ਸੰਪਾਦਕੀ

  ਘਰ ਜਵਾਈ! ✍️ ਸਲੇਮਪੁਰੀ ਦੀ ਚੂੰਢੀ

  ਘਰ ਜਵਾਈ!

ਇਸ ਵੇਲੇ ਸੰਸਾਰ ਦੇ ਹੋਰਨਾਂ ਦੇਸ਼ਾਂ ਦੀ ਤਰ੍ਹਾਂ ਨਾਮੁਰਾਦ ਬਿਮਾਰੀ ਕੋਰੋਨਾ ਵਾਇਰਸ ਨੇ ਭਾਰਤ ਦੀਆਂ ਗੋਡੀਆਂ ਲਵਾ ਕੇ ਰੱਖ ਦਿੱਤੀਆਂ ਹਨ ਕਿਉਂਕਿ ਸਾਰਾ ਕਾਰੋਬਾਰ ਠੱਪ ਹੋ ਕੇ ਰਹਿ ਗਿਆ ਸਗੋਂ ਕੋਰੋਨਾ ਵਾਇਰਸ ਉਪਰ ਕਾਬੂ ਪਾਉਣ ਲਈ ਅਰਬਾਂ - ਖਰਬਾਂ ਦਾ ਖਰਚ ਪੈ ਰਿਹਾ ਹੈ। ਕੋਰੋਨਾ ਵਾਇਰਸ ਕਾਰਨ ਦੇਸ਼ ਦੀ ਡਾਵਾਂਡੋਲ ਹੋ ਰਹੀ ਸਥਿਤੀ ਨੂੰ ਹੋਰ ਬਦਤਰ ਹੋਣ ਤੋਂ ਬਚਾਅ ਕਰਨ ਲਈ ਸਰਕਾਰ ਤਾਲਾਬੰਦੀ /ਕਰਫਿਊ ਨੂੰ ਲੰਬੇ ਸਮੇਂ ਤੱਕ ਅੱਗੇ ਜਾਰੀ ਨਹੀਂ ਰੱਖ ਸਕਦੀ ਅਤੇ ਸਰਕਾਰ ਹੌਲੀ-ਹੌਲੀ ਤਾਲਾਬੰਦੀ ਦੇ ਸਮੇ ਨੂੰ ਘਟਾਉਂਦੀ ਜਾਵੇਗੀ ਪਰ ਡਰ ਇਸ ਗੱਲ ਦਾ ਹੈ ਕਿ ਜਿਉਂ ਜਿਉਂ ਤਾਲਾਬੰਦੀ ਦਾ ਸਮਾਂ ਘੱਟਦਾ ਜਾਵੇਗਾ ਕਿਤੇ ਤਿਉਂ ਤਿਉਂ ਕੋਰੋਨਾ ਵਾਇਰਸ ਤੋਂ ਪੀੜ੍ਹਤ ਮਰੀਜ਼ਾਂ ਦੀ ਗਿਣਤੀ ਵਿਚ ਕਿਤੇ ਵਾਧਾ ਨਾ ਹੋ ਜਾਵੇ। ਇਸ ਲਈ ਅਜਿਹੇ ਹਾਲਾਤਾਂ ਵਿੱਚ ਸਰਕਾਰ ਨੇ ਸਾਡੇ ਪਿਛੇ ਪਿਛੇ ਸਾਡੀ ਰਾਖੀ ਨਹੀਂ ਕਰਦੇ ਫਿਰਨਾ। ਅਜਿਹੇ ਹਾਲਾਤਾਂ ਨਾਲ ਨਜਿੱਠਣ ਲਈ ਸਾਨੂੰ ਸਰਕਾਰ ਅਤੇ ਡਾਕਟਰਾਂ ਵਲੋਂ ਜਾਰੀ ਕੀਤੀਆਂ ਸਾਵਧਾਨੀਆਂ ਦੀ ਪਾਲਣਾ ਕਰਨ ਲਈ ਪਾਬੰਦ ਹੋਣਾ ਪਵੇਗਾ। ਸੱਚ ਇਹ ਹੈ ਕਿ ਕੋਰੋਨਾ ਭਾਰਤ ਵਿਚ ਵਿਆਹ 'ਤੇ ਨਹੀਂ ਆਇਆ ਜਿਹੜਾ ਵਿਆਹ ਵੇਖ ਕੇ ਵਾਪਸ ਚਲਿਆ ਜਾਵੇਗਾ। ਕੋਰੋਨਾ ਦੀ ਸਥਿਤੀ ਤਾਂ ਘਰ ਜਵਾਈ ਵਾਲੀ ਹੈ। ਜਿਵੇਂ ਜਦੋਂ ਜਵਾਈ ਨਵਾਂ ਨਵਾਂ ਆ ਕੇ ਸਹੁਰੇ ਘਰ ਰਹਿੰਦਾ ਹੈ ਤਾਂ ਸਾਰੇ ਉਸ ਦੀ ਕਦਰ ਕਰਦੇ ਹਨ ਪਰ ਜਿਉਂ ਜਿਉਂ ਜਵਾਈ ਪੁਰਾਣਾ ਹੁੰਦਾ ਜਾਂਦਾ ਹੈ ਤਾਂ ਉਸ ਦੀ ਕਦਰ ਅਤੇ ਆਉ ਭਗਤ ਵੀ ਘੱਟਦੀ ਜਾਂਦੀ ਹੈ, ਉਹ ਪਰਿਵਾਰ ਵਿਚ ਨਹੀਂ ਬਲਕਿ ਪਿੰਡ /ਮੁਹੱਲੇ ਵਿਚ ਇਕ ਆਮ ਆਦਮੀ ਦੀ ਤਰ੍ਹਾਂ ਵਿਚਰਨ ਲੱਗ ਜਾਂਦਾ ਹੈ ਅਤੇ ਜਵਾਈ - ਭਾਈ ਵਾਲੀ ਚੜੀ ਪਾਣ ਖਤਮ ਹੋਣੀ ਸ਼ੁਰੂ ਹੋ ਜਾਂਦੀ ਹੈ। ਪਰ ਕਈ ਜਵਾਈ ਵਿਗੜੇ ਹੁੰਦੇ ਹਨ,ਜਿਹੜੇ ਸ਼ਰਾਬੀ ਦੀ ਤਰ੍ਹਾਂ ਰੋਜ ਖਰਮਸਤੀ ਕਰਕੇ ਸਾਰਿਆਂ ਨੂੰ ਪ੍ਰੇਸ਼ਾਨ ਕਰਦੇ ਹਨ ਅਤੇ ਫਿਰ ਅਜਿਹੇ ਜਵਾਈ ਨੂੰ ਸਿੱਧਾ ਕਰਨ ਲਈ ਕੌੜਾ ਅੱਕ ਚੱਬਣਾ ਪੈਂਦਾ ਹੈ। ਫਿਰ ਉਹ ਅੱਗਿਉਂ ਬੋਲਦਾ ਨਹੀਂ ਚੁੱਪ ਚੁਪੀਤਾ ਬੈਠਾ ਕੰਮ ਕਰੀ ਜਾਂਦਾ ਹੈ ਕਿਉਂਕਿ ਉਸ ਨੇ ਵਾਪਸ ਆਪਣੇ ਘਰ ਤਾਂ ਜਾਣਾ ਨਹੀਂ ਹੁੰਦਾ, ਰਹਿਣਾ ਤਾਂ ਸਹੁਰੇ ਘਰ ਹੀ ਹੁੰਦਾ ਹੈ। ਸੋ ਇਸ ਵੇਲੇ ਕੋਰੋਨਾ ਦੀ ਸਥਿਤੀ ਵੀ ਸਹੁਰੇ ਘਰ ਰਹਿੰਦੇ ਵਿਗੜੇ ਜਵਾਈ ਵਾਲੀ ਹੈ, ਕਿਉਂਕਿ ਇਸ ਨੇ ਵਾਪਸ ਆਪਣੇ ਘਰ ਚੀਨ ਨਹੀਂ ਜਾਣਾ, ਇਥੇ ਹੀ  ਰਹਿਣਾ ਹੈ, ਇਸ ਲਈ ਆਪਾਂ ਵੀ ਇਸ ਨੂੰ  ਜਵਾਈ ਦੀ ਤਰ੍ਹਾਂ ਮੰਨਦੇ ਹੋਏ ਆਪਣੇ ਪਰਿਵਾਰ ਦਾ ਮੈਂਬਰ ਮੰਨ ਲਈਏ  ਅਤੇ ਵਿਗੜੇ ਹੋਏ ਜਵਾਈ ਨੂੰ 'ਬੰਦੇ ਦਾ ਪੁੱਤ' ਬਣਾਉਣ ਲਈ ਪਹਿਲਾਂ ਆਪ ਬੰਦੇ ਦਾ ਪੁੱਤ ਬਣ ਜਾਈਏ ।  ਇਸ ਵਿਗੜੇ ਜਵਾਈ ਨਾਲ ਟੱਕਰ ਲੈਣ ਲਈ ਸਾਨੂੰ ਆਪਣੇ ਡੌਲੇ ਮਜਬੂਤ ਕਰਨੇ ਪੈਣਗੇ। ਡੌਲੇ ਮਜਬੂਤ ਕਰਨ ਲਈ ਸਰਕਾਰ ਅਤੇ ਡਾਕਟਰਾਂ ਵਲੋਂ ਦੱਸੀਆਂ ਸਾਵਧਾਨੀਆਂ ਅਪਣਾਉਂਦੇ ਹੋਏ ਸੰਤੁਲਿਤ ਖੁਰਾਕ ਵਲ ਧਿਆਨ ਕੇਂਦਰਿਤ ਕਰਨਾ ਪਵੇਗਾ, ਕਿਉਂਕਿ ਕੋਰੋਨਾ ਬਹੁਤ ਵਿਗੜਿਆ ਹੋਇਆ ਜਵਾਈ ਹੈ ਜਿਹੜਾ ਹਰੇਕ ਦੀ ਪਿੱਠ ਲਵਾਉਣ ਲਈ ਹੱਥਾਂ ਨੂੰ ਥੁੱਕ ਲਾਈ ਫਿਰਦਾ ਹੈ। ਉਹ ਅਮੀਰ, ਗਰੀਬ, ਆਸਤਿਕ, ਨਾਸਤਿਕ, ਬੇਈਮਾਨ, ਇਮਾਨਦਾਰ, ਠੱਗ, ਚੋਰ ਸਾਧ, ਉੱਚੀ ਜਾਤ, ਨੀਵੀਂ ਜਾਤ, ਧਰਮਾਂ, ਮਹਜਬਾਂ, ਦੇਸ਼ਾਂ ਦੀਆਂ ਹੱਦਾਂ, ਸਰਹੱਦਾਂ ਦੇ ਵਖਰੇਵਿਆਂ ਨੂੰ ਭੰਨਦਾ ਹੋਇਆ ਸਾਰਿਆਂ ਨੂੰ ਡੱਸਣ ਲਈ ਫਨੀਅਰ ਸੱਪ ਵਾਂਗ ਮੇਹਲਦਾ ਫਿਰਦਾ ਹੈ। 

-ਸੁਖਦੇਵ ਸਲੇਮਪੁਰੀ

09780620233

5ਮਈ,2020

ਮੈਂ ਵੀ ਹਰਜੀਤ ਸਿੰਘ ਹਾਂ

ਭਾਰਤ ਮਾਤਾ ਦੇ ਸਪੁੱਤਰ  ਜਾਂਬਾਜ ਸਰਦਾਰ ਹਰਜੀਤ ਸਿੰਘ ਏ.ਐਂਸ.ਆਈ ਜੀ ਨੂੰ ਕੈਪਟਨ ਅਮਰਿੰਦਰ ਸਿੰਘ ਜੀ ਮੁੱਖ ਮੰਤਰੀ ਪੰਜਾਬ ਨੇ ਆਉਟ ਆਫ ਟਰਨ ਤਰੱਕੀ ਦੇਕੇ ਸਬ ਇੰਸਪੈਕਟਰ ਬਣਾ ਦਿੱਤਾ ਗਿਆ ਹੈ, ਕੈਪਟਨ ਅਮਰਿੰਦਰ ਸਿੰਘ ਜੀ ਦੇ ਇਸ ਹੁਕਮ ਤੇ ਪੰਜਾਬ ਪੁਲਿਸ ਦੇ ਮੁੱਖੀ ਡੀ ਜੀ ਪੀ ਸ਼੍ਰੀ ਦਿਨਕਰ ਗੁਪਤਾ ਜੀ ਨੇ ਜਾਂਬਾਜ ਪੰਜਾਬ ਪੁਲਿਸ ਦਾ ਮਾਨ ਸਤਿਕਾਰ ਗੌਰਵ ਹਾਸਲ ਕਰਦੇ ਹੋਏ ਜਾਂਬਾਜ ਸਰਦਾਰ ਹਰਜੀਤ ਸਿੰਘ ਸਬ ਇੰਸਪੈਕਟਰ ਜੀ ਨੂੰ ਤਰਕੀ ਪ੍ਰਮੋਸ਼ਨ ਦਿੰਦੇ ਹੋਏ ਅਪਣੇ ਨਾਮ ਵਾਲੇ ਬੈਜ ਦੇ ਉਪਰ ਆਪਣੇ ਖੁਦ ਦੇ ਸੀਨੇ  ਛਾਤੀ ਉਪਰ ਜਾਂਬਾਜ *ਮੈਂ ਵੀ ਹਰਜੀਤ ਸਿੰਘ* ਦੇ ਨਾਮ ਦਾ ਬੈਜ ਲਗਾਇਆ ਅਤੇ ਸਾਰੀ ਪੰਜਾਬ ਪੁਲਿਸ ਦੇ ਹਰੇਕ ਜਾਂਬਾਜ ਛੋਟੇ ਬਡੇ ਰੈਂਕ ਤੇ ਵਿਰਾਜਮਾਨ ਕੰਮ ਕਰਨ ਵਾਲੇ ਭਾਰਤ ਮਾਤਾ ਦੇ ਜਾਂਬਾਜ ਹੋਨਹਾਰ ਸਪੱਤਰਾ ਨੇ ਵੀ ਆਪਣੀ ਆਪਣੀ ਛਾਤੀਆਂ ਉਪਰ ਏਹੀ ਬੈਜ ਜਾਂਬਾਜ ਮੈਂ ਵੀ ਹਰਜੀਤ ਸਿੰਘ ਹਾਂ ਦਾ ਬੈਜ ਲਗਾਕੇ ਸੰਸਾਰ ਨੂੰ ਭਾਰਤ ਮਾਤਾ ਦੇ ਪ੍ਰਤੀ ਦੇਸ਼ ਭਗਤੀ ਦਾ ਜਜਬਾ ਪੇਸ਼ ਕਰਕੇ ਦਿਖਾਇਆ ਹੈ, ਮੈਂ ਜਿੱਥੇ ਇਹਨਾਂ ਸਾਰਿਆਂ ਨੂੰ ਅਦੱਬ ਤੇ ਸਤਿਕਾਰ ਨਾਲ ਪ੍ਰਨਾਮ ਕਰਦਾ ਹੋਇਆ *ਜੈ ਹਿੰਦ ਕਹਿੰਦਾ ਹਾਂ ਦੇ ਨਾਲ ਨਾਲ ਮੈਂ ਵੀ ਆਪਣੀ ਛਾਤੀ ਉਪਰ *ਮੈਂ ਹਰਜੀਤ ਸਿੰਘ ਹਾਂ* ਲਿਖਕੇ ਆਪਣੇ ਆਪ ਨੂੰ ਮਾਣ ਮਹਿਸੂਸ ਕਰਦਾ ਹਾਂ ਅਤੇ ਯਾਕੀਨ ਨਾਲ ਕਹਿੰਦਾ ਹਾਂ ਕਿ, ਭਾਰਤ ਦੇਸ਼ ਵਿੱਚ ਇਹਨਾਂ ਹੋਣਹਾਰ ਦੇਸ਼ ਭਗਤਾ ਜਿਵੇਂ ਪੰਜਾਬ ਪੁਲਿਸ, ਡਾਕਟਰ, ਪੈਰਾਮੈਡੀਕਲ ਸਟਾਫ ਅਤੇ ਸਫਾਈ ਸੇਵਕਾਂ ਦੇ ਹੁੰਦੇ, ਇਹ ਨਾਮੁਰਾਦ ਕੋਰੋਨਾ ਵਾਰਿਸ ਸਾਡਾ ਭਾਰਤ ਦੇ ਲੋਕਾਂ ਦਾ ਹੋਰ ਕੁੱਝ ਨਹੀਂ ਬਿਗਾੜ ਸਕੇਗਾ, ਜੈ ਹਿੰਦ ਜੈ ਭਾਰਤ ਜੈ ਜਵਾਨ ਜੈ ਕਿਸਾਨ ਬੰਦੇ ਮਾਤਰਮ

ਦਾਸ,--- ਪੰਡਿਤ ਰਮੇਸ਼ ਕੁਮਾਰ ਭਟਾਰਾ ਬਰਨਾਲਾ ਪੰਜਾਬ ਇੰਡੀਆ 9815318924

ਕੁਦਰਤ ਦੇ ਦਾਇਰੇ ਵਿੱਚ ਰਹਿ ਕੇ ਜ਼ਿੰਦਗੀ ਬਸਰ ਕਰੀਏ ✍️ ਸੰਜੀਵ ਸਿੰਘ ਸੈਣੀ; ਮੁਹਾਲੀ 

ਸਤਿ ਸ੍ਰੀ ਅਕਾਲ, ਸੰਪਾਦਕ ਸਾਹਿਬ ।

ਕੁਦਰਤ ਦੇ ਦਾਇਰੇ ਵਿੱਚ ਰਹਿ ਕੇ ਜ਼ਿੰਦਗੀ ਬਸਰ ਕਰੀਏ :

22 ਮਾਰਚ ਤੋਂ ਤਕਰੀਬਨ ਸਾਰੇ ਹੀ ਲੋਕ ਆਪਣੇ ਘਰਾਂ ਵਿਚ ਕੈਦ ਹਨ ।ਭਾਰਤ ਵਿੱਚ  ਲੋਕ ਡਾਊਨ ,ਪੰਜਾਬ ਵਿੱਚ ਕਰਫ਼ਿਊ ਲੱਗਿਆ ਹੋਇਆ ਹੈ ।  ਕਰੋਨਾ ਵਾਇਰਸ ਨੇ ਪੂਰੇ ਵਿਸ਼ਵ ਵਿੱਚ ਹਾਹਾਕਾਰ ਮਚਾਈ ਹੋਈ ਹੈ ।  22ਮਾਰਚ ਤੋਂ ਧੂੰਆਂ ਉਗਲਣ ਵਾਲੀ ਫੈਕਟਰੀਆਂ ਦੀਆਂ ਚਿਮਨੀਆਂ, ਭੱਠੇ ਵੀ ਬੰਦ ਹਨ  ।ਤੇ ਸੜਕਾਂ ਤੇ ਵੀ ਵਾਹਨਾਂ ਦੀ ਆਵਾਜਾਈ ਨਾ ਬਰਾਬਰ ਹੀ ਹੈ। ਰੇਲ ਗੱਡੀਆਂ, ਜਹਾਜਾਂ ਸਾਰੇ ਹੀ ਰੁਕੇ ਹੋਏ ਹਨ। ਰੈਸਟੋਰੈਂਟ ਪੰਜ ਤਾਰਾਂ ਹੋਟਲ ਸਭ ਬੰਦ ਹਨ ।ਜ਼ਿੰਦਗੀ ਥੰਮ ਚੁੱਕੀ ਹੈ ।ਜਿੱਥੇ ਤੱਕ ਮਨੁੱਖ ਦੀ ਚੱਲੀ ਮਨੁੱਖ ਨੇ ਪੂਰਾ ਵਾਹ ਲਾਇਆ ।

 

    ਆਪਣੇ ਨਿੱਜੀ ਸਵਾਰਥਾਂ ਲਈ ਕੁਦਰਤ ਨਾਲ ਛੇੜਖਾਨੀ ਕੀਤੀ ।  ਪੈਸੇ ਦੀ ਹੋੜ ਕਾਰਨ ਮਨੁੱਖ ਨੇ ਵੱਡੀਆਂ ਵੱਡੀਆਂ ਇਮਾਰਤਾਂ ਉਸਾਰ ਦਿੱਤੀਆਂ, ਕਿਉਂਕਿ ਜਨ ਸੰਖਿਆ ਵੱਧ ਚੁੱਕੀ ਹੈ ।ਪਹਾੜੀ ਖੇਤਰਾਂ ਵਿੱਚ ਵੀ ਮਨੁੱਖ ਨੇ ਨਦੀਆਂ ਨੂੰ ਸੌੜਾ ਕਰ ਕੇ ਵੱਡੇ ਵੱਡੇ ਹੋਟਲ ਬਣਾ ਦਿੱਤੇ ।ਉੱਤਰਾਖੰਡ ਵਿੱਚ ਜੋ ਹੜ੍ਹਾਂ ਨੇ ਤਬਾਹੀ ਮਚਾਈ, ਦਿਲ ਕੰਬਾਉਣ ਵਾਲੀ ਸੀ।ਇਨਸਾਨ ਨੂੰ ਫਿਰ ਵੀ ਸਮਝ ਨਾ ਆਈ ।ਦਰੱਖਤ ਕੱਟਣ ਨਾਲ ਪ੍ਰਦੂਸ਼ਣ ਵੱਧ ਗਿਆ। ਲੋਕ ਫੇਫੜੇ, ਦਿਲ ਦੇ ਰੋਗੀ ਹੋ ਚੁੱਕੇ ਹਨ । 

 

 ਕਿਸੇ ਕੋਲ ਕਿਸੇ ਨੂੰ ਮਿਲਣ ਲਈ ਸਮਾਂ ਨਹੀਂ ਸੀ ।ਬਜ਼ੁਰਗਾਂ ਦੀ ਬੇਕਦਰੀ ਬਹੁਤ ਹੋਈ ।ਬਜ਼ੁਰਗਾਂ ਦੀ ਗੱਲ ਸੁਣਨ ਲਈ ਬੱਚਿਆਂ ਕੋਲ ਸਮਾਂ ਨਹੀਂ ਸੀ ।ਹਰ ਪਾਸੇ ਪੈਸੇ ਦਾ ਬੋਲ ਬਾਲਾ ਸੀ ।ਇਨਸਾਨੀਅਤ  ਖ਼ਤਮ ਹੀ ਹੋ ਚੁੱਕੀ ਸੀ ।ਭਰਾ ਨੇ ਜ਼ਮੀਨ ਖਾਤਰ ਭਰਾ ਮਾਰ ਦਿੱਤਾ । ਫੈਕਟਰੀਆਂ ਦੀ ਰਹਿੰਦ ਖੂੰਦ ਵੀ ਦਰਿਆਵਾਂ ਵਿੱਚ ਸੁੱਟੀ ਗਈ ।ਪਿੱਛੇ ਜਿਹੇ ਖ਼ਬਰ ਪੜ੍ਹਨ ਨੂੰ ਮਿਲੀ ਕਿ ਬਿਆਸ ਦਰਿਆ ਵਿੱਚ ਕਈ ਜੰਗਲੀ ਜੀਵਾਂ ਦੀ ਮੌਤ ਹੋ ਚੁੱਕੀ ਸੀ ।ਪ੍ਰਦੂਸ਼ਣ ਵੱਧ ਗਿਆ। ਜਿੰਨੇ ਮੈਂਬਰ ਨੇ ਉਨੀਆਂ ਹੀ ਘਰ ਵਿੱਚ ਗੱਡੀਆਂ ।ਨਸ਼ੇ ਨੇ ਜਵਾਨੀ ਖ਼ਤਮ ਕਰ ਦਿੱਤੀ ।ਦਰੱਖਤਾਂ ਤੇ ਗੰਦਗੀ ਜੰਮ ਚੁੱਕੀ ਸੀ ।ਆਪਣੇ  ਸੁਆਦਾਂ  ਲਈ ਜੀਵ ਜੰਤੂਆਂ ਤੱਕ ਨੂੰ ਨਹੀਂ ਬਖਸ਼ਿਆ ।ਸਮਾਂ ਤਾਂ ਸਭ ਦਾ ਹੀ ਹੁੰਦਾ ਹੈ ।ਕਈ ਪੰਛੀ ,ਚਿੜੀਆਂ ਅਲੋਪ ਹੋ ਚੁੱਕੇ ਸਨ ।

     ਅੱਜ ਕੁਦਰਤ ਦੀ ਅਜਿਹੀ ਖੇਡ ਹੋਈ ,ਮਨੁੱਖ ਕੈਦ ਹੈ ਤੇ ਜੀਵ ਜੰਤੂ ਆਜ਼ਾਦ ਹਨ।ਪੰਛੀਆਂ ਨੂੰ ਵੀ ਧਰਤੀ ਤੇ ਰਹਿਣ ਦਾ ਪੂਰਾ ਹੱਕ ਹੈ । ਕੁਦਰਤੀ ਜੀਵ ਜੰਤੂਆਂ ਨੂੰ ਸੁੱਖ ਦਾ ਸਾਹ ਆਇਆ ਹੈ ।ਪ੍ਰਦੂਸ਼ਣ ਘੱਟ ਗਿਆ ਹੈ। ਸਾਰੇ ਦੇਸ਼ ਵਿੱਚ ਪ੍ਰਦੂਸ਼ਣ ਦਾ ਪੱਧਰ ਸੁਧਰਿਆ ਹੈ ।ਸਾਰੇ ਪਾਸੇ ਹਰਿਆਲੀ ਹੈ ।ਪੰਛੀ ਆਜ਼ਾਦ ਘੁੰਮ ਰਹੇ ਹਨ। ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਸਾਰਾ ਭਾਰਤ ਵਿੱਚ ਪ੍ਰਦੂਸ਼ਣ ਦਾ ਪੱਧਰ  ਬਹੁਤ ਘੱਟ ਗਿਆ ਹੈ।ਗੰਗਾ ਜਮਨਾ ਤੋਂ ਲੈ ਕੇ ਸਤਲੁਜ ਵਰਗੇ ਦਰਿਆ  ਸਾਫ ਸੁਥਰੇ ਛੱਲਾਂ ਮਾਰ ਮਾਰ ਕੇ ਵੱਗ   ਰਹੇ ਹਨ  ।        ਪੰਛੀਆਂ ਦੀਆਂ ਚਹਿ ਚਹਾਉਣ ਦੀਆਂ ਆਵਾਜ਼ਾਂ ਸਵੇਰੇ ਸ਼ਾਮ ਆਮ  ਸੁਣਨ ਨੂੰ ਮਿਲ ਰਹੀਆਂ ਹਨ।ਸ਼ਹਿਰੀ ਖੇਤਰਾਂ ਵਿੱਚ ਮੋਰ ਪੈਲਾਂ ਪਾ ਰਹੇ ਹਨ । ਸਵੇਰ ਦਾ ਨਜ਼ਾਰਾ ਤਾਂ ਦੇਖਣ ਵਾਲਾ ਹੀ ਹੁੰਦਾ ਹੈ। ਠੰਡੀ ਹਵਾ ਚੱਲ ਰਹੀ ਹੁੰਦੀ ਹੈ।  ਹਾਲਾਂਕਿ ਅਪਰੈਲ ਵਿੱਚ ਏਸੀ ਲੱਗਣੇ ਸ਼ੁਰੂ ਹੋ ਜਾਂਦੇ ਹਨ ।ਮੁਰਝਾਏ ਹੋਏ ਪੱਤੇ ,ਦਰੱਖਤ ,ਬੂਟੇ ਖਿੱਲ ਖਿਲਾ ਰਹੇ ਹੁੰਦੇ ਹਨ ।ਪਹਾੜਾਂ ਤੇ ਬਰਫ ਜੰਮੀ ਹੋਈ ਦਿਖ ਰਹੀ ਹੈ ।ਕਸ਼ਮੀਰ ਤੋਂ ਪੀਰ ਪੰਜਾਲ ਪਹਾੜ ਬਰਫ਼ ਨਾਲ ਲੱਦੇ ਹੋਏ ਵੇਖੇ ਜਾ  ਰਹੇ ਹਨ। ਅਸਮਾਨ ਚ ਗ੍ਰਹਿ ਦੇ ਤਾਰੇ ਚਮਕਣ ਲੱਗੇ ਹਨ। ਅਸਮਾਨ ਚ ਧਰੂ ਤਾਰਾ ਵੀ ਵੇਖਣ ਨੂੰ ਮਿਲਿਆ, ਜੋ ਕਿ ਖਿੱਚ ਦਾ ਕੇਂਦਰ ਰਿਹਾ। ਨਹੀਂ ਤਾਂ ਟੈਲੀਸਕੋਪ ਦੀ ਮਦਦ ਰਾਹੀਂ ਹੀ ਇਹ ਵੇਖਿਆ ਜਾਂਦਾ ਸੀ ਜਾਂ ਬੱਚੇ ਆਪਣੇ ਮਾਂ ਬਾਪ ਜਾਂ ਕਿਤਾਬਾਂ ਵਿੱਚ ਹੀ ਪੜ੍ਹਦੇ ਸਨ ।

 

    ਇਹ ਹੁਣ ਸੰਭਲਣ ਦਾ ਸਮਾਂ ਹੈ ।ਜੇ ਇੰਨਾ ਕੁਝ ਹੋ ਕੇ ਵੀ ਇਨਸਾਨ ਨਹੀਂ ਸੰਭਲਿਆ ਤਾਂ ਉਹ ਇਨਸਾਨ ਕਹਾਉਣ ਦੇ ਲਾਇਕ ਨਹੀਂ ਹੈ। ਸਾਨੂੰ ਕੋਈ ਵੀ ਕੰਮ ਹੈ ,ਕੁਦਰਤ ਦੇ ਦਾਇਰੇ ਵਿੱਚ ਰਹਿ ਕੇ ਕਰਨਾ ਚਾਹੀਦਾ ਹੈ ।ਕੁਦਰਤੀ ਹੀ ਰੱਬ ਹੈ ।ਆਓ !ਰਲ ਮਿਲ ਕੇ ਸਾਰੇ ਹੀ ਪ੍ਰਣ ਕਰੀਏ ਕੀ ਇਸੇ ਤਰ੍ਹਾਂ ਵਾਤਾਵਰਨ ਤੇ ਕੁਦਰਤ ਨੂੰ ਸਾਫ਼ ਸੁਥਰਾ ਰੱਖੀਏ ।ਕਿਉਂਕਿ ਮਨੁੱਖ ਅਤੇ ਕੁਦਰਤ ਦਾ ਸਦੀਆਂ ਤੋਂ ਹੀ ਗਹਿਰਾ ਰਿਸ਼ਤਾ ਰਿਹਾ ਹੈ। ਇਸ ਨੂੰ ਬਰਕਰਾਰ ਰੱਖਣਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ ।

 

 

ਸੰਜੀਵ ਸਿੰਘ ਸੈਣੀ; ਮੁਹਾਲੀ 

ਤਖਤਾ  ‘ਤੇ ਫਸੇ ਸ਼ਰਧਾਲੂ ਯਾਤਰੀ ਅਤੇ ਭਾਂਡਾ ਭੰਨ ਕੇ ਪਾਸੇ ਹੋਣ ਦਾ ਰੁਝਾਨ...✍️ਅਮਰਜੀਤ ਸਿੰਘ ਗਰੇਵਾਲ

ਪੰਜਾਬ ਦੇ ਬਹੁਤ ਸਾਰੇ ਪਿੰਡਾਂ ਤੋਂ ਲਗਭਗ ਹਜਾਰਾ ਦੀ ਗਿਣਤੀ ਵਿੱਚ ਸ਼ਰਧਾਲੂ ਤਖਤ ਸ੍ਰੀ ਹਜੂਰ ਸਾਹਿਬ ਅਤੇ ਪਟਨਾ ਸਾਹਿਬ ਦੀ ਯਾਤਰਾ ‘ਤੇ ਗਏ ਸਨ ਪ੍ਰੰਤੂ ਤਾਲਾਬੰਦੀ ਦੇ ਚੱਲਦਿਆਂ ਉੱਥੇ ਹੀ ਫਸਕੇ ਰਹਿ ਗਏ ਹਨ। ਇਹਨਾਂ ਯਾਤਰੀਆਂ ਵਿਚ ਬਜੁਰਗ, ਬੀਬੀਆਂ ਤੇ ਛੋਟੇ ਬੱਚੇ ਵੀ ਸ਼ਾਮਿਲ ਨੇ, ਜੋ ਹੁਣ ਬੇਹੱਦ ਪ੍ਰੇਸ਼ਾਨ ਦੱਸੇ ਜਾ ਰਹੇ ਹਨ। ਪੀੜਤ ਪਰਿਵਾਰਾਂ ਦੇ ਸਥਾਨਕ ਮੈਂਬਰ ਵੀ ਪਰੇਸ਼ਾਨ ਹਨ।ਇਹਨਾਂ ਯਾਤਰੂਆਂ ਵਿਚ ਬਹੁਤਿਆਂ ਦੀ ਜ਼ਿੰਦਗੀ ਦਵਾਈਆਂ ‘ਤੇ ਨਿਰਭਰ ਹੈ ਤੇ ਦਵਾਈਆਂ ਖਤਮ ਹੋ ਜਾਣ ਕਾਰਨ ਉਨ੍ਹਾਂ ਵਿਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਬਹੁਤ ਸਾਰੇ ਲੋਕ ਖੇਤੀ ਦੇ ਧੰਦੇ ਨਾਲ ਵੀ ਜੁੜੇ ਹੋਏ ਹਨ ਤੇ ਉਨ੍ਹਾਂ ਦਾ ਦਾਰੋਮਦਾਰ ਖੇਤੀ ‘ਤੇ ਹੀ ਨਿਰਭਰ ਹੈ। ਕਣਕ ਦੀ ਵਾਢੀ ਸ਼ੁਰੂ ਹੋ ਚੁੱਕੀ ਹੈ ਤੇ ਉਨ੍ਹਾਂ ਦੀ ਘਰ ਵਾਪਸੀ ਦੀ ਕੋਈ ਆਸ ਬੱਝਦੀ ਦਿਖਾਈ ਨਹੀਂ ਦਿੰਦੀ,ਜੇਕਰ ਕਣਕ ਦੀ ਫ਼ਸਲ ਦਾ ਨੁਕਸਾਨ ਹੁੰਦਾ ਹੈ ਤਾਂ ਪੀੜਤ ਕਿਸਾਨਾਂ ਦਾ ਜੀਣਾਂ ਮੁਸ਼ਕਲ ਹੋ ਜਾਵੇਗਾ ।ਪੀੜਤ ਪਰਿਵਾਰਾਂ ਦੇ ਪਰਿਵਾਰਕ ਮੈਂਬਰ ਵੀ ਸਹਿਮ ਦੇ ਮਾਹੌਲ ਵਿਚ ਹਨ ਤੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਮਿਲਣ ਦੀ ਬੇਹੱਦ ਤਾਂਘ ਵਿੱਚ ਹਨ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਪੰਜਾਬ ਦੇ ਸਾਰੇ ਯਾਤਰੀਆਂ ਦੀ ਘਰ ਵਾਪਸੀ ਲਈ ਮਹਾਂਰਾਸ਼ਟਰ ਸਰਕਾਰ ਅਤੇ ਕੇਂਦਰੀ ਸਰਕਾਰ ਨਾਲ ਸੰਪਰਕ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ।ਵਾਪਸੀ ਉਪਰੰਤ ਯਾਤਰੀਆਂ ਦੇ ਮੁੱਢਲੇ ਚੈਕਅਪ ਕਰਕੇ ਉਨ੍ਹਾਂ ਨੂੰ ਆਪਣੇ ਪਰਿਵਾਰਾਂ ਵਿਚ ਭੇਜਿਆ ਜਾਵੇ ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਵੀ ਪ੍ਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਉਹ ਰੇਲਵੇ ਮੰਤਰਾਲੇ ਨੂੰ ਤਿੰਨ ਹਫ਼ਤਿਆਂ ਤੋਂ ਤਖ਼ਤ ਹਜ਼ੂਰ ਸਾਹਿਬ, ਨਾਂਦੇੜ ਅਤੇ ਤਖ਼ਤ ਪਟਨਾ ਸਾਹਿਬ, ਪਟਨਾ ਵਿਖੇ ਫਸੇ ਸ਼ਰਧਾਲੂਆਂ ਨੂੰ ਵਾਪਸ ਪੰਜਾਬ ਲਿਆਉਣ ਲਈ ਵਿਸ਼ੇਸ਼ ਰੇਲ ਗੱਡੀਆਂ ਦਾ ਪ੍ਬੰਧ ਕਰਨ ਲਈ ਆਖਣ।ਪ੍ਧਾਨ ਮੰਤਰੀ ਨੂੰ ਲਿਖੀ ਇੱਕ ਚਿੱਠੀ ਵਿਚ ਕੇਂਦਰੀ ਮੰਤਰੀ ਨੇ ਕਿਹਾ ਕਿ ਹਜ਼ੂਰ ਸਾਹਿਬ ਵਿਖੇ ਤਕਰੀਬਨ ਤਿੰਨ ਹਜ਼ਾਰ ਸ਼ਰਧਾਲੂ ਅਤੇ ਪਟਨਾ ਸਾਹਿਬ ਵਿਖੇ ਕਰੀਬ 2 ਹਜ਼ਾਰ ਸ਼ਰਧਾਲੂ ਫਸੇ ਹੋਏ ਹਨ। ਉਹਨਾਂ ਕਿਹਾ ਕਿ ਤਾਲਾਬੰਦੀ ਵਿਚ ਵਾਧਾ ਹੋਣ ਕਰਕੇ ਇਹਨਾਂ ਸ਼ਰਧਾਲੂਆਂ, ਜਿਹਨਾਂ ਵਿਚ ਬੱਚੇ ਅਤੇ ਬਜ਼ੁਰਗ ਵੀ ਸ਼ਾਮਲ ਹਨ, ਨੂੰ ਭਾਰੀ ਕਠਿਨਾਈਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਦੋਵੇਂ ਸਥਾਨਾਂ ਉੱਤੇ ਉਹ ਗੁਰਦੁਆਰਾ ਸਾਹਿਬ ਅੰਦਰ ਬੰਦ ਹੋ ਕੇ ਰਹਿ ਗਏ ਹਨ ਭਾਂਵੇ ਗੁਰਦੁਆਰਾ ਪ੍ਬੰਧਕਾਂ ਵੱਲੋਂ ਓਹਨਾ ਦੇ ਖਾਣੇ ਦਾ ਪ੍ਰਬੰਧ ਕੀਤਾ ਗਿਆ ਹੈ।ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਵੀ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਉਹ ਕੇਂਦਰ ਸਰਕਾਰ ਨਾਲ ਗੱਲਬਾਤ ਕਰਕੇ ਇਨ੍ਹਾਂ ਸ਼ਰਧਾਲੂਆਂ ਨੂੰ ਉਥੋਂ ਨਿਕਾਲਣ ਦਾ ਪ੍ਰਬੰਧ ਕਰੇ। ਐੱਸਜੀਪੀਸੀ ਆਈਸੋਲੇਸ਼ਨ ਵਾਰਡ ਸਥਾਪਤ ਕਰਨ ਲਈ ਸਿਹਤ ਵਿਭਾਗ ਨੂੰ ਆਪਣੀ ਸਰ੍ਹਾਂ ਦੇਣ ਲਈ ਵੀ ਤਿਆਰ ਹੈ। ਕੇਂਦਰ ਵਲੋਂ 24 ਮਾਰਚ ਦੀ ਰਾਤ ਤੋਂ ਸਾਰੇ ਘਰੇਲੂ ਉਡਾਨਾਂ ਉਤੇ ਪਾਬੰਦੀ ਲਗਾਉਣ ਤੋਂ ਬਾਅਦ ਇਨ੍ਹਾਂ ਸ਼ਰਧਾਲੂਆਂ ਲਈ ਹੋਰ ਸਮੱਸਿਆਵਾਂ ਖੜੀਆਂ ਹੋ ਗਈਆਂ ਸਨ। ਇਸੇ ਤਰਾਂ ਅਕਾਲ ਤਖਤ ਦੇ ਜੱਥੇਦਾਰ ਨੇ ਵੀ ਸ਼ਰੋਮਣੀ ਕਮੇਟੀ ਨੂੰ ਪੰਜਾਬ ਸਰਕਾਰ ਨੂੰ ਕੁਝ ਕਰਨ ਲਈ ਕਿਹਾ ਹੈ। ਪਰ ਸਾਨੂੰ ਇਹ ਸਮਝ ਨਹੀਂ ਆਈ ਕਿ ਸ਼ਰੋਮਣੀ ਕਮੇਟੀ ਪਹਿਲਾਂ ਪੰਜਾਬ ਸਰਕਾਰ ਨੂੰ ਕਹਿਕੇ ਪੱਲਾ ਝਾੜਨ ਦੀ ਬਜਾਏ ਸਿੱਧਾ ਕੇਂਦਰ ਸਰਕਾਰ ਦੇ ਮੰਤਰਾਲੇ ਨਾਲ ਸੰਪਰਕ ਕਿਉਂ ਨਹੀਂ ਕਰਦੀ । ਇਹ ਵੀ ਤਾਂ ਕੀਤਾ ਜਾ ਸਕਦਾ ਹੈ ਸ਼ਰੋਮਣੀ ਕਮੇਟੀ ਕੇਂਦਰ ਸਰਕਾਰ ਨੂੰ ਕਹੇ ਉਹ ਜਿੰਨੀਆਂ ਵੀ ਚਾਹੀਦੀਆਂ ਹੋਣ ਬੱਸਾਂ ਭੇਜਣ ਲਈ ਤਿਆਰ ਹੈ। ਨਾਲ ਹੀ ਡਾਕਟਰ ਅਤੇ ਸਿਹਤ ਕਾਮਿਆਂ ਦਾ ਵੀ ਪ੍ਰਬੰਧ ਵੀ ਕੀਤਾ ਜਾ ਸਕਦਾ ਹੈ ਜੋ ਯਾਤਰੀਆਂ ਨੂੰ ਟੈਸਟ ਕਰਕੇ ਬੱਸਾਂ ਵਿੱਚ ਚੜਾਉਣ ਅਤੇ ਬੱਸਾਂ ਵਿੱਚ ਵੀ ਸਮਾਜਿਕ ਦੂਰੀ ਦਾ ਪੂਰਾ ਖਿਆਲ ਰੱਖਿਆ ਜਾਵੇ। ਕੇਂਦਰੀ ਮੰਤਰੀ ਹਰਸਿਮਰਤ ਕੌਰ ਨੂੰ ਵੀ ਪ੍ਰਧਾਨ ਮੰਤਰੀ ਨੂੰ ਚਿੱਠੀਆਂ ਲਿਖਣ ਦੀ ਬਜਾਏ ਸੰਬੰਧਿਤ ਮੰਤਰਾਲੇ ਨਾਲ ਗੱਲ ਕਰਨੀ ਚਾਹੀਦੀ ਹੈ। ਸਵਾਲ ਇਹ ਹੈ ਕਿ ਹਰ ਕੋਈ ਬਿਆਨ ਦੇ ਕੇ ਪੱਲਾ ਝਾੜ ਕੇ ਪਾਸੇ ਹੋ ਜਾਂਦਾ ਹੈ ਪਰ ਅਮਲੀ ਤੌਰ ਤੇ ਕੁਝ ਨਹੀਂ ਕਰਦਾ। ਅਸੀਂ ਸਮਝਦੇ ਹਾ ਕਿ ਇਹ ਲੋਕ ਧਾਰਮਿਕ ਯਾਤਰੀ ਹਨ ਅਤੇ ਇਸ ਮਾਮਲੇ ਵਿੱਚ ਸਰਕਾਰ ਤੋਂ ਜ਼ਿਆਦਾ ਸ਼ਰੋਮਣੀ ਕਮੇਟੀ ਦੀ ਜ਼ੁੰਮੇਵਾਰੀ ਬਣਦੀ ਹੈ ਤੇ ਉਸਨੂੰ ਪੰਜਾਬ ਸਰਕਾਰ ਨੂੰ ਕਹਿਣ ਦੀ ਬਜਾਏ ਖ਼ੁਦ ਕੇਂਦਰ ਸਰਕਾਰ ਨਾਲ ਗੱਲ ਕਰਨੀ ਚਾਹੀਦੀ ਹੈ। ਹਰ ਵਾਰ ਭਾਂਡਾ ਦੂਸਰਿਆਂ ਤੇ ਨਹੀਂ ਭੰਨਣਾ ਚਾਹੀਦਾ।
✍️ਅਮਰਜੀਤ ਸਿੰਘ ਗਰੇਵਾਲ

ਸਹਾਰਾ ✍️ ਗੁਰਸ਼ਰਨ ਕੌਰ ਦੇਵਗੁਣ

ਸਹਾਰਾ

ਕਣਕ ਪੱਕ ਕੇ ਸੁਨਹਿਰੀ ਹੋ ਗਈ ਸੀ | ਪੂਰੀ ਗਿੱਠ ਗਿੱਠ  ਦੀ ਬੱਲੀ ਨੂੰ ਵੇਖ ਸੁਜਾਨ ਸਿੰਹੁ ਨੂੰ ਜਿਵੇਂ ਮਸਤੀ ਚੜ੍ਹ ਜਾਂਦੀ |  ਉਸ ਨੂੰ ਆਪਣੀਆਂ ਆਸਾਂ ਨੂੰ  ਬੂਰ ਪੈਂਦਾ ਲੱਗਦਾ | ਉਹ ਸੋਚਦਾ ਪੁੱਤ ਨੂੰ ਕਨੇਡਾ ਭੇਜਣ ਵੇਲੇ ਚੁੱਕੇ ਕਰਜੇ਼ ਦਾ ਵਿਆਜ਼ ਤਾਂ ਮੁੜੇਗਾ ਹੀ ਇਸ ਵਾਰ ਕੁੱਝ ਰਕਮ ਵੀ ਮੋੜ ਦਿਆਂਗਾ | ਹਰ ਵੇਲੇ ਗੋਠਾਂ ਗੁੰਦਦਾ ਰਹਿੰਦਾ |

ਪਰ ਅੱਜ ਛੇ ਕੁ ਵਜੇ ਪੱਛਮ ਵੱਲੋਂ ਚੜੇ੍ ਬੱਦਲ ਅਤੇ ਚਲਦੀ ਤੇਜ਼ ਹਵਾ ਨੇ ਉਸ ਨੂੰ ਪੇ੍ਸਾ਼ਨ ਕਰ ਦਿੱਤਾ |ਤੇਜ਼ ਮੀਂਹ ਵਰ੍ਹਨ ਲੱਗਿਆ, ਤੇਜ਼ ਹੋਰ ਤੇਜ਼ |ਸੁਜਾਨ ਸਿੰਘ ਅਪਣੀਆਂ ਆਸਾਂ ਮੀਂਹ ਨਾਲ ਰੁੜ੍ਹਦੀਆਂ ਵੇਖ ਰਿਹਾ ਸੀ| "ਰੋਟੀ ਖਾ ਲੈ ਰੀਤ ਦੇ ਬਾਪੂ" ਘਰਵਾਲੀ ਦੀ ਆਵਾਜ਼ ਨੇ ਸੋਚਾਂ ਦੀ ਲੜੀ ਤੋੜ ਦਿੱਤੀ | ਸੁਰਜੀਤ ਕੁਰੇ ਚਿੱਤ ਜਿਹਾ ਨੀ ਮੰਨਦਾ ਕਹਿ ਉੱਠ ਕੇ ਮੰਜੇ ਤੇ ਜਾ ਪਿਆ |ਨਿੰਮੋਝੂਣੀ ਜਿਹੀ ਹੋਈ ਉਦਾਸ ਮਨ ਨਾਲ ਉਸ ਨੇ ਰੋਟੀ ਫਿਰ ਅੰਦਰ ਰੱਖ ਦਿੱਤੀ | "ਰੀਤ ਪੁੱਤ ਰੋਟੀ ਖਾ ਲੈ "  ਗਰੈਜੂਏਸ਼ਨ ਦੀ ਪੜਾ੍ਈ ਕਰਦੀ ਧੀ ਨੂੰ ਮਾਂ ਨੇ ਕਿਹਾ | "ਬੀਬੀ ਮੈਂ ਹਾਲੇ ਪੜ੍ਹਦੀ ਹਾਂ ਰੁੱਕ ਖਾਵਾਂਗੀ "|ਮੀਂਹ ਰੁਕ ਰੁਕ ਕੇ ਪੈ ਰਿਹਾ ਸੀ | ਦੋਵੇਂ ਜੀਅ ਚਿੰਤਾ ,ਚ ਡੁੱਬੇ ਗੱਲਾਂ ਕਰ ਰਹੇ ਸੀ ,"ਸੁਰਜੀਤ ਕੁਰੇ ਆਹ ਮੁੰਡੇ ਨੇ ਸਾਨੂੰ ਕਿਸੇ ਪਾਸੇ ਜੋਗਾ ਨਈਂ ਛੱਡਿਆ ਆਪ ਤਾਂ ਉੱਥੇ ਵਿਆਹ ਕਰਾਕੇ ਉੱਥੇ ਜੋਗਾ ਹੀ ਰਹਿ ਗਿਆ ਸਾਡੇ ਪੱਲੇ ਆਹ ਕਰਜੇ਼ ਦਾ ਗੱਡਾ, ਸੱਚ ਜਾਣੀ ਅੱਜ ਤਾਂ ਜਿਵੇਂ ਇਹ ਜਿੰਦਗੀ ਮੈਨੂੰ ਭਾਰ ਲੱਗਦੀ ਐ |"ਨਾ ਰੀਤ ਦੇ ਬਾਪੂ ਐਵੇਂ ਨੀ ਢੇਰੀ ਢਾਈ ਦੀ " ਸੁਰਜੀਤ ਕੁਰ ਬੋਲੀ |ਦੋ ਕੁ ਮਿੰਟ ਚੁੱਪ ਕਰਨ ਮਗਰੋਂ ਫਿਰ ਜਵਾਨ ਧੀ ਦਾ ਖਿਆਲ ਦਿਮਾਗ਼ ਤੇ ਆ ਭਾਰੂ ਹੋਇਆ | "ਹਾਲੇ ਤਾਂ ਧੀ ਦਾ ਭਾਰ ਸਿਰ ਤੇ ਪਿਆ ਕਿੱਥੋਂ ਮੂੰਹ ਭਰੂੰ ਦਾਜ਼ ਲੋਭੀਆਂ ਦੇ" ਕਹਿਕੇ ਉੱਚੀ ਰੋਣ ਲੱਗ ਪਿਆ |"ਨਾ ਨਾ ਦਿਲ ਨਾ ਛੱਡ ਸਰਦਾਰਾ ਰੱਬ ਨੂੰ ਸਭ ਦਾ ਫਿਕਰ ਐ"| "ਭਰੋਸਾ ਨੀ ਰਿਹਾ ਉਸ ਡਾਢੇ ਤੇ ਕੀ ਕਰਾਂ ?" ਉਹ ਭਰੇ ਮਨ ਨਾਲ ਬੋਲਿਆ | ਰੀਤ ਸਭ ਕੁੱਝ ਸੁਣ ਰਹੀ ਸੀ  ਉਸ ਨੇੇ ਬਾਪੂ ਨੂੰ ਕਦੇ ਪਹਿਲਾਂ ਐਨਾ ਉਦਾਸ ਨਹੀਂ ਵੇਖਿਆ ਸੀ, ਪਰ ਕੀ ਕਰਦੀ ?ਚਿੰਤਾ ਵਿੱਚ ਡੁੱਬੀ ਸੁਰਜੀਤ ਕੌਰ ਦੀ ਅੱਖ ਲੱਗ ਗਈ ਪਰ ਸੁਜਾਨ ਸਿੰਹੁ ਤਾਂ ਜਿਵੇਂ ਇਸੇ ਸਮੇਂ ਦੀ ਉਡੀਕ ਵਿੱਚ ਸੀ ਉਹ ਉੱਠ ਕੇ ਡੰਗਰਾਂ ਵਾਲੇ ਬਰਾਂਡੇ ਵੱਲ ਚਲਾ ਗਿਆ ਟਰੈਕਟਰ ਤੇ ਚੜ੍ਹ ਗਾਡਰ ਨਾਲ ਪਰਨਾ ਬੰਨ੍ਹ ਲਿਆ ਗੰਢ ਮਾਰ ਗਲ਼ ਵਿੱਚ ਪਾ ਕੇ ਝੂਟਾ ਲਿਆ ਹੀ ਸੀ ਕਿ ਰੀਤ ਨੇ ਉਸ ਦੇ ਪੈਰਾਂ ਥੱਲੇ ਆਪਣੇ ਮੋਢੇ ਲਾ ਕੇ ਉਸ ਨੂੰ ਉੱਚਾ ਚੁੱਕ ਦਿੱਤਾ ਅਤੇ ਕਹਿਣ ਲੱਗੀ ਨਾ ਨਾ ਬਾਪੂ ਜੀ , ਨਾ ਕਰੋ  ਇਸ ਤਰਾ੍ਂ ਬਾਪੂ ਜੀ ਮੈਂ ਬਣੂ ਤੁਹਾਡਾ

 ਪੁੱਤ ,ਮੈਂ ਬਣੂੰਗੀ ਤੁਹਾਡਾ ਸਹਾਰਾ ਦੇਖੋ ਮੇਰੇ ਮਜ਼ਬੂਤ ਮੋਢੇ ਤੁਹਾਡਾ ਭਾਰ ਚੁੱਕ ਸਕਦੇ ਨੇ ਮੈਂ ਬਣੂੰਗੀ ਤੁਹਾਡਾ ਸਹਾਰਾ ....| 

ਥੁਕਾ ਨਾਲ ਵੜੇ ਪਕਾਉਣ ਤੁਰੀ ਕੈਪਟਨ ਸਰਕਾਰ ✍️ਅਵਤਾਰ ਸਿੰਘ ਰਾਏਸਰ

ਗੁਰੂਆਂ ਦੇ ਨਾਂ ਤੇ ਵੱਸਦੇ ਪੰਜਾਬ ਦੀ ਹਾਲਤ ਅੱਜ ਸਭ ਤੋਂ ਤਰਸਯੋਗ ਬਣ ਚੁੱਕੀ ਹੈ। ਪੰਜਾਬੀ ਹਮੇਸਾ ਫਰਾਖ੍ਹ ਦਿਲੀ ਲਈ ਦੁਨੀਆਂ ਭਰ ਚ ਜਾਣੇ ਜਾਂਦੇ ਹਨ। ਹੱਸਦੇ ਵੱਸਦੇ ਪੰਜਾਬ ਨੂੰ ਅੱਜ ਫਿਰ ਤੋਂ ਕਿਸੇ ਚੰਦਰੀਆਂ ਨਜ਼ਰਾਂ ਲੱਗ ਗਈਆਂ ਹਨ। ਲੋੜਵੰਦ ਲਾਚਾਰ ਤੇ ਦੁਖੀ ਦੀਨਾਂ ਦੀ ਮਦਦ ਲਈ ਹਮੇਸ਼ਾ ਪਹਿਲ ਦੇ ਤੌਰ ਤੇ ਅੱਗੇ ਆਉਣ ਵਾਲੇ ਪੰਜਾਬੀ ਅੱਜ ਵੀ ਕੌਮਾਂਤਰੀ ਦੁਨੀਆਂ ਦੇ ਨਕਸ਼ੇ ਤੇ ਖਾਲਸਾ ਏਡ, ਸਿੱਖ ਰਿਲੀਫ ਸੁਸਾਇਟੀ ਭਾਈ ਘਨੱਈਆ ਜੀ ਸੈਂਟਰ ਸੁਸਾਇਟੀ ਸੁਖਮਣੀ ਸੇਵਾ ਸੁਸਾਇਟੀ ਸਮੇਤ ਅਨੇਕਾਂ ਨਾਂਵਾ ਹੇਠ ਸੰਸਥਾਂਵਾ ਸਾਡੇ ਮਹਾਨ ਗੁਰੂ ਸਾਹਿਬਾਨਾਂ ਦੇ ਪਵਿੱਤਰ ਉਪਦੇਸਾਂ ਕ੍ਰਿਤ ਕਰੋ ਤੇ ਵੰਡ ਛਕੋ ਦੇ ਅਧਾਰਿਤ ਤੇ ਲੋਕ ਸੇਵਾ ਰਹੀ ਆਪਣਾ ਜੀਵਨ ਸਫਲਾ ਕਰ ਰਹੀ ਹੈ ਪਰ ਸਿਤਮ ਜਰੀਫੀ ਹੋਕੇ ਸਾਡੀਆਂ ਸਰਕਾਰਾਂ ਅਜਿਹੀਆਂ ਸੁਸਾਇਟੀ ਦੇ ਕੰਮਾਂ ਨੂੰ ਵੀ ਸਿਆਸਤ ਲਈ ਵਰਤਣ ਤੋਂ ਗੁਰੇਜ਼ ਨਹੀਂ ਕਰ ਰਹੀਆਂ। ਕਰੋਨਾ ਰੂਪੀ ਜਾਨਲੇਵਾ ਬਿਮਾਰੀ ਦੇ ਚੱਲਦਿਆਂ ਪਹਿਲੀ ਵਾਰ ਆਮ ਲੋਕਾਂ ਨੂੰ ਇੱਕ ਦਮ ਬਿਨਾਂ ਕਿਸੇ ਅਗਾਊ ਸੂਚਨਾ ਨਾ ਲੰਬੀ ਵਿਉਤਬੰਦੀ ਦੇ ਘਰ ਚ ਡੱਕੇ ਰਹਿਣ ਲਈ ਮਜਬੂਰ ਕਰ ਦਿੱਤਾ ਗਿਆ ਹੈ। ਵਿਸ਼ਵ ਵਿਆਪੀ ਇਸ ਮਹਾਂਮਾਰੀ ਦੇ ਕਾਰਨ ਹੋਈ ਅਚਨਚੇਤੀ ਤਾਲਾਬੰਦੀ ਦੇ ਚਲਦਿਆਂ ਤਕਰੀਬਨ ਸਾਰੇ ਹੀ ਵਿਕਸਤ ਮੁਲਕਾਂ ਨੇ ਆਪਣੇ ਨਾਗਰਿਕਾਂ ਦੀਆਂ ਬੁਨਿਆਦੀ ਲੋੜਾਂ ਨੂੰ ਪੂਰਾ ਕਰਨ ਲਈ ਉਨ੍ਹਾਂ ਹਰੇਕ ਦੇ ਖਾਤਿਆਂ ਚ ਨਕਦ ਰਕਮ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਸਹੂਲਤਾਂ ਦਿੱਤੀਆਂ ਹਨ ਤਾਂ ਜੋ ਉਨ੍ਹਾਂ ਦੇ ਬਸ਼ਿੰਦੇ ਤਾਲਾਬੰਦੀ ਦੌਰਾਨ ਆਪਣਾ ਵਕਤ ਸੋਖਿਆ ਲੰਘਾ ਸਕਣ ਤੇ ਲੋਕ ਵੀ ਸਰਕਾਰਾਂ ਦੇ ਨਿਯਮਾਂ ਦੀ ਖੁਸ਼ੀ ਖੁਸ਼ੀ ਪਾਲਣਾ ਕਰਨ ਚ ਮਾਣ ਮਹਿਸੂਸ ਕਰਦੇ ਹਨ। 

                 ਉੱਕਤ ਹਾਲਾਤਾ ਦੇ ਚੱਲਦਿਆ ਭਾਰਤੀ ਲੋਕਾਂ ਨੂੰ ਪੂਜਾ ਪਾਠ ਹੋਰ ਬ੍ਰਾਹਮਣੀ ਕਰਮਕਾਂਡਾ ਦੇ ਸਿਰ ਤੇ ਛੱਡ ਦਿੱਤਾ ਗਿਆ ਹੈ ਦੇਸ਼ ਦਾ ਪ੍ਰਧਾਨ ਮੰਤਰੀ ਲੋਕਾਂ ਨੂੰ ਕਦੇ ਭਾਂਡੇ ਖੜਕਾਉਣ ਲਈ ਕਦੇ ਮੋਮਬੱਤੀਆਂ ਜਗਾਉਣ ਲਈ ਆਖ ਰਿਹਾ ਹੈ। ਚਾਹੀਦਾ ਤਾਂ ਇਹ ਸੀ ਕਿ ਵਿਦੇਸ਼ਾਂ ਦੀ ਤਰਜ਼ ਤੇ ਹਰੇਕ ਪਰਿਵਾਰ ਨੂੰ ਇੱਕ ਅਥਾਰਟੀ ਮੰਨਕੇ ਉਨ੍ਹਾਂ ਲਈ ਘੱਟੋ ਘੱਟ ਗੁਜ਼ਾਰੇ ਯੋਗ 20000-20000 ਹਜ਼ਾਰ ਉਨ੍ਹਾਂ ਦੇ ਖਾਤਿਆਂ ਚ ਪਾ ਦਿੱਤੇ ਜਾਂਦੇ ਤਾਂ ਜੋ ਉਹ ਬੇਝਿਜਕ ਬੇਫਿਕਰ ਰਹਿੰਦਿਆ ਆਪਣੀ ਜ਼ਿੰਦਗੀ ਜਿਊਣ ਦੀਆਂ ਮੁੱਢਲੀਆਂ ਲੋੜਾਂ ਪੂਰੀਆਂ ਕਰ ਲੈਂਦੇ। ਪਰ ਸਾਡੀਆਂ ਸਰਕਾਰਾਂ ਦੀ ਢੀਠਤਾਈ ਦੇਖੋ ਕੇ ਇਹ ਆਪਣੀ ਮੁਲਾਜ਼ਮਾਂ ਦੀਆ ਤਨਖਾਹਾਂ ਚ ਕਟੌਤੀ ਤੋਂ ਇਲਾਵਾ ਕਿਸਾਨਾਂ ਤੋਂ ਉਨ੍ਹਾਂ ਦੀ ਫਸਲ ਚੋਂ ਹੀ ਦਲ ਦੇਖਣਾ ਮੰਗ ਰਹੀ ਰਹੀਆਂ ਹਨ। ਖ਼ਾਸ ਕਰ ਪੰਜਾਬ ਅੰਦਰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੀ ਹਾਲਤ ਥੁੱਕ ਨਾਂ ਬੜੇ ਪਗਾਉਣ ਵਾਲੀ ਬਣੀ ਹੋਈ ਹੈ। ਮੁੱਖ ਮੰਤਰੀ ਰਾਹਤ ਫੰਡ ਦੇ ਨਾਂ ਤੇ ਲੋਕਾਂ ਤੋਂ ਦਾਨ ਮੰਗਿਆ ਜਾ ਰਿਹਾ ਹੈ 10 ਕਿਲੋ ਆਟਾ 2 ਕਿਲੋ ਦਾਲ, ਖੰਡ ਨੂੰ ਵੱਡੀ ਸਹੂਲਤ ਵਜੋਂ ਉਛਾਲਿਆ ਜਾ ਰਿਹਾ ਹੈ ਉਹ ਵੀ ਕੈਪਟਨ ਸਾਹਿਬ ਦੀ ਫੋਟੋ ਲੱਗੇ ਥੈਲਿਆਂ ਚ ਪਰੋਸਕੇ ਗੱਲਬਾਤਾਂ ਨਾਲ ਘਰ ਪੂਰਨ ਜਾ ਰਹੀ ਪੰਜਾਬ ਸਰਕਾਰ ਇਹ ਰਾਸ਼ਨ ਵੀ ਸਿਰਫ਼ 25% ਉਨ੍ਹਾਂ ਗਿਣੇ ਚੁਣੇ ਲੋਕਾਂ ਨੂੰ ਪਚਾਇਤਾ ਰਾਹੀਂ ਭੇਜ ਰਹੀ ਹੈ ਜਿਹੜੇ ਪਰਿਵਾਰ ਚ ਕੋਈ ਕਮਾਉ ਮਰਦ ਨਾ ਹੋਵੇ ਦੂਸਰੇ ਸ਼ਬਦਾਂ ਅਤਿ ਗਰੀਬ ਪਰਿਵਾਰਾ ਨੂੰ ਕਰਫਿਊ ਉਲੰਘਣਾ ਦੇ ਨਾਂ ਹੇਠ ਪੁਲਿਸ ਵੱਲੋਂ ਮਜਬੂਰ ਤੇ ਸਾਧਾਰਨ ਲੋਕਾਂ ਦੇ ਡੰਡੇ ਵਰਾਕੇ ਸਾਡੇ ਮਾਨਵਤਾ ਵਾਦੀ ਸੰਸਕਾਰਾਂ ਵਾਲੇ ਅੱਤਿਆਚਾਰ ਦਾ ਜਲੂਸ ਕੱਢਿਆ ਜਾ ਰਿਹਾ ਹੈ। ਪੰਜਾਬ ਸਰਕਾਰ ਦੇ ਨਾਸਕ ਪ੍ਰਬੰਧਾਂ ਤੋ ਸੂਬੇ ਦੇ ਲੋਕਾਂ ਦੇ ਚ ਰੋਸ ਪਾਇਆ ਜਾ ਰਿਹਾ। ਕਮਾਲ ਦੀ ਗੱਲ ਹੈ ਕਿ ਵੋਟਾਂ ਸਮੇਂ ਮੰਗਤਿਆਂ ਵਾਂਗ ਹੱਥ ਜੋੜਨ ਵਾਲੇ ਸਾਡੇ ਸਾਰੇ ਹੀ ਸਿਆਸੀ ਆਗੂ ਇਸ ਸਮੇਂ ਗਾਇਬ ਹਨ। ਲੋਕਾਂ ਵਿੱਚ ਰਹਿ ਕੇ ਉਨ੍ਹਾਂ ਨੂੰ ਹੌਸਲਾ ਦੇਣ ਮੁੱਢਲੀਆਂ ਥੋੜਾ ਪੂਰੀਆਂ ਕਰਨ ਦੀ ਥਾਂ ਸਾਡੇ ਸਿਆਸਤਦਾਨਾ ਰੂਪੋਸ ਹੋ ਗਏ ਹਨ। ਪਰ ਇਹ ਜਨਤਾ ਹੈ ਜੋ ਬੜੀ ਛੇਤੀ ਅਤੀਤ ਨੂੰ ਭੁੱਲ ਕੇ ਵਰਤਮਾਨ ਤੱਕ ਹੀ ਸਿਮਟ ਜਾਂਦੀ ਹੈ ਫਿਰ ਉਹੀ ਲੋਕ ਉਹ ਸਿਆਸਤਦਾਨਾਂ ਨੂੰ ਮੁੜ-ਮੁੜ ਸੱਤਾ ਰੂਪੀ ਕੁਰਸੀ ਸੋਪਕੇ ਮਾਣ ਮਹਿਸੂਸ ਕਰਦੀ ਹੈ 22 ਮਾਰਚ ਤੋਂ ਚੱਲ ਰਹੇ ਲਾਕਡਾਉਨ ਦੇ ਦੌਰਾਨ ਅਸੀਂ ਪੰਥ ਦੇ ਹੀਰੇ ਪਦਮ ਸ੍ਰੀ ਨਿਰਮਲ ਸਿੰਘ ਖ਼ਾਲਸਾ ਨੂੰ ਸਰੀਰਕ ਤੌਰ ਤੇ ਖੋਹ ਕੇ ਵੀ ਕੋਈ ਸਬਕ ਨਹੀਂ ਸਿੱਖਿਆ। ਭਾਈ ਸਾਹਿਬ ਵੱਲੋਂ ਆਪਣੇ ਬੇਟੇ ਤੇ ਪਿਤਾ ਜੀ ਨਾਲ ਹੋਈ ਆਖਰੀ ਫੋਨ ਵਾਰਤਾ ਦੀ ਵਾਇਰਲ ਹੋਈ ਆਡੀਓ ਨੇ ਹਰੇਕ ਸੰਵੇਦਨਸ਼ੀਲ ਇਨਸਾਨ ਨੂੰ ਝੰਜੋੜਕੇ ਰੱਖ ਦਿੱਤਾ ਹੈ। ਕਿ ਸਾਡੇ ਮੈਡੀਕਲ ਸਿਸਟਮ ਦਾ ਭੱਠਾ ਏਨੀ ਬੁਰੀ ਤਰ੍ਹਾਂ ਘਿਰਿਆ ਹੋਇਆ ਹੈ ਕਿ ਪਦਮ ਸ੍ਰੀ ਦੀ ਉਪਾਧੀ ਵਾਲੇ ਇਸ ਮਾਣਯੋਗ ਹੀਰੇ ਦੀ ਅੰਤਲੀ ਹਾਲਾਤ ਏਨੀ ਜ਼ਿਆਦਾ ਮਾੜੀ ਹੋ ਗਈ ਕਿ ਉਨ੍ਹਾਂ ਨੂੰ 4 ਘੰਟੇ ਤੱਕ ਕੋਈ ਮੈਡੀਸਨ ਨਾ ਮਿਲੀ ਹੋਵੇ, ਜਰਾ ਸੋਚੋ। ਹਮਾਤੜ ਵਰਗੇ ਆਮ ਲੋਕਾਂ ਦਾ ਕੀ ਹਾਲ ਹੋਵੇਗਾ।

             ਜਿਵੇਂ ਕਿ ਅਗਊ ਕਿਆਸ ਗਈਆ ਦੇ ਚੱਲਦਿਆਂ ਲਾਕਡਾਊਨ ਜੂਨ ਜੁਲਾਈ ਤੇ ਜਾਣ ਦੀ ਸੰਭਾਵਨਾ ਬਣਦੀ ਜਾ ਰਹੀ ਹੈ ਹੋ ਤਾ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕਿਸਾਨ ਮੁਲਾਜ਼ਮ, ਵਪਾਰੀ ਤੇ ਖਾਸ ਕਰ ਮਜ਼ਦੂਰ ਵਰਗ ਦੀਆਂ ਰੋਜ ਮਰਾ ਦੀਆਂ ਲੋੜ੍ਹਾਂ ਨੂੰ ਪੂਰੀਆ ਕਰਨ ਲਈ ਜਮੀਨੀ ਹਕੀਕਤ ਨਾਲ ਜੁੜਕੇ ਨਿਰਪੱਖ ਤੇ ਇਮਾਨਦਾਰੀ ਨਾਲ ਸੇਵਾ ਵਿੱਚ ਜੁੱਟ ਜਾਏ। ਸਿਆਸਤ ਦਾਰੀ ਤੋਂ ਨਿਰਲੇਪ ਰਹਿ ਕੇ ਇਸ ਕਸ਼ਟਦਾਇਕ ਸਮੇਂ ਸੂਬਾ ਵਾਸੀਆ ਨੂੰ ਆਪਣੇਪਨ ਦਾ ਅਹਿਸਾਸ ਕਰਵਾਏ ਗੱਲਾਂ ਬਾਤਾਂ ਦੀ ਥਾਂ ਉਨ੍ਹਾਂ ਲਈ ਰੋਜ਼ੀ ਰੋਟੀ ਦਾ ਸਥਾਈ ਹੱਲ ਕੱਢੇ ਸਿਆਸਤ ਲਈ ਹੋਰ ਬਥੇਰੇ ਸਮੇਂ ਮਿਲ ਜਾਣਗੇ। ਜੇਕਰ ਸਾਡੀਆਂ ਸਰਕਾਰਾਂ ਸੱਚਮੁੱਚ ਫਿਕਰਮੰਦ ਹਨ ਤਾਂ ਉਨ੍ਹਾਂ ਤਰੁੰਤ ਦੇਸ਼ ਦੇ ਗੁਦਾਮਾਂ ਚ ਪਏ ਵਾਧੂ ਅੰਨ ਦੇ ਭੰਡਾਰੇ ਆਮ ਤੇ ਗਰੀਬ ਲੋਕਾਂ ਚ ਬਿਨਾਂ ਵਿਤਕਰੇ ਵਰਤਾ ਦੇਣੇ ਚਾਹੀਦੇ ਹਨ। ਇਹ ਨਾ ਹੋਵੇ ਕਿ ਲੋਕ ਕਰੋਨਾ ਤੋਂ ਪਹਿਲਾਂ ਭੁੱਖ ਮਾਰੀ ਜ਼ਿੱਲਤ ਤੇ ਬੀਮਾਰੀਆਂ ਨਾਲ ਮਰਨ ਲੱਗ ਪੈਣ। ਜੇਕਰ ਅਜਿਹਾ ਹੁੰਦਾ ਹੈ ਤਾਂ ਸਮਝੋ ਕਿ ਸੂਬੇ ਦੀ ਏਦੂ ਜ਼ਿਆਦਾ ਬਦਕਿਸਮਤੀ ਹੋਰ ਕੀ ਹੋ ਸਕਦੀ ਹੈ। ਦੇਸ਼ ਅੰਦਰ ਖ਼ਾਸ ਕਰ ਪੰਜਾਬ ਅੰਦਰ ਹਾਲਾਤ, ਤੂਫ਼ਾਨ ਤੋਂ ਪਹਿਲਾਂ ਵਾਲੇ ਬਣ ਚੁੱਕੇ ਹਨ। ਕੈਪਟਨ ਸਰਕਾਰ ਨੂੰ ਪੂਰੀ ਸੰਜੀਦਗੀ ਨਾਲ ਕਦਮ ਚੁੱਕਣੇ ਪੈਣੇ ਹਨ। ਦੁਖੀ ਲੋਕਾਂ ਦੀ ਪੀੜਾ ਸਮਝਦਿਆਂ ਉਨ੍ਹਾਂ ਤੇ ਪਿਆਰ ਦੀ ਮਰਹਮ ਲਾਉਣ ਦਾ ਵੇਲਾ ਹੈ। ਉਨ੍ਹਾਂ ਨੂੰ ਡੰਡੇ ਨਾਲ ਸਮਝਾਉਣ ਦੀ ਥਾਂ ਪਿਆਰ ਨਾਲ ਹਾਲਾਤ ਦੀ ਮਹੱਤਤਾ ਤੋਂ ਜਾਣੂ ਕਰਵਾਇਆ ਜਾਵੇ। ਜਾਣੇ ਅਨਜਾਣੇ ਹੋਈਆਂ ਗਲਤੀਆਂ ਨੂੰ ਸੁਧਾਰਿਆ ਜਾਵੇ। ਨਾਲੇ ਪੁੰਨ ਨਾਲੇ ਫਲੀਆਂ ਦੀ ਤਰਜ਼ ਤੇ ਲੋਕ ਹਿਤੂ ਕਾਰਜਾਂ ਨੂੰ ਨਿਰੰਤਰ ਪੂਰਿਆ ਜਾਵੇ।

✍️ਅਵਤਾਰ ਸਿੰਘ ਰਾਏਸਰ

98143-21087

ਫੁੱਲਾਂ ਦੀ ਵਰਖਾ ਅਤੇ ਸਫਾਈ ਕਾਮੇ ! ✍️ਸਲੇਮਪੁਰੀ ਦੀ ਚੂੰਢੀ

ਫੁੱਲਾਂ ਦੀ ਵਰਖਾ ਅਤੇ ਸਫਾਈ ਕਾਮੇ !

 

ਕੋਰੋਨਾ ਵਾਇਰਸ ਦੇ ਚੱਲਦਿਆਂ ਅੱਜ ਸਫਾਈ ਸੇਵਕਾਂ /ਕਾਮਿਆਂ ਨਾਲ ਸ਼ੈਤਾਨ ਲੋਕਾਂ ਵਲੋਂ ਬਹੁਤ ਹੀ ਸੁਲਝੇ ਹੋਏ ਢੰਗ ਨਾਲ ਮਜਾਕ ਕੀਤਾ ਜਾ ਰਿਹਾ ਹੈ ਤਾਂ ਕਿ ਉਹ ਕੋਰੋਨਾ ਦੇ ਬੁਰੇ ਪ੍ਰਭਾਵਾਂ ਨੂੰ ਵੇਖ ਦੇ ਹੋਏ ਕਿਤੇ ਕੰਮ ਹੀ ਨਾ ਛੱਡ ਜਾਣ, ਉਂਝ ਤਾਂ ਸਦੀਆਂ ਤੋਂ ਉਨ੍ਹਾਂ ਨਾਲ ਮਜਾਕ ਦੀ ਖੇਡ ਖੇਡੀ ਜਾ ਰਹੀ ਹੈ। ਵੇਖਣ ਵਿਚ ਆਇਆ ਹੈ ਕਿ ਜਦੋਂ ਉਹ  ਗੰਦ ਚੁੱਕਦੇ ਹਨ ਤਾਂ ਕੁਝ ਲੋਕਾਂ ਵਲੋਂ ਉਨ੍ਹਾਂ ਉਪਰ ਫੁੱਲਾਂ ਦੀ ਵਰਖਾ ਕੀਤੀ ਜਾਂਦੀ ਹੈ ਕਿਉਂਕਿ ਲੋਕਾਂ ਦੇ ਦਿਲਾਂ ਅੰਦਰ ਇਕ ਬਹੁਤ ਵੱਡਾ ਡਰ ਵੜ ਗਿਆ ਕਿ ਉਹ ਕੋਰੋਨਾ ਤੋਂ ਡਰ ਦੇ ਮਾਰੇ ਕਿਤੇ ਕੰਮ ਹੀ ਨਾ ਛੱਡ ਜਾਣ। ਇੱਕ ਪਾਸੇ ਤਾਂ ਸਰਕਾਰ ਅਤੇ ਡਾਕਟਰਾਂ ਵਲੋਂ ਇਹ ਐਲਾਨ ਕੀਤਾ ਗਿਆ ਹੈ ਕਿ ਘਰ ਵਿਚ ਰਹਿੰਦਿਆਂ ਹੱਥਾਂ ਨੂੰ ਵਾਰ ਵਾਰ ਧੋਣਾ ਹੈ, ਸੈਨੀਟਾਈਜ਼ਰ ਦੀ ਵਰਤੋਂ ਕਰਦੇ ਰਹਿਣਾ ਹੈ, ਦੂਜੇ ਪਾਸੇ ਸਫਾਈ ਸੇਵਕ ਹੱਥਾਂ ਨਾਲ ਗੰਦ ਢੋਹਣ ਲਈ ਮਜਬੂਰ ਹਨ ਅਤੇ ਉਹ ਇਸ ਗੱਲ ਤੋਂ ਵੀ ਬੇਖਰ ਹਨ ਕਿ ਜਿਹੜੀ ਗੰਦਗੀ ਉਹ ਚੁੱਕ ਰਹੇ ਹਨ ਇਸ ਵਿਚ ਕੋਰੋਨਾ ਹੀ ਹੋਰ ਵੀ ਭਿਆਨਕ ਬੀਮਾਰੀਆਂ ਦੇ ਵਾਇਰਸ ਹੋ ਸਕਦੇ ਹਨ। ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਕੀ ਉਨ੍ਹਾਂ ਤੋਂ ਕੋਰੋਨਾ ਡਰਦਾ ਹੈ ਜਾਂ ਫਿਰ ਉਹ ਕੋਰੋਨਾ ਤੋਂ ਨਹੀਂ ਡਰਦੇ?।

 ਇਸ ਵੇਲੇ ਦੇਸ਼ ਵਿਚ ਜਿੰਨੇ ਵੀ ਸਫਾਈ ਸੇਵਕ ਕੰਮ ਕਰ ਰਹੇ ਹਨ ਦੇ ਵਿਚੋਂ ਬਹੁ-ਗਿਣਤੀ ਉਨ੍ਹਾਂ ਦੀ ਹੈ ਜਿਹੜੇ ਕੱਚੇ ਹਨ ਅਤੇ ਉਨ੍ਹਾਂ ਨੂੰ ਸਿਰਫ 7-8000 ਰੁਪਏ ਪ੍ਰਤੀ ਮਹੀਨਾ ਮਿਲਦੇ ਹਨ ਅਤੇ ਅੱਜ ਦੀ ਮਹਿੰਗਾਈ ਦੇ ਸਮੇਂ ਦੌਰਾਨ ਇੰਨੀ ਕੁ ਰਕਮ ਨਾਲ ਘਰ ਦਾ ਗੁਜਾਰਾ ਚਲਾਉਣਾ ਬਹੁਤ ਮੁਸ਼ਕਿਲ ਹੈ। ਸਫਾਈ ਸੇਵਕਾਂ  ਦੇ ਹੱਕਾਂ ਅਤੇ ਹਿੱਤਾਂ ਲਈ ਕਦੀ ਵੀ ਨਾ ਤਾਂ ਸਰਕਾਰ ਨੇ, ਨਾ ਹੀ ਕਿਸੇ ਸਿਆਸੀ ਪਾਰਟੀ ਨੇ ਅਤੇ ਨਾ ਹੀ ਕਿਸੇ ਮੁਲਾਜਮ ਜਥੇਬੰਦੀ ਨੇ ਜੋਰਦਾਰ ਢੰਗ ਨਾਲ ਅਵਾਜ ਉਠਾਈ ਹੈ। ਇੰਨਾ ਜਰੂਰ ਹੈ ਕਿ ਸਫਾਈ ਕਾਮਿਆਂ ਲਈ ਮਗਰਮੱਛ ਦੇ ਹੰਝੂ ਵਹਾਉਣ  ਵਾਲੇ ਆਗੂਆਂ ਨੇ ਆਪਣੇ ਹਿੱਤ ਅਤੇ ਹੱਕ ਜਰੂਰ ਮਜਬੂਤ ਕਰ ਲਏ ਹਨ। ਉਹ ਕਾਰਾਂ, ਕੋਠੀਆਂ, ਮਹਿਲਾਂ ਦੇ ਮਾਲਕ ਬਣਨ ਦੇ ਨਾਲ ਨਾਲ ਕਰੋੜਪਤੀ ਜਰੂਰ ਬਣ ਗਏ ਹਨ।ਸਫਾਈ ਸੇਵਕ ਅੱਜ ਵੀ ਸੀਵਰੇਜ ਵਿਚ ਵੜ ਕੇ ਰੋਟੀ ਦੀ ਬੁਰਕੀ ਲੱਭਣ ਲਈ ਮਜਬੂਰ ਹਨ। ਉਹ ਅਜੇ ਵੀ ਸਮਾਜ ਵਿਚ ਬਣਦਾ ਆਰਥਿਕ ਅਤੇ ਸਮਾਜਿਕ ਸਨਮਾਨ ਪ੍ਰਾਪਤ ਕਰਨ ਤੋਂ ਵੰਚਿਤ ਹਨ। 

   ਭਾਰਤੀ ਸਮਾਜ ਇੱਕ ਅਜਿਹਾ ਸਮਾਜ ਹੈ ਜਿਥੇ ਮਨੂ-ਸਿਮਰਤੀ ਲਾਗੂ ਹੋਣ ਕਰਕੇ ਗੰਦਗੀ ਪਾਉਣ ਵਾਲੇ ਨੂੰ ਸਨਮਾਨਯੋਗ ਰੁਤਬਾ ਹਾਸਲ ਹੈ ਜਦ ਕਿ ਗੰਦਗੀ ਸਾਫ ਕਰਨ ਵਾਲਾ ਹਮੇਸ਼ਾ ਘਿਰਣਾ ਦਾ ਪਾਤਰ ਬਣਿਆ ਰਹਿੰਦਾ ਹੈ। ਸਫਾਈ ਕਰਨ ਵਾਲਾ ਜਦੋਂ ਕਿਸੇ ਦੇ ਘਰ ਜਾਂ ਦਫਤਰ ਦੀ ਸਫਾਈ ਕਰਕੇ ਉਸ ਘਰ ਜਾਂ ਦਫਤਰ ਵਿਚ ਦੁਬਾਰਾ ਵੜਦਾ ਹੈ ਤਾਂ ਉਹ ਆਪਣੀ ਜੁੱਤੀ ਦਰਵਾਜ਼ੇ ਤੋਂ ਬਾਹਰ ਉਤਾਰ ਦਿੰਦਾ ਹੈ, ਜਾਂ ਫਿਰ ਜੁੱਤੀ ਉਤਾਰਨ ਲਈ ਮਜਬੂਰ ਕੀਤਾ ਜਾਂਦਾ ਹੈ। ਸਫਾਈ ਕਰਨ ਵਾਲੇ ਦੇ ਦਿਮਾਗ ਵਿਚ ਹਮੇਸ਼ਾ ਇਹ ਗੱਲ ਰਹਿੰਦੀ ਹੈ ਕਿ ਕਿਤੇ ਸਾਫ ਕੀਤੀ ਜਗ੍ਹਾ ਉਸ ਦੀ ਵਜ੍ਹਾ ਨਾਲ ਗੰਦੀ ਨਾ ਹੋ ਜਾਵੇ ਜਾਂ ਫਿਰ ਕਿਸੇ ਵਲੋਂ ਡਾਂਟਿਆ ਨਾ ਜਾਵੇ। 

ਸਫਾਈ ਸੇਵਕ ਜਾਂ ਕੰਮ ਵਾਲੀ/ਕੰਮ ਵਾਲੇ ਨੂੰ ਸਮਾਜ ਵਿਚ ਇੰਨਾ ਸਤਿਕਾਰ ਦਿੱਤਾ ਜਾਂਦਾ ਹੈ ਕਿ  ਘਰ ਵਿਚ ਬਚੀ ਖੁਚੀ ਜਾਂ ਉਹ ਕੋਈ ਚੀਜ ਜਿਸ ਨੂੰ ਕੋਈ ਨਾ ਖਾਂਦਾ ਹੋਵੇ ਚੁੱਕ ਕੇ ਉਸ ਦੀ ਝੋਲੀ ਵਿਚ ਇਸ ਤਰ੍ਹਾਂ ਸੁੱਟ ਦਿੱਤੀ ਜਾਂਦੀ ਹੈ ਜਿਵੇਂ ਕੂੜੇਦਾਨ ਵਿਚ ਕੋਈ ਚੀਜ ਸੁੱਟ ਦਿੱਤੀ ਜਾਂਦੀ ਹੈ, ਜਦਕਿ ਐਨ ਇਸ ਦੇ ਉਲਟ ਵਿਦੇਸ਼ਾਂ ਵਿਚ ਸਫਾਈ ਕਰਨ ਵਾਲਿਆਂ ਨੂੰ ਉਸ ਤਰ੍ਹਾਂ ਹੀ ਸਮਾਜ ਵਿਚ ਵੇਖਿਆ ਜਾਂਦਾ ਹੈ ਜਿਵੇਂ ਕੁਰਸੀ 'ਤੇ ਬੈਠ ਕੇ ਕੰਮ ਕਰਨ ਵਾਲੇ ਨੂੰ ਵੇਖਿਆ ਜਾਂਦਾ ਹੈ। ਉਥੇ ਹਰ ਮਨੁੱਖ ਨੂੰ ਮਨੁੱਖ ਸਮਝਿਆ ਜਾਂਦਾ ਹੈ ਜਦਕਿ ਇਥੇ ਕਿੱਤਿਆਂ ਦੇ ਅਧਾਰ 'ਤੇ ਮਨੁੱਖ ਦੀ ਪ੍ਰੀਭਾਸ਼ਾ ਬਦਲ ਜਾਂਦੀ ਹੈ ਅਤੇ ਇਥੇ ਜਾਤੀ ਦੇ ਅਧਾਰ 'ਤੇ ਕਿੱਤਿਆਂ ਦੀ ਵੰਡ ਹੁੰਦੀ ਹੈ ।ਇਥੇ ਰੋਟੀ ਬੇਟੀ ਦੀ ਸਾਂਝ ਹੋਣਾ ਤਾਂ ਬਹੁਤ ਦੂਰ ਦੀ ਗੱਲ ਹੈ ਕਿਉਂਕਿ ਇਥੇ ਤਾਂ ਸਾਫ ਸਫਾਈ ਕਰਨ ਵਾਲਿਆਂ ਦੇ ਘਰ ਵੀ ਵੱਖਰੇ ਹਨ ਅਤੇ ਘਰਾਂ ਦਾ ਅਕਾਰ ਇੱਕ ਛੋਟੇ ਜਿਹੇ ਕਮਰਾ ਤੋਂ ਸ਼ੁਰੂ ਹੋ ਕੇ 50 ਗਜ ਤੱਕ ਜਾ ਕੇ ਮੁੱਕ ਜਾਂਦਾ ਹੈ । ਦੇਸ਼ ਵਿਚ ਅਜੇ ਵੀ ਮਨੂੰ ਵਿਧਾਨ ਲਾਗੂ ਹੋਣ ਕਰਕੇ  ਸਦੀਆਂ ਤੋਂ ਸਫਾਈ ਕਰਨ ਵਾਲਿਆਂ ਦਾ ਕਿੱਤਾ ਪੀੜ੍ਹੀ ਦਰ ਪੀੜ੍ਹੀ ਚੱਲਦਾ ਆ ਰਿਹਾ ਹੈ ਅਤੇ ਇਸ ਕਿੱਤੇ ਵਿਚ ਚੱਲ ਰਹੇ 100 ਫੀਸਦੀ ਰਾਖਵਾਂਕਰਨ ਕਰਨ ਦੀ ਪ੍ਰਕਿਰਿਆ ਨੂੰ ਖਤਮ ਕਰਨ ਨੂੰ ਲੈ ਕੇ ਕਿਸੇ ਹੋਰ ਵਰਗ ਵਲੋਂ ਨਾ ਤਾਂ ਸਰਕਾਰ 'ਤੇ ਦਬਾਅ ਪਾਉਣ ਲਈ ਧਰਨੇ ਮੁਜਾਹਰੇ ਕੀਤੇ ਜਾ ਰਹੇ ਹਨ ਅਤੇ ਨਾ ਹੀ ਅਦਾਲਤ ਦਾ ਦਰਵਾਜ਼ਾ ਖੜਕਾਇਆ ਜਾ ਰਿਹਾ ਹੈ।

ਚੋਣਾਂ ਦੇ ਦਿਨਾਂ ਵਿਚ ਸ਼ੈਤਾਨ ਲੋਕ  ਤਰ੍ਹਾਂ ਤਰ੍ਹਾਂ ਦੇ ਸਬਜਬਾਗ ਦਿਖਾਕੇ ਉਨ੍ਹਾਂ ਦਾ ਪੂਰਾ ਮੁੱਲ ਲੁੱਟਦੇ ਹਨ ਪਰ ਉਨ੍ਹਾਂ ਦੇ ਜੀਵਨ ਪੱਧਰ ਵਿਚ ਕੋਈ ਵੀ ਬਦਲਾਅ ਨਹੀਂ ਆਉਂਦਾ।

ਲੋਕਾਂ ਦਾ ਇਖਲਾਕੀ ਫਰਜ ਬਣਦਾ ਹੈ ਕਿ ਜੇ ਉਹ ਸੱਚ ਮੁੱਚ ਹੀ ਸਫਾਈ ਕਾਮਿਆਂ ਦਾ ਹੌਸਲਾ ਵਧਾਉਣਾ ਚਾਹੁੰਦੇ ਹਨ ਤਾਂ ਉਨ੍ਹਾਂ ਉਪਰ ਫੁੱਲਾਂ ਦੀ ਨਹੀਂ ਬਲਕਿ ਵੱਡੇ ਨੋਟਾਂ ਦੀ ਵਰਖਾ ਕਰਨ। ਫੁੱਲ ਸੁੱਟਕੇ ਅਸੀਂ ਉਨ੍ਹਾਂ ਦਾ ਹੌਸਲਾ ਨਹੀਂ ਸਗੋਂ ਸਫਾਈ ਦਾ ਹੋਰ ਕੰਮ ਵਧਾ ਰਹੇ ਹਾਂ। 

 

-ਸੁਖਦੇਵ ਸਲੇਮਪੁਰੀ

09780620233

16 ਅਪ੍ਰੈਲ, 2020

ਰੇਲਵੇ ਦਾ ਜਨਮ ਦਿਹਾੜਾ! ✍️ਸਲੇਮਪੁਰੀ ਦੀ ਚੂੰਢੀ

ਰੇਲਵੇ ਦਾ ਜਨਮ ਦਿਹਾੜਾ!

-ਭਾਰਤੀ ਰੇਲਵੇ ਅੱਜ ਆਪਣਾ 167 ਵਾਂ ਜਨਮ ਦਿਹਾੜਾ ਮਨਾ ਰਿਹਾ ਹੈ। ਅੱਜ ਦੇ ਦਿਨ 16 ਅਪ੍ਰੈਲ 1853 ਈਸਵੀ ਨੂੰ ਅੰਗਰੇਜ਼ ਸਰਕਾਰ ਨੇ ਭਾਰਤ ਵਿਚ ਪਹਿਲੀ ਵਾਰ ਰੇਲਵੇ ਸੇਵਾ ਸ਼ੁਰੂ ਕੀਤੀ ਸੀ। ਪਹਿਲੇ ਦਿਨ ਭਾਰਤੀ ਰੇਲ ਮੁੰਬਈ ਤੋਂ ਥਾਣਾ (ਮਹਾਰਾਸ਼ਟਰ) ਤੱਕ ਚਲਾਈ ਗਈ ਸੀ। ਇਸ ਪਿੱਛੋਂ ਅੰਗਰੇਜ਼ਾਂ ਨੇ ਉਸ ਵੇਲੇ ਦੇ ਨਾਮਾਤਰ ਸਾਧਨਾਂ ਨੂੰ ਉਪਯੋਗੀ ਬਣਾਕੇ ਦੇਸ਼ ਵਿਚ ਰੇਲਵੇ ਲਾਈਨਾਂ ਦਾ ਜਾਲ ਵਿਛਾ ਦਿੱਤਾ ਜੋ ਅਜਾਦੀ ਤੋਂ ਪਹਿਲਾਂ ਅੰਗਰੇਜ਼ਾਂ ਲਈ ਅਤੇ ਅਜਾਦੀ ਤੋਂ ਬਾਅਦ ਦੇਸ਼ ਲਈ ਲਾਭਦਾਇਕ ਬਣਿਆ। ਪਰ ਬਹੁਤ ਹੀ ਅਫਸੋਸ ਦੀ ਗੱਲ ਹੈ ਅਜਾਦੀ ਤੋਂ ਬਾਅਦ ਭਾਰਤ ਵੱਡੀ ਪੱਧਰ 'ਤੇ ਰੇਲਵੇ ਲਾਈਨਾਂ ਦਾ ਵਿਸਥਾਰ ਕਰਨ ਵਿਚ ਕੋਈ ਕੀਰਤੀਮਾਨ ਕਾਰਜ ਦੀ ਮਿਸਾਲ ਪੈਦਾ ਨਹੀਂ ਕਰ ਸਕਿਆ, ਹਾਲਾਂਕਿ ਦੇਸ਼ ਵਿਚ ਇਸ ਵੇਲੇ ਕਿਸੇ ਵੀ ਸਾਧਨ ਦੀ ਘਾਟ ਨਹੀਂ ਹੈ ਜੇ ਹੈ ਤਾਂ ਇਮਾਨਦਾਰੀ ਦੀ ਘਾਟ ਹੈ। ਕਾਲਕਾ ਤੋਂ ਸ਼ਿਮਲਾ ਤੱਕ ਅੰਗਰੇਜ ਹੀ ਸਨ ਜਿਹੜੇ ਰੇਲਵੇ ਲਾਈਨ ਵਿਛਾ ਗਏ। ਉਸ ਵੇਲੇ ਨਾਮਾਤਰ ਸਾਧਨ ਹੋਣ ਦੇ ਬਾਵਜੂਦ ਵੀ ਪਹਾੜਾਂ ਨੂੰ ਹੱਥਾਂ ਨਾਲ ਕੱਟ ਕੱਟ ਕੇ ਰੇਲਵੇ ਲਾਈਨ ਵਿਛਾਉਣਾ ਕੋਈ ਸੌਖਾ ਕੰਮ ਨਹੀਂ ਸੀ। ਕਿੱਡੇ ਸਿਤਮ ਦੀ ਗੱਲ ਹੈ ਕਿ ਅਜਾਦੀ ਤੋਂ ਬਾਅਦ ਭਾਰਤ ਦੀ ਕੋਈ ਵੀ ਸਰਕਾਰ ਸ਼ਿਮਲਾ ਸ਼ਹਿਰ ਤੋਂ ਅੱਗੇ ਹੋਰ ਸ਼ਹਿਰਾਂ /ਕਸਬਿਆਂ ਨੂੰ ਆਪਸ ਵਿਚ ਰੇਲਵੇ ਰਾਹੀਂ ਜੋੜਨ ਲਈ ਸਮਰੱਥ ਨਹੀਂ ਹੋ ਸਕੀ। ਰੇਲਵੇ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸ਼ਿਮਲਾ ਤੋਂ ਅੱਗੇ ਰੇਲਵੇ ਲਾਈਨ ਵਿਛਾਉਣ ਦੀ ਗੱਲ ਤਾਂ ਬਹੁਤ ਦੂਰ ਦੀ ਹੈ, ਸਰਕਾਰ ਕੋਲੋਂ ਤਾਂ ਕਾਲਕਾ ਤੋਂ ਸ਼ਿਮਲਾ ਤੱਕ ਰੇਲਵੇ ਲਾਈਨ ਦੀ ਸੁਚੱਜੇ ਢੰਗ ਨਾਲ ਮੁਰੰਮਤ ਵੀ ਨਹੀਂ ਹੋ ਰਹੀ। ਦੋਵੇਂ ਸ਼ਹਿਰਾਂ ਵਿਚਾਲੇ ਅਜਾਦੀ ਤੋਂ ਪਹਿਲਾਂ  ਵੀ ਇੱਕ ਰੇਲ ਗੱਡੀ ਚੱਲਦੀ ਸੀ ਅਤੇ ਅਜਾਦੀ ਤੋਂ ਬਾਅਦ ਵੀ ਇੱਕ ਹੀ ਹੈ। ਹਾਲਾਂਕਿ ਕਿ ਇਸ ਰੇਲਵੇ ਲਾਈਨ 'ਤੇ ਰੇਲਾਂ ਦੇ ਹੋਰ ਟਾਈਮ ਚਲਾਕੇ ਸਰਕਾਰ ਆਪਣੀ ਕਮਾਈ ਵਿਚ ਵੱਡਾ ਵਾਧਾ ਕਰ ਸਕਦੀ ਕਿਉਂਕਿ ਸ਼ਿਮਲਾ ਟੂਰਿਜ਼ਮ ਦਾ ਇਕ  ਵਿਸ਼ਾਲ ਕੁਦਰਤੀ ਖੇਤਰ ਹੈ। ਹੋਰ ਤਾਂ ਹੋਰ ਸਰਕਾਰ ਨੇ ਤਾਂ ਲੁਧਿਆਣਾ ਤੋਂ ਚੰਡੀਗੜ੍ਹ ਤੱਕ ਪੱਧਰੇ ਮੈਦਾਨ ' ਤੇ ਰੇਲਵੇ ਲਾਈਨ ਵਿਛਾਉਣ ਲਈ ਕਈ ਸਾਲ ਲਗਾ ਦਿੱਤੇ ਸਨ, ਫਿਰ ਪਹਾੜਾਂ, ਪਠਾਰਾਂ ਅਤੇ ਉੱਘੜੀ - ਦੁਘੜੀ ਜਮੀਨ ਉਪਰ ਨਵੀਆਂ ਲਾਈਨਾਂ ਵਿਛਾਉਣਾ ਤਾਂ ਬਹੁਤ ਵੱਡਾ ਕੰਮ ਹੈ। ਅੱਜ ਰੇਲਵੇ ਵਿਭਾਗ ਜੇ ਚੱਲ ਰਿਹਾ ਹੈ ਤਾਂ ਇਮਾਨਦਾਰ ਮੁਲਾਜ਼ਮਾਂ ਕਰਕੇ ਚੱਲ ਰਿਹਾ ਹੈ ਪਰ ਸਰਕਾਰ ਇਸ ਨੂੰ ਨਿੱਜੀ ਕੰਪਨੀਆਂ ਦੇ ਸਪੁਰਦ ਕਰਨ ਲਈ ਤਿਆਰ ਹੈ। ਰੇਲਵੇ ਦੇ 167 ਵੇਂ ਜਨਮ-ਦਿਨ ਮੌਕੇ ਰੇਲਵੇ ਦੇ ਸਮੂਹ ਮੁਲਾਜ਼ਮ  ਵਧਾਈ ਦੇ ਪਾਤਰ ਹਨ ਜਿਨ੍ਹਾਂ ਦੇ ਯਤਨਾਂ ਸਦਕਾ ਹਰ ਰੋਜ ਰੇਲਵੇ ਰਾਹੀਂ 2-3 ਕਰੋੜ ਮੁਸਾਫਿਰ ਆਪਣੀ ਮੰਜ਼ਿਲ ਤਕ ਪਹੁੰਚਦੇ ਹਨ ਅਤੇ ਹਰ ਰੋਜ ਲੱਖਾਂ ਟਨ ਸਮਾਨ ਦੀ ਢੋਆ-ਢੁਆਈ ਇੱਧਰੋਂ ਉਧਰ ਹੁੰਦੀ ਹੈ ।  ਆਉਣ ਜਾਣ ਲਈ  ਰੇਲਵੇ ਜਿਥੇ ਇਕ ਸਸਤਾ ਅਤੇ ਸੁਰੱਖਿਅਤ ਸਾਧਨ ਹੈ, ਉਥੇ ਇਹ ਖੇਤਰ ਸਰਕਾਰ ਦੀ ਆਮਦਨ ਦਾ ਇਕ ਵੱਡਾ ਸਾਧਨ ਵੀ ਹੈ ਜੋ ਦੇਸ਼ ਵਾਸੀਆਂ ਦੀ ਮੰਗ 'ਤੇ ਹਮੇਸ਼ਾ ਸਰਕਾਰ ਦੇ ਅਧਿਕਾਰ ਹੇਠਾਂ ਹੀ ਰਹਿਣਾ ਚਾਹੀਦਾ ਹੈ।

-ਸੁਖਦੇਵ ਸਲੇਮਪੁਰੀ

09780620233

16 ਅਪ੍ਰੈਲ, 2020.

ਕੋਰੋਨਾ ਵਾਇਰਸ ਦਾ ਕਹਿਰ ✍️ ਅਮਨਜੀਤ ਸਿੰਘ ਖਹਿਰਾ

ਜਿਲਾ ਲੁਧਿਆਣਾ ਤੇ ਇਕ ਨਜਰ

ਸਨਅਤੀ ਸ਼ਹਿਰ ਲੁਧਿਆਣਾ ਵਿਚ ਹੁਣ ਤੱਕ 11 ਕਰੋਨਾਵਾਇਰਸ ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ’ਚੋਂ 8 ਮਰੀਜ਼ ਅਜਿਹੇ ਹਨ, ਜਿਨ੍ਹਾਂ ਦੀ ਕੋਈ ਟਰੈਵਲ ਹਿਸਟਰੀ ਨਹੀਂ ਹੈ। ਬਾਕੀ ਦੇ 3 ਮਰੀਜ਼ ਤਬਲੀਗੀ ਜਮਾਤ ਨਾਲ ਸਬੰਧਤ ਹਨ। ਕਰੋਨਾ ਦੇ ਇਸ ਗਰਾਫ਼ ਨੂੰ ਦੇਖਦੇ ਹੋਏ ਸਿਹਤ ਵਿਭਾਗ ਲੁਧਿਆਣਾ ਦੀ ਪ੍ਰੇਸ਼ਾਨੀ ਵਧ ਗਈ ਹੈ।
ਸਨਅਤੀ ਸ਼ਹਿਰ ਵਿੱਚ ਕਰੋਨਾਵਾਇਰਸ ਦਾ ਪਹਿਲਾ ਕੇਸ 25 ਮਾਰਚ ਨੂੰ ਸਾਹਮਣੇ ਆਇਆ ਸੀ। ਇਸ ਪਹਿਲੀ ਕਰੋਨਾ ਪਾਜ਼ੇਟਿਵ ਔਰਤ ਦੀ ਕੋਈ ਟਰੈਵਲ ਹਿਸਟਰੀ ਨਹੀਂ ਸੀ, ਜਿਸ ਕਾਰਨ ਸ਼ਹਿਰ ’ਚ ਕਰੋਨਾ ਦੇ ਪਹਿਲੇ ਕੇਸ ਨੇ ਹੀ ਸਿਹਤ ਵਿਭਾਗ ਨੂੰ ਚਿੰਤਾ ਵਿੱਚ ਪਾ ਦਿੱਤਾ।
ਇਸ ਤੋਂ ਬਾਅਦ ਦੂਜਾ ਕਰੋਨਾ ਪਾਜ਼ੇਟਿਵ ਕੇਸ ਅਮਰਪੁਰਾ ਇਲਾਕੇ ਵਿਚ ਆਇਆ। 30 ਮਾਰਚ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿੱਚ ਇਸ 45 ਸਾਲਾ ਔਰਤ ਦੀ ਮੌਤ ਹੋ ਗਈ ਸੀ। ਬਾਅਦ ਵਿਚ ਇਸ ਔਰਤ ਦਾ ਪੁੱਤਰ ਵੀ ਪਾਜ਼ੇਟਿਵ ਆ ਗਿਆ। ਇਸ ਪਰਿਵਾਰ ਦੀ ਵੀ ਕੋਈ ਟਰੈਵਲ ਹਿਸਟਰੀ ਨਹੀਂ ਸੀ।
ਇਸ ਤੋਂ ਬਾਅਦ ਪਹਿਲੀ ਅਪਰੈਲ ਨੂੰ ਇਸੇ ਅਮਰਪੁਰਾ ਇਲਾਕੇ ਦੀ ਰਹਿਣ ਵਾਲੀ 68 ਸਾਲਾ ਔਰਤ ਤੇ ਸ਼ਿਮਲਾਪੁਰੀ ਵਾਸੀ 72 ਸਾਲਾ ਔਰਤ ਕਰੋਨਾ ਪਾਜ਼ੇਟਿਵ ਪਾਈ ਗਈ। ਇਨ੍ਹਾਂ ਵਿਚੋਂ ਸ਼ਿਮਲਾਪੁਰੀ ਦੀ ਔਰਤ ਦੀ ਫੋਰਟਿਸ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋ ਗਈ ਸੀ। ਇਹ ਔਰਤ ਬੱਸ ਰਾਹੀਂ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਚੰਡੀਗੜ੍ਹ ਗਈ ਸੀ, ਉਥੇ ਹੀ ਇਹ ਬਿਮਾਰ ਹੋ ਗਈ। ਇਸ ਦੇ ਸੰਪਰਕ ਵਿਚ ਆਉਣ ਵਾਲੀਆਂ ਦੋ ਹੋਰ ਚੰਡੀਗੜ੍ਹ, ਮੁਹਾਲੀ ਦੀਆਂ ਔਰਤਾਂ ਨੂੰ ਵੀ ਕਰੋਨਾਵਾਇਰਸ ਹੋ ਗਿਆ।
ਇਸ ਮਗਰੋਂ ਪੁਲੀਸ ਨੇ ਗਣੇਸ਼ ਨਗਰ ਇਲਾਕੇ ਦਾ ਰਹਿਣ ਵਾਲਾ ਚੋਰ ਫੜਿਆ, ਜਿਸ ਦਾ ਕਰੋਨਾ ਪਾਜ਼ੇਟਿਵ ਆਉਣ ਮਗਰੋਂ ਉਸ ਦਾ ਇਲਾਜ ਸਿਵਲ ਹਸਪਤਾਲ ਵਿੱਚ ਜਾਰੀ ਹੈ। ਇਸੇ ਤਰ੍ਹਾਂ ਰਾਜਗੜ੍ਹ ਇਲਾਕੇ ਦਾ ਨੌਜਵਾਨ ਵੀ ਕਰੋਨਾ ਪਾਜ਼ੇਟਿਵ ਆਇਆ।
ਆਖਰੀ ਕੇਸ ਪਿਛਲੇ ਦਿਨੀਂ ਏਸੀਪੀ ਦਾ ਆਇਆ, ਜੋ ਪਿਛਲੇ ਕਾਫੀ ਸਮੇਂ ਤੋਂ ਕਿਸੇ ਵਿਦੇਸ਼ ਯਾਤਰਾ ’ਤੇ ਨਹੀਂ ਗਏ ਸਨ। ਇਸ ਤੋਂ ਇਲਾਵਾ ਤਿੰਨ ਮਰੀਜ਼ ਤਬਲੀਗੀ ਜਮਾਤ ਨਾਲ ਸਬੰਧਤ ਹਨ।

ਹੁਣ ਸੋਚਣ ਵਾਲੀ ਗੱਲ ਤਾਂ ਇਹ ਹੈ ਕੇ ਜੋ ਇਹ ਬਹੁਤਾਤ ਕੇਸ ਲੁਧਿਆਣਾ ਵਿੱਚ ਪਾਏ ਗਏ ਉਹਨਾਂ ਦੀ ਕੋਈ ਯਾਤਰਾ ਦਾ ਇਤਿਹਾਸ ਨਹੀਂ ਫੇਰ ਇਹ ਕੋਰੋਨਾ ਵਾਇਰਸ ਲੁਧਿਆਣਾ ਵਿੱਚ ਕਿਥੋਂ ਆਇਆ...?

ਸਿਵਲ ਸਰਜਨ ਡਾ. ਰਾਜੇਸ਼ ਬੱਗਾ ਦਾ ਕਹਿਣਾ ਹੈ ਕਿ ਸ਼ਹਿਰ ਦੇ ਜ਼ਿਆਦਾਤਰ ਮਰੀਜ਼ਾਂ ਦੀ ਕੋਈ ਟਰੈਵਲ ਹਿਸਟਰੀ ਨਹੀਂ ਹੈ। ਹਾਲੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਕਿ ਇਨ੍ਹਾਂ ਮਰੀਜ਼ਾਂ ਨੂੰ ਕਰੋਨਾ ਕਿੱਥੋਂ ਹੋਇਆ। ਪਰ ਸਿਹਤ ਵਿਭਾਗ ਇਨ੍ਹਾਂ ਮਰੀਜ਼ਾਂ ਦੇ ਸੰਪਰਕ ’ਚ ਆਏ ਲੋਕਾਂ ਦਾ ਖਾਸ ਧਿਆਨ ਰੱਖ ਰਿਹਾ ਹੈ। ਡਰ ਲੁਧਿਆਣਾ ਵਸਿਆ ਦੇ ਸਿਰਾਂ ਉਪਰ ਮੰਡਲਾਂ ਰਿਹਾ ਹੈ । ਮੈਂ ਤਾਂ ਇਹ ਹੀ ਬੇਨਤੀ ਕਰਾਗਾ ਗੌਰਮਿੰਟ ਦੀ ਗਾਈਡ ਲਾਈਨ ਓਨਸਰ ਆਪਣੇ ਆਪ ਦਾ ਵਚਾ ਕਰੋ ।

✍️ਅਮਨਜੀਤ ਸਿੰਘ ਖਹਿਰਾ

ਅੱਜ ਚਿੰਤਾ ਦਾ ਵਿਸ਼ਾ

ਕੋਰੋਨਾ ਵਾਇਰਸ ਦੀ ਮਾਰ ਹੇਠ ਪੰਜਾਬ ਦਾ ਬਿਜ਼ਨਸ

 

ਮੈਂ ਅੱਜ ਗੱਲ ਕਰਨ ਜਾ ਰਿਹਾ ਹਾਂ ਪੰਜਾਬ ਅੰਦਰ ਏਸ਼ੀਆ ਦੀ ਸਭ ਤੋਂ ਵੱਡੀ ਸ਼ਰਾਬ ਬਣਾਉਣ ਵਾਲੀ ਫਿਕਟਰੀ ਦੀ...!

ਪਾਠਕਾਂ ਨੂੰ ਸ਼ੁਰੂ ਵਿੱਚ ਦੱਸ ਦਾ ਜਾਵਾ ਚਾਹੇ ਇਕ ਸਿੱਖ ਹੋਣ ਦੇ ਨਾਤੇ ਮੇਰਾ ਕੋਈ ਸਰੋ ਕਾਰ ਨਹੀਂ ਹੈ ਸ਼ਰਾਬ ਬਣਾਉਣ ਵਾਲਿਆ ਇਹਨਾਂ ਫੈਕਟਰੀਆਂ ਨਾਲ ਪਰ ਅੱਜ ਸਵਾਲ ਹੈ ਕੇ ਕਿਸ ਤਰਾਂ ਕੋਰੋਨਾ ਵਾਇਰਸ ਸਾਡੇ ਪੰਜਾਬ ਜਾ ਦੁਨੀਆ ਵਿਚ ਵਸਣ ਵਾਲੇ ਬਿਜਨਸ ਵਾਲੇ ਆਦਮੀਆਂ ਨੂੰ ਆਰਥਿਕ ਮੰਦੀ ਵੱਲ ਧੱਕ ਰਿਹਾ ਹੈ। ਬੇਨਤੀ ਕਰਨੀ ਚਾਹੁੰਦਾ ਹਾਂ ਸਰਕਾਰ ਇਹਨਾਂ ਵੱਲ ਤੋਰਨਤ ਧਿਆਨ ਦੇਵੇ ਨਹੀਂ ਤਾਂ ਲੱਖਾਂ ਲੋਕ ਬੇ ਘਰ ਹੋ ਜਾਣਗੇ।

 ਬਨੂੜ ਵਿੱਚ 1989 ਵਿੱਚ ਸਥਾਪਿਤ ਹੋਈ ਏਸ਼ੀਆ ਦੀ ਸਭ ਤੋਂ ਵੱਡੀ ਚੰਡੀਗੜ੍ਹ ਡਿਸਟਿਲਰੀਜ਼ ਐਂਡ ਬੋਟਲਰਜ਼ ਨਾਂ ਦੀ ਸ਼ਰਾਬ ਫੈਕਟਰੀ ਲੌਕਡਾਊਨ ਹੋਣ ਮਗਰੋਂ ਬੰਦ ਪਈ ਹੈ। ਇਸ ਕਾਰਨ ਇਸ ਨਾਲ ਜੁੜੇ ਹਜ਼ਾਰਾਂ ਪਰਿਵਾਰਾਂ ਦੀ ਆਰਥਿਕਤਾ ਹਿੱਲ ਗਈ ਹੈ।
ਜਾਣਕਾਰੀ ਅਨੁਸਾਰ ਇੱਥੇ 20 ਤੋਂ ਵੱਧ ਬਰਾਂਡ ਅੰਗਰੇਜ਼ੀ ਸ਼ਰਾਬ ਅਤੇ ਅੱਠ ਦੇ ਕਰੀਬ ਕਿਸਮਾਂ ਦੀ ਦੇਸੀ ਸ਼ਰਾਬ ਬਣਦੀ ਹੈ। ਫੈਕਟਰੀ ’ਚੋਂ 2 ਲੱਖ ਦੇ ਕਰੀਬ ਪ੍ਰਤੀ ਮਹੀਨਾ ਦੇਸੀ ਸ਼ਰਾਬ ਦੀਆਂ ਪੇਟੀਆਂ ਪੰਜਾਬ ਵਿੱਚ ਸਪਲਾਈ ਹੁੰਦੀਆਂ ਹਨ। ਇੱਥੋਂ ਰੋਜ਼ਾਨਾ 15 ਹਜ਼ਾਰ ਤੋਂ ਵੱਧ ਅੰਗਰੇਜ਼ੀ ਸ਼ਰਾਬ ਦੀਆਂ ਪੇਟੀਆਂ ਪੰਜਾਬ, ਉਤਰਾਖੰਡ, ਜੰਮੂ-ਕਸ਼ਮੀਰ, ਚੰਡੀਗੜ੍ਹ, ਦਿੱਲੀ ਅਤੇ ਉੱਤਰ ਪ੍ਰਦੇਸ਼ ਜਾਂਦੀਆਂ ਹਨ। ਰੋਜ਼ਾਨਾ 3 ਲੱਖ 30 ਹਜ਼ਾਰ ਕਿਲੋਲਿਟਰ ਸਮਰੱਥਾ ਵਾਲੀ ਇਸ ਫੈਕਟਰੀ ਵਿੱਚ 2 ਲੱਖ 80 ਹਜ਼ਾਰ ਕਿਲੋਲਿਟਰ ਸਪਿਰਟ ਤਿਆਰ ਕੀਤੀ ਜਾਂਦੀ ਹੈ। ਜਿਸ ਵਿੱਚੋਂ ਇੱਕ ਲੱਖ ਕਿਲੋਲਿਟਰ ਤੋਂ ਵੱਧ ਸਪਿਰਟ ਹੋਰਨਾਂ ਡਿਸਟਿਲਰੀਜ਼ ਨੂੰ ਵੇਚੀ ਜਾਂਦੀ ਹੈ।
ਸ਼ਰਾਬ ਫੈਕਟਰੀ ਵਿੱਚ 8 ਮੈਗਾਵਾਟ ਦਾ ਆਪਣਾ ਬਿਜਲੀ ਉਤਪਾਦਨ ਹੈ ਤੇ ਇੱਥੋਂ ਪੰਜ ਮੈਗਾਵਾਟ ਦੇ ਕਰੀਬ ਰੋਜ਼ਾਨਾ ਬਿਜਲੀ ਪਾਵਰਕੌਮ ਨੂੰ ਦਿੱਤੀ ਜਾਂਦੀ ਹੈ। ਫੈਕਟਰੀ ਵਿੱਚ ਪੈਟਰੋਲ ਵਿੱਚ ਪੈਣ ਵਾਲਾ ਈਥਾਨੌਲ, ਮੁਰਗੀਆਂ ਤੇ ਪਸ਼ੂਆਂ ਦੀ ਫੀਡ ਵਿੱਚ ਵਰਤੀ ਜਾਣ ਵਾਲੀ ਡੀਡੀਜੀਐੱਸ, ਸੀਓ2 ਵੱਡੀ ਮਾਤਰਾ ਵਿੱਚ ਬਣਦੀ ਹੈ, ਜੋ ਉਪਰੋਕਤ ਰਾਜਾਂ ਤੋਂ ਇਲਾਵਾ ਸਮੁੱਚੇ ਭਾਰਤ ਵਿੱਚ ਵੀ ਜਾਂਦੀ ਹੈ। 23 ਮਾਰਚ ਨੂੰ ਹੋਏ ਲੌਕਡਾਊਨ ਮਗਰੋਂ ਸ਼ਰਾਬ ਫੈਕਟਰੀ ਨੂੰ ਤਾਲਾ ਲੱਗ ਗਿਆ, ਜਿਸ ਕਾਰਨ ਸਮੁੱਚਾ ਉਤਪਾਦਨ ਬੰਦ ਪਿਆ ਹੈ। ਫੈਕਟਰੀ ਨਾਲ ਜੁੜੇ ਹੋਏ ਮਜ਼ਦੂਰਾਂ ਨੂੰ ਫੈਕਟਰੀ ਵੱਲੋਂ ਤਨਖਾਹਾਂ ਅਤੇ ਰਾਸ਼ਨ ਖੁਦ ਮੁਹੱਈਆ ਕਰਾਇਆ ਗਿਆ ਹੈ ਪਰ ਟਰੱਕ ਅਤੇ ਟੈਂਕਰ ਚਾਲਕਾਂ ਨੂੰ ਇਸ ਦੀ ਭਾਰੀ ਮਾਰ ਪੈ ਰਹੀ ਹੈ।ਜੋ ਕੇੇ ਸਿੱਧੇ ਤੌਰ ਤੇ ਫਿਕਟਰੀ ਦੇ ਕਾਮੇ ਨਹੀਂ ਹਨ ਪਰ ਫਿਕਟਰੀ ਉਪਰ ਉਹਨਾ ਦਾ ਕੰਮ ਨਿਰਭਰ ਕਰਦਾ ਹੈ।ਬਨੂੜ ਟਰੱਕ ਯੂਨੀਅਨ ਦੇ ਪ੍ਰਧਾਨ ਸੋਨੀ ਸੰਧੂ ਨੇ ਦੱਸਿਆ ਕਿ ਉਨ੍ਹਾਂ ਦੀ ਯੂਨੀਅਨ ਵਿੱਚ 250 ਗੱਡੀਆਂ ਹਨ, ਜਿਨ੍ਹਾਂ ਨਾਲ ਇੱਕ ਹਜ਼ਾਰ ਦੇ ਕਰੀਬ ਪਰਿਵਾਰ ਜੁੜੇ ਹੋਏ ਹਨ। ਉਨ੍ਹਾਂ ਕਿਹਾ ਕਿ ਯੂਨੀਅਨ ਸਿੱਧੇ ਤੌਰ ’ਤੇ ਸ਼ਰਾਬ ਫੈਕਟਰੀ ’ਤੇ ਹੀ ਨਿਰਭਰ ਹੈ। ਰੋਜ਼ਾਨਾ 25 ਤੋਂ 30 ਗੱਡੀਆਂ ਸਮੁੱਚੇ ਦੇਸ਼ ਵਿੱਚ ਸ਼ਰਾਬ ਤੇ ਹੋਰ ਵਸਤਾਂ ਸਪਲਾਈ ਕਰਦੀਆਂ ਸਨ ਤੇ ਹੁਣ ਤਾਲਾਬੰਦੀ ਕਾਰਨ ਇਹ ਟਰੱਕ ਵੀ ਬੰਦ ਹਨ।

ਸ਼ਰਾਬ ਫੈਕਟਰੀ ਦੇ ਜਨਰਲ ਮੈਨੇਜਰ ਪੁਸ਼ਪਿੰਦਰ ਸਿੰਘ ਨਾਲ ਸਥਿਤੀ ਦੀ ਜਾਣਕਾਰੀ ਲਈ ਸੰਪਰਕ ਕੀਤਾ ਤਾਂ ਉਹਨਾਂ ਨੇ ਦੱਸਿਆ ਕਿ ਲੌਕਡਾਊਨ ਕਾਰਨ ਫੈਕਟਰੀ ਨੂੰ ਆਰਥਿਕ ਤੌਰ ’ਤੇ ਭਾਰੀ ਘਾਟਾ ਪਿਆ ਹੈ। ਉਨ੍ਹਾਂ ਦੱਸਿਆ ਕਿ ਸ਼ਰਾਬ ਫੈਕਟਰੀ ਵੱਲੋਂ ਪੰਜਾਬ ਸਰਕਾਰ ਨੂੰ ਹਸਪਤਾਲਾਂ ਲਈ ਬਿਨਾਂ ਕਿਸੇ ਕੀਮਤ ਤੋਂ ਵੀਹ ਹਜ਼ਾਰ ਲਿਟਰ ਸੈਨੇਟਾਈਜ਼ਰ ਬਣਾ ਕੇ ਵੀ ਦਿੱਤਾ ਗਿਆ ਹੈ ਤੇ ਆਪਣੇ ਵਰਕਰਾਂ ਤੋਂ ਇਲਾਵਾ ਹੋਰਨਾਂ ਪਰਿਵਾਰਾਂ ਨੂੰ ਵੀ ਰਾਸ਼ਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਫੈਕਟਰੀ ਬੰਦ ਹੋਣ ਕਾਰਨ ਟਰਾਂਸਪੋਰਟ ਸੈਕਟਰ ਦੀ ਆਰਥਿਕਤਾ ਨੂੰ ਨੁਕਸਾਨ ਪਹੁੰਚਣ ਦੀ ਪੁਸ਼ਟੀ ਕੀਤੀ ਹੈ।

 

ਹੁਣ ਸਵਾਲ ਇਥੇ ਆ ਕੇ ਖੜਦਾ ਹੈ ਜੇ ਇਹ ਕੰਮ ਮਹੀਨਾ ਹੋਰ ਨਾ ਚਲੇ ਫੇਰ ਇਸ ਫਿਕਟਰੀ ਨਾਲ ਜੁੜੇ ਲੋਕਾਂ ਦਾ ਕੀ ਬਣੇ ਗਾ ਇਸ ਬਾਰੇ ਹੁਣ ਹੀ ਧਿਆਨ ਦੇਣ ਦੀ ਲੋੜ ਹੈ ਨਾ ਕੇ ਬਾਅਦ ਵਿੱਚ ਜਦੋਂ ਇਸ ਤਰਾਂ ਦੇ ਬਿਜਨਸ ਅਦਾਰੇ ਬੰਦ ਹੋਣਗੇ ਫੇਰ ਭੁੱਖ ਮਾਰੀ ਸਾਡੇ ਪੱਲੇ ਰਹਿ ਜਾਵੇਗੀ। ਸਮੇ ਸਿਰ ਇਸ ਤੋਂ ਬਚਣ ਦੀ ਲੋੜ ..?

ਬਹੁਤ ਸਾਰੇ ਹੋਰ ਵੀ ਇਸ ਤਰਾਂ ਦੇ ਬਿਜਨਸ ਪੰਜਾਬ ਵਿਚ ਹਨ ਜਿਨ੍ਹਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ ਜਦੋ ਜਾਣਕਾਰੀ ਪ੍ਰਾਪਤ ਹੋਈ ਜਰੂਰ ਸਾਜੀ ਕਰਗਾ।..... ਅਮਨਜੀਤ ਸਿੰਘ ਖਹਿਰਾ

ਸੰਵਿਧਾਨ ਨਿਰਮਾਤਾ ਨੂੰ ਸਮਰਪਿਤ-✍️ਸਲੇਮਪੁਰੀ ਦੀ ਚੂੰਢੀ

ਸੰਵਿਧਾਨ ਨਿਰਮਾਤਾ ਨੂੰ ਸਮਰਪਿਤ-

        

       ਸ਼ਰਧਾਂਜਲੀ! 

ਅੱਜ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਦਕਰ ਦਾ ਜਨਮ ਦਿਹਾੜਾ ਹੈ, ਜਿੰਨਾ ਨੇ ਸੰਵਿਧਾਨ ਦੀ ਸਿਰਜਣਾ ਕਰਨ ਤੋਂ ਪਹਿਲਾਂ ਸੰਸਾਰ ਦੇ ਬਹੁਤ ਸਾਰੇ ਦੇਸ਼ਾਂ ਦੇ ਵੱਖ ਵੱਖ ਪੱਖਾਂ ਦੇ ਹਾਲਾਤਾਂ ਦੀ ਸਮੀਖਿਆ ਕਰਨ ਦੇ ਨਾਲ-ਨਾਲ ਉਸ ਵੇਲੇ ਦੇ ਭਾਰਤ ਦੇ ਜਮੀਨੀ ਪੱਧਰ ਦੇ ਹਾਲਾਤਾਂ ਨਾਲ ਸਬੰਧਿਤ ਹਰ ਤਰ੍ਹਾਂ ਦੇ ਪਹਿਲੂਆਂ ਨੂੰ ਚੰਗੀ ਤਰ੍ਹਾਂ ਘੋਖਿਆ। ਭਾਰਤ ਦੇ ਹਾਲਾਤ ਦੂਜੇ ਦੇਸ਼ਾਂ ਦੇ ਮੁਕਾਬਲੇ ਬਿਲਕੁਲ ਵੱਖਰੇ ਸਨ, ਕਿਉਂਕਿ ਸੰਸਾਰ ਦੇ ਬਾਕੀ ਦੇਸ਼ਾਂ ਵਿਚ ਕੇਵਲ ਆਰਥਿਕ ਵਿਤਕਰੇ ਦੀ ਕੰਧ ਸੀ ਜਦੋਂ ਕਿ ਭਾਰਤ ਵਿਚ ਆਰਥਿਕ ਵਿਤਕਰੇ ਦੇ ਨਾਲ ਨਾਲ ਜਾਤੀਵਾਦ  ਪ੍ਰਬੰਧ ਦਾ ਵਿਤਕਰਾ ਭਾਰੂ ਹੋਣ ਕਰਕੇ ਇਥੇ ਉੱਚ ਜਾਤੀ ਦੇ ਲੋਕਾਂ ਵਲੋਂ ਅਖੌਤੀ ਨੀਵੀਂ ਜਾਤੀ ਦੇ ਲੋਕਾਂ ਨਾਲ ਜਾਨਵਰਾਂ ਨਾਲੋਂ ਵੀ ਮਾੜਾ ਸਲੂਕ ਕੀਤਾ ਜਾਂਦਾ ਸੀ। ਕੁੱਤੇ ਅਤੇ ਹੋਰ ਜਾਨਵਰ ਛੱਪੜਾਂ ਵਿਚੋਂ ਲੰਘ ਸਕਦੇ ਸਨ ਪਰ ਦਲਿਤਾਂ ਨੂੰ ਉਥੋਂ  ਪਾਣੀ ਪੀਣ ਦੀ ਵੀ ਮਨਾਹੀ ਸੀ। ਦੇਸ਼ ਵਿਚ ਮਨੂੰ ਵਿਧਾਨ ਲਾਗੂ ਹੋਣ ਕਰਕੇ ਔਰਤ ਜਾਤੀ ਉਪਰ ਵੀ ਬੇਹੱਦ ਬੰਦਸ਼ਾਂ ਲਾਗੂ ਸਨ ਅਤੇ ਔਰਤਾਂ ਨਾਲ ਵੀ ਦਲਿਤਾਂ ਵਾਂਗ ਵਿਤਕਰਾ ਜਾਰੀ ਸੀ। ਅਜਿਹੇ ਹਾਲਾਤਾਂ ਨਾਲ ਲੜਨ ਲਈ ਡਾ: ਅੰਬੇਦਕਰ ਇਕੱਲੇ ਸਨ, ਪਰ ਉਨ੍ਹਾਂ ਦਾ ਵਿਰੋਧ ਕਰਨ ਵਾਲੇ   ਸਰਮਾਏਦਾਰਾਂ ਅਤੇ ਰਾਜਨੀਤੀ ਉਪਰ ਕਾਬਜ ਲੋਕਾਂ ਦੀ ਗਿਣਤੀ ਬਹੁਤ ਜਿਆਦਾ ਸੀ। ਡਾ: ਅੰਬੇਦਕਰ ਦੂਹਰੀ ਲੜਾਈ ਲੜਨ ਲਈ ਮਜਬੂਰ ਸਨ, ਜਿਥੇ ਉਨ੍ਹਾਂ ਨੂੰ ਦੇਸ਼ ਦੀ ਅਜਾਦੀ ਲਈ ਸੰਘਰਸ਼ ਕਰਨਾ ਪੈ ਰਿਹਾ ਸੀ  ਉਥੇ ਉਨ੍ਹਾਂ ਨੂੰ ਦੇਸ਼ ਦੇ ਉਨ੍ਹਾਂ ਕਰੋੜਾਂ ਲੋਕਾਂ ਲਈ ਵੀ ਲੜਾਈ ਲੜਨੀ ਪੈ ਰਹੀ ਸੀ ਜਿੰਨਾ ਨੂੰ ਸਦੀਆਂ ਤੋਂ ਮਨੂੰਵਾਦੀਆਂ ਨੇ ਗੁਲਾਮ ਬਣਾ ਕੇ ਰੱਖਿਆ ਹੋਇਆ ਸੀ। ਉਨ੍ਹਾਂ ਨੇ ਹੁਣ ਦੇ ਖੁਦਗਰਜ਼ ਲੋਕਾਂ ਵਾਂਗੂੰ ਨਾ ਤਾਂ ਆਪਣੀਆਂ ਅੱਖਾਂ 'ਤੇ ਪੱਟੀ ਬੰਨ੍ਹ ਕੇ  ਅਤੇ ਨਾ ਹੀ ਕੰਨਾਂ ਵਿਚ ਅਤੇ ਮੂੰਹ' ਤੇ ਉਂਗਲ  ਕੇ ਰੱਖੀ ਹੋਈ ਸੀ । ਉਨ੍ਹਾਂ ਨੇ ਦੇਸ਼ ਦਾ ਸੰਵਿਧਾਨ ਲਿਖਣ ਸਮੇਂ ਦੇਸ਼ ਵਿਚ ਪੈਦਾ ਹੋਏ ਹਰ ਵਰਗ ਦੇ ਲੋਕਾਂ ਭਾਵੇਂ ਕੋਈ ਮਰਦ ਹੋਵੇ ਭਾਵੇਂ ਔਰਤ ਹੋਵੇ ਨੂੰ ਬਰਾਬਰਤਾ ਦਾ ਅਧਿਕਾਰ ਲੈ ਕੇ ਦਿੱਤਾ। ਕਿਸੇ ਇਕ ਧਰਮ ਦੀ ਥਾਂ ਸਾਰੇ ਧਰਮਾਂ ਨੂੰ ਬਰਾਬਰ ਰੱਖ ਕੇ ਦੇਸ਼ ਨੂੰ ਧਰਮ ਨਿਰਪੱਖ ਦੇਸ਼ ਦਾ ਦਰਜਾ ਦਿੱਤਾ। ਸੰਵਿਧਾਨ ਨੂੰ ਇਸ ਤਰ੍ਹਾਂ ਗੁੰਦਿਆ ਕਿ ਅਜਾਦੀ ਦੇ 73 ਸਾਲ ਬੀਤ ਜਾਣ ਦੇ ਬਾਵਜੂਦ ਵੀ ਭਾਰਤ ਦੀ ਏਕਤਾ ਅਤੇ ਅਖੰਡਤਾ ਬਰਕਰਾਰ ਹੈ ਜਦਕਿ ਸੰਸਾਰ ਦੇ ਬਹੁਤ ਸਾਰੇ ਦੇਸ਼ਾਂ ਦੇ ਬੁੱਧੀਜੀਵੀਆਂ ਅਤੇ ਰਾਜਨੀਤਕਾਂ ਦਾ ਕਹਿਣਾ ਸੀ ਕਿ ਭਾਰਤ ਅਜਾਦੀ ਤੋਂ ਬਾਅਦ ਜਲਦੀ ਹੀ ਖੇਰੂੰ ਖੇਰੂੰ ਹੋ ਜਾਵੇਗਾ ਕਿਉਂਕਿ ਭਾਰਤ ਵਿਚ ਹਜਾਰਾਂ ਜਾਤਾਂ-ਕੁਜਾਤਾਂ,  ਫਿਰਕੇ, ਧਰਮਾਂ , ਬੋਲੀਆਂ, ਪਹਿਰਾਵਿਆਂ ਅਤੇ ਰਹਿਣ ਸਹਿਣ ਦੀਆਂ ਵੰਨਗੀਆਂ ਪਾਈਆਂ ਜਾ ਰਹੀਆਂ ਹਨ ਅਤੇ ਅਜਿਹੇ ਹਾਲਾਤਾਂ ਵਿੱਚ ਭਾਰਤ ਦਾ ਲੰਬਾ ਸਮਾਂ ਇਕੱਠੇ ਰਹਿਣਾ ਮੁਸ਼ਕਿਲ ਹੈ।

  ਜਿਸ ਤਰ੍ਹਾਂ ਅੱਜ ਚਾਰੇ ਪਾਸੇ ਫੈਲੇ ਕੋਰੋਨਾ ਵਾਇਰਸ ਨੂੰ ਖਤਮ ਕਰਨ ਲਈ ਸਾਰੇ ਸੰਸਾਰ ਦੀਆਂ ਸਰਕਾਰਾਂ ਸੰਘਰਸ਼ ਕਰ ਰਹੀਆਂ ਹਨ ਉਸੇ ਤਰ੍ਹਾਂ ਹੀ ਡਾ: ਅੰਬੇਦਕਰ ਨੇ ਭਾਰਤ ਵਿਚ ਸਦੀਆਂ ਤੋਂ   ਫੈਲੇ ਖਤਰਨਾਕ ਜਾਤ-ਪਾਤ ਦੇ ਵਾਇਰਸ ਨੂੰ ਖਤਮ ਲਈ ਅਤੇ ਦੇਸ਼ ਵਿਚ ਸਮਾਜਿਕ, ਆਰਥਿਕ, ਧਾਰਮਿਕ ਅਤੇ ਰਾਜਨੀਤਿਕ ਬਰਾਬਰਤਾ ਕਾਇਮ ਕਰਨ ਲਈ ਜਿੰਦਗੀ ਭਰ ਜਹਿਦੋ-ਜਹਿਦ ਕੀਤੀ। ਇਸ ਲਈ ਅੱਜ ਦੇ ਸਮੂਹ ਦੇਸ਼ ਵਾਸੀਆਂ ਦਾ ਫਰਜ ਬਣਦਾ ਹੈ ਕਿ  ਮਹਾਨ ਬੁੱਧੀਜੀਵੀ, ਰਾਜਸੀ ਆਗੂ, ਅਰਥ-ਸ਼ਾਸਤਰੀ,  ਸਮਾਜਿਕ ਵਿਗਿਆਨੀ ਅਤੇ ਦੇਸ਼ ਦੇ ਰਹਿਬਰ ਦੇ ਜਨਮ ਦਿਹਾੜੇ 'ਤੇ ਦੀਪ ਮਾਲਾ ਕਰਕੇ ਦੇਸ਼ ਨੂੰ ਹਰ ਪੱਖੋਂ ਮਜ਼ਬੂਤ ਕਰਨ ਦਾ ਪ੍ਰਣ ਲੈਣ।  ਡਾ: ਅੰਬੇਦਕਰ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ ਕਿ  ਦੇਸ਼ ਵਿੱਚ ਫੈਲੇ ਨਾਮੁਰਾਦ ਕੋਰੋਨਾ ਵਾਇਰਸ ਨੂੰ ਖਤਮ ਕਰਨ ਲਈ ਸਰਕਾਰ ਅਤੇ ਡਾਕਟਰਾਂ ਵਲੋਂ ਦਿੱਤੀਆਂ ਜਾ ਰਹੀਆਂ ਹਿਦਾਇਤਾਂ ਅਤੇ ਸਾਵਧਾਨੀਆਂ ਦੀ ਪਾਲਣਾ ਕਰੀਏ ਕਿਉਂਕਿ ਇਸੇ ਵਿੱਚ ਹੀ ਦੇਸ਼ ਅਤੇ ਦੇਸ਼ ਦੇ ਲੋਕਾਂ ਦਾ ਭਲਾ ਹੈ। ਅਜਾਦੀ ਲੰਬੇ ਸੰਘਰਸ਼ ਤੋਂ ਬਾਅਦ ਪ੍ਰਾਪਤ ਹੋਈ ਹੈ ਇਸ ਲਈ ਇਸ ਨੂੰ ਬਰਕਰਾਰ ਰੱਖਣਾ ਹੁਣ ਸਾਡਾ ਫਰਜ ਬਣਦਾ ਹੈ। 

-ਸੁਖਦੇਵ ਸਲੇਮਪੁਰੀ

09780620233

14 ਅਪਰੈਲ, 2020

ਜਾਂਮਬਾਜ਼ ਭਾਰਤ ਮਾਤਾ ਦੇ ਸਪੁੱਤਰ ਏ ਐਸ ਆਈ ਸ਼੍ਰੀ ਹਰਜੀਤ ਸਿੰਘ ਜੀ ਦੀ ਬਹਾਦਰੀ

ਮੈਂ ਪੀ ਜੀ ਆਈ ਦੇ ਡਾਕਟਰ ਸਾਹਿਬਾਨਾ ਦਾ ਅਪਣੀ ਰੂਹ ਤੋਂ ਧੰਨਵਾਦ ਕਰਦਾ ਹੈ ਜਿਨਹਾ ਨੇ ਜਾਂਮਬਾਜ਼ ਭਾਰਤ ਮਾਤਾ ਦੇ ਸਪੁੱਤਰ ਏ ਐਸ ਆਈ ਸ਼੍ਰੀ ਹਰਜੀਤ ਸਿੰਘ ਜੀ ਦਾ ਵੱਢਿਆ ਹੋਇਆ ਹੱਥ ਜੋੜਨ ਵਾਸਤੇ 7-30 ਘੰਟੇ ਦਾ ਲੰਬਾ ਅਪ੍ਰੇਸ਼ਨ ਕਿਤਾ ਅਤੇ ਪੀ ਜੀ ਆਈ ਦੇ ਡਾਕਟਰ ਸਾਹਿਬਾਨ ਥਾਣੇਦਾਰ ਸਾਹਿਬ ਦਾ ਵੱਢਿਆ ਹੋਇਆ ਹੱਥ ਨੂੰ ਜੋੜਨ ਵਿੱਚ ਕਾਮਯਾਬ ਹੋਏ ਹਨ, ਮੈਂ ਇੱਥੇ ਪੰਜਾਬ ਸਰਕਾਰ ਦੇ ਮੁੱਖੀ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਾਰਿੰਦਰ ਮੋਦੀ ਜੀ ਤੋਂ ਇਹ ਮੰਗ ਕਰਦਾ ਹਾਂ, ਕੀ, ਇਸ ਭਾਰਤ ਮਾਤਾ ਦੇ  ਸਪੁੱਤਰ ਜਾਂਬਾਜ਼ ਥਾਣੇਦਾਰ ਸਰਦਾਰ ਹਰਜੀਤ ਸਿੰਘ ਜੀ ਦਾ ਸਨਮਾਨ ਕਿੱਤਾ ਜਾਵੇ ਅਤੇ ਉਨ੍ਹਾਂ ਨੂੰ ਮੋਟੀ ਰਕਮ ਦਿੱਤੀ ਜਾਵੇ, ਤਾਂ ਕਿ, ਸਾਡੇ ਇਹਨਾਂ ਦੇਸ਼ ਭਗਤ ਜਵਾਨਾਂ ਦਾ ਹੋਰ ਹੌਂਸਲਾ ਵਧਦਾ ਰਹੇ, ਸਾਰਾ ਹਿੰਦੋਸਤਾਨ ਥਾਣੇਦਾਰ ਸ਼੍ਰੀ ਹਰਜੀਤ ਸਿੰਘ ਜੀ ਵਰਗੇ ਜਵਾਨਾਂ ਨਾਲ ਖੜਾ ਹੈ, ਮੈਂ ਇੱਥੇ ਆਪਣੀ ਬਿੱਤੇ ਹੋਏ ਅਤੀਤ ਦੀ ਗੱਲ ਜਰੂਰ ਕਰਾਂਗਾ,  ਮੇਰੇ ਪਿਤਾ ਜੀ ਸ਼੍ਰੀ ਪੰਡਿਤ ਧਰਮ ਪਾਲ ਭਟਾਰਾ ਜੀ ਵੀ ਪੰਜਾਬ ਪੁਲਿਸ ਦੇ ਜਵਾਨ ਰਹੇ ਹਨ, ਅਸੀਂ ਉਹਨਾਂ ਨਾਲ ਸਾਹਨੇਵਾਲ ਵੀ ਰਹੇ ਹਾਂ, ਮੈਂ ਉਸ ਵਕਤ ਚੌਥੀ ਕਲਾਸ ਵਿੱਚ ਪੜਦਾ ਸੀ, ਅਸੀਂ ਪੁਲਿਸ ਕੁਵਾਟਰਾ ਵਿੱਚ ਰਹਿੰਦੇ ਸੀ, ਮੈਂ ਰੇਲਵੇ ਦੀਆਂ ਲਾਈਨਾਂ ਨੂੰ ਪਾਰ ਕਰਕੇ ਸਾਹਨੇਵਾਲ ਦਾ ਸਾਰਾ ਬਾਜਾਰ ਪਾਰ ਕਰਕੇ ਆਖਰੀ ਵਿੱਚ ਮੇਰਾ ਖਬੇ ਹੱਥ ਸਕੂਲ ਹੁੰਦਾ ਸੀ, ਅਤੇ ਸੱਜੇ ਹੱਥ ਬਹੁਤ ਬਡਾ ਪਿਪਲ ਦਾ ਦਰਖਤ ਹੁੰਦਾ ਸੀ, ਜਿਸ ਦੇ ਚਾਰੇ ਪਾਸੇ ਇਟਾ ਦਾ ਚੌਤਰਾਂ ਬਨੇਆ ਹੁੰਦਾ ਸੀ, ਜਿਸ ਉਪਰ ਲੋਕ ਬੈਠੇ ਹੁੰਦੇ ਸੀ, ਉਸ ਸਕੂਲ ਵਿੱਚ ਮੈਂ ਹਰ ਰੋਜ ਪੜਨ ਜਾਂਦਾ ਸੀ, ਉਹਨਾਂ ਦਿਨਾਂ ਵਿੱਚ ਮੇਰੇ ਪਿਤਾ ਜੀ ਘਰ ਆਕੇ ਮੇਰੀ ਮਾੱਂ ਨੂੰ ਕਹਿੰਦੇ ਹੁੰਦੇ, ਬਂਤ ਜਿਸ ਮਾਸਟਰ ਕਿਸ਼ਨ ਸਿੰਘ ਜੀ ਕੋਲ ਅਪਣਾ ਰਮੇਸ਼ ਪੜਦਾ ਹੈ ਉਸ ਮਾਸਟਰ ਜੀ ਦਾ ਮੁੰਡਾ ਧਰਮਿੰਦਰ ਬੂਬੰਈ ਏਕਟਰ ਬਨ ਗਿਆ ਹੈ, ਉਹਨਾਂ ਦਿਨਾ ਵਿੱਚ ਡਾਕੂਆਂ ਦੀ ਭਰਮਾਰ ਸੀ, ਮੇਰੇ ਪਿਤਾ ਜੀ ਦਾ ਕੱਦ 6 ਫੁੱਟ ਤੋਂ ਜਾਈਦਾ ਸੀ, ਉਹਨਾ ਦੀ ਸੇਹਤ ਪਹਿਲਵਾਨ ਦਾਰਾ ਸਿੰਘ ਵਾਂਗੂੰ ਸੀ, ਇੱਕ ਦਿਨ ਸਾਹਨੇਵਾਲ ਦੇ ਕੋਲ ਪਿੰਡ ਪੱਧੀ ਵਿੱਚ ਥਾਣਾ ਸਾਹਨੇਵਾਲ ਦੀ ਪੁਲਿਸ ਪਾਰਟੀ ਦਾ ਡਾਕੂਆਂ ਨਾਲ ਮੁਕਾਬਲਾ ਹੋਇਆ, ਤਾਂ ਮੇਰੇ ਬਾਪੂ ਜੀ ਨੇ ਡੰਗਰਾਂ ਵਾਲੇ ਬਾੜੇ ਦੇ ਵਿੱਚ ਕੰਡਿਆਂ ਵਾਲੇ ਚਾਫੇਆਂ ਦੇ ਉਪਰ ਦੀ ਛਲਾਂਗ ਮਾਰਕੇ ਇੱਕ ਡਾਕੂ ਨੂੰ ਜਫਾ ਪਾਕੇ ਫੜ ਲਿਤਾ ਮੇਰੇ ਪਿਤਾ ਜੀ ਦਾ ਡਾਕੂ ਨਾਲ ਗੂਥਮਗੂਥਾ ਹੁੰਦੀਆਂ ਮੇਰੇ ਪਿਤਾ ਜੀ ਦੇ ਕੰਨ ਵਿੱਚ ਇੱਕ ਖੰਜਗਜੂਰਾ ਵੜ ਗਿਆ ਸੀ,  ਮੇਰੇ ਪਿਤਾ ਜੀ ਕੰਨ ਦੇ ਦਰਦ ਦੀ ਪਰਵਾਹ ਨਾ ਕਰਦੇ ਹੋਏ ਡਾਕੂ ਨੂੰ ਆਪਣੇ ਜਫੇ ਵਿੱਚ ਦਬਾਈ ਰਖਿਆ ਸੀ, ਫਿਰ ਪੁਲਿਸ ਪਾਰਟੀ ਡਾਕੂ ਨੂੰ  ਸਾਹਨੇਵਾਲ ਥਾਣਾ ਵਿੱਚ ਲੈ ਆਈ ਅਤੇ ਸਾਰਾ ਸ਼ਹਿਰ ਊਸ ਡਾਕੂ ਨੂੰ ਦੇਖਣ ਲਈ ਆਇਆ, ਅਸੀਂ ਵੀ ਉਸ ਵਕਤ ਛੋਟੇ ਛੋਟੇ ਸਾਰੇ ਬੱਚੇ ਆਪਣੀਆਂ ਆਪਣੀਆਂ ਮਾੱਂਵਾਂ ਨਾਲ ਇਹ ਨਜਾਰਾ ਦੇਖਣ ਨੂੰ ਗਏ, ਤਾਂ ੳਥੇ ਉਸ ਵਕਤ ਸਾਹਨੇਵਾਲ ਥਾਣੇ ਦੇ ਬਾਹਰ ਲੋਕਾਂ ਦੇ ਬਡੇ ਇਕੱਠ ਨੂੰ ਬਡੇ ਅਫਸਰਾਂ ਨੇ ਸਬੋਧਨ ਕਿੱਤਾ ਅਤੇ ਇਹ ਸਾਰਾ ਵਰਤਾਂਤ ਡਾਕੂ ਨੂੰ ਫੜਨ ਦਾ ਲੋਕਾਂ ਨੂੰ ਸੁਣਿਆ ਅਤੇ ਮੇਰੇ ਪਿਤਾ ਜੀ ਦੇ ਗੱਲ ਵਿੱਚ ਫੁੱਲਾਂ ਦੇ ਹਾਰ ਪਾਕੇ ਡੋਲ ਬਜਾਕੇ ਜਸ਼ਨ ਮਨਾਇਆ ਗਿਆ ਅਤੇ ਮੇਰੇ ਪਿਤਾ ਜੀ ਨੂੰ ਹੋਲਦਾਰ ਬਨਾਉਣ ਦਾ ਐਲਾਨ ਕਿਤਾ ਗਿਆ, ਫੇਰ ਮੇਰੇ ਪਿਤਾ ਜੀ ਨੇ ਡਾਕਟਰ ਕੋਲ ਜਾਕੇ ਭੜੋਲੇ ਵਾਗੂੰ ਸੁਜੇ ਹੋਏ ਕੰਨ ਵਿਚੋਂ ਖੰਜਖਜੂਰਾ ਨੂੰ ਮੋਚਨੇ ਨਾਲ ਪਟ ਪਟ ਕੇ ਕਡਾਈਆ, ਅਤੇ ਡਾਕਟਰ ਸਾਹਿਬ ਜੀ ਤੋਂ ਦਵਾਈ ਲਿੱਤੀ, ਇਹ ਸੱਭ ਕੁੱਝ ਮੈਂ ਖੁਦ ਦੇਖਿਆ ਸੁਣਿਆ ਸੀ, ਫਿਰ ਤਿੰਨਾਂ ਦਿਨਾਂ ਬਾਅਦ  ਮੇਰੇ ਪਿਤਾ ਜੀ ਨੂੰ ਮੇਰੇ ਸੰਸਾਰ ਵਾਸੀੳ ਤੁਹਾਨੂੰ ਦਸਦਾ ਹਾਂ ਕਿ ਇਨਾਮ ਮਿਲਿਆ, ਉਹਨਾਂ ਨੂੰ ਹੋਲਦਾਰ ਤਾਂ ਕਿ ਬਨਾਉਣਾ ਸੀ, ਉਲਟਾ ਪੁਲਿਸ ਲਾਈਨ ਹਾਜਰ ਲੁਧਿਆਣਾ ਭੇਜ ਦਿੱਤਾ ਗਿਆ, ਅਤੇ ਹੋਲਦਾਰ ਉਸ ਵਕਤ ਦੇ ਕਿਸੇ ਅਫਸਰ ਦੇ ਚਹੇਤੇ ਨੂੰ ਬਨਾ ਦਿੱਤਾ ਗਿਆ, ਮੈਨੂੰ ਚੰਗੀ ਤਰ੍ਹਾਂ ਪਤਾ ਉਸ ਵਕਤ ਮੇਰੇ ਮਾੱਂ ਬਾਪ ਅਤੇ ਸਾਡੇ ਕੁਵਾਟਰਾ ਵਿੱਚ ਰਹਿੰਦੇ ਸਾਡੇ ਪੜੋਸੀ ਅਤੇ ਥਾਣਾ ਸਾਹਨੇਵਾਲ ਦਾ ਥਾਣੇਦਾਰ ਕਾਫੀ ਦੁੱਖੀ ਹੋਏ ਸਨ, ਵਿਰ  ਸਾਨੂੰ ਮੇਰੇ ਦਾਦਾ ਜੀ ਪੰਡਿਤ ਮੇਹਰ ਚੰਦ ਭਟਾਰਾ ਜੀ ਉਟਾਲਾ ਵਾਲੇ ਸਾਨੂੰ ਮੰਡੀ ਐਹਮਿਦਗੜ ਲੈਕੇ ਆ ਗਏ, ਮੈਂ ਸੋਚਦਾ ਹਾਂ ,ਕਿ, ਅਗਰ ਉਸ ਵਕਤ ਮੀਡੀਆ ਅੱਜ ਜਿਨਾਂ ਮਜਬੂਤ ਹੁੰਦਾ ਤਾਂ ਉਸ ਵਕਤ ਮੇਰੇ ਪਿਤਾ ਜੀ ਨੂੰ ਅਤੇ ਸਾਨੂੰ ਵੀ ਇਨਸਾਫ ਮਿਲਦਾ, ਉਹ ਇੱਕ ਸਾਲ ਮੇਰੀ ਪੜ੍ਹਾਈ ਦਾ ਮਾਰਿਆ ਗਿਆ ਸੀ, ਮੈਂ ਬਹੁਤ ਚੰਗੀ ਤਰਾਹ ਨਾਲ ਜਾਣਦਾ ਹਾਂ ਕਿ, ਦੇਸ਼ ਦੇ ਦੇਸ਼ ਭਗਤ ਜਵਾਨਾ ਦਾ ਕਿ ਜਜਬਾ ਹੁੰਦਾ ਹੈ, ਮੈਂਨੂੰ ਮੁਆਫ ਕਰਨਾ ਮੈਂ ਇਸ ਆਪਣੀ ਹੱਡ ਬੀਤੀ ਆਤਮ ਕਥਾ ਨੂੰ ਵਿਸਥਾਰ ਵਿਚ ਲੈਕੇ ਗਿਆ ਪਰ ਮੇਰੇ ਲਈ ਇਹ ਤੁਹਾਨੂੰ ਦਸਨਾ ਬਹੁਤ ਜਰੂਰੀ ਸੀ, ਚੰਗਾ ਭਾਈ ਜਿਉਂਦੇ ਵੱਸਦੇ ਰਹੋ,,, ਦਾਸ,,, ਪੰਡਿਤ ਰਮੇਸ਼ ਕੁਮਾਰ ਭਟਾਰਾ ਬਰਨਾਲਾ ਜੱਥੇਬੰਦ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ 9815318924*

 ਕਿਵੇਂ ਪੋਸਟ ਨਚਦੇ ਟੱਪਦੇ ਦੀ ਪਾਵਾਂ

ਮੇਰੇ ਸਤਿਕਾਰ ਯੋਗ ਮੇਰੇ ਹਮ ਵਤਨੋਂ ਰਾਮ ਰਾਮ ਜੀ ਸਤਿ ਸ਼੍ਰੀ ਅਕਾਲ ਜੀ,

ਮੈਂ ਸਵੇਰ ਦਾ ਹੁਣ ਤੱਕ ਸੋਚਦਾ ਰਿਹਾ ਕਿ, ਮੈਂ ਅੱਜ ਵਿਸਾਖੀ ਦੇ ਪਵਿੱਤਰ ਦਿਹਾੜੇ ਕਿਵੇਂ ਪੋਸਟ ਨਚਦੇ ਟੱਪਦੇ ਦੀ ਪਾਵਾਂ, ਉਹ ਦਿਨ 13 ਅਪ੍ਰੈਲ 1919 ਦਾ ਜਲਿਆਂ ਵਾਲਾ ਬਾਗ ਅਮ੍ਰਿਤਸਰ, ਦਾ ਸਾਕਾ ਕਿਨਾ ਭਿਆਨਕ ਹੋਵੇਗਾ, ਜਿਸਦਾ ਅਸਰ ਅਮਰ ਸ਼ਹੀਦ ਸਰਦਾਰ ਉਧਮ ਸਿੰਘ ਸੁਨਾਮ ਤੇ ਪਿਆ ਸੀ, ਜਿਸਨੇ 21 ਸਾਲ ਬਾਅਦ ਬਦਲਾ ਲਿਤਾ, ਉਸ ਤੋਂ ਪਹਿਲਾਂ ਅੱਜ ਦੇ ਹੀ ਦਿਨ 350 ਸਾਲ ਪਹਿਲਾਂ ਆਪਣੇ ਦਸਮ ਗੁਰੂ ਦਸਮੇਸ਼ ਪਿਤਾ ਜੀ ਸ਼੍ਰੀ ਕਲਗੀਧਰ ਸੱਚੇ ਪਾਤਸ਼ਾਹ ਉਚ ਦਾ ਪੀਰ ਸਰਬੰਸ ਦਾਣੀ ਪਰਮ ਪਿਤਾ ਗੁਰੂ ਗੋਬਿੰਦ ਰਾਏ ਜੀ ਨੇ ਹਿੰਦੂ ਧਰਮ ਦੀ ਰਖਿਆ ਖਾਤਰ ਇੱਕ ਫੋਜ ਤਿਆਰ ਕਿਤੀ, ਪਹਿਲਾਂ ਪੰਜ ਪਿਆਰੇ ਸਾਜੇ ਫਿਰ ਆਪ ਉਹਨਾਂ ਪੰਜ ਪਿਆਰੇਆ ਨੂੰ ਅਪਣੇ ਸ਼ਿਸ਼ ਸੇਵਕ ਬਨਾਕੇ ਉਹਨਾਂ ਤੋਂ ਖੰਡੇ ਬਾਟੇ ਦਾ ਅਮ੍ਰਿਤ ਛੱਕਕੇ ਅਤੇ ਛਕਾਕੇ ਆਪ ਖੁਦ ਗੁਰੂ ਗੋਬਿੰਦ ਰਾਏ ਤੋਂ ਗੁਰੂ ਗੋਬਿੰਦ ਸਿੰਘ ਬਨੇ, ਪੰਜ ਪਿਆਰੇ ਵੀ ਅਲੱਗ ਅਲੱਗ ਧਰਮਾਂ ਵਿੱਚੋਂ ਲੈਕੇ ਬਨਾਏ, ਫਿਰ ਗੁਰੂ ਜੀ ਨੇ ਉਹਨਾਂ ਪੰਜ ਪਿਆਰੇਆ ਨੂੰ ਸੱਭ ਤੋਂ ਬਡਾ ਮਨਿਆ, ਇਸ ਤਰ੍ਹਾਂ ਦਸ਼ਮੇਸ਼ ਪਿਤਾ ਜੀ ਨੇ ਦੁਨੀਆਂ ਵਿੱਚ ਸਿੱਖ ਕੌਮ ਦੀ ਰਚਨਾ ਕਿੱਤੀ ਸੀ,ਮੈਂ ਇੱਥੇ ਇੱਕ ਗੱਲ ਬੜੀ ਸਪਸ਼ਟ  ਕਰਦਾ ਹਾਂ ਕਿ, ਅਗਰ ਉਸ ਵਕਤ ਇਹ ਨਾ ਹੋਇਆ ਹੁੰਦਾ ਤਾਂ ਅੱਜ ਹਿੰਦੁਸਤਾਨ ਦੀ ਸ਼ਕਲ ਅਤੇ ਅਕੱਲ ਕਿ ਹੋਣੀ ਸੀ, ਇਹ ਸਾਰੀ  ਦੁਨੀਆਂ ਤੋ ਛੁਪਿਆ ਨਹੀਂ ਹੈ, ਉਸ ਤੋ ਬਾਅਦ ਇਹ ਕਹਿਆ ਜਾਂਦਾ ਸੀ, ਕਿ, *ਆਏਂ ਨੇ ਨਹਿੰਗ ਬੂਹਾ ਖੋਲਦੇ ਨੀਸ਼ਗ* *ਪਰ ਕੱਲ ਸਨੋਰ ਪਟਿਆਲਾ ਵਾਲੀ ਘਟਨਾ ਨੇ ਮੇਰਾ ਲੂਹਲੰਡਾ ਹੀਲਾ ਦਿੱਤਾ ਅਤੇ ਮੇਰੀ ਰੂਹ ਕੰਬ ਗਈ, ਮੈਂ ਅਤੇ ਆਪ ਸਾਰੇ ਸਮਝਦਾ ਹਾਂ ਕਿ, ਹੁਣ ਵਾਲੇ ਦਿਨ ਵੀ ਸੰਸਾਰ ਵਿੱਚ ਬਹੁਤ ਬਹੁਤ ਭਿਆਨਕ ਹਨ, ਹੁਣ ਮੈਂਨੂੰ ਇਹ ਕਹਿਣ ਵਿੱਚ ਕੋਈ ਝਿੱਝਕ  ਨਹੀਂ ਹੈ, ਕਿ, ਮੈਂ ਸਮਝਦਾ ਹਾਂ ਇਸ ਵਕਤ ਦੁਨੀਆਂ ਦਾ  ਇੱਕੋ ਇੱਕ ਦੁਸ਼ਮਣ ਹੈ, ਉਹ ਹੈ ਦੇਸ਼ ਚੀਨ, ਜਿਸ ਨੂੰ ਸਾਡਾ ਮੀਡੀਆ ਚੀਨ ਨੂੰ ਡਰੈਗਨ ਕਹਿੰਦਾ ਸੀ, ਊਹ ਸਹੀ ਸਾਬਤ ਹੋਇਆ ਹੈ, ਚੀਨ ਦੇਸ਼ ਦੀ ਗਰਦਾਰਿ ਕਰਕੇ ਭਾਰਤ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਜੀ ਦੀ ਮੋਤ ਹੋਈ, ਪੰਡਿਤ ਜੀ ਨੇ ਚੀਨੀ ਭਾਰਤੀ ਭਾਈ ਭਾਈ ਦਾ ਨਾਰਾ ਦਿੱਤਾ, ਸੰਸਾਰ ਨੂੰ ਪੰਡਿਤ ਜੀ ਨੇ ਪੰਜ ਸ਼ੀਲ ਦਾ ਜੀਉ ਅਤੇ ਜੀਨਦੀੳ ਦਾ ਸਿਧਾਂਤ ਦਿੱਤਾ ਲੇਕਿਨ ਚੀਨ ਨੇ ਭਾਰਤ ਦੇਸ਼ ਦੀ ਜਨਤਾ ਨਾਲ ਵਿਸ਼ਵਾਸਘਾਤ ਕਿੱਤਾ ਪਹਿਲਾਂ ਮਾਨ ਸਰੋਵਰ ਕੈਲਾਸ਼ ਪਰਵੱਤ ਅਤੇ ਤਿੱਬਤ ਤੇ ਕਬਜਾ ਕਿਤਾ ਭਾਰਤ ਦੀ ਲੱਖਾਂ ਹੈਕਟਰ ਜਮੀਨ ਤੇ ਕਬੱਜਾ ਕਿਤਾ, ਅਤੇ ਹੁਣ ਵੀ ਉਸਦੀ ਨਜਰ ਭਾਰਤ ਦੇ ਹੋਰ ਬਹੁਤ ਇਲਾਕਿਆਂ ਤੇ ਹੈ, ਅੱਜ ਚੀਨ ਦੀਆਂ ਭੈੜੀਆਂ ਸ਼ਰਾਰਤਾ ਅਤੇ ਸ਼ੈਤਾਨੀ ਦਿਮਾਗ ਕਰਕੇ ਅੱਜ ਸਾਰੇ ਸੰਸਾਰ ਵਿੱਚ ਡਰ, ਭੈ, ਦਾ ਮਾਹੌਲ ਹੈ, ਹਜਾਰਾਂ ਲੋਕ ਮਰ ਰਹੇ ਹਨ, ਇਸ ਕਰਕੇ ਅੱਜ ਮੇਰਾ ਕੋਈ ਵੈਸਾਖੀ ਦੀ ਖੁਸ਼ੀ ਵਿੱਚ ਨਚਨ ਟਪਨ ਦੀ ਪੋਸਟ ਪਾਉਣ ਨੂੰ ਦਿਲ ਨਹੀਂ ਕਿਤਾ, ਆਖਰੀ ਵਿੱਚ ਮੈਂ ਪਰਮਪਿਤਾ ਸ਼੍ਰੀ ਰਾਮ ਜੀ, ਸ਼੍ਰੀ ਵਾਹਿਗੁਰੂ ਜੀ ਨੂੰ  ਇਹ ਹੀ ਅਰਦਾਸ ਕਰਦਾ ਹਾਂ, ਕਿ, ਹੇ ਸਾਡੇ ਪ੍ਰਭੁ ਸ਼੍ਰੀ ਰਾਮ ਜੀ, ਦਸਮੇਸ਼ ਪਿਤਾ ਕਲਗੀਧਰ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸਾਡੇ ਹਾਜੂਰ ਹੁਣ ਸੰਸਾਰ ਵਿੱਚ ਆਉ ਅਤੇ ਹੇਵਾਨੀਅਤ ਨਾਲ ਭਰੇ ਹੋਏ ਦੇਸ਼ ਚੀਨ ਨੂੰ ਅਤੇ ਇਸਦੇ ਛੱਡੇ ਹੋਏ ਨਾਮੁਰਾਦ ਜਾਣ ਲੇਵਾ ਕੋਰੋਨਾ ਵਾਰਿਸ ਤੋਂ ਖੋਫ ਖਾਦੀ ਦੁਨੀਆਂ ਨੂੰ ਬਚਾੳ ਮੇਰੇ ਪ੍ਰਮਪਿਤਾ ਜੀ, ਸਾਡੀ ਭੁੱਲਚੁੱਕ ਨੂੰ ਮੁਆਫ਼ ਕਰੋ ਜੀ, ਅਰਦਾਸ ਕਰਦਾ, ਮੈਂ ਹਾਂ ਤੁਹਾਡਾ ਭਗਤ, ਦਾਸ, ਪੰਡਿਤ ਰਮੇਸ਼ ਕੁਮਾਰ ਭਟਾਰਾ ਬਰਨਾਲਾ ਪੰਜਾਬ ਇੰਡੀਆ 9815318924*

ਕੁਦਰਤੀ ਇਲਾਜ ਪ੍ਣਾਲੀ ਦੇ ਮਾਹਿਰ

ਡਾਂ.ਮਨਦੀਪ ਸਿੰਘ ਸਰਾਂ ਵੱਲੋਂ ਤੁਹਾਡੀ ਅਤੇ ਤੁਹਾਡੇ ਪਰਿਵਾਰ ਦੀ ਸੁਰੱਖਿਆਂ ਲਈ ਕੁਝ ਜਰੂਰੀ ਸੁਝਾਅ
ਬੱਚਿਆਂ ਅਤੇ ਬਜੁਰਗਾ ਦਾ ਖਾਂਸ ਧਿਆਨ ਰੱਖੋ! ਸਾਫ ਸਫਾਈ ਦਾ ਧਿਆਨ ਰੱਖਿਆ ਜਾਵੇ ਜਿਵੇਂਕਿ ਸਰੀਰ ਦੀ ਸਫਾਈ,ਕਪੜਿਆ ਦੀ ਸਫਾਈ,ਘਰ ਦੀ ਸਫਾਈ,ਹੱਥਾਂ ਨੂੰ ਵਾਰ ਵਾਰ ਸਾਫ ਕਰੋ  ਅਤੇੋ ਆਲੇ ਦੁਆਲੇ ਦੀ ਸਫਾਈ ਤੁਹਾਡੇ ਤੰਦਰੁਸਤ  ਰਹਿਣ ਲਈ ਬਹੁਤ ਜਰੂਰੀ ਹੈ !
1. ਭੋਜਨ ਚੰਗੀ ਤਰਾਂ ਚਬਾਕੇ ਖਾਉ !
2. ਦਿਨ ਵਿੱਚ 8 ਤੋਂ 10 ਗਲਾਂਸ     ਗਰਮ ਪਾਣੀ ਪੀਉ !
3. ਗੋਲਗੱਪੇੋ ,ਫਾਸਟ ਫੂਡ,ਕੋਲਡ ਡਰਿੱਕ , ਇਸਕਰੀਮ, ਠੰਡਾ ਪਾਣੀ ਅਤੇ  ਫਰਿਜ ਵਿੱਚ ਰੱਖੀਆਂ ਚੀਜਾਂ ਦੀ ਵਰਤੋਂ ਬੰਦ ਕਰ ਦਿਉ !
4.ਖਾਣਾ ਖਾਣ ਵੇਲੇ ਮਨ ਖੁਸ ਅਤੇ ਸੰਤੁਸਟ  ਰੱਖੋ !
5. ਭੋਜਨ ਉਸ ਵੇਲੇ ਤੱਕ ਨਾ ਲਉ ਜਦੋਂ ਤੱਕ ਪੂਰੀ ਚੰਗੀ ਤਰਾਂ ਭੁੱਖ ਨਾ ਲੱਗੇ !
6. ਭੋਜਨ ਚੰਗੀ ਤਰਾਂ ਪਕਾਕੇ ਹੀ ਖਾਓੁ !
7. ਸਵੇਰ ਦਾ ਖਾਣਾ 7 ਤੋਂ 9 ਵਜੇ ਵਿੱਚ, ਦੁਪਹਿਰ ਦਾ ਖਾਣਾ 1 ਤੋਂ 3 ਵਜੇ , ਰਾਤ ਦਾ ਖਾਣਾ 6 ਤੋਂ 8 ਵਜੇ ਵਿੱਚ ਲਉਂ !
8. ਭੋਜਨ ਵਿਚਕਾਰ ਦੀ ਪਾਣੀ ਦੀ ਵਰਤੋਂ ਨਾ ਕਰੋ ! ਭੋਜਨ ਤੋਂ ਅੱਧਾ ਘੰਟਾ ਬਾਅਦ ਕੋਸਾ ਪਾਣੀ ਪੀਉ ! ਗਰਮ ਖਾਣ ਤੋਂ ਬਾਅਦ ਠੰਡਾ ਪਾਣੀ ਪੀਣਾ ਸੇਹਤ ਲਈ ਹਾਨੀਕਾਰਕ ਹੈ !
9. ਰਾਤ ਦਾ ਖਾਣਾ ਸੌਣ ਤੋਂ 2 ਤੋਂ ਤਿੰਨ ਘੰਟੇ ਪਹਿਲਾ ਖਾਉ !
10.ਫਲ ਅਤੇ ਸਬਜੀਆਂ ਦੀ ਵਰਤੋਂ ਜਿਆਦਾ ਕਰੋ , ਫਲ ਸਬਜੀ ਲੈਣ ਤੋਂ ਬਾਅਦ ਕੁਝ ਟਾਇਮ ਨਮਕ ਵਾਲੇ ਪਾਣੀ ਵਿੱਚ ਭਿਉਂਕੇ  ਹੀ ਵਰਤੋਂ ਵਿੱਚ ਲਿਆਉ !
11. ਘਰ ਵਿੱਚ ਹਲਕੀ ਕਸਰਤ ਅਤੇ ਯੋਗ ਆਸਣ ਕਰੋ !
12. ਡਰ ਸਾਡੇ ਸਰੀਰ ਦੀ ਰੋਗਾਂ ਨਾਲ ਲੜਨ ਦੀ ਸਕਤੀ ਨੂੰ ਘਟਾਉਦਾ ਹੈ ਡਰ ਤੋਂ ਦੂਰ ਰਹੋ !
13. ਦੁੱਖ, ਟੈਨਸਨ, ਗੁੱਸਾ ਅਤੇ ਟਿਹਦੀ ਕਲਾਂ ਵੱਲ ਸੋਚਣਾ ਸੇਹਤ ਦੇ ਦੁਸਮਣ  ਹਨ ਇਨਾਂ ਤੋਂ ਬਚੋ !
14. ਏਸੀ ਦੀ ਵਰਤੋਂ ਘੱਟ ਕਰੋ ਜਿਆਦਾ ਕੁਦਰਤੀ ਹਵਾ ਲਵੋ !
15.ਕੁਝ ਟਾਇਮ ਧੁੱਪ ਵਿੱਚ ਬੈਠੋ !
16. ਦਿਨ ਵਿੱਚ ਇੱਕ ਵਾਰ ਗਰਮ ਪਾਣੀ ਵਿੱਚ ਨਮਕ ਪਾਕੇ ਗਰਾਰੇ ਕਰੋ !
17. ਦਿਨ ਵਿੱਚ ਇੱਕ ਵਾਰ ਸਵੇਰੇ ਖਾਲੀ ਪੇਟ ਵੀਟ ਗਰਾਂਸ ਜੂਸ 20 ਤੋਂ 30 ਮਲ ਵਰਤੋਂ  ਇਹ ਤੁਹਾਡੀ ਬਿਮਾਰੀਆਂ ਨਾਲ ਲੜਨ ਦੀ ਸਕਤੀ ਵਧਾਉਦਾ ਹੈ !
18. ਸਾਮ 5 ਵਜੇ ਤੋਂ ਬਾਅਦ ਕਫ ਵਧਾਉਣ ਵਾਲੀਆਂ ਚੀਜਾਂ ਦੀ ਵਰਤੋਂ ਬੰਦ ਕਰ ਦਿਉ ਦਹੀ ਲੱਸੀ ਦੀ ਵਰਤੋਂ ਵੀ ਸਾਮ 5 ਵਜੇ ਤੋਂ ਬਾਅਦ ਨਾ ਕਰੋ !
19. ਨੱਕ ਵਿੱਚ ਰਾਤ ਨੂੰ ਸਾਉਣ ਵੇਲੇ ਦੇਸੀ ਘਿਉ ਦੀ 1-1 ਬੂੰਦ ਪਾਉ ਘਿਉ  ਮੱਝਾਂ ,ਗਾਵਾਂ ਦੋਨਾਂ ਦਾ ਹੀ ਵਰਤ ਸਕਦੇ ਹੋ !
20. ਸੁੰਢ,ਕਾਲੀ ਮਿਰਚ,ਦਾਲਚੀਨੀ,ਤੁਲਸੀ ਪੱਤੇ,ਅੱਧਰਕ ਅਤੇ ਲੋੜ ਅਨੁਸਾਰ ਗੁੜ ਅਤੇ ਦੁੱਧ ਪਾਕੇ ਦਿਨ ਵਿੱਚ 2 ਵਾਰ ਚਾਹ ਬਣਾਕੇ ਪੀਉ !
21.ਰਾਤ ਦੇ ਟਾਇਮ ਗਰਮ ਦੁੱਧ ਵਿੱਚ ਅੱਧਾ ਚਮਚਾ ਹਲਦੀ ਅਤੇ ਅੱਧਾ ਚਮਚ ਦੇਸੀ ਘਿਉ ਪਾਕੇ ਪੀਉ ਉਸ ਤੋਂ ਬਾਅਦ 2 ਘੰਟੇ ਕੁਝ ਖਾਂਣਾ ਨੀ !
22.ਮੁਲੱਠੀ ,ਧਨੀਆ ,ਲਸਣ,ਜੀਰਾਂ,ਹਲਦੀ ,ਪਿਆਜ ਦੀ ਵਰਤੋ. ਦਾਲ ਸਬਜੀ ਵਿੱਚ ਮਸਾਲੇ ਤੋਰ ਤੇ ਹਰ ਰੋਜ ਕਰੋ !
23.ਜੇ ਤੁਹਾਨੂੰ ਖੰਗ ਦੀ ਦਿੱਕਤ ਆਉਂਦੀ ਹੈ, ਤਾਂ 1 ਚਮਚਾ ਸਹਿਦ ਵਿੱਚ ਅੱਧਾ ਚਮਚ ਅੱਧਰਕ ਦਾ ਰਸ ਮਲਾਕੇ ਕੋਸਾਂ ਕਰਕੇ ਅੱਧਾ-ਅੱਧਾ ਚਮਚ ਦਿਨ ਵਿੱਚ ਤਿੰਨ ਵਾਰ ਲਉ !
24. ਬੁਖਾਰ ਹੋਣ ਤੇ ਗਲੋਅ ,ਤੁਲਸੀ ਪੱਤੇ, ਜਵੈਨ, ਅਤੇ ਹਲਦੀ ਮਿਕਸ ਕਰਕੇ ਪਾਣੀ ਵਿੱਚ ਉਬਾਲ ਕੇ ਦਿਨ ਵਿੱਚ ਤਿੰਨ ਤੋਂ ਚਾਰ ਵਾਰ ਲਉਂ !
25. ਘਰ ਨੂੰ ਹਰ ਤਰਾਂ ਦੇ ਵਾਇਰਸ ਮੁਕਤ ਰੱਖਣ ਲਈ ਕਪੂਰ,ਨਿੰਮ ਦੇ ਪੱਤੇ ਅਤੇ ਸੁੱਧ ਗੰਧਕ ਮਿਕਸ ਕਰਕੇ ਗੋਹੇ ਦੀ ਪਾਂਥੀ ਨੂੰ ਜਲਾਕੇ  ਉਸ ਉਪਰ ਤਿੰਨੇ ਚੀਜਾਂ ਮਿਕਸ ਕਰਕੇ ਪਾਕੇ ਸਾਰੇ ਘਰ ਵਿੱਚ ਧੂਣੀ ਦਿਉ,ਧੂਣੀ ਦੇਕੇ ਘਰ ਦੇ ਸਾਰੇ ਦਰਵਾਂਜੇ ਕੁਝ ਟਾਇਮ ਲਈ ਬੰਦ ਕਰ ਦਿਉ ! ਤੁਹਾਡਾ ਘਰ 24 ਘੰਟਿਆ ਲਈ ਵਾਇਰਸ ਮੁਕਤ ਰਹੇਗਾ ਦਿਨ ਵਿੱਚ ਇੱਕ ਵਾਰ ਧੂਣੀ ਦਿਉ !
26.ਜਿਆਦਾ ਦਰਦਾਂ ਤੇ ਵਰਤੀਆ ਜਾਣ ਵਾਲੀਆ ਅੰਗਰੇਜੀ ਦਿਵਾਈਆਂ ਦੀ ਵਰਤੋਂ ਨਾ ਕਰੋ ਇਹ ਤੁਹਾਡੇ ੀਮਮੁਨੲ ਸੇਸਟੲਮ ਨੂੰ ਵੀਕ ਕਰਦੀਆ ਹਨ !
ਕੁਦਰਤੀ ਇਲਾਜ ਪ੍ਣਾਲੀ ਅਪਣਾਉ ਜਦੋਂ ਮਨੁੱਖ ਨੂੰ ਕੁਦਰਤ ਨੇ ਪੈਦਾ ਕੀਤਾ ਹਰੇਕ ਇਲਾਜ ਦੀ ਜੜੀ ਬੂਟੀ ਵੀ ਨਾਲ ਹੀ ਪੈਦਾਂ ਕੀਤੀ ਹਰ ਇੱਕ  ਰੋਗ ਦਾ ਕੁਦਰਤੀ ਇਲਾਜ ਪ੍ਣਾਲੀ ਵਿੱਚ ਜੜ ਤੋਂ ਇਲਾਜ ਹੈ ਸਾਡੀ 5000 ਸਾਲ ਪੁਰਾਣੀ ਨੁਕਸਾਨ ਰਹਿਤ ਇਲਾਜ ਪ੍ਣਾਲੀ ਅਪਣਾਉ ਤੰਦਰੁਸਤ ਹੋ ਜਾਉ !

This man is incredible✍️Amanjit Singh Khaira

Boris Johnson 

This man is incredible

Forget your personal political views.

He is seriously ill with coronavirus, he still clapped for our frontline workers.

His pregnant girlfriend has the virus, he must be terrified, admitted to hospital for oxygen and Yet all you see is a man trying to save us. Trying to save the NHS, save lives.still trying to protect a country who doesn’t protect itself. This man is suffering, he is HUMAN, he could die.

This man he has had a ridiculous amount of abuse when we should be clapping for him alongside frontline workers.

He’s kept wages being paid, he’s trying his best.

Get well soon Boris.. We request everyone let's pray for him .. Jan Shakti News Punjab ✍️Amanjit Singh Khaira

7 ਅਪ੍ਰੈਲ – ਵਿਸ਼ਵ ਸਿਹਤ ਦਿਵਸ ਤੇ ਵਿਸ਼ੇਸ਼ ✍️ਗੋਬਿੰਦਰ ਸਿੰਘ ਢੀਂਡਸਾ

ਹਰ ਸਾਲ 7 ਅਪ੍ਰੈਲ ਨੂੰ ਵਿਸ਼ਵ ਸਿਹਤ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ ਅਤੇ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨ ਸੰਬੰਧੀ ਵੱਖੋ ਵੱਖਰੇ ਪ੍ਰੋਗਰਾਮ ਉਲੀਕੇ ਜਾਂਦੇ ਹਨ। ਵਿਸ਼ਵ ਸਿਹਤ ਸੰਗਠਨ (ਡਬਲਿਯੂ.ਐੱਚ.ਓ.) ਦਾ ਮੁੱਖ ਦਫ਼ਤਰ ਸਵਿਟਜਰਲੈਂਡ ਦੇ ਜਿਨੇਵਾ ਸ਼ਹਿਰ ਵਿੱਚ ਸਥਿਤ ਹੈ ਅਤੇ ਇਸਦਾ ਮੁੱਖ ਮੰਤਵ ਦੁਨੀਆਂ ਭਰ ਦੇ ਲੋਕਾਂ ਦੇ ਸਿਹਤ ਪੱਧਰ ਨੂੰ ਉੱਚਾ ਰੱਖਣਾ ਹੈ। ਵਿਸ਼ਵ ਸਿਹਤ ਸੰਗਠਨ ਦੁਆਰਾ ਜਿਨੇਵਾ ਵਿਖੇ ਸਾਲ 1948 ਵਿੱਚ ਪਹਿਲੀ ਵਾਰ ਵਿਸ਼ਵ ਸਿਹਤ ਸਭਾ ਰੱਖੀ ਗਈ ਜਿੱਥੇ 7 ਅਪ੍ਰੈਲ ਨੂੰ ਸਲਾਨਾ ਤੌਰ ਤੇ ਵਿਸ਼ਵ ਸਿਹਤ ਦਿਵਸ ਦੇ ਰੂਪ ਵਿੱਚ ਮਨਾਉਣ ਲਈ ਫੈਸਲਾ ਕੀਤਾ ਗਿਆ। ਸਾਲ 1950 ਵਿੱਚ ਪਹਿਲੀ ਵਾਰ ਵਿਸ਼ਵ ਸਿਹਤ ਦਿਵਸ ਮਨਾਇਆ ਗਿਆ ਅਤੇ ਉਸ ਸਮੇਂ ਇਸ ਦਾ ਵਿਸ਼ਾ ‘ਆਪਣੀਆਂ ਸਿਹਤ ਸੇਵਾਵਾਂ ਨੂੰ ਜਾਣੋ’ ਸੀ। ਇਸ ਵਰ੍ਹੇ ਵਿਸ਼ਵ ਸਿਹਤ ਦਿਵਸ ਦਾ ਮੁੱਖ ਵਿਸ਼ਾ ‘ਨਰਸਾਂ ਅਤੇ ਦਾਈਆਂ ਦਾ ਸਮਰਥਨ ਕਰੋ’ ਹੈ।

ਸਿਹਤ ਪ੍ਰਤੀ ਸੰਜੀਦਗੀ ਜ਼ਰੂਰੀ ਹੈ, ਨਹੀਂ ਫਿਰ ਥੌੜੀ ਜਿਹੀ ਲਾਪਰਵਾਹੀ ਤੁਹਾਨੂੰ ਰੋਗੀ ਕਰਨ ਲਈ ਬਹੁਤ ਹੈ। ਤਾਜ਼ਾ ਘਟਨਾਕ੍ਰਮ ਤੋਂ ਸਭ ਜਾਣੂ ਹਨ ਅਤੇ ਦੁਨੀਆਂ ਦੇ ਤਕਰੀਬਨ 200 ਦੇਸ਼ ਕਰੋਨਾ ਮਹਾਂਮਾਰੀ ਨਾਲ ਜੂਝ ਰਹੇ ਹਨ। ਇਸ ਮਹਾਂਮਾਰੀ ਨੇ ਸੰਸਾਰ ਦੇ ਕਈ ਦੇਸ਼ਾਂ ਨੂੰ ਲੌਕਡਾਇਨ ਕਰਨ ਲਈ ਮਜ਼ਬੂਰ ਕਰ ਦਿੱਤਾ ਹੈ। 5 ਅਪ੍ਰੈਲ 2020 ਦੇ ਸਵੇਰ ਤੱਕ ਦੇ ਅੰਕੜਿਆਂ ਤੱਕ ਦੁਨੀਆਂ ਭਰ ਵਿੱਚ ਕੋਰੋਨਾ ਵਾਇਰਸ ਦੇ 12,03,140 ਮਾਮਲੇ ਸਾਹਮਏ ਆਏ, ਜਿਨ੍ਹਾਂ ਵਿੱਚੋਂ 64,744 ਮੌਤਾਂ ਹੋ ਚੁੱਕੀਆਂ ਹਨ ਅਤੇ 2,46,760 ਮਰੀਜ ਠੀਕ ਹੋ ਚੁੱਕੇ ਹਨ। ਯੂ.ਐੱਸ.ਏ., ਸਪੇਨ, ਇਟਲੀ, ਜਰਮਨੀ, ਫਰਾਂਸ, ਚੀਨ, ਇਰਾਨ ਅਤੇ ਯੂ.ਕੇ. ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ।ਭਾਰਤ ਵਿੱਚ 3588 ਮਾਮਲੇ ਸਾਹਮਣੇ ਆਏ ਹਨ ਅਤੇ 99 ਮੌਤਾਂ ਹੋ ਚੁੱਕੀਆਂ ਹਨ ਅਤੇ 229 ਮਰੀਜ ਠੀਕ ਹੋ ਚੁੱਕੇ ਹਨ ਅਤੇ ਪੰਜਾਬ ਵਿੱਚ 67 ਮਾਮਲੇ ਸਾਹਮਣੇ ਆਏ ਜਿਨ੍ਹਾਂ ਵਿੱਚੋਂ ਪੰਜ ਮੌਤਾਂ ਹੋ ਚੁੱਕੀਆਂ ਹਨ।

ਕੋਰੋਨਾ ਵਾਇਰਸ ਸੰਕ੍ਰਮਿਤ ਵਿਅਕਤੀ ਤੋਂ ਦੂਜੇ ਵਿਅਕਤੀ ਤੱਕ ਕਈ ਤਰੀਕਿਆਂ ਨਾਲ ਫੈਲ ਸਕਦਾ ਹੈ ਜਿਵੇਂ ਕਿ ਨਿੱਜੀ ਵਿਅਕਤੀਗਤ ਛੂਹਣ, ਖੰਘਣ ਸਮੇਂ ਲਾਪਰਵਾਹੀ ਆਦਿ। ਕਿਸੇ ਸੰਕ੍ਰਮਿਤ ਵਸਤੂ ਜਾਂ ਸਤਹਿ ਨੂੰ ਛੂਹਣਾ ਅਤੇ ਫਿਰ ਬਿਨ੍ਹਾਂ ਹੱਥ ਧੋਏ ਆਪਣੀਆਂ ਅੱਖਾਂ, ਨੱਕ ਜਾਂ ਮੂੰਹ ਨੂੰ ਛੂਹਣਾ ਕੋਰੋਨਾ ਵਾਇਰਸ ਨੂੰ ਸਿੱਧਾ ਸੱਦਾ ਸਾਬਿਤ ਹੋ ਸਕਦਾ ਹੈ।

 

ਕੋਰੋਨਾ ਵਾਇਰਸ ਤੋਂ ਬਚਣ ਲਈ ਜ਼ਰੂਰੀ ਹੈ ਕਿ ਸਮੇਂ ਸਮੇਂ ਤੇ ਆਪਣੇ ਹੱਥਾਂ ਨੂੰ ਸਾਬਣ ਅਤੇ ਪਾਣੀ ਨਾਲ ਚੰਗੀ ਤਰ੍ਹਾਂ ਧੋਣਾ ਚਾਹੀਦਾ ਹੈ ਅਤੇ ਹੱਥਾਂ ਦੀ ਸਫ਼ਾਈ ਤੋਂ ਬਿਨ੍ਹਾਂ ਅੱਖਾਂ, ਨੱਕ ਜਾਂ ਮੂੰਹ ਨੂੰ ਸਿੱਧਾ ਹੀ ਨਹੀਂ ਛੂਹਣਾ ਚਾਹੀਦਾ। ਖੰਘਦੇ ਸਮੇਂ ਮੂੰਹ ਉੱਤੇ ਰੁਮਾਲ ਜਾਂ ਟੀਸ਼ੂ ਪੇਪਰ ਆਦਿ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਦੂਸ਼ਿਤ ਰੁਮਾਲ ਜਾਂ ਟੀਸ਼ੂ ਪੇਪਰ ਦੀ ਦੁਬਾਰਾ ਵਰਤੋਂ ਨਹੀਂ ਕਰਨੀ ਚਾਹੀਦੀ।ਟੀਸ਼ੂ ਪੇਪਰ ਜਾਂ ਰੁਮਾਲ ਦੀ ਥਾਂ ਕੁਹਣੀ ਦਾ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ। ਕੋਰੋਨਾ ਵਾਇਰਸ ਤੋਂ ਪੀੜਤ ਵਿਅਕਤੀ ਦੇ ਸੰਪਰਕ ਵਿੱਚ ਆਉਣ ਤੋਂ ਬਚਣਾ ਚਾਹੀਦਾ ਹੈ।

 

ਵਿਗਿਆਨੀਆਂ ਅਨੁਸਾਰ ਕੋਰੋਨਾ ਵਾਇਰਸ ਸਰੀਰ ਵਿੱਚ ਪਹੁੰਚਣ ਤੇ ਫੇਫੜਿਆਂ ਨੂੰ ਸੰਕ੍ਰਮਿਤ ਕਰਦਾ ਹੈ। ਇਸ ਕਰਕੇ ਹੀ ਸਭ ਤੋਂ ਪਹਿਲਾਂ ਬੁਖਾਰ, ਫਿਰ ਸੁੱਕੀ ਖੰਘ ਅਤੇ ਬਾਦ ਵਿੱਚ ਸਾਹ ਲੈਣ ਵਿੱਚ ਸਮੱਸਿਆ ਹੋ ਸਕਦੀ ਹੈ। ਸਾਧਾਰਣ ਤੌਰ ਤੇ ਲੱਛਣ ਨਜ਼ਰ ਆਉਣ ਵਿੱਚ ਪੰਜ ਦਿਨ ਲੱਗਦੇ ਹਨ ਪਰੰਤੂ ਕੁਝ ਵਿਅਕਤੀਆਂ ਵਿੱਚ ਇਸਦੇ ਲੱਛਣ ਬਹੁਤ ਦੇਰ ਨਾਲ ਵੀ ਨਜ਼ਰ ਆ ਸਕਦੇ ਹਨ। ਵਿਸ਼ਵ ਸਿਹਤ ਸੰਗਠਨ ਅਨੁਸਾਰ ਵਾਇਰਸ ਦੇ ਸਰੀਰ ਵਿੱਚ ਪਹੁੰਚਣ ਅਤੇ ਲੱਛਣ ਨਜ਼ਰੀਂ ਆਉਣ ਵਿੱਚ 14 ਦਿਨਾਂ ਦਾ ਸਮਾਂ ਲੱਗ ਸਕਦਾ ਹੈ ਪਰੰਤੂ ਕੁਝ ਵਿਗਿਆਨੀਆਂ ਦਾ ਮੰਨਣਾ ਹੈ ਕਿ ਇਹ ਸਮਾਂ 24 ਦਿਨਾਂ ਦਾ ਵੀ ਹੋ ਸਕਦਾ ਹੈ। ਬੀਮਾਰੀ ਦੇ ਸ਼ੁਰੂਆਤੀ ਲੱਛਣ ਠੰਡ ਅਤੇ ਫਲੂ ਨਾਲ ਮਿਲਦੇ ਜੁਲਦੇ ਹਨ ਜਿਸ ਕਰਕੇ ਕੋਈ ਵੀ ਸੁਖਾਲਿਆਂ ਹੀ ਉਲਝ ਸਕਦਾ ਹੈ। ਕੋਰੋਨਾ ਵਾਇਰਸ ਦੇ ਲੱਛਣ ਨਜ਼ਰੀਂ ਆਉਣ ਤੇ ਨੇੜਲੀਆਂ ਸਿਹਤ ਸੇਵਾਵਾਂ ਨਾਲ ਰਾਬਤਾ ਕਾਇਮ ਕਰਨਾ ਚਾਹੀਦਾ ਹੈ।

ਸਮੇਂ ਦੀ ਜ਼ਰੂਰਤ ਹੈ ਕਿ ਸਿਹਤ ਸਬੰਧੀ ਮਾਮਲਿਆਂ ਪ੍ਰਤੀ ਜਿੱਥੇ ਸਰਕਾਰਾਂ ਨੂੰ ਹੋਰ ਵਧੇਰਾ ਸੰਜੀਦਗੀ ਨਾਲ ਧਿਆਨ ਦੇਣ ਦੀ ਲੋੜ ਹੈ ਉੱਥੇ ਹੀ ਆਮ ਲੋਕਾਂ ਨੂੰ ਵੀ ਆਪਣੀ ਸਿਹਤਯਾਬੀ ਲਈ ਆਪਣੀਆਂ ਮਾੜੀਆਂ ਆਦਤਾਂ ਵਿੱਚ ਲੋੜੀਂਦੇ ਸੁਧਾਰ ਕਰਕੇ ਇੱਕ ਤੰਦਰੁਸਤ ਸਰੀਰ ਦਾ ਮਾਲਕ ਹੋਣ ਦੇ ਸੁਭਾਅ ਨੂੰ ਆਪਣੀਆਂ ਆਦਤਾਂ ਵਿੱਚ ਸ਼ੁਮਾਰ ਕਰਨਾ ਚਾਹੀਦਾ ਹੈ।

ਗੋਬਿੰਦਰ ਸਿੰਘ ਢੀਂਡਸਾ

ਪਿੰਡ ਤੇ ਡਾਕ. ਬਰੜ੍ਹਵਾਲ (ਧੂਰੀ)

ਜ਼ਿਲ੍ਹਾ ਸੰਗਰੂਰ (ਪੰਜਾਬ)

ਈਮੇਲ- bardwal.gobinder@gmail.com

ਸਲੇਮਪੁਰੀ ਦੀ ਚੂੰਢੀ ✍️ਸੁਖਦੇਵ ਸਲੇਮਪੁਰੀ

ਖਾਮੋਸ਼ ਪਰ ਉਦਾਸ ਨਹੀਂ!

ਆਹ! ਮੇਰੇ ਪਿੰਡ ਦੇ ਖੇਤ  ਹਨ, ਜਿਨ੍ਹਾਂ  ਵਿਚ  ਖੜੀਆਂ ਕਣਕਾਂ ਵਿਸਾਖੀ ਦੀ ਉਡੀਕ ਵਿਚ ਹੌਲੀ ਹੌਲੀ ਆਪਣੇ ਸਿਰ ਉਪਰ ਸੋਨੇ ਰੰਗੀ ਚੁੰਨੀ ਤਾਣਦੀਆਂ ਹੋਈਆਂ ਸੁਨੇਹਾ ਦੇ ਰਹੀਆਂ ਹਨ ਕਿ 'ਐ ਮਨੁੱਖ ਹਰ ਕਾਲੀ ਡਰਾਉਣੀ ਰਾਤ ਤੋਂ ਬਾਅਦ ਸੂਰਜ ਆਪਣੀਆਂ ਸੁਨਹਿਰੀਆਂ ਕਿਰਨਾਂ ਨਾਲ ਦਿਨ ਵੀ ਚੜਾਉੰਦਾ ਹੈ, ਇਸ ਲਈ ਤੂੰ ਵੀ ਉਦਾਸ ਨਾ ਹੋ, ਮੁਸੀਬਤਾਂ ਦਾ ਜਿਹੜਾ ਪਹਾੜ ਤੇਰੇ 'ਤੇ ਟੁੱਟਿਆ ਹੈ, ਜਲਦੀ ਖਤਮ ਹੋ ਜਾਵੇਗਾ, ਅਸੀਂ ਵੀ ਤਾਂ ਤੇਰੀ ਉਡੀਕ ਵਿਚ ਖਾਮੋਸ਼ ਹਾਂ, ਪਰ ਉਦਾਸ ਨਹੀਂ, ਅਸੀਂ ਵੀ ਤਾਂ ਆਪਣੀ ਜਿੰਦਗੀ ਬਚਾਉਣ ਲਈ ਤਰ੍ਹਾਂ-ਤਰ੍ਹਾਂ ਦੀਆਂ ਮੁਸੀਬਤਾਂ ਕਦੀ ਜਹਿਰੀਲੀਆਂ ਖਾਦਾਂ ਅਤੇ ਕਦੀ ਕੀੜੇ ਮਾਰ ਦਵਾਈਆਂ ਵਿਚੋਂ ਦੀ ਲੰਘਦੀਆਂ ਰਹੀਆਂ ਹਾਂ, ਭੁੱਖੀਆਂ, ਪਿਆਸੀਆਂ ਰਹਿਕੇ ਵੀ ਦਿਨ ਕੱਟੇ ਪਰ ਅਡੋਲ ਖੜੀਆਂ ਰਹੀਆਂ, ਦਿਲ ਨਹੀਂ ਛੱਡਿਆ, ਤੂੰ ਵੀ ਹੌਸਲਾ ਰੱਖ ਚੰਗੇ ਦਿਨ ਆਉਣਗੇ! '

-ਸੁਖਦੇਵ ਸਲੇਮਪੁਰੀ

 

ਸਲੇਮਪੁਰੀ ਦੇ ਹੰਝੂ ✍️ਸੁਖਦੇਵ ਸਲੇਮਪੁਰੀ

ਸਲੇਮਪੁਰੀ ਦੇ ਹੰਝੂ-

ਸਿਵੇ ਵੀ ਬੇ-ਮੁੱਖ ਹੋ ਗਏ ਨੇ ਲਾਸ਼ਾਂ ਵੇਖਕੇ!

ਕਿੰਨ੍ਹਾ ਦਰਦਨਾਕ ਸਮਾਂ ਆ ਗਿਆ ਹੈ ਅੱਜ ਸਿਵੇ ਵੀ ਲਾਸ਼ਾਂ ਵੇਖਕੇ ਬੇ-ਮੁੱਖ ਹੋ ਗਏ ਹਨ। ਸਵਰਗਵਾਸੀ ਭਾਈ ਨਿਰਮਲ ਸਿੰਘ ਖਾਲਸਾ ਜਿਨ੍ਹਾਂ ਦੇ ਨਾਂ ਦਾ ਸੰਸਾਰ ਵਿੱਚ ਡੰਕਾ ਵੱਜਦਾ ਸੀ ਦਾ ਅੰਤਿਮ ਸਸਕਾਰ ਕਰਨ ਤੋਂ ਰੋਕਣ ਲਈ  ਪਿੰਡ ਵੇਰਕਾ ਦੇ ਲੋਕਾਂ ਨੇ ਸਿਵਿਆਂ ਵਾਲੀ ਥਾਂ 'ਤੇ ਨਾਕਾਬੰਦੀ ਕੀਤੀ ਹੋਈ ਹੈ। ਸਾਨੂੰ ਚਿੱਤ ਚੇਤੇ ਵੀ ਨਹੀਂ ਸੀ ਕਿ ਆਹ ਦਿਨ ਵੀ ਸਾਨੂੰ ਜਿੰਦਗੀ ਵਿੱਚ ਵੇਖਣੇ ਪੈਣੇ ਸਨ ਜਦੋਂ ਲਾਸ਼ਾਂ ਨੂੰ ਵੇਖ ਕੇ ਸਿਵਿਆਂ ਨੇ ਵੀ ਬੂਹੇ ਭੇੜ ਲੈਣੇ ਹਨ। ਭਾਈ ਨਿਰਮਲ ਸਿੰਘ ਖਾਲਸਾ ਨੇ ਅੱਜ ਤੜਕ ਸਵੇਰੇ ਨਾ-ਮੁਰਾਦ ਬਿਮਾਰੀ ਕੋਰੋਨਾ ਵਾਇਰਸ ਦੀ ਲਪੇਟ ਵਿਚ ਆਉਣ ਕਰਕੇ ਆਪਣੇ ਸੁਆਸ ਪੂਰੇ ਕਰ ਲਏ ਸਨ।

ਸੁਖਦੇਵ ਸਲੇਮਪੁਰੀ

09780620233

ਕਰੋਨਾ ਵਾਇਰਸ ਅਤੇ ਪੰਜਾਬੀ ਲੋਕ✍️ ਅਮਨਜੀਤ ਸਿੰਘ ਖਹਿਰਾ

ਕਰੋਨਾ ਵਾਇਰਸ ਅਤੇ ਪੰਜਾਬੀ ਲੋਕ

ਮੈਂ ਕਿਸੇ ਵੀ ਪਾਰਟੀ ਜਾਂ ਲੀਡਰ ਦੀ ਸੁਪੋਰਟ ਨਹੀਂ ਕਰ ਰਿਹਾ,ਪਰ ਮੌਜੂਦਾ ਸਮੇਂ ਦੀ ਨਜ਼ਾਕਤ ਨੂੰ ਦੇਖਦਿਆਂ ਸਰਕਾਰਾਂ ਵੱਲੋ ਜਨਤਾ ਕਰਫਿਊ ਦਾ ਲਿਆ ਗਿਆ ਫੈਸਲਾ ਮੇਰੇ ਅਨੁਸਾਰ ਜਨਤਾ ਦੀ ਭਲਾਈ ਲਈ ਲਿਆ ਗਿਆ ਬਿਲਕੁਲ ਸਹੀ ਫੈਸਲਾ ਹੈ ਅਤੇ ਮੈਂ ਇਸਦਾ ਸਮੱਰਥਨ ਕਰਦਾ ਹਾਂ। ਇਸ ਫੈਸਲੇ ਦਾ ਬਹੁਤ ਲੋਕ ਵਿਰੋਧ ਵੀ ਕਰ ਰਹੇ ਹਨ ਅਤੇ ਆਖਦੇ ਹਨ ਸਰਕਾਰਾਂ ਨੂੰ ਇਸ ਦੀ ਰੋਕਥਾਮ ਕਰਨ ਲਈ ਕਦਮ ਪੁੱਟਣੇ ਚਾਹੀਦੇ ਹਨ ਨਾ ਕਿ ਅਜਿਹੇ ਫੈਸਲੇ ਲੈਣੇ ਚਾਹੀਦੇ ਹਨ । ਪਰ ਮੈਨੂੰ ਇਹ ਸਮਝ ਨਹੀਂ ਆ ਰਹੀ ਕਿ ਉਹ ਕਦਮ ਕਿਹੜੇ ਹਨ ਜੋ ਸਾਡੇ ਤੋਂ 100 ਸਾਲ ਅੱਗੇ ਜਾ ਰਹੇ ਅਤੇ ਸਾਡੀ ਆਰਥਿਕਤਾ ਤੋਂ ਕਿਤੇ ਮਜਬੂਤ ਆਰਥਿਕਤਾ ਵਾਲੇ ਦੇਸ਼ ਵੀ ਇਸ ਖ਼ਤਰਨਾਕ ਕਰੋਨਾ ਵਾਇਰਸ ਦੀ ਰੋਕਥਾਮ ਲਈ ਨਹੀਂ ਪੁੱਟ ਸਕੇ ਅਤੇ ਇਸ ਅੱਗੇ ਆਪਣੇ ਗੋਡੇ ਟੇਕ ਗਏ।ਚੀਨ ਦੇ ਵੂਹਾਨ ਸਹਿਰ ਵਿੱਚੋਂ ਉੱਠਿਆ ਇਹ ਕਰੋਨਾ ਵਾਇਰਸ ਅੱਜ 180 ਦੇਸ਼ਾਂ ਦੇ 3 ਲੱਖ ਤੋਂ ਵੱਧ ਲੋਕਾਂ ਨੂੰ ਆਪਣੀ ਲਪੇਟ ਵਿੱਚ ਲੈ ਚੁੱਕਾ ਹੈ ,ਪਰ ਅਜੇ ਤੱਕ ਕੋਈ ਵੀ ਦੇਸ਼ ਇਸ ਦੀ ਵੈਕਸੀਨ ਦੀ ਖੋਜ ਨਹੀਂ ਕਰ ਸਕਿਆ ਅਤੇ ਜੇਕਰ ਖੋਜ਼ ਹੁੰਦੀ ਵੀ ਹੈ ਤਾਂ ਹੋ ਸਕਦਾ ਹੈ ਪ੍ਰੀਖਣ ਕਰਦੇ ਕਿੰਨੇ ਮਹੀਨੇ ਲੱਗ ਜਾਣ। ਪਰ ਸਾਡੇ ਭਾਰਤੀ ਖਾਸ ਕਰਕੇ ਪੰਜਾਬੀ ਪਤਾ ਨਹੀਂ ਕਿਹੜੇ ਕਦਮਾਂ ਦੀ ਗੱਲ ਕਰ ਰਹੇ ਹਨ ਜੋ ਇਹ ਡਬਲਿਪ ਮੁਲਕ ਨਹੀਂ ਦੇਖ ਸਕੇ ਜਾਂ ਸਾਡੀ ਆਹ ਫ਼ਿਤਰਤ ਹੀ ਕਿ ਅਸੀਂ ਹਮੇਸ਼ਾ ਨੁਕਤਾਚੀਨੀ ਹੀ ਕਰਨੀ ਹੈ । ਸੋਚਣ ਵਾਲੀ ਗੱਲ ਹੈ ਕਿ ਚੀਨ ਵਿੱਚ ਪਿਛਲੇ ਸਮੇਂ ਤੋਂ ਹੁਣ ਕੋਈ ਨਵਾਂ ਮਰੀਜ਼ ਸਾਹਮਣੇ ਨਹੀਂ ਆਇਆ,ਓਥੇ ਇੱਕ ਕਰੋਨਾ ਹਸਪਤਾਲ ਬੰਦ ਹੋ ਗਿਆ ਅਤੇ ਚੀਨ ਦੀ ਜ਼ਿੰਦਗੀ ਹੌਲੀ-ਹੌਲੀ ਲੀਹ ਤੇ ਆ ਰਹੀ ਹੈ।ਪਰ ਇਹ ਸਭ ਕਿਵੇਂ ਹੋਇਆ ਜਦਕਿ ਇਹ ਸਭ ਦੀ ਸ਼ੁਰੂਆਤ ਹੀ ਚੀਨ ਤੋਂ ਹੋਈ ਸੀ।ਇਸ ਦਾ ਸਭ ਤੋਂ ਵੱਡਾ ਇਲਾਜ ਸਿਰਫ਼ ਨਾਕ-ਡਾਊਨ ਹੀ ਹੈ, ਜਿਸਦਾ ਚੀਨ ਨੂੰ ਬਹੁਤ ਵੱਡੇ ਜਾਨੀ ਅਤੇ ਮਾਲੀ ਨੁਕਸਾਨ ਤੋਂ ਬਾਅਦ ਪਤਾ ਲੱਗਾ । ਪਰ ਸਾਡੀਆਂ ਸਰਕਾਰਾਂ ਨੇ ਇਹ ਕਦਮ ਪਹਿਲਾਂ ਪੁੱਟ ਲਏ ਤਾਂ ਸਾਡੇ ਸਮਝਦਾਰ ਲੋਕ ਨਿਯਮਾਂ ਦੀ ਪਾਲਣਾ ਕਰਨ ਦੀ ਥਾਂ ਸਰਕਾਰਾਂ ਦੀ ਨਿੰਦਿਆ ਕਰਨ ਲੱਗ ਪਏ। ਇਹ ਗੱਲ ਸਹੀ ਹੈ ਕਿ ਗਰੀਬ ਲੋਕਾਂ ਦੀ ਜਿੰਦਗੀ ਹਰ ਰੋਜ ਕਮਾਈ ਅਤੇ ਖਾਂਦੀ ਵਾਲੀ ਹੈ ਪਰ ਜੇ ਦੇਖਿਆ ਜਾਵੇ ਕਿ ਮੀਂਹ-ਹਨੇਰੀ ਦੇ ਦੌਰਾਨ ਵੀ ਘਰ ਬੈਠ ਕੇ ਖਾਂਦੇ ਹਾਂ ਤਾਂ ਇਹਨਾਂ ਕੁਝ ਦਿਨਾਂ ਨਾਲ ਕੁਝ ਨਹੀਂ ਹੁੰਦਾ। ਜੇਕਰ ਤੰਦਰੁਸਤ ਅਤੇ ਜਿਉਂਦੇ ਰਹੇ ਤਾਂ ਬਥੇਰਾ ਕਮਾ ਸਕਦੇ ਹਾਂ ਜੇਕਰ ਕਮਾਉਣ ਵਾਲਾ ਹੀ ਨਾ ਰਿਹਾ ਤਾਂ ਫਿਰ ਕੀ ਹੋਵੇਗਾ? ਸੋ ਮੇਰੀ ਬੇਨਤੀ ਹੈ ਇਹਨਾਂ ਸਿਆਣੀ ਸੋਚ ਵਾਲੇ ਲੋਕਾਂ ਨੂੰ ਕਿ ਅਲੋਚਨਾ ਕਰਨ ਦੀ ਥਾਂ ਨਿਯਮਾਂ ਦੀ ਪਾਲਣਾ ਕਰਕੇ ਆਪਣੀ ਅਤੇ ਦੂਜਿਆਂ ਦੀ ਜਿੰਦਗੀ ਦਾ ਖਿਆਲ ਰੱਖ ਕੇ ਕੁਝ ਦਿਨ ਆਪਣੇ ਪਰਿਵਾਰ ਨਾਲ ਸਮਾਂ ਬਿਤਾਉਣ ਵੱਲ ਧਿਆਨ ਦੇਵੋ ਅਤੇ ਮੋਬਾਈਲ ਦੀ ਦੁਨੀਆਂ ਤੋਂ ਬਾਹਰ ਆ ਕੇ ਦੇਖੋ ਕਿ ਪਰਿਵਾਰ ਦੇ ਦੂਜੇ ਮੈਂਬਰ ਕਿੰਨੇ ਚੰਗੇ ਹਨ।  ਯਾਦ ਰੱਖੋ ਕਿ ਕਰੋਨਾ ਵਾਇਰਸ ਆਪਣੇ ਆਪ ਤੁਹਾਡੇ ਘਰ ਨਹੀਂ ਆਵੇਗਾ ਬਲਕਿ ਤੁਸੀ ਬਾਹਰ ਨਿਕਲ ਕੇ ਉਸਨੂੰ ਆਪ ਘਰ ਲੇ ਕੇ ਆਵੋਗੇ ਅਤੇ ਆਪਣੇ ਪਰਿਵਾਰ ਅਤੇ ਸਮਾਜ ਲਈ ਖਤਰੇ ਦੀ ਘੰਟੀ ਵਜਾਓਗੇ। ਆਓ ਇਸ ਵਾਇਰਸ ਦੀ ਚੇਨ ਤੋੜ ਕੇ ਆਪਣੇ ਆਪ ਅਤੇ ਦੂਸਰਿਆਂ ਨੂੰ  ਸੇਫ ਰੱਖੀਏ। ਅੱਜ ਜੇ ਤੁਸੀਂ ਆਪਣੇ ਆਪ ਨੂੰ ਬਚਾਓ ਗੇ ਤਾਂ ਦੂਜੇ ਨੂੰ ਵੀ ਬਚਾ ਲਵੋਗੇ।

 

  ✍️ ਅਮਨਜੀਤ ਸਿੰਘ ਖਹਿਰਾ