ਸੰਪਾਦਕੀ

ਕਾਮਰੇਡ ਅਮਰ ਸਿੰਘ ਦੀ 28ਵੀਂ ਬਰਸੀ ਤੇ ਉਨਾਂ੍ਹ ਨੂੰ ਯਾਦ ਕਰਦਿਆ

ਸਿਰੜੀ ਤੇ ਸਿੱਦਕੀ ਲੋਕ ਹਿੱਤਾਂ ਦਾ ਰਾਖਾ ਸੀ-ਕਾਮਰੇਡ ਅਮਰ ਸਿੰਘ ਅੱਚਰਵਾਲ

ਕਾਮਰੇਡ ਅਮਰ ਸਿੰਘ ਅੱਚਰਵਾਲ ਨਿੱਡਰ ਤੇ ਮਿਹਨਤਕਸ਼ ਜਮਾਤ ਦੇ ਹੱਕਾਂ ਲਈ ਲੜਨ ਵਾਲਾ ਅਡੋਲ ਸੰਗਰਾਮੀਆਂ ਸੀ।ਉਹ ਜਾਤ-ਪਾਤ ਦੇ ਭੇਦਭਾਵ ਨੂੰ ਨਾ ਮੰਨਣ ਵਾਲਾ ਤੇ ਫ਼ਿਰਕੂਸੋਚ ਵਾਲਾ ਸਖ਼ਤ ਵਿਰੋਧੀ ਸੀ ਅਤੇ ਸਾਂਝੀ ਸੋਚ ਦਾ ਕਾਇਲ ਸੀ।ਲੋਕ ਹਿੱਤਾਂ ਨੂੰ ਸਮਰਪਿਤ ਅੱਜ ਸਰੀਰਕ ਤੌਰ ਤੇ ਬੇਸੱਕ ਸਾਡੇ ਵਿਚਕਾਰ ਉਹ ਮੌਜੂਦ ਨਹੀ,ਪਰ ਉਨਾਂ੍ਹ ਦੀ ਯਾਦ ਸਾਡੇ ਦਿਲ,ਦਿਮਾਗ ਵਿੱਚ ਸਦੀਵੀ ਬਣੀ ਰਹੇਗੀ।ਕਾਮਰੇਡ ਅਮਰ ਸਿੰਘ ਦਾ ਜਨਮ ਸ੍ਰ:ਕੁੰਡਾ ਸਿੰਘ ਦੇ ਘਰ 21-10-1928ਨੂੰ ਹੋਇਆ।ਸ੍ਰ:ਕੁੰਡਾ ਸਿੰਘ ਵੀ ਕਾਮਰੇਡ ਅਮਰ ਸਿੰਘ ਵਾਂਗ ਦਲੇਰ ਤੇ ਲੱਠਮਾਰ ਮਨੁੱਖ ਸੀ।1952ਵਿੱਚ ਜਦ ਪੰਚਾਇਤ ਦੀ ਪਹਿਲੀ ਚੋਣ ਹੋਈ ਤਾਂ ਸਰਪੰਚ ਬਣਨ ਦਾ ਮਾਣ ਕੁੰਡਾ ਸਿੰਘ ਨੂੰ ਹੀ ਮਿਿਲਆ ਸੀ,ਇਸ ਦੇ ਪੁੱਤਰ ਕਾਮਰੇਡ ਅਮਰ ਸਿੰਘ ਦੀ ਭਾਵੇਂ ਕੋਈ ਬਹੁਤੀ ਸਕੂਲੀ ਪੜ੍ਹਾਈ ਨਹੀ ਸੀ,ਪਰ ਉਹ ਕਈ ਜਮਾਤਾਂ ਪੰਜਾਬੀ ਅਤੇ ਉੱਰਦੂ ਵਿੱਚ ਪੜ੍ਹਿਆ ਸੀ,ਪਰ ਸਮੇਂ ਦੀ ਨਿਜਾਖਤ ਨੂੰ ਵੇਖਦਿਆ ਉਸ ਨੇ ਹਿੰਦੀ ਅਤੇ ਅੰਗਰੇਜੀ ਵੀ ਸਿੱਖ ਲਈ ਸੀ।ਕਾਮਰੇਡ ਅਮਰ ਸਿੰਘ ਨੇ ਹੀ ਕਾਮਰੇਡ ਹਾਕਮ ਸਿੰਘ ਸਮਾਊ ਤੇ ਕੁਝ ਹੋਰ ਸਾਥੀਆਂ ਨਾਲ ਮਿਲ ਕੇ ਪੰਜਾਬ ਦੀ ਧਰਤੀ ਤੇ ਆਈ.ਪੀ.ਐੱਫ਼.ਦਾ ਬੂਟਾ ਲਾਇਆ।ਸੀ.ਪੀ.ਆਈ(ਐੱਮ.ਐੱਲ)ਦੀ ਅਗਵਾਈ ਵਿੱਚ ਛੇਵੇ ਦਹਾਕੇ ਦੇ ਅੰਤ ਦੇ ਸੱਤਵੇ ਦਹਾਕੇ ਦੇ ਸੁਰੂ ਵਿੱਚ ਦੇਸ਼ ਵਿਆਪੀ ਸ਼ਾਨਦਾਰ ਇਨਕਲਾਬੀ ਉਭਾਰ ਪੈਦਾ ਹੋਇਆ,ਕਾਮਰੇਡ ਅਮਰ ਸਿੰਘ ਪੰਜਾਬ ਵਿੱਚ ਉਸ ਦਾ ਝੰਡਾ ਬੁਲੰਦ ਕਰਨ ਵਾਲੇ ਮੋਹਰੀ ਆਗੂਆਂ ਵਿੱਚੋਂ ਇੱਕ ਸਨ।ਨਕਸਲੀ ਲਹਿਰ ਉੱਤੇ ਵੈਹਿਸੀ ਜਬਰ ਅਤੇ ਅਨੇਕਾਂ ਇਨਕਲਾਬੀਆਂ ਦੇ ਬੇਕਿਰਕ ਕਤਲੇਆਮ ਨੇ ਕਾਮਰੇਡ ਦੇ ਅੰਦਰ ਲੋਟੂ ਤਾਨਾਸ਼ਾਹੀ ਰਾਜ ਦੇ ਖਿਲਾਫ਼ ਅਜਿਹੀ ਜਮਾਤੀ ਨਫ਼ਰਤ ਦੇ ਸੂਝ ਭਰ ਦਿੱਤੀ,ਜਿਸ

ਸਦਕਾ ਉਨ੍ਹਾਂ ਨੇ ਜਿੰਦਗੀ ਵਿੱਚ ਕਦੇ ਵੀ ਕਿਸੇ ਜਾਬਰ ਹਕੂਮਤ ਅੱਗੇ ਸਿਰ ਨਹੀ ਝੁਕਾਇਆ।ਨਵੰਬਰ 1984ਵਿੱਚ ਜਦ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਪੂਰੇ ਉੱਤਰੀ ਭਾਰਤ ਵਿੱਚ ਗੁੰਡਿਆਂ ਵੱਲੋ ਸਿੱਖਾਂ ਦੇ ਸਮੂਹਿਕ ਕਤਲੇਆਮ ਦੀ ਖੇਡ-ਖ਼ੇਡੀ ਜਾ ਰਹੀ ਸੀ,ਉਸ ਦਾ ਵਿਰੋਧ ਕਰਦੇ ਹੋਏ ਕਾਤਲ ਟੋਲੇ ਨੂੰ ਪਿੱਛੇ ਹੱਟਨ ਲਈ ਮਜਬੂਰ ਹੋਣਾ ਪਿਆ।23ਮਾਰਚ 1931ਨੂੰ ਸ਼ਹੀਦੇ ਆਜ਼ਮ ਭਗਤ ਸਿੰਘ ਅਤੇ ਸਾਥੀਆਂ ਨੂੰ ਲਾਹੌਰ ਵਿਖੇ ਫ਼ਾਂਸੀ ਤੇ ਲਟਕਾਇਆ ਗਿਆ ਤਾਂ ਕਾਮਰੇਡ ਅੱਚਰਵਾਲ ਨੇ ਰੋਸ ਕਾਨਫ਼ਰੰਸਾਂ ਕੀਤੀਆਂ,ਉਹ ਉਸ ਸਮੇਂ 10ਵਰ੍ਹਿਆ ਦੇ ਸਨ ਅਤੇ ਉਨਾਂ੍ਹ ਦੇ ਬਾਲ ਮਨ ਉੱਤੇ ਇਨਾਂ੍ਹ ਕਾਨਫ਼ਰੰਸਾਂ ਦਾ ਵੱਡਾ ਅਸਰ ਹੋਇਆ।ਕਾਮਰੇਡ ਆਪਣੇ ਇਲਾਕੇ ਵਿੱਚ ਆਪਣੀ ਸਾਦਗੀ ਤੇ ਇਮਾਨਦਾਰੀ ਲਈ ਜਨਤਾ ਦੇ ਹਿੱਤਾਂ ਲਈ ਪੂਰੀ ਤਰਾਂ੍ਹ ਸਮਰਪਿਤ ਆਗੂ ਵਜੋਂ ਹਰਮਨ ਪਿਆਰੇ ਸਨ,ਦਿਨ ਹੋਵੇ ਜਾਂ ਰਾਤ ਹੋਵੇ ਹਰ ਸਮੇਂ ਉਹ ਲੋਕਾਂ ਦੇ ਕੰਮ ਆਉਣ ਲਈ ਸਦਾ ਤਿਆਰ ਰਹਿੰਦੇ ਸਨ,ਇਸੇ ਲਈ ਉਹ ਦੋ ਦਹਾਕਿਆਂ ਤੋਂ ਵੀ ਵਧੇਰੇ ਸਮਾਂ ਬਿਨਾਂ੍ਹ ਕਿਸੇ ਗੰਭੀਰ ਚੁਣੋਤੀ ਦੇ ਪਿੰਡ ਦੇ ਸਰਪੰਚ ਚੁਣੇ ਜਾਂਦੇ ਰਹੇ।ਜਨਤਾ ਦੀ ਸਰਗਰਮ ਹਮਾਇਤ ਦੇ ਬੱਲ ਤੇ ਹੀ ਉਨਾਂ੍ਹ ਨੇ ਖਾਲਿਸਤਾਨੀਆਂ ਦੇ ਸਾਰੇ ਲੋਕ ਵਿਰੋਧੀ ਫ਼ਰਮਾਨਾਂ ਨੂੰ ਐਲਾਨੀਆ ਠੁਕਰਾ ਦਿੱਤਾ,ਪਰ ਖਾਲਿਸਤਾਨੀਆਂ ਦੇ ਵਿੱਚ ਛੁਪੇ ਕੁਝ ਕਾਇਰਾ ਅਤੇ ਦਲਾਲ ਨੂੰ ਇਹ ਗੱਲ ਹਜਮ ਨਾ ਆਈ ਅਤੇ 12ਸਤੰਬਰ 1992 ਨੂੰ ਉਨਾ੍ਹ ਨੂੰ ਸ਼ਹੀਦ ਕਰ ਦਿੱਤਾ ਗਿਆ।ਅੱਚਰਵਾਲ ਦੇ ਕੂਕਾਂ ਲਹਿਰ ਵਿੱਚ ਦੋ ਸ਼ਹੀਦ ਹੋਏ ਅਤੇ ਇਸੇ ਪਿੰਡ ਦੇ ਛੇ ਗਦਰੀ ਬਾਬੇ ਵੀ ਹੋਏ,ਜਿੰਨ੍ਹਾਂ ਨੇ ਵੱਖਰੇ-ਵੱਖਰੇ ਸਮੇਂ ਸ਼ਹੀਦੀਆਂ ਪ੍ਰਾਪਤ ਕੀਤੀਆਂ।ਉਨਾ੍ਹ ਦੇ ਤੁਰ ਜਾਣ ਤੋਂ ਬਾਅਦ ਉਨਾਂ੍ਹ ਦੇ ਸਾਥੀ ਸਾਬਕਾ ਸਰਪੰਚ ਗੁਰਚਰਨ ਸਿੰਘ ਅੱਚਰਵਾਲ,ਉਨਾ੍ਹ ਦੇ ਸਵ:ਪੁੱਤਰ ਸਰਬਜੀਤ ਸਿੰਘ,ਬੇਟੀ ਹਰਬੰਸ ਕੌਰ ਅਤੇ ਰਾਣੀ ਅੱਚਰਵਾਲ ਨੇ ਉਨਾਂ੍ਹ ਦੇ ਅਧੂਰੇ ਕੰਮਾਂ ਨੂੰ ਪੂਰਾ ਕਰਨ ਦੀ ਜੁੰਮੇਵਾਰੀ ਨੂੰ ਆਪਣੇ ਮੋਢਿਆ ਤੇ ਚੁੱਕਦਿਆ ਹਰ ਸਾਲ 12ਸਤੰਬਰ ਨੂੰ ਉਨਾ੍ਹ ਦੀ ਬਰਸੀ ਮਨਾਉਣ ਦੇ

ਜਰੀਏ ਇਹ ਜਨਤਕ ਸੁਨੇਹਾ ਦਿੱਤਾ ਕਿ ਆਓ “ਸ਼ਹੀਦੋ ਥੋਡੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ”ਸਹੀਦੋ ਥੋਡਾ ਕਾਜ ਅਧੂਰਾ ਲਾ ਕੇ ਜਿੰਦਗੀਆਂ ਕਰਾਂਗੇ ਪੂਰਾ”।

ਲੇਖਕ:ਨਛੱਤਰ ਸੰਧੂ ਹਠੂਰ(ਜਗਰਾਉ)

ਮੋ:98151-18229

ਕੈਪਟਨ ਅਮਰਿੰਦਰ ਸਿੰਘ ਜੀ ਫੈਸਲਾ ਬਹੁਤ ਹੀ ਸ਼ਲਾਘਾ ਯੋਗ ✍️ ਪੰਡਿਤ ਰਮੇਸ਼ ਕੁਮਾਰ ਭਟਾਰਾ

ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜੀ ਦਾ  ਇਹ ਫੈਸਲਾ ਬਹੁਤ ਹੀ ਸ਼ਲਾਘਾ ਵਾਲਾ ਹੈ ਜਿਸ ਵਿੱਚ ਹੁਣ ਪੰਜਾਬ ਦੇ ਡੇਰਿਆਂ ਰਾਮ ਰਹੀਮ ਸਿਰਸਾ ਵਾਲਿਆਂ ਦੇ ਡੇਰਿਆਂ ਵਿੱਚ ਗਉਸ਼ਾਲਾ ਖੁਲਨ ਗਿਆ, ਮੇਰੀ ਬੇਨਤੀ ਹੈ ਕਿ, ਹੋਰ ਡੇਰਿਆਂ ਵਿੱਚ ਵੀ ਗੳਸ਼ਾਲਾ ਖੋਲੀਆਂ ਜਾਣ, ਕਿਉਂਕਿ ਡੇਰਿਆਂ ਵਿੱਚ ਪਾਠਸ਼ਾਲਾਵਾਂ, ਵੈਦਕ ਦਵਾਖਾਨਾ ਅਤੇ ਗੳਸ਼ਾਲਾ ਹੋਣੀਆਂ ਲਾਜਮੀ ਹਨ,ਇਹ ਹੈ ਗੳਆਂ ਪ੍ਰਤੀ ਮਾਹਾਰਾਜਾ ਕੈਪਟਨ ਅਮਰਿੰਦਰ ਸਿੰਘ  ਮੁੱਖ ਮੰਤਰੀ ਪੰਜਾਬ ਦੀ ਸ਼ਰਧਾ ਅਤੇ ਭਗਤੀ* , ਇਸ ਫੈਸਲੇ ਨਾਲ ਪੰਜਾਬ ਵਿੱਚ ਗੳਆਂ ਦੀ ਸੇਵਾ ਸੰਭਾਲ ਚੰਗੀ ਤਰਹਾਂ ਨਾਲ ਹੋ ਸਕੇਗੀ, ਮੈਂ ਵੀ ਖੁਦ 11 ਗੳਆਂ ਮਾਹਾਰਾਜਾ ਕੈਪਟਨ ਅਮਰਿੰਦਰ ਸਿੰਘ ਜੀ ਮੁੱਖ ਮੰਤਰੀ ਪੰਜਾਬ ਅਤੇ ਮਾਹਾਰਾਣੀ ਪ੍ਰਨੀਤ ਕੋਰ ਜੀ ਐਮ ਪੀ ਨੂੰ ਕਿਹਕੇ, ਇਹਨਾਂ ਵਲੋ ਅਤੇ ਇਹਨਾਂ ਦੋਹਾਂ ਦੀ ਅਤੇ ਇਹਨਾਂ ਦੇ ਸ਼ਾਹੀ ਪਰਿਵਾਰ ਦੀ ਤੰਦਰੁਸਤੀ ਲਈ ਅਤੇ ਹਮੇਸ਼ਾ ਚੜ੍ਹਦੀਆਂ ਕਲਾ ਵਿੱਚ ਰਹਿਣ ਲਈ ਇਹਨਾਂ ਵਲੋਂ ਹੀ 11 ਗੳਆਂ  ਕਸਾਈਆਂ ਤੋਂ ਛੁਡਵਾਕੇ ਗੳਸ਼ਾਲਾ ਪਟਿਆਲਾ ਵਿੱਚ ਦਿੱਤੀਆਂ ਸਨ*,ਅਤੇ *ਮੈਂ ਖੁਦ ਸੇਵਾ ਭਾਵ ਨਾਲ ਭਗਤੀ ਨਾਲ  ਬਗੈਰ ਕਿਸੇ ਲਾਲਚ ਦੇ ਮੋਤੀ ਮਹਿਲ ਪਟਿਆਲਾ ਵਿੱਚ ਅਪਣੇ ਪੁਤੱਰਾ ਨਾਲ ਮਿਲਕੇ ਹਵੱਣ ਯੱਗ ਕਿੱਤਾ ਅਤੇ ਮਾਹਰਾਜਾ ਕੈਪਟਨ ਅਮਰਿੰਦਰ ਸਿੰਘ ਜੀ ਮੁੱਖ ਮੰਤਰੀ ਪੰਜਾਬ ਅਤੇ ਮਾਹਾਰਾਣੀ ਪ੍ਰਨੀਤ ਕੋਰ ਜੀ ਮੈਂਬਰ ਪਾਰਲੀਮੈਂਟ ਅਤੇ ਇਸ ਸ਼ਾਹੀ ਪਰਿਵਾਰ ਵਲੋ ਇੱਕ ਘੋੜਾ ਜਿਸ ਦੇ ਮੈਂ ਨਾਮ ਰਖਿੱਆ ਵਿਜੇਇੰਦਰਾ, ਇਹ *ਘੋੜਾ ਵਿਜੇਇੰਦਰਾ ਦਾ  ਪੂਰੀ ਲਗਨ ਨਾਲ ਸ਼ਰਧਾ ਨਾਲ ਸੇਵਾ ਭਾਵਨਾ ਦੇ ਨਾਲ ਹਾਰਸੰਗਾਰ ਕਰਕੇ ਸੱਚ ਖੰਡ ਸ਼੍ਰੀ ਹਜੂਰ ਸਾਹਿਬ ਨਾਦੇੜ ਸਾਹਿਬ ਸ਼੍ਰੀ ਸਤਿਗੁਰੂ ਜੀ ਦੇ ਤਾਬੇ ਸ਼੍ਰੀ ਸਤਿਗੁਰੂ ਜੀ ਦੀ ਸੇਵਾ ਲਈ ਅਰਪਣ ਕਰਵਾਇਆ, ਇਸ ਸ਼ੁੱਭ ਕਾਰਜ ਸਮੇਂ ਸ਼ਾਹੀ ਪਰਿਵਾਰ ਦੇ ਨਾਲ ਮੇਰੇ ਵਾੰਗੂ ਇਹਨਾਂ ਦੇ ਸ਼ੁਭਚਿੰਤਕ ਮੇਰੇ ਯੂੱਥ ਕਾਂਗਰਸ ਦੇ ਸਾਥੀ ਮੇਰੇ ਬਹੁਤ ਹੀ ਆਜੀਜ ਮਿਤੱਰ ਅਨਿਲ ਮਹਿਤਾ,ਕੇ ਕੇ ਸ਼ਰਮਾ, ਸੰਜੀਵ ਗਰਗ, ਹੁੱਣ ਇਹਨਾ ਸਾਰਿਆਂ ਨੂੰ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜੀ ਨੇ ਪੰਜਾਬ ਸਰਕਾਰ ਦਿਆਂ ਵੱਖ ਵੱਖ ਕਾਰਪੋਰੇਸ਼ਨਾ ਦਿਆਂ ਚੈਅਰਮੈਨੀਆਂ ਬਖਸ਼ਿਆ ਹਨ, ਜਿਨਹਾ ਦਾ ਇਹ ਆਨੰਦ ਮਾਨ ਰਹੇ ਹਨ, ਪੀਏ ਸ਼੍ਰੀ ਗੁਰਮੇਲ ਸਿੰਘ ਆਦਿ ਮਿਤੱਰ ਹਾਜਰ ਸਨ, ਇਹ ਹੁਣ ਸਾਰੇ ਜਾਣੇ ਮਿਲਕੇ ਪੰਜਾਬ ਦੀ ਜਨਤਾ ਦੀ ਸੇਵਾ ਕਰ ਰਹੇ ਹਨ,ਮੇਰੇ ਵਲੋਂ ਆਪ ਸਾਰੀਆਂ ਨੂੰ ਸ਼ੁਭਕਾਮਨਾਵਾਂ, ਆਪ ਸੱਭ ਇਸ ਔਖੀ ਘੜੀ ਦੇ ਦੋਰ ਵਿੱਚ ਨਾਮੁਰਾਦ ਕੋਰੋਨਾ ਵਾਰਿਸ ਦੀ ਮਾਹਾਮਾਰੀ ਤੌਂ ਬਚੇ ਰਹੋਂ, ਤੰਦਰੁਸਤ ਰਹੋ, ਖੁਸ਼ ਰਹੋ, ਚੜ੍ਹਦੀ ਕਲਾ ਵਿੱਚ ਰਹੋ ਜਿਉਂਦੇ ਵੱਸਦੇ ਰਹੋ। ਮੈਂ ਹਾਂ ਆਪ ਸਾਰਿਆਂ ਦਾ ਸ਼ੁਭਚਿੰਤਕ,,,

ਪੰਡਿਤ ਰਮੇਸ਼ ਕੁਮਾਰ ਭਟਾਰਾ ਬਰਨਾਲਾ 9815318924

ਘਾਟ  ✍️ ਗੋਪੀ ਦੇਹੜਕਾ

ਘਾਟ 

ਕਾਲਜ ਦੀ ਪੜਾਈ ਪੂਰੀ ਕਰਨ ਤੋ ਬਆਦ ਦੀਪੇ ਨੂੰ ਵਿਹਲੀਆ ਖਾਣ ਤੇ ਘੁੰਮਣ ਫਿਰਨ ਦਾ ਵਕਤ ਮਿਲ ਗਿਆ ਦੀਪੇ ਦਾ ਬਾਪੂ ਫੋਜਦਾਰੀ ਪੈਨਸਨ ਆਇਆ ਸੀ ਜੇ ਕੋਈ ਦੀਪੇ ਨੂੰ ਘਰ ਦੇ ਕੰਮ ਬਾਰੇ ਆਖਦਾ ਤਾ ਉਹ ਮੰਹੂ ਫੇਰ ਲੈਦਾ ਉਹ ਸੋਚਦਾ ਬਾਪੂ ਹੁੰਦੇ ਉਸਨੂੰ ਕਿਸੇ ਚੀਜ ਦੀ ਕਮੀ ਨਹੀ ਅਤੇ ਨਾ ਕੰਮ ਕਰਨ ਦੀ ਲੋੜ ਹੈ ਮਾਂ ਨੱਛਤਰ ਕੋਰ ਵੀ ਦੀਪੇ ਦੇ ਪੈਰ ਨੂੰ ਮਿੱਟੀ ਨਾ ਲੱਗਣ ਦਿੰਦੀ ਸੀ ਦੀਪਾ ਦਾ ਬਾਪੂ ਆਪਣੇ ਫੋਜਪੁਣੇ ਦਾ ਰਹੋਬ ਉਸਦੀ ਮਾਂ ਤੇ ਝਾੜਦਾ ਦਾਰੂ ਪੀਦਾ ਅਤੇ ਚੋਪੜੇ ਹੋਏ ਪਰੋਠਾ ਖਾਦਾ ਦੀਪੇ ਨੇ ਆਪਣੇ ਭਵਿੱਖ ਬਾਰੇ ਸੋਚਿਆ ਨਹੀ ਉਹ ਰੋਟੀ ਖਾ ਕੇ ਤਾਸ ਖੇਡਕੇ ਸਾਮ ਨੂੰ ਘਰੇ ਵੜਦਾ ਸੀ ਅਚਾਨਕ ਦੀਪੇ ਦੀ ਮਾਂ ਨੂੰ ਅਟੈਕ ਆਉਣ ਕਰਕੇ ਉਸਦੀ ਮੋਤ ਹੋਗੀ ਘਰ ਵਿੱਚ ਸੋਗ ਪੈਗਿਆ ਦੀਪਾ ਆਪਣੀ ਮਾਂ ਨੂੰ ਚੇਤੇ ਕਰਦਾ ਤੇ ਰੋਦਾ ਉਹ ਮੋਜ  ਹੁਣ ਉਸ ਨਹੀ ਮਿਲਣੀ ਹੁਣ ਘਰ ਦਾ ਚੁੱਲਾ ਤਪਾਉਣ ਵਾਲਾ ਹੁਣ ਹੋਰ ਕੋਈ ਨਹੀ ਸੀ ਘਰ ਖਾਲੀ ਹੋ ਚੋਕਾ ਸੀ ਹੁਣ ਘਰ ਵਿੱਚ ਦੀਪਾ ਅਤੇ ਉਸਦਾ ਬਾਪੂ ਰਹਿ ਗਏ ਸਨ ਦੀਪੇ ਦਾ ਬਾਪੂ ਰਾਤ ਨੂੰ ਦਾਰੂ ਪੀ ਆਉਦਾ ਤੇ ਕਿਸੇ ਦੇ ਘਰੋ ਦੋ ਫੁਲਕੇ ਖਾ ਆਉਦਾ ਦੀਪਾ ਵੀ ਆਪਣੀ ਰੁੱਖੀ ਮਿਸੀ ਖਾ ਕੇ ਗੁਜਾਰਾ ਕਰ ਲੈਦਾ ਹੁਣ ਦੀਪੇ ਦੇ ਬਾਪੂ ਨੂੰ ਅਪਣੀ ਘਰਵਾਲੀ ਅਤੇ ਦੀਪੇ ਨੂੰ ਆਪਣੀ ਮਾਂ ਦੀ ਘਾਟ ਰੜਕਦੀ ਅਤੇ ਅੱਖਾ ਭਰ ਆਉਦਾ ਦੀਪੇ ਦੇ ਬਾਪੂ ਦਾ ਰੋਹਬ ਸਹਿਬ ਵਾਲਾ ਘਰ ਵਿੱਚ ਕੋਈ ਨਹੀ ਸੀ ਦੀਪੇ ਦੇ ਬਾਪੂ ਨੇ ਘਰ ਵਿੱਚ ਅੋਖਾ ਦੇਖ ਕੇ ਦੂਜਾ ਵਿਆਹ ਕਰਾਉਣ ਲਈ ਦੀਪੇ ਨਾਲ ਗੱਲ ਕੀਤੀ ਦੀਪਾ ਸੋਚਣ ਲੱਗ ਜਾਦਾ ਕਿ ਉਸ ਦੀ ਮਾਂ ਦੀ ਜਗਾ ਕੋਈ ਹੋਰ ਕਿਵੇ ਲੈ ਸਕਦਾ ਪਰ ਹਲਾਤ ਬੜੇ ਖਰਾਬ ਸੀ ਕੁਝ ਤਾ ਕਰਨਾ ਪੈਣਾ ਸੀ ਤਾਈ ਮਹਿੰਦਰ ਕੋਰ ਤੇ ਕਹਿਣ ਤੇ ਦੀਪੇ ਦੇ ਬਾਪੂ ਨੇ ਵਿਆਹ ਲਈ ਹਾ ਕਰ ਦਿੱਤੀ ਅਤੇ ਦੀਪਾ ਵੀ ਰਾਜੀ ਹੋਗਿਆ ਸੀ ਮਹਿੰਦਰ ਕੋਰ ਤਾਈ ਨੇ ਇਹ ਰਿਸਤਾ ਨਾਲ ਦੇ ਪਿੰਡ ਵਾਲੀ ਜੀਤੀ ਨਾਲ ਕਰ ਦਿੱਤਾ ਦੁਬਾਰਾ ਘਰ ਵਿੱਚ ਰੋਟੀ ਪੱਕਦੀ ਹੋਗੀ ਤੇ ਦੀਪੇ ਨੇ ਸੋਚਿਆ ਕੇ ਸਭ ਕੁਝ ਠੀਕ ਹੋਗਿਆ ਪਰ ਇਹ ਤਾ ਹਜੇ ਸੁਰੂਆਤ ਸੀ ਜੀਤੀ ਖੂਬਸੂਰਤ ਵੀ ਸੀ ਅਤੇ ਆਕੜ ਨਾ ਸਹਿਣ ਵਾਲੀ ਸੀ ਉਸ ਦੀ ਅੱਖ ਤਾ ਬੱਸ ਦੀਪੇ ਦੇ ਬਾਪੂ ਦੇ ਪੈਸਿਆ ਤੇ ਸੀ ਦੀਪੇ ਦਾ ਬਾਪੂ ਪਹਿਲਾ ਵਾਗੂ ਰੋਹਬ ਮਾਰਦਾ ਤੇ ਜੀਤੀ ਦੋ ਦੀਆ ਚਾਰ ਸੁਣਾਉਦੀ ਦੀਪਾ ਇਹ ਸਭ ਕੁਝ ਦੇਖਦਾ ਤੇ ਆਪਣੀ ਮਾਂ ਨੂੰ ਚੇਤੇ ਕਰਦਾ ਕਿ ਘਰ ਕਿੱਦਾ ਚੱਲੂ ਜੀਤੀ ਨੇ ਇੱਕ ਦਿਨ ਤਿੱਖੀ ਅਵਾਜ ਵਿੱਚ ਕਿਹਾ ਕਿ ਆਪਣੀ ਰੋਟੀ ਖਾਣੀ ਤਾ ਅੱਠ ਵਜੇ ਤੋ ਪਹਿਲਾ ਖਾ ਲਿਆ ਕਰੋ ਮੇਰੇ ਕੋਲੋ ਤੋਸਾ ਲੈਕੇ ਨੀ ਬੈਠ ਹੁੰਦਾ ਇਹਨਾ ਹਲਾਤਾ ਵਿੱਚ ਗੁਜਰਦਾ ਜਿਆਦਾ ਦਾਰੂ ਪੀਣ ਕਰਕੇ ਦੀਪੇ ਦੇ ਬਾਪੂ ਦੀ ਵੀ ਮੋਤ ਹੋਗੀ ਦੀਪਾ ਹੁਣ ਪਹਿਲਾ ਨਾਲੋ ਜਿਆਦੇ ਅੰਦਰੋ ਟੁੱਟ ਚੁੱਕਾ ਸੀ ਉਹ ਇੱਕਲਾ ਬੈਠਕੇ ਰੋਦਾ ਕਿ ਜੋ ਕਮੀ ਉਸਦੇ ਮਾਂ ਪਿਉ ਨੇ ਅਤੇ ਉਸ ਨੂੰ ਆਉਣ ਨਹੀ ਦਿੱਤੀ ਅੱਜ ਉਹ ਉਹਨਾ ਕਮੀਆ ਨਾਲ ਇੱਕਲਾ ਲੜ ਰਿਹਾ ਹੈ ਦੀਪਾ ਇੱਕਲਾ ਹੋਣ ਕਰਕੇ ਹੁਣ ਉਸਨੂੰ ਜੀਤੀ ਦੀਆ ਗਾਲਾ ਵੀ ਸੁਣਨੀਆ ਪੈਦੀਆ ਅਤੇ ਸਾਰੇ ਕੰਮ ਵੀ ਕਰਨੇ ਪੈਦੇ ਇੱਕ ਦਿਨ ਦੀਪੇ ਨੇ ਗੁੱਸੇ ਵਿੱਚ ਆਕੇ ਜੀਤੀ ਨੂੰ ਕਿਹਾ ਕਿ ਇਹ ਸਭ ਕੁਜ ਉਸ ਦੇ ਮਾਂ ਪਿਉ ਦਾ ਹੈ ਉਹ ਕੋਈ ਕੰਮ ਨਹੀ ਕਰੇਗਾ ਤੂੰ ਵੀ ਹੁਣ ਇੱਥੋ ਚਲੀ ਜਾ ਤਾ ਜੀਤੀ ਦਾ ਜਵਾਬ ਆਇਆ ਕਿ ਤੂੰ ਇੱਥੋ ਦਾ ਕੀ ਲੱਗਦਾ ਏ ਤੇਰੇ ਮਾਂ ਪਿਉ ਤਾ ਮਰ ਗਏ ਇਹ ਸਭ ਕੁਝ ਮੇਰਾ ਹੈ ਜੇ ਭਲਾ ਮਾਣਸ ਬਣਕੇ ਰਹਿਣਾ ਤੇ ਰਹਿ ਨਹੀ ਇੱਥੋ ਤੁਰਦਾ ਲੱਗ ਇਹ ਸੁਣਕੇ ਦੀਪਾ ਚੁੱਪ ਹੋਗਿਆ ਅਤੇ ਬਹਾਰ ਚਲਾ ਗਿਆ ਸਮਾ ਵਗਦੇ ਪਾਣੀ ਵਾਗ ਅੱਗੇ ਨਿਕਲਦਾ ਗਿਆ ਹੁਣ ਜੀਤੀ ਨੇ ਦੀਪੇ ਦੇ ਘਰ ਨਸਾ ਵੇਚਣਾ ਸੁਰੂ ਕਰ ਦਿੱਤਾ ਦੀਪਾ ਕਈ ਵਾਰ ਰੋਕਦਾ ਪਰ ਉਸਦੀ ਕੋਈ ਵਾਹ ਨਾ ਚੱਲਦੀ ਜੀਤੀ ਹੁਣ ਪੈਸਿਆ ਵਿੱਚ ਖੇਡ ਰਹੀ ਸੀ ਅਤੇ ਦੀਪਾ ਅਪਣੇ ਮਾਂ ਪਿਉ ਦੀ ਘਾਟ ਮਹਿਸੂਸ ਕਰ ਰਿਹਾ ਸੀ ਪਿੰਡ ਦੇ ਸਰਪੰਚ ਨੇ ਇਹ ਸਭ ਕੁਝ ਦੇਖ ਦੀਪੇ ਦੇ ਘਰ ਰੇਡ ਮਰਵਾ ਦਿੱਤੀ ਪੁਲਿਸ ਦੀ ਰੇਡ ਪੈਣ ਤੇ ਜੀਤੀ ਫੜੀ ਗਈ ਘਰ ਚੋ ਪੰਦਰਾ ਕਿਲੋ ਭੁੱਕੀ ਨਿਕਲੀ ਮਾਮਲਾ ਦਰਜ ਹੋਇਆ ਜੀਤੀ ਨੂੰ ਜੇਲ ਭੇਜ ਦਿੱਤਾ ਦੀਪਾ ਰੱਬ ਦਾ ਸੁਕਰ ਕਰਦਾ ਕਿ ਉਸ ਨੂੰ  ਜੀਤੀ ਵੱਲੋ ਰਹਿਤ ਮਿਲੀ ਇਹ ਵੀ ਗਿਲਾ ਕਰਦਾ ਕਿ ਰੱਬ ਨੇ ਉਸ ਤੋ ਉਸਦੇ ਮਾਂ ਪਿਉ ਖੋਹ ਕਿ ਚੰਗਾ ਨੀ ਕੀਤਾ ਪਰ ਅੰਤ ਜੋ ਭਲੇ ਲਈ ਹੁੰਦਾ ਹੁਣ ਦੀਪੇ ਨੇ ਗਰੈਜੂਏਸਨ ਹੋਣ ਕਰਕੇ ਨੋਕਰੀ ਦੀ ਭਾਲ ਕੀਤੀ ਉਹ ਤੁਰ ਫਿਰਕੇ ਕਿਸੇ ਅੱਗੇ ਨੋਕਰੀ ਲਈ ਤਰਲੇ ਕਰਦਾ ਅੰਤ ਉਸਨੂੰ ਭੱਠੇ ਤੁ ਮਲੀਮ ਦੀ ਨੋਕਰੀ ਮਿਲੀ ਉਹ ਖੁਸ ਹੋਇਆ ਤੇ ਰੋਣ ਲੱਗਾ ਕਿ ਜੇ ਅੱਜ ਉਸਦੇ ਮਾਂ ਪਿਉ ਹੁੰਦੇ ਤਾ ਕਿੰਨੇ ਖੁਸ ਹੋਣੇ  ਸੀ ਦੀਪਾ ਹਰ ਰੋਜ ਕੰਮ ਤੇ ਜਾਦਾ ਤੇ ਆਪਣੇ ਦਰਦ ਨਾਲ ਅੰਦਰੋ ਅੰਦਰੀ ਲੜਦਾ ਕਿੳਕਿ ਦਰਦ ਘੱਟ ਨਹੀ ਹੋਇਆ ਸੀ ਬੱਸ ਉਸਨੂੰ ਸਹਿਣ ਦੀ ਆਦਤ ਪੈਗੀ ਸੀ ਜਿਸ ਮਾਂ ਨੇ ਕਦੇ ਦੀਪੇ ਨੂੰ ਚੁੱਲੇ ਦੇ ਸੇਕ ਅੱਗੇ ਨਹੀ ਬੈਠਣ ਦਿੱਤਾ ਸੀ ਅੱਜ ਉਹ ਚੁੱਲੇ ਵਿੱਚ ਫੂਕਾ ਮਾਰਦਾ ਸੀ ਸਿਰਫ ਆਪਣੇ ਢਿੱਲ ਦੀ ਖਾਤਰ ਕਿਉਕਿ ਜਿੰਦਗੀ ਦਾ ਇਹ ਅਸੂਲ ਹੈ ਕਿ ਤੁਹਾਨੂੰ ਸਾਰਾ ਕੁਝ ਦੁਬਾਰਾ ਮਿਲ ਸਕਦਾ ਪਰ ਤੁਹਾਡੇ ਮਾਂ ਪਿਉ ਨੀ ਦੁਬਾਰਾ ਮਿਲ ਸਕਦੇ ਕੰਮ ਕਾਰ ਵਿੱਚ ਪੈਕੇ ਦੀਪੇ ਨੂੰ ਸਮਝ ਆਈ ਕਿ ਉਸਦੇ  ਮਾਂ ਪਿਉ ਦੀ ਘਾਟ ਦੁਨੀਆ ਵਿੱਚ ਕੋਈ ਨੀ ਪੂਰੀ ਕਰ ਸਕਦਾ ਉਹ ਜਾਣ ਗਿਆ ਸੀ ਕਿ ਪੜਾਈ ਤੋ ਬਆਦ ਵੇਲੇ ਸਿਰ ਹੀ ਕੰਮ ਕਰ ਸਿੱਖ ਲੈਣਾ ਚਾਹੀਦਾ ਹੈ।

ਗੋਪੀ ਦੇਹੜਕਾ

ਸਿਵਲ ਹਸਪਤਾਲ ਬਰਨਾਲਾ ਨੂੰ ਬੰਦ ਕਰਨਾ ਮੰਦਭਾਗਾ ✍️ਪੰਡਿਤ ਰਮੇਸ਼ ਕੁਮਾਰ ਭਟਾਰਾ

ਸਿਵਲ ਹਸਪਤਾਲ ਬਰਨਾਲਾ ਨੂੰ ਨਾਮੁਰਾਦ ਕੋਰੋਨਾ ਵਾਰਿਸ ਦੀ ਮਾਹਾਮਾਰੀ ਦੀ ਔਖੀ ਘੜੀ ਵਿੱਚ ਕੋਵਿਡ 19 ਦੀ ਆੜ ਵਿੱਚ ਬੰਦ ਕਰਨ ਦੀ  ਸਾਜਿਸ਼ ਮੰਦਭਾਗੀ ਅਤੇ ਅਪਣੇ ਬਰਨਾਲਾ ਜਿਲੇ ਦੇ 7 ਲੱਖ ਲੋਕਾ ਅਤੇ ਹਰਰੋਜ ਇੱਕ 1000/ ਦੇ ਲੱਗਭੱਗ ਜੋ ਲੋਕ ਅਪਣੀ ਅਪਣੀ ਸੇਹਤ ਨੂੰ ਬਿਮਾਰੀਆਂ ਤੋ ਬਚਾਉਣ ਲਈ ਸਿਵਲ ਹਸਪਤਾਲ ਬਰਨਾਲਾ ਵਿੱਚ ਇਲਾਜ ਕਰਵਾਉਣ ਲਈ ਆਉਂਦੇ ਹਨ ਇਹਨਾ ਲੋਕਾਂ ਦੀਆਂ ਸੇਹਤਾ ਸਹੂਲਤਾਂ ਨਾਲ ਖਿਲਵਾੜ ਕਰਨਾ ਹੈ, ਇੱਥੇ ਇਹ ਵੀ ਦਸਨਾ ਜਰੂਰੀ ਹੈ ਕਿ, ਸਿਵਲ ਹਸਪਤਾਲ ਬਰਨਾਲਾ ਵਿੱਚ ਮੁਫੱਤ ਇਲਾਜ ਕਿਤਾ ਜਾਂਦਾ ਹੈ, ਸਿਵਲ ਹਸਪਤਾਲ ਵਿੱਚ ਬਹੁਤ ਹੀ ਕਾਬਲ ਡਾਕਟਰ ਹਨ ਜਿਨਹਾ ਵਿੱਚ ਕੁੱਝ ਨਾਮ ਸਿਵਲ ਸਰਜਨ ਡਾਕਟਰ

ਸ਼੍ਰੀ  ਗੁਰਬਿੰਦਰ ਸਿੰਘ ਜੀ, ਐਸ ਐਮ ੳ ਡਾਕਟਰ ਸ਼੍ਰੀ ਜੋਤਿ ਕੋਸ਼ਲ ਜੀ, ਡਾਕਟਰ ਪਰਨੀਤ ਸ਼ਰਮਾ ਜੋ ਬਰਨਾਲਾ ਜਿਲਾ ਵਿੱਚ ਹਡਿਆ ਦੇ ਮਸ਼ਹੂਰ ਤੇ ਮਾਹਰ ਡਾਕਟਰ ਸ਼੍ਰੀ ਪਰਦੀਪ ਸ਼ਰਮਾ ਜੀ ਦੀ ਪੁਤੱਰ ਬਦੂ ਨੁਹਰਾਣੀ ਹੈ, ਅਤੇ ਸਾਰੇ ਸਟਾਫ ਮੈਂਬਰ ਵੀ ਸੇਵਾ ਭਾਵ ਨਾਲ ਕੰਮ ਕਰਦੇ ਹਨ, ਸਿਵਲ ਹਸਪਤਾਲ ਬਰਨਾਲਾ ਨੇ ਡਾਕਟਰ ਸ਼੍ਰੀ ਨਰੋਤਮ ਸਿੰਘ ਸਿੱਧੂ ਜੀ, ਡਾਕਟਰ ਸ਼੍ਰੀ ਵਿਜੇ ਜੀ ਵਰਗੇ ਬਹੁਤ ਕਾਬਲ ਡਾਕਟਰ ਬਰਨਾਲਾ ਜਿਲਾ ਨੂੰ ਦਿੱਤੇ ਹਨ, ਜੋ ਅੱਜ ਵੀ ਲੋਕਾਂ ਦੀਆਂ ਸੇਵਾ ਕਰ ਰਹੇ ਹਨ, ਇਸ ਹਸਪਤਾਲ ਵਿੱਚ ਹੀ ਮੇਰੇ ਨਾਨਾ ਜੀ ਬੈਕੰਠਧਾਮੀ ਪੰਡਿਤ ਆਸ਼ਾਰਾਮ ਠੇਕੇਦਾਰ, ਮਾਮਾ ਜੀ ਬੈਕੰਠਧਾਮੀ ਪੰਡਿਤ ਸੋਮਦੱਤ ਸ਼ਰਮਾ ਬਰਨਾਲਾ ਸਾਬਕਾ ਮੰਤਰੀ ਪੰਜਾਬ ਸਰਕਾਰ ਨੇ ਅਪਣੇ ਘਨੀਸ਼ਟ ਮਿਤੱਰ ਉਘੇ ਵਾਕੀਲ ਰਹੇ ਬੈਕੰਠਧਾਮੀ ਬਾਬੂ ਦਰਬਾਰੀ ਲਾਲ ਟੰਡਨ ਜੀ ਦੇ ਨਾਮ *ਬਲੱਡ ਬੈੰਕ*  ਦਰਬਾਰੀ ਲਾਲ ਟੰਡਨ ਚੈਰੀਟੇਬਲ ਟਰਸਟ ਬਰਨਾਲਾ ਬਨਾਈਆ   ਹੈ, ਇਹ *ਬਲੱਡ ਬੈੰਕ* ਅੱਜ ਵੀ ਲੋਕਾਂ ਦੀਆਂ ਸੇਵਾਵਾਂ ਨਿਭਾਅ ਰਿਹਾ ਹੈ, ਜਿਲਾ ਬਰਨਾਲਾ ਦੇ 7 ਲੱਖ ਲੋਕਾਂ ਦੀ ਪ੍ਰੈਰਣਾ ਸਤੋਤਰ ਅਤੇ ਆਸ਼ਾ ਦੀ ਕਿਰਨ ਬਨੀਆਂ ਹੋਇਆ ਇਹ ਸਿਵਲ ਹਸਪਤਾਲ ਨੂੰ ਬੰਦ ਨਾ ਕਿਤਾ ਜਾਵੇ ਇਹ ਮੇਰੀਆਂ ਵੀ ਬੇਨਤੀਆਂ ਹਨ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਜੀ ਦੀ ਸਰਕਾਰ ਨੂੰ, ਅਤੇ ਮੈਂ ਹਲਕਾ ਬਰਨਾਲਾ ਹੀ ਨਹੀਂ ਸਗੋ ਜਿਲ੍ਹਾ ਬਰਨਾਲਾ ਦੇ ਇੰਨਚਾਰਜ ਮੇਰੇ ਵੀਰ ਜੀ ਸ਼੍ਰੀ ਕੇਵਲ ਸਿੰਘ ਢਿੱਲੋਂ ਜੀ ਨੂੰ ਵੀ ਬੇਨਤੀ ਕਰਦਾ ਹਾਂ ਕਿ, ਉਹ ਖੁਦ ਅੱਗੇ ਆਕੇ ਸਿਵਲ ਹਸਪਤਾਲ ਬਰਨਾਲਾ ਨੂੰ ਬੰਦ ਨਾ ਹੋਣ ਦੇਣ ਦੇ ਨਾਲ ਨਾਲ ਜਿਲ੍ਹਾ ਬਰਨਾਲਾ ਦੇ 7 ਲੱਖ ਲੋਕਾਂ ਨੂੰ ਇਹ ਬਚਨ ਦੇਣ ਕਿ, ਮੈਂ ਕੇਵਲ ਸਿੰਘ ਢਿੱਲੋਂ ਸਿਵਲ ਹਸਪਤਾਲ ਬਰਨਾਲਾ ਨੂੰ ਬੰਦ ਨਹੀਂ ਹੋਣ ਦੇਵੇਗਾ, ਮੈਂ ਹਾਂ ਬੇਨਤੀਆਂ ਕਰਦਾ ਆਪ ਸੱਭ ਦਾ ਹਿਤੈਸ਼ੀ 

ਪੰਡਿਤ ਰਮੇਸ਼ ਕੁਮਾਰ ਭਟਾਰਾ ਬਰਨਾਲਾ 9815318924

ਜਸਵੰਤ ਸਿੰਘ ਖਾਲੜਾ ਜੀ ਦੇ ਸ਼ਹੀਦੀ ਦਿਨ ਓਹਨਾ ਨੂੰ ਯਾਦ ਕਰਦਿਆਂ ✍️ ਅਮਨਜੀਤ ਸਿੰਘ ਖਹਿਰਾ

ਜਸਵੰਤ ਸਿੰਘ ਖਾਲੜਾ ਨੂੰ ਜੇ ਅਸੀਂ ਪੰਜਾਬ ਵਿੱਚ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਸ਼ਹੀਦ ਹੋਣਾ ਕਹਿ ਲਈਏ ਤਾਂ ਅਤਿਕਥਨੀ ਨਹੀਂ ਹੋਵੇਗੀ। ਭਾਈ ਜਸਵੰਤ ਸਿੰਘ ਖਾਲੜਾ ਨੂੰ ਬਚਪਨ ਵਿੱਚ ਹੀ ਅਜਿਹਾ ਲੋਕ ਸੇਵਾ ਦਾ ਮਾਰਗ ਚੁਣਨ ਲਈ ਸੁਭਾਗ ਪ੍ਰਾਪਤ ਹੋਇਆ। ਆਪਣੀ ਚੜ੍ਹਦੀ ਜਵਾਨੀ ਦੀ ਉਮਰੇ ਉਸ ਨੂੰ ‘ਮਾਰਕਸਵਾਦ’ ਨਕਸਲਬਾੜੀ ਲਹਿਰ ਦਾ ਸਮਰਥਕ ਬਣਿਆ। ਪੰਜਾਬ ’ਚ ਖਾੜਕੂਵਾਦ ਵੇਲੇ ਲਵਾਰਿਸ ਦੱਸ ਕੇ ਲਾਸ਼ਾਂ ਸਾੜਨ ਦੇ ਮਾਮਲੇ ਦਾ ਭੇਤ ਜਗ ਜ਼ਾਹਰ ਕਰਨ ਵਾਲੇ ਮਨੁੱਖੀ ਅਧਿਕਾਰਾਂ ਦੇ ਕਾਰਕੁਨ ਜਸਵੰਤ ਸਿੰਘ ਖਾਲੜਾ ਹੀ ਹੈ।

ਉਸ ਵੇਲੇ ਦਿੱਲੀ ਦੀ ਕਾਂਗਰਸੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਬਰਬਾਦੀ ਦੇ ਨਾਲ ਅਨੇਕਾਂ ਹੋਰ ਗੁਰਧਾਮਾਂ ਨੂੰ ਪਲੀਤ ਕਰ ਮਾਰਿਆ। ਵੱਡੀ ਪੱਧਰ 'ਤੇ ਸਿੱਖਾਂ ਦੀ ਨਸਲਕੁਸ਼ੀ ਆਰੰਭ ਹੋ ਗਈ। ਤਸੀਹਾ ਕੇਂਦਰ ਥਾਂ-ਥਾਂ ਹੋਂਦ ਵਿਚ ਆ ਗਏ। ਸਿੱਖਾਂ ਦੀ ਅਣਖ ਰੋਲੀ ਗਈ। ਸ. ਖਾਲੜਾ ਇਨ੍ਹਾਂ ਦੇ ਤਾਂਡਵ ਨਾਚ ਨੂੰ ਦੇਖਦਾ ਵੀ ਸੀ, ਪਛਾਣਦਾ ਵੀ ਸੀ ਅਤੇ ਅੰਤ ਵਿਚ ਆਪ ਵੀ ਉਸ ਨੇ ਇਹ ਹੰਢਾਇਆ।

ਕੁਝ ਇਸ ਕਿਸਮ ਦੀ ਪਿੱਠ ਭੂਮੀ ਵਿਚ ਜਦ ਖਾਲੜਾ ਜੀ ਦੇ ਇਕ ਮਿੱਤਰ, ਸੈਂਟਰਲ ਕੋਆਪਰੇਟਿਵ ਬੈਂਕ ਦੇ ਡਾਇਰੈਕਟਰ, ਗੁੰਮ ਹੋ ਗਏ ਤਾਂ ਸਾਧਾਰਨ ਢੰਗ ਨਾਲ ਉਸ ਦੀ ਭਾਲ ਕਰਨ ਤੋਂ ਬਾਅਦ ਉਸ ਦੇ ਪੁਲਿਸ ਮੁਕਾਬਲੇ ਦੀ ਗੱਲ ਕੰਨੀਂ ਪਈ। ਅੰਮ੍ਰਿਤਸਰ ਸ਼ਮਸ਼ਾਨਘਾਟ ਤੋਂ ਪਤਾ ਕਰਨ 'ਤੇ ਇਹ ਦੁੱਖਦਾਈ ਕਹਾਣੀ ਸੱਚੀ ਸਾਬਤ ਹੋਈ। ਅੱਗੇ ਜਾ ਕੇ ਉਸ ਮ੍ਰਿਤਕ ਮਨੁੱਖ ਦੇ ਇਕ ਹੋਰ ਸਾਥੀ ਦੀ ਮੌਤ ਦੀ ਜਾਣਕਾਰੀ ਵੀ ਮਿਲੀ। ਇਸੇ ਲੜੀ ਵਿਚ ਅਨੇਕਾਂ ਹੋਰ ‘ਅਣਪਛਾਤੀਆਂ ਲਾਸ਼ਾਂ ਦੇ ਸਸਕਾਰ ਦੀ ਗੱਲ ਧਿਆਨ ਵਿਚ ਆਈ। ਮਿਉਂਸਪਲ ਕਮੇਟੀ 'ਚੋਂ ਕਿੰਨੀਆਂ ਲੱਕੜਾਂ ਆਈਆਂ, ਕਲਰਕਾਂ ਨੇ ਉਨ੍ਹਾਂ ਵਿੱਚੋਂ ਕਿੰਨੀ ਰਿਸ਼ਵਤ ਖਾਧੀ ਤੇ ਫਿਰ ਤਰਨਤਾਰਨ ਤੇ ਪੱਟੀ ਦੇ ਸ਼ਮਸ਼ਾਨਘਾਟਾਂ ਵਿਚ ਇਨ੍ਹਾਂ ਝੂਠੇ ਪੁਲਿਸ ਮੁਕਾਬਲਿਆਂ ਤੇ ਕਿੰਨੀਆਂ ਅਣਪਛਾਤੀਆਂ ਲਾਸ਼ਾਂ ਦੇ ਸਸਕਾਰ ਹੋਏ, ਕਿੰਨੇ ਅੱਧਸੜੇ ਮਨੁੱਖੀ ਅੰਗ ਕੁੱਤੇ ਵੀ ਖਾਂਦੇ ਰਹੇ, ਇਨ੍ਹਾਂ ਨਾਲ ਜੁੜੀਆਂ ਹੋਰ ਅਨੇਕ ਘਟਨਾਵਾਂ ਖਾਲੜਾ ਜੀ ਆਪਣੀ ਡਾਇਰੀ ਵਿਚ ਕਲਮਬੰਦ ਕਰਦੇ ਗਏ। ਸ਼ਮਸ਼ਾਨਘਾਟ ਦੇ ਰਜਿਸਟਰਾਂ ਦੀਆਂ ਨਕਲਾਂ ਅਤੇ ਟਾਵੇਂ-ਟਾਵੇਂ ਮ੍ਰਿਤਕਾਂ ਦੇ ਨਾਂ ਪਤੇ ਵੀ ਉਨ੍ਹਾਂ ਦੇ ਹੱਥ ਆ ਗਏ। ਖਾਲ਼ੜਾ ਜੀ ਨੇ ‘ਅਣਪਛਾਤੀਆਂ ਲਾਸ਼ਾਂ” ਦੀ ਕਹਾਣੀ ਜੱਗ ਜ਼ਾਹਰ ਕਰਦਿਆਂ ਅਮਰੀਕਾ, ਕਨੇਡਾ ਤੇ ਬਰਤਾਨੀਆ ਦੀਆਂ ਪਾਰਲੀਮੈਂਟਾਂ ਅਤੇ ਕੌਮਾਂਤਰੀ ਪੱਧਰ ਦੀਆਂ ਮਨੁੱਖੀ ਅਧਿਕਾਰ ਸੰਸਥਾਵਾਂ ਵਿਚ ਸੈਂਕੜੇ ਦੀ ਗਿਣਤੀ ਵਿਚ ਸਿੱਖਾਂ ਮ੍ਰਿਤਕਾਂ ਦੀ ਲਿਸਟਾਂ ਉਨ੍ਹਾਂ ਨੂੰ ਦੇ ਦਿੱਤੀਆਂ ਸਨ। ਥੋੜ੍ਹੀ ਜਹੀ ਰਾਜਨੀਤੀ ਵਰਤਦਿਆਂ ਉਨ੍ਹਾਂ ਨੇ ਆਪਣੇ ਆਪ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਮਨੁੱਖੀ ਅਧਿਕਾਰ ਸੰਸਥਾ ਦਾ ਜਨਰਲ ਸਕੱਤਰ ਬਣਾਈ ਰੱਖਿਆ।

ਪੰਜਾਬ ਪੁਲਿਸ ਸ. ਖਾਲੜੇ ਪਾਸੋਂ ਅਜਿਹੀ ਗੱਲ ਅਖਵਾਉਣਾ ਚਾਹੁੰਦੇ ਸਨ, ਜਿਸ ਨਾਲ ‘ਅਣਪਛਾਤੀਆਂ ਲਾਸ਼ਾਂ’ ਦੀ ਕਹਾਣੀ ਤੇ ਪਰਦਾ ਪਾਇਆ ਜਾ ਸਕੇ। ਸ. ਖਾਲੜੇ ਦੀ ਇਸ ਮੋੜ੍ਹ ਤੇ ਆ ਕੇ ਪਰਖ ਦੀ ਘੜੀ ਆ ਗਈ। ਕਾਮਰੇਡੀ ਜੀਵਨ ਆਰੰਭ ਕਰਕੇ ਸਿੱਖੀ ਦਾ ਰਸਤਾ ਫੜ੍ਹਦਿਆਂ ਹੀ ਉਹ ਖਾਲੜਾ ਤੋਂ ਸ਼ਹੀਦ ਹੋ ਨਿੱਬੜੇ। 6 ਸਤੰਬਰ ਨੂੰ ਪੁਲਿਸ ਦੀਆਂ ਜਿਪਸੀਆਂ ਦੀ ਇਕ ਧਾੜ ਆਈਆਂ ਤੇ ਗੈਰਕਨੂੰਨੀ ਦਿਨ ਵੇਲੇ ਸ.ਖਾਲੜਾ ਦੇ ਅੰਮ੍ਰਿਤਸਰ ਸ਼ਹਿਰ ਸਥਿੱਤ ਕਬੀਰ ਪਾਰਕ ਵਾਲੇ ਘਰ ਵਿਚੋਂ ਉਨ੍ਹਾਂ ਨੂੰ ਜ਼ਬਰਦਸਤੀ ਚੁੱਕ ਕੇ ਲੈ ਗਈ। ਪਰਖ ਦੀ ਘੜੀ ਉਦੋਂ ਆਈ ਜਦੋਂ ਥਾਣਾ ਝਬਾਲ ਦੇ ਇਕ ਸੈੱਲ ਵਿਚ ਉਸ ਨੂੰ ਤਸੀਹੇ ਦਿੱਤੇ ਗਏ। ਗੱਲ ਸਿਰਫ ਏਨੀ ਸੀ ਕਿ ਸ. ਖਾਲੜਾ ਨੇ ‘ਅਣਪਛਾਤੀਆਂ ਲਾਸ਼ਾਂ' ਅਤੇ 'ਝੂਠੇ ਪੁਲਿਸ ਮੁਕਾਬਲਿਆਂ' ਸੰਬੰਧੀ ਜੋ ਕਿਹਾ ਹੈ, ਉਹ ਉਸ ਨੂੰ ਵਾਪਸ ਲੈ ਲਵੇ। ਭੰਨੀ ਹੋਈ ਦੇਹ ਰੂਪੀ ਖਾਲੜੇ ਨੂੰ ਪੁਲਿਸ ਨੇ ਆਪਣੇ ਘਰ ਮਾਨਾਂਵਾਲੇ (ਅੰਮ੍ਰਿਤਸਰ) ਵਿਖੇ ਪੇਸ਼ ਕੀਤਾ। ਸ. ਖਾਲੜਾ ਸਿੱਖੀ ਦੇ ਰਾਹ ਉੱਤੇ ਚੱਲਦਾ ਹੋਇਆ ਖਾਲਸਾ ਸੋਝੀ ਤਾਈਂ ਪਹੁੰਚ ਚੁੱਕਾ ਸੀ। ਸ. ਖਾਲੜਾ ਨੂੰ ਵਾਪਸ ਥਾਣਾ ਝਬਾਲ ਦੇ ਸੈੱਲ ਵਿੱਚ ਲਿਆਂਦਾ ਗਿਆ। ਗੋਲੀ ਨਾਲ ਮਾਰ ਕੇ ਉਹਨਾਂ ਦੀ ਲਹੂ ਨਾਲ ਭਿੱਜੀ ਦੇਹ ਨੂੰ ਹਰੀ ਕੇ ਪੱਤਣ ਰਾਜਸਥਾਨ ਨਹਿਰ ਵਿਚ ਰੋੜ੍ਹ ਦਿੱਤੀ। ਸੀਬੀਆਈ ਨੇ ਖਾਲੜਾ ਕੇਸ ਦੀ ਛਾਣਬੀਨ ਕੀਤੀ ਤੇ ਅਦਾਲਤ ਨੇ ਬਹੁਤ ਸਾਰੇ ਪੁਲਿਸ ਅਫਸਰਾਂ ਨੂੰ ਦੋਸ਼ੀ ਪਾਇਆ ਅਤੇ ਸਜ਼ਾ ਦਿਤੀ।ਇਹ ਹੈ ਉਹ ਇਤਿਹਾਸ ਜੋ ਆਪਣੀ ਲਾਸ ਦੇ ਨਾਲ 25000 ਹੋਰ ਨੌਜੁਆਨਾ ਦੀਆਂ ਲਾਸ਼ਾਂ ਨੂੰ ਵੀ ਆਪਣੇ ਸੀਨੇ ਵਿੱਚ ਪਰੋਕੇ ਲੈ ਗਿਆ। ਅੱਜ 6 ਸਤੰਬਰ 2020 ਨੂੰ ਉਸ ਮਹਾਨ ਸ਼ਹੀਦ ਨੂੰ ਯਾਦ ਕਰਦੇ ਸਰਦਾ ਦੇ ਫੁੱਲ ਭੇਟ ਕਰਦਾ ਹਾਂ।

ਅਮਨਜੀਤ ਸਿੰਘ ਖਹਿਰਾ

10 ਸਤੰਬਰ : ਵਿਸ਼ਵ ਆਤਮ ਹੱਤਿਆ ਰੋਕਥਾਮ ਦਿਵਸ

ਕੁਦਰਤ ਨੇ ਮਨੁੱਖੀ ਜੀਵਨ ਰੂਪੀ ਅਨਮੋਲ ਦਾਤ ਬਖਸ਼ੀ ਹੈ ਅਤੇ ਇਸ ਨੂੰ ਆਪਣੇ ਹੱਥੀਂ ਆਤਮ ਹੱਤਿਆ ਕਰਕੇ ਨਾਸ਼ ਕਰਨਾ ਜ਼ਿੰਦਗੀ ਨਾਲ ਬੇਇਨਸਾਫ਼ੀ ਹੈ। ਸੰਸਾਰ ਭਰ ਵਿੱਚ ਹੁੰਦੀਆਂ ਮੌਤਾਂ ਵਿੱਚ ਆਤਮ ਹੱਤਿਆ ਪਹਿਲੇ ਮੁੱਖ ਵੀਹ ਕਾਰਨਾਂ ਵਿੱਚ ਇੱਕ ਹੈ।

ਆਤਮ ਹੱਤਿਆ ਇੱਕ ਵਿਆਪਕ ਅਤੇ ਗੰਭੀਰ ਮੁੱਦਾ ਹੈ ਅਤੇ ਦੁਨੀਆਂ ਵਿੱਚ ਤਕਰੀਬਨ ਅੱਠ ਲੱਖ ਦੇ ਕਰੀਬ ਵਿਅਕਤੀ ਹਰ ਸਾਲ ਆਤਮ ਹੱਤਿਆ ਨਾਲ ਮੌਤ ਦੀ ਗੋਦ ਵਿੱਚ ਜਾ ਸੌਂਦੇ ਹਨ ਭਾਵ 40 ਸੈਕਿੰਡਾਂ ਵਿੱਚ ਇੱਕ ਵਿਅਕਤੀ ਆਤਮ ਹੱਤਿਆ ਕਰਦਾ ਹੈ ਅਤੇ ਇਸਤੋਂ ਪੰਝੀ ਗੁਣਾਂ ਜ਼ਿਆਦਾ ਲੋਕ ਆਤਮ ਹੱਤਿਆ ਦੀ ਕੋਸ਼ਿਸ਼ ਕਰਦੇ ਹਨ। 15 ਤੋਂ 29 ਸਾਲ ਦੇ ਵਿੱਚ ਮੌਤ ਦਾ ਦੂਜਾ ਮੁੱਖ ਕਾਰਨ ਆਤਮ ਹੱਤਿਆ ਹੀ ਹੈ। ਅੰਕੜਿਆਂ ਅਨੁਸਾਰ ਡਿਪਰੈਸ਼ਨ ਦੇ ਸ਼ਿਕਾਰ 60 ਫੀਸਦੀ ਲੋਕਾਂ ਵਿੱਚ ਆਤਮ ਹੱਤਿਆ ਕਰਨ ਦੀ ਤੀਬਰ ਇੱਛਾ ਹੁੰਦੀ ਹੈ ਅਤੇ ਇਹਨਾਂ ਵਿੱਚ 20 ਫੀਸਦੀ ਆਤਮ ਹੱਤਿਆ ਦੀ ਕੋਸ਼ਿਸ਼ ਕਰਦੇ ਹਨ ਜਿਨ੍ਹਾਂ ਵਿੱਚੋਂ ਕੁਝ ਮੌਤ ਦੇ ਕਲਾਵੇਂ ਵਿੱਚ ਸਮਾ ਜਾਂਦੇ ਹਨ।

ਆਤਮ ਹੱਤਿਆ ਦੀ ਪ੍ਰਵਿਰਤੀ ਨੂੰ ਰੋਕਿਆ ਜਾ ਸਕਦਾ ਹੈ ਅਤੇ ਲੋਕਾਂ ਵਿੱਚ ਆਤਮ ਹੱਤਿਆ ਦੇ ਵਿਰੁੱਧ ਜਾਗਰੂਕਤਾ ਫੈਲਾਉਣ ਦੇ ਮੰਤਵ ਨਾਲ 2003 ਤੋਂ ਹਰ ਵਰ੍ਹੇ 10 ਸਤੰਬਰ ਨੂੰ ਵਿਸ਼ਵ ਆਤਮ ਹੱਤਿਆ ਰੋਕਥਾਮ ਦਿਵਸ ਮਨਾਇਆ ਜਾਂਦਾ ਹੈ। ਇਸ ਦਿਵਸ ਦੀ ਸ਼ੁਰੂਆਤ ਇੰਟਰਨੈਸ਼ਨਲ ਐਸੋਸੀਏਸ਼ਨ ਫੌਰ ਸੂਸਾਈਡ ਪ੍ਰੀਵੈੱਨਸ਼ਨ (ਆਈ.ਏ.ਐੱਸ.ਪੀ.) ਨੇ ਕੀਤੀ ਅਤੇ ਇਸ ਦਿਵਸ ਨੂੰ ਵਿਸ਼ਵ ਸਿਹਤ ਸੰਗਠਨ ਅਤੇ ਮਾਨਸਿਕ ਸਿਹਤ ਫੈੱਡਰੇਸ਼ਨ ਸਹਿ ਪ੍ਰਯੋਜਕ ਹੁੰਦੇ ਹਨ।

ਆਤਮ ਹੱਤਿਆ ਪਿੱਛੇ ਮਨੋਵਿਗਿਆਨਿਕ, ਸਮਾਜਿਕ, ਆਰਥਿਕ, ਪਰਿਵਾਰਿਕ ਅਤੇ ਵਿਅਕਤੀਗਤ ਕਾਰਨ ਹੋ ਸਕਦੇ ਹਨ। ਜੇਕਰ ਕਿਸੇ ਨੂੰ ਆਤਮ ਹੱਤਿਆ ਦੇ ਵਿਚਾਰ ਆ ਰਹੇ ਹਨ ਤਾਂ ਆਪਣੇ ਕਿਸੇ ਕਰੀਬੀ ਨਾਲ ਗੱਲ ਸਾਂਝੀ ਕਰਨੀ ਚਾਹੀਦੀ ਹੈ ਅਤੇ ਮਾਨਸਿਕ ਪ੍ਰੇਸ਼ਾਨੀ ਲਈ ਕਿਸੇ ਯੋਗ ਮਨੋਵਿਗਿਆਨਿਕ ਤੋਂ ਕਾਊਂਸਲਿੰਗ ਕਰਵਾਈ ਜਾ ਸਕਦੀ ਹੈ।

ਆਤਮ ਹੱਤਿਆ ਕਿਸੇ ਮਸਲੇ ਦਾ ਹੱਲ ਨਹੀਂ ਕਿਉਂਕਿ ਜ਼ਿੰਦਗੀ ਵਿੱਚ ਉਤਾਰ ਚੜਾਅ ਆਉਂਦੇ ਰਹਿੰਦੇ ਹਨ ਸੋ ਜੀਵਨ ਚ ਦਰਪੇਸ਼ ਚੁਣੌਤੀਆਂ ਨੂੰ ਖਿੜੇ ਮੱਥੇ ਪ੍ਰਵਾਨ ਕਰਨਾ ਚਾਹੀਦਾ ਹੈ ਅਤੇ ਸਕਰਾਤਮਕਤਾ ਨਾਲ ਜੂਝਨਾ ਚਾਹੀਦਾ ਹੈ। ਮਨ ਦੀ ਨਕਰਾਤਮਕਤਾ ਨੂੰ ਸਕਰਾਤਮਕਤਾ ਵਿੱਚ ਬਦਲ ਕੇ ਆਤਮ ਹੱਤਿਆ ਤੋਂ ਬਚਿਆ ਜਾ ਸਕਦਾ ਹੈ।

ਗੋਬਿੰਦਰ ਸਿੰਘ ਢੀਂਡਸਾ

ਪਿੰਡ ਤੇ ਡਾਕ. ਬਰੜ੍ਹਵਾਲ

ਤਹਿਸੀਲ ਧੂਰੀ (ਸੰਗਰੂਰ)

ਈਮੇਲ- bardwal.gobinder@gmail.com

ਅਧਿਆਪਕ ਦਿਵਸ 'ਤੇ ਵਿਸ਼ੇਸ਼ ✍️ ਸੁਖਦੇਵ ਸਲੇਮਪੁਰੀ 

ਸਲੇਮਪੁਰੀ ਦੀ ਚੂੰਢੀ 

ਭਾਰਤ ਦੀ ਪਹਿਲੀ ਔਰਤ ਅਧਿਆਪਕਾ ਨੂੰ ਸਮਰਪਿਤ!

- ਅੱਜ ਦੇਸ਼ ਵਿੱਚ ਅਧਿਆਪਕ ਦਿਵਸ ਮਨਾਇਆ ਜਾ ਰਿਹਾ ਹੈ।  ਮਨੂੰਵਾਦੀ / ਬ੍ਰਾਹਮਣਵਾਦੀ ਸੋਚ ਦਾ ਧਾਰਨੀ ਬੁੱਧੀਜੀਵੀ ਵਰਗ ਹਮੇਸ਼ਾ ਕ੍ਰਾਂਤੀਕਾਰੀ ਜਿਓਤੀ ਸਵਿੱਤਰੀ ਬਾਈ ਫੂਲੇ ਨੂੰ ਭਾਰਤ ਦੀ ਪਹਿਲੀ ਔਰਤ ਅਧਿਆਪਕਾ ਦੇ ਤੌਰ ਤੇ ਪੇਸ਼ ਕਰਨ ਦੀ ਬਜਾਏ ਇਸ ਕਰਕੇ ਜਾਣਬੁੱਝ ਕੇ  ਅੱਖੋਂ-ਪਰੋਖੇ  ਕਰ ਰਿਹਾ ਹੈ ਕਿਉਂਕਿ ਉਸ ਮਹਾਨ ਔਰਤ ਨੇ ਅੱਜ ਤੋਂ ਕੋਈ 172 ਸਾਲ ਪਹਿਲਾਂ ਮਨੂੰਵਾਦੀ / ਬ੍ਰਾਹਮਣਵਾਦੀ ਸੋਚ ਦੇ ਬਿਲਕੁਲ ਉਲਟ ਔਰਤਾਂ ਨੂੰ ਸਿੱਖਿਆ ਦੇਣ ਲਈ 1848 ਈਸਵੀ ਵਿਚ ਪੂਨੇ ਵਿਚ ਭਾਰਤ ਦਾ ਸਭ ਤੋਂ ਪਹਿਲਾ ਸਕੂਲ ਸਥਾਪਿਤ ਕੀਤਾ ਸੀ, ਜਦੋਂ ਕਿ ਕਈ ਸਦੀਆਂ ਤੋਂ ਮਨੂੰਵਾਦੀ ਕਾਨੂੰਨ ਦੀ ਵਿਵਸਥਾ ਭਾਰੂ ਹੋਣ ਕਰਕੇ ਸਮਾਜ ਵਲੋਂ ਔਰਤਾਂ ਦੀ ਸਿੱਖਿਆ ਉਪਰ ਬਿਲਕੁਲ ਪਾਬੰਦੀ ਸੀ। ਸਵਿਤਰੀ ਬਾਈ ਫੂਲੇ ਨੇ ਪਹਿਲਾਂ ਆਪਣੇ ਪਤੀ ਮਹਾਨ ਕ੍ਰਾਂਤੀਕਾਰੀ ਅਤੇ ਮਹਾਤਮਾ ਜੋਤੀਬਾ   ਫੂਲੇ ਤੋਂ ਸਿਖਿਆ ਪ੍ਰਾਪਤ ਕੀਤੀ ਅਤੇ ਸਿਖਿਆ ਪ੍ਰਾਪਤ ਕਰਨ ਪਿੱਛੋਂ ਫਿਰ ਲੜਕੀਆਂ ਲਈ ਮੁਫ਼ਤ ਸਿੱਖਿਆ ਪ੍ਰਦਾਨ ਕਰਨ ਲਈ ਸਕੂਲ ਖੋਲ੍ਹਣ ਲਈ ਉਸ ਸਮੇਂ ਦੇ ਹਾਲਾਤਾਂ ਨਾਲ ਨਜਿੱਠਦਿਆਂ ਪਹਿਲੇ ਸਾਲ ਸਫਲਤਾਪੂਰਵਕ 5 ਸਕੂਲ ਖੋਲ੍ਹ ਕੇ ਦੇਸ਼ ਵਿੱਚ ਵਿਲੱਖਣ ਕਿਸਮ ਦੀ ਮਿਸਾਲ ਪੈਦਾ ਕੀਤੀ।  ਉਨ੍ਹਾਂ ਨੇ ਆਪਣਾ ਸਕੂਲ ਵਿਚ ਪਹਿਲੇ ਸਾਲ 9 ਲੜਕੀਆਂ ਨੂੰ ਸਿੱਖਿਆ ਦਾ ਦਾਨ ਪ੍ਰਦਾਨ ਕੀਤਾ। ਸੱਚ ਤਾਂ ਇਹ ਹੈ ਕਿ ਉਹ ਭਾਰਤ ਦੀ ਪਹਿਲੀ ਮਹਾਨ ਔਰਤ ਅਧਿਆਪਕਾ ਸੀ, ਜਿਸ ਨੇ ਸਮਾਜ ਵਿਚ ਮਨੂੰਵਾਦੀ ਵਿਚਾਰਧਾਰਾ ਦੇ ਉਲਟ ਚੱਲਦਿਆਂ ਸਮਾਜ ਸੁਧਾਰ ਲਈ ਜਿਥੇ ਲੜਕੀਆਂ ਨੂੰ ਪੜਾਉਣ ਲਈ ਪਹਿਲ ਕਦਮੀ ਕੀਤੀ, ਉਥੇ ਸਮਾਜ ਵਿੱਚ ਫੈਲੇ ਜਾਤ ਪਾਤ ਦੇ ਕੋਹੜ ਸਮੇਤ ਅਨੇਕਾਂ ਸਮਾਜਿਕ ਬੁਰਾਈਆਂ ਨੂੰ ਖਤਮ ਕਰਨ ਲਈ ਆਪਣੇ ਪਤੀ ਨਾਲ ਮਿਲ ਕੇ ਸੰਘਰਸ਼ ਸ਼ੁਰੂ ਕੀਤਾ। ਇਥੇ ਹੀ ਬਸ ਨਹੀਂ ਉਨ੍ਹਾਂ ਨੇ ਆਪਣੇ ਪਤੀ ਨਾਲ ਮਿਲ ਕੇ ਭਾਰਤੀ ਲੋਕਾਂ ਨੂੰ ਸਿੱਖਿਅਤ ਕਰਨ ਲਈ ਅੰਗਰੇਜ਼ਾਂ ਉਪਰ ਦਬਾਅ ਵੀ ਬਣਾਇਆ। ਉਨ੍ਹਾਂ ਨੇ 1853 ਵਿਚ ਵੱਡੀ ਉਮਰ ਦੇ ਭਾਰਤੀ ਲੋਕਾਂ ਲਈ ਰਾਤ ਦੇ ਸਮੇਂ ਚੱਲਣ ਵਾਲੇ ਸਕੂਲਾਂ ਦੀ ਸਥਾਪਨਾ ਵੀ ਕੀਤੀ।ਸ਼ਾਇਦ ਭਾਰਤ ਵਿਚ ਬਹੁ-ਗਿਣਤੀ ਵਿਚ ਲੋਕ ਸਵਿਤਰੀ ਬਾਈ ਫੂਲੇ ਦਾ ਨਾਂ ਵੀ ਨਾ ਜਾਣਦੇ ਹੋਣ, ਕਿ ਉਹ ਕੌਣ ਸੀ? ਸਵਿਤਰੀ ਬਾਈ ਫੂਲੇ ਨੂੰ ਅੱਖੋਂ ਪਰੋਖੇ ਕਰਨ ਦਾ ਵੱਡਾ ਕਾਰਨ ਇਹ ਹੈ ਕਿ ਜਿਹੜੇ ਮਰਦ/ ਔਰਤਾਂ ਨੇ ਬ੍ਰਾਹਮਣਵਾਦੀ ਸੋਚ ਦੇ ਬਿਲਕੁਲ ਉਲਟ ਕੰਮ ਕਰਦਿਆਂ ਸਮਾਜਿਕ,ਧਾਰਮਿਕ, ਆਰਥਿਕ ਅਤੇ ਰਾਜਨੀਤਕ ਖੇਤਰ ਵਿੱਚ ਬਰਾਬਰਤਾ ਪੈਦਾ ਕਰਨ ਲਈ ਅਵਾਜ ਬੁਲੰਦ ਕੀਤੀ, ਉਸ ਨੂੰ ਦਬਾਉਣ ਲਈ ਹਰ ਹੱਥ ਕੰਡੇ ਵਰਤੇ, ਇਤਿਹਾਸ ਦੇ ਪੰਨਿਆਂ ਤੋਂ ਮਿਟਾਉਣ ਦੀ ਕੋਸ਼ਿਸ਼ ਕੀਤੀ ਜਾਂ ਫਿਰ ਕਲਮ ਦੇ ਜੋਰ ਨਾਲ ਇਤਿਹਾਸ ਨੂੰ ਤਰੋੜ-ਮਰੋੜ ਕੇ ਜਾਂ ਫਿਰ ਇਤਿਹਾਸ ਨੂੰ ਮਿਥਿਹਾਸਿਕ  ਰੂਪ ਦੇਣ ਲਈ ਵਿਉਂਤਬੰਦੀਆਂ ਪੈਦਾ ਕੀਤੀਆਂ। ਇਤਿਹਾਸ ਨੂੰ ਬਦਲਣਾ ਬਹੁਤ ਔਖਾ ਹੁੰਦਾ ਹੈ, ਕਿਉਂਕਿ ਸੱਚ ਤਾਂ ਸੱਚ ਰਹਿੰਦਾ ਹੈ। ਸੋ ਅੱਜ ਦੇ ਦਿਨ ਅਧਿਆਪਕ ਦਿਵਸ ਮੌਕੇ ਸਵਿਤਰੀ ਬਾਈ ਫੂਲੇ ਨੂੰ ਕੋਟਿਨ-ਕੋਟ ਪ੍ਰਣਾਮ! ਦੇਸ਼ ਦੀਆਂ ਔਰਤਾਂ ਅਤੇ ਦਲਿਤਾਂ ਜਿੰਨਾ ਲਈ ਸਿੱਖਿਅਤ ਬਣਨ ਲਈ ਪਾਬੰਦੀਆਂ ਲਗਾਈਆਂ ਗਈਆਂ ਸਨ, ਦੇ ਲਈ ਸਵਿੱਤਰੀ ਬਾਈ ਫੂਲੇ ਨੇ ਇੱਕ ਅਧਿਆਪਕਾ / ਸਕੂਲ ਮੁਖੀ ਬਣਕੇ ਸਿੱਖਿਆ ਦੇ ਦਰਵਾਜ਼ੇ ਖੋਲ੍ਹੇ ਦਾ, ਔਰਤ ਅਤੇ ਦਲਿਤ ਵਰਗ ਨੂੰ ਹਮੇਸ਼ਾ ਰਿਣੀ ਹੋਣਾ ਚਾਹੀਦਾ ਹੈ। 

-ਸੁਖਦੇਵ ਸਲੇਮਪੁਰੀ 

09780620233 

5 ਸਤੰਬਰ, 2020.

ਪੰਜਾਬ ਦੀ ਕੈਪਟਨ ਸਰਕਾਰ   ✍️ਪੰਡਿਤ ਰਮੇਸ਼ ਕੁਮਾਰ ਭਟਾਰਾ 

ਪੰਜਾਬ ਦੀ ਕੈਪਟਨ ਸਰਕਾਰ ਨੇ ਬਹੁਤ ਚੰਗਾ ਕੰਮ ਕਿਤਾ ਹੈ, ਪੰਜਾਬ ਵਿੱਚ ਪਹਿਲੀ ਕਲਾਸ ਤੋਂ ਲੈਕੇ +2 ਤੱਕ ਸਰਕਾਰੀ ਸਕੂਲਾਂ ਵਿੱਚ ਪੜਨ ਵਾਲੇ ਬੱਚਿਆਂ ਨੂੰ ਮੁਫਤ ਪੜਾਈ ਦੇਣ ਦਾ ਫੈਸਲਾ ਕਰਕੇ, ਇਸ ਦੇ ਨਾਲ ਨਾਲ +2 ਦੇ ਬਚਿੱਆ ਨੂੰ ਮੁਫੱਤ ਸਮਾਰਟਫੋਨ ਵੰਡੇ ਜਾ ਰਹੇ ਹਨ, ਇਸ ਵਕਤ ਸੰਸਾਰ ਦੇ ਨਾਲ ਨਾਲ ਪੰਜਾਬ ਵਿੱਚ ਵੀ ਨਾਮੁਰਾਦ ਕੋਰੋਨਾ ਵਾਰਿਸ ਦੀ ਮਾਹਾਮਾਰੀ ਕਰਕੇ +2 ਦੇ ਬਚਿੱਆ ਨੂੰ ਪੜ੍ਹਨ ਲਿਖਣ ਦੀ ਬਹੁਤ ਬੜੀ ਸਹੂਲਤ ਰਹੇਗੀ, ਇਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਨੇ ਪੰਜਾਬ ਦੇ ਕਰਜਦਾਰ ਕਿਸਾਨਾਂ ਦਾ 2 ਦੋ ਲੱਖ ਰੁਪਏ ਦਾ ਕਰਜਾ ਮੁਆਫ ਕਿਤਾ ਹੈ, ਜਿਸ ਤਰ੍ਹਾਂ ਪੰਜਾਬ ਦੇ ਕਿਸਾਨਾ ਦੀਆਂ ਦਿਕਤਾ ਮੁੱਖ ਮੰਤਰੀ ਪੰਜਾਬ  ਕੈਪਟਨ ਅਮਰਿੰਦਰ ਸਿੰਘ ਜੀ ਨੇ ਖਤਮ ਕਿਤੀਆਂ ਹਨ, ਉਸੇ ਤਰ੍ਹਾਂ ਪੰਜਾਬ ਦੇ ਵਿਧਾਰਥਿਆਂ ਦਿਆਂ ਵੀ ਦਿੱਕਤਾਂ ਖਤਮ ਕਿਤੀਆਂ ਹਨ, ਪੰਜਾਬ ਸਰਕਾਰ ਵੱਲੋਂ ਸਰਕਾਰੀ ਹਸਪਤਲਾ ਵਿੱਚ ਕੋਰੋਨਾ ਟੈਸਟ ਵੀ ਮੁਫਤ ਕਿਤੇ ਜਾਂਦੇ ਹਨ, ਏਥੇ ਮੇਰੀ ਇੱਕ ਸਲਾਹ ਪੰਜਾਬ ਸਰਕਾਰ ਨੂੰ ਹੈ, ਕਿ, ਪੰਜਾਬ ਦੇ ਨੋਜਵਾਨਾਂ ਨੂੰ ਇਸ ਵਕਤ ਕੋਰੋਨਾ ਵਾਰਿਸ ਦੀ ਮਾਹਾਮਾਰੀ ਤੋ ਅਤੇ ਨਸ਼ਿਆਂ ਤੋ ਬਚਾਉਣ ਲਈ, ਅਤੇ ਪੰਜਾਬ ਦੇ  ਨੋਜਵਾਨਾਂ ਨੂੰ ਤੰਦਰੁਸਤ ਰੱਖਣ ਦੇ ਲਈ, ਇਸ ਨਾਮੁਰਾਦ ਕੋਰੋਨਾ ਵਾਰਿਸ ਦੀ ਮਾਹਾਮਾਰੀ ਵਿੱਚ ਡਾਕਟਰਾਂ, ਸੇਹਤ ਮਾਹਰਾਂ, ਦਿਧਵਾਨਾ ਦੀ ਸਲਾਹ ਨਾਲ ਨੋਜਵਾਨਾਂ ਦੇ ਖੇਡਨ ਲਈ ਸੋਸ਼ਲ ਡਿਸਟੈੰਸੀ ਰੱਖਦੇ ਹੋਏ ਖੇਡਾਂ ਦੇ ਮੈਦਾਨ ਖੋਲ ਦਿੱਤੇ ਜਾਣ, ਮੈਂ ਕੁੱਝ ਸਮਾਂ ਪਹਿਲਾਂ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਡੀ ਜੀ ਮਿਲਿਆ ਸੀ, ਮੈਂ ਉਹਨਾਂ ਨੂੰ ਪੰਜਾਬ ਦੇ ਖੇਡ ਮੈਦਾਨਾਂ ਅੰਦਰ ਖਿਡਾਰੀਆਂ ਨੂੰ ਇੱਕ ਇੱਕ ਕਿਲੋ ਦੋ ਦੋ ਕਿਲੋ ਖਾਲਸ ਦੇਸੀ ਘਿਉ ਦੇ ਭਰੇ ਹੋਏ ਡੱਬੇ ਦੇਣ ਲਈ ਕਿਹਾ ਸੀ, ਉਹਨਾਂ ਨੂੰ ਮੇਰੀ ਇਹ ਰਾਏ ਬਹੁਤ ਚੰਗੀ ਲੱਗੀ ਸੀ, ਅਤੇ ਉਹਨਾਂ ਮੈਨੂੰ ਕਿਹਾ ਸੀ, ਹਾਂ, ਮੈਂ ਪੰਜਾਬ ਸਰਕਾਰ ਵੱਲੋਂ ਇਹ ਕੰਮ ਕਰਾਂਗਾ, ਮੈਂ ਇਹ ਵੀ ਕਿਹਾ ਸੀ, ਕਿ, ਪ੍ਰਤੇਕ ਦੇਸੀ ਘਿਉ ਦੇ ਡੱਬੇਆਂ ਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜੀ ਦੀ ਤਸਵੀਰ ਹੋਣੀ ਚਾਹੀਦੀ ਹੈ, ਤਾਂ ਕਿ ਪੰਜਾਬ ਦੇ ਨੋਜਵਾਨਾਂ ਵਿੱਚ ਖੇਡਨ ਕੁੱਦਨ ਦਾ ਜਜਬਾ ਬਣਨਾ ਰਹੇ ਬਦੱਦਾ ਰਹੇ,  ਮੈਂ ਹਾਂ 60 ਮੇ ਦਹਾਕੇ ਦਾ ਪੰਜਾਬੀ ਨੋਜਵਾਨ,  ✍️ਪੰਡਿਤ ਰਮੇਸ਼ ਕੁਮਾਰ ਭਟਾਰਾ  ਬਰਨਾਲਾ 9815318924*

 

ਯੂਥ ਕਾਂਗਰਸ ਬਰਨਾਲਾ ਦੇ ਨੋਜਵਾਨੋ✍️ਪੰਡਿਤ ਰਮੇਸ਼ ਕੁਮਾਰ ਭਟਾਰਾ

ਯੂਥ ਕਾਂਗਰਸ ਬਰਨਾਲਾ ਦੇ ਨੋਜਵਾਨੋ ਤੁਹਾਨੂੰ ਮੇਰਾ ਸਹਿਯੋਗ ਹਾਜਰ ਹੈ, ਮੇਰਾ ਆਸ਼ੀਰਵਾਦ ਹੈ ਤੁਹਾਨੂੰ, ਮੈਂ ਅਪਣੀ ਜਿੰਦਗੀ ਵਿੱਚ ਯੂਥ ਕਾਂਗਰਸ ਦਾ ਸਰਗਰਮ ਕਰਾਂਤੀਕਾਰੀ ਵਰਕਰ ਨੇਤਾ ਹੁੰਦੀਆਂ ਹਿੰਦੋਸਤਾਨ ਲੇਵਲ ਤੇ ਸੰਜੇ ਗਾਂਧੀ ਜੀ ਤੋਂ ਲੈਕੇ ਗੁਲਾਬ ਨਵੀ ਆਜਾਦ, ਅੰਨਦ ਸ਼ਰਮਾ, ਡੀਪੀ ਰਾਏ, ਸੁਰੇਸ਼ ਪਚੋਰੀ, ਗੁਰਦਾਸ ਕਾਮਥ, ਭੋਲਾ ਸੰਕਰ ਪਾੰਡੇ, ਆਦਿ ਯੂਥ ਕਾਂਗਰਸ ਪਾਰਟੀ ਦੇ ਮਿਤੱਰਾ ਨਾਲ ਅਤੇ ਪੰਜਾਬ ਦੇ ਮੇਰੇ ਇਹ ਸਾਥੀ ਜਿਨਹਾਂ ਨੇ ਵੀ ਭਾਰਤ ਵਿੱਚ ਮੇਰੇ ਵਾੰਗੂ ਕੰਮ ਕਰਕੇ ਅਪਣਾ ਨਾਮ ਕਮਾਈਆਂ ਹੈ, ਇਹ ਹਨ ਕੰਵਰਜੀਤ ਸਿੰਘ ਬਰਾੜ ਸਰਾਏਨਾਗਾ, ਰਾਜਪਾਲ ਸਿੰਘ, ਵਿਨੋਦ ਸ਼ਰਮਾ, ਜਗਮੋਹਨ ਕੰਗ, ਸ਼ਿਵਕਮਰ ਸਿੰਘ ਸੰਧੂ, ਜਗਮੀਤ ਬਰਾੜ ਸ਼੍ਰੀ ਮੁਕਰਸਰ ਸਾਹਿਬ,ਪਵਨ ਬਾੰਸਲ,ਪ੍ਰਾਪਤ ਸਿੰਘ ਬਾਜਵਾ, ਵਾਰਿੰਦਰ ਸਿੰਘ ਰਾਣਾ, ਮਨਜਿੰਦਰ ਸਿੰਘ ਬਿੱਟਾ, ਪਟਿਆਲਾ ਤੋਂ ਸੰਜੀਵ ਗਰਗ,ਅਨਿਲ ਮਹਿਤਾ, ਕੇਕੇ ਸ਼ਰਮਾ, ਬਿੱਟੂ,ਬਾਵਲਪੁਰਿਆ, ਰਾਜ ਭੂਪਿੰਦਰ ਸਿੰਘ ਵਾਕੀਲ, ਬਠਿੰਡਾ, ਰਮੇਸ਼ ਸਿੰਗਲਾ, ਸੁਰਿੰਦਰ ਪਾਲ ਸਿਬੀਆ, ਆਦੀ ਕਰਮਠ ਯੂਥ ਕਾਂਗਰਸ ਦੇ ਯੋਧਿਆਂ ਨਾਲ ਪੂਰੀ ਲਗਨ ਨਾਲ ਸਖਤ ਮਹਿਨਤ ਨਾਲ੍ਰਦਵੰਗ ਹੁੰਦੀਆਂ ਮੈਂ ਯੂਥ ਕਾਂਗਰਸ ਪਾਰਟੀ ਵਿੱਚ ਕੰਮ ਕਿਤਾ ਹੈ, ਮੈਨੂੰ ਬਹੁਤ ਹੀ ਬਹੁਤ ਖੁਸ਼ੀ ਖੁੰਦੀ ਹੈ ਮੇਰੇ ਨੋਜਵਾਨ ਯੂਥ ਕਾਂਗਰਸ ਦੇ ਸਾਥੀੳ ਤੁਹਾਡੀ ਸਰਗਰਮੀਆਂ ਨੂੰ ਦੇਖਕੇ, ਮੈਂ ਅੱਜ ਵੀ 60 ਮੇਂ ਦਹਾਕੇ ਦਾ ਨੋਜਵਾਨ ਯੂਥ ਕਾਂਗਰਸੀ ਵਰਕਰ ਹਾਂ ਅਤੇ ਭਾਰਤ ਦੀ ਰਾਜਨੀਤੀ ਵਿੱਚ ਭਰਪੂਰ ਸਰਗਰਮੀਆਂ ਨਾਲ ਕੰਮ ਕਰ ਰਿਹਾ ਹਾਂ, ਮੇਰੀ ਇਹ ਇਕ ਗਲ ਯਾਦ ਰਖਣਾ ਕਿ, ਸਿਆਸੀ ਪਾਰਟੀ ਕੋਈ ਮਾੜੀ ਨਹੀਂ ਹੁੰਦੀ, ਲੇਕਿਨ ਕਾਂਗਰਸ ਪਾਰਟੀ ਦੀ ਆਨ ਬਾਨ ਸ਼ਾਨ ਅੱਜਬ ਦੀ ਨਿਰਾਲੀ ਹੈ, ਤੁਸੀਂ ਸਾਰੇ ਖੁਸ਼ਕਿਸਮਤ ਵਾਲੇ ਹੋ, ਕਿ,  ਤੁਸੀਂ ਸਾਰੇ ਨੋਜਵਾਨ ਹਿੰਦੁਸਤਾਨ ਦੀ ਭਾਰਤ ਮਾਤਾ ਦੀ ਆਨ ਬਾਨ ਸ਼ਾਨ ਨੂੰ ਹਮੇਸ਼ਾ ਕਾਈਮ ਰਖਣ ਲਈ ਸ਼ਹੀਦਾਂ ਦੇਸ਼ ਭਗਤਾ ਕੁਰਬਾਨੀਆਂ ਦੇਣ ਵਾਲੀ ਕਾਂਗਰਸ ਪਾਰਟੀ ਨਾਲ  ਜੁੜੇ ਹੋ, ਤੁਹਾਨੂੰ ਮੁਬਾਰਕਬਾਦ ਦਿੰਦਾ ਹਾਂ, ਜੈ ਹਿੰਦ ਕਹਿੰਦਾ ਹਾਂ, ਮੈਂ ਬਰਨਾਲਾ ਦੀ ਯੂਥ ਕਾਂਗਰਸ ਪਾਰਟੀ ਵਿੱਚ, ਦੇਵਿੰਦਰ ਸ਼ੋਰੀ ਪ੍ਰਮੋਦ ਸ਼ੋਰੀ, ਜੋ ਬਾਅਦ ਵਿੱਚ ਦੇਵਿੰਦਰ ਸ਼ੋਰੀ ਕੇਨੇਡਾ ਵਿੱਚ 2 ਵਾਰ ਕੇਲਗੀਰੀ ਤੋ ਐਮ ਪੀ ਰਿਹਾ, ਭਾਰਤ ਭੂਸ਼ਨ ਮੇਨਨ ਵਾਕੀਲ ਇਹ ਅੱਜ ਮਾਨ ਯੋਗ ਪੰਜਾਬ ਹਰਿਆਣਾ  ਹਾਈਕੋਰਟ ਦੇ ADJ ਹਨ, ਮਖੱਣ ਸ਼ਰਮਾ ਜੋ  ਅੱਜ Improvement ਬਰਨਾਲਾ ਦਾ ਚੇਅਰਮੈਨ ਹੈ, ਦਰਸ਼ਨ ਸਿੰਘ ਨੈਨੇਵਾਲ ਅੱਜ ਕਲ ਭਾਜਪਾ ਪਾਰਟੀ ਵਿੱਚ ਸਰਗਰਮੀਆਂ ਨਾਲ ਕੰਮ ਕਰ ਰਿਹਾ ਹੈ, ਆਦਿੳ ਬਹੁਤ ਸਾਰੇ ਮਿਤੱਰਾ ਨੂੰ ਮੈਂ ਖੁਦ ਯੂਥ ਕਾਂਗਰਸ ਪਾਰਟੀ ਵਿੱਚ ਲੈਕੇ ਆਈਆਂ ਹਾਂ ਅਤੇ ਇਹਨਾਂ ਸਾਰੀਆਂ ਨੂੰ ਸਮੇਤ ਮੇਰੇ ਸਕੇ ਮਾਮਾ ਪੰਡਿਤ ਸੋਮ ਦੱਤ ਸ਼ਰਮਾ ਬਰਨਾਲਾ ਜੋ ਬਾਅਦ ਵਿੱਚ ਪੰਜਾਬ ਸਰਕਾਰ ਵਿੱਚ  ਮੰਤਰੀ ਰਿਹੇ ਹਨ, ਅਹਿਮਦਗੜ ਤੋਂ ਸੁਰਿੰਦਰ ਤਾਈਲ, ਸੁਭਾਸ਼ ਬੈਕਟਰ, ਅਰੂਨ ਬੰਟੀ, ਰਵਿੰਦਰ ਚੋਪੜਾ, ਆਸ਼ੂ, ਮਾਲੇਰਕੋਟਲਾ ਤੋ ਦਿਲਸ਼ਾਦ ,ਬਿੰਦੂ ਆਦਿ ਬਹੁਤੇ ਮਿਤੱਰ ਨੂੰ, ਮੈਂ ਇਹਨਾਂ ਸਾਰੀਆਂ ਨੂੰ ਵਕਤ ਵਕਤ ਤੇ ਖੁਦ ਕਾਂਗਰਸ ਪਾਰਟੀ ਦੇ ਦਿੱਲੀ ਦਰਬਾਰ ਹਾਈਕਮਾਂਡ ਦੇ ਨਾਲ ਇਹਨਾ ਨੂੰ ਆਪਣੇ ਨਾਲ ਲੈਜਾਕੇ ਮਿਲਾਉਂਦਾ ਰਿਹਾ ਹਾਂ, ਵਗੈਰ ਕਿਸੇ ਵੀ ਲਾਲਚ ਦੇ, ਸਿਰਫ ਤੇ ਸਿਰਫ ਸੇਵਾ ਭਾਵ ਦੇ ਨਾਲ ਇਹਨਾਂ ਦਾ ਹਮੇਸ਼ਾ ਹੀ ਮਦਦਗਾਰ ਬਨਿਆ ਹਾਂ, ਲੇਕਿਨ ਬਹੁਤ ਜਰੂਰੀ ਹੈ, ਮੇਰੇ ਯੂਥ ਕਾਂਗਰਸ ਪਾਰਟੀ ਦੇ ਅਤੇ ਦੂਸਰਿਆਂ ਰਾਜਨੀਤਕ ਪਾਰਟੀਆਂ ਦੇ ਨੋਜਵਾਨੋ, ਮੇਰੀ ਗੱਲ ਸੁਣੋ, ਤੁਸੀਂ ਮੇਰੇ ਵਾੰਗੂ ਅੰਧਵਿਸ਼ਵਾਸ ਵਿੱਚ ਨਾ ਰਹਿਣਾ, ਮੈਂ ਬਹੁਤ ਉਤਾਰ ਚਾੜ ਦੇਖੇ ਹਨ ਦੇਖ ਰਿਹਾ ਹਾਂ ਲਕਿਰ ਦੇ ਫਾਕੀਰ ਨਾ ਬਨੇਉ, ਜਿੰਦਗੀ ਵਿੱਚ ਅੱਖਾ ਖੋਲ ਕੇ ਆਸਾ ਪਾਸਾ ਦੇਖਕੇ, ਚੰਗੇ ਮਾੜੇ ਦੀ ਨਿਰਖ ਕਰਕੇ ਰਾਜ,ਨੀਤੀ ਵਿੱਚ ਵਿਚਰੇੳ ਕਿਉਂਕਿ, ਕੁੱਝ ਨੇਤਾ ਪਹਿਲਾਂ ਵਰਗੇ ਨੇਤਾਵਾਂ ਵਰਗੇ ਨਹੀਂ ਹਨ, ਇਹ ਮੈਂ ਦਾਵੇ ਨਾਲ ਕਹਿੰਦਾ ਹਾਂ, ਵਰਤਮਾਨ ਨਾਮੁਰਾਦ ਕੋਰੋਨਾ ਵਾਰਿਸ ਦੀ ਮਾਹਾਮਾਰੀ ਦੇ ਭੈੜੇ ਹਲਾਤਾਂ ਵਿੱਚ ਮੈਂ ਮਈ ਜੂਨ ਮਹੀਨੇ ਦੀ ਕੜਦੀ ਧੁੱਪ ਵਿੱਚ ਆਪਣੇ ਸਕੂਟਰ ਏਕਟੀਵਾ ਤੇ ਜਾਕੇ ਜਰੂਰਤਮੰਦ ਗਰੀਬ ਲੋਕਾ ਲਈ ਰਾਸ਼ਨ ਕਿੱਟਾ ਮੰਨਜੂਰ ਕਰਵਾਈਆਂ, ਜੋ ਅੱਜ ਤੱਕ ਨਹੀਂ ਵੰਡਿਆ ਗਈਆ, ਇਸ ਦਾ ਮੈਨੂੰ ਬਹੁਤ ਰੰਝ ਹੈ ਗੁੱਸਾ ਹੈ, ਇਹ ਜਿਸ ਕਿਸੇ ਨੇ ਵੀ ਕਿਤਾ ਹੈ, ਇਹ ਗੰਦੀ ਅਤੇ ਭੈੜੀ ਹਰਕਤ ਹੈ, ਮੈਂ ਇਹ ਜਾਣਦਾ ਹਾਂ, ਕਿ, ਸੰਤ ਕਹਿੰਦੇ ਹਨ, ਕੀ, *ਮਤ ਸਤਾ ਗਰੀਬ ਕੋ ਗਰੀਬ ਰੋਦੇਗਾ, ਪਤਾ ਚਲ ਗਿਆ ਉਸਦੇ ਮਾਲਕ ਨੂੰ ਤਾਂ ਉਹ  ਦੀਨ ਦੁਨੀਆਂ ਸੇ ਖੋ ਦੇਗਾ ਮਿਟਾ ਦੇਗਾ,,, ਚੰਗਾ ਭਾਈ ਬਾਕੀ ਸਾਰਿਆਂ ਨੂੰ ਮੇਰੇ ਵਲੋ ਅਸ਼ੀਰਵਾਦ ਤੰਦਰੁਸਤ ਰਹੋ ਜਿਉਂਦੇ ਵੱਸਦੇ ਰਹੋ,

 ਮਿਤੱਰ,,, ✍️ਪੰਡਿਤ ਰਮੇਸ਼ ਕੁਮਾਰ ਭਟਾਰਾ ਬਰਨਾਲਾ, 9815318924

ਲਗਾਤਾਰ ਵੱਧ ਰਿਹਾ 'ਰੋਜ਼ਗਾਰ ਸੰਕਟ' ਵੱਡੀ ਚਿੰਤਾ ਦਾ ਵਿਸ਼ਾ ✍️ ਰਣਜੀਤ ਸਿੰਘ ਹਿਟਲਰ

ਅੰਤਰਰਾਸ਼ਟਰੀ ਲੇਬਰ ਸੰਗਠਨ (ILO) ਅਤੇ ਏਸ਼ੀਆਈ ਵਿਕਾਸ ਬੈਂਕ (ADB) ਦੀ ਕਰੋਨਾ ਕਾਲ ਦੌਰਾਨ ਆਈ ਰਿਪੋਰਟ ਨੇ ਭਾਰਤ ਦੀ ਰੁਜ਼ਗਾਰ ਪ੍ਰਤੀ ਚਿੰਤਾ ਹੋਰ ਵੀ ਵਧਾ ਦਿੱਤੀ ਹੈ।ਦੋਨੋਂ ਸੰਸਥਾਵਾਂ ਦੀ ਇਸ ਸਾਂਝੀ ਰਿਪੋਰਟ ਵਿੱਚ ਭਾਰਤ ਦੀ ਰੋਜ਼ਗਾਰ ਸਥਿਤੀ ਨੂੰ ਲੈਕੇ ਡੂੰਘੀ ਚਿੰਤਾ ਜਤਾਈ ਗਈ ਹੈ।ਇਹ ਰਿਪੋਰਟ ਕਈ ਅਧਿਐਨਾਂ ਤੋਂ ਬਾਅਦ ਹੋਂਦ ਵਿੱਚ ਆਈ ਹੈ, ਜਿਸ ਨੂੰ ਨਜ਼ਰਅੰਦਾਜ਼ ਤਾਂ ਕਦੀ ਵੀ ਨਹੀਂ ਕੀਤਾ ਜਾ ਸਕਦਾ।ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਕਰੋਨਾ ਵਾਇਰਸ ਨਾਲ ਨਜਿੱਠਣ ਲਈ ਜੋ ਲਾਕਡਾਊਨ ਦੇਸ਼ ਭਰ ਅੰਦਰ ਜਾਰੀ ਕੀਤਾ ਗਿਆ।ਉਸ ਅੰਤਰਗਤ 41 ਲੱਖ ਤੋਂ ਜ਼ਿਆਦਾ ਲੋਕ ਬੇਰੁਜ਼ਗਾਰ ਹੋਏ ਹਨ।ਇਥੇ ਦੱਸਣਯੋਗ ਹੈ ਕਿ ਇਹ ਅੰਕੜਾ ਜਿਆਦਾਤਰ ਸ਼ਹਿਰੀ ਪ੍ਰਾਇਵੇਟ ਸੈਕਟਰ ਤੋਂ ਲਿਆ ਗਿਆ ਹੈ।ਜੇਕਰ ਗ੍ਰਾਮੀਣ ਖੇਤਰ ਨੂੰ ਵੀ ਇਸ ਵਿੱਚ ਲਿਆਂਦਾ ਜਾਵੇ ਤਾਂ ਹਾਲਾਤ ਇਸ ਤੋਂ ਵੀ ਬਦਤਰ ਨਜ਼ਰ ਆਉਣਗੇ।ਰਿਪੋਰਟ ਅਨੁਸਾਰ ਬੇਰੁਜ਼ਗਾਰਾਂ ਵਿੱਚ ਸਭ ਤੋਂ ਵਧੇਰੇ ਲੋਕ 'ਨਿਰਮਾਣ ਕਾਰਜ' ਭਾਵ ਕੰਸਟਰਕਸ਼ਨ ਦੇ ਕੰਮਾਂ ਨਾਲ ਜੁੜੇ ਹੋਏ ਸਨ।ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਤਾਲਾਬੰਦੀ ਨਾਲ ਜੋ ਨੁਕਸਾਨ ਹੋਇਆ ਹੈ,ਇਸ ਦੀ ਭਰਪਾਈ ਕਰਨ ਅਤੇ ਗੱਡੀ ਦੁਬਾਰਾ ਲੀਹ 'ਤੇ ਲਿਆਉਣ ਵਿੱਚ ਖ਼ਾਸਾ ਵਕਤ ਲੱਗੇਗਾ।ਇਸ ਵਿਚਕਾਰ ਹੁਣ ਸਰਕਾਰ ਸਾਹਮਣੇ ਵੱਡੀ ਚੁਣੌਤੀ ਰੁਜ਼ਗਾਰ ਮੁਹੱਈਆ ਕਰਵਾਉਣ ਦੀ ਹੋਵੇਗੀ।ਇਹਨਾਂ ਵਿਚ ਇਕ ਤਾਂ ਉਹ ਵਰਗ ਹੈ ਜਿਸ ਦਾ ਰੁਜ਼ਗਾਰ ਤਾਲਾਬੰਦੀ ਦੌਰਾਨ ਚਲਾ ਗਿਆ।ਦੂਸਰਾ ਵਰਗ ਉਸ ਬੇਰੁਜ਼ਗਾਰ ਨੌਜਵਾਨ ਪੀੜ੍ਹੀ ਦਾ ਹੈ ਪਹਿਲਾਂ ਤੋਂ ਹੀ ਆਪਣੇ ਸਰਟੀਫਿਕੇਟਾਂ ਦਾ ਭਾਰ ਚੁੱਕ ਨੌਕਰੀ ਲਈ ਥਾਂ-ਥਾਂ ਧੱਕੇ ਖਾ ਰਹੇ ਸਨ।ਰਿਪੋਰਟ ਇਸ ਗੱਲ ਵੱਲ ਵੀ ਇਸ਼ਾਰਾ ਕਰ ਰਹੀ ਹੈ ਕਿ ਤਾਲਾਬੰਦੀ ਦਾ ਸਭ ਤੋ ਵੱਧ ਅਸਰ ਵੀਹ ਤੋਂ ਪੱਚੀ ਸਾਲ ਦੀ ਨੌਜਵਾਨ ਪੀੜ੍ਹੀ ਉੱਤੇ ਪਿਆ ਹੈ।ਜਿੰਨਾ ਨੂੰ ਹਾਲ ਵਿੱਚ ਹੀ ਕੋਈ ਕੰਮ-ਧੰਦਾ ਮਿਲਿਆ ਸੀ ਪ੍ਰੰਤੂ ਤਾਲਾਬੰਦੀ ਵਿੱਚ ਉਹ ਵੀ ਹੱਥੋਂ ਨਿਕਲ ਗਿਆ।ਸਰਕਾਰਾਂ ਨੂੰ ਆਪਣੀਆਂ ਪਾਲਸੀਆਂ ਵਿੱਚ ਨੌਜਵਾਨ ਵਰਗ ਨੂੰ ਵਿਸ਼ੇਸ਼ ਦਰਜਾ ਦੇਣਾ ਚਾਹੀਦਾ ਹੈ।ਕਿਉਂਕਿ ਕਿਸੇ ਵੀ ਦੇਸ਼ ਦੀ ਅਰਥਵਿਵਸਥਾ ਅਤੇ ਤਰੱਕੀ ਨੌਜਵਾਨੀ ਨਾਲ ਵੱਡੇ ਪੱਧਰ 'ਤੇ ਜੁੜੀ ਹੁੰਦੀ ਹੈ। ਪ੍ਰੰਤੂ ਇਥੇ ਵੱਡੀ ਚਿੰਤਾ ਦਾ ਵਿਸ਼ਾ ਇਹ ਵੀ ਹੈ ਕਿ ਦੇਸ਼ ਦੀ ਅਰਥਵਿਵਸਥਾ ਪੂਰੀ ਤਰਾਂ ਸੁਸਤ ਹੋ ਚੁੱਕੀ ਹੈ,ਅਤੇ ਅਜਿਹਾ ਜਾਪ ਰਿਹਾ ਹੈ ਕਿ ਇਹ ਸੁਸਤੀ ਦਾ ਮੰਜ਼ਰ  ਅਜੇ ਹੋਰ ਲੰਮਾ ਚੱਲੇਗਾ।ਇਸ ਆਰਥਿਕ ਸੰਕਟ ਵਿਚਕਾਰ ਲੋਕ ਆਪਣਾ ਕੰਮ-ਧੰਦਾ ਦੁਬਾਰਾ ਕਿਵੇਂ ਸ਼ੁਰੂ ਕਰਨ, ਫਿਲਹਾਲ ਇਸ ਦਾ ਵੀ ਕੋਈ ਹੱਲ ਨਜ਼ਰੀਂ ਨਹੀਂ ਪੈ ਰਿਹਾ।ਕਰੋਨਾ ਕਾਲ ਦੌਰਾਨ ਸਭ ਤੋਂ ਵਧੇਰੇ ਰੁਜ਼ਗਾਰ ਪ੍ਰਾਇਵੇਟ ਸੈਕਟਰ ਵਿੱਚ ਕੰਮ ਕਰਨ ਵਾਲੇ ਲੋਕਾਂ ਦਾ ਗਿਆ ਹੈ ਕਿਉਂਕਿ ਉਨ੍ਹਾਂ ਦੀਆਂ ਨੌਕਰੀਆਂ ਸਥਾਈ ਨਹੀਂ ਹਨ।ਜਿਸ ਵਿਚ ਜਿਆਦਾਤਰ ਲੋਕ ਠੇਕੇ ਅਤੇ ਦਿਹਾੜੀ ਮਜਦੂਰੀ ਦਾ ਕੰਮ ਹੀ ਕਰਦੇ ਹਨ।ਲੇਬਰ ਕਾਨੂੰਨ ਦਾ ਪਾਲਣ ਵੀ ਹਰ ਜਗ੍ਹਾ ਨਹੀਂ ਹੋਇਆ ਜਿਸ ਦਾ ਨਤੀਜਾ ਇਹ ਨਿਕਲਿਆ ਕਿ ਤਾਲਾਬੰਦੀ ਦੇ ਸ਼ੁਰੂ ਹੁੰਦਿਆ ਸਾਰ ਹੀ ਦਰਮਿਆਨੇ ਅਤੇ ਛੋਟੇ ਕਾਰਖਾਨੇ ਬੰਦ ਹੋ ਗਏ ਅਤੇ ਮਾਲਕਾਂ ਵੱਲੋ ਮਜਦੂਰਾਂ ਨੂੰ ਕੰਮ ਤੋਂ ਹਟਾ ਦਿੱਤਾ ਗਿਆ।ਉਸ ਸਮੇਂ ਖੁਦ ਸਰਕਾਰਾਂ ਨੂੰ ਅੱਗੇ ਆਕੇ ਭੁੱਖੇ ਮਰ ਰਹੇ ਮਜਦੂਰਾਂ,ਦਿਹਾੜੀਦਾਰਾਂ ਦੀ ਬਾਂਹ ਫੜਕੇ ਆਰਥਿਕ ਮਦਦ ਕਰਨੀ ਚਾਹੀਦੀ ਸੀ।ਪ੍ਰੰਤੂ ਪ੍ਰਧਾਨ ਮੰਤਰੀ ਮੋਦੀ ਵਾਰ-ਵਾਰ ਪਹਿਲੀ ਤਾਲਾਬੰਦੀ ਦੌਰਾਨ ਇਹੀ ਕਹਿ ਰਹੇ ਸਨ ਕਿ ਕਾਰਖਾਨਾ ਮਾਲਕ ਆਪਣੇ ਨਾਲ ਜੁੜੇ ਲੋਕਾਂ ਨੂੰ ਕੰਮ ਤੋਂ ਨਾ ਹਟਾਉਣ ਅਤੇ ਉਨ੍ਹਾਂ ਨੂੰ ਤਨਖਾਹ ਦੇਣ।ਚਲੋ! ਵੱਡੇ ਉਦਯੋਗਪਤੀ ਤਾਂ ਤਨਖਾਹ ਦੇ ਸਕਦੇ ਸਨ।ਪਰੰਤੂ ਛੋਟੇ ਕਾਰਖਾਨਾ ਮਾਲਕਾਂ ਦਾ ਆਪਣਾ ਇਕ ਤਰਕ ਸੀ ਕਿ ਜਦੋਂ ਉਹਨਾਂ ਦਾ ਕੁਝ ਵਿੱਕ ਹੀ ਨਹੀਂ ਰਿਹਾ,ਸਭ ਕੁਝ ਠੱਪ ਹੋ ਗਿਆ ਹੈ ਆਮਦਨ ਦਾ ਕੋਈ ਜ਼ਰੀਆ ਨਹੀਂ ਰਿਹਾ ਤਾਂ ਉਹ ਕਰਮਚਾਰੀਆਂ ਨੂੰ ਤਨਖਾਹਾਂ ਕਿਥੋਂ ਦੇ ਸਕਦੇ ਹਨ।ਹਾਲਾਂਕਿ ਸਰਕਾਰ ਨੇ ਬਾਅਦ ਵਿੱਚ ਵੱਖ-ਵੱਖ ਖੇਤਰਾਂ ਜਿਵੇਂ ਛੋਟੇ ਉਦਯੋਗ,ਕਾਰੋਬਾਰੀ,ਕਿਸਾਨ ਅਤੇ ਲੇਬਰ ਮਜਦੂਰ ਨੂੰ ਇਸ ਕਰੋਨਾ ਰੂਪੀ ਗੁਰਵਤ ਵਿੱਚੋ ਕੱਢਣ ਲਈ 20 ਲੱਖ ਕਰੋੜ ਰੁਪਏ ਦਾ ਵੱਡਾ ਰਾਹਤ ਪੈਕੇਜ ਜਾਰੀ ਕੀਤਾ ਸੀ।ਪਰੰਤੂ ਅਜੇ ਤੱਕ ਇਸ ਪੈਕੇਜ ਦੀ ਵੀ ਪੂਰੀ ਤਰ੍ਹਾ ਹਵਾ ਨਿਕਲੀ ਹੋਈ ਹੈ।ਜ਼ਮੀਨੀ ਸਤੱਰ 'ਤੇ ਕਿਸੇ ਵੀ ਲੋੜਵੰਦ ਵਰਗ ਨੂੰ ਇਹ ਪੈਕੇਜ ਕੋਈ ਰਾਹਤ ਦਿੰਦਾ ਨਜ਼ਰ ਨਹੀਂ ਆ ਰਿਹਾ। ਇਸ ਦੇ ਚੰਗੇ ਨਤੀਜੇ ਨਾ ਵਿਖਾਈ ਦੇਣ ਦਾ ਕਾਰਨ ਇਹ ਵੀ ਹੈ ਕਿ ਸਰਕਾਰ ਨੇ ਬਸ ਕਰਜਾ ਲੈਣ ਵਿੱਚ ਹੀ ਆਸਾਨੀ ਕੀਤੀ ਹੈ।ਪ੍ਰੰਤੂ ਅੱਜ ਕਰੋਨਾ ਮਹਾਂਮਾਰੀ ਦੇ ਚੱਲਦਿਆਂ ਕੋਈ ਵੀ ਆਮ ਵਰਗ ਕਰਜ਼ਾ ਲੈਣ ਲਈ ਤਿਆਰ ਨਹੀਂ ਹੈ।ਕਿਉਂਕਿ ਕਰੋਨਾ ਵਾਇਰਸ ਦਾ ਹਾਲੇ ਤੱਕ ਕੋਈ ਸੁਰ ਪਤਾ ਨਹੀਂ ਚੱਲ ਰਿਹਾ ਕਿ ਇਹ ਮੌਤ ਸਾਡੇ ਸਿਰ 'ਤੇ ਕਿੰਨਾ ਸਮਾਂ ਮੰਡਰਾਉਂਦੀ ਰਹੇਗੀ।ਇਸੇ ਕਾਰਨ ਹਾਲ ਦੀ ਘੜੀ ਕੋਈ ਵੀ ਆਪਣੇ ਆਪ ਨੂੰ ਕਰਜ਼ੇ ਦੇ ਚੰਗੁਲ ਵਿੱਚ ਫਸਾਉਣਾ ਨਹੀਂ ਚਾਹੁੰਦਾ।ਦੂਜਾ,ਕਿਸਾਨ ਤਾਂ ਪਹਿਲਾਂ ਤੋਂ ਹੀ ਕਰਜੇ ਵਿੱਚ ਇੰਨਾ ਦੱਬਿਆ ਹੋਇਆ ਹੈ ਕਿ ਕੋਈ ਵੀ ਸੂਝਵਾਨ ਵਿਅਕਤੀ ਹੋਰ ਵਾਧੂ ਕਰਜ਼ਾ ਲੈਕੇ ਆਪਣੀ ਜਾਨ ਨਵੀਂ ਮੁਸੀਬਤ ਵਿੱਚ ਨਹੀਂ ਪਾਉਣੀ ਚਾਹੁੰਦਾ।ਚਾਹੇ ਸਰਕਾਰ ਦਾਅਵਾ ਕਰਦੀ ਹੈ ਕਿ ਹਰ ਵਰਗ ਨੂੰ ਪੂਨਰਨਿਰਮਾਣ ਲਈ ਵਿਆਜ਼ ਦਰਾਂ ਵਿੱਚ ਵੱਡੀ ਛੁਟ ਦਿੱਤੀ ਜਾਵੇਗੀ।ਪਰ ਸਰਕਾਰ ਦੀ ਵੱਡੇ ਪੂੰਜੀਪਤੀਆਂ ਪ੍ਰਤੀ ਢੁਕਵੀਂ ਅਤੇ ਦਰਮਿਆਨੇ ਵਰਗ ਪ੍ਰਤੀ ਮਾਰੂ ਨੀਤੀ ਅਤੇ ਸਰਕਾਰਾਂ ਦੇ ਪਹਿਲੇ ਵਰਤਾਰੇ ਨੂੰ ਦੇਖਦੇ ਹੋਏ ਕੋਈ ਵੀ ਇੰਨਾ ਗੱਲਾਂ ਉੱਤੇ ਯਕੀਨ ਨਹੀਂ ਕਰ ਰਿਹਾ।(ਆਈ.ਐਲ.ੳ) ਅਤੇ (ਏ.ਡੀ.ਬੀ) ਨੇ ਇਹ ਰਿਪੋਰਟ ਏਸ਼ੀਆ ਦੇ ਕਈ ਮੁਲਕਾਂ ਲਈ ਤਿਆਰ ਕੀਤੀ ਹੈ ਅਤੇ ਸਰਕਾਰਾਂ ਨੂੰ ਇਹ ਚੇਤਾਵਨੀ ਦਿੱਤੀ ਹੈ ਕਿ ਜੇਕਰ ਸਮਾਂ ਰਹਿੰਦੇ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਨਾ ਕਰਵਾਇਆ ਗਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਦੇਸ਼ ਦੀ ਸਥਿਤੀ ਹੋਰ ਵੀ ਭਿਆਨਕ ਹੋ ਜਾਵੇਗੀ।ਹੁਣ ਸਰਕਾਰ ਦੀ ਇਹ ਪਹਿਲ ਹੋਣੀ ਚਾਹੀਦੀ ਹੈ ਕਿ ਬੁਰੀ ਤਰ੍ਹਾ ਢਹਿ ਚੁੱਕੇ ਪ੍ਰਾਇਵੇਟ ਸੈਕਟਰ ਨੂੰ ਆਰਥਿਕ ਸੰਕਟ ਵਿੱਚੋ ਕੱਢ ਕੇ ਦੁਬਾਰਾ ਖੜ੍ਹਾ ਕੀਤਾ ਜਾਵੇ।ਕਿਉਂਕਿ ਪੜ੍ਹੇ-ਲਿਖੇ ਰੁਜ਼ਗਾਰ ਦੀ ਭਾਲ 'ਚ ਭਟਕ ਰਹੇ ਸਰਕਾਰੀ ਨੌਕਰੀਆਂ ਤੋਂ ਵਾਂਝੇ ਨੌਜਵਾਨਾਂ ਲਈ ਪ੍ਰਾਇਵੇਟ ਸੈਕਟਰ ਕਿਸੇ ਸੰਜੀਵਨੀ ਤੋਂ ਘੱਟ ਨਹੀਂ ਹੈ।ਬੇਰੁਜ਼ਗਾਰ ਲੋਕਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਹੁਣ ਸਰਕਾਰ ਨੂੰ ਅਜਿਹੇ ਕਦਮ ਚੁੱਕਣ ਦੀ ਸਖ਼ਤ ਲੋੜ ਹੈ ਜਿਸ ਦੇ ਪਰਿਣਾਮ ਵੀ ਤਤਕਾਲ ਹੀ ਦਿਖਾਈ ਦੇਣੇ ਸ਼ੁਰੂ ਹੋਣ।

Image preview

ਲੇਖਕ:- ਰਣਜੀਤ ਸਿੰਘ ਹਿਟਲਰ 

ਫਿਰੋਜ਼ਪੁਰ,ਪੰਜਾਬ।

ਮੋ:ਨੰ:- 7901729507

ਈਮੇਲ:- ranjeetsinghhitlar21@gmail.com

ਪੰਜਾਬ ਦੇ ਸੁਰੱਖਿਅਤ ਭਵਿੱਖ ਲਈ, ਹਰ ਪੰਜਾਬੀ ਦਾ ਜਾਗਰੂਕ ਹੋਣਾ ✍️ ਰਣਜੀਤ ਸਿੰਘ ਹਿਟਲਰ 

ਪੰਜਾਬ ਦੇ ਭਵਿੱਖ ਨੂੰ ਸੁਰੱਖਿਅਤ ਬਣਾਉਣ ਲਈ ਚੰਗੇ-ਮੰਦੇ, ਸੱਜਣ-ਗੱਦਾਰ ਰੂਪੀ ਚਿਹਰਿਆਂ ਦੀ ਸਹੀ ਪਛਾਣ ਕਰਨਾ ਹਰੇਕ ਪੰਜਾਬੀ ਦਾ ਨੈਤਿਕ ਫਰਜ ਬਣਦਾ ਹੈ,ਜੋ ਕਿ ਅਜੇ ਤੱਕ ਬਹੁਤ ਹੀ ਘੱਟ ਲੋਕਾਂ ਨੇ ਨਿਭਾਇਆ ਹੈ।ਕਿਸੇ ਵੇਲੇ 'ਸੋਨੇ ਦੀ ਚਿੜੀ' ਦਾ ਦਰਜਾ ਪ੍ਰਾਪਤ ਕਰਨ ਵਾਲਾ ਪੰਜਾਬ ਅੱਜ ਬਰਬਾਦੀ ਦੇ ਕੰਢੇ 'ਤੇ ਆਣ ਖੜਾ ਹੈ,ਹਰ ਪਾਸੇ ਹਫੜਾ-ਦਫੜੀ ਅਤੇ ਆਪੋ-ਧਾਪੀ ਮੱਚੀ ਹੋਈ ਹੈ।ਸਮੇਂ-ਸਮੇਂ ਦੇ ਹਾਕਮਾਂ ਨੇ ਹੁਣ ਤੱਕ ਸਿਰਫ਼ ਆਪਣੀ ਕੁਰਸੀ ਦੀ ਭੁੱਖ ਨੂੰ ਮਿਟਾਉਣ ਲਈ ਪੰਜਾਬ ਨੂੰ ਰੱਜ ਕੇ ਲੁੱਟਿਆ ਹੈ ਅਤੇ ਅੱਜ ਵੀ ਇਹ ਲੁੱਟ-ਖਸੁੱਟ ਬੇਰੋਕ ਜਾਰੀ ਹੈ।ਇਸ ਵਕਤ ਪੰਜਾਬ ਦੇ ਲੋਕਾਂ ਦੀ ਹਾਲਤ ਆਰਥਿਕ ਤੌਰ ਉੱਪਰ ਟੁੱਟੇ ਹੋਏ ਉਸ ਜੱਟ ਵਰਗੀ ਹੈ,ਜਿਹੜਾ ਆਪਣੀ ਗਰਜ਼ ਪੂਰੀ ਕਰਨ ਲਈ ਕੋਈ ਵੀ ਗਲਤ ਕਦਮ ਚੁੱਕਣ ਤੋਂ ਵੀ ਪਰਹੇਜ਼ ਨਹੀਂ ਕਰਦਾ।ਹੁਣ ਤੱਕ ਜੋ ਵੀ ਇੰਨਾ ਲੋਕ ਮਾਰੂ ਨੀਤੀਆਂ ਦੇ ਵਿਰੋਧ ਵਿੱਚ ਖੜ੍ਹਾ ਹੁੰਦਾ ਰਿਹਾ ਹੈ,ਉਸ ਦੀ ਕਿਸੇ ਨਾ ਕਿਸੇ ਢੰਗ ਨਾਲ ਆਵਾਜ਼ ਦਬਾ ਦਿੱਤੀ ਜਾਂਦੀ ਰਹੀ ਹੈ।ਸ਼ਾਇਦ ਇਹੀ ਕਾਰਨ ਹੈ ਕਿ ਪੰਜਾਬ ਦੇ ਲੋਕ ਹੁਣ ਸਿਰਫ ਨਿੱਜਤਾ ਲਈ ਜਿਉਂ ਰਹੇ ਹਨ,ਜਦਕਿ ਚਾਹੀਦਾ ਇਹ ਹੈ ਕਿ ਉਹ ਪੰਜਾਬ ਲਈ ਜਿਉਣ।ਗੁਰੂਆਂ,ਪੀਰਾਂ ਦੀ ਧਰਤੀ ਅਖਵਾਉਣ ਵਾਲਾ ਪੰਜਾਬ ਅੱਜ ਧਰਨਿਆਂ ਮੁਜ਼ਾਹਰਿਆਂ ਦੀ ਧਰਤੀ ਬਣ ਕੇ ਰਹਿ ਗਿਆ ਹੈ।ਅੱਜ ਪੰਜਾਬ ਦੀ ਜਵਾਨੀ ਨੂੰ ਰੁਜ਼ਗਾਰ ਲੈਣ ਲਈ ਪੰਜਾਬ ਦੇ ਹਾਕਮਾਂ ਦੇ ਹੁਕਮ 'ਤੇ ਪੰਜਾਬ ਪੁਲਿਸ ਵੱਲੋਂ ਵਰਦੀਆਂ ਡਾਂਗਾਂ ਝੱਲਣੀਆਂ ਪੈਂਦੀਆਂ ਹਨ।ਜਿਸ ਕਾਰਨ ਪੜ੍ਹੇ ਲਿਖੇ ਨੌਜਵਾਨ ਸਰੀਰਕ ਅਤੇ ਮਾਨਸਿਕ ਤਸ਼ੱਦਦ ਦਾ ਸ਼ਿਕਾਰ ਹੋਕੇ ਦਿਮਾਗੀ ਬੋਝ ਹੇਠ ਦੱਬ ਰਹੇ ਹਨ।ਇਸ ਦਾ ਨਤੀਜਾ ਇਹ ਨਿਕਲਿਆ ਕਿ ਪੰਜਾਬ ਦੀ ਸੱਰਦੀ-ਪੁੱਜਦੀ ਜਵਾਨੀ ਵਿਦੇਸ਼ਾਂ ਵੱਲ ਕੂਚ ਕਰ ਰਹੀ ਹੈ ਅਤੇ ਪੰਜਾਬ ਦੇ ਨਾਲ ਖੜਨ ਵਾਲੀ ਲੋੜਵੰਦ ਜਵਾਨੀ ਅਜੇ ਤੱਕ ਡੰਡੇ ਖਾ ਰਹੀ ਹੈ ਅਤੇ ਬਾਕੀ ਬਚੀ ਖੁਚੀ ਸਰਕਾਰਾਂ ਦੀ ਗਲਤੀ ਨੀਤੀ ਕਾਰਨ ਨਸ਼ਿਆ ਵਿੱਚ ਵੜ ਗਈ।ਹਸਪਤਾਲਾਂ ਵਿਚ ਡਾਕਟਰ ਨਹੀਂ ਹਨ,ਬਿਜਲੀ ਘਰਾਂ ਵਿਚ ਮੁਲਾਜ਼ਮ ਨਹੀਂ ਹਨ, ਸਕੂਲਾਂ ਵਿੱਚ ਪੂਰੇ ਅਧਿਆਪਕ ਨਹੀਂ ਹਨ ਅਤੇ ਹਰ ਸਰਕਾਰੀ ਮਹਿਕਮਾ ਖ਼ਸਤਾ ਹਾਲਤ ਵਿਚ ਹੈ।ਟੈਕਸ ਇੰਨੇ ਜ਼ਿਆਦਾ ਹਨ,ਕੀ ਬੰਦੇ ਦੇ ਪੂਰੇ ਜੀਵਨ ਦੀ ਅੱਧੀ ਕਮਾਈ ਟੈਕਸ ਦੇਣ ਵਿੱਚ ਹੀ ਲੱਗ ਜਾਂਦੀ ਹੈ।   ਸਰਕਾਰਾਂ ਹਰੇਕ ਸੈਕਟਰ ਦਾ ਵੱਡੇ ਪੈਮਾਨੇ 'ਤੇ ਨਿੱਜੀਕਰਨ ਕਰਕੇ ਹੌਲ-ਹੌਲੀ ਧਨਾਢਾਂ ਦੇ ਹੱਥ ਸੂਬੇ ਨੂੰ ਵੇਚਣ ਅਤੇ ਨਿੱਜੀ ਨਫ਼ੇ ਵਸੂਲਣ ਲਈ ਉਤਾਵਲੀਆਂ ਹਨ।ਹਰ ਆਮ ਬੰਦਾ ਇਹ ਸੋਚ ਕੇ ਹੈਰਾਨ ਹੁੰਦਾ ਹੈ ਕਿ ਦਿਨੋਂ-ਦਿਨ ਗਰੀਬ ਹੋ ਰਹੇ ਪੰਜਾਬ ਦੇ ਲੀਡਰ ਰਾਤੋ-ਰਾਤ ਕਿਵੇਂ ਅਮੀਰ ਹੁੰਦੇ ਜਾ ਰਹੇ ਹਨ।ਫਿਰ ਇਹ ਭਾਵੇਂ ਕਿਸੇ ਵੀ ਪਾਰਟੀ ਨਾਲ ਸੰਬੰਧਤ ਕਿਉਂ ਨਾ ਹੋਣ। ਦੂਸਰੇ ਪਾਸੇ, ਕਿਸੇ ਵੀ ਦੇਸ਼/ਸੂਬੇ ਦਾ ਭਵਿੱਖ ਮੰਨੀ ਜਾਂਦੀ ਨੌਜਵਾਨ ਪੀੜੀ ਬੁਰੀ ਤਰ੍ਹਾਂ ਨਿਰਾਸ਼ ਹੈ, ਲੱਖਾਂ ਰੁਪਏ ਖਰਚ ਕਰਕੇ ਲਈਆਂ ਡਿਗਰੀਆਂ ਉਹਨਾਂ ਨੂੰ ਵੱਡ ਖਾਣ ਨੂੰ ਆਉਂਦੀਆਂ ਹਨ।ਇਸੇ ਨਿਰਾਸ਼ਾ ਦੇ ਆਲਮ ਵਿਚੋਂ ਨਿਕਲਣ ਲਈ ਉਹ ਕਈ ਵਾਰ ਫਰਜ਼ੀ ਏਜੰਟਾਂ ਧੱਕੇ ਚੜਕੇ ਲੱਖਾਂ ਦਾ ਕਰਜ਼ਾ ਚੁੱਕ ਵਿਦੇਸ਼ਾਂ ਵਿੱਚ ਆਪਣਾ ਅਤੇ ਪਰਿਵਾਰ ਦਾ ਬਿਹਤਰ ਭਵਿੱਖ ਤਲਾਸ਼ਣ ਲਈ ਤੁਰ ਪੈਂਦੇ ਹਨ। ਜੋ ਕਿ ਅੱਗੇ ਜਾਕੇ ਵੱਡੀ ਠੱਗੀ ਦਾ ਸ਼ਿਕਾਰ ਹੁੰਦੇ ਹਨ।ਜਿਨ੍ਹਾਂ ਨੂੰ ਨੌਕਰੀਆਂ ਪੰਜਾਬ ਵਿੱਚ ਮਿਲ ਗਈਆਂ ਪਰ ਵਿਚਾਰੇ ਇਮਾਨਦਾਰੀ ਪਾਲੀ ਬੈਠੇ ਹਨ।ਉਹ ਵੀ ਸਰਕਾਰੀ ਤੰਤਰ ਤੋਂ ਬੁਰੀ ਤਰ੍ਹਾਂ ਨਿਰਾਸ਼ ਹਨ।ਅੱਜ ਸਾਡੇ ਸਮਾਜ ਵਿੱਚ ਰਿਸ਼ਵਖੋਰ ਇਮਾਨਦਾਰੀ ਨਾਲ ਕੰਮ ਕਰਨ ਵਾਲਿਆਂ ਤੋਂ ਨਫ਼ਰਤ ਕਰਦੇ ਹਨ।ਉਹ ਭਾਰੂ ਵੀ ਹਨ ਕਿਉਂਕਿ ਅੱਜ ਇਮਾਨਦਾਰਾਂ ਦੀ ਗਿਣਤੀ ਰਿਸ਼ਵਤਖੋਰਾਂ ਦੇ ਸਾਹਮਣੇ ਨਾ ਦੇ ਬਰਾਬਰ ਹੈ।ਪੰਜਾਬ ਵਿਚ ਬਣਦੀਆਂ ਸਰਕਾਰਾਂ ਦੇ ਮੋਢੀ ਲੀਡਰ ਮੋਮੋਠਗਨੀਆਂ ਸਕੀਮਾਂ ਲਿਆ ਕੇ ਬਸ ਆਪਣੇ ਵੋਟ ਬੈਂਕ ਪੱਕੇ ਕਰਦੇ ਹਨ।ਕੋਈ ਇਹਨਾਂ ਹਾਕਮਾਂ ਨੂੰ ਹੁਣ ਤੱਕ ਇਹ ਸੱਚੀ ਗੱਲ ਦੱਸਣ ਜਾਂ ਸਮਝੀਂ ਪਾਉਣ ਵਾਲਾ ਅਰਥਸ਼ਾਸਤਰੀ ਨਹੀਂ ਮਿਲਿਆ।ਜਿਹੜਾ ਸਰਕਾਰਾਂ ਨੂੰ ਇਹ ਸਮਝਾ ਸਕੇ ਕਿ ਇਹਨਾਂ ਲੌਲੀਪੌਪ ਸਕੀਮਾਂ ਨਾਲ ਪੰਜਾਬ ਦੀ ਆਰਥਿਕਤਾ ਅਤੇ ਗਰੀਬ ਜਵਾਨੀ ਬੁਰੀ ਤਰ੍ਹਾਂ ਤਬਾਹ ਹੋ ਰਹੀ ਹੈ ਕਿਉਂਕਿ ਇਸ ਨਾਲ ਜਵਾਨੀ ਵਿਹਲੜ ਤੇ ਨਿਕੰਮੀ ਹੋ ਰਹੀ ਹੈ।ਤੁਸੀ ਉਹਨਾਂ ਨੂੰ ਕੰਮ ਦਿਉ ਉਹ ਆਪਣੀ ਲੋੜ ਅਤੇ ਸਹੂਲਤ ਅਨੁਸਾਰ ਵਸਤਾਂ ਆਪੇ ਖਰੀਦ ਲੈਣਗੇ।ਇਹ ਵੀ ਸਿਆਸੀ ਧਿਰਾਂ ਦੀ ਇਕ ਸ਼ੂਰੂ ਤੋਂ ਚਾਲ ਹੀ ਰਹੀ ਹੈ ਕਿ ਗਰੀਬ ਜਨਤਾ ਨੂੰ ਥੋੜ੍ਹਾ ਬਹੁਤ ਲਾਲਚ ਦੇਕੇ,ਆਪਣੇ ਪਿੱਛੇ ਕਿਵੇਂ ਲਾਈਆਂ ਜਾਵੇ।ਤਾਂ ਜੋ ਦੂਜਿਆਂ ਦੀਆਂ ਜ਼ਾਇਜ ਮੰਗਾਂ ਨੂੰ ਇਹ ਲੀਡਰ ਆਪਣੀ ਗੰਦੀ ਸਿਆਸਤ ਰੂਪੀ ਚਾਦਰ ਨਾਲ ਢੱਕ ਸਕਣ।ਸਾਡਾ ਸੜਕੀ ਢਾਂਚਾ ਜਿਹੜਾ ਕਿ ਇਕ ਮੁਲਕ ਅਤੇ ਸੂਬੇ ਦੀ ਤਰੱਕੀ ਦਾ ਅਹਿਮ ਅੰਗ ਮੰਨਿਆਂ ਜਾਂਦਾ ਹੈ।ਉਹ ਬੁਰੀ ਤਰ੍ਹਾਂ ਤਬਾਹ ਹੋ ਚੁੱਕਾ ਹੈ। ਅੰਗਰੇਜ਼ਾ ਦੇ ਸਮੇਂ ਬਣੀਆਂ ਕਈ ਸੜਕਾਂ ਅਤੇ ਪੁਲ ਅੱਜ ਤੱਕ ਵੀ ਸਥਾਪਿਤ ਹਨ ਪਰੰਤੂ ਸਾਡੇ ਦੇਸ਼ ਭਗਤਾਂ ਵੱਲੋਂ ਬਣਾਈਆਂ ਸੜਕਾਂ ਦੀ ਮੁਨਿਆਦ ਇਕ ਸਾਲ ਤੋਂ ਵਧੇਰੇ ਨਹੀਂ ਹੁੰਦੀ।ਅੱਜ ਦੇ ਸਮੇਂ ਮਿਲੀਭੁਗਤ ਦਾ ਭਰਿਸ਼ਟਾਚਾਰ ਮੋਟੀ ਕਮਾਈ ਕਰ ਰਿਹਾ ਹੈ। ਪੰਜਾਬ ਦਾ ਕਿਸਾਨ ਜੋ ਕਿਸੇ ਸਮੇਂ ਪੂਰੀ ਦੁਨੀਆਂ ਵਿੱਚ ਪ੍ਰਥਮ ਸੀ ਆਨਾਜ ਪੈਦਾ ਕਰਨ ਵਿੱਚ ਅੱਜ ਉਹ ਖੁਦਕੁਸ਼ੀ ਕਰਨ ਵਿੱਚ ਮਸ਼ਹੂਰ ਹੈ।ਪ੍ਰੰਤੂ ਗੂੰਗੀ ਬੋਲੀ,ਅੰਨ੍ਹੀ ਅਫਸਰਸ਼ਾਹੀ ਅਤੇ ਸਿਆਸੀ ਲੀਡਰਸ਼ਿਪ ਲੰਮੀਆਂ ਤਾਣ ਕੇ ਸੁੱਤੀ ਪਈ ਬਰਬਾਦ ਹੋ ਰਹੇ ਪੰਜਾਬ ਦਾ ਤਮਾਸ਼ਾ ਵੇਖ ਰਹੀ ਹੈ। ਪੰਜਾਬ ਦਾ ਪੈਸਾ ਤੇ ਸਰਮਾਇਆ ਧੜਾਧੜ ਆਈਲੈਟ ਰਾਂਹੀ ਵਿਦੇਸ਼ਾਂ ਨੂੰ ਜਾ ਰਿਹਾ ਹੈ।ਪਹਿਲਾਂ ਪੰਜਾਬ ਦੇ ਲੋਕ ਵਿਦੇਸ਼ਾਂ ਵਿੱਚ ਕਮਾਈ ਕਰਕੇ ਵਾਪਸ ਮੁੜ ਆਉਣ ਲਈ ਜਾਂਦੇ ਸਨ ਪਰੰਤੂ ਹੁਣ ਪੰਜਾਬ ਦੇ ਪ੍ਰਬੰਧਕੀ ਢਾਂਚੇ ਤੋਂ ਨਿਰਾਸ਼ ਹੋ ਕੇ ਵਿਦੇਸ਼ ਪੱਕੇ ਤੌਰ 'ਤੇ ਵੱਸਣ ਲਈ ਜਾਂਦੇ ਜਾ ਰਹੇ ਹਨ।ਜਿਸ ਕਾਰਨ ਪੰਜਾਬ ਸਿਰਫ਼ ਨੌਜਵਾਨੀ ਹੀ ਨਹੀਂ ਬਲਕਿ ਆਪਣਾ ਭਵਿੱਖ ਸੰਵਾਰਨ ਪੱਖੋ ਵੀ ਦਿਨੋਂ-ਦਿਨ ਵਾਂਝਾ ਹੋ ਰਿਹਾ ਹੈ।ਪੰਜਾਬ ਵਿੱਚ ਸਿਆਸੀ ਪਾਰਟੀਆਂ ਦੇ ਜਮਘਟੇ ਨੇ ਸਥਿਤੀ ਪੂਰੀ ਤਰ੍ਹਾਂ ਭੰਬਲਭੂਸੇ ਵਾਲੀ ਬਣਾਈ ਹੋਈ ਹੈ।ਪੰਜਾਬ ਦੇ ਲੋਕਾਂ ਨੂੰ ਇਹ ਨਹੀਂ ਪਤਾ ਲੱਗ ਰਿਹਾ ਕਿ ਕੌਣ ਪੰਜਾਬ ਦਾ ਹਮਦਰਦ ਹੈ ਅਤੇ ਕੌਣ ਫਸਲੀ ਬਟੇਰਾ।ਸਿਆਸਤਦਾਨਾਂ ਦੀ ਆਪਸੀ ਮਤਲਬੀ ਗੰਢਤੁੱਪ ਨੇ ਸਾਰੇ ਪੰਜਾਬੀਆਂ ਨੂੰ ਗੁੰਮਰਾਹ ਕਰਕੇ ਇਹ ਗੱਲ ਜਚਾਉਣ ਦੀ ਪੂਰੀ ਤਾਣ ਲਾਈ ਹੋਈ ਹੈ ਕਿ ਅਸੀਂ ਹੀ ਸੱਚੇ-ਸੁੱਚੇ ਅਤੇ ਤੁਹਾਡੇ ਆਪਣੇ ਹਾਂ ਬਾਕੀ ਸਭ ਚੋਰ ਹਨ।ਅਜਿਹੇ ਹੱਕ ਮਾਰੂ ਨੇਤਾਵਾਂ ਪਾਸੋਂ ਕਿਨਾਰਾ ਕਰਨਾ ਪੰਜਾਬ ਦੀ ਅਹਿਮ ਲੋੜ ਹੈ ਅਤੇ ਇਸ ਲਈ ਹਰ ਪੰਜਾਬੀ ਨੂੰ ਪੰਜਾਬ ਦੇ ਹੱਕ ਲਈ ਅੱਗੇ ਹੋਕੇ ਸਿਸਟਮ ਨਾਲ ਸੱਚਾਈ ਦੀ ਜੰਗ ਲੜਨੀ ਪਵੇਗੀ ਤਾਂ ਹੀ ਸਾਡੀਆਂ ਆਉਣ ਵਾਲੀਆਂ ਨਸਲਾਂ ਪੰਜਾਬ ਵਿੱਚ ਰਹਿਣ ਦੇ ਕਾਬਲ ਹੋ ਸਕਣਗੀਆਂ।ਨਹੀਂ ਤਾਂ ਬਾਕੀ ਬਚੇ-ਖੁਚੇ ਸੂਬੇ ਨੂੰ ਵੀ ਇਹ ਲੀਡਰ,ਅਗਾਂਹ ਉਨ੍ਹਾਂ ਦੇ ਬੱਚੇ,ਰਿਸ਼ਤੇਦਾਰ ਅਤੇ ਕਈ ਪਾਲੇ ਹੋਏ ਚਾਪਲੂਸ ਮਿਲ ਵੱਟ ਕੇ ਖਾ ਜਾਣਗੇ।ਪੰਜਾਬ ਇਸ ਵਕਤ ਪਲ-ਪਲ ਬੜੀ ਤੇਜੀ ਨਾਲ ਸਮਾਜਿਕ,ਆਰਥਿਕ,ਸਿਆਸੀ ਤੇ ਮਾਨਸਿਕ ਤਬਾਹੀ ਵੱਲ ਵੱਧ ਰਿਹਾ ਹੈ, ਜੇਕਰ ਇਹਨਾਂ ਮੁਸੀਬਤਾਂ ਤੋਂ ਛੁਟਕਾਰਾ ਪਾਉਣਾ ਹੈ ਤਾਂ ਸਭ ਤੋਂ ਪਹਿਲਾਂ ਪੰਜਾਬ ਦੀ ਕਿਸਾਨੀ ਅਤੇ ਜਵਾਨੀ ਨੂੰ ਬਚਾਉਣਾ ਪਏਗਾ।ਜੇਕਰ ਪੰਜਾਬ ਦੀ ਕਿਸਾਨੀ ਖੁਸ਼ਹਾਲ ਹੋ ਗਈ,ਨੌਜਵਾਨੀ ਨੂੰ ਇਥੇ ਹੀ ਰੁਜ਼ਗਾਰ ਮਿਲ ਗਿਆ ਤਾਂ ਪੰਜਾਬ ਖੁਦ-ਬ-ਖੁਦ ਹੀ ਖੁਸ਼ਹਾਲ ਹੋ ਜਾਏਗਾ।ਪ੍ਰੰਤੂ ਇਹ ਕਾਰਜ ਵੀ ਇੰਨਾ ਸੌਖਾ ਨਹੀਂ ਹੈ। ਇਸ ਲਈ ਹਰ ਪੰਜਾਬੀ ਨੂੰ ਆਪਣੇ ਹੱਕ ਅਤੇ ਸੂਬੇ ਦੀ ਤਰੱਕੀ ਪ੍ਰਤੀ ਜਾਗਰੂਕ ਹੋਣ ਦੀ ਸਖ਼ਤ ਜਰੂਰਤ ਹੈ।

 

ਲੇਖਕ:- ਰਣਜੀਤ ਸਿੰਘ ਹਿਟਲਰ 

ਫਿਰੋਜ਼ਪੁਰ,ਪੰਜਾਬ।

ਮੋ:ਨੰ:-7901729507

ਈਮੇਲ:- ranjeetsinghhitlar21@gmail.com

19 ਅਗਸਤ - ਵਿਸ਼ਵ ਫੋਟੋਗ੍ਰਾਫੀ ਦਿਹਾੜਾ

ਗੁਜ਼ਰੇ ਵਕਤ ਦੇ ਨਾਲ ਰੂ-ਬ-ਰੂ ਹੋਣ ਦੀ ਤਾਕਤ ਤਸਵੀਰਾਂ ਆਪਣੇ ਵਿੱਚ ਸਮੋਈ ਬੈਠੀਆਂ ਹਨ ਅਤੇ ਖਾਸ ਪਲਾਂ,ਯਾਦਾਂ ਨੂੰ ਸਮੇਟ ਕੇ ਰੱਖਣ ਵਿੱਚ ਤਸਵੀਰਾਂ ਦੀ ਆਪਣੀ ਅਹਿਮੀਅਤ ਹੈ। ਜੇਕਰ ਕਹਿ ਲਿਆ ਜਾਵੇ ਕਿ ਹਰ ਵਿਅਕਤੀ ਫੋਟੋਗ੍ਰਾਫ਼ਰ ਹੈ ਤਾਂ ਕੋਈ ਅੱਤਕੱਥਨੀ ਨਹੀਂ ਹੋਵੇਗੀ ਕਿਉਂਕਿ ਕੁਦਰਤ ਨੇ ਹਰ ਇਨਸਾਨ ਨੂੰ ਅੱਖ ਰੂਪੀ ਕੈਮਰਾ ਦਿੱਤਾ ਹੈ ਜਿਸ ਨਾਲ ਉਹ ਦੁਨੀਆਂ ਦੇਖਦਾ ਹੈ ਤੇ ਆਪਣੇ ਦਿਮਾਗ ਤੇ ਨਜ਼ਰ ਆਉਣ ਵਾਲੀਆਂ ਚੀਜਾਂ ਦੀ ਛਾਪ ਛੱਡਦਾ ਹੈ।ਇੱਕ ਤਸਵੀਰ ਜਾਂ ਚਿੱਤਰ ਹਜ਼ਾਰ ਸ਼ਬਦਾਂ ਬਰਾਬਰ ਹੁੰਦਾ ਹੈ। ਫੋਟੋਗ੍ਰਾਫਿਕ ਨਾਲ ਜੁੜੇ ਪਹਿਲੂਆਂ ਅਤੇ ਉੱਚ ਮਿਆਰੀ ਫੋਟੋਗ੍ਰਾਫੀ ਨੂੰ ਉਤਸ਼ਾਹਿਤ ਕਰਨ ਦੇ ਮੰਤਵ ਨਾਲ ਹਰ ਸਾਲ 19 ਅਗਸਤ ਨੂੰ ਦੁਨੀਆਂ ਭਰ ਵਿੱਚ ਵਿਸ਼ਵ ਫੋਟੋਗ੍ਰਾਫਿਕ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਭਾਰਤੀ ਅੰਤਰਰਾਸ਼ਟਰੀ ਫੋਟੋਗ੍ਰਾਫਿਕ ਕਾਊਂਸਿਲ, ਨਵੀਂ ਦਿੱਲੀ ਨੇ ਆਪਣੇ ਸੰਸਥਾਪਕ ਓ.ਪੀ. ਸ਼ਰਮਾਂ ਦੇ ਮਾਰਗਦਰਸ਼ਨ ਵਿੱਚ ਵੱਖੋ ਵੱਖਰੇ ਫੋਟੋਗ੍ਰਾਫਿਕ ਦਿੱਗਜਾਂ ਤੱਕ ਆਪਣੀ ਪਹੁੰਚ ਦਾ ਘੇਰਾ ਵਧਾਇਆ ਤਾਂ ਜੋ ਹਰ ਸਾਲ ਫੋਟੋਗ੍ਰਾਫੀ ਦਾ ਜਸ਼ਨ ਮਨਾਇਆ ਜਾ ਸਕੇ।ਸਭ ਤੋਂ ਪਹਿਲਾਂ 1839 ਵਿੱਚ ਫਰਾਂਸੀਸੀ ਵਿਗਿਆਨਿਕ ਲੂਈਸ ਜੇਕਸ ਅਤੇ ਮੇਂਡੇ ਡਾਗਊਰੇ ਨੇ ਫੋਟੋ ਤੱਤ ਨੂੰ ਖੋਜਣ ਦਾ ਦਾਅਵਾ ਕੀਤਾ ਸੀ। ਬ੍ਰਿਟਿਸ਼ ਵਿਗਿਆਨਿਕ ਵਿਲੀਅਮ ਹੇਨਰੀ ਫਾਕਸਟੇਲ ਬੋਟ ਨੇ ਨੈਗੇਟਿਵ ਪੌਜੀਟਿਵ ਪ੍ਰੋਸੇਸ ਲੱਭ ਲਿਆ ਸੀ। ਟੇਲ ਬੋਟ ਨੇ 1834 ਵਿੱਚ ਲਾਈਟ ਸੈਂਸਟਿਵ ਪੇਪਰ ਦਾ ਆਵਿਸ਼ਕਾਰ ਕੀਤਾ ਜਿਸ ਨਾਲ ਖਿੱਚੇ ਚਿੱਤਰ ਨੂੰ ਸਥਾਈ ਰੂਪ ਵਿੱਚ ਰੱਖਣ ਦੀ ਸੁਵਿਧਾ ਪ੍ਰਾਪਤ ਹੋਈ।ਫ੍ਰਾਂਸੀਸੀ ਵਿਗਿਆਨਿਕ ਆਰਗੇ ਨੇ ਜਨਵਰੀ 1839 ਨੂੰ ਫਰੈਂਚ ਅਕਾਦਮੀ ਆੱਫ ਸਾਇੰਸ ਦੇ ਲਈ ਇੱਕ ਰਿਪੋਰਟ ਤਿਆਰ ਕੀਤੀ। ਫਰਾਂਸ ਸਰਕਾਰ ਨੇ ਇਹ ਪ੍ਰੋਸੇਸ ਰਿਪੋਰਟ ਖਰੀਦ ਕੇ ਆਮ ਲੋਕਾਂ ਦੇ ਲਈ 19 ਅਗਸਤ 1839 ਨੂੰ ਮੁਫ਼ਤ ਘੋਸ਼ਿਤ ਕੀਤੀ। ਇਹੀ ਕਾਰਨ ਹੈ ਕਿ 19 ਅਗਸਤ ਨੂੰ ਵਿਸ਼ਵ ਫੋਟੋਗ੍ਰਾਫੀ ਦਿਵਸ ਮਨਾਇਆ ਜਾਂਦਾ ਹੈ।ਕੁਸ਼ਲਤਾ ਕਿਸੇ ਵੀ ਖੇਤਰ ਵਿੱਚ ਹੋਵੇ ਉਸਦੇ ਮਿਆਰ ਨੂੰ ਉੱਚ ਦਰਜਾ ਪ੍ਰਦਾਨ ਕਰਦੀ ਹੈ। ਫੋਟੋਗ੍ਰਾਫੀ ਨੂੰ ਬਹੁਤਿਆਂ ਨੇ ਆਪਣੇ ਕਿੱਤੇ ਵਜੋਂ ਵੀ ਅਪਣਾਇਆ ਹੋਇਆ ਹੈ। ਪ੍ਰਸਿੱਧ ਚਿੱਤਰਕਾਰ ਪ੍ਰਭੂ ਜੋਸ਼ੀ ਦਾ ਕਹਿਣਾ ਹੈ ਕਿ “ਸਾਨੂੰ ਫਰੇਮ ਵਿੱਚ ਕੀ ਲੈਣਾ ਹੈ ਇਸ ਤੋਂ ਜ਼ਿਆਦਾ ਇਸ ਗੱਲ ਦਾ ਗਿਆਨ ਜ਼ਰੂਰੀ ਹੈ ਕਿ ਸਾਨੂੰ ਕੀ ਕੀ ਛੱਡਣਾ ਹੈ।ਭਾਰਤ ਦੇ ਪ੍ਰਸਿੱਧ ਫੋਟੋਗ੍ਰਾਫਰ ਪਦਮਸ਼੍ਰੀ (1972) ਰਘੂਰਾਏ ਦੇ ਸ਼ਬਦਾਂ ਵਿੱਚ ““ਚਿੱਤਰ ਖਿੱਚਣ ਦੇ ਲਈ ਪਹਿਲਾਂ ਤੋਂ ਕੋਈ ਤਿਆਰੀ ਨਹੀਂ ਕਰਦਾ। ਮੈਂ ਉਸਨੂੰ ਉਸਦੇ ਅਸਲ ਰੂਪ ਵਿੱਚ ਅਚਾਨਕ ਕੈਂਡਿਡ ਰੂਪ ਵਿੱਚ ਹੀ ਲੈਣਾ ਪਸੰਦ ਕਰਦਾ ਹਾਂ। ਪਰੰਤੂ ਅਸਲ ਤਸਵੀਰ ਤਕਨੀਕੀ ਰੂਪ ਵਿੱਚ ਚਾਹੇ ਕਿੰਨੀ ਵੀ ਵਧੀਆ ਹੋਵੇ, ਇਹ ਓਨੀ ਦੇਰ ਸਰਵ ਵਿਆਪਕ ਤੌਰ ਤੇ ਸਵੀਕਾਰ ਨਹੀਂ ਹੋ ਸਕਦੀ ਜਿੰਨਾ ਚਿਰ ਉਸ ਵਿੱਚ ਵਿਚਾਰ ਨਹੀਂ ਹੈ। ਇੱਕ ਚੰਗੀ ਤਸਵੀਰ ਓਹੀ ਹੈ ਜੋ ਮਾਨਵੀ ਸੰਵੇਦਨਾ ਨੂੰ ਹਲੂਣਾ ਦੇਵੇ।”ਚੰਗੇ ਸਮਾਜ ਦੀ ਸਿਰਜਣਾ ਵਿੱਚ ਚੰਗੀਆਂ ਅਤੇ ਵਿਚਾਰ ਭਰਪੂਰ ਤਸਵੀਰਾਂ ਦੀ ਆਪਣੀ ਅਹਿਮੀਅਤ ਹੈ ਅਤੇ ਇਹਨਾਂ ਦੀ ਜ਼ਰੂਰਤ ਹਮੇਸ਼ਾਂ ਬਣੀ ਰਹੇਗੀ।

ਗੋਬਿੰਦਰ ਸਿੰਘ ਢੀਂਡਸਾ

ਪਿੰਡ ਤੇ ਡਾਕ. ਬਰੜ੍ਹਵਾਲ

ਤਹਿ. ਧੂਰੀ (ਸੰਗਰੂਰ)

ਈਮੇਲ- bardwal.gobinder@gmail.com

ਕੀ ਪਰਮਾਣੂ ਹਥਿਆਰ 'ਇੱਕ ਸਾਂਭ ਕੇ ਰੱਖੀ ਮੌਤ' ਹਨ? ✍️ ਰਣਜੀਤ ਸਿੰਘ ਹਿਟਲਰ

*ਦੇਸ਼ਾਂ ਅੰਦਰ ਲਗਾਤਾਰ ਵੱਧ ਰਿਹਾ ਪਰਮਾਣੂ ਜ਼ਾਖੀਰਾ! ਕਦੀ ਵੀ ਬਣ ਸਕਦਾ ਹੈ, ਦੁਨੀਆ ਦੇ ਖਾਤਮੇ ਦਾ ਕਾਰਨ। ਪਰਮਾਣੂ ਹਥਿਆਰਾਂ 'ਤੇ ਪੂਰਨ ਪਾਬੰਦੀ ਲਗਾਉਣਾ ਸਮੇਂ ਅਤੇ ਵਿਸ਼ਵ ਦੀ ਵੱਡੀ ਜ਼ਰੂਰਤ...*

ਅੱਜ ਦੇ ਵਿਗਿਆਨਕ ਯੁੱਗ ਵਿੱਚ ਚਾਹੇ,ਮਨੁੱਖ ਨੇ ਬਹੁਤ ਤਰੱਕੀ ਕਰ ਲਈ ਹੈ,ਆਪਣੇ ਸੁੱਖ ਸਹੂਲਤਾਂ ਵਾਸਤੇ ਬਹੁਤ ਵਸਤਾਂ ਤਿਆਰ ਕਰ ਲਈਆਂ ਹਨ।ਪ੍ਰੰਤੂ ਅੱਜ ਜਾਣੇ ਜਾਂ ਅਣਜਾਣੇ ਵਿੱਚ ਦੁਨੀਆ ਦਾ ਹਰ ਇੱਕ ਵਿਅਕਤੀ 'ਮੌਤ ਦੇ ਸਾਏ' ਵਿੱਚ ਜਿਉਂ ਰਿਹਾ ਹੈ।ਇਸ ਗੱਲ ਦਾ ਗਿਆਨ 'ਤਾਂ ਸਭ ਨੂੰ ਹੈ ਕਿ ਇਹ ਮਨੁੱਖ ਜਾਤੀ ਦੇ ਨਾਲ ਹੀ ਧਰਤੀ 'ਤੇ ਮੌਜੂਦ ਬੇਜ਼ੁਬਾਨ ਜੀਵ-ਜੰਤੂਆਂ ਦੀ ਵੀ ਦਰਦਨਾਕ ਮੌਤ ਹੈ।ਫਿਰ ਵੀ ਦੁਨੀਆ ਦੇ ਅਨੇਕਾਂ ਮੁਲਕ, ਸਣੇ ਭਾਰਤ ਇਸ ਮੌਤ ਨੂੰ ਆਪਣੀ ਬੁੱਕਲ ਵਿੱਚ ਸਾਂਭ ਕੇ ਰੱਖੀ ਬੈਠੇ ਹਨ।ਅਸਲ ਵਿੱਚ ਇਹ ਉਹੀ ਬੇਵਕਤੀ ਮੌਤ ਹੋਵੇਗੀ ਜੋ ਸਾਨੂੰ ਸਾਡੀ ਕੁਦਰਤ ਨਹੀਂ ਬਲਕਿ ਖੁਦ ਇੱਕ ਇਨਸਾਨ ਦੂਜੇ ਇਨਸਾਨ ਨੂੰ ਦਵੇਗਾ।ਅੱਜ ਦੇ ਸਮੇਂ ਪਰਮਾਣੂ ਹਥਿਆਰ ਹਰ ਦੇਸ਼ ਵਿਕਸਿਤ ਕਰ ਰਿਹਾ ਹੈ,ਬਹੁਤੇ ਦੇਸ਼ਾ ਨੇ ਤਾਂ ਇਸ ਮਸਲੇ ਵਿੱਚ ਪੂਰੀ ਨਿਪੁੰਨਤਾ ਵੀ ਹਾਸਿਲ ਕਰ ਲਈ ਹੈ।ਪ੍ਰੰਤੂ ਕੀ ਸਾਨੂੰ ਪਤਾ ਹੈ? ਕਿ ਪਰਮਾਣੂ ਜੰਗ ਵਿੱਚ ਜਿੱਤ ਕਿਸੇ ਦੀ ਵੀ ਨਹੀਂ ਹੋਵੇਗੀ।ਜੇਕਰ ਕੁਝ ਮਿਲੇਗਾ ਤਾਂ ਉਹ ਹੈ ਸਿਰਫ ਔਰ ਸਿਰਫ ਮੌਤ,ਫਿਰ ਚਾਹੇ ਕੋਈ ਦੇਸ਼ ਵੱਡਾ ਹੋਵੇ ਜਾਂ ਛੋਟਾ।ਕੁਦਰਤ ਨਾਲ ਛੇੜਛਾੜ ਦਾ ਨਤੀਜਾ ਅੱਜ ਅਸੀਂ ਕਰੋਨਾ ਮਹਾਂਮਾਰੀ ਦੇ ਰੂਪ ਵਿੱਚ ਭੁਗਤ ਰਹੇ ਹਾਂ।ਪ੍ਰੰਤੂ ਪਰਮਾਣੂ ਹਥਿਆਰਾਂ ਦਾ ਵਿਸ਼ਵ ਪੱਧਰ 'ਤੇ ਲਗਾਤਾਰ ਵੱਧ ਰਿਹਾ ਜ਼ਖੀਰਾ ਕੁਦਰਤ ਨਾਲ ਵੱਡੇ ਪੱਧਰ ਵਾਲੀ ਛੇੜਛਾੜ ਹੈ।ਜਿਵੇਂ ਅੱਜ ਕਰੋਨਾ ਵਾਇਰਸ ਕਿਸੇ ਇੱਕ ਮੁਲਕ ਦੀ ਗਲਤੀ ਕਾਰਨ ਇੰਨੇ ਵੱਡੇ ਪੱਧਰ 'ਤੇ ਫੈਲ ਗਿਆ ਹੈ।ਇਸੇ ਤਰ੍ਹਾ ਪਰਮਾਣੂ ਹਥਿਆਰ ਪ੍ਰਤੀ ਕਿਸੇ ਇੱਕ ਮੁਲਕ ਦੀ ਲਾਪ੍ਰਵਾਹੀ ਪੂਰੀ ਦੁਨੀਆ ਦੇ ਖ਼ਾਤਮੇ ਦਾ ਕਾਰਨ ਬਣ ਸਕਦੀ ਹੈ।ਇਸ ਤੋਂ ਇਲਾਵਾ ਖ਼ੁਦਾ-ਨਾ-ਖ਼ਾਸਤਾ ਇਹ ਹਥਿਆਰ ਕਿਸੇ ਅੱਤਵਾਦੀ ਸੰਗਠਨ ਦੇ ਹੱਥ ਲੱਗ ਗਏ ਜਾਂ ਉਹਨਾਂ ਵੱਲੋਂ ਤਿਆਰ ਕਰ ਲਏ ਗਏ, ਤਾਂ ਇੱਕ ਗੱਲ ਯਾਦ ਰੱਖ ਲੈਣਾ ਨਾ ਤਾਂ ਕਿਸੇ ਦਾ ਕੋਈ ਅੰਤਿਮ ਸੰਸਕਾਰ ਕਰਨ ਵਾਲਾ ਲੱਭੇਗਾ ਅਤੇ ਨਾ ਹੀ ਕਿਸੇ ਨੂੰ ਕੋਈ ਦਫਨਾਉਣ ਵਾਲਾ।ਅੱਜ ਪੂਰੀ ਦੁਨੀਆ ਇੱਕ ਤਰ੍ਹਾ ਦੇ ਬਾਰੂਦ ਦੇ ਢੇਰ ਉੱਪਰ ਬੈਠੀ ਹੈ ਜਿਸਦਾ ਕੋਈ ਪਤਾ ਨਹੀਂ ਕਦੋਂ ਅੱਗ ਫੜ ਜਾਵੇ।ਵੱਧ ਰਹੇ ਪਰਮਾਣੂ ਅਸਤਰਾਂ ਤੋਂ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਦੁਨੀਆ ਨੇ ਅਜੇ ਤੱਕ ਨਾਗਾਸਾਕੀ/ਹੀਰੋਸ਼ੀਮਾ ਵਿੱਚ ਹੋਏ ਤਬਾਹਕੁੰਨ ਹਮਲੇ ਤੋਂ ਕੋਈ ਸਬਕ ਨਹੀਂ ਲਿਆ।ਜਿੱਥੇ ਹਮਲੇ ਉਪਰੰਤ ਫੈਲੇ ਰੇਡੀਏਸ਼ਨ ਕਾਰਨ ਕਈ ਨਵਜੰਮੇ ਬੱਚੇ ਅੱਜ ਵੀ ਅਪਾਹਿਜ ਪੈਦਾ ਹੋ ਰਹੇ ਹਨ।ਅੰਤ ਹੋਇਆ ਕੀ! ਦੋਨਾਂ ਮੁਲਕਾਂ ਅਮਰੀਕਾ ਅਤੇ ਜਾਪਾਨ ਦੀ ਸਮੱਸਿਆ ਗੱਲਬਾਤ ਉਪਰੰਤ ਹੱਲ ਹੋ ਗਈ।ਪਰ ਕਦੀ ਸੋਚਿਆ ਕਿ ਉਨ੍ਹਾਂ ਹਜ਼ਾਰਾਂ ਲੋਕਾਂ ਦਾ ਕੀ ਗੁਨਾਹ ਸੀ ਜੋ ਦੋਨਾਂ ਦੇਸ਼ਾ ਵੱਲੋ ਕੀਤੇ ਇੱਕ ਦੂਜੇ ਉੱਪਰ ਹਮਲਿਆਂ ਵਿੱਚ ਮਾਰੇ ਗਏ, ਜਾਂ ਉਹਨਾਂ ਬੱਚਿਆਂ ਦਾ ਕੀ ਕਸੂਰ ਹੈ ਜੋ ਅੱਜ ਵੀ ਅਪਾਹਿਜ ਪੈਦਾ ਹੋ ਰਹੇ ਹਨ।ਸਦੀਆਂ ਤੋਂ ਦੁਨੀਆਂ ਦਾ ਇਤਿਹਾਸ ਰਿਹਾ ਹੈ ਕਿ ਜੰਗ ਹਮੇਸ਼ਾ ਰਾਜਿਆਂ ਅਤੇ ਵੱਡੇ ਲੋਕਾਂ ਲਈ ਮਨੋਰੰਜਨ ਦਾ ਸਾਧਨ ਰਹੀ ਹੈ,ਪਰ ਇਸਦਾ ਸੰਤਾਪ ਹਮੇਸ਼ਾ ਹੀ ਗਰੀਬ ਅਤੇ ਆਮ ਲੋਕਾਂ ਨੂੰ ਹੀ ਭੋਗਣਾ ਪੈਂਦਾ ਹੈ।ਜੋ ਕਿ ਅੱਜ ਤੱਕ ਨਿਰੰਤਰ ਜਾਰੀ ਹੈ।ਚਾਹੇ ਉਹ ਸੀਰੀਆ ਵਿੱਚ ਵਰਦੇ ਹਵਾਈ ਬੰਬ ਹੋਣ ਜਾਂ ਫਿਰ ਹੀਰੋਸ਼ੀਮਾ ਵਿੱਚ ਪਰਮਾਣੂ ਹਮਲੇ।ਉਸ ਹਮਲੇ ਮਗਰੋਂ ਜਾਪਾਨ ਨੇ ਬਹੁਤ ਸਾਲਾਂ ਤੱਕ ਆਪਣੇ ਪਰਮਾਣੂ ਪ੍ਰੋਗਰਾਮਾਂ ਉੱਪਰ ਰੋਕ ਲਗਾਈ ਰੱਖੀ।ਪ੍ਰੰਤੂ ਅੱਜ ਕੋਈ ਵੀ ਦੇਸ਼ ਆਪਣੀ ਪਰਮਾਣੂ ਸ਼ਕਤੀ ਵਧਾਉਣ ਜਾਂ ਹਥਿਆਉਣ ਲਈ ਕਿਸੇ ਵੀ ਹੱਦ ਤੱਕ ਜਾ ਸਕਦਾ ਹੈ।ਬੀਤੇ ਦਿਨੀਂ ਲੈਬਨਾਨ ਦੀ ਰਾਜਧਾਨੀ ਬੇਰੂਤ ਵਿੱਚ ਕੀ ਵਾਪਰਿਆ ਇਹ ਸਭ ਨੇ ਦੇਖਿਆ ਕਿ ਕਿਵੇਂ ਇਕ ਵੱਡੇ ਧਮਾਕੇ ਨਾਲ ਦੇਖਦੇ ਹੀ ਦੇਖਦੇ ਬੇਰੂਤ ਦੇ ਆਸਮਾਨ ਵਿੱਚ ਕਾਲਾ ਧੂਆਂ ਛਾ ਗਿਆ।ਲੈਬਨਾਨ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਇਹ ਧਮਾਕਾ ਬਹੁਤ ਸਮੇਂ ਤੋਂ ਸਟੋਰ ਕੀਤੇ ਰਸਾਇਣਕ ਵਿਸਫੋਟ ਪਦਾਰਥ ਵਿੱਚ ਹੋਇਆ ਹੈ।ਪਰ ਬਹੁਤੇ ਦਾਅਵੇ ਇਹ ਵੀ ਹਨ ਕਿ ਇਹ ਇਕ ਹਥਿਆਰਾਂ ਦਾ ਜ਼ਖੀਰਾ ਸੀ।ਜਿਸਨੂੰ ਲੈਬਨਾਨ ਵਿੱਚ ਬੈਠੇ ਅੱਤਵਾਦੀ ਹਿਜ਼ਬੁਲਾਅ ਨੇ ਇਜਰਾਇਲ ਵਿਰੁੱਧ ਵਰਤਣ ਲਈ ਸਾਂਭਿਆਂ ਸੀ। ਪਰ ਇਜਰਾਇਲ ਨੇ ਇਸਨੂੰ ਪਹਿਲਾਂ ਹੀ ਨਸ਼ਟ ਕਰ ਦਿੱਤਾ।ਚੱਲੋ! ਸੱਚ ਜੋ ਮਰਜ਼ੀ ਹੋਵੇ ਪਰ ਮਰੇ ਇਸ ਵਿੱਚ ਵੀ ਬੇਗੁਨਾਹ ਹੀ ਹਨ। ਹੁਣ ਤੱਕ 150 ਤੋਂ ਵੱਧ ਲੋਕ ਮਰ ਚੁੱਕੇ ਹਨ,ਪਰ ਵਿਸਫੋਟ ਦੇ ਭਿਆਨਕ ਮੰਜ਼ਰ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਮਰਨ ਵਾਲੇ ਹਜ਼ਾਰਾਂ ਦੀ ਗਿਣਤੀ ਵਿੱਚ ਹੋਣਗੇ।ਪੰਜ ਹਜ਼ਾਰ ਤੋਂ ਵੱਧ ਲੋਕ ਇਸ ਧਮਾਕੇ ਕਾਰਨ ਜ਼ਖਮੀ ਹੋਏ ਹਨ।ਸਮੇਂ ਅਨੁਸਾਰ ਵੱਧ ਰਿਹਾ ਤਾਪਮਾਨ,ਆਵਾਜਾਈ ਸਾਧਨਾਂ ਵਿੱਚ ਵਾਧਾ ਅਤੇ ਰੁੱਖਾਂ ਦੀ ਕਟਾਈ ਆਦਿ ਕਾਰਨ ਤਾਪਮਾਨ ਬਹੁਤ ਉੱਪਰ ਜਾ ਰਿਹਾ ਹੈ,ਜੋ ਕਿ ਭਵਿੱਖ ਅੰਦਰ ਹੋਰ ਵੀ ਰਸਾਇਣਕ ਬਾਰੂਦੀ ਹਥਿਆਰਾਂ ਵਿੱਚ ਵਿਸਫੋਟ ਦਾ ਵੱਡਾ ਕਾਰਨ ਬਣ ਸਕਦਾ ਹੈ।ਪਰਮਾਣੂ    ਹਥਿਆਰਾਂ ਦਾ ਵਿਰੋਧ ਪੂਰੀ ਦੁਨੀਆ ਅੰਦਰ ਹੀ ਵੱਖ ਵੱਖ ਸਮੇਂ 'ਤੇ ਹੁੰਦਾ ਰਿਹਾ ਹੈ ਅਤੇ ਇੰਨਾ ਮਾਰੂ ਹਥਿਆਰਾਂ ਉੱਪਰ ਪੂਰਨ ਪਾਬੰਦੀ ਦੀ ਗੱਲ ਉਠਦੀ ਰਹੀ ਹੈ। ਹੁਣ ਵਿਸ਼ਵ ਦੇ ਸਾਰੇ ਮਨੁੱਖੀ ਅਧਿਕਾਰ ਸੰਗਠਨਾਂ ਅਤੇ ਵਿਸ਼ਵ ਨੇਤਾਵਾਂ ਨੂੰ ਖੁਦ ਹੀ ਅੱਗੇ ਆਕੇ,ਇਸ ਪਰਮਾਣੂ ਹਥਿਆਰਾਂ ਦੇ ਅਥਾਹ ਜਮ੍ਹਾ ਕੀਤੇ ਜ਼ਖੀਰੇ ਨੂੰ ਨਸ਼ਟ ਕਰ ਦੇਣਾ ਚਾਹੀਦਾ ਹੈ।ਸ਼ਾਇਦ ਇਸੇ ਲਈ ਹੀ ਸਾਡੀ ਕੁਦਰਤ ਸਾਨੂੰ ਕਰੋਨਾ ਮਹਾਂਮਾਰੀ ਜਾਂ ਹੁਣ ਬੇਰੂਤ ਰਸਾਇਣ ਵਿਸਫੋਟ ਵਰਗੀਆਂ ਚੇਤਾਵਨੀਆਂ ਦੇਕੇ ਵਾਰ-ਵਾਰ ਸੁਚੇਤ ਕਰ ਰਹੀ ਹੈ,ਕਿ ਅਜੇ ਵੀ ਸੁਧਾਰ ਵੱਲ ਕਦਮ ਚੁੱਕ ਲਵੋ! ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਅੰਜਾਮ ਇਸ ਤੋਂ ਵੀ ਕਿਤੇ ਬੁਰਾ ਭੁਗਤਣਾ ਪੈ ਸਕਦਾ ਹੈ।ਸੋਚੋ! ਕਿਤੇ ਇਹ ਨਾ ਹੋਵੇ ਕਿ ਸਾਡਾ ਹੰਕਾਰ,ਜਿੱਦ ਅਤੇ ਲਾਪਰਵਾਹੀ ਸਾਡੇ ਪਿੱਛੇ ਕੋਈ ਅਫਸੋਸ ਕਰਨ ਵਾਲਾ ਵੀ ਨਾ ਛੱਡੇ।

ਲੇਖਕ:- ਰਣਜੀਤ ਸਿੰਘ ਹਿਟਲਰ

ਫਿਰੋਜ਼ਪੁਰ, ਪੰਜਾਬ।

ਮੋ:ਨੰ:-7901729507

ਈਮੇਲ:- ranjeetsinghhitlar21@gmail.com

ਸ਼ਰਾਬ ਨਹੀਂ ਜ਼ਹਿਰ...✍️ ਰਣਜੀਤ ਸਿੰਘ ਹਿਟਲਰ

ਸ਼ਰਾਬ ਵੀ ਚਿੱਟੇ ਵਾਂਗ ਹੀ ਇੱਕ ਖ਼ਤਰਨਾਕ ਅਤੇ ਸਿਹਤ ਦਾ ਵੱਡੇ ਪੱਧਰ 'ਤੇ ਨੁਕਸਾਨ ਕਰਨ ਵਾਲਾ ਨਸ਼ਾ ਹੈ।ਪਰੰਤੂ ਸ਼ਰਾਬ ਨੂੰ ਅਸੀ ਆਪਣੇ ਸੱਭਿਆਚਾਰ ਦਾ ਹਿੱਸਾ ਕਿਉਂ ਮੰਨੀ ਬੈਠੇ ਹਾਂ।ਜਦਕਿ ਸਾਨੂੰ ਪਤਾ ਹੈ ਕਿ ਇਹ ਸਰਕਾਰੀ ਮੋਹਰ ਲੱਗ ਕੇ ਸ਼ਰੇਆਮ ਵਿਕਦੀ ਮੌਤ ਹੈ।ਬੀਤੇ ਦਿਨਾਂ ਤੋਂ ਲੈਕੇ ਹੁਣ ਤੱਕ ਪੰਜਾਬ ਵਿੱਚ ਲਗਭਗ 120 ਤੋਂ ਵੱਧ ਮੌਤਾਂ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਹੋ ਗਈਆਂ ਹਨ।ਘਰਾਂ ਵਿੱਚ ਜੋ ਵੈਣਾਂ ਹੁਣ ਤੱਕ ਚਿੱਟਾ ਪਵਾ ਰਿਹਾ ਸੀ।ਉਸ ਵਿੱਚ ਹੁਣ ਚਿੱਟੇ ਦੀ ਭੈਣ ਸ਼ਰਾਬ ਵੀ ਸ਼ਾਮਿਲ ਹੋ ਗਈ ਹੈ।ਜਿੱਥੇ ਇੱਕ ਪਾਸੇ ਠੇਕੇ ਦੀ ਸਰਕਾਰੀ ਮੋਹਰ ਲੱਗ ਕੇ ਵਿਕਦੀ ਸ਼ਰਾਬ ਆਦਮੀ ਨੂੰ ਹੌਲੀ ਹੌਲੀ ਤੜਫਾ ਕੇ ਮਾਰਦੀ ਹੈ,ਉਥੇ ਇਹ ਨਕਲੀ ਜ਼ਹਿਰੀਲੀ ਸ਼ਰਾਬ ਇਕੋ ਪਲ  ਵਿੱਚ ਹੀ ਕਹਾਣੀ ਮੁਕਾ ਦਿੰਦੀ ਹੈ।ਪਰ ਹੈ!ਦੋਨੋਂ ਬੰਨ੍ਹੇ ਮੌਤ।ਦੂਜੇ ਪਾਸੇ ਸਾਡੀਆਂ ਸਰਕਾਰਾਂ ਲੋਕਾਂ ਨੂੰ ਸ਼ਰੇਆਮ ਮੌਤ ਵੰਡ ਕੇ ਖਜ਼ਾਨਾ ਭਰਨ ਦੀ ਗੱਲ ਕਹਿੰਦੀਆਂ ਹਨ।ਜੇਕਰ ਸਾਡੇ ਸਮਾਜ ਦਾ ਬੇੜਾ ਗਰਕ ਕਰਕੇ ਹੀ ਆਮਦਨੀ ਵਧਾਉਣੀ ਹੈ,ਤਾਂ ਸਰਕਾਰ ਚਿੱਟਾ ਅਤੇ ਹੋਰ ਜ਼ਾਲਮ ਨਸ਼ੇ ਵੀ ਸ਼ਰੇਆਮ ਵੇਚਣੇ ਕਿਉਂ ਨਹੀਂ ਸ਼ੁਰੂ ਕਰ ਦਿੰਦੀ।ਹੋ ਸਕਦਾ ਫਿਰ ਖਜ਼ਾਨਾ ਹੋਰ ਵੀ ਭਰ ਛੇਤੀ ਭਰ ਜਾਵੇ।ਅੱਜ ਸਾਰੀਆਂ ਹੀ ਸਿਆਸੀ ਧਿਰਾਂ ਇਕ-ਦੂਜੀ 'ਤੇ ਆਰੋਪ ਲਗਾ ਕੇ ਆਪਣੀ ਮੁੱਢਲੀ ਜਿੰਮੇਵਾਰੀ ਤੋਂ ਬਚਣਾ ਚਾਹੁੰਦੀਆਂ ਹਨ।ਇੰਨਾ ਦੀ ਜਿੰਮੇਵਾਰੀ ਹੈ ਸ਼ਰਾਬ ਵਰਗੀ ਸ਼ਰੇਆਮ ਵਿਕ ਰਹੀ ਮੌਤ ਤੇ ਮੁਕੰਮਲ ਪਾਬੰਦੀ ਲਗਾਉਣਾ।ਇੱਥੇ ਸਮਝਣ ਵਾਲੀ ਗੱਲ ਹੈ ਕਿ ਸਰਕਾਰ ਦਾ ਸਿਹਤ ਵਿਭਾਗ ਜਿੱਥੇ ਸ਼ਰਾਬ ਨੂੰ ਸ਼ਰੇਆਮ ਵਿਕਦੀ ਮੌਤ ਦੱਸਦਾ ਹੈ ਉਥੇ ਹੀ ਉਸੇ ਸਰਕਾਰ ਦਾ ਆਬਕਾਰੀ ਵਿਭਾਗ ਸ਼ਰਾਬ ਤੋਂ ਹੁੰਦੀ ਕਮਾਈ ਨੂੰ ਆਪਣੀ ਉਪਲੱਬਧੀ ਦੱਸਦਾ ਹੈ।ਇਥੋਂ ਪਤਾ ਚੱਲਦਾ ਹੈ ਕਿ ਸਰਕਾਰਾਂ ਪਤਾ ਹੁੰਦਿਆ ਵੀ ਹੁਣ ਤੱਕ ਮੌਤ ਵੰਡਦੀਆਂ ਰਹੀਆਂ ਹਨ।ਸ਼ਰਾਬਬੰਦੀ ਨਾਲ ਹੋ ਸਕਦਾ ਅੱਜ ਦੇ ਸ਼ਰਾਬੀਆਂ ਨੂੰ ਤਾਂ ਥੋੜ੍ਹੀ ਦਿੱਕਤ ਆਵੇ ਪ੍ਰੰਤੂ ਇਸ ਨਾਲ ਅਸੀ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਇਸ ਜ਼ਹਿਰ ਨਾਲ ਮਰਨ ਤੋਂ ਬਚਾ ਸਕਦੇ ਹਾਂ।ਇਹ ਲਗਾਤਾਰ ਹੋ ਰਹੀਆਂ ਮੌਤਾਂ ਉਹਨਾਂ ਦੇ ਮੂੰਹ 'ਤੇ ਵੀ ਚਪੇੜ ਹਨ,ਜੋ ਅਜੇ ਫੀਮ ਭੁੱਕੀ ਵਰਗੇ ਨਸ਼ੇ ਸ਼ਰੇਆਮ ਵੇਚਣ ਦੀ ਗੱਲ ਆਖ ਰਹੇ ਸਨ।ਜਿੱਥੇ ਸ਼ਰਾਬ ਵਰਗਾ ਸਸਤਾ ਨਸ਼ਾ ਨਕਲੀ ਬਣ ਰਿਹਾ ਹੈ,ਉੱਥੇ ਇਹ ਸਾਰੇ ਮਹਿੰਗੇ ਨਸ਼ੇ ਨਕਲੀ ਕਿਵੇਂ ਨਾ ਬਣਨਗੇ।ਫਿਰ ਇਹ ਨਸ਼ਿਆਂ ਦਾ ਜ਼ਹਿਰ 'ਸੌ' ਨਹੀਂ ਬਲਕਿ ਹਜ਼ਾਰਾਂ ਬੇਗੁਨਾਹ ਗਰੀਬ ਲੋਕਾਂ ਨੂੰ ਮਾਰੂਗਾ।ਕਿਉਂਕਿ ਨਕਲੀ ਚੀਜ਼ ਤਾਂ ਬਣਦੀ ਹੀ ਗਰੀਬ ਲਈ ਹੈ।ਉਹ ਇਸ ਝਾਂਸੇ ਵਿੱਚ ਆ ਵੀ ਆਸਾਨੀ ਨਾਲ ਜਾਂਦਾ ਹੈ ਚਾਹੇ ਉਹ ਕੋਈ ਵਸਤੂ ਹੋਵੇ ਜਾਂ ਫਿਰ ਸਾਡੇ ਲੀਡਰਾਂ ਦਾ ਨਕਲੀਪੁਣਾ।ਸਰਕਾਰ ਅਤੇ ਲੋਕਾਂ ਨੂੰ ਬੇਨਤੀ ਹੈ ਕਿ ਸ਼ਰਾਬ ਨੂੰ ਆਪਣੇ ਸਭਿਆਚਾਰ ਦਾ ਹਿੱਸਾ ਨਾ ਮੰਨੋ।ਇਸ ਸ਼ਰੇਆਮ ਵਿਕਦੀ ਮੌਤ ਉੱਤੇ ਮੁਕੰਮਲ ਪਾਬੰਦੀ ਹੋਣੀ ਚਾਹੀਦੀ ਹੈ।ਤਾਂ ਜੋ ਸਾਡੀ ਨੌਜਵਾਨ ਪੀੜ੍ਹੀ ਇਸ ਜ਼ਹਿਰ ਤੋਂ ਬਚੀ ਰਹਿ ਸਕੇ।

ਲੇਖਕ:- ਰਣਜੀਤ ਸਿੰਘ ਹਿਟਲਰ 

ਫਿਰੋਜ਼ਪੁਰ,ਪੰਜਾਬ।

ਮੋ:ਨੰ:-7901729507

ਈਮੇਲ:-ranjeetsinghhitlar21@gmail.com

ਲੋਕਾਂ ਦਾ ਹਰਮਨ ਪਿਆਰਾ ਜੀਤ ਸੰਧੂ

ਪੰਜਾਬ ਦਾ ਦਿਲ ਜਿਲਾਂ ਲੁਧਿਆਣਾ ਦੇ ਪਿੰਡ ਲੱਖਾ ਦੇ ਜੰਮਪਲ ਨੋਜਵਾਨ ਗਾਇਕ ਅਤੇ ਗੀਤਕਾਰ ਜੀਤ ਸੰਧੂ

ਸੁਰੀਲੇ ਗਾਇਕ ਕਰਮਜੀਤ ਅਨਮੋਲ ਦੀ ਅਵਾਜ਼ ਵਿੱਚ ਅਏ ਗੀਤਾਂ ਨਾਲ ਪ੍ਰਸਿੱਧੀ ਹਾਸਲ ਕੀਤੀ    ਇੰਨਾਂ ਤੋਂ ਇਲਾਵਾ ਪੰਜਾਬ ਦੇ ਹੋਰ ਕਈ ਗਾਇਕਾ ਨੇ ਇੰਨਾਂ ਦੇ ਗੀਤ ਗਾਏ । "ਜੀਤ ਸੰਧੂ "  ਨੇ ਆਪਣੀ ਜ਼ਿੰਦਗੀ ਵਿੱਚ ਬਹੁਤ ਉਤਰਾਅ-ਚੜਾਅ ਦੇਖੇ ਪਰ ਕਦੇ ਵੀ ਡੋਲੇ ਨਹੀਂ ਤੇ ਆਪਣੀ ਮਿਹਨਤ ਨਾਲ ਉਹ ਹਮੇਸ਼ਾਂ ਅੱਗੇ ਵੱਧਦੇ ਗਏ| ਯਾਰਾਂ-ਦੋਸਤਾਂ ਦਾ ਉਨਾਂ ਨੂੰ ਹਮੇਸ਼ਾਂ ਸਾਥ ਰਿਹਾ ਹੈ 

ਗਾਇਕ ਅਤੇ ਗੀਤਕਾਰ " ਜੀਤ ਸੰਧੂ "  ਅੱਜ-ਕੱਲ ਆਪਣੇ ਪਰਿਵਾਰ ਨਾਲ ਮੈਲਬੌਰਨ ਅਸਟ੍ਰੇਲੀਆ  ਵਿਖੇ ਇੱਕ ਖੁਸ਼ਹਾਲ ਜੀਵਨ ਬਤੀਤ ਕਰ ਰਹੇ ਹਨ| ਮੈਂ "ਵਾਹਿਗੁਰੂ " ਕੋਲ ਅਰਦਾਸ  ਕਰਦਾ ਹਾਂ ਕਿ  "ਜੀਤ ਸੰਧੂ "  ਦੀ ਗਾਇਕੀ ਅਤੇ  "ਕਲਮ" ਦਿਨ ਦੁੱਗਣੀ ਰਾਤ ਚੌਗਣੀ  ਤਰੱਕੀ ਕਰੇ ਆਉਣ ਵਾਲੇ ਗੀਤਾ ਬਾਰੇ 

ਇੱਕ ਫੁੱਲ ਐਲਬਮ ਆ ਰਹੀ ਆ ।

ਜਿਸ ਵਿੱਚ ਨਾਮਵਰ ਕਲਾਕਾਰਾਂ ਨੇ 

ਜੀਤ ਸੰਧੂ ਦੇ  ਲਿਖੇ ਹੋਏ ਗੀਤਾ ਨੂੰ ਆਪਣੀ ਅਵਾਜ ਦਿੱਤੀ ਹੈ 

ਜਿਸ ਵਿੱਚ ਸਾਰੇ (10)ਗੀਤ ਜੀਤ ਸੰਧੂ ਨੇ  ਹੀ ਲਿਖੇ ਹੋਏ ਨੇ

ਬਾਕੀ ਐਲਬਮ ਤੋ ਬਾਅਦ ਦੀ ਗੱਲ ਕਰੀਏ ਤਾਂ ਹਰਸਿਮਰਨ ਤੇ ਜੈਜੀ ਬੈਂਸ ਤੇ ਹੋਰ ਵੀ ਕਲਾਕਾਰਾਂ ਦੀ ਅਵਾਜ ਵਿੱਚ  ਗੀਤ ਆ ਰਹੇ ਹਨ।

 ਮਾਤਾ ਗੁਰਮੇਲ ਕੌਰ ਸੰਧੂ ਪਿਤਾ  ਦਾ  ਛਿੰਦਰ ਸਿੰਘ ਸੰਧੂ ਘਰ ਜੀਮੀਦਾਰ ਪਰਿਵਾਰ ਵਿੱਚ ਜਨਮੇ ਦੋ ਭੈਣਾਂ ਅਤੇ ਭਰਾਵਾਂ ਦਾ ਲਾਡਲਾ ਜੀਤ ਸੰਧੂ ਹੁਣ ਤੱਕ ਆਏ ਗੀਤ ਫ਼ਿਲਮ ਮੰਜੇ ਬਿਸਤਰੇ ਵਿੱਚ ਕਰਮਜੀਤ ਅਨਮੋਲ ਦੀ ਅਵਾਜ ਵਿੱਚ ਗੀਤ (ਨੈਣਾਂ) ਹਰਪ ਭੁੱਲਰ ਦੀ ਅਵਾਜ ਵਿੱਚ (ਦੁਨਾਲੀ ਵਰਗੀ),ਸਰਗਮ ਦੀ ਅਵਾਜ ਵਿੱਚ ਤੂੰਬਾਂ ਤੇ ਇੱਕ ਹਿੰਦੀ ਗੀਤ (ਐਸੇ ਕਿਉਂ ਜਾਨਾਂ ਥਾ)ਅਤੇ ਉਸ ਦੀ ਆਪਣੀ  ਅਵਾਜ ਵਿੱਚ ,ਉਡੀਕਾਂ, ਪਿੰਡ, ਔਡੀਆਂ ,ਬਾਬਾ ਨਾਨਕ ਜੋ ਕਿ ਮਿਲਬੌਰਨ ਦੇ ਲੋਕਲ ਸਿੰਗਰ ਨੇ ਸਾਂਝਾ ਗੀਤ ਗਾਇਆ ਸੀ । ਜਿਸ ਦੀ ਚਰਚਾ ਪੂਰੀ ਦੁਨੀਆਂ ਵਿੱਚ ਹੋਈ ਸੀ।

 

 ਸੁਰਜੀਤ ਸਿੰਘ ਲੱਖਾ ਪੱਤਰਕਾਰ ਮੈਲਬੌਰਨ ਅਸਟ੍ਰੇਲੀਆ

ਘੁਲਾਟੀਏ ਬਨਾਮ ਘੁਟਾਲੀਏ✍️ ਰਣਜੀਤ ਸਿੰਘ ਹਿਟਲਰ

ਭਾਰਤ ਦੇਸ਼ ਹਮੇਸ਼ਾ ਤੋਂ ਗਰੀਬ ਮੁਲਕ ਨਹੀਂ ਸੀ।ਇਤਿਹਾਸ ਦੱਸਦਾ ਹੈ ਕਿ ਜਿੰਨੇ ਵੀ ਵਿਦੇਸ਼ੀ ਲੁਟੇਰਿਆਂ ਨੇ ਭਾਰਤ ਉਤੇ ਹਮਲੇ ਕੀਤੇ,ਉਨਾਂ ਦੀ ਅੱਖ ਸਿਰਫ ਭਾਰਤੀ ਉਪਜਾਊ ਜ਼ਮੀਨ ਅਤੇ ਖਜਾਨੇ ਉਤੇ ਸੀ।ਪਹਿਲਾਂ ਅਫਗਾਨਾਂ,ਮੁਗਲ ਸ਼ਾਸ਼ਕਾਂ ਅਤੇ ਫਿਰ ਅੰਗਰੇਜ਼ੀ ਹਕੂਮਤ ਦਾ ਮੁੱਖ ਮੰਤਵ ਹੀ ਭਾਰਤ ਲੁੱਟਣਾ ਅਤੇ ਕੁੱਟਣਾ ਸੀ।ਅੰਗਰੇਜ਼ਾਂ ਦਾ ਮੁੱਖ ਉਦੇਸ਼ ਮੁਗਲਾਂ ਨੂੰ ਭਾਰਤੀ ਰਾਜਿਆਂ ਦੀ ਮਦਦ ਨਾਲ ਭਾਰਤ ਵਿੱਚੋ ਬਾਹਰ ਕੱਢਣਾ ਅਤੇ ਉਹਨਾਂ ਦੀ ਜਗ੍ਹਾ ਖੁਦ ਇਸ ਦੇਸ਼ ਨੂੰ ਗੁਲਾਮ ਬਣਾਕੇ ਲੁੱਟਣਾ ਸੀ।ਅੰਗਰੇਜ਼ਾਂ ਵੱਲੋਂ ਥੋੜ੍ਹੇ ਸਮੇਂ ਵਿੱਚ ਹੀ ਭਾਰਤ ਨੂੰ ਗੁਲਾਮ ਬਣਾ ਲੈਣ ਦੀ ਮੁੱਖ ਵਜ੍ਹਾ ਸੀ,ਦੇਸ਼ ਦੇ ਬਹੁਤੇ ਰਾਜਿਆਂ ਵੱਲੋਂ ਅੰਗਰੇਜ਼ਾ ਦੀ ਚਾਪਲੂਸੀ ਕਰਨਾ।ਕਿਉਂਕਿ ਉਨ੍ਹਾਂ ਨੂੰ ਆਪਣੀਆਂ ਜਗੀਰਾਂ ਖੁੱਸ ਜਾਣ ਦਾ ਡਰ ਸੀ।ਦੂਜਾ!ਅੰਗਰੇਜ਼ਾ ਦੀ ਸੈਨਿਕ ਅਤੇ ਰਾਜਨੀਤਕ ਸਮਝ ਬਹੁਤ ਜ਼ਿਆਦਾ ਸੀ।ਪਰੰਤੂ ਜਿਵੇਂ ਸਮਾਂ ਬੀਤਦਾ ਗਿਆ ਅੰਗਰੇਜ਼ਾ ਦੀਆਂ ਦੇਸ਼ ਦੇ ਆਮ ਲੋਕਾਂ ਉੱਪਰ ਜਿਆਦਤੀਆਂ ਵੀ ਵੱਧਦੀਆਂ ਗਈਆਂ।ਜਦੋਂ ਬਹੁਤੇ ਰਾਜਿਆਂ ਨੇ ਹਕੂਮਤ ਅੱਗੇ ਆਪਣੇ ਨਿੱਜੀ ਸੁਆਰਥਾਂ ਕਰਕੇ ਗੋਡੇ ਟੇਕ ਦਿੱਤੇ।ਤਾਂ ਇਸੇ ਭਾਰਤ ਵਿੱਚ ਆਮ ਘਰਾਂ ਤੋਂ ਅਨੇਕਾਂ ਹੀ ਅਜਿਹੇ ਕਰਾਂਤੀਕਾਰੀ,ਅਜ਼ਾਦੀ ਘੁਲਾਟੀਏ ਪੈਦਾ ਹੋਏ,ਜਿੰਨਾ ਨੇ ਅੰਗਰੇਜ਼ਾ ਦੇ ਵੱਡੇ ਸਾਮਰਾਜ ਦੀ ਨੀਂਹ ਹਿਲਾ ਕੇ ਰੱਖ ਦਿੱਤੀ।ਇੰਨਾ ਮਹਾਨ ਯੋਧਿਆਂ ਦੀ ਲਹਿਰ ਵਿੱਚ ਵੈਸੇ ਤਾਂ ਹਰ ਵਰਗ,ਰਾਜ ਦੇ ਲੋਕਾਂ ਨੇ ਵੱਧ ਚੜ੍ਹ ਯੋਗਦਾਨ ਪਾਇਆ।ਪਰੰਤੂ ਪੰਜਾਬੀਅਤ ਨੂੰ ਬੜਾ ਮਾਣ ਹੈ ਕਿ ਇੱਥੇ ਵੀ ਸਭ ਤੋਂ ਅੱਗੇ ਪੰਜਾਬੀ ਹੀ ਸਨ।ਘੁਲਾਟੀਏ ਸ਼ਬਦ ਅਤੇ ਭਾਰਤ ਵਿੱਚ ਇਸਦੇ ਇਤਿਹਾਸ ਬਾਰੇ ਪੜਦੇ ਹਾਂ ਤਾਂ,ਸਾਡੇ ਰੂਹ-ਕੰਢੇ ਖੜ੍ਹੇ ਹੋ ਜਾਂਦੇ ਹਨ ਅਤੇ ਸਤਿਕਾਰ ਵਿੱਚ ਉਹਨਾਂ ਮਹਾਨ ਆਤਮਾਵਾਂ ਅੱਗੇ ਸਿਰ ਝੁਕ ਜਾਂਦਾ ਹੈ।ਦਿਮਾਗ ਵਿੱਚ ਆਉਂਦਾ ਹੈ ਕਿ ਕਿਵੇਂ ਉਹਨਾਂ ਸੂਰਵੀਰ ਯੋਧਿਆਂ ਨੇ ਆਪਣੀ ਅਤੇ ਆਪਣੇ ਪਰਿਵਾਰ ਦੀ ਕੋਈ ਪਰਵਾਹ ਨਾ ਕਰਦੇ ਹੋਏ ਸਾਰੀ ਜਿੰਦਗੀ ਦੇਸ਼ ਦੇ ਲੇਖੇ ਲਗਾ ਦਿੱਤੀ।ਉਹ ਵੀ ਬਿੰਨਾ ਕਿਸੇ ਲੋਭ ਲਾਲਚ ਦੇ।ਪਰੰਤੂ ਅਜੋਕੇ ਦੌਰ ਵਿੱਚ ਸਾਡੇ ਦੇਸ਼ ਦੇ ਮੋਹਰੀ,ਸੱਤਾਧਾਰੀ ਜਾਂ ਸੱਤਾ ਦੀ ਤਲਾਸ਼ ਵਿਚ ਭਟਕਦੇ ਸੁਆਰਥੀ ਲੋਕ ਮੁਲਕ ਨੂੰ ਪੂਰੀ ਤਰ੍ਹਾਂ ਬਰਬਾਦ ਕਰਨ ਉੱਪਰ ਤੁਲ ਚੁੱਕੇ ਹਨ।ਜਿੰਨਾ ਦਾ ਉਦੇਸ਼ ਵੀ ਸਿਰਫ ਔਰ ਸਿਰਫ ਰਾਜ ਕਰਨਾ ਹੈ।ਪੁਰਾਣੇ ਸਮੇਂ ਵਿੱਚ ਆਜ਼ਾਦੀ ਘੁਲਾਟੀਆਂ ਨੇ ਦੇਸ਼ ਲਈ ਲੜਾਈਆਂ ਲੜੀਆਂ ਅਤੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਫਾਂਸੀ ਦੇ ਫੰਦੇ ਵੀ ਚੁੰਮ ਲਏ।ਪ੍ਰੰਤੂ ਅੱਜ ਕੋਈ ਉਨ੍ਹਾਂ ਵਰਗਾ ਘੁਲਾਟੀਆਂ ਤਾਂ ਨਜ਼ਰੀਂ ਨਹੀਂ ਪੈਂਦਾ ਪਰ ਘੁਟਾਲੀਏ ਬਹੁਤ ਹਨ।ਜੋ ਆਏ ਦਿਨ ਕਰੋੜਾਂ ਅਰਬਾਂ ਰੁਪਏ ਦੇ ਘੋਟਾਲੇ ਕਰਕੇ,ਸਾਡੇ ਮੁਲਕ ਨੂੰ ਅੰਦਰੋ ਅੰਦਰੀ ਖੋਖਲਾ ਕਰ ਰਹੇ ਹਨ।ਗਰੀਬ ਲੋਕਾਂ ਦੀ ਜਿੰਦਗੀ 'ਬਦ ਤੋਂ ਵੀ ਬਦਤਰ' ਹੁੰਦੀ ਜਾ ਰਹੀ ਹੈ।ਦਰਮਿਆਨੇ ਵਰਗ ਦਾ ਵੀ 'ਤੋਰੀ-ਫੁਲਕਾ' ਸੜਨਾ ਸ਼ੁਰੂ ਹੋ ਗਿਆ ਹੈ।ਕੀ ਸਾਡੇ ਉਹਨਾਂ ਮਹਾਨ ਸ਼ਹੀਦਾਂ ਦੀ ਆਤਮਾ ਨਹੀਂ ਰੌਂਦੀ ਹੋਵੇਗੀ,ਜਦੋਂ ਉਹ ਦੇਸ਼ ਦੇ ਭਵਿੱਖ ਨੂੰ ਮਿੱਟੀ ਖਾਕੇ ਮਰਦਾ ਦੇਖਦੇ ਹੋਣਗੇ।ਕੀ ਉਨ੍ਹਾਂ ਦੇ ਅੱਥਰੂ ਨਾ ਵਹਿੰਦੇ ਹੋਣਗੇ ਜਦੋਂ ਉਹ ਆਪਣੇ ਸੁਪਨਿਆਂ ਦੇ ਭਾਰਤ ਦੀ ਇੰਨਾ ਕਾਲੇ ਅੰਗਰੇਜ਼ਾ ਵੱਲੋ ਹੁੰਦੀ ਕੁਪੱਤੀ ਦੇਖਦੇ ਹੋਣਗੇ।ਅੱਜ ਅਮੀਰ ਹੋਰ ਅਮੀਰ ਹੁੰਦਾ ਜਾ ਰਿਹਾ ਹੈ ਅਤੇ ਗਰੀਬੀ ਆਪਣੇ ਆਖਰੀ ਸਾਹਾਂ 'ਤੇ ਹੈ।ਕੀ ਇਹ ਸਭ ਦੇਖਣ ਲਈ ਹੀ ਸਾਨੂੰ ਉਨ੍ਹਾਂ ਮਹਾਨ ਸ਼ਹੀਦਾਂ ਨੇ ਆਵਦੀਆਂ ਕੀਮਤੀ ਜਾਨਾਂ ਦੇਕੇ ਆਜ਼ਾਦ ਕਰਵਾਇਆ ਸੀ।ਕੀ ਉਹਨਾਂ ਨੂੰ ਪਤਾ ਸੀ ਕਿ ਜਿੰਨਾ ਲਈ ਅਸੀਂ ਕੁਰਬਾਨੀ ਦੇ ਰਹੇ ਹਾਂ ਉਹ ਬਾਅਦ ਵਿਚ ਸਾਨੂੰ ਹੀ ਆਪਣਾ ਸ਼ਹੀਦ ਮੰਨਣ ਅਤੇ ਸ਼ਹੀਦ ਕਹਿਣ ਵਿੱਚ ਹਿਚਕਚਾਉਣਗੇ।ਜੇਕਰ ਪਤਾ ਹੁੰਦਾ ਤਾਂ ਉਹ ਅਜਿਹੇ ਗੱਦਾਰ ਅਤੇ ਮੌਕਾਪ੍ਰਸਤ ਲੋਕਾਂ ਲਈ ਕਦੇ ਵੀ ਜਾਨ ਨਾ ਦਿੰਦੇ।ਅੱਜ ਵੀ ਅਸੀਂ ਗੁਲਾਮ ਹੀ ਹਾਂ ਕਿਉਂਕਿ ਸਾਡੀ ਸੋਚ ਹੀ ਸਾਡੇ ਹੱਥ ਵਿੱਚ ਨਹੀਂ ਹੈ।ਹੁਣ ਸਾਨੂੰ ਗੁਲਾਮੀ ਦਾ ਅਹਿਸਾਸ ਨਹੀਂ ਹੋ ਰਿਹਾ ਕਿਉਂਕਿ ਹੁਣ ਅਸੀਂ ਗੁਲਾਮੀ ਆਪਣੇ ਹਮਸ਼ਕਲਾਂ ਦੀ ਕਰ ਰਹੇ ਹਾਂ।ਇਹ ਘੁਟਾਲੀਏ ਸਾਨੂੰ ਲੱਗਦੇ ਤਾਂ ਆਪਣੇ ਵਰਗੇ ਹਨ,ਪਰੰਤੂ ਇਹਨਾਂ ਦੀ ਸੋਚ ਉਹੀ ਪੁਰਾਣੇ ਲੁਟੇਰਿਆਂ ਵਰਗੀ ਹੈ।ਅਜੇ!ਸਾਡੀ ਉਨੀਂ ਮਾੜੀ ਕਿਸਮਤ ਨਹੀਂ ਹੈ ਜਿੰਨੀ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੀ ਹੋਵੇਗੀ,ਪਰੰਤੂ ਅਜੇ ਤੱਕ ਸਾਨੂੰ ਇਸ ਗੱਲ ਦਾ ਕੋਈ ਅਹਿਸਾਸ ਨਹੀਂ ਹੈ।ਘੁਟਾਲੀਆਂ ਦੀ ਨਸਲ ਹਰ ਪੰਜ ਸਾਲ ਬਾਅਦ ਦਿਖਾਈ ਜ਼ਰੂਰ ਦਿੰਦੀ ਹੈ ਪ੍ਰੰਤੂ ਫਿਰ ਗਾਇਬ ਹੋ ਜਾਂਦੀ ਹੈ।ਇਹ ਘੁਟਾਲੀਏ ਸਾਡੇ ਮੁਲਕ ਨੂੰ ਕਿਸੇ ਖੂਨ ਪੀਣੀ ਜੋਕ ਵਾਂਗ ਚਹੁੰ ਪਾਸਿਓ ਚਿੰਬੜੇ ਹੋਏ ਨੇ।ਇਹ ਸਾਡੇ ਲਈ ਲੱਗੀ ਹੋਈ ਉਸ ਘੁਣ ਸਮਾਨ ਹਨ।ਜੋ ਸਾਡੇ ਮੁਲਕ ਅਤੇ ਸਾਡੀ ਸੋਚ ਸਮਝ ਨੂੰ ਅੰਦਰ ਤੋਂ ਖੋਖਲਾ ਬਣਾਉਂਦੀ ਜਾ ਰਹੀ ਹੈ।ਸਾਨੂੰ ਸਾਡੇ ਸ਼ਹੀਦਾਂ ਦੀ ਮਹਾਨ ਸੋਚ ਉੱਪਰ ਚੱਲਣਾ ਚਾਹੀਦਾ ਹੈ,ਜਿੰਨਾ ਨੇ ਸਾਨੂੰ ਆਜ਼ਾਦੀ ਲੈਕੇ ਦਿੱਤੀ।ਪਰੰਤੂ ਇਹ ਘਟੀਆ ਘੁਟਾਲੀਏ ਉਦੋਂ ਪੈਦਾ ਹੋਏ ਜਦੋਂ ਸਾਡੇ ਦੇਸ਼ ਦੀ ਨੌਜਵਾਨ ਪੀੜ੍ਹੀ ਉਨਾਂ ਮਹਾਨ ਸ਼ਹੀਦਾਂ ਨੂੰ ਛੱਡ ਕੇ ਇਹਨਾਂ ਦੀ ਪੈਰੋਕਾਰ ਬਣ ਗਈ।ਸਾਡੇ ਸਮਾਜ ਨੂੰ ਚਾਹੀਦਾ ਹੈ ਕਿ ਉਨ੍ਹਾਂ ਮਹਾਨ ਕਰਾਂਤੀਕਾਰੀਆਂ ਦੀ ਸੋਚ ਉੱਪਰ ਚੱਲਿਆ ਜਾਵੇ।ਖ਼ਾਸਕਰ ਸਾਡੀ ਭਾਰਤੀ 'ਨੌਜਵਾਨ ਪੀੜੀ' ਨੂੰ ਇਹਨਾਂ ਘੁਟਾਲੀਆਂ ਦੀ ਪਰਖ ਕਰਨੀ ਚਾਹੀਦੀ ਹੈ, ਤਦੇ ਸਾਡਾ ਦੇਸ਼ ਤਰੱਕੀ ਦੇ ਰਾਹੇ ਪੈ ਸਕਦਾ ਹੈ, ਨਹੀਂ ਤਾਂ ਕੰਮ ਔਖਾ ਹੀ ਜਾਪਦਾ ਹੈ।

 

ਲੇਖਕ:- ਰਣਜੀਤ ਸਿੰਘ ਹਿਟਲਰ 

ਫਿਰੋਜ਼ਪੁਰ, ਪੰਜਾਬ।

ਮੋ:ਨੰ:-7901729507

ਈਮੇਲ:- ranjeetsinghhitlar21@gmail.com

ਜਮਹੂਰੀਅਤ ਦੇ ਘਾਣ ਵਿਰੁੱਧ ਆਵਾਜ਼ ਬੁਲੰਦ ਕਰਨਾ ਅਪਰਾਧ ਕਿਵੇਂ?

ਸਵਾਲ ਇਹ ਹੈ ਕਿ ਹਾਕਮ! ਲੋਕਾਂ ਦੀਆਂ ਜਾਇਜ਼ ਮੰਗਾਂ ਦੇ ਹੱਕ ਵਿੱਚ ਉੱਠਦੀਆਂ ਆਵਾਜ਼ਾਂ ਨੂੰ ਦਬਾਉਣ ਜਾਂ ਕੁਚਲਣ ਦੀ ਜਗ੍ਹਾ।ਦੇਸ਼ ਦੇ ਆਮ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਉਨ੍ਹਾ ਨੂੰ ਮੁੱਢਲੀਆਂ ਸਹੂਲਤਾਂ ਕਿਉਂ ਨਹੀਂ ਦੇ ਸਕੇ।ਇਕ ਦੂਜੇ 'ਤੇ ਦੋਸ਼ ਲਗਾਉਣ ਨਾਲ ਜਾਂ 'ਗੋਬਰ ਉੱਤੇ ਚਾਂਦੀ ਦਾ ਵਰਕ ਚੜਾਉਣ ਨਾਲ' ਇਹ ਸਮੱਸਿਆਵਾ ਹੱਲ ਨਹੀਂ ਹੋਣਗੀਆਂ।ਅਜਿਹਾ ਲਗਦਾ ਹੈ ਕਿ ਲੋਕਤੰਤਰ ਦੀ ਪਰਿਭਾਸ਼ਾ ਸ਼ਾਇਦ  ਬਦਲ ਰਹੀ ਹੈ।ਭਾਂਵੇੰ ਭਾਰਤ ਨੂੰ ਵਿਸ਼ਵ ਦਾ ਸਭ ਤੋਂ ਵੱਡਾ ਲੋਕਤੰਤਰ ਕਿਹਾ ਜਾਂਦਾ ਹੋਵੇ।ਪਰੰਤੂ ਸੱਚਾਈ ਇਹ ਹੈ ਕਿ ਸੱਤਾਧਾਰੀ ਲੋਕ ਆਪਣੀ ਆਲੋਚਨਾ ਸੁਣਨਾ ਪਸੰਦ ਨਹੀਂ ਕਰਦੇ ਹਨ।ਪਿਛਲੇ ਕਈ ਦਹਾਕਿਆਂ ਤੋਂ ਇਹ ਮਹਿਸੂਸ ਕੀਤਾ ਜਾਂਦਾ ਰਿਹਾ ਹੈ ਕਿ ਹਾਕਮ ਜਮਾਤ ਵੱਲੋਂ ਆਪਣੇ ਵਿਰੋਧੀਆਂ ਜਾਂ ਆਲੋਚਕਾਂ ਨੂੰ ਕਿਸੇ  ਬਹਾਨੇ ਨਾਲ ਚੁੱਪ ਕਰਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ। ਇਸ ਲਈ ਹਾਕਮਾਂ ਵੱਲੋਂ ਆਪਣੀ ਸ਼ਕਤੀ ਦੀ ਪੂਰੀ ਤਰਾਂ ਦੁਰਵਰਤੋਂ ਕਰਕੇ ਕਈ ਸਖਤ ਕਾਨੂੰਨਾਂ ਨੂੰ ਲੋਕਾਂ ਉੱਤੇ ਜਬਰਦਸਤੀ ਥੋਪਿਆ ਜਾਂਦਾ ਰਿਹਾ ਹੈ।ਜਦੋਂਕਿ ਸਾਡੀ ਜਮਹੂਰੀਅਤ ਦੀ ਖੂਬਸੂਰਤੀ ਇਸ ਵਿਚ ਹੈ ਅਤੇ ਇਹ ਹਰ ਨਾਗਰਿਕ ਦਾ ਸੰਵਿਧਾਨਕ ਅਧਿਕਾਰ ਵੀ ਹੈ ਕਿ ਕੋਈ ਵੀ ਭਾਰਤੀ ਨਾਗਰਿਕ ਸਥਾਪਤੀ ਪ੍ਰਣਾਲੀ ਨਾਲ ਸਬੰਧਤ ਕੋਈ ਸ਼ਿਕਾਇਤ ਕਰ ਸਕਦਾ ਹੈ।ਪਰੰਤੂ ਸੱਤਾ ਦੇ ਨਸ਼ੇ ਵਿੱਚ ਅੰਨੇ ਹੋਏ ਸਿਆਸੀ ਲੋਕਾਂ ਵਿੱਚ ਆਮ ਲੋਕਾਂ ਦੀਆਂ ਭਾਵਨਾਵਾਂ ਅਤੇ ਉਨ੍ਹਾਂ ਦੇ ਹੱਕਾਂ ਪ੍ਰਤੀ ਕੋਈ ਸਦਭਾਵਨਾ ਨਹੀਂ ਰਹਿੰਦੀ। ਇਕ ਸਮੇਂ ਤੱਕ ਜਦੋਂ ਇਹਨਾਂ ਸਿਆਸੀ ਧੀਰਾਂ ਦੇ ਹੱਥਾਂ ਵਿੱਚ ਸੱਤਾ ਨਹੀਂ ਆਈ ਹੁੰਦੀ।ਉਦੋਂ ਤੱਕ ਇਹ ਹਰ ਵਰਗ ਦਾ ਚਹੇਤਾ ਬਣਨ ਦੀ ਕੋਸ਼ਿਸ਼ ਕਰਦੇ ਹਨ।ਵੋਟਾਂ ਤੋੰ ਪਹਿਲਾਂ ਸਭਨਾ ਨੂੰ ਨਾਲ ਲੈ ਕੇ ਚੱਲਣ ਦੀ ਗੱਲ ਵੀ ਕੀਤੀ ਜਾਂਦੀ ਹੈ।ਪ੍ਰੰਤੂ ਬਾਅਦ ਵਿਚ ਅਜਿਹਾ ਕੁਝ ਵੀ ਨਹੀਂ ਹੁੰਦਾ।ਅਸੀਂ ਦੇਖਦੇ ਹਾਂ ਕਿ ਜਦੋਂ ਕੋਈ ਅਧਿਆਪਕ,ਡਾਕਟਰ,ਕਿਸਾਨ ਜਾਂ ਕੋਈ ਵੀ ਵਰਗ ਆਪਣੇ ਹੱਕ ਲਈ ਸਰਕਾਰ ਨਾਲ ਜੱਦੋ-ਜਹਿਦ ਕਰਦਾ ਹੈ ਤਾਂ ਦੇਖਦੇ ਹੀ ਦੇਖਦੇ ਸਰਕਾਰ ਦੇ ਇਕ ਇਸ਼ਾਰੇ ਉੱਪਰ ਨਿਹੱਥੇ ਪ੍ਰਦਰਸ਼ਨਕਾਰੀਆਂ ਉਤੇ ਡਾਂਗਾਂ ਵਰਨੀਆਂ ਸ਼ੁਰੂ ਹੋ ਜਾਂਦੀਆਂ ਹਨ।ਹਿੰਸਾ ਫੈਲਣ ਦੇ ਨਾਂ ਉਤੇ ਸਰਕਾਰ 144ਧਾਰਾ ਵੀ ਝੱਟ ਹੀ ਲਗਾ ਦਿੰਦੀ ਹੈ।ਪ੍ਰੰਤੂ ਜਿਸ ਕਾਰਨ ਉਹ ਕੁੱਟ ਖਾਂਦੇ ਹਨ 'ਉਹਨਾਂ ਮੰਗਾਂ ਵੱਲ ਸਰਕਾਰ ਕੋਈ ਧਿਆਨ ਨਹੀਂ ਦਿੰਦੀ।ਕੁਝ ਕੁ ਸਮਾਂ 'ਬੀਤਣ ਮਗਰੋਂ ਇੰਨਾ ਸਾਰੇ ਵਰਗਾਂ ਦਾ ਫਿਰ ਉਹੀ ਹਾਲ ਹੋਣਾ ਸ਼ੁਰੂ ਹੋ ਜਾਂਦਾ ਹੈ।ਅਤੇ ਫਿਰ ਹਿੰਸਾ ਫੈਲਾਉਣ ਦੇ ਨਾਂਅ ਉੱਤੇ ਤਸ਼ੱਦਦ ਕੀਤੀ ਜਾਂਦੀ ਹੈ।ਜਦੋਂ ਇੱਥੇ ਕੋਈ ਵਰਗ ਸ਼ਾਂਤਮਈ ਢੰਗ ਨਾਲ ਇਨਸਾਫ ਮੰਗੇ ਤਾਂ ਨਸ਼ੇ 'ਚ' ਡੁੱਬੀ ਸਰਕਾਰ ਗੋਲੀਆਂ ਚਲਾ ਕਤਲ ਕਰਨਾ ਸ਼ੁਰੂ ਕਰ ਦਿੰਦੀ ਹੈ।ਫਿਰ ਵਿਰੋਧੀ ਧਿਰਾਂ ਵੀ ਇਹਨਾਂ ਸਾਰੇ ਮੁੱਦਿਆਂ ਉੱਪਰ ਆਪਣੀਆਂ ਸਿਆਸੀ ਰੋਟੀਆਂ ਸੇਕਣ ਆ ਜਾਂਦੀਆਂ ਹਨ। ਪ੍ਰੰਤੂ ਇਨਸਾਫ ਮੰਗਣ ਵਾਲੇ ਦੀ ਜਿੰਦਗੀ ਹਰ ਪਲ ਮੁਸੀਬਤਾਂ ਨਾਲ ਘਿਰ ਜਾਂਦੀ ਹੈ ਅਤੇ ਨਾ ਹੀ ਉਸਨੂੰ ਕਿਸੇ ਪਾਸਿਓਂ ਉਮੀਦ ਦੀ ਕੋਈ ਕਿਰਨ ਹੀ ਨਜ਼ਰ ਆਉਦੀਂ ਹੈ।ਕੇਂਦਰ ਸਰਕਾਰਾਂ ਪਹਿਲਾਂ ਤੋਂ 'ਟਾਡਾ ਐਕਟ' ਅਤੇ 'ਯੂਏਪੀਏ' ਵਰਗੇ ਕਈ ਕਾਨੂੰਨ 'ਆਪਣੇ ਹੱਕਾਂ ਅਤੇ ਸਰਕਾਰ ਦੀਆਂ ਇਕਤਰਫਾ ਗਲਤ ਨੀਤੀਆਂ' ਵਿਰੁੱਧ ਉਠਦੀ ਆਵਾਜ਼ ਨੂੰ ਦਬਾਉਣ ਅਤੇ ਡਰਾਉਣ ਲਈ ਵਰਤਦੀਆਂ ਰਹੀਆਂ ਹਨ।ਜੋ ਕਿ ਅੱਗੇ ਵੀ ਵਰਤਦੀਆਂ ਰਹਿਣਗੀਆਂ।ਪ੍ਰੰਤੂ ਸਰਕਾਰ ਇਥੋਂ ਕੋਈ ਸਬਕ ਨਹੀਂ ਲੈਂਦੀ ਕਿ ਪਹਿਲਾਂ ਪਤਾ ਨੀਂ ਕਿੰਨੇ ਹੀ ਬੇਗੁਨਾਹਾਂ ਨੂੰ ਵੀ ਇਸ ਤਰਾਂ ਦੇ ਕਾਤਲ ਕਾਨੂੰਨ ਨਿਗਲ ਚੁੱਕੇ ਹਨ।ਇੰਨਾ ਕਾਨੂੰਨਾਂ ਤਹਿਤ ਦੇਸ਼ ਵਿਰੋਧੀ ਹੋਣ ਦਾ ਦੋਸ਼ ਮੜ੍ਨ ਤੇ ਉਨ੍ਹਾਂ ਸਮਾਂ ਨਹੀਂ ਲੱਗਦਾ।ਜਿੰਨਾ ਸਮਾਂ ਕਿਸੇ ਨਿਰਦੋਸ਼ ਨੂੰ ਦੇਸ਼ ਵਿਰੋਧੀ ਹੋਣ ਦਾ ਲੱਗਿਆ ਬਿੱਲਾ ਆਪਣੀ ਛਾਤੀ ਤੋਂ ਪੁੱਟ ਸੁੱਟਣ ਲਈ ਲੱਗਦਾ ਹੈ।ਦੂਜੇ ਪਾਸੇ ਇੰਨਾ ਕਾਨੂੰਨਾ ਵਿੱਚ ਅਜਿਹੀਆਂ ਸੋਧਾਂ ਕਰ ਦਿੱਤੀਆਂ ਗਈਆਂ ਹਨ ਕਿ ਜੇਕਰ ਕੋਈ ਬੇਗੁਨਾਹ ਇਸ ਵਿੱਚ ਫਸ ਗਿਆ ਤਾਂ ੳਸਦੀ ਬੇਗੁਨਾਹੀ ਸਿੱਧ ਹੁੰਦਿਆਂ ਵੀ ਅੱਧੀ ਉਮਰ ਬੀਤ ਜਾਵੇਗੀ।ਹਾਂ,ਦੇਸ਼ ਵਿਰੁੱਧ ਬੋਲਣਾ ਦੇਸ਼ ਵਿਰੋਧੀ ਵਿਚਾਰਧਾਰਾ ਹੋ ਸਕਦੀ ਹੈ।ਪ੍ਰੰਤੂ ਸਰਕਾਰ ਦੇ ਖੋਖਲੇ ਦਾਅਵਿਆਂ,ਲੋਕਾਂ ਨਾਲ ਹੁੰਦੀ ਜਿਆਦਤੀ,ਆਪਣੇ ਹੱਕਾਂ ਜਾਂ ਆਪਣੇ ਬਜ਼ੁਰਗਾਂ ਨਾਲ ਹੋਏ ਧੱਕੇ ਦਾ ਇਨਸਾਫ ਮੰਗਣ ਅਤੇ ਜਮਹੂਰੀਅਤ ਦਾ ਕਤਲ ਕਰਨ ਵਾਲੇ ਯੂਏਪੀਏ ਵਰਗੇ ਕਾਲੇ ਕਾਨੂੰਨ ਦਾ ਵਿਰੋਧ ਕਰਨਾ ਕੋਈ ਦੇਸ਼ ਵਿਰੋਧੀ ਸੋਚ ਨਹੀਂ ਹੋ ਸਕਦੀ।ਸਰਕਾਰ ਦਾ ਹਮੇਸ਼ਾ ਤੋਂ ਇਹੀ ਏਜੰਡਾ ਰਿਹਾ ਹੈ ਕਿ ਆਪਣੇ ਵਿਰੁੱਧ ਉਠਦੀ ਆਵਾਜ਼ ਨੂੰ ਦੇਸ਼ ਵਿਰੋਧੀ ਆਵਾਜ਼ ਦੱਸ ਕੇ ਦਬਾ ਦਿੱਤਾ ਜਾਵੇ।ਇਹ ਸਭ ਗੱਲਾਂ ਸਾਡੇ ਸਿਸਟਮ ਅਤੇ ਜਮਹੂਰੀਅਤ ਦਾ ਘਾਣ ਹਨ।ਆਪਣੇ ਦੇਸ਼ ਦੇ ਜਮਹੂਰੀ ਹੱਕਾਂ ਨੂੰ ਬਚਾਉਣਾ ਕਦੇ ਵੀ ਕੋਈ ਅਪਰਾਧ ਜਾਂ ਦੇਸ਼ ਵਿਰੋਧੀ ਕਦਮ ਕਿਵੇਂ ਹੋ ਸਕਦਾ ਹੈ।

Image preview

ਲੇਖਕ:- ਰਣਜੀਤ ਸਿੰਘ ਹਿਟਲਰ 

ਫਿਰੋਜ਼ਪੁਰ, ਪੰਜਾਬ।

ਮੋ:ਨੰ:-7901729507

ਈਮੇਲ:- ranjeetsinghhitlar21@gmail.com

ਖ਼ਤਰਨਾਕ ਵਾਇਰਸ ਦਾ ਦਾਇਰਾ ਹੁਣ ਜਾਣ ਲੱਗਾ 'ਸਿਖਰ' ਵੱਲ✍️ ਰਣਜੀਤ ਸਿੰਘ ਹਿਟਲਰ

*ਤੇਜ਼ ਹੋਏ ਕਰੋਨਾ ਜਾਲ ਨੇ,ਫਿਰ ਖੜ੍ਹੇ ਕੀਤੇ ਸਾਡੀ ਸਰਕਾਰ ਦੀ ਸਿਹਤ ਨੀਤੀ ਉੱਪਰ ਸਵਾਲ।ਦੇਸ਼ ਦੇ ਹਰ ਵਰਗ ਨੇ ਆਰਥਿਕ ਅਤੇ ਮਾਨਸਿਕ ਪੀੜਾ ਝੱਲ ਕੇ ਵੀ ਹੁਣ ਤੱਕ ਦਿੱਤਾ ਸਰਕਾਰ ਦਾ ਪੂਰਾ ਸਾਥ*

ਕਰੋਨਾ ਵਾਇਰਸ ਪੂਰੀ ਦੁਨੀਆ ਵਿੱਚ ਇੱਕ ਅਜਿਹੀ ਮਹਾਂਮਾਰੀ ਵਜੋਂ ਉਭਰਿਆ ਹੈ।ਜਿਸਨੇ ਪੂਰੀ ਮਨੁੱਖ ਜਾਤ ਦੇ ਜੀਵਨ ਵਿੱਚ ਉਥਲ-ਪੁਥਲ ਮਚਾ ਕੇ ਰੱਖ ਦਿੱਤੀ ਹੈ। ਇਸ ਨਾਮੁਰਾਦ ਵਾਇਰਸ ਦਾ ਸਭ ਤੋਂ ਵਧੇਰੇ ਤਸ਼ੱਦਦ ਪ੍ਰਵਾਸੀ ਮਜ਼ਦੂਰ, ਕਿਸਾਨ ਅਤੇ ਮਿਡਲਕਲਾਸ ਵਰਗ ਨੂੰ ਝੱਲਣਾ ਪਿਆ ਹੈ।ਜਿੱਥੇ ਇਕ ਬੰਨ੍ਹੇ ਬੇਰੁਜ਼ਗਾਰੀ ਸਾਡੇ ਮੁਲਕ ਦਾ ਪਹਿਲਾਂ ਹੀ ਪਿੱਛਾ ਨਹੀਂ ਛੱਡ ਰਹੀ ਸੀ।ੳਥੇ ਹੀ ਇਸ 'ਕਰੋਨਾ' ਨੇ ਆਉਣ ਵਾਲੀ ਨੌਜਵਾਨ ਪੀੜ੍ਹੀ ਲਈ ਹੋਰ ਵੀ ਵਧੇਰੇ ਬੇਰੁਜ਼ਗਾਰੀ ਵਾਲਾ ਮੱਕੜਜਾਲ ਬੁਣ ਦਿੱਤਾ ਹੈ। ਜਦੋਂ ਪੁਰੀ ਦੁਨੀਆ ਵਿੱਚ ਕਰੋਨਾ ਵਾਇਰਸ ਦਾ ਤਾਂਡਵ ਸਿਖਰ ਤੇ ਸੀ ਤਾਂ ਸਾਡੀ ਸਰਕਾਰ ਲਾਕਡਾਉਨ ਅਤੇ ਕਰਫਿਊ ਲਗਾ ਕੇ ਆਪਣੀ ਪਿੱਠ ਥਪਥਪਾ ਰਹੀ ਸੀ। ਜਦਕਿ W.H.O (World Health Organization) ਅਤੇ ਇਸ ਤੋਂ ਇਲਾਵਾ ਭਾਰਤ ਦੇ ਕਈ ਮਾਹਿਰ ਸਿਹਤ ਸੰਗਠਨ ਇਹ ਗੱਲ ਵਾਰ ਵਾਰ ਦੁਹਰਾ ਰਹੇ ਸਨ ਕਿ ਲਾਕਡਾਉਨ ਇਸ ਬਿਮਾਰੀ ਦਾ ਪਰਮਾਨੈਂਟ ਹੱਲ ਨਹੀਂ ਹੈ।ਸਾਨੂੰ ਇਸ ਭੈੜੀ ਬਿਮਾਰੀ ਨਾਲ ਨਜਿੱਠਣ ਲਈ ਆਪਣੇ ਹਸਪਤਾਲ ਅਤੇ ਹੋਰ ਮੈਡੀਕਲ ਸਹੂਲਤ ਵੱਲ ਬਹੁਤ ਧਿਆਨ ਦੇਣ ਦੀ ਲੋੜ ਹੈ। ਪਰੰਤੂ ਸਾਡੀ ਸਰਕਾਰ ਦਾ ਇਸ ਗੱਲ ਤੇ ਜ਼ਰਾ ਵੀ ਗੌਰ ਨਹੀਂ ਸੀ ਕਿ ਜਮੀਨੀ ਸਤੱਰ ਉੱਤੇ ਸਾਡੀਆਂ ਸਿਹਤ ਸਹੂਲਤਾ ਦਾ ਕਿੰਨਾ ਮਾੜਾ ਹਾਲ ਹੈ। ਹਸਪਤਾਲ ਵਿੱਚ ਤਾਂ ਸਾਡੇ ਡਾਕਟਰਾਂ ਅਤੇ ਮੈਡੀਕਲ ਸਟਾਫ ਲਈ ਹੀ ਪੂਰੇ ਸੁਰੱਖਿਆ ਉਪਕਰਨ ਨਹੀਂ ਸਨ।ਸੋਚੋ! ਆਮ ਬੰਦੇ ਦੀ ਉਥੇ ਕੀ ਬੁਕਤ ਹੋਵੇਗੀ।ਸਾਡੀਆਂ ਸਿਹਤ ਸਹੂਲਤਾਂ ਦਾ ਅਜਿਹਾ ਹਾਲ ਕੋਈ ਨਵੇਕਲਾ ਨਹੀਂ..  ਕਰੋਨਾ ਵਾਇਰਸ ਤਾਂ ਬਸ ਇਹ ਸਭ ਦੁਬਾਰਾ ਦੱਸਣ ਦਾ ਇਕ ਜ਼ਰੀਆਂ ਹੀ ਬਣਿਆ ਹੈ।ਜਿਸ ਸਮੇਂ ਅਮਰੀਕਾ ਵਿਚ ਕਰੋਨਾ ਵਾਇਰਸ ਚਰਮ ਸੀਮਾ ਉੱਪਰ ਸੀ ਤਾਂ ਉਸ ਵੇਲੇ ਵੀ ਉਥੇ ਆਮ ਲੋਕਾਂ ਦੇ ਕਰੋਨਾ ਟੈਸਟ ਹੋ ਰਹੇ ਸਨ। ਚਾਹੇ ਪੀੜਤ ਹੋਣ ਵਾਲਿਆ ਦੀ ਗਿਣਤੀ ਹਜ਼ਾਰਾ ਵਿੱਚ ਸੀ। ਜਦਕਿ ਸਾਡੇ ਦੇਸ਼ ਅੰਦਰ ਲੋਕਾਂ ਨੂੰ ਘਰਾਂ ਵਿਚ ਵਾੜ ਕੇ ਰੱਖਣਾ ਹੀ ਸਰਕਾਰਾਂ ਨੇ ਆਪਣੀ ਜਿੰਮੇਵਾਰੀ ਸਮਝੀ। ਇਸੇ ਲਾਕਡਾਉਨ ਦੌਰਾਨ ਦੇਸ਼ ਦੇ ਕਈ ਸਿਹਤ ਸੰਗਠਨ ਅਤੇ ਮਾਹਿਰ ਸਰਕਾਰ ਨੂੰ ਪਿੱਟ-ਪਿੱਟ ਕੇ ਕਹਿ ਰਹੇ ਸਨ ਕਿ ਸਾਨੂੰ ਇਸੇ ਸਮੇਂ ਅੰਤਰਗਤ ਆਪਣੇ ਹਸਪਤਾਲਾਂ ਦੀ ਕਾਰਜ ਪ੍ਰਣਾਲੀ ਵਿੱਚ ਸੁਧਾਰ ਕਰਨਾ ਪੈਣਾ ਹੈ।ਜੇਕਰ ਅਜਿਹਾ ਨਹੀਂ ਕਰਦੇ ਤਾਂ  ਅਕਤੂਬਰ, ਨਵੰਬਰ ਤੱਕ ਇਹ ਅੰਕੜਾ ਹਜ਼ਾਰਾਂ ਤੋਂ ਦੇਖਦੇ ਹੀ ਦੇਖਦੇ ਲੱਖਾਂ ਤੱਕ ਪੁੱਜ ਜਾਵੇਗਾ। ਜਿਸਨੂੰ ਕਿ ਕਮਿਊਨਿਟੀ ਸਪਰੈੱਡ ਕਹਿੰਦੇ ਹਨ। ਦੂਰਅੰਦੇਸ਼ੀ ਮਾਹਿਰਾਂ ਅਤੇ ਡਾਕਟਰਾਂ ਦੀ ਪਹਿਲਾਂ ਤੋਂ ਦਿੱਤੀ ਚੇਤਾਵਨੀ ਅਤੇ ਸਲਾਹ ਅੱਜ ਇਕ ਦਮ ਦਰੁਸਤ ਜਾਪ ਰਹੀ ਹੈ। ਕਿਉਂਕਿ ਹੁਣ ਭਾਰਤ ਵਿੱਚ ਕਰੋਨਾ ਪੀੜਤਾਂ ਦੀ ਗਿਣਤੀ 11 ਲੱਖ ਤੋਂ ਵੀ ਪਾਰ ਜਾ ਚੁੱਕੀ ਹੈ। ਇਹੀ ਨਹੀਂ ਕਈ ਸਿਹਤ ਮਾਹਿਰਾਂ ਦਾ ਦਾਅਵਾ ਤਾਂ ਇਥੋਂ ਤੱਕ ਵੀ ਹੈ ਕਿ ਅਗਲੇ ਸਾਲ ਜਨਵਰੀ ਤੱਕ ਇਹ ਅੰਕੜਾ 90 ਲੱਖ ਤੀਕ ਪਹੁੰਚ ਸਕਦਾ ਹੈ।ਜੋ ਕਿ ਬਣ ਰਹੇ ਹਾਲਾਤ ਤੋਂ ਸਿੱਧ ਹੁੰਦਾ ਵੀ ਜਾਪਦਾ ਹੈ ਕਿਉਂਕਿ ਬੀਤੇ ਦਿਨੀਂ ਸਿਰਫ ਇੱਕ ਦਿਨ ਵਿੱਚ 40 ਹਜ਼ਾਰ ਤੋਂ ਵੱਧ ਨਵੇਂ ਕਰੋਨਾ ਮਰੀਜ ਸਾਹਮਣੇ ਆਏ ਹਨ। ਇਹ ਸਿਰਫ ਉਹੀ ਅੰਕੜੇ ਹਨ ਜੋ ਸਰਕਾਰ ਦੱਸ ਰਹੀ ਹੈ ਬਲਕਿ ਜਮੀਨੀ ਹਾਲਾਤ ਇਸ ਤੋਂ ਵੀ ਬਦਤਰ ਕਿਤੇ ਹੋਣਗੇ।ਬਾਹਰਲੇ ਮੁਲਕਾਂ ਵਿੱਚ ਹਾਲਾਤ ਵੱਡੇ ਪੱਧਰ ਉੱਤੇ ਖਰਾਬ ਹੋਣ ਬਾਵਜੂਦ ਵੀ ਉਹਨਾਂ ਅੰਤ ਵਿੱਚ ਇਸ ਮਹਾਂਮਾਰੀ ਉੱਤੇ ਕੰਟਰੋਲ ਪਾ ਲਿਆ ਹੈ।ਕਿਉਂਕਿ ਉਹਨਾਂ ਨੇ ਲਾਕਡਾਉਨ ਪੀਰੀਅਡ ਦੌਰਾਨ ਆਪਣੇ ਹਸਪਤਾਲਾਂ ਨੂੰ ਲਾਕਡਾਉਨ ਖੁੱਲ੍ਹਣ ਤੋਂ ਬਾਅਦ ਇਸ ਵਾਇਰਸ ਨਾਲ ਲੜਨ ਅਤੇ ਜਿੱਤਣ ਲਈ ਤਿਆਰ ਕਰ ਲਿਆ ਸੀ। ਦੂਜੇ ਪਾਸੇ ਸਾਡੇ ਮੁਲਕ ਵਿੱਚ ਜਿੰਨਾ ਡਾਕਟਰਾਂ ਅਤੇ ਹੋਰ ਸੇਵਾਵਾਂ ਨਿਭਾ ਰਹੇ ਲੋਕਾਂ ਨੂੰ ਕਰੋਨਾ ਵਾਰੀਅਰ ਘੋਸ਼ਿਤ ਕੀਤਾ ਹੋਇਆ ਸੀ। ਉਹਨਾਂ ਲਈ ਹੀ ਕਰੋਨਾ ਵਾਇਰਸ ਤੋਂ ਬਚਣ ਵਾਸਤੇ ਪੁਖਤਾ ਪ੍ਰਬੰਧ ਨਹੀਂ ਸਨ। ਇਸ ਦੇ ਬਾਵਜੂਦ ਵੀ ਸਾਡੇ ਡਾਕਟਰ ਪੂਰੀ ਤਨਦੇਹੀ ਨਾਲ ਲੋਕਾਂ ਦੀ ਸੇਵਾ ਕਰ ਰਹੇ ਹਨ।ਜਦਕਿ ਉਹਨਾਂ ਨੂੰ ਹਰ ਵਾਰ ਸਰਕਾਰਾਂ ਤੋਂ ਪੱਕੇ ਹੋਣ ਲਈ ਡਾਂਗਾ ਖਾਣੀਆਂ ਪੈਂਦੀਆਂ ਹਨ। ਹੁਣ ਜਦੋਂ ਵਾਇਰਸ ਇੰਨੇ ਵੱਡੇ ਪੱਧਰ ਤੇ ਆਪਣੇ ਪੈਰ ਪਸਾਰ ਰਿਹਾ ਹੈ ਤਾਂ ਸਰਕਾਰ ਨੇ ਬਿਲਕੁਲ ਹੀ ਚੁਪੀ ਸਾਧ ਲਈ ਹੈ।ਜਦੋਂ ਲਾਕਡਾਉਨ ਸੀ ਤਾਂ ਸਰਕਾਰ ਆਪਣੀ ਕਾਰਗੁਜ਼ਾਰੀ ੳੱਪਰ ਧਿਆਨ ਦੇਣ ਦੀ ਬਜਾਏ, ਦੂਜੇ ਮੁਲਕਾਂ ਦੇ ਅੰਕੜਿਆਂ ਦਾ ਵੇਰਵਾ ਜ਼ਿਆਦਾ ਦੇ ਰਹੀ ਸੀ।ਉਸ ਵਕਤ ਮਰੀਜ਼ਾਂ ਦੀ ਗਿਣਤੀ ਘੱਟ ਹੋਣੀ ਸੁਭਾਵਿਕ ਸੀ ਕਿਉਂਕਿ ਲੋਕ ਤਾਂ ਘਰਾਂ ਵਿੱਚ ਬੈਠੇ ਸਨ। ਪਰੰਤੂ ਲਾਕਡਾਉਨ ਤੋਂ ਬਾਅਦ ਕੀ ਭਾਣਾ ਵਾਪਰੇਗਾ ਇਸ ਗੱਲ ਵੱਲ ਕੇਂਦਰ ਅਤੇ ਰਾਜ ਸਰਕਾਰਾਂ ਨੇ ਕੋਈ ਧਿਆਨ ਨਹੀਂ ਦਿੱਤਾ।ਜਦੋਂਕਿ ਮਾਹਿਰਾਂ ਤੋਂ ਇਹ ਚੇਤਾਵਨੀ ਵਾਰ ਵਾਰ ਮਿਲ ਰਹੀ ਸੀ ਕਿ ਖਤਰਾ ਅਜੇ ਟਲਿਆ ਨਹੀਂ ਹੈ। ਪਰ ੳਦੋਂ ਕਿਸੇ ਦੀ ਗੱਲ ਸੁਣਨ ਦੀ ਬਜਾਏ ਸਰਕਾਰ ਆਪਣੇ ਹੀ ਰਾਗ ਅਲਾਪਣ ਵਿੱਚ ਮਸਤ ਸੀ। ਸਾਡੀਆਂ ਸਰਕਾਰਾਂ ਦੀਆਂ ਘਟੀਆ ਸਿਹਤ ਨੀਤੀਆਂ ਅਤੇ ਹਸਤਪਾਲ ਪ੍ਰਬੰਧਾਂ ਤੋਂ ਇੱਕ ਵਾਰ ਫਿਰ ਸਿੱਧ ਹੋ ਗਿਆ ਹੈ ਕਿ ਅਮੀਰ ਦੀ ਜਿੰਦਗੀ ਤਾਂ ਭਾਵੇਂ ਡਾਕਟਰ ਦੇ ਹੱਥ ਵਿੱਚ ਹੋ ਸਕਦੀ ਹੈ, ਪ੍ਰੰਤੂ ਗਰੀਬ ਦੀ ਜਿੰਦਗੀ ਬਚਾਉਣਾ ਅੱਜ ਵੀ ਰੱਬ ਦੇ ਹੱਥ ਹੀ ਹੈ।

 

✍️ ਰਣਜੀਤ ਸਿੰਘ ਹਿਟਲਰ 

 

ਕੋਵਿਡ-19 ਨੇ ਹਵਾ ਨੂੰ ਸਾਫ ਕਰਨ ਵਿੱਚ ਪਾਇਆ ਵਡਮੁੱਲਾ ਯੋਗਦਾਨ

ਕੁਸ ਗੱਲਾਂ ਮਾਹਰਾਂ ਦੇ ਅੰਕੜਿਆਂ ਤੋਂ ਸਪਸ਼ਟ ਹਨ ਕਿ ਅਸੀਂ ਆਪ ਹੀ ਹਵਾ ਨੂੰ ਪ੍ਰਦੂਸ਼ਿਤ ਕੀਤਾ ਹੋਇਆ ਹੈ । ਆਓ ਪੜੀਏ ਅਤੇ ਵਿਚਾਰ ਕਰੀਏ ਇਹ ਵੀ ਹੋ ਸਕਦਾ ਹੈ..! ਦੇਸ਼ 'ਚ ਕੌਮਾਂਤਰੀ ਮਹਾਮਾਰੀ ਕੋਵਿਡ-19 ਤੋਂ ਬਚਣ ਲਈ ਕੀਤੇ ਗਏ ਲਾਕਡਾਊਨ ਨੇ ਹਵਾ ਨੂੰ ਸਵੱਛ ਕਰਨ ਦੇ ਨਾਲ ਹੀ ਹਰੇਕ ਕਿਸਮ ਦੇ ਪ੍ਰਦੂਸ਼ਣ 'ਚ ਕਾਫੀ ਕਮੀ ਕਰ ਦਿੱਤੀ। ਇਸ ਲਈ ਭਾਰਤ 'ਚ ਵੱਧਦੇ ਪ੍ਰਦੂਸ਼ਣ ਕਾਰਨ ਹੋਣ ਵਾਲੀਆਂ ਮੌਤਾਂ ਤੇ ਉਸ ਕਾਰਨ ਹੋਣ ਵਾਲੇ ਵਾਧੂ ਖ਼ਰਚਿਆਂ 'ਚ ਵੀ ਕਮੀ ਆਈ ਹੈ। ਨਵੀਂ ਖੋਜ ਮੁਤਾਬਕ ਦਿੱਲੀ, ਮੁੰਬਈ ਤੇ ਪੰਜ ਵੱਡੇ ਮਹਾਨਗਰਾਂ 'ਚ ਪ੍ਰਦੂਸ਼ਣ 'ਚ ਕਮੀ ਕਾਰਨ 630 ਲੋਕਾਂ ਦੀ ਜਾਨ ਬਚ ਗਈ ਤੇ 69 ਕਰੋੜ ਡਾਲਰ (ਕਰੀਬ 51.69 ਅਰਬ ਰੁਪਏ) ਦੀ ਬਚਤ ਹੋਈ ਹੈ। ਬਰਤਾਨੀਆ ਦੀ ਦੁਨੀਆ ਆਫ ਸੁਰੇ ਦੇ ਵਿਗਿਆਨੀਆਂ ਨੇ ਆਪਣੀ ਨਵੀਂ ਖੋਜ 'ਚ ਪਾਇਆ ਕਿ ਲਾਕਡਾਊਨ ਦੀ ਸ਼ੁਰੂਆਤ 'ਚ ਵਾਹਨਾਂ ਨਾਲ ਹੋਣ ਵਾਲੇ ਘਾਤਕ ਪ੍ਰਦੂਸ਼ਣ ਤੱਤ (ਪੀਐੱਮ 2.5) ਦੀ ਮਾਤਰਾ ਦਿੱਲੀ, ਮੁੰਬਈ, ਕੋਲਕਾਤਾ, ਚੇਨਈ ਤੇ ਹੈਦਰਾਬਾਦ ਵਰਗੇ ਭਾਰਤੀ ਮਹਾਨਗਰਾਂ 'ਚ ਕਾਫੀ ਜ਼ਿਆਦਾ ਸੀ ਪਰ 25 ਮਾਰਚ ਤੋਂ ਲੈ ਕੇ 11 ਮਈ ਵਿਚਾਲੇ ਲਾਕਡਾਊਨ ਦੌਰਾਨ ਹਵਾ 'ਚ ਮੌਜੂਦ ਰਹਿਣ ਵਾਲੇ ਪ੍ਰਦੂਸ਼ਣ ਦੇ ਘਾਤਕ ਪੀਐੱਮ2.5 ਕਣ ਏਨੇ ਘੱਟ ਹੋ ਗਏ ਜਿੰਨੇ ਪਿਛਲੇ 5 ਸਾਲਾ 'ਚ ਘੱਟ ਨਹੀਂ ਸਨ। ਵਾਹਨਾਂ ਦਾ ਚੱਲਣਾ ਪੂਰੀ ਤਰ੍ਹਾਂ ਬੰਦ ਰਹਿਣ ਨਾਲ ਇਸ ਭਾਰਤੀ ਸ਼ਹਿਰਾਂ 'ਚ ਹਵਾ ਪ੍ਰਦੂਸ਼ਣ ਕਾਫੀ ਘੱਟ ਹੋ ਗਿਆ। ਵਿਗਿਆਨੀਆਂ ਅਨੁਸਾਰ ਲਾਕਡਾਊਨ ਦੀ ਮਿਆਦ ਅਨੁਸਾਰ ਇਹ ਘਾਤਕ ਪ੍ਰਦੂਸ਼ਣ ਕਣ ਮੁੰਬਈ 'ਚ 10 ਫ਼ੀਸਦੀ ਤਕ ਘੱਟ ਹੋ ਗਏ। ਜਦਕਿ ਦਿੱਲੀ 'ਚ 54 ਫ਼ੀਸਦੀ ਘੱਟ ਹੋ ਗਏ। ਇਸ ਤੋਂ ਇਲਾਵਾ ਹੋਰ ਸ਼ਹਿਰਾਂ 'ਚ ਪ੍ਰਦੂਸ਼ਣ ਕਣ ਹਵਾ 'ਚ 24 ਤੋਂ 32 ਫ਼ੀਸਦੀ ਤਕ ਘੱਟ ਹੋਏ। ਵਿਗਿਆਨੀਆਂ ਦੇ ਮੁਲਾਂਕਣ ਅਨੁਸਾਰ ਹਵਾ ਪ੍ਰਦੂਸ਼ਣ 'ਤੇ ਰੋਕ ਲੱਗਣ ਨਾਲ ਘੱਟ ਤੋਂ ਘੱਟ 630 ਲੋਕਾਂ ਦੀਆਂ ਜਾਨਾਂ ਬਚ ਗਈਆਂ ਜਿਨ੍ਹਾਂ 'ਤੇ ਹਵਾ ਪ੍ਰਦੂਸ਼ਣ ਕਾਰਨ ਵੱਡਾ ਖ਼ਤਰਾ ਮੰਡਰਾ ਰਿਹਾ ਹੈ। ਇਸ ਕਾਰਨ ਭਾਰਤ 'ਚ ਹੋਣ ਵਾਲੇ ਸਿਹਤ ਸਬੰਧੀ ਖ਼ਰਚਿਆਂ 'ਚ ਵੀ ਕਰੀਬ 69 ਕਰੋੜ ਡਾਲਰ ਦੀ ਕਮੀ ਆਈ ਹੈ। ਖੋਜਕਰਤਾ ਪ੍ਰਸ਼ਾਂਤ ਕੁਮਾਰ ਨੇ ਦੱਸਿਆ ਕਿ ਲਾਕਡਾਊਨ ਦੌਰਾਨ ਭਾਰਤ ਤੋਂ ਇਲਾਵਾ ਹੋਰ ਦੇਸ਼ ਦੇ ਪ੍ਰਦੂਸ਼ਿਤ ਸ਼ਹਿਰਾਂ ਦੀ ਹਵਾ 'ਚ ਵੀ ਕਾਫੀ ਸੁਧਾਰ ਆ ਗਿਆ ਹੈ।  ਖੋਜਕਰਤਾਵਾਂ ਅਨੁਸਾਰ ਲਾਕਡਾਊਨ ਦੇ ਮੌਜੂਦਾ ਹਾਲਾਤ ਨੂੰ ਇਕ ਮੌਕੇ ਵਜੋਂ ਦੇਖਦਿਆਂ ਅਜਿਹੀ ਪ੍ਰਦੂਸ਼ਣ ਕੰਟਰੋਲ ਪ੍ਰਣਾਲੀ ਵਿਕਸਿਤ ਕਰਨੀ ਚਾਹੀਦੀ ਹੈ ਜੋ ਪ੍ਰਦੂਸ਼ਣ 'ਚ ਆਈ ਕਮੀ ਨੂੰ ਆਮ ਦਿਨਾਂ 'ਚ ਕਾਫੀ ਹੱਦ ਤਕ ਜਿਉਂ ਦੀ ਤਿਉਂ ਰੱਖ ਸਕੇ। ਸਹੀ ਨੀਤੀਆਂ 'ਤੇ ਏਕੀਕ੍ਰਿਤ ਯੋਜਨਾ ਨਾਲ ਹਵਾ ਨੂੰ ਸਵੱਛ ਰੱਖਣ ਦਾ ਟੀਚਾ ਹਾਸਲ ਕੀਤਾ ਜਾ ਸਕਦਾ ਹੈ। ਇਹਨਾਂ ਗੱਲਾਂ ਤੋਂ ਜੋ ਸਾਮਣੇ ਆਉਂਦਾ ਹੈ ਕੇ ਵਹਿਕਲ ਪ੍ਰਦੂਸ਼ਣ ਸ਼ਹਿਰਾਂ ਲਈ ਸਭ ਤੋਂ ਭਿਆਨਕ ਹੈ ।ਇਹ ਤਾਂ ਆਉਂਦਾ ਸਮਾਂ ਹੀ ਦੱਸੇਗਾ ਕੇ ਸਰਕਾਰਾਂ ਇਸ ਪ੍ਰਤੀ ਕਿੰਨੀਆਂ ਕੋ ਸਨਸੀਰ ਹਨ। ਪਰ ਆਪਣੇ ਫਰਜ਼ ਦੀ ਪੂਰਤੀ ਕਰੀਏ ਅਤੇ ਵਹਿਕਲ ਦੇ ਸਫ਼ਰ ਨੂੰ ਅਤੇ ਵੇਕਾਰ ਦੀ ਭੱਜ ਨੱਥ ਨੂੰ ਤਿਆਗੀਏ । ਸਿਰਫ ਬਹੁਤ ਜ਼ਰੂਰੀ ਕੰਮ ਲਈ ਹੀ ਵਹਿਕਲ ਦਾ ਪ੍ਰਯੋਗ ਕਰੀਏ ਤਾਂ ਆਪਣੇ ਬੱਚਿਆਂ ਦੀ ਲੰਬੀ ਉਮਰ ਦੀ ਕਾਮਨਾ ਕਰ ਸਕਦੇ ਹਾਂ।

ਅਮਨਜੀਤ ਸਿੰਘ ਖਹਿਰਾ

ਸੱਚੀਆਂ ਘਟਨਾਵਾਂ ‘ਤੇ ਅਧਾਰਤ ਇੱਕ ਵਿਲੱਖਣ ਕਹਾਣੀ ਪਰਦੇ ਤੇ ਪੇਸ਼ ਕਰੇਗੀ ਫ਼ਿਲਮ 'ਸੀ ਯੂ ਇਨ ਕੋਰਟ'- ਡਾ. ਆਸੂਪ੍ਰਿਆ

ਸਿਨੇਮਾ ਮਨੋਰੰਜਨ ਨਾਲ ਨਾਲ ਸਮਾਜਿਕ ਮੁੱਦਿਆਂ ਨੂੰ ਵੀ ਪਰਦੇ ਤੇ ਉਤਾਰਨ ਵਿੱਚ ਸਫ਼ਲ ਰਿਹਾ ਹੈ। ਅਜਿਹੇ ਸਿਨੇਮੇ ਨੂੰ ਦਰਸ਼ਕ ਵੱਖਰੀ ਸੋਚ ਅਤੇ ਨਜ਼ਰੀਏ ਨਾਲ ਵੇਖਦਾ ਹੈ। ਭਾਵੇਂ ਕਿ ਅਜਿਹੀਆਂ ਫਿਲਮਾਂ ਬਹੁਤ ਘੱਟ ਬਣਦੀਆਂ ਹਨ ਪਰ ਜੋ ਬਣਦੀਆਂ ਹਨ ਉਹ ਕਿਸੇ ਨਾ ਕਿਸੇ ਐਵਾਰਡ ਦੀਆਂ ਹੱਕਦਾਰ ਬਣਦੀਆਂ ਹਨ।ਬਾਲੀਵੁੱਡ ਫਿਲਮ 'ਸੀ ਯੂ ਇਨ ਕੋਰਟ' ਅਜਿਹੇ ਹੀ ਸਿਨੇਮੇ ਚ ਵਾਧਾ ਕਰਦੀ ਇੱਕ ਪਰਿਵਾਰਕ ਫ਼ਿਲਮ ਹੈ ਜੋ ਜ਼ਿੰਦਗੀ ਦੀਆਂ ਸੱਚੀਆਂ ਘਟਨਾਵਾਂ ਤੋਂ ਪ੍ਰੇਰਿਤ ਹੈ। ਅਜੋਕੇ ਦੌਰ ਵਿਚ ਰਿਸ਼ਤਿਆਂ ਦੀ ਘਟਦੀ ਜਾ ਰਹੀ ਪਵਿੱਤਰਤਾ ਅਤੇ ਸਮਾਨਤਾ ਨੂੰ ਇਹ ਫ਼ਿਲਮ ਬਾਖੂਬੀ ਪੇਸ਼ ਕਰਦੀ ਹੈ। ਇਸ ਫ਼ਿਲਮ ਰਾਹੀਂ ਉਨ੍ਹਾਂ ਬੱਚਿਆਂ ਦੀ ਮਾਨਸਿਕਤਾ ਵਿਖਾਈ ਗਈ ਹੈ ਜੋ ਘਰੇਲੂ ਵਿਵਾਦਾਂ ਤੋਂ ਪੈਦਾ ਹੋਏ ਤਲਾਕ ਦੇ ਮਾੜੇ ਨਤੀਜਿਆਂ ਦਾ ਦੀ ਚੱਕੀ ਵਿਚ ਪਿਸਦੇ ਹਨ।'ਸੀ ਯੂ ਇਨ ਕੋਰਟ' ਇੱਕ ਛੋਟੇ ਬੱਚੇ ਦੀ ਵਿਲੱਖਣ ਕਹਾਣੀ ਹੋਵੇਗੀ ਜੋ ਅਜੋਕੇ ਮਾਪਿਆਂ ਨੂੰ ਤਲਾਕ ਦੇਣ ਦੇ ਦ੍ਰਿਸ਼ਟੀਕੋਣ ਤੋਂ ਦੁੱਖੀ ਹੈ। ਉਹ ਐਨੀ ਛੋਟੀ ਉਮਰ ਵਿਚ ਇਸ ਦੇ ਵਿਰੁੱਧ ਆਵਾਜ਼ ਉਠਾਉਦਾਂ ਹੈ।ਫਿਲਮ ਦੇ ਨਿਰਮਾਤਾ ਡਾ. ਆਸੂਪ੍ਰਿਆ ਨੇ ਕਿਹਾ ਹੈ ਕਿ ਪੇਸ਼ੇ ਤੋਂ ਮਨੋਵਿਿਗਆਨਕ ਹੋਣ ਦੇ ਨਾਤੇ ਮੈਂ ਬਹੁਤ ਸਾਰੀਆਂ ਕਹਾਣੀ ਪੜ੍ਹਦੀ ਹਾਂ, ਜਿਸ ਵਿੱਚ ਬੱਚੇ ਆਪਣੇ ਮਾਪਿਆਂ ਦੇ ਤਲਾਕ ਦੁਆਰਾ ਬਹੁਤ ਪ੍ਰਭਾਵਿਤ ਹੁੰਦੇ ਹਨ।ਇਹ ਫਿਲਮ ਇਕ ਅਜਿਹੀ ਕਹਾਣੀ ਆਧਾਰਤ ਹੈ ਜਿਸ ਵਿਚ ਇੱਕ ਛੋਟਾ ਬੱਚਾ ਤਲਾਕ ਨੂੰ ਰੋਕਣ ਲਈ ਮਾਪਿਆਂ ਦੇ ਖਿਲਾਫ ਸ਼ਿਕਾਇਤ ਦਰਜ਼ ਕਰਾਉਂਦਾ ਹੈ।ਵਿਸ਼ਾਲ ਮਿਸ਼ਰਾ ਦੁਆਰਾ ਨਿਰਦੇਸ਼ਕ ਇਸ ਫਿਲਮ ਵਿਚ ਰਾਜਬੀਰ ਬਤਸ,ਪ੍ਰਵੀਨ ਸਸੋਦੀਆ। ਛਪਾਕ ਫੇਮ ਅਦਾਕਾਰ ਦੇਵਾਸ, ਦਿਕਸ਼ਂੀਤ, ਸਮੀਰ ਸੋਨੀ, ਪ੍ਰੀਤੀ ਝਿੰਗੀਆਣੀ,ਟੀਨਾ ਤੇ ਬਾਲ ਕਲਾਕਾਰ ਆਰੀਅਨ ਜੂਬਰ ਨੇ ਮੁੱਖ ਭੂਮਿਕਾ ਨਿਭਾਈ ਹੈ।ਇਹ ਫਿਲਮ ਚੰਡੀਗੜ੍ਹ ਅਤੇ ਹਿਮਾਚਲ ਦੇ ਆਸ ਪਾਸ ਦੇ ਖੇਤਰ ‘ਚ ਫਿਲਮਾਈ ਗਈ ਜੋ ਕਿ ਯੂਨਾਈਟਿਡ ਫ਼ਿਲਮ ਸਟੂਡੀਓ ਪ੍ਰਾਈਵੇਟ ਲਿਮਟਿਡ ਦੇ ਬੈਨਰ ਹੇਠ ਬਹੁਤ ਜਲਦ ਸਿਨੇਮਿਆਂ ਦਾ ਸ਼ਿੰਗਾਰ ਬਣੇਗੀ।

ਹਰਜਿੰਦਰ ਸਿੰਘ ਜਵੰਦਾ 9463828000