੁੰਦੇ ਹਨ। 2018 ਵਿੱਚ ਬਲਾਤਕਾਰ ਦੇ 18 ਹਜ਼ਾਰ ਤੋਂ
ਜ਼ਿਆਦਾ ਮਾਮਲੇ ਦਰਜ ਕੀਤੇ ਗਏ ਅਤੇ ਬਹੁਤੇ ਅਜਿਹੇ ਮਾਮਲੇ ਵੀ ਹਨ ਜੋ ਥਾਣਿਆਂ ਤੱਕ ਨਹੀਂ ਪਹੁੰਚਦੇ।
ਤਾਜ਼ਾ ਘਟਨਾਕ੍ਰਮ ਵਿੱਚ ਹੈਦਰਾਬਾਦ ਵਿਖੇ ਪਸ਼ੂ ਡਾਕਟਰ ਨਾਲ ਚਾਰ ਦਰਿੰਦਿਆਂ ਦੁਆਰਾ ਅਤੇ ਝਾਰਖੰਡ ਵਿੱਚ ਕਾਨੂੰਨ ਦੀ ਵਿਦਿਆਰਥਣ ਨਾਲ
12 ਦਰਿੰਦਿਆਂ ਦੁਆਰਾ ਉਹਨਾਂ ਦੀ ਇੱਜ਼ਤ ਤਾਰ ਤਾਰ ਕੀਤੀ ਗਈ ਅਤੇ ਉਹਨਾਂ ਨੂੰ ਦਰਦਨਾਕ ਮੌਤ ਦੇ ਹਵਾਲੇ ਕਰ ਦਿੱਤਾ ਗਿਆ। ਉਨਾਵ
ਗੈਂਗਰੈਪ ਪੀੜਤਾ ਨੂੰ ਕੋਰਟ ਜਾਂਦਿਆਂ ਅੱਗ ਲਾਉਣਾ ਅਤੇ ਉਸਦੀ ਮੌਤ, ਕਠੂਆ ਗੈਂਗਰੇਪ ਮਾਮਲਾ ਜਦੋਂ ਮੁਲਜ਼ਮ ਦੇ ਸਮਰਥਨ 'ਚ ਖੁੱਲ੍ਹੇਆਮ
ਤਿਰੰਗਾ ਲਹਿਰਾਇਆ ਗਿਆ ਹੈ ਅਤੇ ਨਾਅਰੇ ਲਾਏ ਗਏ ਸਵਾਲੀਆਂ ਨਿਸ਼ਾਨ ਹਨ ਸਾਡੇ ਸਮਾਜ ਅਤੇ ਵਿਵਸਥਾ ਦੀ ਸੰਜੀਦਗੀ ਤੇ।
ਹੈਦਰਾਬਾਦ ਕਾਂਡ ਤੋਂ ਬਾਅਦ 80 ਲੱਖ ਲੋਕਾਂ ਨੇ ਪੌਰਨ ਸਾਇਟਾਂ ਤੇ ਡਾਕਟਰ ਨਾਲ ਰੇਪ ਜਾਂ ਯੌਨ ਸੰਬੰਧਾਂ ਨੂੰ ਸਰਚ ਕੀਤਾ। ਅਮਰੀਕੀ ਲੇਖਿਕਾ
ਰਾਬਿਨ ਮਾਰਗਨ ਨੇ 1974 ਵਿੱਚ ਲਿਖੇ ਆਪਣੇ ਪ੍ਰਸਿੱਧ ਲੇਖ ‘ਥਿਊਰੀ ਐਂਡ ਪ੍ਰੈਕਟਿਸ – ਪੌਰਨੋਗ੍ਰਾਫ਼ੀ ਐਂਡ ਰੇਪ’ ਵਿੱਚ ਲਿਖਿਆ ਸੀ ਕਿ
ਪੌਰਨੋਗ੍ਰਾਫ਼ੀ ਉਸ ਸਿਧਾਂਤ ਦੀ ਤਰ੍ਹਾਂ ਕੰਮ ਕਰਦਾ ਹੈ ਜਿਸਨੂੰ ਵਿਵਹਾਰਿਕ ਰੂਪ ਵਿੱਚ ਬਲਾਤਕਾਰ ਦੇ ਰੂਪ ਵਿੱਚ ਅੰਜਾਮ ਦਿੱਤਾ ਜਾਂਦਾ ਹੈ। ਇਸ
ਸੰਬੰਧੀ ਹੁਣ ਤੱਕ ਇਸਦੇ ਪੱਖ ਅਤੇ ਵਿਰੋਧ ਵਿੱਚ ਖੋਜ ਅਤੇ ਦਲੀਲਾਂ ਦਿੱਤੀਆਂ ਜਾਂਦੀਆਂ ਰਹੀਆਂ ਹਨ। ਇੱਕ ਰਿਪੋਰਟ ਦੇ ਮੁਤਾਬਕ ਅਮਰੀਕੀ
‘ਫੈਡਰਲ ਬਿਊਰੋ ਆੱਫ਼ ਇਨਵੈਸਟੀਗੇਸ਼ਨ’ ਨੇ ਆਪਣੇ ਆਪਰਾਧਿਕ ਅੰਕੜਿਆਂ ਦੇ ਵਿਸ਼ਲੇਸ਼ਣ ਵਿੱਚ ਪਾਇਆ ਕਿ ਯੌਨ ਹਿੰਸਾ ਦੇ 80%
ਮਾਮਲਿਆਂ ਵਿੱਚ ਪੌਰਨ (ਅਸ਼ਲੀਲ ਯੌਨ ਸਮੱਗਰੀ) ਦੀ ਮੌਜੂਦਗੀ ਦੇਖੀ ਗਈ।
ਇਹ ਕੋਈ ਅੱਤਕੱਥਨੀ ਨਹੀਂ ਕਿ ਔਰਤਾਂ ਸੰਬੰਧੀ ਅਪਰਾਧਾਂ ਦੀਆਂ ਘਟਨਾਵਾਂ ਵਿੱਚ ਇਨਸਾਫ਼, ਸੱਚ ਅਤੇ ਮਨੁੱਖਤਾ ਦੀ ਥਾਂ ਆਪਣੇ ਵਰਗ ਵਿਸ਼ੇਸ਼
ਪ੍ਰਤੀ ਪਹਿਲ, ਚੇਤੰਨਤਾ ਦੀ ਘਾਟ ਸਾਡੇ ਸਮਾਜ ਦਾ ਦੁਖਾਂਤ ਹੈ। ਸਮਾਜ ਅਤੇ ਮੀਡੀਆ ਦਾ ਦੋਗਲਾ ਘਿਨੌਣਾ ਚਿਹਰਾ ਜਾਤ, ਧਰਮ, ਪਾਰਟੀ ਅਤੇ
ਆਪਣੇ ਹਿੱਤਾਂ ਆਦਿ ਦੇ ਆਧਾਰ ਤੇ ਪੀੜਤ ਤੇ ਬਲਾਤਕਾਰੀ ਸੰਬੰਧੀ ਰਵੱਈਆ ਸਮੇਂ ਸਮੇਂ ਤੇ ਵੱਖੋ ਵੱਖਰਾ ਵੇਖਣ ਨੂੰ ਮਿਲਿਆ ਹੈ ਅਤੇ ਬਹੁਗਿਣਤੀ
ਦੀ ਭੀੜ ਵਿੱਚ ਘੱਟਗਿਣਤੀ ਦੀਆਂ ਕੂਕਾਂ ਕਿਤੇ ਗੁਆਚ ਜਾਂਦੀਆਂ ਹਨ।
ਭਾਰਤੀ ਸਮਾਜ ਅਤੇ ਵਿਵਸਥਾ ਦੀ ਨਲਾਇਕੀ ਹੀ ਕਿਹਾ ਜਾਵੇਗਾ ਕਿ ਪਿਛਲੇ ਸਾਲ ਜੂਨ ਵਿੱਚ ਅਮੇਜ਼ਨ ਇੰਡੀਆ ਦੀ
ਵੈੱਬਸਾਇਟ ਤੇ ਛਪੇ ਇੱਕ ਐਸ਼ ਟ੍ਰੇਅ ਯਾਨਿ ਸਿਗਰੇਟ ਦੀ ਰਾਖ ਝਾੜਨ ਵਾਲੀ ਟ੍ਰੇਅ ਦੇ ਇਸ਼ਤਿਹਾਰ ਵਿੱਚ ਔਰਤ ਨੂੰ,
ਜਿਹੜੀ ਦੇਖਣ ਵਿੱਚ ਕੁਝ ਅਜਿਹੀ ਹੈ ਜਿਵੇਂ ਇੱਕ ਨੰਗੀ ਮਹਿਲਾ ਟੱਬ ਵਿੱਚ ਲੱਤਾਂ ਫੈਲਾ ਕੇ ਲੰਮੀ ਪਈ ਹੋਵੇ ਦਿਖਾਇਆ
ਗਿਆ।
ਮਰਦਾਂ ਦੀ ਨੀਚ ਮਾਨਸਿਕਤਾ, ਨਸ਼ਾ, ਔਰਤਾਂ ਦਾ ਕਮਜ਼ੋਰ ਆਤਮ-ਵਿਸ਼ਵਾਸ ਅਤੇ ਸਖ਼ਤ ਕਾਨੂੰਨ ਦੀ ਘਾਟ ਬਲਾਤਕਾਰ ਦੇ ਮੁੱਖ ਕਾਰਨਾਂ ਵਿੱਚੋਂ
ਹਨ। ਸਿਰਫ਼ ਕਾਨੂੰਨ ਦੇ ਜ਼ਰੀਏ ਬਲਾਤਕਾਰ ਮੁਕਤ ਸਮਾਜ ਦੀ ਸਿਰਜਣਾ ਦਾ ਸੁਪਨਾ ਇੱਕ ਧੋਖੇ ਤੋਂ ਜ਼ਿਆਦਾ ਕੁਝ ਵੀ ਨਹੀਂ। ਕਿਸੇ ਔਰਤ ਦੇ
ਬਲਾਤਕਾਰ ਦੀ ਘਟਨਾ ਸੰਬੰਧੀ ਸਮਾਜ ਦਾ ਉਦਾਸੀਨ ਨਜਰੀਆ ਵੀ ਬਲਾਤਕਾਰੀ ਹੁੰਦਾ ਹੈ।
ਸਮੇਂ ਦੀ ਲੋੜ ਹੈ ਕਿ ਸਖ਼ਤ ਕਾਨੂੰਨਾਂ ਨੂੰ ਅਮਲੀ ਰੂਪ ਦੇਣ ਅਤੇ ਨਿਆਂ ਪ੍ਰਣਾਲੀ ਦੀ ਗਤੀ ਵਿੱਚ ਤੇਜ਼ੀ ਦੇ ਨਾਲ ਨਾਲ
ਸਮਾਜ ਅਤੇ ਮਰਦਾਂ ਨੂੰ ਆਪਣੇ ਨਜ਼ਰੀਏ ਵਿੱਚ ਸੁਧਾਰ ਕਰਨਾ ਲਾਜ਼ਮੀ ਹੈ, ਜਿਸਦੀ ਪਹਿਲ ਪਰਿਵਾਰਾਂ ਤੋਂ ਕੀਤੀ ਜਾ
ਸਕਦੀ ਹੈ ਤਾਂ ਜੋ ਬਲਾਤਕਾਰ ਵਰਗੇ ਘਿਨੌਣੇ ਜ਼ੁਰਮਾਂ ਤੋਂ ‘ਜੱਗ ਜਨਨੀ’ ਨੂੰ ਬਚਾਇਆ ਜਾ ਸਕੇ।

ਗੋਬਿੰਦਰ ਸਿੰਘ ‘ਬਰੜ੍ਹਵਾਲ’
ਪਿੰਡ ਤੇ ਡਾਕ. ਬਰੜ੍ਹਵਾਲ
ਤਹਿ. ਧੂਰੀ (ਸੰਗਰੂਰ)
ਈਮੇਲ – bardwal.gobinder@gmail.com

ਸਿੱਖ ਇਤਿਹਾਸ ਵਿੱਚ 6 ਪੋਹ 21 ਦਸੰਬਰ 

ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ 6 ਪੋਹ (21 ਦਸੰਬਰ )ਦੀ ਰਾਤ ਨੂੰ ਜ ਅੱਜ  ਦੇ ਦਿਨਾਂ ‘ਚ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ ਤੋਂ ਬਾਅਦ ਗੁਰੂ ਸਾਹਿਬ ਦਾ ਕਾਫਲਾ ਅਜੇ ਕੁਝ ਦੂਰ ਹੀ ਗਿਆ ਸੀ ਕਿ ਪਹਾੜੀ ਰਾਜਿਆਂ ਅਤੇ ਮੁਗਲਾਂ ਦੀ ਸਾਂਝੀ ਫੌਜ ਨੇ ਸਾਰੇ ਵਾਅਦੇ ਤੋੜ ਕੇ ਅੰਮ੍ਰਿਤ ਵੇਲੇ ਸਿੱਖਾਂ ਦੇ ਵਹੀਰ ‘ਤੇ ਹਮਲਾ ਕਰ ਦਿੱਤਾ। ਦਸਮੇਸ਼ ਪਿਤਾ ਜੀ ਨੇ ਨੇ ਭਾਈ ਜੈਤਾ ਜੀ ਅਤੇ 100 ਕੁ ਸਿੱਖਾਂ ਨੂੰ ਫੌਜ ਦਾ ਮੁਕਾਬਲਾ ਕਰਨ ਲਈ ਪਿੱਛੇ ਛੱਡ ਦਿਤਾ। ਉਹਨਾਂ ਨੇ ਫੌਜ ਦਾ ਮੁਕਾਬਲਾ ਕੀਤਾ ਤੇ ਬਹੁਤ ਸਾਰਾ ਨੁਕਸਾਨ ਕੀਤਾ। ਉਨ੍ਹਾਂ ਨੂੰ ਆਦੇਸ਼ ਸੀ ਕਿ ਜਦ ਤੱਕ ਵਹੀਰ ਸਰਸਾ ਪਾਰ ਨਹੀਂ ਕਰ ਜਾਂਦੀ ਤਦ ਤਕ ਵੈਰੀਆਂ ਦਾ ਟਾਕਰਾ ਕਰਦੇ ਰਹਿਣਾ। ਸ਼ਾਮ ਹੁੰਦੀਆਂ ਗੁਰੂ ਸਾਹਿਬ ਅਤੇ ਸੰਗਤਾਂ ਸਰਸਾ ਨਦੀ ਕਿਨਾਰੇ ਜਾ ਪਹੁੰਚਿਆ ।ਸਰਸਾ ਨਦੀ ਦੇ ਕੰਢੇ ਰਾਤ ਵੇਲੇ ਯੁੱਧ ਹੋਇਆ। ਮੀਂਹ ਪੈਣਾ ਸ਼ੁਰੂ ਹੋ ਗਿਆ। ਸਰਸਾ ਨਦੀ ਪੂਰੇ ਵੇਗ ਵਿਚ ਸੀ ਅਤੇ ਕਾਲੀ ਬੋਲੀ ਦਸੰਬਰ ਦੀ ਰਾਤ ਵੇਲੇ ਸਰਸਾ ਪਾਰ ਕਰਨ ਦੀ ਕੋਸ਼ਿਸ਼ ਵਿਚ ਕਈ ਸਿੰਘ ਪਾਣੀ ਦੇ ਤੇਜ ਵਹਾਅ ਵਿਚ ਰੁੜ੍ਹ ਗਏ। ਵਡਮੁੱਲਾ ਸਿੱਖ ਸਾਹਿਤ ਵੀ ਸਰਸਾ ਨਦੀ ਵਿੱਚ ਰੁੜ ਗਿਆ। ਪਰਿਵਾਰ ਵਿਚ ਵਿਛੋੜਾ ਪੈ ਗਿਆ, ਤਿੰਨ ਥਾਈਂ ਵੰਡੇ ਗਏ, ਜੋ ਮੁੜ ਕਦੇ ਇੱਕਠੇ ਨਾ ਹੋ ਸਕੇ। ਅੱਜ ਦੇ ਦਿਨ ਵਾਪਰਿਆ ਪਰਿਵਾਰ ਨੂੰ ਖੇਰੂ ਖੇਰੂ ਕਰਦਾ ਇਹ ਬਹੁਤ ਹੀ ਦੁਖਦਾਇਕ ਸਾਕਾ। 

ਗੁਰੂ ਜੀ ਅਤੇ ਦੋ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਤਕਰੀਬਨ 40 ਸਿੰਘਾਂ ਨਾਲ ਸਰਸਾ ਪਾਰ ਕਰ ਗਏ ਜਦਕਿ ਮਾਤਾ ਗੁਜਰ ਕੌਰ ਜੀ ਤੇ ਛੋਟੇ ਸਾਹਿਬਜ਼ਾਦੇ (ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਹਿ ਸਿੰਘ) ਗੁਰੂ ਜੀ ਤੋਂ ਵਿਛੜ ਗਏ ਅਤੇ ਅੱਗੇ ਜਾ ਕੇ ਗੰਗੂ ਨੂੰ ਮਿਲ ਪਏ ਅਤੇ ਉਸਦੇ ਨਾਲ ਉਸਦੇ ਘਰ ਚਲੇ ਗਏ। ਸਾਹਿਬਜ਼ਾਦਿਆਂ ਦੀ ਮਾਤਾ ਸਾਹਿਬ ਕੌਰ ਜੀ ਅਤੇ ਕੁੱਝ ਸਿੰਘ ਦਿੱਲੀ ਪਹੁੰਚ ਗਏ।

ਇਸ ਜਗ੍ਹਾ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਸਥਾਪਤ ਹੈ, ਉੱਥੇ ਜਾ ਕੇ ਤੇ ਆਲਾ-ਦੁਆਲਾ ਦੇਖ ਕੇ ਅੱਜ ਵੀ ਮਹਿਸੂਸ ਹੁੰਦਾ ਹੈ ਕਿ ਕਿਹੋ ਜਿਹੇ ਹੋਣਗੇ ਉਹ ਦਿਨ, ਜਦ ਗੁਰੂ ਸਾਹਿਬ ਦਾ ਪਰਿਵਾਰ ਵਿੱਛੜਿਆ ਅਤੇ ਸਿੱਖ ਜੰਗ ਲੜਦਿਆਂ ਸ਼ਹੀਦ ਹੋਏ। ਅੱਜ ਅਸੀਂ ਠੰਡੇ ਪਾਣੀ ਨਾਲ ਨਹਾਉਣ ਨੂੰ ਵੀ ਨਹੀਂ ਤਿਆਰ ਪਰ ਕੀ ਵਿਤੀ ਹੋਵੇਗੀ ਛੋਟੇ ਲਾਲ ਉਪਰ ਵਾਹਿਗੁਰੂ ਜੀ ਜਾਣਦਾ ਹੈ।

ਅਮਨਜੀਤ ਸਿੰਘ ਖਹਿਰਾ

 

ਭਾਰਤੀ ਸੱਭਿਅਤਾ ਅਤੇ ਲੋਕ-ਤੰਤਰ ਦੀਆਂ ਸਿਫ਼ਤਾਂ ਕਰਨ ਵਾਲ਼ਿਓ ...!!ਚੱਪਣੀ ਵਿੱਚ ਨੱਕ ਡੋਬ ਕੇ ਮਰ ਜਾਓ ...!!

 

ਭਾਰਤੀ ਸੱਭਿਅਤਾ ਅਤੇ ਲੋਕ-ਤੰਤਰ ਦੀਆਂ ਸਿਫ਼ਤਾਂ ਕਰਨ ਵਾਲ਼ਿਓ ...!!ਚੱਪਣੀ ਵਿੱਚ ਨੱਕ ਡੋਬ ਕੇ ਮਰ ਜਾਓ ...!!-(ਜਰਨਲਲਿਸਟ ਅਮਰਜੀਤ ਸਿੰਘ ਗਰੇਵਾਲ ਇੰਗਲੈਂਡ)

ਮਿਠਿਆਈਆਂ ਵੰਡੀਆਂ ਜਾ ਰਹੀਆਂ ਹਨ......!!

ਢੋਲ ਵੱਜ ਰਹੇ ਹਨ...........!!

ਨਾਚ ਹੋ ਰਹੇ ਹਨ .....!!

ਲੀਡਰ ਇੱਕ ਦੂਸਰੇ ਤੋਂ ਮੂਹਰੇ ਪੱਬਾਂ ਭਾਰ ਹੋਕੇ ਬਿਆਨ ਦੇ ਰਹੇ ਹਨ..... !! ਕੁਝ ਹੱਕ ਵਿੱਚ ਤੇ ਕੁਝ ਖ਼ਿਲਾਫ਼ ........!!

ਦਰਅਸਲ ਮਾਜਰਾ ਕੀ ਹੈ ?

ਆਖਰ ਕਿਸ ਚੀਜ਼ ਦੀ ਖ਼ੁਸ਼ੀ ਮਨਾਈ ਜਾ ਰਹੀ ਹੈ ?

ਦਰਅਸਲ ਇੱਕ ਡੰਗਰਾਂ ਦੀ ਡਾਕਟਰ ਕੁੜੀ ਦੇ ਘਿਨਾਉਣੇ ਬਲਾਤਕਾਰ ਅਤੇ ਕਤਲ ਤੋਂ ਬਾਅਦ ਹੈਦਰਾਬਾਦ ਪੁਲੀਸ ਨੇ ਚਾਰ ਕਥਿਤ ਦੋਸ਼ੀਆਂ ਨੂੰ ਫੜਨ ਤੋਂ ਬਾਅਦ ਮੁਕਾਬਲੇ ਵਿੱਚ ਮਾਰ ਮੁਕਾਇਆ ਹੈ.....!!

ਜਾਣੀ ਕਿ ਕੇਸ ਖਤਮ ...!! ਝੱਟ ਪੱਟ ਇਨਸਾਫ ....!!

ਲੀਡਰਾਂ ਲਈ ਸੁਖਾਲਾ ਰਾਹ...!! ਜ਼ੁੰਮੇਵਾਰੀ ਖਤਮ ..!!

ਪਰ ਕੀ ਇਹ ਸੁਲਝਿਆ ਹੋਇਆ ਲੋਕ-ਤੰਤਰ ਹੈ ਜਾਂ ਪੁੱਠੇ ਰਾਹ ਪਿਆ ਭੀੜਤੰਤਰ...??

ਕੀ ਇਹ ਸੱਭਿਅਕ ਸਮਾਜ ਦੀ ਨਿਸ਼ਾਨੀ ਹੈ ਜਾਂ ਬਿਮਾਰ ਸਮਾਜ ਦੀ...??

 

ਹੈਦਰਾਬਾਦ 'ਚ ਮਹਿਲਾ ਡਾਕਟਰ ਨਾਲ ਗੈਂਗਰੇਪ ਮਗਰੋਂ ਕਤਲ ਕੀਤੇ ਜਾਣ ਦੀ ਘਟਨਾ ਤੋਂ ਦੇਸ਼ ਗੁੱਸੇ ਵਿਚ ਸੀ। ਸੰਸਦ ਤੋਂ ਲੈ ਕੇ ਸੜਕ ਤਕ ਲੋਕਾਂ ਦਾ ਗੁੱਸਾ ਨਜ਼ਰ ਆ ਰਿਹਾ ਸੀ।ਲੋਕਾਂ ਦਾ ਗੁੱਸਾ ਜਾਇਜ਼ ਵੀ ਸੀ ਕਿਉਂਕਿ ਇਸ ਘਟਨਾ ਨੇ ਹਰ ਕਿਸੇ ਨੂੰ ਝੰਜੋੜ ਕੇ ਰੱਖ ਦਿੱਤਾ ਸੀ ।ਆਮ ਲੋਕ ਹੀ ਨਹੀਂ ਸੰਸਦ ਮੈਂਬਰ ਵੀ ਪੀੜਤਾ ਲਈ ਇਨਸਾਫ ਦੀ ਮੰਗ ਕਰ ਰਹੇ ਸਨ। ਕੁਝ ਨੇ ਤਾਂ ਲੋਕਾਂ ਨੂੰ ਕਾਨੂੰਨ ਨੂੰ ਆਪਣੇ ਹੱਥਾਂ ਵਿੱਚ ਲੈਣ ਲਈ ਉਕਸਾਇਆ।ਜਿੱਥੇ ਇਕ ਪਾਸੇ ਲੋਕਾਂ 'ਚ ਇਸ ਘਟਨਾ ਨੂੰ ਲੈ ਕੇ ਗੁੱਸਾ ਸੀ ਉੱਥੇ ਹੀ ਸਮਾਜ ਦੀ ਬਿਮਾਰ ਮਾਨਸਿਕਤਾ ਨੂੰ ਦਰਸਾਉਣ ਵਾਲੀ ਇੱਕ ਖ਼ਬਰ ਕੁਝ ਸੋਚਣ ਲਈ ਮਜਬੂਰ ਵੀ ਕਰਦੀ ਹੈ। ਸਿਰਫ ਇਕ ਹੀ ਅਸ਼ਲੀਲ ਵੈਬਸਾਈਟ 'ਤੇ ਦੋ ਦਿਨਾਂ 'ਚ ਅੱਸੀ ਲੱਖ ਲੋਕਾਂ ਨੇ 'ਹੈਦਰਾਬਾਦ ਰੇਪ' ਦੇ ਨਾਮ ਤੋਂ ਵੀਡੀਓ ਸਰਚ ਕੀਤੀ। ਭਾਰਤ 'ਚ ਪਾਬੰਦੀ ਦੇ ਬਾਵਜੂਦ ਚੱਲ ਰਹੀ ਸਾਈਟ 'ਚ ਹੈਦਰਾਬਾਦ ਦੀ ਪੀੜਤਾ ਦਾ ਨਾਮ ਸਰਚ ਵਿੱਚ ਟੌਪ ਤੇ ਰਿਹਾ। ਭਾਰਤ ਵਿਚ ਸੈਂਕੜਿਆਂ ਦੀ ਗਿਣਤੀ 'ਚ ਅਸ਼ਲੀਲ ਵੈਬਸਾਈਟਾਂ ਹਨ ਜਿਨ੍ਹਾਂ 'ਤੇ ਪਾਬੰਦੀ ਲੱਗੀ ਹੋਈ ਹੈ। ਇਸ ਦੇ ਬਾਵਜੂਦ ਵੀ ਇਹ ਸਾਈਟਾਂ ਚੱਲ ਰਹੀਆਂ ਹਨ। ਸਵਾਲ ਇਹ ਹੈ ਕਿ ਜੇਕਰ ਇਕ ਵੈਬਸਾਈਟ 'ਤੇ ਪੀੜਤਾ ਨਾਲ ਹੋਈ ਦਰਿੰਦਗੀ ਨੂੰ ਇਸ ਤਰ੍ਹਾਂ ਇੰਨੀ ਵਾਰ ਸਰਚ ਕੀਤਾ ਗਿਆ ਹੈ ਤਾਂ ਸੈਂਕੜੇ ਵੈਬਸਾਈਟਾਂ 'ਤੇ ਕਿੰਨੀ ਵਾਰ ਸਰਚ ਕੀਤਾ ਗਿਆ ਹੋਵੇਗਾ? ਇਸ ਦਾ ਅੰਦਾਜ਼ਾ ਲਾਉਣਾ ਸ਼ਾਇਦ ਮੁਸ਼ਕਲ ਹੈ। ਇਹ ਸਭ ਇਕ ਬਿਮਾਰ ਮਾਨਸਿਕਤਾ ਵਾਲੇ ਸਮਾਜ ਦੀ ਚਿੰਤਾਜਨਕ ਨਿਸ਼ਾਨੀ ਹੈ। ਇਹ ਉਸ ਦੇਸ਼ ਵਿੱਚ ਹੈ ਜਿੱਥੇ ਹਰ ਰੋਜ਼ 95 ਰੇਪ ਰਿਪੋਰਟ ਕੀਤੇ ਜਾ ਰਹੇ ਹਨ। ਇਹ ਉਹ ਦੇਸ਼ ਹੈ ਜਿੱਥੇ ਚੋਣਾਂ ਵਿੱਚ ਪਿਛਲੇ ਪੰਜ ਸਾਲਾਂ ਵਿੱਚ 327 ਅਜਿਹੇ ਉਮੀਦਵਾਰਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਜਿੰਨਾ ਖ਼ਿਲਾਫ਼ ਔਰਤਾਂ ਵਿਰੁੱਧ ਹਿੰਸਾ ਦੇ ਕੇਸ ਸਨ। ਇਹਨਾ ਵਿੱਚੋਂ 47 ਅਜਿਹੇ ਸਨ ਜੋ ਰੇਪ ਦੇ ਕੇਸਾਂ ਵਿੱਚ ਵੀ ਉਲਝੇ ਹੋਏ ਸਨ। ਜੇ ਕਾਨੂੰਨ ਦੇ ਘਾੜੇ ਅਤੇ ਰਖਵਾਲੇ ਹੀ ਅਜਿਹੇ ਹੋਣ ਤਾਂ ਆਸ ਕਿਸ ਤੋਂ ਰੱਖੀ ਜਾ ਸਕਦੀ ਹੈ ?

 

ਇਸ ਦੇ ਨਾਲ ਹੀ ਯੂ.ਪੀ. ਦੇ ਉਨਾਓ ਵਿੱਚ ਰੇਪ ਪੀੜਤ ਇੱਕ ਕੁੜੀ ਨੂੰ ਮੁਲਜ਼ਮਾਂ ਨੇ ਜ਼ਿੰਦਾ ਸਾੜਨ ਦੀ ਕੋਸ਼ਿਸ਼ ਕੀਤੀ ਹੈ। ਗੰਭੀਰ ਹਾਲਤ ਵਿੱਚ ਕੁੜੀ ਨੂੰ ਲਖਨਊ ਦੇ ਸਿਵਿਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ ਜਿੱਥੇ ਉਹ ਜ਼ਿੰਦਗੀ ਅਤੇ ਮੌਤ ਵਿਚਾਲੇ ਸੰਘਰਸ਼ ਕਰ ਰਹੀ ਹੈ।ਪੁਲਿਸ ਨੇ ਇਸ ਮਾਮਲੇ ਵਿੱਚ ਨਾਮਜ਼ਦ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦਕਿ ਦੋ ਹੋਰ ਮੁਲਜ਼ਮ ਅਜੇ ਵੀ ਫ਼ਰਾਰ ਦੱਸੇ ਜਾ ਰਹੇ ਹਨ। ਕੁੜੀ ਨੇ ਇਸੇ ਸਾਲ ਮਾਰਚ ਵਿੱਚ ਦੋ ਲੋਕਾਂ ਦੇ ਖ਼ਿਲਾਫ਼ ਰੇਪ ਦਾ ਮਾਮਲਾ ਦਰਜ ਕਰਵਾਇਆ ਸੀ ਅਤੇ ਉਸੇ ਮਾਮਲੇ ਵਿੱਚ ਮੁਕੱਦਮੇ ਲਈ ਉਹ ਰਾਇਬਰੇਲੀ ਜਾ ਰਹੀ ਸੀ। ਪੰਜ ਲੋਕਾਂ ਨੇ ਰਸਤੇ ਵਿੱਚ ਉਸ ਨੂੰ ਫੜ੍ਹ ਲਿਆ ਅਤੇ ਪੈਟਰੇਲ ਸੁੱਟ ਕੇ ਜ਼ਿੰਦਾ ਸਾੜਨ ਦੀ ਕੋਸ਼ਿਸ਼ ਕੀਤੀ।ਡਾਕਟਰਾਂ ਦੇ ਮੁਤਾਬਿਕ ਕੁੜੀ 90 ਫੀਸਦੀ ਤੋਂ ਵੱਧ ਸੜ ਚੁੱਕੀ ਹੈ ਅਤੇ ਉਸ ਦੀ ਹਾਲਤ ਬੇਹੱਦ ਗੰਭੀਰ ਹੈ ।ਉਨਾਓ ਵਿੱਚ ਇਸ ਤੋਂ ਪਹਿਲਾਂ ਵੀ ਰੇਪ ਪੀੜਤ ਇੱਕ ਕੁੜੀ ਨੂੰ ਟਰੱਕ ਹੇਠਾਂ ਕੁਚਲਣ ਦੀ ਕੋਸ਼ਿਸ਼ ਕੀਤੀ ਜਾ ਚੁੱਕੀ ਹੈ। ਇਸ ਮਾਮਲੇ ਵਿੱਚ ਸਥਾਨਕ ਵਿਧਾਇਕ ਕੁਲਦੀਪ ਸੇਂਗਰ ਸਣੇ ਕੁਝ ਹੋਰ ਲੋਕ ਜੇਲ੍ਹ ਵਿੱਚ ਬੰਦ ਹਨ। ਪੀੜਤ ਕੁੜੀ ਮਹੀਨਿਆਂ ਤੱਕ ਹਸਪਤਾਲ ਵਿੱਚ ਭਰਤੀ ਰਹਿਣ ਤੋਂ ਬਾਅਦ ਹੁਣ ਕੁਝ ਦਿਨ ਪਹਿਲਾਂ ਹੀ ਘਰ ਵਾਪਸ ਆਈ ਹੈ ।ਕੁਝ ਧਾਰਮਿਕ ਬਾਬੇ ਵੀ ਨਾਬਾਲਿਗ ਬੱਚੀਆਂ ਅਤੇ ਔਰਤਾਂ ਨਾਲ ਰੇਪ ਦੇ ਮਾਮਲਿਆਂ ਵਿੱਚ ਫਸੇ ਹਨ ।

 

ਇੱਕ ਪਾਸੇ ਸਮਾਜ ਦੀ ਔਰਤਾਂ ਪ੍ਰਤੀ ਬਿਮਾਰ ਮਾਨਸਿਕਤਾ ਜ਼ਾਹਰ ਹੋ ਰਹੀ ਹੈ ਪਰ ਦੂਸਰੇ ਪਾਸੇ ਅੱਜ ਦੇਸ਼ ਵਿੱਚ ਜੋ ਪ੍ਰਤਿਕਰਮ ਹੋ ਰਿਹਾ ਹੈ ਕੀ ਉਹ ਸੱਭਿਅਕ ਲੋਕ-ਤੰਤਰ ਦੀ ਨਿਸ਼ਾਨੀ ਹੈ ?ਪੁਲਿਸ ਜਿਸ 'ਤੇ ਕਦੇ ਕੋਈ ਭਰੋਸਾ ਨਹੀਂ ਕਰਦਾ ਨੇ ਰਾਤ ਦੇ ਨੇਰ੍ਹੇ ਵਿੱਚ ਚਾਰ ਨਿਹੱਥੇ ਬੰਦਿਆਂ ਨੂੰ ਮਾਰ ਦਿੱਤਾ। ਆਖਰ ਕਿਉਂ? ਕੀ ਉਹਨਾ ਕੋਲ ਪੂਰੇ ਸਬੂਤ ਵੀ ਸਨ ਕਿ ਉਨ੍ਹਾਂ ਨੇ ਜੁਰਮ ਕੀਤਾ ਸੀ? ਕਿਸੇ ਅਦਾਲਤ ਨੇ ਉਹ ਸਬੂਤ ਦੇਖੇ ਸਨ? ਕਿਸੇ ਅਦਾਲਤ ਨੇ ਉਹਨਾ ਨੂੰ ਮੁਜਰਮ ਕਰਾਰ ਦਿੱਤਾ ਸੀ? ਜੇ ਮੰਨ ਵੀ ਲਿਆ ਜਾਵੇ ਕਿ ਉਨ੍ਹਾਂ ਨੇ ਜੁਰਮ ਕੀਤਾ ਸੀ ਤਾਂ ਵੀ ਕਾਨੂੰਨ ਅਤੇ ਇਨਸਾਫ ਦੀ ਇੱਕ ਤੈਅ ਪ੍ਰਕਿਰਿਆ ਹੈ ਜੋ ਪੂਰੀ ਕਰਨੀ ਹੁੰਦੀ ਹੈ ।ਜੇ ਉਸ ਨੂੰ ਤਿਆਗਿਆ ਗਿਆ ਹੈ ਤਾਂ ਅਗਲੀ ਵਾਰੀ ਤੁਹਾਡੀ ਜਾਂ ਸਾਡੀ ਹੋ ਸਕਦੀ ਹੈ ।

 

ਪੰਜਾਬ ਅਤੇ ਦੇਸ਼ ਦੀਆਂ ਨਕਸਲੀ ਲਹਿਰਾਂ ਅਤੇ ਪੰਜਾਬ ਦੀ ਖਾੜਕੂ ਲਹਿਰ ਸਮੇਂ ਬਣਾਏ ਗਏ ਝੂਠੇ ਮੁਕਾਬਲੇ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਇਸ ਤਰਾਂ ਦਾ ਇਨਸਾਫ ਕਦੇ ਵੀ ਇੱਕ ਸੁਲਝੇ ਹੋਏ ਸਮਾਜ ਦੀ ਸਿਰਜਣਾ ਨਹੀਂ ਕਰ ਸਕਦਾ। ਸਾਰੇ ਚੁਣੇ ਹੋਏ ਨੁਮਾਇੰਦੇ ਅਤੇ ਸਿਆਸੀ ਪਾਰਟੀਆਂ ਤੇ ਕਾਰਕੁਨਾ ਲਈ ਇਸ ਤਰਾਂ ਦਾ ਇਨਸਾਫ਼ ਬਹੁਤ ਹੀ ਸੌਖਾ ਰਾਹ ਹੈ ਕਿਉਂਕਿ ਉਹਨਾ ਨੇ ਔਰਤਾਂ ਦੀ ਸੁਰੱਖਿਆ ਦੀ ਕਦੇ ਪ੍ਰਵਾਹ ਹੀ ਨਹੀਂ ਕੀਤੀ । ਜੇ ਕੀਤੀ ਹੁੰਦੀ ਤਾਂ ਬਲਾਤਕਾਰ ਦੀ ਸ਼ਿਕਾਇਤ ਕਰਨ ਵਾਲੀ ਔਰਤ 'ਤੇ ਉਨਾਉ ਵਿੱਚ ਹਮਲਾ ਨਾ ਹੁੰਦਾ। ਬਲਾਤਕਾਰ ਪੀੜਤਾਂ ਦੀ ਸਹਾਇਤਾ ਇੱਕ ਲੰਬਾ ਤੇ ਮੁਸ਼ਕਲ ਕੰਮ ਹੈ। ਸਾਡੇ ਲੀਡਰ ਕਦੇ ਉਨ੍ਹਾਂ ਨੂੰ ਨਹੀਂ ਮਿਲੇ ਅਤੇ ਉਹਨਾ ਨੇ ਕਦੇ ਕਿਸੇ ਪੀੜਤਾ ਨਾਲ ਗੱਲ ਨਹੀਂ ਕੀਤੀ। ਉਹਨਾ ਨੂੰ ਕੁਝ ਨਹੀਂ ਪਤਾ ਕਿ ਔਰਤਾਂ ਦੀ ਸੁਰੱਖਿਆ ਕਿੰਨ੍ਹਾਂ ਗੰਭੀਰ ਮਾਮਲਾ ਹੈ। ਔਰਤਾਂ ਕਿੰਨ੍ਹਾ ਗੱਲਾਂ ਦਾ ਸਾਹਮਣਾ ਕਰਦੀਆਂ ਹਨ ਤੇ ਉਨ੍ਹਾਂ ਨੂੰ ਕੀ ਚਾਹੀਦਾ ਹੈ । ਇੱਕ ਆਮ ਸ਼ਹਿਰੀ ਸੋਚਦਾ ਹੈ ਕਿ ਘਿਨਾਉਣਾ ਕੰਮ ਕਰਨ ਵਾਲਿਆਂ ਨੂੰ ਸਜ਼ਾ ਮਿਲ ਗਈ ਹੈ ਪਰ ਕੀ ਕਾਨੂੰਨ ਦੀ ਪਾਲਣਾ ਹੋਈ ਹੈ ?

 

ਜੇਕਰ ਇਸ ਪ੍ਰਕਾਰ ਅਸੀਂ ਖੁਸ਼ੀਆਂ ਮਨਾਉਣ ਲੱਗੇ ਤਾਂ ਸ਼ਾਇਦ ਆਮ ਲੋਕਾਂ ਦਾ ਕਾਨੂੰਨ ਤੋਂ ਭਰੋਸਾ ਉੱਠ ਜਾਵੇਗਾ ਅਤੇ ਜੰਗਲ਼ ਦਾ ਰਾਜ ਹੋ ਜਾਵੇਗਾ । ਸਜ਼ਾ ਦੇਣ ਦਾ ਹੱਕ ਸਿਰਫ ਅਦਾਲਤ ਨੂੰ ਹੈ।

'ਇਹ ਠੀਕ ਹੈ ਕਿ ਪੁਲਿਸ ਜਾਂ ਕਿਸੇ ਵਿਅਕਤੀ ਨੂੰ ਆਤਮ ਰੱਖਿਆ ਲਈ ਕਿਸੇ ਨੂੰ ਮਾਰਨ ਦਾ ਹੱਕ ਹੈ ਪਰ ਇਹ ਅਧਿਕਾਰ ਸੀਮਤ ਹੈ। ਜਿਵੇਂ ਹੈਦਰਾਬਾਦ ਪੁਲਿਸ ਨੇ ਕਿਹਾ ਹੈ ਕਿ ਉਹ ਮੁਲਜ਼ਮਾਂ ਨੂੰ ਵਾਰਦਾਤ ਵਾਲੀ ਥਾਂ ਉੱਤੇ ਘਟਨਾਕ੍ਰਮ ਦੀਆਂ ਕੜੀਆਂ ਜੋੜਨ ਲਈ ਲੈ ਗਏ ਸਨ ਅਤੇ ਉਨ੍ਹਾਂ ਦੀ ਪਿਸਟਲ ਖੋਹ ਕੇ ਹੀ ਮੁਲਜ਼ਮਾਂ ਨੇ ਫਾਇਰਿੰਗ ਕੀਤੀ। ਇਸ ਉੱਤੇ ਸਵਾਲ ਉੱਠਦਾ ਹੈ ਕਿ ਕੀ ਪੁਲਿਸ ਤਿਆਰੀ ਨਾਲ ਉੱਥੇ ਗਈ ਸੀ ..?? ਜੇਕਰ ਲੋਕ ਇਹ ਚਾਹੁਣ ਲੱਗ ਪਏ ਕਿ ਸਾਰੇ ਮੁਲਜ਼ਮਾਂ ਨਾਲ ਇਵੇਂ ਹੀ ਕੀਤਾ ਜਾਵੇ ਤੇ ਇੰਝ ਇਨਸਾਫ਼ ਦਿੱਤਾ ਜਾਵੇ ਤਾਂ ਲੋਕਾਂ ਦਾ ਨਿਆਂ ਤੋਂ ਭਰੋਸਾ ਉੱਠ ਜਾਵੇਗਾ।

 

ਅਸੀਂ ਆਪਣੀ ਸੰਸਕ੍ਰਿਤੀ ਅਤੇ ਲੋਕ-ਤੰਤਰ ਦੀਆਂ ਦੁਹਾਈਆਂ ਹਰਵਕਤ ਪਾਉਂਦੇ ਰਹਿੰਦੇ ਹਾਂ । ਕਈ ਵਾਰ ਤਾਂ ਪੱਛਮੀ ਦੇਸ਼ਾਂ ਦੀ ਸੱਭਿਅਤਾ ਨੂੰ ਕੋਸਦੇ ਹਾਂ ਅਤੇ ਆਪਣੇ ਆਪ ਨੂੰ ਉਹਨਾਂ ਤੋਂ ਉੱਚ ਕੋਟੀ ਦੇ ਸਾਬਤ ਕਰਦੇ ਹਾਂ ।

 

ਪਰ ਕੀ ਅਸੀਂ ਉਹਨਾਂ ਤੋਂ ਵਧੀਆਂ ਨਿਆਂ ਪ੍ਰਣਾਲੀ ਸਿਰਜ ਸਕੇ ਹਾਂ ..??

ਕੀ ਅਸੀਂ ਕਾਨੂੰਨ ਦਾ ਰਾਜ ਸਥਾਪਿਤ ਕਰ ਸਕੇ ਹਾਂ..??

ਕੀ ਅਸੀਂ ਤੰਦਰੁਸਤ ਮਾਨਸਿਕਤਾ ਵਾਲੇ ਸਮਾਜ ਦੀ ਸਿਰਜਣਾ ਕਰ ਸਕੇ ਹਾਂ...??

ਪਰ ਜੋ ਕੁਝ ਹਰ ਰੋਜ਼ ਹੋ ਰਿਹਾ ਹੈ ..... ਉਸ ਨੂੰ ਵੇਖ ਕੇ ਤਾਂ

ਇਹ ਕਹਿਣਾ ਬਣਦਾ ਹੈ ਕਿ.......

 

ਜਰਨਲਲਿਸਟ ਅਮਰਜੀਤ ਸਿੰਘ ਗਰੇਵਾਲ ਇੰਗਲੈਂਡ

ਵਿਸ਼ਵ ਏਡਜ਼ ਦਿਵਸ –  1ਦਸੰਬਰ 2019-ਗੋਬਿੰਦਰ ਸਿੰਘ ‘ਬਰੜ੍ਹਵਾਲ’

 

ਸੰਗਰੂਰ ਦੇ ਲਾਗਲੇ ਪਿੰਡ ਬਡਰੁੱਖਾਂ ਦੀ ਪਿਛਲੇ ਦਿਨੀਂ ਅਖ਼ਬਾਰਾਂ ਵਿੱਚ 16 ਨੌਜਵਾਨਾਂ ਦੇ ਐੱਚ.ਆਈ.ਵੀ. ਰੀਐਕਟਿਵ ਸੰਬੰਧੀ ਛਪੀ ਖ਼ਬਰ ਨੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਜਿਸਦਾ ਮੁੱਖ ਕਾਰਨ ਨਸ਼ੇ ਦੇ ਟੀਕਿਆਂ ਲਈ ਸਾਂਝੀਆਂ ਸੂਈਆਂ ਸਰਿੰਜਾਂ ਦੀ ਵਰਤੋਂ ਕਰਨਾ ਸੀ। ਪੰਜਾਬ ਰਾਜ ਏਡਜ਼ ਕੰਟਰੋਲ ਸੋਸਾਇਟੀ, ਚੰਡੀਗੜ੍ਹ ਦੇ ਅਧਿਕਾਰਿਕ ਅੰਕੜਿਆਂ ਅਨੁਸਾਰ ਪੰਜਾਬ ਵਿੱਚ 1993 ਤੋ ਅਕੂਤਬਰ 2019 ਤੱਕ ਕੁੱਲ 78589 ਮਾਮਲੇ ਐੱਚ.ਆਈ.ਵੀ. ਦੇ ਰਿਕਾਰਡ ਹੋਏ ਹਨ ਅਤੇ ਜਿਸ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਸਭ ਤੋਂ ਜ਼ਿਆਦਾ 16848ਰੀਐਕਟਿਵ ਭਾਵ ਪੌਜ਼ੀਟਿਵ ਕੇਸ ਹਨ। ਮਾਹਿਰਾਂ ਅਨੁਸਾਰ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਐਨੇ ਰੀਐਕਟਿਵ ਕੇਸਾਂ ਪਿੱਛੇ ਨਸ਼ੇ ਲਈ ਸਾਂਝੀਆਂ ਸੂਈਆਂ ਸਰਿੰਜਾਂ ਦੀ ਵਰਤੋਂ ਕਰਨਾ ਹੀ ਹੈ।

ਦੁਨੀਆਂ ਵਿੱਚੋਂ ਐੱਚ.ਆਈ.ਵੀ. ਪੀੜਤਾਂ ਦੀ ਗਿਣਤੀ ਵਿੱਚ ਭਾਰਤ ਦੱਖਣੀ ਅਫਰੀਕਾ ਅਤੇ ਨਾਈਜੀਰੀਆ ਤੋਂ ਬਾਅਦ ਤੀਜੇ ਸਥਾਨ ਤੇ ਹੈ। ਭਾਰਤ ਵਿੱਚ ਤਕਰੀਬਨ 21.40 ਲੱਖ ਤੋਂ ਅਧਿਕ ਲੋਕ ਐੱਚ.ਆਈ.ਵੀ. ਪੀੜਤ ਹਨ। ਏਡਜ਼ ਸੰਬੰਧੀ ਜਨ ਜਾਗਰੂਕਤਾ ਲਈ ਬਹੁਤ ਉਪਰਾਲੇ ਕੀਤੇ ਜਾ ਰਹੇ ਹਨ। ਦੇਸ਼ ਦੇ ਵੱਖੋ ਵੱਖਰੇ ਖੇਤਰਾਂ ਵਿੱਚ ਏਡਜ਼ ਸੰਬੰਧੀ ਜਾਗਰੂਕਤਾ ਲਈ 1 ਦਸੰਬਰ 2007 ਨੂੰ ਰੈੱਡ ਰਿਬਨ ਟ੍ਰੇਨ ਵੀ ਚਲਾਈ ਗਈ ਅਤੇ ਦੂਰਦਰਸ਼ਨ ਤੇ ਲੜੀਵਾਰ ਜਾਸੂਸ ਵਿਜੇ ਵੀ ਏਡਜ਼ ਸੰਬੰਧੀ ਜਾਗਰੂਕਤਾ ਲਈ ਪ੍ਰਸਾਰਿਤ ਹੁੰਦਾ ਰਿਹਾ ਹੈ।

ਸੰਸਾਰ ਭਰ ਵਿੱਚ ਇੱਕ ਦਸੰਬਰ, ਲੋਕਾਂ ਨੂੰ ਏਡਜ਼ ਦੀ ਜਾਣਕਾਰੀ ਅਤੇ ਪੀੜਤਾਂ ਪ੍ਰਤੀ ਸਕਾਰਾਤਮਕ ਰਵੱਈਆ ਅਪਣਾਉਣ ਸੰਬੰਧੀ ਜਾਗਰੂਕ ਕਰਨ ਦੇ ਮੰਤਵ ਨਾਲ ਵਿਸ਼ਵ ਏਡਜ਼ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਵਿਸ਼ਵ ਏਡਜ਼ ਦਿਵਸ ਦੀ ਸ਼ੁਰੂਆਤ 1 ਦਸੰਬਰ 1988 ਤੋਂ ਹੋਈ ਜਿਸਦਾ ਮੰਤਵ ਐੱਚ.ਆਈ.ਵੀ. ਏਡਜ਼ ਤੋਂ ਗ੍ਰਸਤ ਲੋਕਾਂ ਦੀ ਮੱਦਦ ਕਰਨ ਲਈ ਧਨ ਜੁਟਾਉਣ, ਲੋਕਾਂ ਨੂੰ ਏਡਜ਼ ਸੰਬੰਧੀ ਜਾਗਰੂਕ ਕਰਨ ਅਤੇ ਏਡਜ਼ ਨਾਲ ਜੁੜੇ ਮਿੱਥ ਨੂੰ ਦੂਰ ਕਰਕੇ ਲੋਕਾਂ ਨੂੰ ਸਿੱਖਿਅਤ ਕਰਨਾ ਸ਼ਾਮਲ ਸੀ। ਇਸ ਰੋਗ ਨੂੰ ਪਹਿਲੀ ਬਾਰ 1981 ਵਿੱਚ ਮਾਨਤਾ ਮਿਲੀ ਅਤੇ ਇਹ ਏਡਜ਼ ਦੇ ਨਾਮ ਨਾਲ ਪਹਿਲੀ ਵਾਰ 27 ਜੁਲਾਈ 1982 ਨੂੰ ਜਾਣਿਆ ਗਿਆ। ਵਿਸ਼ਵ ਏਡਜ਼ ਦਿਵਸ ਸੰਬੰਧੀ ਪਹਿਲੀ ਵਾਰ ਕਲਪਨਾ 1987 ਵਿੱਚ ਅਗਸਤ ਮਹੀਨੇ ਵਿੱਚ ਥਾਮਸ ਨੇੱਟਰ ਅਤੇ ਜੇਮਜ਼ ਡਬਲਿਯੂ ਬੰਨ ਦੁਆਰਾ ਕੀਤੀ ਗਈ। ਇਹ ਦੋਨੋਂ ਵਿਸ਼ਵ ਸਿਹਤ ਸੰਗਠਨ-ਜਿਨੇਵਾ ਦੇ ਏਡਜ਼ ਗਲੋਬਲ ਪ੍ਰੋਗਰਾਮ ਦੇ ਲਈ ਸਰਵਜਨਿਕ ਸੂਚਨਾ ਅਧਿਕਾਰੀ ਸੀ। ਉਹਨਾਂ ਨੇ ਏਡਜ਼ ਦਿਵਸ ਦਾ ਆਪਣਾ ਵਿਚਾਰ ਡਾ. ਜਾਨ ਨਾਥਨ ਮੰਨ (ਏਡਜ਼ ਗਲੋਬਲ ਪ੍ਰੋਗਰਾਮ ਨਿਦੇਸ਼ਕ) ਨਾਲ ਸਾਂਝਾ ਕੀਤਾ ਜਿਹਨਾਂ ਨੇ ਇਸ ਵਿਚਾਰ ਨੂੰ ਮਨਜੂਰੀ ਦੇ ਦਿੱਤੀ ਅਤੇ ਸਾਲ 1988 ਵਿੱਚ 1ਦਸੰਬਰ ਨੂੰ ਵਿਸ਼ਵ ਏਡਜ਼ ਦਿਵਸ ਦੇ ਰੂਪ ਵਿੱਚ ਮਨਾਉਣਾ ਸ਼ੂਰੁ ਕਰ ਦਿੱਤਾ। ਐੱਚ.ਆਈ.ਵੀ. ਏਡਜ਼ ਦਾ ਅੰਤਰ ਰਾਸ਼ਟਰੀ ਨਿਸ਼ਾਨ ਲਾਲ ਰਿਬਨ ਹੈ ਜੋ ਕਿ 1991 ਵਿੱਚ ਅਪਣਾਇਆ ਗਿਆ। ਸਾਲ 2019 ਦੇ ਵਿਸ਼ਵ ਏਡਜ਼ ਦਿਵਸ ਦਾ ਵਿਸ਼ਾ ਹੈ “ ਕਮਿਊਨਿਟੀ ਫ਼ਰਕ ਲਿਆਉਂਦੀ ਹੈ (Communities make the difference)”

ਏਡਜ਼ (ਐਕੂਆਇਰਡ ਇਮਿਊਨੋ ਡੈਫੀਸੀਐਂਸੀ ਸਿੰਡ੍ਰੋਮ) ਐੱਚ.ਆਈ.ਵੀ. (ਹਿਊਮਨ ਇਮਿਊਨੋ ਡੈਫੀਸੀਐਂਸੀ ਵਾਇਰਸ) ਸੰਕ੍ਰਮਣ ਦੇ ਕਾਰਨ ਹੋਣ ਵਾਲੀ ਬਿਮਾਰੀ ਹੈ। ਇਹ ਵਾਇਰਸ ਵਿਅਕਤੀ ਦੀ ਪ੍ਰਤੀਰੋਧੀ ਭਾਵ ਰੋਗਾਂ ਨਾਲ ਲੜਨ ਦੀ ਸਮੱਰਥਾ ਨੂੰ ਕਮਜ਼ੋਰ ਕਰ ਦਿੰਦਾ ਹੈ ਅਤੇ ਅੱਗੇ ਚੱਲ ਕੇ ਏਡਜ਼ ਦਾ ਕਾਰਨ ਬਣਦਾ ਹੈ। ਪਰੰਤੂ ਇਹ ਜ਼ਰੂਰੀ ਨਹੀਂ ਕਿ ਐੱਚ.ਆਈ.ਵੀ. ਨਾਲ ਗ੍ਰਸਤ ਵਿਅਕਤੀ ਨੂੰ ਏਡਜ਼ ਹੋਵੇ। ਆਮ ਤੌਰ ਤੇ ਐੱਚ.ਆਈ.ਵੀ. ਗ੍ਰਸਤ ਵਿਅਕਤੀ ਵਿੱਚ 8 ਤੋਂ 10 ਸਾਲ ਜਾਂ ਇਸ ਤੋਂ ਜ਼ਿਆਦਾ ਸਮੇਂ ਬਾਅਦ ਹੀ ਏਡਜ਼ ਹੋਣ ਦੇ ਲੱਛਣ ਦਿਖਣੇ ਸ਼ੁਰੂ ਹੁੰਦੇ ਹਨ। ਇਸ ਦੌਰਾਨ ਐੱਚ.ਆਈ.ਵੀ. ਪੀੜਤ ਵਿਅਕਤੀ ਸਿਹਤਮੰਦ ਨਜ਼ਰ ਆਉਂਦਾ ਹੈ। ਏਡਜ਼ ਇੱਕ ਅਵਸਥਾ ਹੈ। ਏਡਜ਼ ਪੀੜਤਦਾ ਵਜ਼ਨ ਅਚਾਨਕ ਘੱਟ ਹੋਣ ਲੱਗਦਾ ਹੈ, ਲੰਬੇ ਸਮੇਂ ਤੱਕ ਬੁਖਾਰ ਦੀ ਸ਼ਿਕਾਇਤ, ਚਮੜੀ ਦੇ ਗੁਲਾਬੀ ਰੰਗ ਦੇ ਧੱਬੇ, ਸਰੀਰ ਤੇ ਦਾਣੇ ਨਿਕਲ ਆਉਣਾ, ਯਾਦਦਾਸ਼ਤ ਕਮਜ਼ੋਰ ਹੋਣਾ, ਰਾਤ ਨੂੰ ਸੌਂਦੇ ਸਮੇਂ ਪਸੀਨਾ ਆਉਣਾ ਅਤੇ ਨਾੜਾਂ ਵਿੱਚ ਸੋਜ ਆਦਿ ਵੀ ਹੋ ਸਕਦੀ ਹੈ।

ਏਡਜ਼ ਸੰਬੰਧਤ ਜਾਂਚਾ ਵਿੱਚ ਐਲੀਸਾ ਟੈਸਟ, ਵੈਸਟਰਨ ਬਲਾਟ ਟੈਸਟ, ਐੱਚ.ਆਈ.ਵੀ. ਪੀ 24 ਐਂਟੀਜੇਨ (ਪੀ.ਸੀ.ਆਰ.), ਸੀਡੀ 4 ਕਾਊਂਟ ਆਦਿ ਹਨ। ਸਾਰੇ ਜ਼ਿਲ੍ਹਾ ਹਸਪਤਾਲਾਂ, ਸਬ ਡਵੀਜ਼ਨਲ ਹਸਪਤਾਲਾਂ, ਮੈਡੀਕਲਕਾਲਜਾਂ ਅਤੇ ਕੁੱਝ ਕਮਿਊਨਿਟੀ ਸਿਹਤ ਕੇਂਦਰਾਂ ਵਿੱਚ ਇਸਦੀ ਮੁੱਢਲੀ ਰੀਐੱਕਟਿਵ ਜਾਂ ਨਾੱਨ ਰੀਐੱਕਟਿਵ (ਪੌਜ਼ੀਟਿਵ ਜਾਂ ਨੈਗੀਟਿਵ) ਜਾਂਚ ਬਿਲਕੁਲ ਮੁਫ਼ਤ ਕੀਤੀ ਜਾਂਦੀ ਹੈ ਅਤੇ ਜਾਂਚ ਦੀ ਰਿਪੋਰਟ ਗੁਪਤ ਰੱਖੀ ਜਾਂਦੀ ਹੈ। ਅਸਲ ਵਿੱਚ ਇਸ ਬਿਮਾਰੀ ਦਾ ਕੋਈ ਸਫ਼ਲ ਇਲਾਜ ਨਹੀਂ ਹੈ ਲੇਕਿਨ ਕੁਝ ਉਪਚਾਰਾ ਨਾਲ ਇਸ ਨੂੰ ਘੱਟ ਕੀਤਾ ਜਾ ਸਕਦਾ ਹੈ, ਨਿਯੰਤ੍ਰਣ ਕਰਨ ਵਿੱਚ ਮੱਦਦ ਮਿਲ ਸਕਦੀ ਹੈ। ਪੰਜਾਬ ਵਿੱਚ ਜਲੰਧਰ, ਪਟਿਆਲਾ, ਲੁਧਿਆਣਾ, ਪਠਾਨਕੋਟ, ਬਠਿੰਡਾ, ਫਿਰੋਜ਼ਪੁਰ, ਹੁਸ਼ਿਆਰਪੁਰ ਅਤੇ ਤਰਨਤਾਰਨ ਆਦਿ 8 ਏ.ਆਰ.ਟੀ. (ਐਂਟੀ ਰਿਟ੍ਰੋਵਾਇਰਲ ਥੇਰੈਪੀ) ਸੈਂਟਰ ਹਨ, ਇੱਕ ਏ,ਆਰ.ਟੀ, ਪਲੱਸ ਟ੍ਰੀਟਮੈਂਟ ਸੈਂਟਰ ਅੰਮ੍ਰਿਤਸਰ, ਚਾਰ ਐੱਫ-ਆਈ. ਏ.ਆਰ.ਟੀ. ਸੈਂਟਰ ਬਟਾਲਾ, ਮੋਗਾ, ਰੂਪਨਗਰ ਅਤੇ ਫਰੀਦਕੋਟ, ਇੱਕ ਲਿੰਕ ਏ.ਆਰ.ਟੀ. ਪਲੱਸ ਸੈਂਟਰ ਸੰਗਰੂਰ, 12 ਲਿੰਕ ਏ.ਆਰ.ਟੀ. ਸੈਂਟਰ ਬਰਨਾਲਾ, ਫਤਿਹਗੜ੍ਹ ਸਾਹਿਬ, ਫਾਜ਼ਿਲਕਾ, ਗੁਰਦਾਸਪੁਰ, ਕਪੂਰਥਲਾ, ਮਾਨਸਾ, ਮੋਹਾਲੀ, ਮੁਕਤਸਰ ਸਾਹਿਬ, ਸੰਗਰੂਰ, ਨਵਾਂ ਸ਼ਹਿਰ (ਆਈ ਸੀ ਟੀ ਸੀ ਅਤੇ ਓ ਐੱਸ ਟੀ) ਅਤੇ ਮੰਡੀ ਗੋਬਿੰਦਗੜ੍ਹ ਆਦਿ ਹਨ ਜਿੱਥੋਂ ਰੀਐਕਟਿਵ ਮਰੀਜ਼ ਉਪਚਾਰ ਸੰਬੰਧੀ ਸੇਵਾਵਾਂ ਲੈ ਸਕਦੇ ਹਨ।

ਏਡਜ਼ ਛੂਆ ਛੂਤ ਦੀ ਬਿਮਾਰੀ ਨਹੀਂ ਹੈ, ਨਾ ਹੀ ਇਹ ਕਿਸੇ ਨਾਲ ਉੱਠਣ ਬੈਠਣ ਨਾਲ ਫੈਲਦੀ ਹੈ ਨਾ ਹੀ ਇਹ ਹੱਥ ਮਿਲਾਉਣ ਨਾਲ। ਇਹ ਮੱਛਰ ਦੇ ਕੱਟਣ ਨਾਲ, ਗਲੇ ਮਿਲਣ ਜਾਂ ਖੰਗਣ ਆਦਿ ਨਾਲ ਵੀ ਨਹੀਂ ਫੈਲਦਾ। ਏਡਜ਼ ਐੱਚ.ਆਈ.ਵੀ. ਸੰਕ੍ਰਮਿਤ ਗਰਭਵਤੀ ਔਰਤ ਤੋਂ ਉਸਦੇ ਬੱਚੇ ਨੂੰ, ਕਿਸੇ ਸੰਕ੍ਰਮਿਤ ਵਿਅਕਤੀ ਨਾਲ ਅਸੁਰੱਖਿਅਤ ਯੌਨ ਸੰਬੰਧਾਂ ਨਾਲ, ਸੰਕ੍ਰਮਿਤ ਲਹੂ ਜਾਂ ਲਹੂ ਪਦਾਰਥ ਸਰੀਰ ਵਿੱਚ ਚੜਨ ਜਾਂ ਸੰਪਰਕ ਵਿੱਚ ਆਉਣ ਤੇ, ਸਰਿੰਜਾਂ ਅਤੇ ਸੂਈਆਂ ਦੀ ਸਾਂਝੀ ਵਰਤੋਂ ਕਰਨ ਆਦਿ ਨਾਲ ਵੀ ਹੋ ਸਕਦਾ ਹੈ। ਸੰਕ੍ਰਮਿਤ ਵਿਅਕਤੀ ਨਾਲ ਅਸੁਰੱਖਿਅਤ ਯੌਨ ਸੰਬੰਧ ਸਥਾਪਤ ਕਰਨਾ ਇਸਦੇ ਫੈਲਣ ਦੇ ਮੁੱਖ ਕਾਰਨਾਂ ਵਿੱਚੋਂ ਇੱਕ ਹੈ ਅਜਿਹੇ ਸੰਬੰਧ ਸਮਲੈਂਗਿਕ ਵੀ ਹੋ ਸਕਦੇ ਹਨ। ਸੁੱਰਖਿਅਤ ਯੌਨ ਸੰਬੰਧ ਸਥਾਪਤ ਕਰਨ ਲਈ ਕੰਡੋਮ ਜਾਂ ਨਿਰੋਧ ਦੀ ਵਰਤੋਂ ਕੀਤੀ ਜਾ ਸਕਦੀ ਹੈ। ਕੰਡੋਮ ਬਾਜ਼ਾਰ ਵਿੱਚ ਸਾਧਾਰਨ ਮੁੱਲ ਉੱਪਰ ਉਪਲੱਬਧ ਹਨ ਅਤੇ ਸਾਰੇ ਜ਼ਿਲ੍ਹਾ ਹਸਪਤਾਲਾਂ ਵਿੱਚ ਆਈ.ਸੀ.ਟੀ.ਸੀ. ਕੇਂਦਰ, ਪੀ.ਪੀ.ਸੀ.ਟੀ. ਕੇਂਦਰ, ਕਮਿਊਨਿਟੀ ਕੇਅਰ ਸੈਂਟਰ, ਐੱਸ.ਟੀ.ਡੀ. ਕਲੀਨਿਕ ਆਦਿ ਤੋਂ ਵੀ ਮੁਫ਼ਤ ਪ੍ਰਾਪਤ ਕੀਤੇ ਜਾਸਕਦੇ ਹਨ। ਯੋਗ ਡਾਕਟਰਾਂ ਦੀ ਦੇਖ ਰੇਖ ਹੇਠ ਐੱਚ.ਆਈ.ਵੀ. ਸੰਕ੍ਰਮਿਤ ਗਰਭਵਤੀ ਮਾਂ ਤੋਂ ਹੋਣ ਵਾਲੇ ਬੱਚੇ ਨੂੰ ਬਚਾਇਆ ਜਾ ਸਕਦਾ ਹੈ।

10 ਸਤੰਬਰ 2018 ਤੋਂ ਐੱਚ.ਆਈ.ਵੀ. ਅਤੇ ਏਡਜ਼ ਪੀੜਤਾਂ ਨਾਲ ਉਪਚਾਰ ਸੰਬੰਧੀ, ਰੁਜ਼ਗਾਰ ਅਤੇ ਕਾਰਜ ਸਥਾਨ ਆਦਿ ਤੇ ਕਿਸੇ ਤਰ੍ਹਾਂ ਦਾ ਭੇਦਭਾਵ, ਸ਼ੋਸ਼ਣ ਨਾ ਹੋਵੇ ਇਸ ਲਈ ਐਚ.ਆਈ.ਵੀ. ਅਤੇ ਏਡਜ਼ (ਰੋਕਥਾਮ ਅਤੇ ਨਿਯੰਤਰਣ) ਐਕਟ, 2017 ਲਾਗੂ ਹੋਇਆ ਹੈ ਜਿਸ ਵਿੱਚ ਦੋਸ਼ੀ ਨੂੰ ਸਜ਼ਾ ਅਤੇ ਜ਼ੁਰਮਾਨੇ ਆਦਿ ਦਾ ਪ੍ਰਾਵਧਾਨ ਹੈ।

ਐੱਚ.ਆਈ.ਵੀ. ਅਤੇ ਏਡਜ਼ ਦੇ ਸਫ਼ਲ ਇਲਾਜ ਲਈ ਵਿਗਿਆਨਕਾਂ ਦੁਆਰਾ ਨਿਰੰਤਰ ਖੋਜ ਕਾਰਜਾਂ ਦਾ ਕੰਮ ਚੱਲ ਰਿਹਾ ਹੈ ਜਿਸਦੇ ਭਵਿੱਖ ਵਿੱਚ ਚੰਗੇ ਸਿੱਟੇ ਪ੍ਰਾਪਤ ਹੋ ਸਕਦੇ ਹਨ ਪਰੰਤੂ ਵਰਤਮਾਨ ਸਮੇਂ ਵਿੱਚ ਲਾਜ਼ਮੀ ਤੌਰ ਤੇ ਪੀੜਤਾਂ ਨੂੰ ਕਿਸੇ ਦੇ ਰੂੜੀਵਾਦੀ ਕੀਤੇ ਜਾਂਦੇ ਦਾਅਵਿਆਂ, ਵਾਅਦਿਆਂ  ਦੇ ਭੰਬਲਭੂਸੇ ਚ ਪੈ ਕੇ ਜਾਦੂ ਟੂਣਿਆਂ, ਬਾਬਿਆਂ, ਜੜੀ ਬੂਟੀਆਂ ਦੇ ਚੱਕਰਾਂ ‘ਚ ਪੈਣ ਦੀ ਬਜਾਇ ਏ.ਆਰ.ਟੀ. ਸੈਂਟਰਾਂ ਤੋਂ ਉਪਚਾਰ ਲੈਣਾ ਚਾਹੀਦਾ ਹੈ। 

ਸਾਡੇ ਸਮਾਜ ਦਾ ਜ਼ਿਆਦਾਤਰ ਹਿੱਸਾ ਸੁਰੱਖਿਅਤ ਯੌਨ ਸੰਬੰਧਾਂ ਜਾਂ ਗੁਪਤ ਰੋਗਾਂ ਆਦਿ ਬਾਰੇ ਖੁੱਲ ਕੇ ਗੱਲ ਕਰਨ ਤੋਂ ਪਾਸਾ ਵੱਟਦਾ ਹੈ ਜੋ ਕਿ ਅਗਾਂਹਵਧੂ ਸਮਾਜ ਦਾ ਗੁਣ ਨਹੀਂ ਹੈ। ਬਹੁਤੇ ਲੋਕ ਕੰਡੋਮ ਖਰੀਦਣ ਜਾਂ ਮੰਗਣ ਤੋਂ ਹੀ ਝਿਝਕਦੇ ਹਨ ਅਤੇ ਅਸੁੱਰਖਿਅਤ ਯੌਨ ਸੰਬੰਧ ਸਥਾਪਤ ਕਰ ਲੈਂਦੇ ਹਨ, ਜੋ ਕਿ ਖੁੱਲ੍ਹਾ ਏਡਜ਼ ਨੂੰ ਸੱਦਾ ਸਾਬਤ ਹੋ ਸਕਦਾ ਹੈ। ਇਹ ਸਾਡੇ ਸਮਾਜ ਦਾ ਦੁਖਾਂਤ ਹੈ ਕਿ ਏਡਜ਼ ਦੇ ਰੋਗੀ ਨੂੰ ਬੜੀ ਸੰਕੀਰਣ ਸੋਚ ਨਾਲ ਵੇਖਿਆ ਜਾਂਦਾ ਹੈ ਅਤੇ ਪੀੜਤ ਵਿਅਕਤੀਆਂ ਤੇ ਬਹੁਤ ਤਰ੍ਹਾਂ ਦੇ ਸਮਾਜਿਕ ਦੂਸ਼ਣ ਜਾਂ ਕਲੰਕ ਲਾਏ ਜਾਂਦੇ ਹਨ ਜੋਕਿ ਉਨ੍ਹਾਂ ਦੀ ਰੂਹ ਨੂੰ ਤਾਰ ਤਾਰ ਕਰ ਛੱਡਦੇ ਹਨ। ਸਮੇਂ ਦੀ ਜ਼ਰੂਰਤ ਹੈ ਕਿ ਸੁਰੱਖਿਅਤ ਯੌਨ ਸੰਬੰਧਾਂ ਨੂੰ ਯਕੀਨੀ ਬਣਾਈਏ ਅਤੇ ਸੰਕ੍ਰਮਿਤ ਵਿਅਕਤੀਆਂ ਪ੍ਰਤੀ ਸਕਾਰਾਤਮਕਤਾ ਨਾਲ ਵਿਚਰੀਏ ਤਾਂ ਜੋ ਪੀੜਤ ਵਿਅਕਤੀ ਆਪਣੇ ਆਪ ਨੂੰ ਹੀਣ, ਸ਼ਰਮਿੰਦਾ, ਬਦਚਲਣ ਜਾਂ ਕਿਸੇ ਤਰ੍ਹਾਂ ਦਾ ਸਮਾਜਿਕ ਅਪਰਾਧੀ ਨਾ ਮਹਿਸੂਸ ਕਰਨ।

ਗੋਬਿੰਦਰ ਸਿੰਘ ‘ਬਰੜ੍ਹਵਾਲ’

ਪਿੰਡ ਤੇ ਡਾਕ. ਬਰੜ੍ਹਵਾਲ (ਧੂਰੀ)

ਜ਼ਿਲ੍ਹਾ ਸੰਗਰੂਰ (ਪੰਜਾਬ)

ਈਮੇਲ- bardwal.gobinder@gmail.com

Eating Fruit on Empty Stomach

Eating Fruit on Empty Stomach

This will open your eyes ! Read to the end and then send it on to all on your e-list. I just did !

Dr Stephen Mak treats terminal ill cancer patients by an "un-orthodox" way and many patients recovered.

Before he used solar energy to clear the illnesses of his patients, he believes on natural healing in the body against illnesses. See his article below.

It is one of the strategies to heal cancer. As of late, my success rate in curing cancer is about 80%.

Cancer patients shouldn't die. The cure for cancer is already found - *its in the way we eat fruits.*

It is whether you believe it or not.

I am sorry for the hundreds of cancer patients who die under the conventional treatments.

EATING FRUIT

We all think eating fruits means just buying fruits, cutting it and just popping it into our mouths.

It's not as easy as you think. It's important to know how and *when* to eat the fruits.

What is the correct way of eating fruits?

IT MEANS NOT EATING FRUITS AFTER YOUR MEALS!

FRUITS SHOULD BE EATEN ON AN EMPTY STOMACH

If you eat fruits on empty stomach, it will play a major role to detoxify your system, supplying you with a great deal of energy for weight loss and other life activities. 

FRUIT IS THE MOST IMPORTANT FOOD

Let's say you eat two slices of bread and then a slice of fruit.

The slice of fruit is ready to go straight through the stomach into the intestines, but it is prevented from doing so due to the bread taken before the fruit.

In the meantime the whole meal of bread & fruit rots and ferments and turns to acid. 

The minute the fruit comes into contact with the food in the stomach and digestive juices, the entire mass of food begins to spoil.

So please eat your fruits on an empty stomach or before your meals !

You have heard people complaining : 

Every time I eat watermelon I burp, when I eat durian my stomach bloats up, when I eat a banana I feel like running to the toilet, etc.. etc..

Actually all this will not arise if you eat the fruit on an empty stomach.

The fruit mixes with the putrefying of other food and produces gas and hence you will bloat !

Greying hair, balding, nervous outburst and dark circles under the eyes all these will *NOT* happen if you take fruits on an empty stomach.

There is no such thing as some fruits, like orange and lemon are acidic, because all fruits become alkaline in our body, according to Dr. Herbert Shelton who did research on this matter. 

If you have mastered the correct way of eating fruits, you have the  *SECRET of beauty, longevity, health, energy, happiness and normal weight.*

When you need to drink fruit juice - *drink only  fresh fruit juice,* NOT from the cans, packs or bottles.

Don't even drink juice that has been heated up. 

Don't eat cooked fruits because you don't get the nutrients at all. 

You only get its taste.

Cooking destroys all the vitamins.

But eating a whole fruit is better than drinking the juice.

If you should drink the fresh fruit juice, drink it mouthful by mouthful slowly, because you must let it mix with your saliva before swallowing it. 

You can go on a 3-day fruit fast to cleanse or detoxify your body. 

Just eat fruits and drink fresh fruit juice throughout the 3 days.

And you will be surprised when your friends tell you how radiant you look !

KIWI fruit

Tiny but mighty. 

This is a good source of potassium, magnesium, vitamin E & fiber. Its vitamin C content is twice that of an orange.

APPLE

An apple a day keeps the doctor away? 

Although an apple has a low vitamin C content, it has antioxidants & flavonoids which enhances the activity of vitamin C thereby _helping to lower the risks of colon cancer, heart attack & stroke._ 

STRAWBERRY

Protective Fruit. 

Strawberries have the highest total antioxidant power among major fruits & protect the body from cancer-causing, blood vessel-clogging and free radicals. 

ORANGE 

Sweetest medicine. 

Taking 2-4 oranges a day may _help keep colds away, lower cholesterol, prevent & dissolve kidney stones as well as lessens the risk of colon cancer._

WATERMELON

Coolest thirst quencher. Composed of 92% water, it is also packed with a giant dose of glutathione, which _helps boost our immune system._

They are also a key source of lycopene the cancer fighting oxidant.

Other nutrients found in watermelon are vitamin C & Potassium. 

GUAVA & PAPAYA

Top awards for vitamin C. They are the clear winners for their high vitamin C content.

Guava is also rich in fiber, which helps prevent constipation.

Papaya is rich in carotene; this is good for your eyes.

Drinking COLD water or drinks after a meal = CANCER

Can you believe this ?

For those who like to drink cold water or cold drinks, this article is applicable to you. 

It is nice to have a cup of cold water or cold drinks after a meal.

However, the cold water or drinks will solidify the oily stuff that you have just eaten.

It will slow down the digestion.

Once this 'sludge' reacts with the acid, it will break down and be absorbed by the intestine faster than the solid food.

It will line the intestine.

Very soon, this will turn into FATS and lead to CANCER !

It is best to drink hot soup or warm water after a meal.

Let's be careful and be aware. The more we know the better chance we could survive.

So lets do           eat.

Forward By Amanjit Singh Khaira

ਅੱਜ ਦੇ ਦਿਨ (ਮਿਤੀ 16 ਨਵੰਬਰ, 2019) ਦਾ ਇਤਿਹਾਸ

 ਸ਼ਹੀਦੀ ਦਿਨ : ਸ਼ਹੀਦ ਕਰਤਾਰ ਸਿੰਘ ਸਰਾਭਾ 

 ਮਾਤਾ ਜੀ : ਮਾਤਾ ਸਾਹਿਬ ਕੌਰ ਜੀ

ਪਿਤਾ ਜੀ : ਸ. ਮੰਗਲ ਸਿੰਘ ਜੀ

 ਜਨਮ-ਮਿਤੀ : 24 ਮਈ, ਸੰਨ 1896 ਈ.

ਜਨਮ-ਸਥਾਨ : ਪਿੰਡ ਸਰਾਭਾ, ਜ਼ਿਲ੍ਹਾ ਲੁਧਿਆਣਾ, ਪੰਜਾਬ

 ਸ਼ਹੀਦੀ ਦੀ ਮਿਤੀ : 16 ਨਵੰਬਰ, ਸੰਨ 1915 ਈ.

 ਸ਼ਹੀਦੀ ਦਾ ਸਥਾਨ: ਲਾਹੌਰ, ਪਾਕਿਸਤਾਨ

ਬਚਪਨ :

 ਕਰਤਾਰ ਸਿੰਘ ਅਜੇ ਪੰਜ ਕੁ ਸਾਲਾਂ ਦਾ ਹੀ ਸੀ ਜਦ ਉਸਦੇ ਪਿਤਾ ਜੀ 1901 ਈ. ਵਿੱਚ ਅਕਾਲ ਚਲਾਣਾ ਕਰ ਗਏ। ਪਿਤਾ ਜੀ ਦੀ ਮੌਤ ਤੋਂ ਸੱਤ ਕੁ ਸਾਲਾਂ ਦੇ ਬਾਅਦ ਉਸ ਦੇ ਮਾਤਾ ਜੀ ਵੀ ਬੀਮਾਰੀ ਕਾਰਨ ਸਦੀਵੀ ਵਿਛੋੜਾ ਦੇ ਗਏ। ਮਾਤਾ ਅਤੇ ਪਿਤਾ ਦਾ ਸਾਇਆ ਸਿਰ ਤੋਂ ਉੱਠਣ ਤੋਂ ਬਾਅਦ ਕਰਤਾਰ ਸਿੰਘ ਦੇ ਦਾਦਾ ਜੀ ਸ. ਬਦਨ ਸਿੰਘ ਜੀ, ਜੋ ਇੱਕ ਗੁਰਸਿੱਖ ਹੋਣ ਦੇ ਨਾਤੇ ਸਿੱਖੀ ਆਦਰਸ਼ਾਂ ਵਿੱਚ ਨਿਸ਼ਠਾ ਰੱਖਦੇ ਸਨ, ਨੇ ਆਪਣੇ ਪੋਤਰੇ ਨੂੰ ਪੂਰੇ ਲਾਡ ਪਿਆਰ ਨਾਲ ਪਾਲ ਕੇ ਉਸ ਅੰਦਰ ਗੁਰਸਿੱਖੀ ਆਦਰਸ਼ ਅਤੇ ਉੱਤਮ ਇਨਸਾਨੀ ਗੁਣ ਭਰਨ ਵੱਲ ਉਚੇਚਾ ਧਿਆਨ ਦਿੱਤਾ। ਗੁਰਸਿੱਖ ਪਰਿਵਾਰ ਵਿੱਚ ਜਨਮੇ ਅਤੇ ਧਾਰਮਿਕ ਮਾਹੌਲ ਵਿੱਚ ਵੱਡੇ ਹੋਏ ਬੱਚੇ ਦੇ ਮਨ ਅੰਦਰ ਸਹਿਜ ਸੁਭਾਅ ਹੀ ਧਾਰਮਿਕ ਪਿਆਰ ਅਤੇ ਸ਼ਰਧਾ ਦੇ ਬੀਜ ਬੀਜੇ ਜਾਂਦੇ ਹਨ, ਜਿਹੜੇ ਯੋਗ ਮੌਕੇ 'ਤੇ ਪੁੰਗਰ ਪੈਂਦੇ ਹਨ। ਸ. ਬਦਨ ਸਿੰਘ ਦਾ ਪਰਿਵਾਰ ਚੰਗਾ ਸਰਦਾ ਪੁੱਜਦਾ ਅਤੇ ਪੜ੍ਹਿਆ-ਲਿਖਿਆ ਸੀ। ਕਰਤਾਰ ਸਿੰਘ ਦੇ ਤਿੰਨ ਚਾਚੇ ਸ. ਬਿਸ਼ਨ ਸਿੰਘ, ਡਾ. ਵੀਰ ਸਿੰਘ ਅਤੇ ਸ. ਬਖਸ਼ੀਸ਼ ਸਿੰਘ ਪੜ੍ਹੇ-ਲਿਖੇ ਅਤੇ ਸਰਕਾਰੀ ਨੌਕਰੀ ਕਰਦੇ ਸਨ। ਇਸ ਕਰਕੇ ਕਰਤਾਰ ਸਿੰਘ ਦੇ ਦਾਦਾ ਜੀ ਸਮੇਤ ਉਸ ਦੇ ਚਾਚਿਆਂ ਦੀ ਇਹ ਤਮੰਨਾ ਸੀ ਕਿ ਉਹ ਵੀ ਪੜ੍ਹ-ਲਿਖ ਕੇ ਕਿਸੇ ਚੰਗੇ ਸਰਕਾਰੀ ਅਹੁਦੇ ਉੱਤੇ ਪਹੁੰਚੇ। ਇਸੇ ਕਾਰਨ ਉਨ੍ਹਾਂ ਨੇ ਬਚਪਨ ਤੋਂ ਹੀ ਕਰਤਾਰ ਸਿੰਘ ਦੀ ਪੜ੍ਹਾਈ ਵਿੱਚ ਲਗਨ ਅਤੇ ਰੁਚੀ ਪੈਦਾ ਕਰਨ ਵੱਲ ਉਚੇਚਾ ਧਿਆਨ ਦਿੱਤਾ। 

 ਫੁਰਤੀਲਾ ਅਤੇ ਹੋਣਹਾਰ ਬੱਚਾ :

 ਕਰਤਾਰ ਸਿੰਘ ਬਚਪਨ ਤੋਂ ਹੀ ਬੜਾ ਫੁਰਤੀਲਾ ਅਤੇ ਹੋਣਹਾਰ ਸੀ। ਉਹ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਵੀ ਬੜਾ ਹੁਸ਼ਿਆਰ ਸੀ ਅਤੇ ਸਕੂਲ ਵਿੱਚ ਹਾਕੀ ਦਾ ਖਿਡਾਰੀ ਸੀ। ਆਪਣੇ ਸਾਥੀਆਂ ਦਾ ਉਹ ਜਮਾਂਦਰੂ ਆਗੂ ਸੀ ਅਤੇ ਇੱਕ ਚੰਗੇ ਆਗੂ ਦੇ ਸਾਰੇ ਗੁਣ ਉਸ ਵਿੱਚ ਮੌਜੂਦ ਸਨ। ਉਹ ਅਨੁਸ਼ਾਸਨ ਬੜਾ ਸੋਹਣਾ ਰੱਖ ਸਕਦਾ ਸੀ। ਸੁਭਾਅ ਦਾ ਬੜਾ ਹਸਮੁੱਖ ਅਤੇ ਮਸਖ਼ਰਾ ਸੀ। ਹਰ ਇੱਕ ਲੜਕਾ ਉਸ ਦਾ ਸੰਗੀ ਬਣਨ ਵਿੱਚ ਬੜੀ ਪ੍ਰਸੰਨਤਾ ਮਹਿਸੂਸ ਕਰਦਾ ਸੀ। 

ਮੁੱਢਲੀ ਪੜ੍ਹਾਈ :

 ਬਾਲ ਕਰਤਾਰ ਸਿੰਘ ਨੇ ਪ੍ਰਾਇਮਰੀ ਤੱਕ ਦੀ ਪੜ੍ਹਾਈ ਪਿੰਡ ਦੇ ਹੀ ਸਕੂਲ ਤੋਂ ਪ੍ਰਾਪਤ ਕੀਤੀ। ਪੰਜਾਬ ਵਿੱਚ ਅੰਗਰੇਜ਼ ਸਰਕਾਰ ਦੀ ਵਿਸ਼ੇਸ਼ ਨੀਤੀ ਤਹਿਤ ਮਾਂ ਬੋਲੀ ਪੰਜਾਬੀ ਨੂੰ ਢਾਹ ਲਾਉਣ ਦੇ ਮਨੋਰਥ ਨਾਲ ਸਕੂਲਾਂ ਵਿੱਚ ਪੱਛਮੀ ਸਿੱਖਿਆ ਨੂੰ ਵੱਧ ਤਰਜੀਹ ਦਿੱਤੀ ਜਾਂਦੀ ਸੀ ਅਤੇ ਪੰਜਾਬੀ ਪੜ੍ਹਾਉਣੀ ਸਕੂਲਾਂ ਵਿੱਚ ਬਿਲਕੁਲ ਮਨ੍ਹਾ ਸੀ। ਇਸ ਕਰਕੇ ਕਰਤਾਰ ਸਿੰਘ ਦੇ ਪਰਿਵਾਰਿਕ ਮੈਂਬਰਾਂ ਨੇ ਉਸ ਨੂੰ ਅਜਿਹੇ ਸਕੂਲ ਵਿੱਚ ਦਾਖ਼ਲ ਕਰਨ ਦਾ ਫ਼ੈਸਲਾ ਕੀਤਾ ਜਿੱਥੇ ਗੁਰਮਤਿ ਦਾ ਮਾਹੌਲ ਹੋਵੇ। ਇਸੇ ਮੰਤਵ ਲਈ ਕਰਤਾਰ ਸਿੰਘ ਨੇ ਲੁਧਿਆਣੇ ਦੇ 'ਮਾਲਵਾ ਖ਼ਾਲਸਾ ਹਾਈ ਸਕੂਲ' ਵਿੱਚ ਦਾਖਲਾ ਲਿਆ। ਇਸ ਸਕੂਲ ਦਾ ਵਾਤਾਵਰਨ ਸਿੱਖੀ ਪਿਆਰ, ਸਿੱਖੀ ਉਪਦੇਸ਼ ਅਤੇ ਸਿੱਖੀ ਰਹਿਤ ਮਰਿਆਦਾ ਨਾਲ ਭਰਪੂਰ ਸੀ। ਸਕੂਲ ਵਿੱਚ ਬੜੀ ਰੌਣਕ ਹੁੰਦੀ ਸੀ। ਹਰ ਵਿਦਿਆਰਥੀ ਲਈ ਇਹ ਲਾਜ਼ਮੀ ਸੀ ਕਿ ਉਹ ਸਿੱਖ ਰਹਿਤ ਵਿੱਚ ਪੂਰੀ ਤਰ੍ਹਾਂ ਨਾਲ ਤਿਆਰ-ਬਰ-ਤਿਆਰ ਹੋਵੇ। ਉਸ ਸਮੇਂ ਦੇ ਅਧਿਆਪਕਾਂ ਦਾ ਪ੍ਰਭਾਵ ਹੀ ਐਸਾ ਸੀ ਕਿ ਉਨ੍ਹਾਂ ਦੀ ਕਹੀ ਹੋਈ ਹਰ ਗੱਲ ਉੱਪਰ ਤੁਰੰਤ ਅਮਲ ਹੁੰਦਾ ਸੀ। ਇਸ ਦਾ ਕਾਰਨ ਇਹ ਸੀ ਕਿ ਉਹ ਅਧਿਆਪਕ ਕਹਿਣੀ ਅਤੇ ਕਰਨੀ ਦੇ ਪੂਰੇ ਸਨ। ਬੱਚਿਆਂ ਨੂੰ ਹਰ ਰੋਜ਼ ਸਿੱਖ ਇਤਿਹਾਸ ਦੀਆਂ ਸਾਖੀਆਂ ਸੁਣਾਈਆਂ ਜਾਂਦੀਆਂ ਸਨ। ਸਕੂਲ ਵਿੱਚ ਹਰ ਬੁੱਧਵਾਰ ਨੂੰ ਬੜਾ ਭਾਰੀ ਦੀਵਾਨ ਸਜਦਾ ਸੀ। ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਆਪਣੇ ਜਥੇ ਸਮੇਤ ਆ ਕੇ ਕੀਰਤਨ ਕਰਿਆ ਕਰਦੇ ਸਨ। ਸਕੂਲ ਦੇ ਸਾਰੇ ਬੱਚੇ ਇਕੱਠੇ ਹੋ ਕੇ ਜਦੋਂ ਪ੍ਰੇਮ ਮੁਗਧ ਹੋ ਕੇ ਗੁਰਬਾਣੀ ਦਾ ਗਾਇਨ ਕਰਦੇ, ਸ਼ਬਦ ਕੀਰਤਨ ਕਰਦੇ, ਰਸ ਭਿੰਨੀ ਆਵਾਜ਼ ਵਿੱਚ ਬੋਲਦੇ, ਆਪਣੇ ਪ੍ਰਭੂ-ਪਰਮੇਸ਼ਰ ਨੂੰ ਯਾਦ ਕਰਨ ਲਈ ਉਸ ਦੀ ਸਿਫ਼ਤ ਸ਼ਲਾਘਾ ਦਾ ਅਲਾਪ ਕਰਦੇ ਤਾਂ ਸਾਰਾ ਵਾਯੂਮੰਡਲ ਇੱਕ ਅਨੋਖੇ ਰੰਗ ਵਿੱਚ ਰੰਗਿਆ ਜਾਂਦਾ। ਇਸ ਤਰ੍ਹਾਂ ਦੇ ਸਿੱਖੀ ਮਾਹੌਲ ਦਾ ਕਰਤਾਰ ਸਿੰਘ ਦੀ ਸ਼ਖ਼ਸੀਅਤ ਉੱਪਰ ਬਹੁਤ ਡੂੰਘਾ ਅਸਰ ਹੋਇਆ ਅਤੇ ਉਸ ਦੇ ਸਿੱਖ ਸੰਸਕਾਰਾਂ ਦੀ ਨੀਂਹ ਨਿਸ਼ਚਿਤ ਤੌਰ 'ਤੇ ਹੋਰ ਮਜ਼ਬੂਤ ਹੋ ਗਈ। ਖ਼ਾਲਸਾ ਸਕੂਲ ਵਿੱਚ ਵਿਦਿਆਰਥੀਆਂ ਨੂੰ ਪੰਜਾਬੀ ਪੜ੍ਹਨ ਅਤੇ ਲਿਖਣ ਦੀ ਜਾਚ ਸਿਖਾਉਣ ਵੱਲ ਉਚੇਚਾ ਧਿਆਨ ਦਿੱਤਾ ਜਾਂਦਾ ਸੀ। ਕਰਤਾਰ ਸਿੰਘ ਨੂੰ ਇਸ ਸਿਖਲਾਈ ਦਾ ਲਾਭ ਇਹ ਹੋਇਆ ਕਿ ਜਦ ਉਹ ਅਮਰੀਕਾ ਵਿੱਚ ਗ਼ਦਰ ਪਾਰਟੀ ਦੇ ਸੰਪਰਕ ਵਿੱਚ ਆਇਆ ਅਤੇ ਗ਼ਦਰ ਪਾਰਟੀ ਨੇ ਆਪਣਾ ਪਰਚਾ *ਗ਼ਦਰ* ਪੰਜਾਬੀ ਵਿੱਚ ਛਾਪਿਆ ਤਾਂ ਇਸ ਦੀ ਲਿਖਤ ਪੜ੍ਹਤ ਦਾ ਸਾਰਾ ਕਾਰਜ ਕਰਤਾਰ ਸਿੰਘ ਆਪ ਹੀ ਕਰਦਾ ਰਿਹਾ। ਇਸ ਸਕੂਲ ਦੀ ਪੜ੍ਹਾਈ ਤੋਂ ਬਾਅਦ ਕਰਤਾਰ ਸਿੰਘ ਆਪਣੇ ਦੋ ਚਾਚਿਆਂ ਸ. ਬਖਸ਼ੀਸ਼ ਸਿੰਘ ਅਤੇ ਡਾ. ਵੀਰ ਸਿੰਘ ਕੋਲ ਉੜੀਸਾ ਚਲਾ ਗਿਆ। ਉੱਥੇ ਉਸ ਦੇ ਚਾਚਾ ਸ. ਬਖ਼ਸ਼ੀਸ਼ ਸਿੰਘ ਜੰਗਲਾਤ ਮਹਿਕਮੇ ਵਿੱਚ ਅਫ਼ਸਰ ਸਨ ਅਤੇ ਡਾ. ਵੀਰ ਸਿੰਘ ਡਾਕਟਰੀ ਦਾ ਕਿੱਤਾ ਕਰਦੇ ਸਨ। ਉੜੀਸਾ ਉਸ ਵੇਲੇ ਬੰਗਾਲ ਪ੍ਰੈਜ਼ੀਡੈਂਸੀ ਦਾ ਹਿੱਸਾ ਸੀ। ਉੱਥੇ 19ਵੀਂ ਸਦੀ ਦੇ ਅਰੰਭ ਵਿੱਚ ਹੀ ਪੱਛਮੀ ਢੰਗ ਨਾਲ ਪੜ੍ਹਾਈ ਦਾ ਸਿਲਸਿਲਾ ਸ਼ੁਰੂ ਹੋ ਗਿਆ ਸੀ। ਉੱਥੇ ਸਕੂਲਾਂ ਵਿੱਚ ਅੰਗਰੇਜ਼ੀ ਦਾ ਪੱਧਰ ਕਾਫ਼ੀ ਉੱਚਾ ਸੀ। ਕਰਤਾਰ ਸਿੰਘ ਕਟਕ ਦੇ ਰੇਵਨੇਸ਼ਾ ਕਾਲਜੀਏਟ ਸਕੂਲ ਵਿੱਚ ਪੜ੍ਹਨ ਲੱਗਾ, ਜਿੱਥੋਂ ਉਸ ਨੇ 1912 ਈ. ਵਿੱਚ ਦਸਵੀਂ ਜਮਾਤ ਪਾਸ ਕਰ ਲਈ। ਉੜੀਸਾ ਵਿੱਚ ਅੰਗਰੇਜ਼ੀ ਪੜ੍ਹਾਈ ਦਾ ਪੱਧਰ ਉੱਚਾ ਹੋਣ ਕਰਕੇ ਕਰਤਾਰ ਸਿੰਘ ਨੂੰ ਅੰਗਰੇਜ਼ੀ ਪੜ੍ਹਨ, ਲਿਖਣ ਅਤੇ ਬੋਲਣ ਦਾ ਚੰਗਾ ਅਭਿਆਸ ਹੋ ਗਿਆ ਸੀ, ਜਿਹੜਾ ਅਮਰੀਕਾ ਜਾ ਕੇ ਉਸ ਦੇ ਬਹੁਤ ਕੰਮ ਆਇਆ।

ਅਮਰੀਕਾ ਜਾਣ ਦਾ ਫੈ਼ੇਸਲਾ :

 ਉੜੀਸਾ ਤੋਂ ਦਸਵੀਂ ਪਾਸ ਕਰਨ ਉਪਰੰਤ ਕਰਤਾਰ ਸਿੰਘ ਨੇ ਅਮਰੀਕਾ ਜਾਣ ਦਾ ਮਨ ਬਣਾ ਲਿਆ। ਕਰਤਾਰ ਸਿੰਘ ਦੇ ਦਾਦਾ ਜੀ ਅਤੇ ਚਾਚਿਆਂ ਨੂੰ ਉਸ ਦੀ ਅਮਰੀਕਾ ਜਾ ਕੇ ਉਚੇਰੀ ਵਿੱਦਿਆ ਲੈਣ ਦੀ ਤਜਵੀਜ਼ ਪਸੰਦ ਆ ਗਈ, ਜਿਸ ਸਦਕਾ ਕਰਤਾਰ ਸਿੰਘ 1912 ਈ. ਦੀਆਂ ਗਰਮੀਆਂ ਵਿੱਚ,16 ਸਾਲਾਂ ਦੀ ਉਮਰ ਵਿੱਚ ਅਮਰੀਕਾ ਜਾਣ ਲਈ ਸਮੁੰਦਰੀ ਜਹਾਜ਼ ਉੱਤੇ ਸਵਾਰ ਹੋ ਕੇ ਬੰਗਾਲ ਦੀ ਖਾੜੀ ਦੇ ਪਾਣੀਆਂ ਵਿੱਚ ਠਿਲ ਪਿਆ।

ਅਮਰੀਕਾ ਦਾ ਪਹਿਲਾ ਕੌੜਾ ਤਜ਼ਰਬਾ :

 ਉਸ ਸਮੇਂ ਫਿਲਪੀਨ, ਸ਼ੰਘਾਈ, ਜਾਪਾਨ, ਕੈਨੇਡਾ, ਅਮਰੀਕਾ, ਪਨਾਮਾ, ਮੈਕਸੀਕੋ, ਟਿਨਸਿਨ ਅਤੇ ਪੀਕਿੰਗ (ਚੀਨ) ਵਿੱਚ ਜਾਣ ਵਾਲੇ ਹਿੰਦੁਸਤਾਨੀਆਂ ਲਈ ਹਾਂਗਕਾਂਗ ਠਹਿਰਨਾ ਜ਼ਰੂਰੀ ਹੁੰਦਾ ਸੀ। ਹਾਂਗਕਾਂਗ ਦਾ ਗੁਰਦੁਆਰਾ ਇਨ੍ਹਾਂ ਮੁਸਾਫ਼ਰਾਂ ਦੀ ਮੁੱਖ ਠਾਹਰ ਸੀ। ਕਰਤਾਰ ਸਿੰਘ ਵੀ ਕੁਝ ਕੁ ਹਫ਼ਤੇ ਹਾਂਗਕਾਂਗ ਰੁਕਿਆ ਅਤੇ ਅਖੀ਼ਰ ਉੱਥੋਂ 2 ਜੁਲਾਈ ਨੂੰ 'ਸਾਈਬੇਰੀਆ' ਜਹਾਜ਼ ਉੱਤੇ ਸਵਾਰ ਹੋ ਕੇ ਅਮਰੀਕਾ ਲਈ ਚੱਲ ਪਿਆ। 28 ਜੁਲਾਈ ਨੂੰ ਉਹ ਪੱਛਮੀ ਤੱਟ ਦੇ ਪ੍ਰਸਿੱਧ ਸ਼ਹਿਰ 'ਸਾਨ ਫ਼ਰਾਂਸਿਸਕੋ' ਦੇ ਨੇੜਲੇ ਟਾਪੂ ਏਂਜਲ ਆਈਲੈਂਡ ਦੇ ਜਹਾਜ਼ਘਾਟ ਉੱਤੇ ਉਤਰਿਆ। ਉਨ੍ਹਾਂ ਵੇਲਿਆ ਵਿੱਚ ਜਦੋਂ ਕੋਈ ਹਿੰਦੁਸਤਾਨੀ ਅਮਰੀਕਾ ਦੇ ਜਹਾਜ਼ਘਾਟ 'ਤੇ ਪਹੁੰਚਦਾ ਸੀ ਤਾਂ ਅਮਰੀਕਾ ਦੇ ਇੰਮੀਗਰੇਸ਼ਨ ਅਫ਼ਸਰ ਦੂਜੇ ਦੇਸ਼ਾਂ ਦੇ ਵਾਸੀਆਂ ਨੂੰ ਤਾਂ ਬਿਨ੍ਹਾਂ ਕਿਸੇ ਰੋਕ ਟੋਕ ਤੋਂ ਉਤਰਨ ਦੀ ਆਗਿਆ ਦੇ ਦਿੰਦੇ ਸਨ, ਪਰ ਹਿੰਦੁਸਤਾਨ ਦੇ ਵਸਨੀਕਾਂ ਨੂੰ ਰੋਕ ਕੇ ਪੁੱਠੇ ਸਿੱਧੇ ਸਵਾਲ ਪੁੱਛਦੇ ਸਨ। ਇਹ ਕਰਤਾਰ ਸਿੰਘ ਸਰਾਭਾ ਦਾ ਅਮਰੀਕਾ ਵਿੱਚ ਪਹਿਲਾ ਤਲਖ਼ ਤਜ਼ਰਬਾ ਸੀ। ਇਸ ਨਾਲ ਉਸ ਨੂੰ ਡਾਢੀ ਬੇਇੱਜ਼ਤੀ ਅਤੇ ਨਿਰਾਦਰੀ ਦਾ  ਅਹਿਸਾਸ ਹੋਇਆ। ਉਸ ਨੇ ਗੁਲਾਮੀ ਦੀ ਚੁੱਭਣ ਮਹਿਸੂਸ ਕੀਤੀ। ਉਸ ਦੇ ਮਨ ਅੰਦਰ ਰਾਜਸੀ ਰੋਹ ਦੀ ਚਿਣਗ ਇੱਥੇ ਹੀ ਪੈਦਾ ਹੋ ਗਈ ਸੀ। ਕਰਤਾਰ ਸਿੰਘ ਨੇ ਸਾਰੀ ਪੁੱਛ ਪੜਤਾਲ ਦਾ ਜਵਾਬ ਬੜੀ ਨਿਡਰਤਾ ਨਾਲ ਦਿੱਤਾ, ਜਿਸ ਨਾਲ ਬੋਰਡ ਦੀ ਤਸੱਲੀ ਹੋ ਗਈ ਅਤੇ ਉਸ ਨੂੰ ਅਮਰੀਕਾ ਵਿੱਚ ਦਾਖ਼ਲ ਹੋਣ ਦੀ ਮਨਜ਼ੂਰੀ ਮਿਲ ਗਈ। ਇਸ ਤਰ੍ਹਾਂ ਬੰਦਰਗਾਹ ਉੱਤੇ ਤਿੰਨ ਦਿਨਾਂ ਦੀ ਪੁੱਛ ਪੜਤਾਲ ਤੋਂ ਬਾਅਦ ਉਸ ਨੇ 31 ਜੁਲਾਈ ਨੂੰ ਅਮਰੀਕਾ ਦੀ ਧਰਤੀ ਉੱਤੇ ਪਹਿਲਾ ਕਦਮ ਧਰਿਆ। ਜਹਾਜ਼ ਤੋਂ ਉੱਤਰ ਕੇ ਕਰਤਾਰ ਸਿੰਘ ਸਿੱਧਾ ਭਾਈ ਬੂੜ ਸਿੰਘ ਜੀ ਕੋਲ 'ਸਾਨ ਫਰਾਂਸਿਸਕੋ' ਤੋਂ 65 ਮੀਲ ਦੂਰ 'ਯੂਲੋ ਕਾਊਂਟੀ' ਚਲਾ ਗਿਆ। ਉੱਥੇ ਪੰਜਾਬੀ ਵਧੇਰੇ ਕਰਕੇ ਬਾਗ਼ਾਂ ਵਿੱਚ ਫਲ਼ ਮੇਵੇ ਤੋੜਨ ਦਾ ਕੰਮ ਕਰਦੇ ਸਨ। ਇਸ ਕਰਕੇ ਕਰਤਾਰ ਸਿੰਘ ਨੇ ਵੀ ਉਨ੍ਹਾਂ ਨਾਲ ਖੁਰਮਾਨੀਆਂ, ਸੇਬ ਅਤੇ ਹੋਰ ਫਲ਼ਾਂ ਨੂੰ ਤੋੜਨ ਦਾ ਕੰਮ ਸ਼ੁਰੂ ਕਰ ਦਿੱਤਾ, ਜਿਸ ਬਦਲੇ ਉਸ ਨੂੰ ਦਿਹਾੜੀ ਦੇ 2-3 ਡਾਲਰ ਉਜਰਤ ਮਿਲ ਜਾਂਦੀ ਸੀ। ਇੱਥੋਂ ਹੀ ਉਹ ਬਾਬਾ ਜਵਾਲਾ ਸਿੰਘ ਅਤੇ ਹੋਰਾਂ ਦੀ ਪ੍ਰੇਰਨਾ ਨਾਲ ਬਰਕਲੇ ਯੂਨੀਵਰਸਿਟੀ ਵਿੱਚ ਦਾਖ਼ਲਾ ਲੈਣ ਲਈ ਤਿਆਰ ਹੋ ਗਿਆ।

  ਗ਼ਦਰ ਪਾਰਟੀ ਦੀਆਂ ਗਤੀਵਿਧੀਆਂ ਅਤੇ ਕਰਤਾਰ ਸਿੰਘ ਸਰਾਭਾ ਦੀ ਪਾਰਟੀ ਵਿੱਚ ਸ਼ਮੂਲੀਅਤ :

 ਪ੍ਰੋ. ਤੇਜਾ ਸਿੰਘ ਕੈਨੇਡਾ ਦੀ ਸਿੱਖ ਸੰਗਤ ਨਾਲ ਮਿਲ ਕੇ ਕੈਨੇਡਾ ਵਿੱਚ ਧਰਮ ਪ੍ਰਚਾਰ ਕਰ ਰਹੇ ਸਨ। ਉੱਥੇ ਹੀ ਸਾਰੀ ਸੰਗਤ ਨੇ ਪ੍ਰੋ. ਤੇਜਾ ਸਿੰਘ ਨਾਲ ਮਿਲ ਕੇ ਕੋਰਟ ਤੋਂ ਮਤਾ ਪਾਸ ਕਰਵਾਇਆ ਅਤੇ ਗੁਰਦੁਆਰਾ ਸਾਹਿਬ ਦੀ ਸਥਾਪਨਾ ਕੀਤੀ। ਇਸ ਤੋਂ ਬਾਅਦ ਪ੍ਰੋ. ਤੇਜਾ ਸਿੰਘ ਅਮਰੀਕਾ ਦੀ ਸੰਗਤ ਦੀ ਬੇਨਤੀ ਪ੍ਰਵਾਨ ਕਰਕੇ ਕੈਲੀਫੋਰਨੀਆ ਵਿੱਚ ਜਗ੍ਹਾ-ਜਗ੍ਹਾ ਤੇ ਲੈਕਚਰ ਕਰਨ ਗਏ। ਕੈਨੇਡਾ ਦੇ ਸਿੱਖਾਂ ਤੋਂ ਉਤਸ਼ਾਹਿਤ ਹੋ ਕੇ ਅਮਰੀਕਾ ਦੇ ਸਿੱਖ ਵਾਸੀਆਂ ਨੇ ਵੀ ਗੁਰਦੁਆਰਾ ਸਾਹਿਬ ਸਥਾਪਿਤ ਕਰਨ ਦਾ ਫ਼ੈਸਲਾ ਕੀਤਾ। ਅਮਰੀਕਾ ਦੀ ਧਰਤੀ 'ਤੇ ਸਟਾਕਟਨ ਸ਼ਹਿਰ ਵਿੱਚ ਪਹਿਲਾ ਗੁਰਦੁਆਰਾ ਉਸਾਰਨ ਦਾ ਕਾਰਜ ਪ੍ਰੋ. ਤੇਜਾ ਸਿੰਘ, ਬਾਬਾ ਵਿਸਾਖਾ ਸਿੰਘ ਤੇ ਬਾਬਾ ਜਵਾਲਾ ਸਿੰਘ ਹੋਰਾਂ ਦੀ ਹਿੰਮਤ ਅਤੇ ਪਹਿਲਕਦਮੀ ਨਾਲ ਨੇਪਰੇ ਚੜ੍ਹਿਆ। ਅਮਰੀਕਾ ਕੈਨੇਡਾ ਦੇ ਸਿੱਖ, ਨਸਲੀ ਵਿਤਕਰੇ ਵਿਰੁੱਧ, ਲੰਬੇ ਸਮੇਂ ਤੋਂ ਲੜਾਈ ਲੜ ਰਹੇ ਸਨ। ਉਨ੍ਹਾਂ ਨੂੰ ਗੁਲਾਮ ਅਤੇ ਅਜ਼ਾਦ ਕੌਮਾਂ ਦੇ ਜੀਵਨ ਵਿਚਕਾਰ ਜ਼ਮੀਨ ਅਸਮਾਨ ਦਾ ਫਰਕ ਨਜ਼ਰ ਆਇਆ। ਉਨ੍ਹਾਂ ਨੂੰ ਮਹਿਸੂਸ ਹੋ ਗਿਆ ਕਿ ਗੁਲਾਮ ਕੌਮ ਹੋਣ ਦੀ ਵਜ੍ਹਾ ਕਰਕੇ ਹੀ ਉਨ੍ਹਾਂ ਨੂੰ ਪ੍ਰਦੇਸਾਂ ਅੰਦਰ ਬੇਇਜ਼ਤੀ ਅਤੇ ਜ਼ਲਾਲਤ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਸ ਸਦਕਾ ਸਿੱਖਾਂ ਦੇ ਮਨ ਵਿੱਚ ਦੇਸ਼ ਨੂੰ ਅਜ਼ਾਦ ਕਰਾਉਣ ਦਾ ਫੁਰਨਾ ਹੋਰ ਦ੍ਰਿੜ੍ਹ ਹੋ ਗਿਆ। ਇਨ੍ਹਾਂ ਵਿੱਚੋਂ ਮੁੱਢਲੇ ਸਿੱਖ ਪ੍ਰੋ. ਤੇਜਾ ਸਿੰਘ, ਬਾਬਾ ਸੋਹਨ ਸਿੰਘ ਭਕਨਾ, ਬਾਬਾ ਵਿਸਾਖਾ ਸਿੰਘ, ਭਾਈ ਜਵਾਲਾ ਸਿੰਘ, ਭਾਈ ਬਲਵੰਤ ਸਿੰਘ ਖੁਰਦਪੁਰ ਅਤੇ ਭਾਈ ਸੰਤੋਖ ਸਿੰਘ ਸਨ। ਇਹ ਸਾਰੇ ਸਿੱਖ ਕੈਨੇਡਾ ਅਤੇ ਅਮਰੀਕਾ ਵਿੱਚ ਵੱਖ-ਵੱਖ ਜਗ੍ਹਾ 'ਤੇ ਗੁਰਮਤਿ ਪ੍ਰਚਾਰ ਦੀ ਲਹਿਰ ਦੇ ਜ਼ਰੀਏ ਰਾਜਸੀ ਲਹਿਰ ਅਤੇ ਜਥੇਬੰਦੀ ਲਈ ਵੀ ਕੰਮ ਕਰ ਰਹੇ ਸਨ। 1913 ਈ. ਵਿੱਚ ਜਿਸ ਵੇਲੇ ਗ਼ਦਰ ਪਾਰਟੀ ਕਾਇਮ ਕੀਤੀ ਗਈ ਤਾਂ ਇਸ ਦੇ ਬਾਨੀਆਂ ਨੂੰ ਭਾਵੇਂ ਇਨਕਲਾਬੀ ਸੰਘਰਸ਼ਾਂ ਦਾ ਪੂਰਨ ਤਜ਼ਰਬਾ ਨਹੀਂ ਸੀ ਪਰ ਉਨ੍ਹਾਂ ਵਿੱਚ ਵਾਧੂ ਗੁਣ ਇਹ ਸੀ ਕਿ ਉਹ ਅਨੁਭਵੀ ਸਨ। ਉਨ੍ਹਾਂ ਨੂੰ ਰਾਜਸੀ ਵਿਗਿਆਨ ਦੀ ਅੰਤਰੀਵ ਸੂਝ ਸੀ। *ਉਹ ਇਹ ਇਤਿਹਾਸਿਕ ਸਚਾਈ ਜਾਣਦੇ ਸਨ ਕਿ ਜ਼ੁਲਮ ਅਤੇ ਬੇਇਨਸਾਫ਼ੀ ਦੀਆਂ ਨੀਹਾਂ ਤੇ ਟਿਕੀਆਂ ਸਲਤਨਤਾਂ ਸਦੀਵੀ ਨਹੀਂ ਹੁੰਦੀਆਂ, ਨਾ ਅਜਿੱਤ ਹੁੰਦੀਆਂ ਹਨ।* ਹਮੇਸ਼ਾ ਹੀ ਇਤਿਹਾਸ ਅੰਦਰ ਕੁਝ ਮੌਕੇ ਅਜਿਹੇ ਬਣ ਜਾਂਦੇ ਹਨ ਜਦੋਂ ਬਹੁਤ ਮਜ਼ਬੂਤ ਅਤੇ ਅਜਿੱਤ ਹੋਣ ਦਾ ਭਰਮ ਪਾਲਣ ਵਾਲੇ ਜ਼ਾਲਮ ਰਾਜ ਥੋੜ੍ਹੀ ਸੱਟ ਮਾਰਿਆਂ ਹੀ ਢਹਿ ਢੇਰੀ ਹੋ ਜਾਂਦੇ ਹਨ। ਜਲਦੀ ਹੀ ਕਰਤਾਰ ਸਿੰਘ ਸਰਾਭਾ ਗ਼ਦਰ ਪਾਰਟੀ ਦੇ ਇਨ੍ਹਾਂ ਆਗੂਆਂ ਦੇ ਸੰਪਰਕ ਵਿੱਚ ਆ ਗਿਆ।

 ਗ਼ਦਰ ਪਾਰਟੀ ਵਿੱਚ ਕਰਤਾਰ ਸਿੰਘ ਸਰਾਭਾ ਦੀਆਂ ਸੇਵਾਵਾਂ :

 ਗ਼ਦਰ ਪਾਰਟੀ ਨੇ ਗੁਰਮਤਿ ਅਤੇ ਰਾਜਸੀ ਪ੍ਰਚਾਰ ਹਿੱਤ ਅਖ਼ਬਾਰ ਕੱਢਣ ਦਾ ਨਿਰਣਾ ਕੀਤਾ। ਅਕਤੂਬਰ, 1913 ਵਿੱਚ ਸਾਨ ਫਰਾਂਸਿਸਕੋ ਦੀ 'ਸਟ੍ਰੀਟ ਹਿੱਲ' ਨਾਮੀ ਗਲ਼ੀ ਵਿੱਚ 436 ਨੰਬਰ ਮਕਾਨ ਕਿਰਾਏ 'ਤੇ ਲੈ ਕੇ ਪਾਰਟੀ ਦਾ ਕੇਂਦਰੀ ਦਫ਼ਤਰ ਬਣਾਇਆ ਗਿਆ ਅਤੇ ਉੱਥੋਂ ਹੀ ਅਖ਼ਬਾਰ ਛਾਪਣਾ ਸ਼ੁਰੂ ਕੀਤਾ ਗਿਆ। ਪਹਿਲੀ ਨਵੰਬਰ ਨੂੰ 'ਗ਼ਦਰ' ਦਾ ਪਹਿਲਾ ਅੰਕ ਉਰਦੂ ਵਿੱਚ ਛਪਿਆ। ਥੋੜ੍ਹੇ ਚਿਰ ਬਾਅਦ ਨੌਂ ਦਸੰਬਰ ਨੂੰ ਉਰਦੂ ਦੇ ਨਾਲ 'ਗ਼ਦਰ' ਗੁਰਮੁਖੀ ਵਿੱਚ ਵੀ ਛਪਣਾ ਅਰੰਭ ਹੋ ਗਿਆ। ਇਸ ਵਾਸਤੇ ਸਭ ਤੋਂ ਪਹਿਲਾਂ *ਕਰਤਾਰ ਸਿੰਘ ਸਰਾਭਾ* ਨੇ ਆਪਣੀਆਂ ਸੇਵਾਵਾਂ ਪੇਸ਼ ਕੀਤੀਆਂ। ਉਸ ਦੇ ਨਾਲ ਹੀ ਪਾਰਟੀ ਦਾ ਇੱਕ ਹੋਰ ਨਿਸ਼ਕਾਮ ਵਰਕਰ ਰਘੁਬੀਰ ਦਿਆਲ ਗੁਪਤਾ ਨਾਲ ਆ ਰਲਿਆ। ਸ਼ੁਰੂ ਵਿੱਚ ਇੰਨੇ ਅਮਲੇ ਨਾਲ ਹੀ ਕੰਮ ਤੋਰਿਆ ਗਿਆ। ਸਾਰਿਆਂ ਨਾਲੋਂ ਵੱਧ ਕੰਮ ਕਰਤਾਰ ਸਿੰਘ ਸਰਾਭਾ ਦੇ ਮੋਢਿਆਂ 'ਤੇ ਸੀ। ਉਹ ਸਾਰੇ ਕੰਮ-ਕਾਰ ਦੀ ਰੀੜ੍ਹ ਦੀ ਹੱਡੀ ਸੀ। ਲਿਖਣ ਦਾ ਜ਼ਿਆਦਾ ਕੰਮ ਲਾਲਾ ਹਰਦਿਆਲ ਕਰਦਾ ਸੀ। ਉਹ ਜ਼ਿਆਦਾਤਰ ਉਰਦੂ ਵਿੱਚ ਲਿਖਦਾ ਸੀ। ਉਰਦੂ ਦੀ ਛਪਾਈ ਸਿੱਧੀ ਹੱਥ ਤੋਂ ਕੀਤੀ ਜਾਂਦੀ ਸੀ, ਜਿਸ ਦੇ ਵਾਸਤੇ ਸੁੰਦਰ ਅਤੇ ਸਾਫ਼ ਸੁਥਰੀ ਲਿਖਾਈ ਦੀ ਲੋੜ ਸੀ। ਕਰਤਾਰ ਸਿੰਘ ਸਰਾਭਾ ਹਰ ਕੰਮ ਵਿੱਚ ਸਚਿਆਰਾ ਹੋਣ ਕਰਕੇ ਉਸ ਦੀ ਲਿਖਾਈ ਖ਼ੁਸ਼ਖ਼ਤੀ (ਸੁੰਦਰ ਤੇ ਸੁਥਰੀ) ਸੀ। ਇਸ ਕਰਕੇ ਲਾਲਾ ਹਰਦਿਆਲ ਦੀ ਸਾਰੀ ਲਿਖਤ ਦੀ ਉਰਦੂ ਵਿੱਚ ਲਿਖਾਈ ਕਰਤਾਰ ਸਿੰਘ ਆਪ ਹੀ ਕਰਦਾ ਸੀ। ਇਸ ਦੇ ਨਾਲ ਹੀ ਗੁਰਮੁਖੀ ਦੇ ਅਖ਼ਬਾਰ ਲਈ ਇਸ ਦਾ ਪੰਜਾਬੀ ਵਿੱਚ ਉਲੱਥਾ ਵੀ ਉਹੀ ਕਰਦਾ ਸੀ। ਉਰਦੂ ਤੋਂ ਪੰਜਾਬੀ ਵਿੱਚ ਉਲੱਥਾ ਕਰਨ ਵੇਲੇ ਸਰਾਭਾ ਕਈ ਵਾਰ ਲਿਖਤ ਵਿੱਚ ਲੋੜ ਮੁਤਾਬਕ ਵਾਧੇ ਅਤੇ ਅਦਲਾ-ਬਦਲੀ ਵੀ ਕਰਦਾ ਸੀ। ਬਹੁਤ ਵਾਰ ਭਖੇ ਹੋਏ ਰਾਜਸੀ ਜਾਂ ਸਮਾਜਿਕ ਮਸਲਿਆਂ ਬਾਰੇ ਪੰਜਾਬੀ ਦੇ ਪਾਠਕਾਂ ਲਈ ਉਚੇਚੇ ਤੌਰ 'ਤੇ ਲੇਖ ਅਤੇ ਰਾਜਸੀ ਟਿੱਪਣੀਆਂ ਛਾਪੀਆਂ ਜਾਂਦੀਆਂ ਸਨ, ਜਿਹੜੀਆਂ ਜਾਂ ਤਾਂ ਕਰਤਾਰ ਸਿੰਘ ਆਪ ਲਿਖਦਾ ਸੀ ਜਾਂ ਹੋਰਨਾਂ ਕੋਲੋਂ ਲਿਖਾਈਆਂ ਜਾਂਦੀਆਂ ਸਨ। ਇਸ ਤਰ੍ਹਾਂ ਸਰਾਭਾ ਕੇਵਲ ਤਕਨੀਕੀ ਕੰਮ ਕਰਨ ਵਾਲਾ ਅਖ਼ਬਾਰੀ ਕਾਮਾ ਨਹੀਂ ਸੀ, ਉਹ ਇੱਕੋ ਵੇਲੇ ਵਰਕਰ, ਲੇਖਕ, ਪੱਤਰਕਾਰ, ਸੰਪਾਦਕ ਅਤੇ ਬਹੁਤ ਕੁਝ ਸੀ। ਉਸਦੀ ਪ੍ਰਤਿਭਾ ਇਕਹਿਰੀ ਨਹੀਂ, ਬਹੁਪਸਾਰੀ ਸੀ। ਸ਼ੁਰੂ ਵਿੱਚ ਛਾਪੇ ਵਾਲੀ ਮਸ਼ੀਨ ਹੱਥ ਨਾਲ ਗੇੜਨੀ ਪੈਂਦੀ ਸੀ। ਇਹ ਕੰਮ ਕਰਤਾਰ ਸਿੰਘ ਸਰਾਭਾ ਅਤੇ ਰਘੁਬੀਰ ਦਿਆਲ ਗੁਪਤਾ ਨੂੰ ਹੀ ਕਰਨਾ ਪੈਂਦਾ ਸੀ। ਇਸ ਤੋਂ ਬਾਅਦ ਅਖ਼ਬਾਰਾਂ ਦੇ ਫੋਲਡਰ ਤਿਆਰ ਕਰਨ, ਉਨ੍ਹਾਂ ਨੂੰ ਡਾਕ ਰਾਹੀਂ ਵੱਖ ਵੱਖ ਥਾਵਾਂ 'ਤੇ ਭੇਜਣ ਅਤੇ ਉਨ੍ਹਾਂ ਉੱਪਰ ਪਤਾ ਲਿਖਣ ਦਾ ਕੰਮ ਵੀ ਕਰਤਾਰ ਸਿੰਘ ਸਰਾਭਾ ਆਪ ਹੀ ਕਰਦਾ ਸੀ। ਗ਼ਦਰ ਅਖ਼ਬਾਰ ਵਿੱਚ ਸਾਰੇ ਸਿੱਖ ਅਤੇ ਰਾਜਸੀ ਮਾਮਲਿਆਂ ਨੂੰ ਸੰਜੀਦਗੀ ਨਾਲ ਵਿਚਾਰ ਕੇ ਉਨ੍ਹਾਂ ਸਬੰਧੀ ਸੁਚਾਰੂ ਵਿਚਾਰ ਪੇਸ਼ ਕੀਤੇ ਜਾਂਦੇ ਸਨ।      

ਗ਼ਦਰ ਪਾਰਟੀ ਦੀ ਕਾਰਜਸ਼ੈਲੀ :

 15 ਫਰਵਰੀ, 1914 ਨੂੰ ਸ. ਕਰਤਾਰ ਸਿੰਘ ਸਰਾਭਾ ਤੇ ਬਾਬਾ ਜਵਾਲਾ ਸਿੰਘ ਹੁਰਾਂ ਨੇ ਸਟਾਕਟਨ ਵਿਖੇ ਭਾਰੀ ਰਾਜਸੀ ਕਾਨਫਰੰਸ ਰੱਖੀ, ਜਿਸ ਵਿੱਚ ਬਾਬਾ ਸੋਹਨ ਸਿੰਘ ਭਕਨਾ, ਭਾਈ ਕੇਸਰ ਸਿੰਘ ਠੱਠਗੜ੍ਹ, ਭਾਈ ਗਾਂਧਾ ਸਿੰਘ ਅਸਟੋਰੀਆ ਤੇ ਮੁਨਸ਼ੀ ਰਾਮ ਮੁੱਖ ਆਗੂ ਵਜੋਂ ਪਹੁੰਚੇ। ਇੱਥੇ ਉਨ੍ਹਾਂ ਢੰਗ-ਤਰੀਕਿਆਂ ਨੂੰ ਸੰਜ਼ੀਦਗੀ ਨਾਲ ਵਿਚਾਰਿਆ ਗਿਆ, ਜਿਨ੍ਹਾਂ ਸਦਕਾ ਜਥੇਬੰਦੀ ਹੋਰ ਤਕੜੀ ਕੀਤੀ ਜਾ ਸਕੇ। ਇਸ ਤੋਂ ਬਾਅਦ ਇਹ ਸੰਗਰਾਮੀ ਦਿਨ-ਰਾਤ ਇੱਕ ਕਰਕੇ ਜਥੇਬੰਦੀ ਦੀ ਤਾਕਤ ਨੂੰ ਤਕੜਾ ਕਰਨ ਲਈ ਕਾਰਜਸ਼ੀਲ ਹੋ ਗਏ। ਇਨ੍ਹਾਂ ਸੰਗਰਾਮੀਆਂ ਦੀ ਮਿਹਨਤ ਸਦਕਾ ਓਰੇਗਾਨ ਅਤੇ ਕੈਨੇਡਾ ਤੋਂ ਬਿਨਾਂ ਇਕੱਲੇ ਕੈਲੀਫੋਰਨੀਆ ਵਿੱਚ ਹੀ ਗ਼ਦਰ ਪਾਰਟੀ ਦੇ ਸਿਪਾਹੀਆਂ ਦੇ ਕੋਈ ਬਹੱਤਰ ਕੁ ਜਥੇ ਬਣ ਗਏ, ਜੋ ਹਰ ਵਕਤ ਅਤੇ ਹਰ ਤਰ੍ਹਾਂ ਜਥੇਬੰਦੀ ਦੇ ਹੁਕਮ ਨਾਲ ਕੌਮੀ ਅਜ਼ਾਦੀ ਲਈ ਸਭ ਕੁਝ ਕੁਰਬਾਨ ਕਰਨ ਲਈ ਤਿਆਰ ਸਨ। ਇਨ੍ਹਾਂ ਦੇਸ਼ ਭਗਤਾਂ ਦੀ ਗਿਣਤੀ ਲਗਭਗ ਚਾਰ ਹਜ਼ਾਰ ਸੀ। 

ਕਰਤਾਰ ਸਿੰਘ ਸਰਾਭਾ ਦਾ ਇਤਿਹਾਸ ਦਾ ਪਹਿਲਾ ਸਿੱਖ ਪਾਇਲਟ ਬਣਨਾ :

 ਗ਼ਦਰ ਪਾਰਟੀ ਦੀ ਸਥਾਪਨਾ ਵੇਲੇ ਹੀ ਇਹ ਫੈ਼ਸਲਾ ਕਰ ਲਿਆ ਗਿਆ ਸੀ ਕਿ ਭਾਰਤ ਅੰਦਰ ਹਥਿਆਰਬੰਦ ਤਾਕਤ ਦੇ ਜ਼ੋਰ ਨਾਲ ਅੰਗਰੇਜ਼ ਰਾਜ ਦਾ ਖਾਤਮਾ ਕੀਤਾ ਜਾਵੇਗਾ। ਇਹ ਐਵੇਂ ਹਵਾਈ ਖ਼ਿਆਲ ਨਹੀਂ ਸਨ। ਇਸ ਬਾਰੇ ਪੂਰੀ ਸੰਜ਼ੀਦਗੀ ਨਾਲ ਵਿਚਾਰ ਕੀਤੀ ਗਈ ਸੀ। ਫ਼ੌਜੀ ਤਿਆਰੀਆਂ ਕਰਨ ਲਈ ਬਕਾਇਦਾ ਮਤਾ ਪਾ ਕੇ ਤਿੰਨ ਮੈਂਬਰੀ *ਗੁਪਤ ਕਮਿਸ਼ਨ* ਵੀ ਬਣਾਇਆ ਗਿਆ ਸੀ। ਇਸ ਲਈ ਜਦ ਜਥੇਬੰਦੀਆ ਬਣ ਗਈਆਂ ਤਾਂ ਪਾਰਟੀ ਨੇ ਹਵਾਈ ਸੈਨਾ ਨਾਲ ਅੰਗਰੇਜ਼ ਸਰਕਾਰ ਦਾ ਟਾਕਰਾ ਕਰਨ ਦਾ ਫੈ਼ਸਲਾ ਕੀਤਾ ਕਿਉਂਕਿ ਉਸ ਵੇਲੇ ਭਾਰਤ ਵਿੱਚ ਅੰਗਰੇਜ਼ ਸਰਕਾਰ ਕੋਲ ਹਵਾਈ ਤਾਕਤ ਨਾ ਹੋਣ ਦੇ ਬਰਾਬਰ ਹੀ ਸੀ। ਮਾਸਟਰ ਊਧਮ ਸਿੰਘ ਕਸੇਲ, ਜੋ ਕਿ ਹਾਂਗਕਾਂਗ ਵਿੱਚ ਤੋਪਖਾਨੇ ਅੰਦਰ ਨੌਕਰੀ ਵੀ ਕਰ ਚੁੱਕਾ ਸੀ, ਦੀ ਲੀਡਰੀ ਵਿੱਚ ਨੌਜਵਾਨਾਂ ਦਾ ਜਥਾ ਬੰਬ ਬਾਜ਼ੀ ਦਾ ਕੰਮ ਸਿੱਖਣ ਲੱਗਾ। ਉਸ ਵਕਤ ਪਾਰਟੀ ਕੋਲ ਜ਼ਿਆਦਾ ਪੈਸਾ ਨਹੀਂ ਸੀ। ਇਸ ਲਈ ਸਭ ਤੋਂ ਪਹਿਲਾਂ ਕਰਤਾਰ ਸਿੰਘ ਸਰਾਭਾ ਨੂੰ ਹਵਾਈ ਜਹਾਜ਼ ਰਾਹੀਂ ਲੜਾਈ ਦੀ ਪ੍ਰੈਕਟਿਸ ਕਰਨ ਲਈ ਪੂਰਬੀ ਅਮਰੀਕਾ ਦੇ ਸ਼ਹਿਰ ਨਿਊਯਾਰਕ ਭੇਜਿਆ ਗਿਆ। ਇਸ ਤਰ੍ਹਾਂ ਕਰਤਾਰ ਸਿੰਘ ਸਰਾਭਾ ਇਤਿਹਾਸ ਦਾ ਪਹਿਲਾ ਸਿੱਖ ਪਾਇਲਟ ਬਣਿਆ। ਉਹ ਕੁਝ ਕੁ ਹਫ਼ਤਿਆਂ ਵਿੱਚ ਹੀ ਜਹਾਜ਼ ਉਡਾਉਣਾ ਸਿੱਖ ਅਾਇਆ ਸੀ। ਕਰਤਾਰ ਸਿੰਘ ਸਰਾਭਾ ਦੀ ਗ਼ੈਰ ਹਾਜ਼ਰੀ ਵਿੱਚ ਬਾਬਾ ਭਕਨਾ ਨੇ ਕੈਲੀਫੋਰਨੀਆ ਅੰਦਰ ਫਰਿਜ਼ਨੋ, ਔਕਸਨਾਰਡ ਅਤੇ ਲਾਸ ਏਂਜਲਸ ਥਾਵਾਂ 'ਤੇ ਜਾ ਕੇ ਮੀਟਿੰਗਾਂ ਕਰਵਾਈਆਂ ਅਤੇ ਪਾਰਟੀ ਦੀਆਂ ਬ੍ਰਾਂਚਾਂ ਕਾਇਮ ਕੀਤੀਆਂ। ਭਾਈ ਭਗਵਾਨ ਸਿੰਘ ਅਤੇ ਬਰਕਤੁੱਲਾ ਦੇ ਆਉਣ ਨਾਲ ਪਾਰਟੀ ਨੂੰ ਦੋ ਹੋਰ ਕਾਰਜਸ਼ੀਲ ਆਗੂ ਮਿਲ ਗਏ, ਜਿਸ ਨਾਲ ਪਾਰਟੀ ਦੇ ਜਥੇਬੰਦਕ ਕੰਮ ਅਤੇ ਪ੍ਰਚਾਰ ਵਿੱਚ ਹੋਰ ਤੇਜ਼ੀ ਆ ਗਈ। ਇਸ ਦੇ ਨਾਲ ਹੀ ਭਾਈ ਕਰਤਾਰ ਸਿੰਘ ਸਰਾਭਾ ਵੀ ਵਾਪਸ ਆ ਕੇ ਮੁੜ ਤੋਂ ਪੂਰੇ ਜੋਸ਼ੋ-ਖਰੋਸ਼ ਨਾਲ ਪ੍ਰਚਾਰ ਅਤੇ ਜਥੇਬੰਦਕ ਕਾਰਜਾਂ ਵਿੱਚ ਜੁੱਟ ਗਿਆ ਸੀ। ਜੂਨ ਦੇ ਮਹੀਨੇ ਭਾਈ ਭਗਵਾਨ ਸਿੰਘ, ਬਰਕਤੁੱਲਾ ਅਤੇ ਰਾਮ ਚੰਦਰ ਨੇ ਰਲ਼ ਕੇ ਓਰੇਗਾਨ ਅਤੇ ਵਾਸ਼ਿੰਗਟਨ ਰਿਆਸਤਾਂ ਦਾ ਤੂਫ਼ਾਨੀ ਦੌਰਾ ਕੀਤਾ। ਇਸ ਦੌਰਾਨ ਕਈ ਥਾਵਾਂ 'ਤੇ ਬਹੁਤ ਭਾਰੀ ਇਕੱਠ ਕੀਤੇ ਗਏ। ਇਸ ਦੇ ਨਾਲ ਹੀ ਪਾਰਟੀ ਦੇ 'ਗੁਪਤ ਕਮਿਸ਼ਨ' ਨੇ ਭਾਰਤ ਅੰਦਰ ਇਨਕਲਾਬੀ ਪ੍ਰਚਾਰ ਅਤੇ ਜਥੇਬੰਦੀ ਦਾ ਫੈਲਾਅ ਕਰਨ ਬਾਰੇ ਕਾਰਜ ਯੋਜਨਾ ਬਣਾਈ, ਜਿਸ ਸਦਕਾ ਮਈ, 1914 ਵਿੱਚ ਦੋ ਹੋਣਹਾਰ ਵਰਕਰਾਂ, ਭਾਈ ਗਾਂਧਾ ਸਿੰਘ ਤੇ ਭਾਈ ਕਰਤਾਰ ਸਿੰਘ ਲਤਾਲਾ ਨੂੰ ਇਸ ਮੰਤਵ ਲਈ ਭਾਰਤ ਭੇਜਿਆ ਗਿਆ, ਜਿਨ੍ਹਾਂ ਨੇ ਵਿਉਂਤ ਮੁਤਾਬਕ ਭਾਰਤ ਅੰਦਰ ਛਾਪੇਖਾਨੇ ਅਤੇ ਦਫ਼ਤਰ ਦਾ ਕੰਮ ਚਾਲੂ ਕਰਨਾ ਸੀ। ਬਾਅਦ ਵਿੱਚ ਢੁੱਕਵੇਂ ਮੌਕੇ ਉੱਤੇ ਬਾਬਾ ਸੋਹਣ ਸਿੰਘ ਭਕਨਾ ਅਤੇ ਭਾਈ ਕਰਤਾਰ ਸਿੰਘ ਸਰਾਭਾ ਨੇ ਦੇਸ਼ ਅੰਦਰ ਜਾ ਕੇ ਸਾਰੇ ਕੰਮ ਦੀ ਕਮਾਨ ਸੰਭਾਲ ਲੈਣੀ ਸੀ। ਅਜੇ ਇੰਨੀਆਂ ਗੱਲਾਂ ਹੋ ਹੀ ਰਹੀਆਂ ਸਨ ਕਿ 'ਕਾਮਾਗਾਟਾਮਾਰੂ' ਜਹਾਜ਼ ਦੀ ਦੁਖਦਾਈ ਘਟਨਾ ਸਾਹਮਣੇ ਆਈ, ਜਿਸ ਕਰਕੇ ਗ਼ਦਰ ਪਾਰਟੀ ਨੇ ਤੁਰੰਤ ਫ਼ੈਸਲਾ ਕੀਤਾ ਕਿ ਪਾਰਟੀ ਦੇ ਕਿਸੇ ਅਹਿਮ ਵਰਕਰ ਨੂੰ ਭਾਰਤ ਚਲੇ ਜਾਣਾ ਚਾਹੀਦਾ ਹੈ। ਇਸ ਹਿਤ ਬਾਬਾ ਸੋਹਣ ਸਿੰਘ ਭਕਨਾ ਨੂੰ ਕਮੇਟੀ ਦੀ ਰਾਏ ਮੁਤਾਬਿਕ 21 ਜੁਲਾਈ,1914 ਨੂੰ ਭਾਰਤ ਭੇਜਣ ਦਾ ਇੰਤਜ਼ਾਮ ਕੀਤਾ ਗਿਆ। ਪਾਰਟੀ ਨੂੰ ਪਹਿਲਾਂ ਹੀ ਇਸ ਗੱਲ ਦਾ ਅਹਿਸਾਸ ਹੋ ਗਿਆ ਸੀ ਕਿ ਸੰਸਾਰ ਜੰਗ ਬਹੁਤ ਜਲਦ ਸ਼ੁਰੂ ਹੋਣ ਵਾਲੀ ਹੈ ਅਤੇ ਇਸ ਤਰ੍ਹਾਂ ਹੀ ਹੋਇਆ। ਇਸ ਕਾਰਨ ਮੌਜੂਦਾ ਗਤੀਵਿਧੀਆਂ ਨੂੰ ਤੁਰੰਤ ਬਦਲ ਕੇ ਨਵੇਂ ਫੈ਼ਸਲੇ ਕਰਨੇ ਪਏ ਅਤੇ ਉਨ੍ਹਾਂ ਨੂੰ ਅਮਲ ਵਿੱਚ ਲਿਆਉਣਾ ਪਿਆ। ਇਸ ਸਮੇਂ ਗ਼ਦਰ ਪਾਰਟੀ ਨੇ ਆਪਣੇ ਅਖ਼ਬਾਰ ਦੇ ਪ੍ਰਚਾਰ ਦੁਆਰਾ ਦੁਨੀਆਂ ਭਰ ਵਿੱਚ ਵਸਦੇ ਭਾਰਤੀਆਂ ਨੂੰ ਆਪਣੇ ਦੇਸ਼ ਪਰਤਣ ਦਾ ਹੋਕਾ ਦਿੱਤਾ ਤਾਂ ਜੋ ਦੇਸ਼ ਨੂੰ ਆਜ਼ਾਦ ਕਰਵਾਇਆ ਜਾ ਸਕੇ। ਪਾਰਟੀ ਦੇ ਆਗੂਆਂ ਨੇ ਦਿਨਾਂ ਅੰਦਰ ਹੀ ਲੇਖਾਂ, ਕਵਿਤਾਵਾਂ ਅਤੇ ਭਾਸ਼ਣਾਂ ਦੇ ਜ਼ਰੀਏ ਲੋਕਾਂ ਦੇ ਦਿਲਾਂ ਅੰਦਰ ਅਜਿਹੀ ਇਨਕਲਾਬੀ ਰੂਹ ਫੂਕ ਦਿੱਤੀ ਕਿ ਵਿਦੇਸ਼ੀ ਕਾਰਖਾਨਿਆਂ, ਖੇਤਾਂ ਅਤੇ ਹੋਰਨਾਂ ਥਾਵਾਂ ਉੱਤੇ ਕੰਮ ਕਰਦੇ ਦੇਸ਼ ਵਾਸੀਆਂ,  ਖ਼ਾਸ ਕਰਕੇ ਸਿੱਖਾਂ ਨੇ ਇੱਕਦਮ ਦੇਸ਼ ਨੂੰ ਵਹੀਰਾਂ ਘੱਤ ਦਿੱਤੀਆ। ਇਸ ਮੌਕੇ ਕਰਤਾਰ ਸਿੰਘ ਸਰਾਭਾ ਵੀ ਵਾਪਸ ਦੇਸ਼ ਪਰਤ ਆਇਆ। 

ਦੇਸ਼ ਅੰਦਰ ਸਰਾਭੇ ਦੁਆਰਾ ਜਥੇਬੰਦਕ ਕਾਰਜ ਅਤੇ ਸਰਕਾਰ ਵਿਰੁੱਧ ਬਗਾਵਤ:

 ਦੇਸ਼ ਪਹੁੰਚ ਕੇ ਗ਼ਦਰੀਆਂ ਸਾਹਮਣੇ ਬਹੁਤ ਵੱਡੇ ਵੱਡੇ ਕੰਮ ਕਰਨ ਵਾਲੇ ਪਏ ਸਨ। ਸਰਕਾਰ ਨੇ ਪਾਰਟੀ ਦੇ ਪ੍ਰਮੁੱਖ ਆਗੂਆਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ, ਜਿਸ ਕਰਕੇ ਲੀਡਰਸ਼ਿਪ ਦਾ ਵੱਡਾ ਖਲਾਅ ਪੈਦਾ ਹੋ ਗਿਆ ਸੀ। ਖਿੰਡੇ-ਬਿਖਰੇ ਪਾਰਟੀ ਵਰਕਰਾਂ ਨਾਲ ਤਾਲਮੇਲ ਕਰਨਾ ਅਤੇ ਉਨ੍ਹਾਂ ਨੂੰ ਇੱਕ ਜਥੇਬੰਦਕ ਸਰੂਪ ਦੇਣਾ ਪਹਿਲੀ ਲੋੜ ਬਣ ਗਈ ਸੀ। ਇਨ੍ਹਾਂ ਕਾਰਜਾਂ ਦੀ ਜ਼ੁੰਮੇਵਾਰੀ ਸਭ ਨਾਲੋਂ ਵੱਧ ਕਰਤਾਰ ਸਿੰਘ ਸਰਾਭਾ ਦੇ ਮੋਢਿਆਂ ਉੱਤੇ ਸੀ ਅਤੇ ਇਹ ਜ਼ੁੰਮੇਵਾਰੀ ਉਸ ਨੇ ਬਾਖੂਬੀ ਨਿਭਾਈ। ਉਹ ਬਾਕੀ ਮੈਂਬਰਾਂ ਨਾਲੋਂ ਕਾਫ਼ੀ ਪਹਿਲਾਂ ਪੰਜਾਬ ਪਹੁੰਚ ਗਿਆ ਸੀ। ਉਹ ਆਉਣ ਵਾਲੇ ਗ਼ਦਰੀਆਂ ਨਾਲ ਸੰਪਰਕ ਕਰਨ ਲਈ ਮਾਝੇ ਤੋਂ ਲੈ ਕੇ ਮਾਲਵੇ ਤੱਕ ਤੂਫਾਨੀ ਗੇੜੇ ਮਾਰਦਾ ਗ੍ਰਿਫ਼ਤਾਰ ਹੋਏ ਜਾਂ ਰੂਪੋਸ਼ ਗਦਰੀਆਂ ਦੇ ਪਰਿਵਾਰਾਂ ਨੂੰ ਮਿਲਦਾ ਅਤੇ ਹੌਂਸਲਾ ਦਿੰਦਾ ਅਤੇ ਕੰਮ ਕਰਨ ਲਈ ਉਤਾਵਲੇ ਵਰਕਰਾਂ ਨੂੰ ਸੇਧ ਦੇ ਕੇ ਪ੍ਰੇਰਨਾ ਕਰਦਾ। ਭਾਵੇਂ ਅੰਗਰੇਜ਼ ਸਰਕਾਰ ਨੇ ਗ਼ਦਰ ਪਾਰਟੀ ਦੀਆਂ ਗਤੀਵਿਧੀਆਂ ਨੂੰ ਰੋਕਣ ਲਈ ਕਾਨੂੰਨ ਬਹੁਤ ਸਖ਼ਤ ਕਰ ਦਿੱਤੇ ਸਨ ਤਾਂ ਵੀ ਗ਼ਦਰ ਪਾਰਟੀ ਦੇ ਸੂਝਵਾਨ ਮੈਂਬਰ ਆਪਣੇ ਯਤਨਾਂ ਸਦਕਾ ਆਪਸ ਵਿੱਚ ਮੀਟਿੰਗਾਂ ਕਰਦੇ ਰਹੇ ਅਤੇ ਆਪਣੇ ਮਕਸਦ ਵੱਲ ਵਿਉਂਤਬੰਦੀ ਨਾਲ ਵਧਦੇ ਰਹੇ। ਇਨ੍ਹਾਂ ਸਖ਼ਤ ਕਾਨੂੰਨਾਂ ਕਾਰਨ ਹਥਿਆਰ ਅਤੇ ਪੈਸਾ ਹਾਸਲ ਕਰਨਾ ਵੀ ਬਹੁਤ ਔਖਾ ਹੋ ਗਿਆ ਸੀ, ਪਰ ਫਿਰ ਵੀ ਪਾਰਟੀ ਦੇ ਮੈਂਬਰ ਆਪਣੇ ਕੰਮ ਵਿੱਚ ਜੁਟੇ ਰਹੇ। 

ਪਾਰਟੀ ਦੇ ਕਰਨ ਲਈ ਮੁੱਖ ਕਾਰਜ ਇਹ ਸਨ:

1. ਆਮ ਜਨਤਾ ਨੂੰ ਗਦਰ ਪਾਰਟੀ ਦੇ ਉਦੇਸ਼ਾਂ ਤੋਂ ਜਾਣੂ ਕਰਵਾਉਣ ਲਈ ਪ੍ਰਚਾਰ ਦੀ ਜਥੇਬੰਦ ਮੁਹਿੰਮ ਚਲਾਉਣੀ ਅਤੇ ਇਸ ਮੰਤਵ ਲਈ ਪ੍ਰਚਾਰ ਸਮੱਗਰੀ ਛਾਪਣ ਅਤੇ ਵੰਡਣ ਦੇ ਇੰਤਜ਼ਾਮ ਕਰਨੇ।

2. ਫ਼ੌਜਾਂ ਅੰਦਰ ਪ੍ਰਚਾਰ ਕਰਨ ਲਈ ਠੋਸ ਵਿਉਂਤਬੰਦੀ ਕਰਨੀ, ਇਸ ਮੰਤਵ ਲਈ ਹੋਰ ਬੰਦਿਆਂ  ਨੂੰ ਜ਼ੁੰਮੇਵਾਰੀਆਂ ਸੌਂਪਣੀਆਂ ਅਤੇ ਬਗਾਵਤ ਲਈ ਲੋੜੀਂਦੇ ਹਥਿਆਰਾਂ ਦਾ ਇੰਤਜ਼ਾਮ ਕਰਨਾ।

3. ਉਪਰੋਕਤ ਸਾਰੇ ਕਾਰਜਾਂ ਦੀ ਪੂਰਤੀ ਲਈ ਲੋੜੀਂਦੀ ਮਾਇਆ ਹਾਸਲ ਕਰਨ ਵਾਸਤੇ ਯੋਗ ਉਪਾਅ ਕਰਨੇ।

ਕਰਤਾਰ ਸਿੰਘ ਸਰਾਭਾ ਅਤੇ ਗ਼ਦਰ ਪਾਰਟੀ ਦੇ ਹੋਰ ਮੈਂਬਰ *ਗ਼ਦਰ* ਦੇ ਸੁਨੇਹੇ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਕੋਈ ਵੀ ਮੌਕਾ ਖੁੰਝਣ ਨਾ ਦਿੰਦੇ। ਉਹ ਇਤਿਹਾਸਿਕ ਮੌਕਿਆਂ ਉੱਤੇ ਹੁੰਦੇ ਭਾਰੀ ਇਕੱਠਾਂ 'ਤੇ ਪਹੁੰਚ ਕੇ ਬੇਖੌਫ਼ ਸਟੇਜਾਂ ਉੱਤੇ ਜਾ ਕੇ ਗ਼ਦਰ ਦਾ ਸੁਨੇਹਾ ਦਿੰਦੇ ਅਤੇ ਕਵਿਤਾਵਾਂ-ਲੇਖਾਂ ਨਾਲ ਲੋਕਾਂ ਵਿੱਚ ਅੰਗਰੇਜ਼ ਸਰਕਾਰ ਵਿਰੁੱਧ ਰੋਹ ਭਰਦੇ। ਪਾਰਟੀ ਦੇ ਮੈਂਬਰ ਵੱਖ ਵੱਖ ਫ਼ੌਜੀ ਛਾਉਣੀਆਂ ਵਿੱਚ ਜਾ ਕੇ ਪ੍ਰਚਾਰ ਕਰਦੇ ਰਹੇ ਤਾਂ ਜੋ ਛਾਉਣੀਆਂ ਵਿੱਚੋਂ ਬਗਾਵਤ ਸ਼ੁਰੂ ਕਰਕੇ ਇਸ ਦੇ ਦੂਰਦਰਸ਼ੀ ਨਤੀਜੇ ਪ੍ਰਾਪਤ ਕੀਤੇ ਜਾ ਸਕਣ। ਇਸ ਤੋਂ ਬਾਅਦ ਪਾਰਟੀ ਦੇ ਸਾਰੇ ਮੈਂਬਰਾਂ ਨੇ ਜ਼ਰੂਰੀ ਮੀਟਿੰਗ ਕੀਤੀ, ਜਿਸ ਵਿੱਚ 21 ਫਰਵਰੀ, 1915 ਨੂੰ ਬਗਾਵਤ ਕਰਨ ਦਾ ਦਿਨ ਮਿੱਥਿਆ ਗਿਅਾ। ਛਾਉਣੀਆਂ ਵਿੱਚੋਂ ਬਗ਼ਾਵਤ ਸ਼ੁਰੂ ਕਰ ਕੇ, ਉੱਥੋਂ ਹਥਿਆਰ ਲੁੱਟਣ, ਉਨ੍ਹਾਂ ਨੂੰ ਆਮ ਜਨਤਾ ਵਿੱਚ ਵੰਡ ਕੇ ਲੋਕਾਂ ਦੇ ਜਥੇ ਬਣਾਉਣ, ਪੁਲਿਸ ਉੱਪਰ ਹਮਲੇ ਕਰਕੇ ਹਥਿਆਰ ਲੁੱਟਣ, ਜੇਲ੍ਹਾਂ ਉੱਤੇ ਹੱਲਾ ਬੋਲਣ ਅਤੇ ਸਾਰੇ ਕੈਦੀਆਂ ਨੂੰ ਆਜ਼ਾਦ ਕਰਵਾਉਣ ਦੀ ਯੋਜਨਾ ਬਣਾਈ ਗਈ। ਅਖੀਰ ਮੁੱਖ ਸ਼ਹਿਰਾਂ ਉੱਤੇ ਕਬਜ਼ੇ ਕਰਨ ਦੀ ਯੋਜਨਾ ਉਲੀਕੀ ਗਈ। ਵੱਖ-ਵੱਖ ਥਾਵਾਂ ਤੇ ਬਗਾਵਤ ਦੀਆਂ ਚੰਗੀਆਂ ਤਿਆਰੀਆਂ ਕੀਤੀਆਂ ਗਈਆਂ ਸਨ। 

 ਕਿਰਪਾਲ ਸਿੰਘ ਦਾ ਪਾਰਟੀ ਨੂੰ ਧੋਖਾ ਦੇਣਾ, ਪਾਰਟੀ ਮੈਂਬਰਾਂ ਅਤੇ ਕਰਤਾਰ ਸਿੰਘ ਸਰਾਭਾ ਦੀ ਗ੍ਰਿਫ਼ਤਾਰੀ ਅਤੇ ਮੁਕੱਦਮਾ : 

ਅੰਗਰੇਜ਼ ਸਰਕਾਰ ਨੂੰ ਪਹਿਲਾਂ ਤੋਂ ਹੀ ਇਸ ਗੱਲ ਦੀ ਸੂਹ ਸੀ ਕਿ ਗ਼ਦਰ ਪਾਰਟੀ ਬਗਾਵਤ ਕਰਨ ਦੀ ਤਿਆਰੀ ਕਰ ਰਹੀ ਹੈ। ਇਸ ਲਈ ਉਨ੍ਹਾਂ ਨੇ ਪਹਿਲਾਂ ਹੀ ਆਪਣਾ ਇੱਕ ਖ਼ਬਰੀ ਬੰਦਾ, ਕਿਰਪਾਲ ਸਿੰਘ ਗ਼ਦਰ ਪਾਰਟੀ ਦੇ ਮੈਂਬਰਾਂ ਨਾਲ ਸ਼ਾਮਲ ਕਰਵਾ ਲਿਆ ਸੀ, ਜਿਸ ਨੇ ਸਰਕਾਰ ਨੂੰ ਗ਼ਦਰ ਪਾਰਟੀ ਦੀਆਂ ਗਤੀਵਿਧੀਆਂ ਅਤੇ ਬਗ਼ਾਵਤ ਬਾਰੇ ਸਾਰੀ ਜਾਣਕਾਰੀ ਦੇ ਦਿੱਤੀ। ਸਰਕਾਰ ਨੇ ਵੀ 21 ਫਰਵਰੀ ਨੂੰ ਹੀ ਸਾਰੇ ਗ਼ਦਰੀਆਂ ਨੂੰ ਇਕੱਠੇ ਪਕੜਨ ਦਾ ਫੈ਼ਸਲਾ ਕੀਤਾ। ਪਾਰਟੀ ਮੈਂਬਰਾਂ ਨੂੰ ਕਿਰਪਾਲ ਸਿੰਘ ਦੀ ਇਸ ਹਰਕਤ ਬਾਰੇ ਜਾਣਕਾਰੀ ਮਿਲ ਗਈ। ਉਨ੍ਹਾਂ ਨੇ ਗੁਪਤ ਰੂਪ ਵਿੱਚ ਹੀ ਬਗਾਵਤ ਦਾ ਦਿਨ 21 ਤੋਂ 19 ਫਰਵਰੀ ਕਰ ਦਿੱਤਾ ਅਤੇ ਕਿਰਪਾਲ ਸਿੰਘ ਨੂੰ ਮੌਤ ਦੇ ਘਾਟ ਉਤਾਰਨ ਦਾ ਫ਼ੈਸਲਾ ਵੀ ਕਰ ਲਿਆ। ਛਾਤਰ ਹੋਣ ਕਰਕੇ ਕਿਰਪਾਲ ਸਿੰਘ ਨੂੰ ਇਸ ਗੱਲ ਦਾ ਵੀ ਪਤਾ ਲੱਗ ਗਿਆ ਅਤੇ ਉਸ ਨੇ ਪੁਲਿਸ ਨੂੰ ਇਸ ਬਾਰੇ ਵੀ ਜਾਣਕਾਰੀ ਦੇ ਦਿੱਤੀ ਅਤੇ ਆਪ ਬੱਚ ਕੇ ਭੱਜ ਗਿਆ। ਸਿੱਟੇ ਵਜੋਂ ਸਰਕਾਰ ਨੇ 19 ਫਰਵਰੀ ਨੂੰ ਬਗ਼ਾਵਤ ਨੂੰ ਅਸਫ਼ਲ ਕਰਨ ਲਈ ਪਾਰਟੀ ਦੇ ਮੈਂਬਰਾਂ ਨੂੰ ਗ੍ਰਿਫ਼ਤਾਰ ਕਰ ਲਿਆ। ਭਾਵੇਂ ਕਾਫੀ ਮੈਂਬਰ ਭੱਜਣ ਵਿੱਚ ਸਫ਼ਲ ਹੋ ਗਏ ਹੋਣ ਪਰ ਪੁਲਿਸ ਨੇ ਹੌਲ਼ੀ-ਹੌਲ਼ੀ ਬਾਕੀ ਮੈਂਬਰਾਂ ਦੀਆਂ ਗ੍ਰਿਫ਼ਤਾਰੀਆਂ ਵੀ ਕਰ ਲਈਆਂ। ਉਨ੍ਹਾਂ ਉੱਪਰ ਮੁਕੱਦਮਾ ਚਲਾਇਆ ਗਿਆ। ਸਰਕਾਰ ਨੇ ਗ਼ਦਰ ਪਾਰਟੀ ਦੀਆਂ ਗਤੀਵਿਧੀਆਂ ਬਾਰੇ ਸਾਰੀ ਜਾਣਕਾਰੀ ਇਕੱਠੀ ਕੀਤੀ ਅਤੇ ਉਸ ਸਬੰਧੀ ਸਬੂਤ ਪੇਸ਼ ਕੀਤੇ ਗਏ। ਭਾਵੇਂ ਕਰਤਾਰ ਸਿੰਘ ਸਰਾਭਾ ਅਤੇ ਉਸ ਦੇ ਸਾਥੀਆਂ ਨੇ ਆਪਣਾ ਛਾਉਣੀਆਂ ਵਿੱਚ ਜਾਣ ਦਾ ਮਕਸਦ ਕੁਝ ਹੋਰ ਦੱਸਿਆ ਤਾਂ ਜੋ ਛਾਉਣੀਆਂ ਵਿਚਲੇ ਗ਼ਦਰੀ ਵੀਰਾਂ ਉੱਪਰ ਸੰਕਟ ਨਾ ਅਾਵੇ ਪਰ ਫਿਰ ਵੀ ਉਨ੍ਹਾਂ ਨੇ ਕਿਸੇ ਗੱਲ ਨੂੰ ਨਾ ਮੰਨਣ ਤੋਂ ਇਨਕਾਰ ਨਾ ਕੀਤਾ। 

ਕਰਤਾਰ ਸਿੰਘ ਸਰਾਭਾ ਅਤੇ ਉਸ ਦੇ ਸਾਥੀਆਂ ਨੂੰ ਫਾਂਸੀ ਦੀ ਸਜ਼ਾ :

 ਚਾਰ ਮਹੀਨਿਆਂ ਦੀ ਕਾਨੂੰਨੀ ਕਾਰਵਾਈ ਤੋਂ ਬਾਅਦ 13 ਸਤੰਬਰ ਨੂੰ ਮੁਕੱਦਮੇ ਦਾ ਫੈ਼ਸਲਾ ਸੁਣਾਇਆ ਗਿਆ। ਕਰਤਾਰ ਸਿੰਘ ਸਰਾਭਾ, ਭਾਈ ਨਿਧਾਨ ਸਿੰਘ ਅਤੇ ਹੋਰ ਪੰਜ ਮੈਂਬਰਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ। ਇਸ ਤੋਂ ਬਾਅਦ ਕਰਤਾਰ ਸਿੰਘ ਸਰਾਭਾ ਅਤੇ ਉਸ ਦੇ ਸਾਥੀਆਂ ਨੂੰ ਦੋ ਮਹੀਨੇ ਜੇਲ੍ਹ ਵਿੱਚ ਰੱਖਿਆ ਗਿਅਾ। 16 ਨਵੰਬਰ, 1916 ਇਨ੍ਹਾਂ ਸੂਰਮਿਆਂ ਨੂੰ ਫ਼ਾਂਸੀ ਦੇ ਕੇ ਸ਼ਹੀਦ ਕੀਤਾ ਗਿਆ। ਇਸ ਤਰ੍ਹਾਂ *ਕਰਤਾਰ ਸਿੰਘ ਸਰਾਭਾ* 19 ਸਾਲਾਂ ਦੀ ਛੋਟੀ ਜਿਹੀ ਉਮਰ ਵਿੱਚ ਜ਼ੁਲਮ ਦਾ ਨਾਸ਼ ਕਰਨ ਅਤੇ ਦੇਸ਼ ਨੂੰ ਜ਼ਾਲਮਾਂ ਤੋਂ ਅਜ਼ਾਦ ਕਰਵਾਉਣ ਲਈ ਬਹੁਤ ਵੱਡੇ ਅਤੇ ਮਹੱਤਵਪੂਰਨ ਕੰਮ ਕਰ ਗਿਆ ਅਤੇ ਆਪਣੀ ਸਖ਼ਤ ਮਿਹਨਤ ਅਤੇ ਲਾਸਾਨੀ ਸ਼ਹਾਦਤ ਸਦਕਾ ਗਦਰ ਲਹਿਰ ਦੀਆਂ ਨੀਹਾਂ ਦੇ ਥੰਮ ਨੂੰ ਹੋਰ ਮਜ਼ਬੂਤ ਕਰ ਗਿਆ, ਜਿਸ ਸਦਕਾ ਦੇਸ਼ ਅੰਗਰੇਜ਼ ਰਾਜ ਦੀ ਹਕੂਮਤ ਤੋਂ ਜਲਦ ਮੁਕਤ ਹੋ ਸਕਿਆ। 

ਸਿੱਖਿਆ : 

ਕਰਤਾਰ ਸਿੰਘ ਸਰਾਭਾ ਦੀ ਛੋਟੀ ਜਿਹੀ ਉਮਰ ਵਿੱਚ ਲਾਸਾਨੀ ਸ਼ਹਾਦਤ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਕਿ ਵੱਡੇ ਅਤੇ ਕ੍ਰਾਂਤੀਕਾਰੀ ਕੰਮ ਕਰਨ ਲਈ ਸਾਧਨ ਅਤੇ ਮੌਕਿਆਂ ਦੀ ਜ਼ਰੂਰਤ ਨਹੀਂ ਹੁੰਦੀ, ਸਗੋਂ ਆਪਣੇ ਗੁਰੂ ਸਾਹਿਬ 'ਤੇ ਭਰੋਸੇ ਦੀ ਜ਼ਰੂਰਤ ਹੁੰਦੀ ਹੈ, ਜਿਸ ਸਦਕਾ ਸਾਡੇ ਵਿੱਚ ਆਤਮ-ਵਿਸ਼ਵਾਸ, ਇਕਾਗਰਤਾ ਅਤੇ ਹਿੰਮਤ ਆਦਿ ਅਨੇਕਾਂ ਗੁਣ ਆ ਜਾਂਦੇ ਹਨ, ਜਿਨ੍ਹਾਂ ਸਦਕਾ ਅਸੀਂ ਵੱਡੇ ਤੋਂ ਵੱਡਾ ਕਾਰਜ ਵੀ ਫ਼ਤਹਿ ਕਰ ਸਕਦੇ ਹਾਂ। ਕਰਤਾਰ ਸਿੰਘ ਸਰਾਭਾ ਅਤੇ ਉਸ ਦੇ ਸਾਥੀਆਂ ਦੀ ਸਖ਼ਤ ਮਿਹਨਤ ਅਤੇ ਲਾਸਾਨੀ ਸ਼ਹਾਦਤ ਨੇ ਦੇਸ਼ ਦੀ ਅਜ਼ਾਦੀ ਦੀ ਨੀਂਹ ਨੂੰ ਹੋਰ ਮਜ਼ਬੂਤ ਕਰ ਦਿੱਤਾ।

 ਹਵਾਲਾ ਪੁਸਤਕਾਂ :

 1. ਤੂਫ਼ਾਨਾਂ ਦਾ ਸ਼ਾਹ ਅਸਵਾਰ, ਸ਼ਹੀਦ ਕਰਤਾਰ ਸਿੰਘ ਸਰਾਭਾ (ਲੇਖਕ: ਅਜਮੇਰ ਸਿੰਘ)

  2. ਸਿੱਖ ਹਿਸਟਰੀ ਕਾਰਡ ਭਾਗ-1 (ਡਾ. ਵਰਿੰਦਰਪਾਲ ਸਿੰਘ) ਪ੍ਰਕਾਸ਼ਕ: ਆਤਮ ਪਰਗਾਸ ਸੋਸ਼ਲ ਵੈਲਫ਼ੇਅਰ ਕੌਂਸਲ, ਲੁਧਿਆਣਾ

ਇਹ ਜਾਣਕਾਰੀ ਸਾਜ਼ੀ ਕਰਨ ਲਈ ਅਸੀਂ ਧੰਨਵਾਦੀ ਹਾਂ;

ਜੀਵੀਏ ਗੁਰਬਾਣੀ ਨਾਲ ਲਹਿਰ

ਆਤਮ ਪਰਗਾਸ ਸੋਸ਼ਲ ਵੈਲਫ਼ੇਅਰ ਕੌਂਸਲ

 +91-82880-10531/32

officeatampargas@gmail.com

 www.atampargas.org

 99, ਪ੍ਰੀਤ ਵਿਹਾਰ, ਦਾਦ, ਪੱਖੋਵਾਲ ਰੋਡ, ਲੁਧਿਆਣਾ-142022

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪੁਰਬ ਤੇ ਕੁਸ ਅਪਨਾਉਣ ਦੀ ਲੋੜ- ਹਰਨਰਾਇਣ ਸਿੰਘ ਮੱਲੇਆਣਾ

ਆਓ 550 ਸਾਲਾ ਗੁਰੂ ਨਾਨਕ ਦੇਵ ਜੀ ਦੇ ਪ੍ਕਾਸ਼ ਪੁਰਬ ਨੂੰ ਮਨਾਉਦੇ ਹੋਏ ਅਰਦਾਸ ਕਰਿਏ ਕਿ ਕੁੱਝ ਗੁਣ ਅਪਣਾਈਏ ਤੇ ਕੁਝ ਅਵਗੁਣ ਛੱਡੀਏ ਤਾਂ ਹੀ ਸਾਡਾ 550 ਸਾਲਾਂ ਗੁਰਪੁਰਬ ਮਨਾਇਆ ਸਫ਼ਲ ਹੈ

 ਅਪਣਾਈਏ(Do's) 

1.ਗੁਰੂ ਮਾਨਿਓ ਗ੍ੰਥ 

2.ਦੱਸਾਂ ਨਹੁੰਆ ਦੀ ਕਿਰਤ 

3. ਨਿਤਨੇਮ ਤੇ ਸਹਿਜ ਪਾਠ ਕਰੀਏ ਤੇ ਵੀਚਾਰੀੲੇ 

4. ਕਿਰਤ ਕਰੋ, ਨਾਮ ਜਪੋ, ਵੰਡ ਛਕੋ 

5. ਕੇਸਾਂ ਦੀ ਸੰਭਾਲ 

6. ਵਾਤਾਵਰਣ ਦੀ ਦੇਖ ਰੇਖ ਤੇ ਹਰਿਆਵਲ ਵਿਚ ਵਾਧਾ 

7.ਸੱਚ ਬੋਲੀਏ ਤੇ ਇਮਾਨਦਾਰ ਬਣੀਏ 

8.ਗੁਰੂ ਦੀ ਗੋਲਕ,ਗਰੀਬੀ ਦਾ ਮੂੰਹ ਅਤੇ ਲੋੜਵੰਦ ਦੀ ਮਦਦ 

9.ਮਨ ਨੀਵਾਂ ਤੇ ਮੱਤ ਉਚੀ(ਨਿਮਰਤਾ) 

10. ਉਚਾ ਸੁੱਚਾ ਜੀਵਨ(Character) 

11.ਮਿੱਠਾ ਬੋਲੀਏ ਤੇ ਸਰੱਬਤ ਦਾ ਭਲਾ ਮਨਾਇਏ 

12.ਨਸ਼ੇ ਦਾ ਤਿਆਗ ਤੇ ਸਮਾਜਿਕ ਜਾਗਰੂਕਤਾ 

13.ਪਾਣੀ ਦੀ ਸੰਭਾਲ 

14.ਪਰਿਵਾਰ ਤੇ ਬਜੁਰਗਾਂ ਦੀ ਸੰਭਾਲ ਤੇ ਪਿਆਰ ਸਤਿਕਾਰ 

15.ਆਪਣੇ ਕੰਮ ਆਪਣੇ ਹੱਥੀ ਕਰਨਾ 

16.ਬੱਚਿਆ ਲਈ ਉਚੇਰੀ ਸਿੱਖਿਆ ਤੇCompetiton ਦੀ ਤਿਆਰੀ

17.ਸਾਦਾ ਜੀਵਨ, ਸਾਦੇ ਵਿਆਹ, ਸਾਦੇ ਭੋਗ ਨਾ ਕੋਈ ਚਿੰਤਾ,ਨਾ ਕੋਈ ਰੋਗ

ਛੱਡੀਏ(Don'ts) 

1.ਪਾਖੰਡੀ ਸਾਧ ਤੇ ਨਕਲੀ ਬਾਬੇ 

2.ਪਰਾਇਆ ਹੱਕ ਤੇ ਰਿਸ਼ਵਤਖੋਰੀ 

3.ਲੱਚਰ ਗੀਤ ਸੰਗੀਤ ਸੁਣਨਾ ਅਤੇForwoard ਕਰਨਾ 

4.ਸ਼ੋਸ਼ਲ ਮੀਡੀਆ ਦੀ ਦੁਰਵਰਤੋਂ ਤੇ ਸਮੇਂ ਦੀ ਬਰਬਾਦੀ 

5.ਪਤਿਤਪੁਣਾ ਤੇ ਰੋਮਾਂ ਦੀ ਬੇਅਦਬੀ 

6.ਪ੍ਦੂਸ਼ਣ ਤੇ ਗੰਦਗੀ ਫੈਲਾਉਣਾ 

7.ਝੂਠ ਤੇ ਬੇਇਮਾਨੀ 

8.ਨਿੰਦਿਆ,ਚੁਗਲੀ,ਤੇ ਫੋਕੀ ਖੁਸ਼ਾਮਦ ਕਰਨੀ 

9.ਕੋ੍ਧ ਤੇ ਹਓੁਮੈ

10.ਪਰਾਈ ਇਸਤਰੀ /ਪੁਰਸ਼ ਤੇ ਬੁਰੀ ਨਜ਼ਰ 

11.ਕੋੜਾ ਬੋਲਣਾ ਤੇ ਗਾਲ਼ਾਂ ਕੱਢਣੀਆਂ 

12.ਸ਼ਰਾਬ ਤੇ ਹੋਰ ਸਾਰੇ ਨਸ਼ੇ 

13.ਪਾਣੀ ਦੀ ਦੁਰਵਰਤੋਂ 

14.ਨਫ਼ਰਤ,ਲਾਲਚ,ਹੰਕਾਰ ਤੇ ਤੇਰੀ ਮੇਰੀ ਦੀ ਭਾਵਨਾ 

15.ਆਲਸ ਕਰਨਾ ਤੇ ਹਰ ਕੰਮ ਲਈ ਦੂਜਿਆ ਤੇ ਨਿਰਭਰ ਹੋਣਾ

16.ਮਾੜੀ ਸੰਗਤ,ਗਲਤ ਆਦਤਾਂ,ਗਲਤ ਖਾਣ ਪਾਣ(Bad habits and wrong eating habits) 

17.ਦਾਜ(Dowry),female foeticide ਲੋਕ ਦਿਖਾਵਾ,ਫ਼ਜੂਲ ਖਰਚੀ ਤੇ ਫੈਸ਼ਨ ਪ੍ਸਤੀ

 

ਹਰਨਰਾਇਣ ਸਿੰਘ ਮੱਲੇਆਣਾ

ਬਹੁਪੱਖੀ ਪ੍ਰਤਿਭਾ ਦਾ ਮਾਲਕ ਅਤੇ ਇਕ ਸੰਪੂਰਨ ਅਦਾਕਾਰ ਸਰਦਾਰ ਸੋਹੀ

ਅਦਾਕਾਰ ਸਰਦਾਰ ਸੋਹੀ ਬਹੁਪੱਖੀ ਪ੍ਰਤਿਭਾ ਦਾ ਮਾਲਕ ਅਤੇ ਇਕ ਸੰਪੂਰਨ ਅਦਾਕਾਰ ਹੈ।

ਉਨਾਂ ਵਲੋਂ ਵੱਖ-ਵੱਖ ਫ਼ਿਲਮਾਂ ਵਿਚ ਨਿਭਾਏ ਗਏ ਵੰਨ-ਸਵੰਨੇ ਕਿਰਦਾਰ ਉਨਾਂ ਦੇ ਅੰਦਰਲੇ ਪ੍ਰਪੱਕ ਅਤੇ ਸਮਰੱਥ ਕਲਾਕਾਰ ਹੋਣ ਦੀ ਗਵਾਹੀ ਭਰਦੇ ਹਨ।ਉਹ ਕਈ ਖੂਬੀਆਂ ਦਾ ਮਾਲਕ ਹੈ।ਰੋਅਬ ਵਾਲਾ ਚਿਹਰਾ ਤੇ ਗੜਕਵੀਂ ਆਵਾਜ਼ ਉਸਦੀ ਵਿਲੱਖਣ ਪਛਾਣ ਹੈ। ਪਿਛੋਕੜ ਦੀ ਗੱਲ ਕਰੀਏ ਤਾਂ ਸੰਗਰੂਰ ਜ਼ਿਲ੍ਹੇ ਦੇ ਪਿੰਡ ਟਿੱਬਾ ਦੇ ਸਕੂਲ ਦੀ ਸਟੇਜ ਤੋਂ ਅਦਾਕਾਰੀ ਦੇ ਰਾਹ ਚੱਲਣ ਵਾਲਾ ਸਰਦਾਰ ਸੋਹੀ ਰੰਗਮੰਚ ਤੋਂ ਅਦਾਕਾਰੀ ਦੀ ਗੁੜ੍ਹਤੀ ਲੈ ਕੇ ਸਿਨਮੇ ਵੱਲ ਅਹੁਲਿਆ ਅਦਾਕਾਰ ਹੈ ਜਿਸ ਨੇ ਪੰਜਾਬੀ ਰੰਗਮੰਚ ਦੀ ਪ੍ਰਸਿੱਧ ਹਸਤੀ ਮਰਹੂਮ ਹਰਪਾਲ ਟਿਵਾਣਾ ਦੀ ਰਹਿਨੁਮਾਈ ਹੇਠ ਬਹੁਤ ਸਮਾਂ ਨਾਟਕ ਖੇਡੇ ਅਤੇ ਅਦਾਕਾਰੀ ਦੇ ਗੁਰ ਸਿੱਖੇ। ਇਥੇ ਹੀ ਸਿਨਮਾ ਪ੍ਰਤੀ ਆਪਣੇ ਅਥਾਹ ਲਗਾਓ ਅਤੇ ਹੋਰ ਅੱਗ ਵੱਧਣ ਦੀ ਇੱਛਾ ਨਾਲ ਉਹ ਬੰਬਈ ਚਲੇ ਗਏ ਜਿਥੇ ਨਾਮੀ ਨਿਰਮਾਤਾ-ਨਿਰਦੇਸ਼ਕਾਂ ਨਾਲ ਕੰਮ ਕਰਦਿਆਂ ਉਨਾਂ ਵਲੋਂ ਕੁਝ ਫ਼ਿਲਮਾਂ ਤੇ ਟੈਲੀਵਿਜ਼ਨ ਲੜੀਵਾਰ ਵੀ ਕੀਤੇ ਗਏ।ਇਸ ਦੇ ਨਾਲ ਹੀ ਸੋਹੀ ਨੇ ਗੁਲਜ਼ਾਰ ਦੇ ਮਿਰਜ਼ਾ ਗਾਲਿਬ, ਮੁਨਸ਼ੀ ਪ੍ਰੇਮ ਚੰਦ ਕੀ ਕਹਾਣੀਆਂ ਤੇ ਕੈਂਪਸ ਸੀਰੀਅਲ ਵੀ ਕੀਤੇ। ਉਹ ਹਰ ਤਰ੍ਹਾਂ ਦਾ ਰੋਲ ਬਾਖੂਬੀ ਨਿਭਾਅ ਜਾਂਦਾ ਹੈ। ਇੰਜ ਲੱਗਦਾ ਹੁੰਦਾ ਹੈ ਕਿ ਇਹ ਕਿਰਦਾਰ ਬਣਿਆ ਹੀ ਸਰਦਾਰ ਸੋਹੀ ਲਈ ਹੋਵੇ।‘ਲੌਂਗ ਦਾ ਲਿਸ਼ਕਾਰਾ’, ‘ਹਵਾਏਂ’, ‘ਕਾਫਲਾ’, ‘ਦੀਵਾ ਬਲੇ ਸਾਰੀ ਰਾਤ’ , ‘ਮੇਲਾ’,’ਜਿਹਨੇ ਮੇਰਾ ਦਿਲ ਲੁੱਟਿਆ’,’ਦਿ ਬਲੱਡ ਸਟਰੀਟ’, ‘ਅੰਗਰੇਜ਼’, ‘ਅਰਦਾਸ’, ‘25 ਕਿੱਲੇ’ 'ਸਰਦਾਰ ਸਾਹਿਬ', ‘ਤੂਫਾਨ ਸਿੰਘ’ 'ਦੁੱਲਾ ਭੱਟੀ', ‘ਜੱਜ ਸਿੰਘ ਐੱਲ.ਐੱਲ.ਬੀ’, ‘ਦਾਰਾ’, 'ਬੰਬੂਕਾਟ' ‘ਜ਼ੋਰਾ 10 ਨੰਬਰੀਆ’, ‘ਡੰਗਰ ਡਾਕਟਰ ਜੈਲੀ’ 'ਖੇਲ ਤਕਦੀਰਾਂ ਦੇ , ਲੱਗਦਾ ਇਸ਼ਕ ਹੋ ਗਿਆ, ਜੀਂਹਨੇ ਮੇਰਾ ਦਿਲ ਲੁੱਟਿਆ, ਜੱਟ ਜੇਮਸ਼ ਬਾਂਡ,ਕੈਰੀ ਆਨ ਜੱਟਾ, ਸਾਬ ਬਹਾਦਰ, ਦੁੱਲਾ ਭੱਟੀ,ਨਿੱਕਾ ਜੈਲਦਾਰ-2, ਸੁਬੇਦਾਰ ਜੋਗਿੰਦਰ ਸਿੰਘ, ਕੌਮ ਦੇ ਹੀਰੇ, ਮੋਟਰ ਮਿੱਤਰਾਂ ਦੀ, ਬਲੱਡ ਸਟਰੀਟ, ਅਰਦਾਸ ਕਰਾਂ, ਨਿੱਕਾ ਜੈਲਦਾਰ-3 ਆਦਿ ਦਰਜਨਾਂ ਪੰਜਾਬੀ ਫ਼ਿਲਮਾਂ ਵਿੱਚ ਯਾਦਗਰੀ ਕਿਰਦਾਰ ਨਿਭਾਅ ਚੁੱਕੇ ਹਨ।ਇਨਾਂ ਫਿਲਮਾਂ ਦੀ ਸ਼੍ਰੇਣੀ ‘ਚ ਹਾਲ ਹੀ ‘ਚ ਇਕ ਹੋਰ ਖੂਬਸੂਰਤ ਫਿਲਮ 'ਨਾਨਕਾ ਮੇਲ' ਦਾ ਨਾਂਅ ਵੀ ਸ਼ਾਮਿਲ ਹੋਣ ਜਾ ਰਿਹਾ ਹੈ। ਇਹ ਫ਼ਿਲਮ ਪੰਜਾਬ ਦੇ ਕਲਚਰ ਅਤੇ ਸਮਾਜਿਕ ਪਰਿਵਾਰਕ ਰਿਸ਼ਤਿਆਂ ਦੀ ਕਹਾਣੀ ਹੈ ਜੋ ਪਰਿਵਾਰਕ ਸਾਂਝਾਂ ਨੂੰ ਮਜਬੂਤ ਕਰਨ ਵਾਲੀ ਪੰਜਾਬ ਦੇ ਪੁਰਾਤਨ ਕਲਚਰ ਰੀਤੀ ਰਿਵਾਜ਼ਾਂ ਦੀ ਬੇਹਤਰੀਨ ਪੇਸ਼ਕਾਰੀ ਹੋਵੇਗੀ।ਇਸ ਫ਼ਿਲਮ ਦੀ ਕਹਾਣੀ ਪ੍ਰਿੰਸ਼ ਕੰਵਲਜੀਤ ਸਿੰਘ ਨੇ ਲਿਖੀ ਹੈ। ਇਸ ਵਿੱਚ ਸਰਦਾਰ ਸੋਹੀ ਨੇ ਨਾਨਕੇ ਪਰਿਵਾਰ ਦੇ ਮੁਖੀ ਦੀ ਭੂਮਿਕਾ ਨਿਭਾਈ ਹੈ। ਫਿਲਮ ਵਿੱਚ ਦਰਸ਼ਕ ਉਸਦੀ ਤੇ ਹੌਬੀ ਧਾਲੀਵਾਲ ਦੀ ਫਿਲਮੀ ਤਕਰਾਰ ਤੇ ਸੰਵਾਦ ਰਚਨਾ ਤੋਂ ਬੇਹੱਦ ਪ੍ਰਭਾਵਤ ਹੋਣਗੇ।ਇਸ ਫ਼ਿਲਮ ਵਿੱਚ ਰੌਸ਼ਨ ਪ੍ਰਿੰਸ਼ ਅਤੇ ਰੂਬੀਨਾ ਬਾਜਵਾ ਦੀ ਜੋੜੀ ਰੁਮਾਂਟਿਕ ਤੋਂ ਇਲਾਵਾ ਸਰਦਾਰ ਸੋਹੀ,ਹੌਬੀ ਧਾਲੀਵਾਲ, ਨਿਰਮਲ ਰਿਸ਼ੀ, ਸੁਨੀਤਾ ਧੀਰ, ਮਹਾਂਵੀਰ ਭੁੱਲਰ, ਗੁਰਮੀਤ ਸਾਜਨ,ਮਲਕੀਤ ਰੌਣੀ, ਰਾਣਾ ਜੰਗ ਬਹਾਦਰ, ਮੋਹਨੀ ਤੂਰ, ਸੁਖਵਿੰਦਰ ਚਹਿਲ, ਹਰਦੀਪ ਗਿੱਲ, ਪ੍ਰਿੰਸ਼ ਕੇ ਜੇ ਸਿੰਘ ਵਿਜੇ ਟੰਡਨ, ਸਿਮਰਨ ਸਹਿਜਪਾਲ, ਹਰਿੰਦਰ ਭੁੱਲਰ ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ। ਨਿਰਦੇਸ਼ਨ ਸਿਮਰਜੀਤ ਸਿੰਘ ਹੁੰਦਲ ਅਤੇ ਪ੍ਰਿੰਸ਼ ਕੰਵਲਜੀਤ ਸਿੰਘ ਨੇ ਦਿੱਤਾ ਹੈ। ਸਰਦਾਰ ਸੋਹੀ ਦਾ ਕਹਿਣਾ ਹੈ ਕਿ ਚਿਰਾਂ ਬਾਅਦ ਇਸ ਫ਼ਿਲਮ 'ਨਾਨਕਾ ਮੇਲ' ਵਿੱਚ ਇੱਕ ਵਧੀਆ ਕਿਰਦਾਰ ਨਿਭਾਉਣ ਦਾ ਮੌਕਾ ਮਿਿਲਆ ਹੈ। ਇਹ ਵੀ ਉਸਦੀ ਜਿੰਦਗੀ ਦੀ ਇੱਕ ਬੇਹਰੀਨ ਫ਼ਿਲਮ ਹੈ,ਸਰਦਾਰ ਸੋਹੀ ਦਾ ਸਫ਼ਰ ਜਾਰੀ ਹੈ। ਉਸਨੂੰ ਚੰਗੀ ਅਦਾਕਾਰੀ ਦੀਆਂ ਵੱਖ ਵੱਖ ਵੰਨਗੀਆਂ ਵਿੱਚ ਬੇਹਤਰੀਨ ਅਦਾਕਾਰੀ ਬਦਲੇ ਵਿਸ਼ੇਸ ਐਵਾਰਡ ਵੀ ਮਿਲੇ। ਸਿਨਮੇ ਹਾਲ ਵਿੱਚ ਦਰਸ਼ਕਾਂ ਦੀਆਂ ਤਾੜੀਆਂ, ਸੀਟੀਆਂ ਉਸਦੇ ਅਸਲ ਐਵਾਰਡ ਹੁੰਦੇ ਹਨ। ਭਵਿੱਖ ਵਿੱਚ ਵੀ ਸਰਦਾਰ ਸੋਹੀ ਦੀ ਸਰਦਾਰੀ ਕਾਇਮ ਹੈ। ਦਰਸ਼ਕ ਕਈ ਫ਼ਿਲਮਾਂ ਵਿੱਚ ਉਸਦੀ ਅਦਾਕਾਰੀ ਦੇ ਵੱਖ ਵੱਖ ਰੰਗਾਂ ਦਾ ਆਨੰਦ ਮਾਨਣਗੇ।

ਹਰਜਿੰਦਰ ਸਿੰਘ ਜਵੰਦਾ

ਅੱਜ ਦਾ ...? ਜਾ ਸਾਡੀ ਸੋਚ...! ਅਮਨਜੀਤ ਸਿੰਘ ਖਹਿਰਾ

ਕਿਸੇ ਅਜਨਵੀ ਦੀ ਲਿਖਤ ਪੜੀ ਅਤੇ ਉਸ ਵਿਚ ਕੁਸ ਹੋਰ ਸ਼ਾਮਲ ਕੀਤਾ ਅਤੇ ਪੰਜਾਬ ਅਤੇ ਪੰਜਾਬੀਆਂ ਨਾਲ ਹਮਦਰਦੀ ਰਖਣ ਵਾਲੇ ਓਹਨਾ ਸਭ ਲਈ ਕੁਸ ਬਹੁਤ ਜਰੂਰੀ..! ਜਰੂਰ ਪੜ੍ਹਨਾ.. ਅਮਨਜੀਤ ਸਿੰਘ ਖਹਿਰਾ

 

ਅੱਜ ਦਾ ...? ਜਾ ਸਾਡੀ ਸੋਚ...!

ਪ੍ਰਦੂਸ਼ਣ ਨੇ ਸਾਰਿਆ ਦੀ ਬੱਤੀ ਗੁੱਲ ਕੀਤੀ ਪਈ ਹੈ ਪਰ ਇਸ ਨੂੰ ਗੰਭੀਰਤਾ ਨਾਲ ਲੈਣ ਦੀ ਬਜਾਈ ਦੋਸ਼ ਇਕ ਦੂਜੇ ਉਪਰ ਸੁੱਟ ਕੇ ਸਮਾਂ ਲੰਘਾਇਆ ਜਾ ਰਿਹਾ..! ਕਿਉਂ...?

ਕੇਂਦਰ ਸਰਕਾਰ ਕਹਿੰਦੀ ਕਿ 1200 ਕਰੋੜ ਰੁਪਿਆ ਪਰਾਲੀ ਦੀ ਅੱਗ ਰੋਕਣ ਲਈ ਪੰਜਾਬ,ਹਰਿਆਣੇ ਅਤੇ ਪੱਛਮੀ ਯੂਪੀ ਨੂੰ ਦਿੱਤਾ ਗਿਆ ਪਰ ਅੱਗ ਫਿਰ ਵੀ ਲੱਗੀ...! ਕਿਉਂ...?

ਪੰਜਾਬ ਵਿੱਚ 650 ਕਰੋੜ ਰੁਪਏ ਦੀ ਮਸ਼ੀਨਰੀ ਕਿਸਾਨਾਂ ਨੂੰ ਮੁਹੱਇਆ ਕਰਵਾਈ ਗਈ ਪਰ ਕਿਸਾਨ ਇਸ ਮਸ਼ੀਨਰੀ ਨੂੰ ਰੱਦ ਕਰਕੇ ਪਰਾਲੀ ਸਾੜਨ ਨੂੰ ਤਰਜੀਹ ਦੇ ਰਹੇ ਹਨ...! ਕਿਉਂ ....?

ਪ੍ਰਦੂਸ਼ਣ ਸੰਬੰਧੀ ਬਿਮਾਰੀਆ ਤੇ ਦਵਾਈ ਉਤੇ 600 ਕਰੋੜ ਰੁਪਿਆ ਖਰਚ ਹੋਣ ਦਾ ਅਨੁਮਾਨ ਹੈ ਜਿਸਨੂੰ ਮਨਫੀ ਕੀਤਾ ਜਾ ਸਕਦਾ ਸੀ ਪਰ ਵਾਧਾ ਹੋ ਰਿਹਾ....! ਕਿਉਂ ....?

ਛੋਟੇ ਕਿਸਾਨ ਅੱਗ ਲਾਕੇ ਰਾਜ਼ੀ ਨਹੀਂ ਹਨ।ਉਹਨਾਂ ਨੂੰ ਕੋਈ ਸਬਸਿਡੀ ਜਾਂ ਮਾਈਕ ਸਹਾਇਤਾ ਵੀ ਨਹੀਂ ਮਿਲੀ ਪਰ 80% ਸਬਸਿਡੀ ਲੈਣ ਵਾਲੇ ਵੱਡੇ ਕਿਸਾਨ ਅੱਗ ਲਗਾ ਰਹੇ ਨੇ...! ਕਿਉਂ ...?

ਆਕੜੇ ਦੱਸ ਰਹੇ ਹਨ ਕਿ ਸਾਰੇ ਪ੍ਰਦੂਸ਼ਣ ਵਿੱਚ ਪਰਾਲੀ ਦੀ ਅੱਗ ਦਾ ਹਿੱਸਾ 8-10% ਹੈ ਫਿਰ 90% ਫੈਲਾਆਉਣ ਵਾਲੇ ਕਿਉਂ ਸਾਫ ਬਚ ਕੇ ਨਿਕਲ ਰਹੇ ਹਨ...! ਕਿਉਂ .....?

ਅਸਰ ਸਾਰੇ ਸਮਾਜ ਤੇ ਹੈ ਫਲਾਈਟਾਂ ਡਾਈਵਰਟ ਹੋ ਰਹੀਆ ਹਨ..! ਸਕੂਲ ਬੰਦ ਕੀਤੇ ਜਾ ਰਹੇ ਹਨ ..! ਕਿਉਂ ...?

ਪ੍ਰਵਾਸੀ ਲੋਕ ਟਿਕਟਾਂ ਕੈਂਸਲ ਕਰਵਾ ਰਹੇ ਹਨ..! ਹੈਲਥ ਐਮਰਜੈਂਸੀ ਦੀ ਨੌਬਤ ਆਈ ਹੋਈ ਹੈ..! ਫਿਰ ਵੀ ਸਾਰਾ ਸਮਾਜ ਜ਼ਿੰਮੇਵਾਰ ਤੇ ਇਕਜੁਟ ਕਿਉਂ ਨਹੀ ...! ਸਰਕਾਰਾਂ ਵੀ ਗੰਭੀਰ ਨਹੀਂ..! ਕਿਉਂ ...?

ਤੁਲਸੀ,ਅਦਰਕ,ਸ਼ਹਿਦ,ਹਲਦੀ,ਗੁਲਾਬ ਜਲ,ਨਿੰਬੂ ਦੀ ਜਗਾ ਨਿੰਬੂਲਾਈਜ਼ਰ ਲੈ ਰਹੇ ਹਨ...! ਕਿਉਂ ...?

ਆਰੋ ਫਿਲਟਰਾਂ ਦੀ ਹੱਡੀ ਖੋਰ ਬਰਬਾਦੀ ਤੋਂ ਬਾਦ ਏਅਰ ਫਿਲਟਰ ਬਣਾਆਉਣ ਵਾਲਿਆ ਦੀਆ ਵਾਛਾਂ ਕਿਉਂ ਖਿੜ ਰਹੀਆ ਨੇ...! ਕਦ ਤੱਕ ਕਮਰੇ ਚ ਬੰਦ ਰਹਾਂਗੇ...! ਕਿਉਂ ....?

ਅਮਰੀਕਾ,ਮੈਕਸੀਕੋ ਤੋਂ ਡਿਪੋਰਟ ਹੋਏ ਪੰਜਾਬੀ ਦਿਲ ਕਮਵਾਓ ਖੁਲਾਸੇ ਕਰ ਰਹੇ ਹਨ...! ਕੁੱਟਮਾਰ,ਸ਼ੋਸ਼ਣ ਤੋਂ ਇਲਾਵਾ ਏਜੰਟਾਂ ਵੱਲੋਂ ਪਤੀਆ ਦੇ ਸਾਹਮਣੇ ਪਤਨੀਆ ਨਾਲ ਬਲਾਤਕਾਰ ਦੀਆ ਕਹਾਣੀਆ ਨਸ਼ਰ ਹੋ ਰਹੀਆ ਹਨ ..! ਲੋਕ ਫਿਰ ਵੀ ਪੱਚੀ ਲੱਖ ਲੈਕੇ ਏਜੰਟਾਂ ਦੇ ਦਰਵਾਜ਼ਿਆ ਤੇ ਖੜੇ ਹਨ...! ਕਿਉਂ ...?

ਤੀਹ ਲੱਖ ਦੀ ਠੱਗੀ ਮਰਵਾ ਕੇ ਵਾਪਿਸ ਮੁੜਿਆ ਨੌਜਵਾਨ ਪੰਜਾਬ ਨੂੰ ਨਰਕ ਦੱਸਦਾ ਹੈ ਅਤੇ ਫਿਰ ਬਾਹਰ ਜਾਣ ਦੀ ਗੱਲ ਕਰਦਾ ਹੈ...! ਕਿਉਂ ...?

ਦਸ ਲੱਖ ਮੁੰਡੇ ਕੁੜੀਆ ਹਰ ਸਾਲ ਮਹਿੰਗੇ ਭਾਅ ਲਈ ਅਜ਼ਾਦੀ ਨੂੰ ਲੱਤ ਮਾਰ ਕੇ ਵਿਦੇਸ਼ਾਂ ਚ ਮਿੱਠੀ ਗੁਲਾਮੀ ਮੁੱਲ ਖਰੀਦ ਰਹੇ ਹਨ...! ਜਿਹਨਾਂ ਕੋਲੋਂ ਦੇਸ਼ ਅਜ਼ਾਦ ਹੋਇਆ ਮੁੜ ਓਹਨਾਂ ਕੋਲ ਹੀ ਸ਼ਰਣ ਲੈਣੀ ਪੈ ਰਹੀ ਹੈ....! ਕਿਉਂ ...?

ਚਾਰੇ ਪਾਸੇ ਸ਼੍ਰੀ ਗੁਰੁ ਨਾਨਕ ਦੇਵ ਜੀ ਦੇ 550 ਵੇਂ ਗੁਰਪੁਰਬ ਦੀਆਂ ਤਿਆਰੀਆਂ, ਪੇਸ਼ਕਾਰੀਆ, ਲੰਗਰ, ਬਰੂਦੀ ਪਟਾਕੇ, ਸਪੀਕਰ ਦਾ ਰੌਲ਼ਾ,ਸ਼੍ਰੀ ਗੁਰੂ ਨਾਨਕ ਦੇਵ ਜੀ ਹਾਜ਼ਿਰ ਪਰ ਸਿੱਖਿਆਵਾ, ਸਿੱਖੀ ਭਾਵਨਾਂਮਾ ਗਾਇਬ ..! ਨਾਅਰਾ ਪੰਜਾਬ ਵੱਸਦਾ ਗੁਰਾਂ ਦੇ ਨਾਮ ਉਤੇ ਪਰ ਗੁਰਾਂ ਦੇ ਮਾਰਗ ਤੇ ਚੱਲਣ ਲਈ ਤਿਆਰ ਕੋਈ ਨਹੀਂ...! ਆਪਣੇ ਆਪਣੇ ਰਸਤੇ,ਕੁਛ ਵੀ ਸਾਂਝਾ ਨਹੀਂ...! ਕਿਉਂ ...?

ਕਰਤਾਰਪੁਰ ਲਾਂਘੇ ਦਾ ਵਿਰੋਧ ਕਰਨ ਵਾਲੇ ਹੁਣ ਲਾਂਘੇ ਦੇ ਖੁੱਲਣ ਦਾ ਸਿਹਰਾ ਲੈ ਰਹੇ ਨੇ ਤੇ ਖੁੱਲਵਾਉਣ ਵਾਲੇ ਘਰਾਂ ਚ ਬੈਠੇ ਹਨ...! ਕਿਉਂ ...?

ਲੋਕਾਂ ਨੂੰ ਅਨੁਸ਼ਾਸਨ ਅਤੇ ਕਾਨੂੰਨ ਦਾ ਡਰ ਨਹੀਂ...!ਲਾਲੋ ਮਲਕ ਭਾਗੋਆ ਤੋਂ ਲੁਕਦੇ ਫਿਰ ਰਹੇ ਹਨ...!ਕੋਧਰਾ ਗਾਇਬ ਹੈ,ਸ਼ਾਹੀ ਪਕਵਾਨਾਂ ਦੀ ਚੜਤ...! ਕਿਉਂ ...?

ਪਰ ਇਹ ਸਾਰੀਆ ਗੱਲਾਂ ਮੇਰੇ ਦਿਮਾਗ ਚ ਕਿਉ ਆ ਰਹੀਆਂ ਹਨ...! 

ਲੱਗਦਾ ਦਿਮਾਗ ਚ ਗੜਬੜ ਹੈ ਜਾਂ ਧੂੰਏ ਦਾ ਅਸਰ ਹੋਗਿਆ....!

ਬੋਲਿਆ ਤੇ ਮਾਰ ਦੇਣਗੇ...!

ਨਾ ਬੋਲਿਆ ਤਾਂ ਮਰ ਜਾਵਾਂਗਾ..!

ਇਹ ਸੱਭ ਕੁਜ ਸੋਚ ਰਿਹਾ ਹੈ ਪੰਜਾਬ..! ਜੇਕਰ ਨਹੀਂ ਵੀ ਸੋਚ ਰਿਹਾ ਤਾਂ ਸੋਚ ਲੈਣਾ ਚਾਹੀਦਾ ਹੈ। ਜਿਉਣ ਲਈ ਸੋਚਣਾ ਪਵੇਗਾ...! ਇਹ ਹੈ ਇਕ ਅਹਿਮ ਸਵਾਲ .(?)

 

ਸ਼੍ਰੀ ਅਨੰਦਪੁਰ ਸਾਹਿਬ ਮਤੇ ਦੇ ਬਾਨੀ 21ਵੀਂ ਸਦੀ ਦੇ ਲੋਹ ਪੁਰਸ਼-ਪ੍ਰਿਤਪਾਲ ਸਿਵੀਆ

ਟਕਸਾਲੀ ਅਕਾਲੀ ਯੁੱਗ ਦੇ ਆਖਰੀ ਚਿਰਾਗ ਜਥੇਦਾਰ ਜਗਦੇਵ ਸਿੰਘ ਤਲਵੰਡੀ ਨੂੰ ਯਾਦ ਕਰਦਿਆ....

ਦੇਸ਼ ਦੀ ਆਜਾਦੀ ਤੋਂ ਬਾਅਦ ਹਿਦੋਸਤਾਨ ਦੇ ਹਾਕਮਾਂ ਵਲੋਂ ਸਿੱਖ ਕੌਮ ਨਾਲ ਕੀਤੇ ਵਾਅਦੇ ਵਫਾ ਨਾ ਹੋਣ ਕਾਰਨ ਪੰਜਾਬ ਭਰ 'ਚ ਭਾਰੀ ਬੇਚੈਨੀ ਅਤੇ ਰੋਸ ਪਾਇਆ ਜਾ ਰਿਹਾ ਸੀ। ਸਿੱਖ ਲੀਡਰਾਂ ਦੇ ਹਾਸ਼ੀਏ 'ਚ ਚਲੇ ਜਾਣ ਤੋ ਬਾਅਦ ਦਿੱਲੀ ਦੀ ਹਕੂਮਤ ਨੇ ਦੇਸ਼ ਭਰ 'ਚ ਭਾਸ਼ਾ ਦੇ ਅਧਾਰਤ ਸੂਬਿਆਂ ਦੀ ਨਵੀ ਹੱਦਬੰਦੀ ਕੀਤੀ। ਪਰ ਪੰਜਾਬ ਵਾਰੀ ਮੀਗਣਾਂ ਪਾ ਕੇ ਲੰਗੜੇ ਸੂਬੇ ਦੀ ਮੰਗ ਮੰਨੀ। ਸਿੱਖ ਕੌਮ ਅੰਦਰ ਫੈਲੀ ਇਸ ਬੇਗਾਨੇਪੁਣੇ ਦੀ ਭਾਵਨਾ ਦੀ ਤਰਜਮਾਨੀ ਕਰਦਾ ਮਤਾ ਲੋਹਪੁਰਸ਼ ਜਥੇਦਾਰ ਜਗਦੇਵ ਸਿੰਘ ਤਲਵੰਡੀ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਪੇਸ਼ ਕਰਕੇ ਸਮੁੱਚੀ ਸਿੱਖ ਕੌਮ ਦੀ ਅਗਵਾਈ ਕਰ  ਰਹਿੰਦੀ ਦੁਨੀਆਂ ਤੱਕ ਆਪਣਾ ਨਾਮ ਅਮਰ ਕਰ ਗਿਆ। ਉਨ੍ਹਾਂ ਸਾਰੀ ਉਮਰ ਘਰ ਭਰਨ ਦੀ ਥਾਂ ਪੰਥ ਦੀ ਚੜਦੀ ਕਲਾ, ਖਾਲਸੇ ਦੇ ਬੋਲਬਾਲੇ ਦੇ ਸਿਧਾਂਤ ਤੇ ਪਹਿਰਾ ਦਿੱਤਾ।  ਭਾਵੇਂ ਅੱਜ ਸਿੱਖ ਕੌਮ ਦਾ ਅਣਮੋਲ ਹੀਰਾ ਸਰੀਰ ਕਰ ਕੇ ਇਸ ਦੁਨੀਆਂ ਤੋਂ ਸਾਡੇ ਕੋਲ ਨਹੀਂ ਹੈ ਪਰ ਉਨ੍ਹਾਂ ਵਲੋਂ ਪੰਥਪ੍ਰਸਤੀ ਦੀ ਪਾਈਆਂ ਲੀਹਾਂ ਨੂੰ ਰਹਿੰਦੀ ਦੁਨੀਆਂ ਤੱਕ ਸਤਿਕਾਰ ਨਾਲ ਯਾਦ ਕੀਤਾ ਅਤੇ ਮਾਣ ਨਾਲ ਪੜ੍ਹਿਆ ਜਾਵੇਗਾ।

                 ਪੰਥ ਦੇ ਇਸ ਅਣਮੋਲ ਹੀਰੇ ਦਾ ਜਨਮ ਸਿੱਖ ਘੋਲਾਂ ਦੇ ਯੋਧੇ ਜੱਥੇਦਾਰ ਛਾਂਗਾ ਸਿੰਘ ਦੇ ਘਰ ਮਾਤਾ ਜਸਮੇਲ ਕੌਰ ਦੀ ਕੁੱਖੋਂ 1929 'ਚ ਪਿੰਡ ਚੱਕ ਜਿਲ੍ਹਾ ਲਾਇਲਪੁਰ ਪਾਕਿਸਤਾਨ 'ਚ ਹੋਇਆ। ਉਨ੍ਹਾਂ ਪੰਥਪ੍ਰਸਤ ਟਕਸਾਲੀ ਅਕਾਲੀ ਬਰਨਾਲਾ ਸਰਕਾਰ ਦੇ ਰਾਜ ਮੰਤਰੀ ਜਥੇਦਾਰ ਦਲੀਪ ਸਿੰਘ ਤਲਵੰਡੀ ਕਲਾਂ (ਲੁਧਿ:) ਦੀ ਸੰਗਤ 'ਚ ਸੁਰੂ ਕੀਤੇ ਆਪਣੇ ਰਾਜਨੀਤਿਕ ਸਫਰ ਦੋਰਾਨ 10 ਸਾਲ ਪਿੰਡ ਦੀ ਸਰਪੰਚੀ, 50 ਸਾਲ ਸ਼੍ਰੋਮਣੀ ਕਮੇਟੀ ਦੀ ਮੈਂਬਰੀ, ਦੇ ਨਾਲ ਨਾਲ 1967 'ਚ ਰਾਏਕੋਟ ਤੋ ਵਿਧਾਇਕੀ ਅਤੇ 1980 'ਚ ਐਮ ਪੀ ਤੱਕ ਦਾ ਅਜਿੱਤ ਸਫਰ ਬੜੀ ਸ਼ਾਨ ਨਾਲ ਮੁਕੰਮਲ ਕੀਤਾ। 1970 ਦੀ ਬਾਦਲ ਸਰਕਾਰ 'ਚ ਆਪ ਨੂੰ ਕੈਬਨਿਟ ਮੰਤਰੀ ਦੇ ਪਦ ਦਾ ਮਾਣ ਬਖਸ਼ਿਆ। ਨਿਵਾਣਾ ਵੱਲ ਜਾ ਰਹੀ ਸਿੱਖ ਕੌਮ ਲਈ 1978 'ਚ ਜੱਥੇਦਾਰ ਤਲਵੰਡੀ ਦਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਚੁਣੇ ਜਾਣਾ ਚੜਦੀ ਕਲਾ ਲੈ ਕੇ ਆਇਆ ਉਨ੍ਹਾਂ ਨੇ ਰਾਜਾਂ ਨੂੰ ਵੱਧ ਅਧਿਕਾਰਾਂ ਦਾ ਮਤਾ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਪੇਸ਼ ਕਰ, ਲਾਗੂ ਕਰਾਉਣ ਲਈ ਮੋਰਚਾ ਲਾ ਕੇਂਦਰ ਦੀ ਹੰਕਾਰੀ ਕਾਂਗਰਸ ਸਰਕਾਰ ਦੀ ਚੂਲਾ ਹਿਲਣ ਲਾ ਦਿੱਤੀਆਂ। ਸੰਨ 2000 'ਚ ਆਪ ਦਾ  ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਧਾਨ ਚੁਣੇ ਜਾਣਾ ਸਿੱਖ ਧਰਮ ਦੇ ਪ੍ਰਚਾਰ, ਪ੍ਰਸਾਰ ਅਤੇ ਪ੍ਰਾਪਤੀਆਂ ਲਈ ਲਈ ਹਮੇਸ਼ਾਂ ਸੁਨਿਹਰੀ ਯੁੱਗ ਵਜੋਂ ਯਾਦ ਕੀਤਾ ਜਾਵੇਗਾ। ਇਸ ਸਮੇਂ ਉਨ੍ਹਾਂ ਪਤਿੱਤਪੁਣੇ 'ਚ ਮਲੀਨ ਹੋ ਰਹੀ ਕੌਮ ਨੂੰ ਮੁੜ ਧਰਮ ਦੀ ਲੀਹਾਂ 'ਤੇ ਪਾ  ਬੁਲੰਦੀਆਂ ਤੇ ਪਹੁੰਚਾਇਆ।ਭਾਂਵੇਂ ਸਰੀਰ ਕਰਕੇ 19 ਸਤੰਬਰ 2014  ਨੂੰ ਸਿੱਖ ਕੌਮ ਦਾ ਅਨਮੋਲ ਹੀਰਾ ਆਪਣੇ ਸੁਆਸਾਂ ਦੀ ਪੂੰਜੀ ਸਮੇਟ ਉਸ ਅਕਾਲ ਪੁਰਖ ਦੀ ਨਿੱਘੀ ਗੋਦ 'ਚ ਜਾ ਵਿਰਾਜਿਆ। ਪਰ ਉਨ੍ਹਾਂ ਵਲੋਂ ਪਾਏ ਪੂਰਨਿਆਂ ਤੇ ਅੱਜ ਵੀ ਹਰ ਪੰਥ ਪ੍ਰਸਤ ਸਿੱਖ ਚੱਲਣਾ ਮਾਣ ਸਮਝੇਗਾ।

 ਜਰਨਲਿਸਟ ਪ੍ਰਿਤਪਾਲ ਸਿੰਘ ਸਿਵੀਆ

ਦੁਨੀਆਂ ਦੇ ਵਿੱਚ ਰੱਖ ਫਕੀਰਾ

ਇੱਕ ਵਿਚਾਰ ਹੈ ਕਿ ਜੇ ਕਰ ਤੁਹਾਡੇ ਤੇ ਚੰਗੇ ਦਿਨ ਆ ਗਏ ਨੇ ਹੋਰ ਵੀ ਨਿਮਰਤਾ ਵਾਲੇ ਬਣ ਜਾਉ ਕਿਉਂ ਕਿ ਉਪਰ ਵਾਲਾ ਸਾਡੀ ਪ੍ਰੀਖਿਆ ਲੈ ਰਿਹਾ  ਹੁੰਦਾ ਹੈ ਕਿ ਅਸੀਂ ਉਸ ਦੀ ਕਿਰਪਾ ਦੇ ਪਾਤਰ ਹਾਂ ਵੀ ਕਿ ਨਹੀਂ।ਇਨਸਾਨ ਉਹੀ ਵਧੀਆ ਹੁੰਦਾ ਹੈ ਜੋ ਬੁਰੀ ਸਥਿਤੀ ਵਿੱਚ ਤਿਲਕਦਾ ਨਹੀਂ ਅਤੇ ਅੱਛੀ ਸਥਿਤੀ ਵਿੱਚ ਉਛੱਲਦਾ ਨਹੀਂ।ਕੁਦਰਤ ਦਾ ਨਿਯਮ ਹੈ ਜਿਸ ਕੋਲ ਜੋ ਹੈ ਉਹੀ ਵੰਡਦਾ ਹੈ ਜਿਵੇਂ ਸੁਖੀ ਸੁੱਖ,ਦੁਖੀ ਦੁਖ,ਗਿਆਨੀ ਗਿਆਨ ਅਤੇ ਭਰਮੀਂ ਭਰਮ ਵੰਡਦਾ ਹੈ।ਲੋਕ ਚਾਹੁੰਦੇ ਨੇ ਕਿ ਤੁਸੀਂ ਚੰਗਾ ਕੰਮ ਕਰੋ ਪਰ ਉਹ ਇਹ ਵੀ ਨਹੀਂ ਚਾਹੁੰਦੇ ਕਿ ਤੁਸੀਂ ਉਹਨਾਂ ਤੋਂ ਬਿਹਤਰ ਕਰੋ।
       ਮੰਜ਼ਿਲ ਪਾਉਣੀ ਚਾਹੁੰਦੇ ਹੋ ਤਾਂ ਆਪਣੇ ਪਥ ਪ੍ਰਦਰਸ਼ਕ ਖੁਦ ਬਣੋ। ਉੁਹ ਅਕਸਰ ਭਟਕ ਜਾਂਦੇ ਹਨ ਜਿੰਨਾਂ ਨੂੰ ਸਹਾਰਾ ਮਿਲ ਜਾਂਦਾ ਹੈ।ਖੁਦ ਦੀ ਤਰੱਕੀ ਲਈ ਇਨਾਂ ਵਕਤ ਲਗਾ ਦਿਉ ਕਿ ਸਾਨੂੰ ਦੂਜੇ ਦੀ ਬੁਰਾਈ ਕਰਨ ਦਾ ਸਮਾਂ ਨਾ ਮਿਲੇ।ਖੁਦ ਤੇ ਭਰੋਸਾ ਹੋਵੇ ਤਾਂ ਹਰ ਮੁਸੀਬਤ ਨਾਲ ਟਾਕਰਾ ਲਿਆ ਜਾ ਸਕਦਾ ਹੈ।ਬਾਹਰ ਦੀਆਂ ਚਣੌਤੀਆਂ ਨਾਲ ਨਹੀਂ ਅਸੀਂ ਅੰਦਰ ਦੀਆਂ ਕਮਜ਼ੋਰੀਆਂ ਨਾਲ ਹਾਰਦੇ ਹਾਂ।ਤੁਹਾਡੇ ਕਰਮ ਹੀ ਤੁਹਾਡੀ ਪਹਿਚਾਣ ਹਨ ਨਹੀਂ ਤਾਂ ਇੱਕੋ ਨਾਮ ਦੇ ਕਈ ਇਨਸਾਨ ਹੁੰਦੇ ਹਨ।ਕੋਸ਼ਿਸ਼ ਕਰਨ ਤੋਂ ਬਾਅਦ ਵੀ ਕਈ ਵਾਰ ਹਾਰ ਹੋ ਜਾਂਦੀ ਹੈ ਪਰ ਸਾਨੂੰ ਹੌਂਸਲਾ ਨਹੀਂ ਹਾਰਨਾ ਚਾਹੀਦਾ ਕਿਉਂਕਿ ਕੀੜੀ ਵਰਗਾ ਅਦਨਾ ਜਿਹਾ ਜੀਵ ਵੀ ਡਿੱਗ ਡਿੱਗ ਕਿ ਮੰਜ਼ਿਲ ਪਾ ਲੈਂਦਾ ਹੈ।ਰੁਕਾਵਟਾਂ ਤਾਂ ਜਿਉਂਦੇ ਇਨਸਾਨ ਦੇ ਹਿੱਸੇ ਆਉਂਦੀਆਂ ਹਨ, ਮੁਰਦੇ ਲਈ ਤਾਂ ਸਭ ਰਾਹ ਦੇ ਦਿੰਦੇ ਨੇ।ਜੇ ਜ਼ਿੰਦਗੀ ਸਾਡਾ ਕਦਮ ਕਦਮ ਤੇ ਇਮਤਿਹਾਨ ਲੈਂਦੀ ਹੈੈ ਸਾਨੂੰ ਕੱਝ ਨਾ ਕੁੱਝ ਤਾਂ ਬਣਾਏਗੀ ਹੀ।ਜ਼ਿੰਦਗੀ ਨੂੰ ਅਸਾਨ ਨਹੀਂ ਖੁਦ ਨੂੰ ਮਜ਼ਬੂਤ ਬਣਾਉਣਾ ਪੈਂਦਾ ਹੈ,ਉਤਮ ਸਮਾਂ ਕਦੇ ਨਹੀਂ ਆਉਂਦਾ,ਸਮੇਂ ਨੂੰ ਹੀ ਮਜ਼ਬੂਤ ਬਣਾਉਣਾ ਪੈਂਦਾ ਹੈ।ਲੋਕ ਜੇ ਸਾਥ ਨਹੀਂ ਦਿੰਦੇ ਤਾਂ ਬੁਰਾ ਨਾ ਮੰਨਣਾ ਕਿਉਂਕਿ ਸੁਪਨੇ ਜੇ ਤੁਹਾਡੇ ਨੇ ਤਾਂ ਕੋਸ਼ਿਸ਼ ਵੀ ਤੁਹਾਡੀ ਹੋਵੇਗੀ। ਮੈਂ ਇਹ ਕੰਮ ਕਰ ਸਕਦਾਂ ਹਾਂ ਜ਼ਿਆਦਾ ਮੱਹਤਵ ਰੱਖਦਾ ਹੈ ਬਨਿਸਬਤ ਤੁਹਾਡੇ ਗਿਆਨ ਤੋਂ।
           ਜੀਵਨ ਚ ਪਛਤਾਵਾ ਕਰਨਾ ਛੱਡੋ,ਕੰਮ ਕੁੱਝ ਇਸ ਤਰਾਂ ਦੇ ਕਰੋ ਕਿ ਤਹਾਨੂੰ ਛੱਡ ਜਾਣ ਜਾਣ ਵਾਲੇ ਪਛਤਾਉਣ।ਪ੍ਰਸੰਸਾ ਕਰਨੀ ਸਿੱੱਖੋ ਜੇ ਕਰ ਇਹ ਕਲਾ ਸਿੱਖ ਲਈ ਤਾਂ ਅਸੀਂ ਹਰ ਉਦਾਸ ਚਿਹਰੇ ਤੇ ਨੂਰ ਲਿਆ ਸਕਦੇ ਹਾਂ।ਮਿਲਦਾ ਤਾਂ ਬਹੁਤ ਕੱਝ ਹੈ ਜ਼ਿੰਦਗੀ ਚ ਪਰ ਅਸੀਂ ਗਿਣਤੀ ਉਸ ਦੀ ਕਰਦੇ ਹਾਂ ਜੋ ਨਹੀਂ ਮਿਿਲਆ।ਇਕੱਲਿਆਂ ਹੀ ਲੜਨੀ ਪੈਂਦੀ ਹੈ ਜ਼ਿੰਦਗੀ ਦੀ ਲੜਾਈ ਕਿਉਂ ਕਿ ਲੋਕ ਸਲਾਹ ਦਿੰਦੇ ਨੇ ਸਾਥ ਨਹੀਂ।ਹਰ ਇਨਸਾਨ ਆਪਣੀ ਜ਼ੁਬਾਨ ਦੇ ਪਿੱਛੇ ਛੁਪਿਆ ਹੋਇਆ ਹੈ ਜੇ ਕਰ ਅਸੀਂ ਉਸ ਦੀ ਔਕਾਤ ਦੇਖਣੀ ਚਾਹੁੰਦੇ ਹਾਂ ਅਸੀਂ ਉਸਦੇ ਬੋਲਾਂ ਚੋਂ ਲੱਭ ਸਕਦੇ ਹਾਂ।ਜ਼ਿੰਦਗੀ ਚ ਅਗਰ ਤੁਹਾਡੇ ਤੋਂ ਕੋਈ ਰੁੱਸ ਜਾਵੇ ਤਾਂ ਗਲਤੀ ਨਾ ਦੇਖਣਾ ਕਿਸਦੀ ਹੈ,ਤੁਰੰਤ ਮੰਨ ਜਾਣਾ ਕਿਉਂਕਿ ਜ਼ਿੱਦ ਦੀ ਜੰਗ ਵਿੱਚ ਜਿੱਤ ਅਕਸਰ ਦੂਰੀਆਂ ਦੀ ਹੁੁੰਦੀ ਹੈ।ਸਚਾਈ ਤੇ ਅੱਛਾਈ ਲਈ ਪੂਰੀ ਦੁਨੀਆਂ ਘੁੰਮ ਲਵੋ ਜੇਕਰ ਇਹ ਤੁਹਾਡੇ ਅੰਦਰ ਨਹੀਂ ਤਾਂ ਕਿਤੇ ਵੀ ਨਹੀਂ।ਲੋਕ ਤੁਹਾਡੇ ਬਾਰੇ ਕੀ ਸੋਚਦੇ ਨੇ ਜੇ ਕਰ ਇਹ ਵੀ ਤੁਸੀਂ ਸੋਚੋਗੇ ਤਾਂ ਫਿਰ ਲੋਕ ਕੀ ਸੋਚਣਗੇ।ਇਨਸਾਨ ਦਾ ਪਤਨ ਉਸੇ ਦਿਨ ਤੋਂ ਹੋਣਾ ਸ਼ੁਰੂ ਹੋ ਜਾਂਦਾ ਹੈ ਜਦੋਂ ਅਸੀਂ ਆਪਣਿਆਂ ਨੂੰ ਹੇਠਾਂ ਸੁੱਟਣ ਦੀ ਸਲਾਹ ਗੈਰਾਂ ਕੋਲੋਂ ਲੈਣਾ ਸ਼ੁਰੂ ਕਰ ਦਿੰਦੇ ਹਾਂ।
         ਭੀੜ ਦਾ ਹਿੱਸਾ ਨਹੀਂ ਭੀੜ ਦੀ ਵਜਾ੍ਹ ਬਣੋ,ਸਰੋਤੇ ਨਹੀਂ ਬੁਲਾਰੇ ਬਣੋ ਆਪਣੇ ਲਫਜਾਂ ਦੇ ਸ਼ਾਹ ਅਸਵਾਰ ਬਣੋ।ਬਰਸਾਤ ਚ ਭਿੱਜਣ ਨਾਲ ਲਿਬਾਸ ਬਦਲਦੇ ਨੇ,ਪਸੀਨੇ ਨਾਲ ਭਿੱਜਣ ਨਾਲ ਇਤਿਹਾਸ ਬਦਲ ਜਾਂਦੇ ਨੇ।ਬੇਸ਼ੱਕ ਆਪਣੇ ਬੱਚੇ ਨੂੰ ਗਲ਼ ਨਾਲ ਲਾ ਕੇ ਰੱਖੋ ਪਰ ਉਸ ਨੂੰ ਦੁਨੀਆਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਸਿਖਾਉ ਕਿਉਂ ਕਿ ਗਮਲੇ ਦੇ ਪੌਦੇ ਅਤੇ ਜੰਗਲ ਦੇ ਦਰੱਖਤ ਚ ਬਹੁਤ ਫਰਕ ਹੁੰਦਾ ਹੈ।ਆਪਣੇ ਜੀਵਨ ਚ ਕਿੰਨਾਂ ਵੀ ਉੱਚਾ ਚਲੇ ਜਾਉ ਪਰ ਆਪਣੀ ਗਰੀਬੀ ਤੇ ਬੁਰਾ ਵਕਤ ਕਦੇ ਨਾ ਭੁੱਲਣਾ।ਕੋਈ ਸਾਡੇ ਨਾਲ ਨਹੀਂ ਤਾਂ ਫਿਕਰ ਨਾਂ ਕਰੋ ਦੁਨੀਆਂ ਚ ਖੁਦ ਤੋਂ ਵਧ ਕੇ ਕੋਈ ਹਮ ਸ਼ਫਰ ਨਹੀਂ ਹੁੰਦਾ।ਨਿਗਾਹ ਮੰਜ਼ਿਲ ਤੇ ਰੱਖੋ ,ਡਿੱਗਦੇ ਰਹੋ ਪਰ ਸੰਭਲਦੇ ਰਹੋ ਹਵਾਵਾਂ ਭਾਵੇਂ ਲੱਖ ਕੋਸ਼ਿਸ਼ ਕਰਨ ਚਿਰਾਗ ਬੁਝਾਉਣ ਦੀ, ਪਰ ਬਲਦੇ ਰਹੋ।ਪੂਰੇ ਦੀ ਖੁਹਾਇਸ਼ ਵਿੱਚ ਇਨਸਾਨ ਬਹੁਤ ਕੱੁਝ ਗੁਆ ਲੈਂਦਾ ਹੈ ਉਹ ਭੁੱਲ ਜਾਂਦਾ ਹੈ ਕਿ ਅੱਧਾ ਚੰਦ ਵੀ ਖੂਬਸੂਰਤ ਹੁੰਦਾ ਹੈ।ਜੇ ਕਰ ਤੁਸੀਂ ਕੋਈ ਮਹਾਨ ਕੰਮ ਨਹੀਂ ਕਰ ਸਕਦੇ ਤਾਂ ਛੋਟੇ ਕੰਮ ਨੂੰ ਮਹਾਨ ਤਰੀਕੇ ਨਾਲ ਕਰੋ।ਜ਼ਿਦਗੀ ਚ ਕਦੇ ਉਦਾਸ ਨਾ ਹੋਣਾ, ਕਿਸੇ ਗੱਲ ਤੇ ਨਿਰਾਸ਼ ਨਾ ਹੋਣਾ,ਇਹ ਜ਼ਿੰਦਗੀ ਹੈ ਚੱਲਦੀ ਰਹੇਗੀ ਪਰ ਆਪਣੀ ਜ਼ਿੰਦਗੀ ਦਾ ਅੰਦਾਜ਼ ਨਾ ਖੋਣਾ।ਤਜ਼ਰਬੇ ਨੇ ਸ਼ੇਰਾਂ ਨੂੰ ਖਾਮੋਸ਼ ਰਹਿਣਾ ਸਿਖਾਇਆ ਹੈ ਕਿਉਂਕਿ ਦਹਾੜ ਕੇ ਕਦੇ ਸ਼ਿਕਾਰ ਨਹੀਂ ਹੁੰਦੇ ।ਜੇ ਕਰ ਤੁਸੀਂ ਸਹੀ ਹੋ ਤਾਂ ਕੁੱਝ ਵੀ ਸਾਬਤ ਕਰਨ ਦੀ ਲੋੜ ਨਹੀਂ ਹੈ ਬੱਸ ਸਹੀ ਬਣੇ ਰਹੋ,ਗਵਾਹੀ ਵਕਤ ਖੁਦ ਦੇਵੇਗਾ।
             ਤੁਸੀਂ ਕਿਸੇ ਲਈ ਭਾਵੇਂ ਆਪਣਾ ਵਜ਼ੂਦ ਦਾਅ ਤੇ ਲਗਾਅ ਦਿਉ ਉਹ ਉਦੋਂ ਤੱਕ ਤੁਹਾਡਾ ਹੈ ਜਦੋਂ ਤੱਕ ਤੁਸੀਂ ਉਸਦੇ ਕੰਮ ਦੇ ਹੋ।ਜਿਸ ਦਿਨ ਤੁਸੀਂ ਉਸਦੇ ਕੰਮ ਦੇ ਨਹੀਂ ਰਹੇ ਉਸ ਦਿਨ ਉਹ ਤਹਾਡੀਆਂ ਸਾਰੀਆਂ ਅੱਛਾਈਆਂ ਭੁੱਲ ਕੇ ਆਪਣੀ ਔਕਾਤ ਦਿਖਾ ਦੇਵੇਗਾ।ਸਸਤੇ ਲੋਕ ਬਦਲ ਤਾਂ ਜਾਂਦੇ ਨੇ ਪਰ ਸਬਕ ਬੜਾ ਕੀਮਤੀ ਦੇ ਜਾਂਦੇ ਨੇ।ਜ਼ਿੰਦਗੀ ਖੇਡ ਦੀ ਵੀ ਉਸੇ ਨਾਲ ਹੈ ਜਿਹੜਾ ਖਿਡਾਰੀ ਬਿਹਤਰੀਨ ਹੁੰਦਾ ਹੈ। ਅਸੀਂ ਤਸਵੀਰਾਂ ਵੀ ਉਹਨਾਂ ਮਹਾਂਪੁਰਸ਼ਾਂ ਦੀਆਂ ਹੀ ਆਪਣੇ ਘਰ ਚ ਰੱਖਦੇ ਹਾਂ ਜਿਹਨਾਂ ਨੇ ਇਸ ਦੁਨੀਆਂ ਲਈ ਕੁੱਝ ਵੱਖਰਾ ਕੀਤਾ ਹੁੰਦਾ ਹੈ ਨਹੀਂ ਤਾਂ ਅਸੀਂ ਆਪਣੇ ਵੱਡ ਵਡੇਰਿਆਂ ਦੀਆਂ ਫੋਟੋਆਂ ਲਾਉਣਾ ਵੀ ਭੁੱਲ ਜਾਂਦੇ ਹਾਂ।ਇਸੇ ਲਈ ਕਿਹਾ ਗਿਆ ਹੈ ਦੁਨੀਆਂ ਦੇ ਵਿੱਚ ਰੱਖ ਫਕੀਰਾ ਐਸਾ ਬਹਿਣ ਖਲੋਣ,ਕੋਲ ਹੋਈਏ ਤਾਂ ਹੱਸਣ ਲੋਕੀ ਤੁਰ ਜਾਈਏ ਤਾਂ ਰੋਣ।