ਕਾਮਰੇਡ ਅਮਰ ਸਿੰਘ ਦੀ 28ਵੀਂ ਬਰਸੀ ਤੇ ਉਨਾਂ੍ਹ ਨੂੰ ਯਾਦ ਕਰਦਿਆ

ਸਿਰੜੀ ਤੇ ਸਿੱਦਕੀ ਲੋਕ ਹਿੱਤਾਂ ਦਾ ਰਾਖਾ ਸੀ-ਕਾਮਰੇਡ ਅਮਰ ਸਿੰਘ ਅੱਚਰਵਾਲ

ਕਾਮਰੇਡ ਅਮਰ ਸਿੰਘ ਅੱਚਰਵਾਲ ਨਿੱਡਰ ਤੇ ਮਿਹਨਤਕਸ਼ ਜਮਾਤ ਦੇ ਹੱਕਾਂ ਲਈ ਲੜਨ ਵਾਲਾ ਅਡੋਲ ਸੰਗਰਾਮੀਆਂ ਸੀ।ਉਹ ਜਾਤ-ਪਾਤ ਦੇ ਭੇਦਭਾਵ ਨੂੰ ਨਾ ਮੰਨਣ ਵਾਲਾ ਤੇ ਫ਼ਿਰਕੂਸੋਚ ਵਾਲਾ ਸਖ਼ਤ ਵਿਰੋਧੀ ਸੀ ਅਤੇ ਸਾਂਝੀ ਸੋਚ ਦਾ ਕਾਇਲ ਸੀ।ਲੋਕ ਹਿੱਤਾਂ ਨੂੰ ਸਮਰਪਿਤ ਅੱਜ ਸਰੀਰਕ ਤੌਰ ਤੇ ਬੇਸੱਕ ਸਾਡੇ ਵਿਚਕਾਰ ਉਹ ਮੌਜੂਦ ਨਹੀ,ਪਰ ਉਨਾਂ੍ਹ ਦੀ ਯਾਦ ਸਾਡੇ ਦਿਲ,ਦਿਮਾਗ ਵਿੱਚ ਸਦੀਵੀ ਬਣੀ ਰਹੇਗੀ।ਕਾਮਰੇਡ ਅਮਰ ਸਿੰਘ ਦਾ ਜਨਮ ਸ੍ਰ:ਕੁੰਡਾ ਸਿੰਘ ਦੇ ਘਰ 21-10-1928ਨੂੰ ਹੋਇਆ।ਸ੍ਰ:ਕੁੰਡਾ ਸਿੰਘ ਵੀ ਕਾਮਰੇਡ ਅਮਰ ਸਿੰਘ ਵਾਂਗ ਦਲੇਰ ਤੇ ਲੱਠਮਾਰ ਮਨੁੱਖ ਸੀ।1952ਵਿੱਚ ਜਦ ਪੰਚਾਇਤ ਦੀ ਪਹਿਲੀ ਚੋਣ ਹੋਈ ਤਾਂ ਸਰਪੰਚ ਬਣਨ ਦਾ ਮਾਣ ਕੁੰਡਾ ਸਿੰਘ ਨੂੰ ਹੀ ਮਿਿਲਆ ਸੀ,ਇਸ ਦੇ ਪੁੱਤਰ ਕਾਮਰੇਡ ਅਮਰ ਸਿੰਘ ਦੀ ਭਾਵੇਂ ਕੋਈ ਬਹੁਤੀ ਸਕੂਲੀ ਪੜ੍ਹਾਈ ਨਹੀ ਸੀ,ਪਰ ਉਹ ਕਈ ਜਮਾਤਾਂ ਪੰਜਾਬੀ ਅਤੇ ਉੱਰਦੂ ਵਿੱਚ ਪੜ੍ਹਿਆ ਸੀ,ਪਰ ਸਮੇਂ ਦੀ ਨਿਜਾਖਤ ਨੂੰ ਵੇਖਦਿਆ ਉਸ ਨੇ ਹਿੰਦੀ ਅਤੇ ਅੰਗਰੇਜੀ ਵੀ ਸਿੱਖ ਲਈ ਸੀ।ਕਾਮਰੇਡ ਅਮਰ ਸਿੰਘ ਨੇ ਹੀ ਕਾਮਰੇਡ ਹਾਕਮ ਸਿੰਘ ਸਮਾਊ ਤੇ ਕੁਝ ਹੋਰ ਸਾਥੀਆਂ ਨਾਲ ਮਿਲ ਕੇ ਪੰਜਾਬ ਦੀ ਧਰਤੀ ਤੇ ਆਈ.ਪੀ.ਐੱਫ਼.ਦਾ ਬੂਟਾ ਲਾਇਆ।ਸੀ.ਪੀ.ਆਈ(ਐੱਮ.ਐੱਲ)ਦੀ ਅਗਵਾਈ ਵਿੱਚ ਛੇਵੇ ਦਹਾਕੇ ਦੇ ਅੰਤ ਦੇ ਸੱਤਵੇ ਦਹਾਕੇ ਦੇ ਸੁਰੂ ਵਿੱਚ ਦੇਸ਼ ਵਿਆਪੀ ਸ਼ਾਨਦਾਰ ਇਨਕਲਾਬੀ ਉਭਾਰ ਪੈਦਾ ਹੋਇਆ,ਕਾਮਰੇਡ ਅਮਰ ਸਿੰਘ ਪੰਜਾਬ ਵਿੱਚ ਉਸ ਦਾ ਝੰਡਾ ਬੁਲੰਦ ਕਰਨ ਵਾਲੇ ਮੋਹਰੀ ਆਗੂਆਂ ਵਿੱਚੋਂ ਇੱਕ ਸਨ।ਨਕਸਲੀ ਲਹਿਰ ਉੱਤੇ ਵੈਹਿਸੀ ਜਬਰ ਅਤੇ ਅਨੇਕਾਂ ਇਨਕਲਾਬੀਆਂ ਦੇ ਬੇਕਿਰਕ ਕਤਲੇਆਮ ਨੇ ਕਾਮਰੇਡ ਦੇ ਅੰਦਰ ਲੋਟੂ ਤਾਨਾਸ਼ਾਹੀ ਰਾਜ ਦੇ ਖਿਲਾਫ਼ ਅਜਿਹੀ ਜਮਾਤੀ ਨਫ਼ਰਤ ਦੇ ਸੂਝ ਭਰ ਦਿੱਤੀ,ਜਿਸ

ਸਦਕਾ ਉਨ੍ਹਾਂ ਨੇ ਜਿੰਦਗੀ ਵਿੱਚ ਕਦੇ ਵੀ ਕਿਸੇ ਜਾਬਰ ਹਕੂਮਤ ਅੱਗੇ ਸਿਰ ਨਹੀ ਝੁਕਾਇਆ।ਨਵੰਬਰ 1984ਵਿੱਚ ਜਦ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਪੂਰੇ ਉੱਤਰੀ ਭਾਰਤ ਵਿੱਚ ਗੁੰਡਿਆਂ ਵੱਲੋ ਸਿੱਖਾਂ ਦੇ ਸਮੂਹਿਕ ਕਤਲੇਆਮ ਦੀ ਖੇਡ-ਖ਼ੇਡੀ ਜਾ ਰਹੀ ਸੀ,ਉਸ ਦਾ ਵਿਰੋਧ ਕਰਦੇ ਹੋਏ ਕਾਤਲ ਟੋਲੇ ਨੂੰ ਪਿੱਛੇ ਹੱਟਨ ਲਈ ਮਜਬੂਰ ਹੋਣਾ ਪਿਆ।23ਮਾਰਚ 1931ਨੂੰ ਸ਼ਹੀਦੇ ਆਜ਼ਮ ਭਗਤ ਸਿੰਘ ਅਤੇ ਸਾਥੀਆਂ ਨੂੰ ਲਾਹੌਰ ਵਿਖੇ ਫ਼ਾਂਸੀ ਤੇ ਲਟਕਾਇਆ ਗਿਆ ਤਾਂ ਕਾਮਰੇਡ ਅੱਚਰਵਾਲ ਨੇ ਰੋਸ ਕਾਨਫ਼ਰੰਸਾਂ ਕੀਤੀਆਂ,ਉਹ ਉਸ ਸਮੇਂ 10ਵਰ੍ਹਿਆ ਦੇ ਸਨ ਅਤੇ ਉਨਾਂ੍ਹ ਦੇ ਬਾਲ ਮਨ ਉੱਤੇ ਇਨਾਂ੍ਹ ਕਾਨਫ਼ਰੰਸਾਂ ਦਾ ਵੱਡਾ ਅਸਰ ਹੋਇਆ।ਕਾਮਰੇਡ ਆਪਣੇ ਇਲਾਕੇ ਵਿੱਚ ਆਪਣੀ ਸਾਦਗੀ ਤੇ ਇਮਾਨਦਾਰੀ ਲਈ ਜਨਤਾ ਦੇ ਹਿੱਤਾਂ ਲਈ ਪੂਰੀ ਤਰਾਂ੍ਹ ਸਮਰਪਿਤ ਆਗੂ ਵਜੋਂ ਹਰਮਨ ਪਿਆਰੇ ਸਨ,ਦਿਨ ਹੋਵੇ ਜਾਂ ਰਾਤ ਹੋਵੇ ਹਰ ਸਮੇਂ ਉਹ ਲੋਕਾਂ ਦੇ ਕੰਮ ਆਉਣ ਲਈ ਸਦਾ ਤਿਆਰ ਰਹਿੰਦੇ ਸਨ,ਇਸੇ ਲਈ ਉਹ ਦੋ ਦਹਾਕਿਆਂ ਤੋਂ ਵੀ ਵਧੇਰੇ ਸਮਾਂ ਬਿਨਾਂ੍ਹ ਕਿਸੇ ਗੰਭੀਰ ਚੁਣੋਤੀ ਦੇ ਪਿੰਡ ਦੇ ਸਰਪੰਚ ਚੁਣੇ ਜਾਂਦੇ ਰਹੇ।ਜਨਤਾ ਦੀ ਸਰਗਰਮ ਹਮਾਇਤ ਦੇ ਬੱਲ ਤੇ ਹੀ ਉਨਾਂ੍ਹ ਨੇ ਖਾਲਿਸਤਾਨੀਆਂ ਦੇ ਸਾਰੇ ਲੋਕ ਵਿਰੋਧੀ ਫ਼ਰਮਾਨਾਂ ਨੂੰ ਐਲਾਨੀਆ ਠੁਕਰਾ ਦਿੱਤਾ,ਪਰ ਖਾਲਿਸਤਾਨੀਆਂ ਦੇ ਵਿੱਚ ਛੁਪੇ ਕੁਝ ਕਾਇਰਾ ਅਤੇ ਦਲਾਲ ਨੂੰ ਇਹ ਗੱਲ ਹਜਮ ਨਾ ਆਈ ਅਤੇ 12ਸਤੰਬਰ 1992 ਨੂੰ ਉਨਾ੍ਹ ਨੂੰ ਸ਼ਹੀਦ ਕਰ ਦਿੱਤਾ ਗਿਆ।ਅੱਚਰਵਾਲ ਦੇ ਕੂਕਾਂ ਲਹਿਰ ਵਿੱਚ ਦੋ ਸ਼ਹੀਦ ਹੋਏ ਅਤੇ ਇਸੇ ਪਿੰਡ ਦੇ ਛੇ ਗਦਰੀ ਬਾਬੇ ਵੀ ਹੋਏ,ਜਿੰਨ੍ਹਾਂ ਨੇ ਵੱਖਰੇ-ਵੱਖਰੇ ਸਮੇਂ ਸ਼ਹੀਦੀਆਂ ਪ੍ਰਾਪਤ ਕੀਤੀਆਂ।ਉਨਾ੍ਹ ਦੇ ਤੁਰ ਜਾਣ ਤੋਂ ਬਾਅਦ ਉਨਾਂ੍ਹ ਦੇ ਸਾਥੀ ਸਾਬਕਾ ਸਰਪੰਚ ਗੁਰਚਰਨ ਸਿੰਘ ਅੱਚਰਵਾਲ,ਉਨਾ੍ਹ ਦੇ ਸਵ:ਪੁੱਤਰ ਸਰਬਜੀਤ ਸਿੰਘ,ਬੇਟੀ ਹਰਬੰਸ ਕੌਰ ਅਤੇ ਰਾਣੀ ਅੱਚਰਵਾਲ ਨੇ ਉਨਾਂ੍ਹ ਦੇ ਅਧੂਰੇ ਕੰਮਾਂ ਨੂੰ ਪੂਰਾ ਕਰਨ ਦੀ ਜੁੰਮੇਵਾਰੀ ਨੂੰ ਆਪਣੇ ਮੋਢਿਆ ਤੇ ਚੁੱਕਦਿਆ ਹਰ ਸਾਲ 12ਸਤੰਬਰ ਨੂੰ ਉਨਾ੍ਹ ਦੀ ਬਰਸੀ ਮਨਾਉਣ ਦੇ

ਜਰੀਏ ਇਹ ਜਨਤਕ ਸੁਨੇਹਾ ਦਿੱਤਾ ਕਿ ਆਓ “ਸ਼ਹੀਦੋ ਥੋਡੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ”ਸਹੀਦੋ ਥੋਡਾ ਕਾਜ ਅਧੂਰਾ ਲਾ ਕੇ ਜਿੰਦਗੀਆਂ ਕਰਾਂਗੇ ਪੂਰਾ”।

ਲੇਖਕ:ਨਛੱਤਰ ਸੰਧੂ ਹਠੂਰ(ਜਗਰਾਉ)

ਮੋ:98151-18229